Sat, 19 January 2019
Your Visitor Number :-   1577829
SuhisaverSuhisaver Suhisaver
2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਕਿਰਨਜੀਤ ਕੌਰ ਐਕਸ਼ਨ ਕਮੇਟੀ ਅਤੇ ਜਨ -ਸੰਘਰਸ਼ ਮੰਚ ਹਰਿਆਣਾ ਨੂੰ               17 ਫਰਵਰੀ ਨੂੰ ਸੂਹੀ ਸਵੇਰ ਦੇ ਸਲਾਨਾ ਸਮਾਗਮ ਵਿੱਚ ਦਿੱਤੇ ਜਾਣਗੇ ਐਵਾਰਡ              

ਪੁਲੀਸ ਦੀ ਹਾਜ਼ਰੀ ਵਿੱਚ ਬਜ਼ੁਰਗ 'ਤੇ ਕਾਤਲਾਨਾ ਹਮਲਾ

Posted on:- 15-09-2013

-ਸ਼ਿਵ ਕੁਮਾਰ ਬਾਵਾ –

ਬਲਾਕ ਮਾਹਿਲਪੁਰ ਦੇ ਪਿੰਡ ਅਜਨੋਹਾ ਦੀ ਪੁਲੀਸ ਚੌਕੀ ਵਿਖੇ ਪੁਲੀਸ ਦੀ ਹਾਜ਼ਰੀ ਵਿਚ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਇੱਕ ਬਜ਼ੁਰਗ ਸਿੱਖ ’ ਤੇ ਕਾਤਲਾਨਾ ਹਮਲਾ ਕਰਕੇ ਉਸਦੀ ਪੱਗ ਲਾਹਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ,ਜਿਸਨੂੰ ਇਲਾਜ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲੀਸ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਦਾਰ ਸਰੂਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਅਜਨੋਹਾ ਨੇ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦੱਸਿਆ ਕਿ ਉਸ ਦੇ ਪਿੰਡ ਵਿਚ ਬਣ ਰਹੀ ਗਲੀ ਦੀ ਗੰਦੇ ਪਾਣੀ ਦੇ ਨਿਕਾਸ ਦੀ ਨਾਲੀ ਕਾਰਨ ਉਸ ਦਾ ਪਿੰਡ ਦੇ ਕੁਝ ਵਿਅਕਤੀਆਂ ਨਾਲ ਤਕਰਾਰ ਹੋ ਗਿਆ ਜਿਸ ਕਾਰਨ ਉੱਥੇ ਮੌਜੂਦ ਵਿਅਕਤੀ ਉਸ ਨੂੰ ਕੁੱਟਣ ਲਈ ਭੱਜੇ। ਉਸ ਨੇ ਦੱਸਿਆ ਕਿ ਉਹ ਭੱਜ ਕੇ ਪਿੰਡ ਦੀ ਪੁਲੀਸ ਚੌਕੀ ਜਾ ਵੜਿਆ ਪ੍ਰੰਤੂ ਹਰਜੀਤ ਸਿੰਘ, ਨਿਰੰਕਾਰ ਸਿੰਘ, ਸਤਨਾਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਉਸ ਦੇ ਪਿੱਛੇ ਪੁਲੀਸ ਚੌਕੀ ਆ ਗਏ ਅਤੇ ਪੁਲੀਸ ਮੁਲਾਜ਼ਮਾਂ ਦੀ ਹਾਜ਼ਰੀ ਵਿਚ ਹੀ ਉਸ ਦੀ ਕੁੱਟਮਾਰ ਕਰਨ ਲੱਗ ਪਏ ਅਤੇ ਉਸ ਦੀ ਦਸਤਾਰ ਲਾਹ ਕੇ ਉਸ ਦਾ ਬੁਰੀ ਤਰ੍ਹਾਂ ਕੁਟਾਪਾ ਕਰਕੇ ਲਹੂ ਲੁਹਾਣ ਕਰ ਦਿੱਤਾ। ਇਸ ਘਟਨਾ ਕਾਰਨ ਪੁਲੀਸ ਚੌਕੀ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ, ਮੁਨਸ਼ੀ ਅਤੇ ਥਾਣੇਦਾਰ ਨੇ ਉਸਨੂੰ ਫੁਰਤੀ ਨਾਲ ਹਮਲਾਵਰਾਂ ਕੋਲੋਂ ਛੁਡਾ ਕੇ ਇੱਕ ਕਮਰੇ ਵਿਚ ਬੰਦ ਕਰਕੇ ਉਸ ਦੀ ਜਾਨ ਬਚਾਈ।

ਇਸ ਸਬੰਧ ਵਿਚ ਕਥਿੱਤ ਹਮਲਾਵਰ ਧਿਰ ਦੇ ਨਿਰੰਕਾਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਸਰੂਪ ਸਿੰਘ ਉਨ੍ਹਾਂ ਨੂੰ ਗਾਲਾਂ ਕੱਢ ਕੇ ਦੌੜਕੇ ਪੁਲੀਸ ਚੌਕੀ ਅੰਦਰ ਜਾ ਬੜਿਆ। ਉਹ ਉਸਦਾ ਪਿੱਛਾ ਕਰਦੇ ਮਗਰ ਭੱਜੇ ਸਨ। ਉਸਨੇ ਪੁਲੀਸ ਚੌਕੀ ਅੰਦਰ ਜਾ ਕੇ ਉਨ੍ਹਾਂ ਤੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਝਗੜਾ ਵੱਧ ਗਿਆ। ਹੱਥੋਪਾਈ ਦੌਰਾਨ ਉਸਦੀ ਪੱਗ ਲੱਥ ਗਈ। ਉਹਨਾਂ ਦੱਸਿਆ ਕਿ ਉਸ ਵਲੋਂ ਗਾਲੀ ਗਲੋਚ ਅਤੇ ਇੱਟਾਂ ਮਾਰਕੇ ਹਮਲਾ ਕਰਨ ਕਾਰਨ ਹੀ ਅਜਿਹਾ ਹੋਇਆ ਹੈ ਜਿਸਦਾ ਪੁਲੀਸ ਮੁਲਾਜ਼ਮਾਂ ਨੂੰ ਵੀ ਪਤਾ ਹੈ। ਉਹਨਾਂ ਕੋਈ ਵਧੀਕੀ ਨਹੀਂ ਕੀਤੀ । ਇਸ ਸਬੰਧ ਵਿੱਚ ਪੁਲੀਸ ਚੌਕੀ ਅਜਨੋਹਾ ਦੇ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸ ਸਰੂਪ ਸਿੰਘ ਨੂੰ ਕਮਰੇ ਵਿਚ ਬੰਦ ਕਰਕੇ ਝਗੜਾ ਖਤਮ ਕਰਵਾਇਆ ਸੀ। ਪੁਲੀਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਧਿਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ