Fri, 24 May 2019
Your Visitor Number :-   1709176
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਹਾਮਿਦ ਅੰਸਾਰੀ ਤੋਂ ਬਾਅਦ ਕੀ ਹੋਵੇਗਾ ਰਾਜਸਭਾ ਟੀ . ਵੀ .ਦਾ ਭਵਿੱਖ ?

Posted on:- 26-07-2017

ਨਵੇਂ ਉੱਪ ਰਾਸ਼ਟਰਪਤੀ ਲਈ ਪੈਣ ਵਾਲੀਆਂ ਵੋਟਾਂ ਦੇ ਦਿਨ ਜਿਵੇਂ -ਜਿਵੇਂ ਨੇੜੇ ਆ ਰਹੇ ਨੇ ,  ਉਸੇ  ਤਰ੍ਹਾਂ ਹੀ ਪੱਤਰਕਾਰੀ ਤੇ ਬੌਧਿਕ ਹਲਕਿਆਂ ਦੀ ਚਿੰਤਾ ਵੱਧ ਰਹੀ ਹੈ ਕੀ ਰਾਜਸਭਾ ਟੀ.ਵੀ. ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ? ਰਾਜ ਸਭਾ ਦੇ ਸਭਾਪਤੀ (ਉੱਪ -ਰਾਸ਼ਟਰਪਤੀ) ਦੀ ਨਿਗਰਾਨੀ `ਚ ਚੱਲਣ ਵਾਲੇ ਰਾਜਸਭਾ ਟੀ.ਵੀ. ਨੇ ਪਿਛਲੇ ਕੁਝ ਸਾਲਾਂ` ਚ ਆਪਣੀ ਨਿਰਪੱਖ , ਭਰੋਸੇਯੋਗ ਪੱਤਰਕਾਰੀ ਤੇ ਗੰਭੀਰ ਬਹਿਸਾਂ ਵਾਲੇ ਪ੍ਰੋਗਰਾਮਾਂ ਕਾਰਨ ਭੱਲ ਬਣਾਈ ਹੋਈ ਹੈ । ਬਹੁਤ ਸਾਰੇ ਮੀਡੀਆ ਵਿਸ਼ਲੇਸ਼ਕਾਂ ਦਾ  ਮੰਨਣਾ ਹੈ ਕਿ  ਅਜਿਹਾ ਤਾਂ ਹੀ ਸੰਭਵ ਹੈ ਕਿ ਇਸਦੇ ਨਿਗਰਾਨ ਹਾਮਿਦ ਅੰਸਾਰੀ ਵਰਗੇ ਸ਼ਖ਼ਸ ਹਨ । ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ੫ ਅਗਸਤ ਨੂੰ ਵੋਟਾਂ ਪੈ  ਰਹੀਆਂ ਹਨ ।  ਮੁਕਾਬਲਾ ਗੋਪਾਲ ਕ੍ਰਿਸ਼ਨ ਗਾਂਧੀ ਤੇ ਐੱਮ.ਵੈਂਕਈਆ ਨਾਇਡੂ ਵਿਚਕਾਰ ਹੋ ਰਿਹਾ ਹੈ । ਗਿਣਤੀਆਂ- ਮਿਣਤੀਆਂ ਦੇ ਹਿਸਾਬ ਨਾਲ ਵੈਂਕਈਆ ਨਾਇਡੂ ਦਾ ਹੱਥ ਉਪਰ ਹੈ ।

ਦੇਸ਼ ਦੇ ਇੱਕ ਨਾਮਵਰ ਪੱਤਰਕਾਰ ਦਾ ਕਹਿਣਾ ਹੈ ``ਵੈਂਕਈਆ ਨਾਇਡੂ ਦੀ ਜਿੱਤ ਪੱਕੀ ਹੈ ਇਸ ਨਾਲ ਰਾਜਸਭਾ ਟੈਲੀਵਿਜ਼ਨ ਦੀ ਪਹਿਲਾਂ ਵਾਲੀ ਮਟਕ ਨਹੀਂ ਰਹਿਣੀ । ਨਾਇਡੂ ਸਾਹਿਬ ਇਸ ਨੂੰ ਆਪਣੇ ਮੁਤਾਬਕ ਚਲਾਉਣਗੇ ਤੁਸੀਂ ਦੇਖਿਆ ਹੀ ਹੈ ਕਿ ਲੋਕ ਸਭਾ ਟੀ . ਵੀ ਦਾ ਕੀ ਹਾਲ ਹੋਇਆ ਉਸ ਤਰ੍ਹਾਂ ਇਸਦਾ ਵੀ ਹੋ ਜਾਵੇਗਾ ।`` ਰਾਜਸਭਾ ਟੀ . ਵੀ ਦੇ ਇੱਕ ਸੀਨੀਅਰ ਸੰਪਾਦਕ ਨੇ ਆਪਣਾ ਨਾਮ ਨਾ ਨਸ਼ਰ ਕਰਨ  ਦੀ ਸ਼ਰਤ `ਤੇ  ਕਿਹਾ`` ਇਥੇ ਤੁਸੀਂ ਸਹੀ ਪੱਤਰਕਾਰੀ ੧੦ ਅਗਸਤ ਤੱਕ ਹੀ ਦੇਖ ਸਕੋਗੇ ਉਸਤੋਂ ਬਾਅਦ ਸਭ ਕੁਝ ਬਦਲ ਜਾਵਗਾ 3 ਮਹੀਨੇ ਦੇ ਅੰਦਰ ਬਹੁਤ ਸਾਰੇ ਸੰਪਾਦਕ ਪੱਤਰਕਾਰ ਇਸ ਚੈਨਲ ਨੂੰ ਅਲਵਿਦਾ ਆਖ ਰਹੇ ਨੇ ।``
       
ਚੇਤੇ ਰਹੇ ਚੈਨਲ ਨੇ ਹੁਣੇ ਹੀ ਬਹੁਤ ਸਾਰੇ ਲੋਕ -ਪੱਖ ਦੀ ਗੱਲ ਕਰਨ ਵਾਲੇ ਪ੍ਰੋਗਰਾਮਾਂ ਨੂੰ ਬੰਦ ਕਰ ਦਿੱਤਾ ਹੈ । ਉਰਮਿਲੇਸ਼ ਤੇ ਸਿਧਾਰਥ ਵਰਧਰਾਜਨ ਵਰਗੇ ਪੱਤਰਕਾਰਾਂ ਦੇ , ਸ਼ੋਅ ਬੰਦ ਕਰ ਦਿੱਤੇ ਨੇ । ਇਸੇ ਚੈਨਲ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਹੁਣੇ ਸ਼ੁਰੂ ਹੋਇਆ ਇੱਕ ਪ੍ਰੋਗਰਾਮ `ਗਰਾਉਂਡ ਰਿਪੋਰਟ ` ਵੀ ਸਰਕਾਰ ਦੀਆਂ ਅੱਖਾਂ `ਚ ਚੁਭ ਰਿਹਾ ਹੈ ਦਸ ਅਗਸਤ ਤੋਂ ਬਾਅਦ ਇਸਦਾ ਭਵਿੱਖ ਪਤਾ ਨਹੀਂ ਕੀ ਹੋਵੇਗਾ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ