Fri, 19 April 2019
Your Visitor Number :-   1670487
SuhisaverSuhisaver Suhisaver
ਐੱਲ ਓ ਸੀ ਤੋਂ ਪਾਕਿ ਨਾਲ ਵਪਾਰ 'ਤੇ ਰੋਕ               ਸ਼ਤਰੂਘਨ ਨੇ ਕੀਤਾ ਪਤਨੀ ਲਈ ਪ੍ਰਚਾਰ, ਭੜਕੇ ਕਾਂਗਰਸੀ ਉਮੀਦਵਾਰ              

ਤਰਕਸ਼ੀਲ ਆਗੂ ਡਾ: ਨਰਿੰਦਰ ਦਾਭੋਲਕਰ ਦੇ ਕਤਲ ਦੀ ਸਖ਼ਤ ਨਿਖ਼ੇਧੀ

Posted on:- 23-08-2013

ਸਰ੍ਹੀ: ਉੱਘੇ ਤਰਕਸ਼ੀਲ ਆਗੂ ਡਾ: ਨਰਿੰਦਰ ਦਾਭੋਲਕਰ ਦਾ ਪੂਨੇ (ਮਹਾਰਾਸ਼ਟਰ) ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ।ਇਸ ਖ਼ਬਰ ਨੇ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਦੇ ਮੈਂਬਰਾਂ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ।ਸੁਸਾਇਟੀ ਇਸ ਕਤਲ ਦੀ ਸਖ਼ਤ ਨਿਖੇਧੀ ਕਰਦੀ ਹੈ।ਸੁਸਾਇਟੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ। ਡਾ: ਦਾਭੋਲਕਰ ਦਾ ਕਤਲ ਤਰਕਸ਼ੀਲ ਵਿਚਾਰਾਂ ਦਾ ਕਤਲ ਕਰਨ ਦੀ ਅਸਫ਼ਲ ਕੋਸ਼ਿਸ਼ ਹੈ।



ਡਾ: ਦਾਭੋਲਕਰ ਅੰਧਵਿਸ਼ਵਾਸ਼ਾਂ, ਤਾਂਤਰਿਕਾਂ, ਜੋਤਿਸ਼ੀਆਂ ਆਦਿ ਦੇ ਖ਼ਿਲਾਫ਼ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਸਨ।ਉਹ ਚਾਹੁੰਦੇ ਸਨ ਕਿ ਮਹਾਰਾਸ਼ਟਰ ਸਰਕਾਰ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਦੇ ਖ਼ਿਲਾਫ਼ ਇੱਕ ਸਖ਼ਤ ਕਾਨੂੰਨ ਪਾਸ ਕਰੇ ਜਿਸ ਨਾਲ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਲੋਕਾਂ ਦੀ ਲੁੱਟ ਕਰਨ ਤੋਂ ਰੋਕਿਆ ਜਾਵੇ।ਇਸ ਤੋਂ ਪਹਿਲਾਂ ਵੀ ਅਜਿਹੇ ਕਤਲ ਜਾਂ ਕੁੱਟਮਾਰ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹੀਆਂ ਹਨ।

ਤਰਕਸ਼ੀਲ ਲਹਿਰ ਦੇ ਮੈਂਬਰ ਸਾਰੇ ਸੰਸਾਰ ਵਿੱਚ ਤਰਕਸ਼ੀਲ ਵਿਚਾਰਾਂ ਦੇ ਪ੍ਰਚਾਰ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ ਕਿ ਜੋਤਿਸ਼, ਜੰਤਰ ਮੰਤਰ, ਜਾਦੂ ਟੂਣਾ, ਧਾਗੇ ਤਬੀਤ, ਸਿੱਟੇ, ਭੂਤ ਪ੍ਰੇਤ, ਨਗ ਆਦਿ ਸਭ ਧੋਖਾ ਹੈ।ਇਹ ਲੋਕ ਧੋਖੇ ਭਰੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਸ਼ਿਕਾਰ ਬਣਾ ਲੈਂਦੇ ਹਨ ਤੇ ਉਨ੍ਹਾਂ ਦੀ ਆਰਥਿਕ, ਮਾਨਸਿਕ ‘ਤੇ ਸਰੀਰਕ ਲੁੱਟ ਕਰਦੇ ਹਨ।ਇੱਕ ਵਾਰ ਇੰਨ੍ਹਾਂ ਦਾ ਸ਼ਿਕਾਰ ਹੋਏ ਲੋਕ ਛੇਤੀ ਕੀਤੇ ਇਸ ਬਿਮਾਰ ਮਾਨਸਿਕਤਾ ਵਿੱਚੋਂ ਬਾਹਰ ਨਹੀਂ ਨਿਕਲ ਨਹੀਂ ਸਕਦੇ।

ਇਸ ਸਮਾਜਿਕ ਕੋਹੜ ਤੋਂ ਲੋਕਾਂ ਨੂੰ ਬਚਾਉਣ ਲਈ ਜਿੰਨ੍ਹਾਂ ਤਰਕਸ਼ੀਲ ਵਿਚਾਰਾਂ ਦਾ ਪ੍ਰਚਾਰ ‘ਤੇ ਪ੍ਰਸਾਰ ਜ਼ਰੂਰੀ ਹੈ, ਉਨਾਂ ਹੀ ਜ਼ਰੂਰੀ ਹੈ ਕਿ ਸੰਸਾਰ ਪੱਧਰ ਤੇ ਸਰਕਾਰਾਂ ਅਜਿਹੇ ਸਖ਼ਤ ਕਾਨੂੰਨ ਬਣਾਉਣ।ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੀ ਕੈਨੇਡਾ ਸਰਕਾਰ ਪਾਸੋਂ ਕੈਨੇਡਾ ਵਿੱਚ ਅਜਿਹੇ ਧੋਖੇਭਰੇ ਇਸ਼ਤਿਹਾਰਾਂ ਦੀ ਪੂਰੀ ਜਾਂਚ ਕੀਤੇ ਜਾਣ ਦੀ ਮੰਗ ਕਰਦੀ ਹੈ, ਜਿੰਨ੍ਹਾਂ ਰਾਹੀਂ ਲੋਕਾਂ ਦੀ ਲੁੱਟ ਕਰ ਰਹੇ ਜੋਤਿਸ਼ੀਆਂ, ਤਾਂਤਰਿਕਾਂ, ਨਗ ਵੇਚਣ ਵਾਲਿਆਂ, ਜਾਦੂ ਟੂਣਾ ਕਰਨ ਵਾਲਿਆਂ, ਧਾਗੇ ਤਬੀਤ ਆਦਿ ਦੇ ਖ਼ਿਲਾਫ਼ ਕਾਨੂੰਨ ਬਣਾਇਆ ਜਾਵੇ ਅਤੇ ਸਖ਼ਤੀ ਨਾਲ ਲਾਗੂ ਕੀਤਾ ਜਾਵੇ।

-ਗੁਰਮੇਲ ਗਿੱਲ ਸਕੱਤਰ
ਤਰਕਸ਼ੀਲ਼ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ