Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਯੂਨੀਵਰਸਿਟੀ ਦਾ ਕੰਮ ਰਾਸ਼ਟਰ ਦਾ ਨਿਰਮਾਣ ਕਰਨ ਲਈ ਵਿਚਾਰਾਂ ਦੀ ਸੁਤੰਤਰਤਾ ਅਤੇ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਨਾ ਹੈ – ਪ੍ਰੋ. ਅਪੂਰਵਾਨੰਦ

Posted on:- 31-03-2017

suhisaver

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਭਾਗ ਵੱਲੋਂ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਲੜੀ ਅਧੀਨ ਦੂਜਾ ਯਾਦਗਾਰੀ ਲੈਕਚਰ ਕਰਵਾਇਆ ਗਿਆ। ਇਸ ਮੌਕੇ ਦਿੱਲੀ ਯੂਨੀਵਰਸਿਟੀ, ਦਿੱਲੀ ਤੋਂ ਆਏ ਪ੍ਰੋ. ਅਪੂਰਵਾ ਨੰਦ ਨੇ ‘ਯੂਨੀਵਰਸਿਟੀਆਂ, ਗਿਆਨ, ਸੁਤੰਤਰਤਾ ਅਤੇ ਰਾਸ਼ਟਰ’ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਯੂਨੀਵਰਸਿਟੀਆਂ ਦੀ ਭੂਮਿਕਾ ਅਤੇ ਕਿਰਦਾਰ ਨੂੰ ਪੁਨਰ-ਪਰਿਭਾਸ਼ਿਤ ਕਰਨ ਦੀ ਲੋੜ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਯੂਨੀਵਰਸਿਟੀਆਂ ਵਿਸ਼ਵੀ ਮਾਨਵ ਪੈਦਾ ਕਰਦੀਆਂ ਹਨ ਤੇ ਸੰਕੀਰਣ ਰਾਸ਼ਟਰਵਾਦ ਦੇ ਏਜੰਡੇ ਦਾ ਅਨੁਸਾਰੀ ਹੋਣਾ ਉਨ੍ਹਾਂ ਦਾ ਲਕ੍ਸ਼ ਨਹੀਂ ਹੈ। ਯੂਨੀਵਰਸਿਟੀਆਂ ਦਾ ਮੰਤਵ ਗਿਆਨ ਦਾ ਉਤਪਾਦਨ ਕਰਨਾ ਅਤੇ ਵੰਨ-ਸੁਵੰਨੇ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪੱਖੋਂ ਸਾਡੀਆਂ ਯੂਨੀਵਰਸਿਟੀਆਂ ਆਪਣਾ ਟੀਚਾ ਪ੍ਰਾਪਤ ਕਰਨ ਵਿਚ ਕਾਮਯਾਬ ਨਹੀਂ ਹੋ ਸਕੀਆਂ ਜਿਸ ਕਰਕੇ ਵੱਖਰੇ ਵਿਚਾਰਾਂ, ਵੱਖਰੀ ਪਛਾਣ, ਵੱਖਰੀ ਦਿੱਖ, ਵੱਖਰੇ ਵਿਸ਼ਵਾਸ ਆਦਿ ਪ੍ਰਤੀ ਸਵੀਕ੍ਰਿਤੀ ਪੈਦਾ ਨਹੀਂ ਹੋ ਸਕੀ।

ਹੁਣ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਉਪਚਾਰਕ ਸਿੱਖਿਆ (Formal Education) ਲੈਣ-ਦੇਣ ਦੇ ਮਨੋਰਥ ਤੋਂ ਅੱਗੇ ਲੰਘ ਕੇ ਅਜਿਹੇ ਰਾਸ਼ਟਰ ਦੇ ਨਿਰਮਾਣ ਲਈ ਕੰਮ ਕਰਨਾ ਪਵੇਗਾ ਜਿਸ ਵਿਚ ਅਲੱਗ-ਅਲੱਗ ਲੋਕ ਆਪਣੀ ਵੱਖਰਤਾ ਸਮੇਤ ਸਵੈ-ਇੱਛਾ ਨਾਲ ਰਹਿ ਸਕਣ ਅਤੇ ਇਕ-ਦੂਜੇ ਦੇ ਵੱਖਰੇਪਣ ਦਾ ਆਦਰ ਕਰਨਾ ਸਿੱਖਣ। ਇਸ ਪ੍ਰਸੰਗ ਵਿਚ ਉਨ੍ਹਾਂ ਨੇ ਯੂਨੀਵਰਸਿਟੀਆਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਉੱਪਰ ਹੋ ਰਹੇ ਹਮਲਿਆਂ ਨੂੰ ਭਾਰਤੀ ਸਮਾਜ ਅਤੇ ਸਿੱਖਿਆ ਲਈ ਘਾਤਕ ਅਤੇ ਮੰਦਭਾਗਾ ਕਿਹਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਿਦਿਆਥੀਆਂ ਨੂੰ ਗਿਆਨ ਦੇਣ ਅਤੇ ਨਾਲ ਹੀ ਸੁਤੰਤਰ ਢੰਗ ਨਾਲ ਸੋਚਣਾ ਵਿਚਾਰਨਾ ਅਤੇ ਗਿਆਨ ਦੀ ਵਿਰਾਸਤ ਨਾਲ ਆਲੋਚਨਤਾਮਕ ਸੰਵਾਦ ਰਚਾਉਣਾ ਸਿਖਾਉਣ। ਉਨ੍ਹਾਂ ਦਾ ਵਿਚਾਰ ਸੀ ਕਿ ਰਾਸ਼ਟਰ ਦੇ ਨਿਰਮਾਣ ਅਤੇ ਵਿਕਾਸ ਲਈ ਯੂਨੀਵਰਸਿਟੀਆਂ ਆਕਸੀਜਨ ਵਾਂਗ ਹਨ ਜੋ ਅਜਿਹੇ ਇਨਸਾਨ ਪੈਦਾ ਕਰਦੀਆਂ ਹਨ ਜਿਨ੍ਹਾਂ ਨੇ ਸਮਾਜ ਅਤੇ ਰਾਸ਼ਟਰ ਨੂੰ ਗ਼ਲਤ ਰਸਤਿਆਂ ‘ਤੇ ਜਾਣ ਤੋਂ ਰੋਕਣਾ ਹੁੰਦਾ ਹੈ ਅਤੇ ਸਹੀ ਰਾਹ ਦਿਖਾਉਣਾ ਹੁੰਦਾ ਹੈ। ਇਸ ਮੌਕੇ ਮੁਖੀ ਪੰਜਾਬੀ ਵਿਭਾਗ ਡਾ. ਜਸਵਿੰਦਰ ਸਿੰਘ ਸੈਣੀ ਨੇ ਸਵਾਗਤੀ ਸ਼ਬਦ ਕਹੇ।

ਉਨ੍ਹਾਂ ਤੋਂ ਬਿਨਾਂ ਡਾ. ਜਸਵਿੰਦਰ ਸਿੰਘ, ਡਾ. ਬਲਦੇਵ ਸਿੰਘ ਚੀਮਾ, ਪ੍ਰੋ. ਲਖਵੀਰ ਸਿੰਘ, ਡਾ. ਚਰਨਜੀਤ ਕੌਰ, ਡਾ. ਰਾਜਵੰਤ ਕੌਰ ਪੰਜਾਬੀ ਤੇ ਡਾ. ਰਾਜਵਿੰਦਰ ਸਿੰਘ ਵੀ ਸ਼ਾਮਿਲ ਸਨ। ਡਾ. ਰਵਿੰਦਰ ਸਿੰਘ ਰਵੀ ਦੀ ਪਤਨੀ ਮੈਡਮ ਮਹਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਬੇਟੇ ਅਭੀ ਨੇ ਵੀ ਇਸ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਡਾ. ਸੁਰਜੀਤ ਸਿੰਘ ਨੇ ਨਿਭਾਈ ਅਤੇ ਸਮਾਗਮ ਦੀ ਸਮਾਪਤੀ ਉਪਰੰਤ ਡਾ. ਸ਼ਤੀਸ਼ ਕੁਮਾਰ ਵਰਮਾ ਨੇ ਆਏ ਸਰੋਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਦੀ ਸਫਲਤਾ ਇਸ ਗੱਲ ਵਿਚ ਵੀ ਸੀ ਕਿ ਇਸ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਬਾਗ ਲਿਆ ਅਤੇ ਤਿੱਖੇ ਸਵਾਲ ਕੀਤੇ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ