Thu, 22 August 2019
Your Visitor Number :-   1791698
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਸਿੱਖ ਨੇਸ਼ਨ ਵਲੋਂ ਨਵੰਬਰ 1984 ਦੀ ਯਾਦ ਵਿੱਚ ਖ਼ੂਨਦਾਨ

Posted on:- 24-11-2013

-ਹਰਬੰਸ ਬੁੱਟਰ, ਕੈਲਗਰੀ

ਪਿਛਲੇ 15 ਸਾਲ ਤੋਂ ਨਵੰਬਰ ਮਹੀਨੇ ਵਿੱਚ ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਪੁਕਾਰ ਲੈ ਕੇ ਦੁਨੀਆਂ ਭਰ ਵਿੱਚ ਸਿੱਖ ਨੇਸ਼ਨ ਦੇ ਨਾਮ ਹੇਠ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਇਸੇ ਲੜੀ ਵਿੱਚ ਕੈਲਗਰੀ ਵਿੱਚ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਪਹਿਲਾ ਸਲਾਨਾ ਕੈਂਪ ਲਗਾਇਆ, ਜਿਸ ਵਿੱਚ ਖਰਾਬ ਮੌਸਮ ਤੇ ਭਾਰੀ ਬਰਫਬਾਰੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਖੂਨਦਾਨ ਕਰਨ ਆਈਆਂ।ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਵਿਅਕਤੀਆਂ ਨੂੰ ਵਾਪਿਸ ਵੀ ਮੁੜਨਾ ਪਿਆ।ਅੱਜ ਦੇ ਕੈਂਪ ਸਬੰਧੀ 140 ਖੁਨਦਡਨੀੳਢ ਦੇ ੳਡਏ ਸਨ ਜਦੋਂ ਕਿ ਸਮੇਂ ੳਤੇ ਸਟਾਫ ਦੀ ਘਾਟ ਕਾਰਨ ਸਿਰਫ 103 ਵਿਆਕਤੀ ਹੀ ਖੂਨ ਦਾਨ ਕਰ ਸਕੇ।

ਖੂਨਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ, ਪ੍ਰਬੰਧਕਾਂ ਵਿੱਚੋਂ ਇੱਕ ਹਰਚਰਨ ਸਿੰਘ ਪਰਹਾਰ ਨੇ ਦੱਸਿਆ ਕਿ ਪਿਛਲੇ 15 ਸਾਲਾਂ ਵਿੱਚ ਕਨੇਡਾ ਭਰ ਵਿੱਚ ਸਿੱਖ ਨੇਸ਼ਨ ਦੇ ਨਾਮ ਹੇਠ ਦਾਨ ਕੀਤੇ ਖੂਨ ਨਾਲ ਹੁਣ ਤੱਕ ਇੱਕ ਲੱਖ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ।ਜੋ ਕਿ ਸਾਡੀ ਕੌਮ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸਿੱਖ ਨੇਸ਼ਨ ਵਲੋਂ ਅਸੀਂ ਸਭ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸਰਬਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਬੇਗੁਨਾਹਾਂ ਦੀਆਂ ਜਾਨਾਂ ਲੈਣ ਵਿੱਚ ਨਹੀਂ, ਬਚਾਉਣ ਵਿੱਚ ਯਕੀਨ ਰੱਖਦੀ ਹੈ।ਇਥੇ ਇਹ ਵੀ ਵਰਨਣਯੋਗ ਹੈ ਕਿ ਇਸੇ ਲੜੀ ਵਿੱਚ ਕੈਲਗਰੀ ਵਿੱਚ ਇੱਕ ਹੋਰ ਕੈਂਪ 30 ਨਵੰਬਰ ਨੂੰ ਇਸੇ ਸਥਾਨ ਬਿਸ਼ਿਪ ਮੈਕਨੈਲੀ ਹਾਈ ਸਕੂਲ ਵਿੱਚ ਲਗਾਇਆ ਜਾ ਰਿਹਾ ਹੈ। ਜਿਸ ਲਈ ਵੱਡੀ ਗਿਣਤੀ ਵਿੱਚ ਖੂਨ ਦਾਨੀਆਂ ਨੇ ਆਪਣੇ ਨਾਮ ਪਹਿਲਾਂ ਹੀ ਲਿਖਵਾ ਲਏ ਹਨ।ਹਰਚਰਨ ਸਿੰਘ ਨੇ ਇਨ੍ਹਾਂ ਕੈਂਪਾਂ ਦੀ ਕਾਮਯਾਬੀ ਤੇ ਤਸੱਲੀ ਪ੍ਰਗਟ ਕਰਦਿਆਂ ਸਾਰੀ ਸਿੱਖ ਕਮਿਉਨਿਟੀ, ਗੁਰਦੁਆਰਾ ਕਮੇਟੀਆਂ ਅਤੇ ਵਲੰਟੀਅਰਜ਼ ਦਾ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ