Sat, 23 September 2017
Your Visitor Number :-   1088108
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਐੱਨ ਡੀ ਟੀ ਵੀ 'ਤੇ ਪਾਬੰਦੀ ਦਾ ਫੈਸਲਾ ਮੁਲਤਵੀ

Posted on:- 08-11-2016

suhisaver

ਕੇਂਦਰ ਸਰਕਾਰ ਨੇ ਹਿੰਦੀ ਨਿਊਜ਼ ਚੈਨਲ ਐੱਨ ਡੀ ਟੀ ਵੀ ਇੰਡੀਆ ਦੇ ਪ੍ਰਸਾਰਣ 'ਤੇ ਲਾਈ ਗਈ ਇੱਕ ਦਿਨ ਦੀ ਪਾਬੰਦੀ ਦੇ ਹੁਕਮਾਂ ਤੋਂ ਕਦਮ ਪਿੱਛੇ ਖਿੱਚ ਲਏ ਹਨ। ਸਰਕਾਰ ਨੇ ਫਿਲਹਾਲ ਆਪਣੇ ਹੁਕਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਦੇ ਦਬਾਅ ਹੇਠ ਸੋਮਵਾਰ ਦੇਰ ਸ਼ਾਮ ਇਸ ਸੰਬੰਧੀ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਸੰਬੰਧੀ ਫੈਸਲੇ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਠਾਨਕੋਟ ਅੱਤਵਾਦੀ ਹਮਲੇ ਦੀ ਕਵਰੇਜ ਨੂੰ ਲੈ ਕੇ ਪ੍ਰਸਾਰਣ 'ਤੇ ਇੱਕ ਦਿਨ ਪਾਬੰਦੀ ਵਿਰੁੱਧ ਨਿਊਜ਼ ਚੈਨਲ ਐਨ ਡੀ ਟੀ ਵੀ ਇੰਡੀਆ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੇਂਦਰ ਸਰਕਾਰ ਨੇ ਐਨ ਡੀ ਟੀ ਵੀ ਇੰਡੀਆ 'ਤੇ 9 ਨਵੰਬਰ ਦੀ ਰਾਤ ਤੋਂ 10 ਨਵੰਬਰ ਦੀ ਰਾਤ ਤੱਕ 24 ਘੰਟੇ ਪ੍ਰਸਾਰਣ ਨਾ ਕਰਨ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਨ ਡੀ ਟੀ ਵੀ 'ਤੇ ਪਾਬੰਦੀ ਲਈ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ 'ਚ ਸਰਕਾਰ ਦੇ ਇਸ ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸੱਤਾ ਦਾ ਨਸ਼ਾ ਹੋ ਗਿਆ ਹੈ ਅਤੇ ਸਰਕਾਰ ਅਸਹਿਮਤੀ ਰੱਖਣ ਵਾਲੇ ਸਾਰੇ ਲੋਕਾਂ ਦਾ ਮੂੰਹ ਬੰਦ ਕਰਾਉਣਾ ਚਾਹੁੰਦੀ ਹੈ। ਸਟਾਕ ਐਕਸਚੇਂਜ ਨੂੰ ਭੇਜੀ ਜਾਣਕਾਰੀ 'ਚ ਐਨ ਡੀ ਟੀ ਵੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪਟੀਸ਼ਨ 'ਚ ਸਰਕਾਰੀ ਹੁਕਮਾਂ ਦੀ ਸੰਵਿਧਾਨਿਕ ਵਾਜਬਤਾ ਨੂੰ ਚੁਣੌਤੀ ਦਿੱਤੀ ਗਈ ਹੈ, ਸ਼ੇਅਰ ਬਜ਼ਾਰਾਂ ਨੂੰ ਭੇਜੀ ਸੂਚਨਾ 'ਚ ਐਨ ਡੀ ਟੀ ਵੀ ਨੇ ਰਿਹਾ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਐਨ ਡੀ ਟੀ ਵੀ 'ਤੇ 9 ਨਵੰਬਰ ਦੀ ਰਾਤ ਤੋਂ 10 ਨਵੰਬਰ ਦੀ ਰਾਤ ਨੂੰ 12 ਵਜੇ ਤੱਕ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ