Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਪੇਪਰ ਮਿੱਲ ਦੇ ਪ੍ਰਦੂਸ਼ਣ ਕਾਰਨ ਪਿੰਡ ਨਰਿਆਲਾ ’ ਚ ਕੈਂਸਰ ਦਾ ਕਹਿਰ

Posted on:- 13-07-2016

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਮਿੱਲ ਸੈਲਾ ਖੁਰਦ ਦੇ ਪ੍ਰਦੂਸ਼ਣ ਕਾਰਨ ਪਿੰਡ ਨਰਿਆਲਾ ’ ਚ 13 ਮੰਦਬੁੱਧੀ ਬੱਚੇ ਅਤੇ ਲੋਕ ਕੈਂਸਰ ਦੇ ਮਰੀਜ ਬਣ ਗਏ ਹਨ। ਇਸ ਤੋਂ ਪਹਿਲਾਂ ਪਿੰਡ ਖੁਸ਼ੀ ਪੱਦੀ ਦੇ ਲੋਕ ਵੱਡੀ ਪੱਧਰ ਤੇ ਪ੍ਰਦੂਸ਼ਣ ਕਾਰਨ ਬਿਮਾਰ ਹੋਣ ਦਾ ਖੁਲਾਸਾ ਹੋਇਆ ਹੈ। ਅੱਜ ਦੂਸਰੇ ਦਿਨ ਲੇਬਰ ਪਾਰਟੀ ਭਾਰਤ ਵਲੋਂ ਸੈਲਾ ਖੁਰਦ ਪੇਪਰ ਮਿੱਲ ਦੇ ਨਜ਼ਦੀਕ ਪਿੰਡ ਨਰਿਆਲਾ ਵਿਚ ਮਿੱਲ ਦੇ ਗੰਦੇ ਪਾਣੀ, ਚਿਮਨੀਆਂ ਚੋਂ ਨਿਕਲ ਰਹੇ ਜ਼ਹਿਰੀਲੇ ਧੂੰਏਂ ਕਾਰਨ ਲੋਕਾਂ, ਦੁਧਾਰੂ ਜਾਨਵਰਾਂ ਅਤੇ ਕੁਦਰਤੀ ਸਰੋਤਾਂ ਦੀ ਹੋ ਰਹੀ ਤਬਾਹੀ ,ਸਾਹ ਲੈਣ ਵਾਲੀ ਹਵਾ ਦਾ ਜ਼ਹਿਰੀਲਾ ਹੋਣ, ਪੀਣ ਵਾਲਾ ਪਾਣੀ ਦਾ ਟੀ ਡੀ ਐਸ 2000 ਦੇ ਲਗਭਗ ਹੋਣ ਅਤੇ ਖੇਤੀ ਦੀ ਸੰਚਾਈ ਲਈ ਪਿੰਡ ਵਿਚ ਟਿਊਵਲ ਨਾ ਲਗਾਉਣ ਨੂੰ ਲੈ ਕੇ ਸਰਕਾਰ ਵੱਲੋਂ ਧਿਆਨ ਨਾ ਦੇਣ ਤੇ ਮਿੱਲ ਮੈਨੇਜਮੈਂਟ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਮੰਤਰਾਲੇ ਦਾ ਸਰਪੰਚ ਗੁਰਦੇਵ ਸਿੰਘ ਅਤੇ ਨੰਬਰਦਾਰ ਉਕਾਰ ਸਿੰਘ ਦੀ ਅਗਵਾਈ ਵਿਚ ਪੁਤਲਾ ਸਾੜਿਆ ਗਿਆ , ਜਿਸ ਵਿਚ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜਨਰਲ ਸਕਤਰ ਮਨੀਸ਼ ਸਤੀਜਾ ਅਤੇ ਪਾਰਟੀ ਮੀਤ ਪ੍ਰਧਾਨ ਜਸਵਿੰਦਰ ਕੁਮਾਰ ਧੀਮਾਨ ਵੀ ਪਹੁੰਚੇ।

ਇਸ ਮੌਕੇ ਪਾਰਟੀ ਪ੍ਰਧਾਨ ਜੈ ਗੁਪਾਲ ਧੀਮਾਨ ਨੇ ਪਿਛਲੇ 30 ਸਾਲਾਂ ਤੋਂ ਪ੍ਰਦੂਸ਼ਣ ਦੇ ਭੈੜੇ ਹਲਾਤਾਂ ਨਾਲ ਜੂਝਦੇ ਆ ਰਹੇ ਪੀੜਤ ਲੋਕਾਂ ਦੀਆਂ ਮੁਸਿਕਲਾਂ ਨੂੰ ਸੁਣਿਆਂ । ਉਨ੍ਹਾਂ ਦੱਸਿਆ ਕਿ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਘਟੀਆ ਗੁਣਵਤਾ ਕਾਰਨ 100 ਘਰਾਂ ਦੀ ਅਬਾਦੀ ਵਾਲੇ ਪਿੰਡ ਵਿਚ 13 ਬੱਚੇ ਮੰਦਬੁੱਧੀ ਦੇ ਸ਼ਿਕਾਰ ਹਨ ਅਤੇ ਲੋਕ ਕੈਂਸਰ ਅਤੇ ਹੋਰ ਬਿਮਾਰੀਆਂ ਨਾਲ ਵੀ ਪੀੜਤ ਹਨ, ਉਨ੍ਹਾਂ ਦੱਸਿਆ ਕਿ ਆਸ ਪਾਸ ਸੈਲਾ ਕਲਾਂ, ਖੁਰਦ, ਪੋਸੀ, ਖੁਸ਼ੀ ਪੱਦੀ, ਪੈਂਸਰਾ, ਜਸੋਵਾਲ, ਭਾਤ ਪੁਰ ਵੱਡੇ ਪਧੱਰ ਤੇ ਮਿੱਲ ਦੇ ਗੰਦੇ ਪਾਣੀ ਦਾ ਅਸਰ ਪਿਆ ਹੈ ਅਤੇ ਮਿੱਲ ਵਲੋਂ ਅਪਣੇ ਟੋਕਸਿਕ ਪਾਣੀ ਨੂੰ ਖਪਾਉਣ ਲਈ ਮਿੱਲ ਦੇ ਆਸ ਪਾਸ 4,5 ਕਿਲੋ ਮੀਟਰ ਤਕ ਅੰਡਰ ਗਰਾਉਡ ਪਾਇਪ ਲਾਇਨਾਂ ਪਾਈਆਂ ਹੋਈਆਂ ਹਨ ਤੇ ਉਸ ਪਾਣੀ ਦੀ ਨਿਕਾਸੀ ਲਈ ਵਾਲਬ ਵੀ ਰੱਖੇ ਹੋਹੇ ਹਨ ਅਤੇ ਉਸ ਪਾਣੀ ਨੂੰ ਖਪਾਉਣ ਲਈ ਕਿਸਾਨਾ ਨੂੰ ਵੀ ਪਾਣੀ ਦੀ ਵਰਤੋਂ ਲਈ ਉਕਸਾਇਆ ਜਾ ਰਿਹਾ ਹੈ ਜਦੋਂ ਕਿ ਮਿੱਲ ਵੀ ਪਿੰਡ ਅਡਾਪਟ ਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਸਰਕਾਰ ਅਤੇ ਵਿਭਾਗ ਦੇ ਕਈ ਵਾਰ ਪਹਿਲਾਂ ਵੀ  ਧਿਆਨ ਹੇਠ ਲਿਆ ਚੁੱਕੇ ਹਨ।

ਉਹਨਾਂ ਕਿਹਾ ਕਿ ਇਥੇ ਆਸ ਪਾਸ ਦੇ ਪਿੰਡਾਂ ਵਿਚ ਖੇਤੀ ਦੀ ਸੰਚਾਈ ਲਈ ਸਰਕਾਰੀ ਟਿਊਵਲਾਂ ਦੀ ਵੱਡੀ ਘਾਟ ਸਰਕਾਰ ਵਲੋਂ ਜਾਣਬੁਝ ਕੇ ਰੱਖੀ ਗਈ ਹੈ ਤਾਂ ਕਿ ਮਿੱਲ ਦਾ ਪ੍ਰਦੂਸ਼ਤ ਪਾਣੀ ਖਪਤ ਹੋ ਸਕੇ। ਪਰ ਸਰਕਾਰ ਨੂੰ ਲੋਕਾ ਦੀ ਸੇਹਿਤ ਦਾ 1 ਪ੍ਰਤੀਸ਼ਤ ਵੀ ਧਿਆਨ ਤਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਦੂਸ਼ਣ ਸਬੰਧ ਵਿਚ 2003 ਵਿਚ ਜਾਰੀ ਕੀਤੀਆਂ ਗਾਇਡ ਲਾਇਨਾਂ ਦੀ ਵੀ ਸਰਕਾਰ ਦੇ ਸਾਹਮਣੇ ਉਲੰਘਣਾ ਹੋ ਰਹੀ ਹੈ। ਧੀਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਜਦੋਂ 34 ਸਾਲ ਪਹਿਲਾਂ ਇਹ ਇਸ ਇਲਾਕੇ ਵਿਚ ਮਿਲ ਲੱਗੀ ਸੀ ਤਾਂ ਉਸ ਸਮੇਂ ਲੋਕਾਂ ਨੂੰ ਮਿਲ ਦੇ ਜ਼ਹਿਰੀਲੇ ਪਾਣੀ ਤੋਂ ਨਿਕਲਣ ਵਾਲੇ ਸਿਟਿਆਂ ਤੋਂ ਨਹੀਂ ਪਤਾ ਸੀ ਅਤੇ ਨਾ ਹੀ ਉਸ ਸਮੇਂ ਦੀਆਂ ਸਰਕਾਰਾਂ ਨੇ ਭਵਿੱਖ ਨੂੰ ਅੱਗੇ ਰੱਖ ਕੇ ਨਾ ਹੀ ਯੋਜਨਾਵਾਂ ਤਹਿ ਕੀਤੀਆਂ ਤਾ ਕਿ ਉਸ ਦਾ ਜ਼ਹਿਰੀਲਾ ਪਾਣੀ ਉਨ੍ਹਾਂ ਦੇ ਜੀਵਨ, ਜਾਨਵਰਾਂ ਪਸ਼ੂਆਂ ਅਤੇ ਉਨ੍ਹਾਂ ਦੀ ਭੂਮੀ ਦਾ ਭਾਰੀ ਨੁਕਸਾਨ ਕਰੇਗਾ ਪਰ ਹੋਲੀ ਹੋਲੀ ਹੁਣ ਉਸ ਦਾ ਬੂਰਾ ਅਸਰ ਵਿਖਾਈ ਦੇ ਰਿਹਾ ਹੈ। ਅਸਲ ਗੱਲ ਇੰਡਸਟ੍ਰੀਜ ਦੀ ਨਹੀਂ ਹੈ ਇਸ ਦੀ ਦੇਸ਼ ਨੂੰ ਸਖਤ ਜ਼ਰੂਰਤ ਹੈ ਪਰ ਗੱਲ ਇਹ ਹੈ ਕਿ ਲੋਕਾਂ ਦੀ ਸੈਫਟੀ , ਵਾਤਾਵਰਣ ਨੂੰ ਧਿਆਨ ਵਿਚ ਨਾ ਰੱਖ ਕੇ ਕੰਮ ਕਰਨਾ ਆਸ ਪਾਸ ਰਹਿੰਦੇ ਲੋਕਾਂ ਨੂੰ ਮਿਲ ਵਲੋਂ ਛੱਡੇ ਜਾਂਦੇ ਜ਼ਹਿਰੀਲੇ ਪਾਣੀ ਦੀ ਬਦਬੂ ਪੂਰੀ ਤਰ੍ਹਾਂ ਲੋਕਾਂ ਨੂੰ ਰੋਗੀ ਬਣਾ ਰਹੀ ਹੈ ਅਤੇ 4 ਤੋਂ 5 ਕਿਲੋਮੀਟਰ ਤਕ ਉਸ ਪਾਣੀ ਦੀ ਜ਼ਹਿਰ ਫੈਲਦੀ ਹੈ ਅਤੇ ਸਧਾਰਨ ਨਿਰਦੋਸ਼ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਹੈਲਥ ਇੰਡਸਟ੍ਰੀਜ ਵਿਚ ਪਹੁੰਚਾ ਰਹੀ ਹੈ, ਪੰਛੀ ਅਲੋਪ ਹੋ ਰਹੇ ਹਨ। ਹਰੇਕ ਵਿਅਕਤੀ ਲਈ ਹਵਾ ਦੀ ਮਹਤੱਤਾ ਬਰਾਬਰ ਹੈ, ਦੇਸ਼ ਨੂੰ ਉਸ ਵਪਾਰ ਦੀ ਜ਼ਰੂਰਤ ਨਹੀਂ ਜੋ ਲੋਕਾਂ ਦੀ ਤੰਦਰੁਸਤੀ ਨੂੰ ਤਾਕ ਉਤੇ ਰੱਖ ਕੇ ਕੀਤਾ ਜਾਵੇ। ਧਰਤੀ ਦੇ ਹੇਠਲਾ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਅਸ਼ੁਧ ਹੋ ਚੁੱਕਾ ਹੈ।

ਉਹਨਾਂ ਦਸਿਆ ਕਿ ਜਿਹੜਾ ਜ਼ਹਿਰੀਲਾ ਪਾਣੀ ਫਸਲਾਂ ਨੂੰ ਲੱਗ ਰਿਹਾ ਹੈ, ਉਹੀ ਅਨਾਜ ਲੋਕਾਂ ਦੇ ਮੂੰਹ ਵਿਚ ਜਾਵੇਗਾ ਤੇ ਫਿਰ ਤੰਦਰੁਸਤੀ ਕਿਥੋਂ ਲੱਭੇਗੀ। ਮਿਲ ਦੇ ਪਾਣੀ ਨੂੰ ਸਾਫ ਕਰਨ ਲਈ ਸਾਇੰਸਟੇਫਿਕ ਤਕਨਾਲੋਜੀ ਦੇ ਅਧਾਰ ਉੱਤੇ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ, ਉਸ ਨੂੰ ਨਾ ਚਲਾ ਕਿ ਮਿਲ ਮੇਨੇਜਮੈਂਟ ਅਪਣਾ ਪੈਸਾ ਬਚਾ ਰਹੀ ਹੈ ਤੇ ਲੋਕਾਂ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ। ਇਸ ਮੌਕੇ ਪਰਦੀਪ ਸਿੰਘ, ਮੋਹਿੰਦਰ ਕੌਰ, ਸਰਪੰਚ ਗੁਰਦੇਵ ਸਿੰਘ, ਬਿੱਕਾ ਸਿੰਘ, ਬਲਵੰਤ ਸਿੰਘ, ਕਸ਼ਮੀਰ ਸਿੰਘ, ਜਸਪਾਲ ਸਿੰਘ, ਸ਼ੰਗਾਰਾ ਸਿੰਘ, ਅਮਰਜੀਤ ਸਿੰਘ, ਨੰਬਰਦਾਰ ਉਕਾਰ ਸਿੰਘ, ਗੁਰਦੀਪ ਕੌਰ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ