Tue, 26 September 2017
Your Visitor Number :-   1088908
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

17 ਦਸੰਬਰ ਨੂੰ ਪੰਜਾਬ ਭਰ 'ਚ ਕਿਸਾਨ-ਮਜ਼ਦੂਰ ਕਰਨਗੇ ਰੇਲਾਂ ਦਾ ਚੱਕਾ ਜਾਮ : ਬੁਰਜਗਿੱਲ

Posted on:- 02-12-2016

ਬਰਨਾਲਾ : ਪੰਜਾਬ ਦੀਆਂ ਸੰਘਰਸ਼ਸ਼ੀਲ ਸੱਤ ਕਿਸਾਨ ਅਤੇ ਛੇ ਮਜ਼ਦੂਰ ਜਥੇਬੰਦੀਆਂ ਸਾਂਝੇ ਤੌਰ'ਤੇ 17 ਦਸੰਬਰ ਨੂੰ ਮਹੱਤਵਪੂਰਨ ਬੁਨਿਆਦੀ ਕਿਸਾਨ-ਮਜ਼ਦੂਰ ਸਮੇਤ ਜਲੂਰ ਕਾਂਡ ਨਾਲ ਸਬੰਧਤ ਮੰਗਾਂ ਦੀ ਪ੍ਰਾਪਤੀ ਲਈ ਇੱਕ ਰੋਜ਼ਾ ਸਮੁੱਚੇ ਪੰਜਾਬ ਅੰਦਰ ਰੇਲਾਂ ਦਾ ਚੱਕਾ ਮੁਕੰਮਲ ਰੂਪ'ਚ ਜਾਮ ਕਰਨਗੇ। ਅੱਜ ਸੁਖਪੁਰਾ ਮੌੜ ਵਿਖੇ ਕਿਸਾਨ ਆਗੂ ਦਰਸ਼ਨ ਸੁਖਪੁਰ ਦੇ ਗ੍ਰਹਿ ਵਿਆਹ ਸਮਾਗਮ ਤੋਂ ਵਾਪਸ ਪਰਤਦਿਆਂ ਬਰਨਾਲਾ ਵਿਖੇ ਕੁਝ ਸਮੇਂ ਲਈ ਰੁਕ ਕੇ  ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਮਨਜੀਤ ਧਨੇਰ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਪਿਛਲੇ ਦਿਨੀਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਬੁਰਜਗਿੱਲ ਦੱਸਿਆ ਕਿ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਸੰਗਰਾਮ ਨੂੰ ਜਾਰੀ ਰੱਖਣ ਦੇ ਨਾਲ-ਨਾਲ,ਜਲੂਰ ਦੇ ਦਲਿਤ ਮਜ਼ਦੂਰਾਂ ਦੀਆਂ ਔਰਤਾਂ ਸਮੇਤ ਸਮੂਹਿਕ ਕੁੱਟਮਾਰ ਤੇ ਜਬਰ ਢਾਹ ਕੇ  ਮਾਤਾ ਗੁਰਦੇਵ ਕੌਰ ਨੂੰ ਮੌਤ ਦੇ ਘਾਟ ਉੇਤਾਰਨ ਵਾਲੇ ਸਾਰੇ ਨਾਮਜਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ,ਜਬਰ ਜੁਲਮ ਦਾ ਸ਼ਿਕਾਰ  ਬੇਦੋਸ਼ੇ ਮਜ਼ਦੂਰਾਂ ਵਿਰੱਧ ਦਰਜ ਝੂਠੇ ਪਲਿਸ ਕੇਸ ਰੱਦ ਕਰਕੇ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰਨ,ਪਿੰਡ ਦੀ ਵਾਹੀਯੋਗ ਪੰਚਾਇਤੀ ਜ਼ਮੀਨ 'ਚੋਂ ਦਲਿਤ ਮਜ਼ਦੂਰਾਂ ਦੇ ਹਿੱਸੇ ਦੀ 6 ਏਕੜ ਰਾਖਵੀਂ ਜਮੀਨ ਦੀ ਫਰਜ਼ੀ ਬੋਲੀ ਰਾਹੀਂ ਧੱਕੇ ਨਾਲ ਵਾਹ ਰਹੇ ਗੁਰਦੀਪ ਸਿੰਘ ਦੀ ਬੋਲੀ ਰੱਦ ਕਰਾਉਣ,ਹਮਲੇ ਸਮੇਂ ਮਜ਼ਦੂਰਾਂ ਦੇ ਸਮਾਨ ਦੀ ਕੀਤੀ ਭੰਨਤੋੜ ਦਾ ਪੂਰਾ ਮੁਆਵਜਾ ਦੇਣ, ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਸਿਰ ਖੜ੍ਹੇ ਸਰਕਾਰੀ,ਸਹਿਕਾਰੀ ਸਮੇਤ ਸੂਦਖੋਰੀ ਸਾਰੇ ਕਰਜਿਆਂ ਉੱਪਰ ਮੁਕੰਮਲ ਲਕੀਰ ਫੇਰਨ,ਸੂਦਖੋਰੀ ਸਬੰਧੀ ਕਾਨੂੰਨ ਕਿਸਾਨਾਂ-ਮਜਦੂਰਾਂ ਪੱਖੀ ਬਨਾਉਣ,ਵਾਹੀਯੋਗ ਪੰਚਾਇਤੀ ਜ਼ਮੀਨਾਂ 'ਚੋਂ ਤੀਜਾ ਹਿੱਸਾ ਜ਼ਮੀਨ ਦਲਿਤ ਮਜ਼ਦੂਰਾਂ ਨੂੰ ਅਤੇ ਬਾਕੀ ਬੇਜ਼ਮੀਨੇ ਕਿਸਾਨਾਂ ਨੂੰ ਸਸਤੇ ਠੇਕੇ ਉੱਪਰ ਦੇਣ ਦੀ ਮੰਗ ਲਈ ਸਾਂਝਾ ਵਿਸ਼ਾਲ ਸੰਘਰਸ਼ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ।

ਇਸ ਸਾਂਝੇ ਸੰਘਰਸ਼ ਨੂੰ ਸਫਲ ਬਨਾਉਣ ਲਈ ਹੁਣੇ ਤੋਂ ਹੀ ਪਿੰਡ-ਪਿੰਡ ਸਾਂਝੀਆਂ ਮੀਟਿੰਗਾਂ,ਰੈਲ਼ੀਆਂ,ਝੰਡਾ/ਰੋਸ ਮਾਰਚ ਕੀਤੇ ਜਾਣਗੇ ਤਾਂ ਜੋ ਖੁਦਕਸ਼ੀਆਂ ਦੀ ਕਗਾਰ ਉੱਪਰ ਧੱਕ ਦਿੱਤੇ ਗਏ ਕਿਸਾਨ-ਮਜ਼ਦੂਰ ਸੰਘਰਸ਼ ਦਾ ਪਿੜ ਮੱਲਣ ਲਈ ਅੱਗੇ।ਇਸ ਸਮੇਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨਾਲ ਜਿਲ੍ਹਾ ਪ੍ਰਧਾਨ ਬਰਨਾਲਾ ਦਰਸ਼ਨ ਉੱਗੋਕੇ,ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਦੇਵ ਭਾਈਰੂਪਾ,ਸੁਖਮੰਦਰ ਫੂਲੇਵਾਲਾ,ਹਰਚਰਨ ਸਿੰਘ ਸੁਖਪੁਰ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਆਗੂ ਹਾਜਰ ਵੀ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ