Mon, 21 October 2019
Your Visitor Number :-   1835142
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਦਿਲਬਰ ਯਾਦਗਾਰੀ ਐਵਾਰਡ ਮਿੱਤਰ ਸੈਨ ਮੀਤ ਨੂੰ

Posted on:- 31-12-2013

ਉੱਘੇ ਲੇਖਕ ਗਿਆਨੀ ਹਰੀ ਸਿੰਘ ਦਿਲਬਰ ਦੀ ਯਾਦ ਨੂੰ ਸਮਰਪਿਤ 15ਵਾਂ ਦਿਲਬਰ ਯਾਦਗਾਰੀ ਸਮਾਗਮ ਲਲਤੋਂ ਕਲਾਂ ਵਿਖੇ ਮਨਾਇਆ ਗਿਆ।ਉੱਘੇ ਨਾਵਲਕਾਰ ਸ੍ਰੀ ਮਿੱਤਰਸੈਨ ਮੀਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸਮਾਗਮ ਦੀ ਪ੍ਰਧਾਨਗੀ ਪ੍ਰੋ. ਮੋਹਨ ਸਿੰਘ ਫਾਂਊਂਡੇਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਗਰੇਵਾਲ ਨੇ ਕੀਤੀ।ਪ੍ਰੋਗ੍ਰਾਮ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਦੇ ਬੱਚਿਆਂ ਦੀਆਂ ਕਵਿਤਾਵਾਂ ਗੀਤਾਂ ਤੇ ਸਕਿੱਟਾਂ ਗੀਤਾਂ ਨਾਲ ਹੋਈ।ਦੇਸ਼ ਭਗਤੀ,ਵਾਤਾਵਰਣ ਅਤੇ ਸਮਾਜਕ ਕੁਰੀਤੀਆਂ ਬਾਰੇ ਬਾਲ ਪੇਸ਼ਕਾਰੀਆਂ ਨੇ ਚੰਗਾ ਰੰਗ ਬੰਨ੍ਹਿਆ।ਦਿਲਬਰ ਯਾਦਗਾਰੀ ਸਾਹਿਤ ਕਲਾ ਮੰਚ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ 15ਵਾਂ ਦਿਲਬਰ ਯਾਦਗਾਰੀ ਅਵਾਰਡ ਸ੍ਰੀ ਮਿੱਤਰ ਸੈਨ ਮੀਤ (ਭਾਰਤੀ ਸਾਹਿਤ ਅਕਾਡਮੀ ਵਿਜੇਤਾ) ਨੂੰ ਉਹਨਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਪ੍ਰਦਾਨ ਕੀਤਾ ਗਿਆ।ਇਸ ਮੌਕੇ ਬੋਲਦਿਆ ਸ੍ਰੀ ਮਿੱਤਰ ਸੈਨ ਮੀਤ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਅਨੇਕਾਂ ਮਾਣ ਸਨਮਾਨ ਮਿਲ਼ੇ ਹਨ ਪਰ ਹਰੀ ਸਿੰਘ ਦਿਲਬਰ ਯਾਦਗਾਰੀ ਸਨਮਾਨ ਉਹਨਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।

ਉਹਨਾਂ 5 ਸਾਲ ਲਈ ਸਾਹਿਤ ਮੰਚ ਵੱਲੋਂ ਗਿਆਨੀ ਹਰੀ ਸਿੰਘ ਦਿਲਬਰ ਯਾਦਗਾਰੀ ਅਵਾਰਡ ਦੇਣ ਦਾ ਐਲਾਨ ਕੀਤਾ ਅਤੇ ਆਪਣੇ ਅਨੁਭਵ ਸਰੋਤਿਆਂ ਨਾਲ਼ ਸਾਂਝੇ ਕਰਦਿਆਂ ਕਿਤਾਬਾਂ ਨਾਲ਼ ਜੁੜਨ ਲਈ ਪ੍ਰੇਰਿਆ।ਪ੍ਰਿੰਸੀਪਲ ਸੁਖਦੇਵ ਸਿੰਘ ਨੇ ਹਰੀ ਸਿੰਘ ਦਿਲਬਰ ਜੀ ਦੇ ਉੱਚੇ ਸੁੱਚੇ ਅਧਿਆਪਕ ਜੀਵਨ ਤੇ ਚਾਨਣਾ ਪਾਇਆ।ਡਾ.ਗੁਲਜ਼ਾਰ ਪੰਧੇਰ ਨੇ ਹਰੀ ਸਿੰਘ ਦਿਲਬਰ ਜੀ ਦੀ ਔਰਤ ਸਿੱਖਿਆ ਬਾਰੇ ਦੇਣ ਦੀ ਗੱਲ ਕੀਤੀ।ਪਰਗਟ ਸਿੰਘ ਗਰੇਵਾਲ ਨੇ ਹਰੀ ਸਿੰਘ ਦਿਲਬਰ ਜੀ ਦੀਆਂ ਲਿਖਤਾਂ, ਮਿਹਨਤਕਸ਼ ਜੀਵਨ ਬਾਰੇ ਬੋਲਦਿਆਂ ਅਗਲੇ 5 ਸਾਲ ਲਈ ਦਿਲਬਰ ਯਾਦਗਾਰੀ ਅਵਾਰਡ ਦੇਣ ਦਾ ਐਲਾਨ ਕਰਕੇ ਆਪਣੇ ਯੋਗ ਅਧਿਆਪਕ ਨੂੰ ਯਾਦ ਕੀਤਾ।ਉਜਾਗਰ ਲਲਤੋਂ ਨੇ ਹਰੀ ਸਿੰਘ ਦੀ ਸਾਹਿਤ ਨੂੰ ਦੇਣ ਬਾਰ ਵਿਚਾਰ ਪੇਸ਼ ਕੀਤੇ।

ਮੰਚ ਸੰਚਾਲਨ ਕਰਦਿਆਂ ਕਰਮਜੀਤ ਸਿਘੰ ਗਰੇਵਾਲ ਨੈਸ਼ਨਲ ਅਵਾਰਡੀ ਨੇ ਸਮੂੱਚੇ ਪ੍ਰੋਗ੍ਰਾਮ ਨੂੰ ਇੱਕ ਸੂਤਰ ਵਿੱਚ ਪ੍ਰੋਇਆ ਅਤੇ ਦਿਲਬਰ ਸਾਹਿਬ ਦੀ ਬਾਲ ਸਾਹਿਤ ਨੂੰ ਦੇਣ ਤੇ ਚਰਚਾ ਕੀਤੀ।ਇਸ ਮੌਕੇ ਮਾਸਟਰ ਤਰਸੇਮ ਲਾਲ ਜੀ ਨੂੰ ਉਹਨਾਂ ਦੀਆਂ ਮੰਚ ਪ੍ਰਤੀ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਦਿੱਤਾ ਗਿਆ।ਪੇਸ਼ਕਾਰੀਆਂ ਕਰਨ ਵਾਲ਼ੇ ਬਾਲ ਕਲਾਕਾਰਾਂ ਨੂੰ ਕਾਪੀਆਂ ,ਪੈਨ ਵੰਡੇ ਗਏ।ਇਸ ਮੌਕੇ ਮੰਚ ਦੇ ਅਹੁਦੇਦਾਰ ਤਰਲੋਚਨ ਝਾਂਡੇ,ਜਗਮੀਤ ਸਿੰਘ,ਪ੍ਰੋ.ਪਰਮਦੀਪ ਕੌਰ,ਨਗਿੰਦਰ ਸਿੰਘ,ਹਰਭਜਨ ਸਿੰਘ,ਮਨਚੈਨ ਸਿੰਘ,ਨਾਹਰ ਸਿੰਘ ਤੋਂ ਇਲਾਵਾ ਜਸਦੇਵ ਲਲਤੋਂ,ਮਾਸਟਰ ਮਨਜੀਤ ਸਿੰਘ,ਜਸਪਾਲ ਸਿੰਘ ਸਾਬਕਾ ਸਰਪੰਚ,ਮਨਪ੍ਰੀਤ ਸਿੰਘ,ਰਾਮਸਰਨ ਮਨਸੂਰਵੀ ,ਸ੍ਰੀ ਮਤੀ ਅਮਰਦੀਪ ਕੌਰ,ਜਗਜੀਵਨ ਕੌਰ,ਮਨਮੋਹਨ ਕੌਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ