Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਹੁਣ ਤੁਸੀਂ ਹੀ ਦੱਸੋ ਸਰਕਾਰ ਜੀ ਅਸੀਂ ਪੱਕਾ ਝੋਨਾ ਕਿਵੇਂ ਵੱਢੀਏ?

Posted on:- 04-11-2016

suhisaver

- ਰਵਿੰਦਰ ਸ਼ਰਮਾ

ਸਰਦੂਲਗੜ੍ਹ:  ਦੀਵਾਲੀ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਤੀਜੀ ਵਾਰ ਇੱਕੋ ਹੀ ਥਾਂ ਤੋਂ ਟੁੱਟ ਚੁੱਕੀ ਨਿਊ ਢੰਡਾਲ ਨਹਿਰ ਸਥਾਨਕ ਕਿਸਾਨਾਂ ਲਈ ਜੀਅ ਦਾ ਜੰਜਾਲ ਬਣ ਚੁੱਕੀ ਹੈ। ਨਹਿਰ ਦੇ ਟੁੱਟਣ ਨਾਲ 70 ਏਕੜ ਤੋਂ ਜ਼ਿਆਦਾ ਖੜ੍ਹੀ ਝੋਨੇ ਦੀ ਫ਼ਸਲ ਤਬਾਹ ਹੋ ਚੁੱਕੀ ਹੈ। ਕਿਸਾਨ ਝੋਨਾ ਵੱਢਣ ਤੋਂ ਬੇਵੱਸ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਇਸ ਨਹਿਰ ਦੀ ਸਫ਼ਾਈ ਲਈ ਕਿਹਾ ਪਰ ਕੋਈ ਸੁਣਵਾਈ ਨਹੀਂ ਹੋਈ। ਪ੍ਰਸ਼ਾਸਨ ਨਹਿਰ ਦੀ ਸਫ਼ਾਈ ਕਰਨ ਤੇ ਕੱਚੇ ਨੱਕਿਆਂ ਨੂੰ ਪੱਕਾ ਕਰਨ ਦੀ ਬਜਾਇ ਲਿੱਪਾਪੋਚੀ ਕਰਕੇ ਹੀ ਬੁੱਤਾ ਸਾਰ ਰਿਹਾ ਹੈ ਅਤੇ ਨਹਿਰ ਦੀ ਕੋਈ ਸਫ਼ਾਈ ਨਹੀਂ ਕੀਤੀ ਜਾ ਰਹੀ। ਮੰਨੀ ਗੱਲ ਕਿ ਕਿਸਾਨ ਝੋਨੇ ਦੀ ਫ਼ਸਲ ਤਾਂ ਔਖੇ-ਸੌਖੇ ਵੱਢ ਲੈਣਗੇ ਤੇ 50 ਫ਼ੀਸਦੀ ਝੋਨੇ ਦੀ ਫ਼ਸਲ ਉਨ੍ਹਾਂ ਦੇ ਪੱਲੇ ਪਵੇਗੀ ਪਰ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਦੀ ਚਿੰਤਾ ਇਸ ਤੋਂ ਵੀ ਗੰਭੀਰ ਨਜ਼ਰ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਪਰ ਅਜੇ ਤੱਕ ਨਾ ਤਾਂ ਨਹਿਰ ਦੀ ਸਫ਼ਾਈ ਦਾ ਇੰਤਜਾਮ ਹੋਇਆ ਹੈ ਅਤੇ ਨਾ ਹੀ ਕੋਈ ਨੱਕਾ ਪੱਕਾ ਕੀਤਾ ਗਿਆ ਹੈ। ਕਿਸਾਨ ਆਪਣੇ ਝੋਨੇ ਦੀ ਫ਼ਸਲ ਚੋਂ ਪਾਣੀ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਟਰੈਕਟਰਾਂ ਨਾਲ ਕੱਢ ਰਹੇ ਹਨ। ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕਰਦਿਆਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪ ਦਿੱਤਾ ਹੈ। ਜੇਕਰ ਮੁਆਵਜ਼ਾ ਨਾ ਮਿਲਿਆ ਤਾਂ ਕਿਸਾਨਾਂ ਦੀ ਕਰਜਾ ਲੱਕ ਭੰਨ ਦੇਵੇਗਾ। ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਹੇਠ ਦੱਬੇ ਹੋਏ ਹਨ।

ਸਥਾਨਕ ਨਹਿਰ ਟੁੱਟਣ ਨਾਲ ਨੁਕਸਾਨੀ ਗਈ ਝੋਨੇ ਦੀ ਫ਼ਸਲ ਵਾਲੀ ਜ਼ਮੀਨ ਸਾਰੇ ਹੀ ਕਿਸਾਨਾਂ ਕੋਲ ਠੇਕੇ ਤੇ ਹੈ ਜਿਸ ਦਾ ਠੇਕਾ ਉਹ ਪਹਿਲਾਂ ਹੀ ਜ਼ਮੀਨ ਮਾਲਕਾਂ ਨੂੰ ਦੇ ਚੁੱਕੇ ਹਨ। ਕਿਸਾਨਾਂ ਦੀ ਮੰਗ ਹੈ ਕਿ ਨਹਿਰ ਦੀ ਸਫ਼ਾਈ ਕੀਤੀ ਜਾਵੇ ਨੱਕੇ ਪੱਕੇ ਕੀਤੇ ਜਾਣ ਅਤੇ ਖ਼ਰਾਬ ਹੋਈ ਫ਼ਸਲ ਦਾ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ