Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘਰਸ਼ ਹਮਾਇਤ ਕਮੇਟੀ, ਬਰਨਾਲਾ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ

Posted on:- 19-04-2017

suhisaver

ਬਰਨਾਲਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਧਾਰਨ ਕੀਤੇ ਧੱਕੜ ਰਵੱਈਏ, ਵਿਦਿਆਰਥੀ ਸੰਘਰਸ਼ ਨੂੰ ਡੰਡੇ ਦੇ ਜੋਰ ਕੁਚਲਣ ਦੀ ਮਨਸ਼ਾ ਖਿਲਾਫ ਬਰਨਾਲਾ ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ-ਵਿਦਿਆਰਥੀ-ਨੌਜਵਾਨ-ਮੁਲਾਜ਼ਮ ਜਥੇਬੰਦੀਆਂ ਨੇ ਇੱਕਮੁੱਠਤਾ ਵਿਖਾਉਂਦਿਆਂ ਡੀਸੀ ਦਫਤਰ ਅੱਗੇ ਰੋਹ ਭਰਪੂਰ ਮੁਜ਼ਾਹਰਾ ਕਰਕੇ ਵੱਡੇ ਵਫਦ ਦੇ ਰੂਪ 'ਚ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ। ਇਸ ਸਮੇਂ ਬੋਲਦਿਆਂ ਬੁਲਾਰੇ ਆਗੂਆਂ ਕਿਹਾ ਕਿ ਵਿਦਿਆਰਥੀ ਕੋਰਸਾਂ ਦੀਆਂ ਫੀਸਾਂ ਵਿੱਚ ਕੀਤੇ 11 ਗੁਣਾਂ ਵਾਧੇ ਨੂੰ ਵਾਪਸ ਲੈਣ ਲਈ ਸਾਂਝੇ ਤੌਰ 'ਤੇ ਵਿਦਿਆਰਥੀ ਜਥੇਬੰਦੀਆਂ ਮਾਰਚ ਮਹੀਨੇ ਤੋਂ ਸੰਘਰਸ਼ ਕਰ ਰਹੀਆਂ ਹਨ। ਮਿਤੀ 11 ਅਪ੍ਰੈਲ 2017 ਨੂੰ ਵਿਦਿਆਰਥੀਆਂ ਨੇ ਸੰਘਰਸ਼ ਦੀ ਅਗਲੀ ਕੜੀ ਵਜੋਂ ਕਲਾਸਾਂ ਦਾ ਬਾਈਕਾਟ ਕਰਕੇ ਵਈਸ ਚਾਂਸਲਰ ਦਫਤਰ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਸੀ।

ਪੰਜਾਬ ਯੂਨੀਵਰਸਿਟੀ ਕੈਂਪਸ ਅੰਦਰ ਵਾਈਸ ਚਾਂਸਲਰ ਨੇ ਆਪਣੀ ਜਿੰਮੇਵਾਰੀ ਨਿਭਾਉਣ ਦੀ ਜਗ੍ਹਾ ਪੁਲਿਸ ਨੂੰ ਵਿਦਿਆਰਥੀ ਸੰਘਰਸ਼ ਨੂੰ ਕੁਚਲਣ ਲਈ ਖੁੱਲੀ ਛੁੱਟੀ ਦੇ ਦਿੱਤੀ। ਯੂਨੀਵਰਸਿਟੀ ਕੈਂਪਸ ਨੂੰ ਪੁਲਿਸ ਦਾ ਅਖਾੜਾ ਬਣਾ ਦਿੱਤਾ ਗਿਆ। ਜਿਉਂ ਹੀ ਵਿਦਿਆਰਥੀ ਰੋਸ ਮਾਰਚ ਕਰਦੇ ਹੋਏ ਮੰਗ ਪੱਤਰ ਦੇਣ ਲਈ ਵਾਈਸ ਚਾਂਸਲਰ ਦਫਤਰ ਵੱਲ ਵਧੇ ਤਾਂ ਪੁਲਿਸ ਨੇ ਵਿਦਿਆਰਥੀਆਂ ਉੱਪਰ ਅੰਨ੍ਹੇਵਾਹ ਲਾਠੀਆਂ,ਪਾਣੀਆਂ ਦੀਆਂ ਬੁਛਾੜਾਂ,ਅੱਥਰੂ ਗੈਸ ਦੇ ਗੋਲਿਆਂ ਦਾ ਹੜ੍ਹ ਵਰ੍ਹਾ ਦਿੱਤਾ,ਯੂਨੀਵਰਸਿਟੀ ਅੰਦਰ ਬਣੇ ਗੁਰਦੁਆਰਾ ਸਾਹਿਬ ਵਿੱਚੋਂ ਧੂ-ਧੂ ਕ ਵਿਦਿਆਰਥੀਆਂ ਨੂੰ ਬਾਹਰ ਕੱਢਕੇ ਜਬਰ ਦਾ ਸ਼ਿਕਾਰ ਬਣਾਇਆ। 55 ਦੇ ਕਰੀਬ ਵਿਦਿਆਰਥੀਆਂ ਨੂੰ ਦੇਸ਼ ਧ੍ਰੋਹ ਅਤੇ ਇਰਾਦਾ ਕਤਲ ਵਰਗੀਆਂ ਸਖਤ ਧਾਰਾਵਾਂ ਤਹਿਤ ਜੇਲ੍ਹ ਅੰਦਰ ਬੰਦ ਕੀਤਾ,ਹਿਰਾਸਤ ਦੌਰਾਨ ਵਿਦਿਆਰਥੀਆਂ ਖਾਸ ਕਰ ਵਿਦਿਆਰਥਣਾਂ ਨੂੰ ਜਲ਼ੀਲ ਕੀਤਾ।

ਆਗੂਆਂ ਨੇ ਵਿਦਿਆਰਥੀਆਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਦਾ ਐਲਾਨ ਕਰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਚੰਡੀਗੜ੍ਹ ਪੁਲਿਸ ਦੀ ਡੰਡੇ ਜ਼ੋਰ ਹੱਕੀ ਵਿਦਿਆਰਥੀ ਸੰਘਰਸ਼ ਨੂੰ ਕੁਚਲਣ ਦੀ ਮਨਸ਼ਾ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਫੀਸਾਂ 'ਚ ਕੀਤਾ ਵਾਧਾ 100 ਫੀਸਦੀ ਵਾਪਸ ਲਿਆ ਜਾਵੇ,ਵਿਦਿਆਰਥੀਆਂ ਉੱਪਰ ਦਰਜ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ,11 ਅਪ੍ਰੈਲ ਨੂੰ ਵਿਦਿਆਰਥੀਆਂ ਉੱਪਰ ਕੀਤੇ ਗਏ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਬਣਦੀਆਂ ਗਰਾਂਟਾਂ ਤੁਰੰਤ ਜਾਰੀ ਕਰੇ।

ਇਸ ਸਮੇਂ ਆਗੂਆਂਦਰਸ਼ਨ ਸਿੰਘ ਰਾਏਸਰ,ਬੁੱਕਣ ਸਿੰਘ ਸੱਦੋਵਾਲ,ਦਰਸ਼ਨ ਸਿੰਘ ਉੱਗੋਕੇ,ਪ੍ਰਦੀਪ ਕਸਬਾ,ਨਵਕਿਰਨ ਪੱਤੀ, ਗੁਰਜਿੰਦਰ ਵਿਦਿਆਰਥੀ,ਹਰਚਰਨ ਚਹਿਲ,ਗੁਰਜੰਟ ਹਮੀਦੀ, ਖੁਸ਼ਮੰਦਰਪਾਲ, ਜਗਰਾਜ ਟੱਲੇਵਾਲ,ਏਕਮ ਛੀਨੀਵਾਲਕਲਾਂ,ਸੁਖਦੇਵ ਭੋਤਨਾ,ਸਰਵੀਰ ਸਰੀ,ਮਲਕੀਤ ਬਰਨਾਲਾ,ਬਲਵੰਤ ਸਿੰਘ ਬਰਨਾਨਾਲਾ, ਚਮਕੌਰ ਸਿੰਘ ਕੈਰੇ, ਨਵਚੇਤਨ, ਬਲਜੀਤ ਕੌਰ, ਖੁਸ਼ੀਆਂ ਸਿੰਘ, ਮੇਘ ਰਾਜ ਮਿੱਤਰ,ਰਾਜੀਵ ਕੁਮਾਰ, ਸੁਖਵਿੰਦਰ ਸਿੰਘ ਅਜਾਦ, ਸੁਰਿੰਦਰ ਸਿੰਘ,ਜਗਰਾਜ ਹਰਦਾਸਪੁਰਾ,ਪਰਮਿੰਦਰ ਹੰਢਿਆਇਆ,ਸੁਖਦੇਵ ਭੋਤਨਾ,ਜਗਦੀਸ ਸਿੰਘ  ਆਦਿ ਆਗੂਆਂ ਨੇ ਵਿਚਾਰ  ਪੇਸ਼ ਕਰਦਿਆ ਕਿਹਾ ਕਿ ਸੰਘਰਸ਼ਸ਼ੀਲ ਲੋਕਾਈ ਦੇ ਬਣੇ ਦਬਾਅ ਸਦਕਾ ਪੁਲਿਸ ਪ੍ਰਸ਼ਾਸਨ ਨੈਂ ਦੇਸ਼ ਧ੍ਰੋਹ ਦੀ ਧਾਰਾ ਵਾਪਿਸ ਲੈਣ ਲਈ ਮਜਬੂਰ ਹੋਣਾ ਪਿਆ ਹੈ,ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਜ਼ਮਾਨਤ ਵੀ ਮਿਲ ਗਈ ਹੈ।ਪਰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ  ਵਿਦਿਆਰਥੀ ਮੰਗਾਂ ਨੂੰ ਮੰਨਣ ਦੀ ਥਾਂ ਹਾਲੇ ਵੀ ਜਬਰ ਦਾ ਸਹਾਰਾ ਲੈਕੇ ਯੂਨੀਵਰਸਿਟੀ ਨੂੰ ਪੁਲਿਸ ਕੈਂਪ 'ਚ ਤਬਦੀਲ ਕੀਤਾ ਹੋਇਆ ਹੈ।ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ