Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਮੰਤਰੀਆਂ ਦਾ ਘਿਰਾਓ ਕਰਨ ਦੀਆਂ ਤਿਆਰੀਆਂ

Posted on:- 17-12-2016

suhisaver

ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਪੱਧਰੀ ਵਧਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਅੱਜ ਦਾਣਾ ਮੰਡੀ ਬਰਨਾਲਾ ਵਿੱਚ ਹੋਈ। ਇਹ ਮੀਟਿੰਗ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ੧੯ ਦਸੰਬਰ ਨੂੰ ਸਮੁੱਚੇ ਪੰਜਾਬ ਦੇ ਮੰਤਰੀਆਂ ਦੀਆਂ ਰਿਹਾਇਸ਼ਾਂ ਅੱਗੇ ਦਿੱਤੇ ਜਾਣ ਵਾਲੇ ਧਰਨੇ/ਘਿਰਾਓ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ।

ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ'ਤੇ ਸ਼ਾਮਲ ਹੋਏ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸੰਘਰਸ਼ ਦੀਆਂ ਮੰਗਾਂ ਅਤੇ ਰੂਪ ਰੇਖਾ ਬਾਰੇ ਚਰਚਾ  ਕਰਦਿਆਂ ਕਿਹਾ ਕਿ ਕਰਜ਼ੇ ਮੋੜਨੋ ਅਸਮਰੱਥ ਕਿਸਾਨਾਂ ਅਤੇ ਪੇਂਡੂ/ਖੇਤ ਮਜ਼ਦੂਰਾਂ ਸਿਰ ਖੜੇ ਸਰਕਾਰੀ ਸਹਿਕਾਰੀ ਅਤੇ ਸੂਦਖੋਰਾਂ ਦੇ ਸਾਰੇ ਕਰਜ਼ਿਆਂ 'ਤੇ ਲਕੀਰ ਮਰਵਾਉਣ ਅਤੇ ਲੰਮੀ ਮਿਆਦ ਵਾਲੇ ਵਿਆਜ਼ ਰਹਿਤ ਕਰਜ਼ੇ ਦੇਣ ਵਾਸਤੇ ਕਰਜ਼ਾ ਨੀਤੀ ਤਬਦੀਲ ਕਰਵਾਉਣ, ਖੇਤੀ ਲੋੜਾਂ ਅਤੇ ਜ਼ਮੀਨਾਂ ਦੀਆਂ ਵਧੀਆਂ ਕੀਮਤਾਂ ਨੂੰ ਧਿਆਨ 'ਚ ਰਖਦਿਆਂ ਕਰਜ਼ੇ ਦੀਆਂ ਲਿਮਟਾਂ ਨੂੰ ਵਧਾਉਣ, ਸਹੀ ਅਰਥਾਂ ਵਿੱਚ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਸੂਦਖੋਰਾਂ ਅਤੇ ਬੈਂਕਾਂ ਵੱਲੋਂ ਖਾਲੀ ਚੈੱਕਾਂ/ਪ੍ਰਨੋਟਾਂ ਜਾਂ ਇਕਰਾਰਨਾਮਿਆਂ ਉੱਤੇ ਕਰਜ਼ਾਗ੍ਰਸਤ ਕਿਸਾਨਾਂ ਦੇ ਦਸਤਖਤ/ਅੰਗੂਠੇ ਲਗਵਾਉਣੇ ਬੰਦ ਕਰਾਉਣ ਅਜਿਹਾ ਕਰਨ ਵਾਲਿਆਂ ਨੂੰ ਸਖਤ ਸਜ਼ਾਯੋਗ ਅਪਰਾਧ ਕਰਾਰ ਦਿਵਾਉਣ, ਜ਼ਮੀਨਾਂ, ਘਰਾਂ, ਖੇਤੀ ਸੰਦਾਂ, ਪਲਾਟਾਂ, ਪਸ਼ੂਆਂ ਆਦਿ ਦੀਆਂ ਨਿਲਾਮੀਆਂ ਬੰਦ ਕਰਵਾਉਣ,ਕਰਜ਼ੇ ਨਾਲ ਸਬੰਧਿਤ ਕੋਰਟ ਕੇਸ ਅਤੇ ਦਸਤਾਵੇਜ ਰੱਦ ਕਰਵਾਉਣ, ਖੇਤੀ ਦੇ ਕੀਤੇ ਜਾ ਰਹੇ ਉਜਾੜੇ ਅਤੇ ਸੜਕੀ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਅਵਾਰਾ ਪਸ਼ੂਆਂਅਤੇ ਕੁੱਤਿਆਂ ਦਾ ਠੋਸ ਪੱਕਾ ਹੱਲ ਕਰਵਾਉਣ,ਝਲੂਰ ਪਿੰਡ (ਸੰਗਰੂਰ) 'ਚ ਦਲਿਤ ਮਜ਼ਦੂਰਾਂ ਉੱਤੇ ਸਮੂਹਿਕ ਰੂਪ 'ਚ ਜਾਨਲੇਵਾ ਹਮਲੇ ਰਾਹੀਂ ਕਈਆਂ ਨੂੰ ਗੰਭੀਰ ਜ਼ਖ਼ਮੀ ਕਰਨ ਅਤੇ ਮਾਤਾ ਗੁਰਦੇਵ ਕੌਰ ਨੂੰ ਜਾਨੋਂ ਮਾਰ ਦੇਣ ਦੇ ਦੋਸ਼ੀ ਸਥਾਨਿਕ ਸਿਆਸੀ ਚੌਧਰੀਆਂ ਸਮੇਤ ਸਾਰੇ ਨਾਮਜਦ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾਉਣ,ਜਲੂਰ ਪਿੰਡ ਦੀ ਵਾਹੀਯੋਗ ਪੰਚਾਇਤੀ ਜ਼ਮੀਨ ਵਿੱਚੋਂ ਦਲਿਤ ਮਜ਼ਦੂਰਾਂ ਦੇ ਹਿੱਸੇ ਵਾਲੀ ਜ਼ਮੀਨ 'ਚੋ ੬ ਏਕੜ ਵਾਲੀ ਫਰਜ਼ੀ ਬੋਲੀ ਰਾਹੀਂ ਵਾਹ ਰਹੇ ਜ਼ਮੀਨ ਮਾਲਕ ਗੁਰਦੀਪ ਸਿੰਘ ਬੱਬਣ ਦੀ ਬੋਲੀ ਰੱਦ ਕਰਕੇ ਦਲਿਤ ਮਜ਼ਦੂਰਾਂ ਨੂੰ ਸਸਤੇ ਠੇਕੇ 'ਤੇ ਦਿਵਾਉਣ,ਬੇਜ਼ਮੀਨੇ ਤੇ ਬੇਘਰੇ ਲੋੜਵੰਦ ਮਜ਼ਦੂਰਾਂ-ਕਿਸਾਨਾਂ ਨੂੰ ੧੦-੧੦ ਮਰਲੇ ਦੇ ਰਿਹਾਇਸ਼ੀ ਪਲਾਟ ਮੁਫ਼ਤ ਅਲਾਟ ਕਰਵਾਉਣ,ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਫਾਲਤੂ ਜ਼ਮੀਨਾਂ ਬੇਜ਼ਮੀਨੇ ਤੇ ਥੁੜ-ਜ਼ਮੀਨੇ ਮਜ਼ਦੂਰਾਂ-ਕਿਸਾਨਾਂ 'ਚ ਵੰਡਣ, ਅਬਾਦਕਾਰਾਂ ਤੇ ਮੁਜ਼ਾਰੇ ਕਿਸਾਨਾਂ-ਮਜ਼ਦੂਰਾਂ ਨੂੰ ਹਰ ਕਿਸਮ ਦੀ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦੇਣ ਅਤੇ ਬੇਦਖਲੀ ਦੇ ਨੋਟਿਸ ਵਾਪਸ ਲਏ ਜਾਣ,ਵਾਹੀਯੋਗ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਮਜ਼ਦੂਰਾਂ ਨੂੰ ਅਤੇ ਬਾਕੀ ਬੇਜ਼ਮੀਨੇ, ਥੁੜਜ਼ਮੀਨੇ ਕਿਸਾਨਾਂ ਨੂੰ ਸਸਤੇ ਠੇਕੇ 'ਤੇ ਦੇਣ, ਕਰਜ਼ਿਆਂ ਜਾਂ ਆਰਥਿਕ ਤੰਗੀਆਂ ਤੋਂ ਦੁਖੀ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਰਾਹਤ ਰਾਸ਼ੀ ੫-੫ ਲੱਖ ਰੁਪਏ ਕਰਵਾਉਣ, ਸਾਰਾ ਕਰਜ਼ਾ ਖਤਮ ਕਰਨ ਅਤੇ ਇੱਕ-ਇੱਕ ਜੀਅ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਦੇਣ,ਖ਼ੁਦਕੁਸ਼ੀਆਂ ਰੋਕਣ ਲਈ ਕਿਸਾਨ-ਮਜ਼ਦੂਰ ਪੱਖੀ ਵਿਆਪਕ ਖੇਤੀ ਨੀਤੀ ਬਣਾਉਣ, ਪੜ੍ਹੇ-ਲਿਖੇ ਤੇ ਅਨਪੜ੍ਹ ਸਾਰੇ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦਫਤਰਾਂ ਰਾਹੀਂ ਪੱਕਾ ਰੁਜ਼ਗਾਰ ਦੇਣ, ਪੱਕਾ ਰੁਜ਼ਗਾਰ ਮਿਲਣ ਤੱਕ ਗੁਜ਼ਾਰੇ ਯੋਗ ਬੇਰੁਜ਼ਗਾਰੀ ਭੱਤਾ ਦੇਣ,ਖੇਤੀਬਾੜੀ ਲਈ ਬਿਜਲੀ ਰੋਜ਼ਾਨਾ ੨੪ ਘੰਟੇ ਨਿਰਵਿਘਨ ਪੂਰੀ ਵੋਲਟੇਜ ਦੇਣ, ਢਾਈ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦੇ ਪ੍ਰਵਾਨਤ ੧ ਲੱਖ ੬੫ ਹਜ਼ਾਰ ਟਿਊਬਵੈੱਲ ਕੁਨੈਕਸ਼ਨ ਸਰਕਾਰੀ ਖਰਚੇ 'ਤੇ ਤੁਰੰਤ ਦੇਣ, ਕੁਨੈਕਸ਼ਨਾਂ ਦੇ ਨਾਮ ਹੇਠ ਛੋਟੇ ਕਿਸਾਨਾਂ ਤੋਂ ਭਰਵਾਏ ਰੁਪਏ ਵਾਪਸ ਕਰਵਾਉਣ,ਢਾਈ ਏਕੜ ਤੋਂ ੫ ਏਕੜ ਵਾਲੇ ਕਿਸਾਨਾਂ ਦੇ ਬਕਾਏ ਟਿੳੂਬਵੈੱਲ ਕੁਨੈਕਸ਼ਨ ਸਰਕਾਰੀ ਖਰਚੇ 'ਤੇ ੧ ਮਹੀਨੇ ਦੇ ਅੰਦਰ-ਅੰਦਰ ਰੀਲੀਜ਼ ਕਰਵਾਉਣ,ਜਨਰਲ ਕੈਟਾਗਰੀ ਦੇ ਸਾਰੇ ਬਕਾਏ ਕੁਨੈਕਸ਼ਨ ਵੀ ਜਲਦੀ ਜਾਰੀ ਕਰਵਾਉਣ,ਟਿਊਬਵੈੱਲ ਕੁਨੈਕਸ਼ਨਾਂ ਸਬੰਧੀ ਚੇਅਰਮੈਨ ਕੋਟਾ ਬੰਦ ਕਰਵਾਉਣ,ਖੇਤੀ ਟਿਊਬਵੈੱਲ ਕੁਨੈਕਸ਼ਨਾਂ ਦਾ ਲੋਡ ਵਾਧਾ ਬਿਨਾਂ ਫੀਸ ਤੋਂ ਸਾਰਾ ਸਾਲ ਜਾਰੀ ਰੱਖਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਇਹ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ ਹੈ।ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਹੋਰਨਾਂ ਮੰਨੀਆਂ ਹੋਈਆਂ  ਲਾਗੂ ਕਰਵਾਉਣ ਵਾਲੀਆਂ ਮੰਗਾਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਨਕਲੀ ਘਟੀਆ ਬੀਜ਼ਾਂ, ਖਾਦਾਂ, ਦਵਾਈਆਂ ਕਾਰਨ ਅਤੇ ਕੁਦਰਤੀ ਆਫਤਾਂ ਜਾਂ ਅੱਗ ਲੱਗਣ ਕਾਰਨ ਤਬਾਹ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜਾ ਦੇਣ ਦਾ ਕਾਨੂੰਨ ਪੰਜਾਬ ਵਿਧਾਨ ਸਭਾ 'ਚ ਪਾਸ ਕਰਕੇ ਖੇਤ ਨੂੰ ਇਕਾਈ ਮੰਨਕੇ ਫ਼ਸਲਾਂ ਦੇ ਖਰਾਬੇ ਦਾ ਪੂਰਾ ਮੁਆਵਜਾ ਸਮੇਂ ਸਿਰ ਦੇਣਾ ਯਕੀਨੀ ਬਣਾਉਣ,ਗੰਨੇ ਅਤੇ ਕਣਕ ਦੀ ਮੁੱਲ ਅਦਾਇਗੀ ਦੇ ਬਕਾਏ ਤੁਰੰਤ ਦਿੱਤੇ ਜਾਣ ਅਤੇ ਗੰਨੇ ਦੇ ਮੁੱਲ 'ਚ ੫੦ ਰੁਪਏ ਕੁਇੰਟਲ ਦੀ ਕਟੌਤੀ ਖਤਮ ਕਰਵਾਉਣ, ਗੋਬਿੰਦਪੁਰਾ ਸਮਝੌਤੇ ਤਹਿਤ ਕਿਸਾਨਾਂ ਦੀ ਜ਼ਮੀਨ ਦੇ ਇੰਤਕਾਲ ਮੁੜ ਉਨ੍ਹਾਂ ਦੇ ਨਾਂ ਚੜਾਉਣ, ਮੰਨੀਆਂ ਹੋਈਆਂ ਨੌਕਰੀਆਂ ਦੇਣ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਬਦਲੇ ਪ੍ਰਵਾਨਤ ਪੰਚਾਇਤਾਂ/ਸ਼ਾਮਲਾਟਾਂ ਜਾਂ ਹੋਰ ਸਾਂਝੀਆਂ ਜ਼ਮੀਨਾਂ 'ਤੇ ਵਸੇ ਹੋਏ ਬੇਘਰੇ/ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਨੂੰ ਮਾਲਕੀ ਹੱਕ ਤੁਰੰਤ ਦਿੱਤੇ ਜਾਣ ਅਤੇ ਧਨਾਢ ਜ਼ਮੀਨ ਮਾਲਕਾਂ ਦੇ ਇਨ੍ਹਾਂ ਥਾਵਾਂ ਉੱਤੇ ਕੀਤੇ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ, ਬੁਢਾਪਾ/ਵਿਧਵਾ/ਅੰਗਹੀਣ ਪੈਨਸ਼ਨ ਆਦਿ ਪੈਨਸ਼ਨਾਂ ਦੇ ਖੜੇ ਬਕਾਏ ਤੁਰੰਤ ਜਾਰੀ ਕੀਤੇ ਜਾਣ।

ਪੈਨਸ਼ਨ ਰਾਸ਼ੀ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ੬੦ ਸਾਲ ਤੋਂ ਵੱਧ ਉਮਰ ਦੇ ਹਰ ਇੱਕ ਲੋੜਵੰਦ ਕਿਸਾਨ, ਮਜ਼ਦੂਰ ਨੂੰ ਦਿੱਤੀ ਜਾਵੇ,ਜਨਤਕ ਅੰਦੋਲਨਾਂ ਸਮੇਂ ਸ਼ਹੀਦ ਹੋਏ ਕਿਸਾਨਾਂ, ਮਜ਼ਦੂਰਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੇ ਲਟਕਦੇ ਕੇਸ ਤੁਰੰਤ ਨਿਪਟਾਏ ਜਾਣ ਅਤੇ ਉਹਨਾਂ ਦੇ ਕਰਜ਼ੇ ਖਤਮ ਕੀਤੇ ਜਾਣ,ਅੰਦੋਲਨਾਂ ਦੌਰਾਨ ਹੋਏ ਗੰਭੀਰ ਜ਼ਖਮੀਆਂ ਨੂੰ ੫੦-੫੦ ਹਜ਼ਾਰ ਰੁਪਏ ਅਤੇ ਆਮ ਜ਼ਖ਼ਮੀਆਂ ਨੂੰ ੨੫-੨੫ ਹਜ਼ਾਰ ਰੁਪਏ ਦਾ ਪ੍ਰਵਾਨਤ ਮੁਆਵਜਾ ਅਤੇ ਇਲਾਜ ਦਾ ਸਾਰਾ ਖਰਚਾ ਜਲਦੀ ਅਦਾ ਕੀਤਾ ਜਾਵੇ,ਸੰਘਰਸ਼ਾਂ ਦੌਰਾਨ ਕਿਸਾਨਾਂ, ਮਜ਼ਦੂਰਾਂ ਸਿਰ ਮੜ੍ਹ ਸਾਰੇ ਪੁਲੀਸ ਕੇਸ ਤੁਰੰਤ ਰੱਦ ਕੀਤੇ ਜਾਣ, ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਐਕਟ ੨੦੧੬ ਨਾਮ ਦਾ ਕਾਲਾ ਕਾਨੂੰਨ ਤੁਰੰਤ ਰੱਦ ਕੀਤਾ ਜਾਵੇ, ਬਿਜਲੀ ਬਿੱਲਾਂ 'ਚ ਲਾਇਆ ਗਿਆ ਗੳੂ ਸੈੱਸ ਤੇ ਹੋਰ ਵਾਧੂ ਟੈਕਸ ਰੱਦ ਕਰਵਾਉਣ ਲਈ ੧੯ ਦਸੰਬਰ ਨੂੰ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਰਿਹਾਇਸ਼ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਪੂਰੀ ਤਿਆਰੀ ਕਰਕੇ ਕਾਫਲੇ ਬੰਨ੍ਹਕੇ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ।
ਮੀਟਿੰਗ ਵਿੱਚ ਮਲਕੀਤ ਸਿੰਘ ਮਹਿਲਕਲਾਂ,ਮੋਹਣ ਸਿੰਘ ਰੂੜੇਕੇ,ਹਰਚਰਨ ਸਿੰਘ ਸੁਖਪੁਰ,ਪਰਮਿੰਦਰ ਹੰਢਿਆਇਆ,ਗੁਰਦੇਵ ਸਿੰਘ ਮਾਂਗੇਵਾਲ,ਭਾਗ ਸਿੰਘ ਕੁਰੜ,ਜੀਤ ਸਿਂਘ ਕਾਹਨੇਕੇ,ਬਾਬੂ ਸਿੰਘ ਖੁੱਡੀ,ਜਗਤਾਰ ਸਿੰਘ ਕਲਾਲਮਾਜਰਾ,ਦਰਸ਼ਨ ਸਿੰਘ ਮਹਿਤਾ,ਜਗਤਾਰ ਬਸਿੰਘ ਚੀਮਾ,ਸੰਦੀਪ ਸਿੰਘ ਚੀਮਾ,ਗੋਰਾ ਸਿੰਘ ਉੱਗੋਕੇ,ਬੂਟਾ ਸਿੰਘ ਢਿੱਲਵਾਂ,ਮੁਖਤਿਆਰ ਸਿੰਘ ਸਹਿਜੜਾ,ਨਿਰਮਲ ਸਿੰਘ ਹਮੀਦੀ,ਭੋਲਾ ਸਿੰਘ ,ਤਾਰਾ ਸਿੰਘ ਸਹੌਰ,ਜਸਵੰਤ ਸਿੰਘ ਸੰਘੇਵਾ,ਮੇਜਰ ਸਿੰਘ ਸੰਘੇੜਾ,ਮਹਿੰਦਰ ਸਿੰਘ ਧਨੌਲਾ,ਗੁਰਨੈਬ ਸਿੰਘ ਧੌਲਾ ਆਦਿ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।

-ਦਰਸ਼ਨ ਸਿੰਘ ਉੱਗੋਕੇ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ