Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਪ੍ਰੋ. ਸਾਈਬਾਬਾ ਦੀ ਰਿਹਾਈ ਲਈ ਕੈਨੇਡਾ ਸਰਕਾਰ ਦਾ ਦਖ਼ਲ ਮੰਗਿਆ

Posted on:- 06-04-2017

suhisaver

ਵੈਨਕੂਵਰ: ਕੈਨੇਡਾ ਦੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਪ੍ਰਕਾਸ਼ਨ `ਰੈਡੀਕਲ ਦੇਸੀ` ਦੇ ਨੁਮਾਇੰਦਿਆਂ ਦੇ ਇਕ ਵਫ਼ਦ ਨੇ ਸਮਾਜਿਕ ਕਾਰਕੁੰਨ ਪ੍ਰੋ. ਸਾਈਬਾਬਾ ਦੀ ਰਿਹਾਈ ਲਈ ਬੀਤੇ ਦਿਨ ਕੈਨੇਡਾ ਦੀ ਖੇਡ ਅਤੇ ਅਪਾਹਜਾਂ ਸਬੰਧੀ ਮੰਤਰੀ ਕਾਰਲਾ ਕੁਆਲਟਰੂ ਤੋਂ ਦਖ਼ਲ ਦੀ ਮੰਗ ਕਰਦਿਆਂ ਉਨ੍ਹਾਂ ਦੇ ਡੈਲਟਾ ਸਥਿਤ ਹਲਕਾ ਦਫ਼ਤਰ ਵਿਖੇ ਮੁਲਾਕਾਤ ਕਰ ਕੇ ਸਮੂਹਿਕ ਚਿੱਠੀ ਸੌਂਪੀ। ਇਸ 100 ਵਿਅਕਤੀਆਂ ਵਲੋਂ ਦਸਤਖ਼ਤਸ਼ੁਦਾ ਚਿੱਠੀ ਵਿਚ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹ ਭਾਰਤ ਸਰਕਾਰ ਉੱਪਰ ਪ੍ਰੋ. ਸਾਈਬਾਬਾ ਨੂੰ ਰਿਹਾਅ ਕਰਨ ਲਈ ਦਬਾਅ ਪਾਵੇ, ਜੋ 90 ਫ਼ੀਸਦੀ ਅਪਾਹਜ ਅਤੇ ਵੀਲ੍ਹ-ਚੇਅਰ ਉੱਪਰ ਨਿਰਭਰ ਹੈ।

ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਦੁਨੀਆ ਵਿਚ ਮਨੁੱਖੀ ਹੱਕਾਂ ਦਾ ਝੰਡਾਬਰਦਾਰ ਹੋਣ ਦੇ ਨਾਤੇ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਰੈਡੀਕਲ ਦੇਸੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋ. ਸਾਈਬਾਬਾ ਨੂੰ ਭਾਰਤ ਦੇ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਸਖ਼ਤ ਕਾਨੂੰਨ ਤਹਿਤ ਆਦਿਵਾਸੀਆਂ, ਘੱਟਗਿਣਤੀਆਂ ਸਮੇਤ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਜੱਦੋਜਹਿਦ ਬਦਲੇ ਪੰਜ ਹੋਰ ਸਮਾਜਿਕ ਕਾਰਕੁੰਨਾਂ ਸਮੇਤ ਬੀਤੇ ਮਾਰਚ ਮਹੀਨੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਯਾਦ ਰਹੇ ਕਿ ਅਦਾਰਾ `ਰੈਡੀਕਲ ਦੇਸੀ` ਪਹਿਲਾਂ ਵੀ ਜਮਹੂਰੀ ਅਧਿਕਾਰਾਂ ਦੇ ਮੁੱਦੇ ਜ਼ੋਰ -ਸ਼ੋਰ ਨਾਲ ਉਠਾਉਂਦਾ ਰਿਹਾ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ