Fri, 19 April 2019
Your Visitor Number :-   1670376
SuhisaverSuhisaver Suhisaver
ਐੱਲ ਓ ਸੀ ਤੋਂ ਪਾਕਿ ਨਾਲ ਵਪਾਰ 'ਤੇ ਰੋਕ               ਸ਼ਤਰੂਘਨ ਨੇ ਕੀਤਾ ਪਤਨੀ ਲਈ ਪ੍ਰਚਾਰ, ਭੜਕੇ ਕਾਂਗਰਸੀ ਉਮੀਦਵਾਰ              

ਈਦ ਦਾ ਪਵਿੱਤਰ ਤਿਉਹਾਰ ਮਨਾਇਆ

Posted on:- 09-08-2013

suhisaver

ਮਾਹਿਲਪੁਰ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਵਿੱਤਰ ਤਿਉਹਾਰ ਈਦ ਉਲ ਫਿੱਤਰ ਮਾਹਿਲਪੁਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਮੌਲਾਨਾ ਮੈਰਾਜ ਆਲਮ ਦੀ ਅਗਵਾਈ ਵਿਚ ਈਦ ਦੀ ਨਮਾਜ ਅਦਾ ਕੀਤੀ ਗਈ । ਇਸ ਮੌਕੇ ਮੌਲਾਨਾ ਵਲੋਂ ਖੁਦਾ ਦਾ ਸ਼ੁਕਰਾਨਾ ਕਰਦੇ ਹੋਏ ਦੇਸ਼ ਅਤੇ ਕੌਮ ਦੇ ਭਲੇ ਅਤੇ ਆਪਸੀ ਪ੍ਰੇਮ ਪਿਆਰ ਲਈ ਦੁਆ ਕੀਤੀ ਗਈ । ਇਸ ਪਵਿੱਤਰ ਦਿਹਾੜੇ ’ਤੇ ਇਲਾਕੇ ਦੇ ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਨਗਰ ਪੰਚਾਇਤ ਪ੍ਰਧਾਨ ਪ੍ਰਿਥੀ ਪਾਲ ਸਿੰਘ ਬੈਂਸ, ਅਵਤਾਰ ਸਿੰਘ ਬਾਹੋਵਾਲ, ਹਰਪ੍ਰੀਤ ਸਿੰਘ ਬੈਂਸ, ਜਸਪ੍ਰੀਤ ਸਿੰਘ ਬੈਸ, ਗੁਰਪ੍ਰੀਤ ਸਿੰਘ ਬੈਂਸ, ਅਮਰਜੀਤ ਸਿੰਘ ਭਿੰਦਾ ਪ੍ਰਧਾਨ, ਪੰਡਿਤ ਸੰਜੀਵ ਸ਼ਰਮਾ, ਕੌਂਸਲਰ ਜਗਦੀਪ ਸਿੰਘ, ਰਾਜ ਕੁਮਾਰ, ਅਮਨਦੀਪ ਸਿੰਘ ਬੈਂਸ ਨੇ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਕਿਹਾ । ਇਸ ਮੌਕੇ ਰਾਠਾਂ ਨੇ ਮੁਸਲਿਮ ਭਾਈਚਾਰੇ ਦੇ ਕਬਰ ਸਤਾਨ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਅਬਦੁਲ ਗਫੂਰ, ਤਰਸੇਮ ਖਾਨ ਭਾਅ, ਪੀਰਾ ਦੱਤਾ, ਬਲੀ ਮੁੰਹਮਦ, ਅਸ਼ੋਕ ਅਲੀ, ਦਿਲਦਾਰ ਮੁਹੰਮਦ, ਨੂਰ ਮੁਹੰਮਦ, ਜ਼ਾਕਿਰ ਹੁਸੈਨ, ਇਕਬਾਲ ਖਾਨ, ਨਜ਼ੀਰ ਮੁਹੰਮਦ, ਮੁਹੰਮਦ ਅਹਿਸਾਨ, ਅਬਦੁਲ ਗਨੀ, ਅਮਿਤ ਅਲੀ, ਫਕੀਰ ਮੁਹੰਮਦ, ਹਵੀਵ ਮੁਹੰਮਦ, ਰਮਜਾਨ ਮੁਹੰਮਦ, ਸਲੀਮ ਖਾਨਪੁਰ, ਮੁਖਤਿਆਰ ਅਲੀ ਆਦਿ ਹਾਜ਼ਿਰ ਸਨ।
 
-ਸ਼ਿਵ ਕੁਮਾਰ ਬਾਵਾ


Comments

Nicinha

Your thnnikig matches mine - great minds think alike!

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ