Tue, 26 September 2017
Your Visitor Number :-   1089010
SuhisaverSuhisaver Suhisaver
ਹਨੀਪ੍ਰੀਤ ਨੂੰ ਲੱਭਣ ਵਾਲੇ ਨੂੰ 5 ਲੱਖ ਦਾ ਇਨਾਮ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਬਠਿੰਡਾ ਵਿਖੇ ਰਾਜ ਬਦਲੋ-ਸਮਾਜ ਬਦਲੋ ਕਾਨਫਰੰਸ 31 ਜਨਵਰੀ ਨੂੰ

Posted on:- 27-01-2017

suhisaver

ਬਰਨਾਲਾ : ਪੰਜਾਬ ਦੀਆਂ ਪਰਮੁੱਖ ਜਨਤਕ ਸ਼ਖਸੀਅਤਾਂ ਅਧਾਰਤ ਬਣੀ ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਕਮੇਟੀ,ਪੰਜਾਬ ਵੱਲੋਂ 31 ਜਨਵਰੀ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਵੱਲੋਂ ਵੱਖੋ-ਵੱਖ ਪਿੰਡਾਂ ਅੰਦਰ ਤਿਆਰੀਆਂ ਪੂਰੇ ਜੋਰਾਂ'ਤੇ ਚੱਲ ਰਹੀਆਂ ਹਨ। ਖਰਾਬ ਮੌਸਮ ਦੇ ਬਾਵਜੂਦ ਵੀ ਕਿਸਾਨਾਂ-ਮਜ਼ਦੂਰਾਂ ਵੱਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਹ ਮੀਟਿੰਗਾਂ ਮੁਹਿੰਮ ਕਮੇਟੀ ਦੇ ਮੈਂਬਰਾਨ ਸਾਥੀ ਨਰਾਇਣ ਦੱਤ ਅਤੇ ਸਾਥੀ ਗੁਰਮੇਲ ਠੁੱਲੀਵਾਲ ਅਤੇ ਬੀਕੇਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ  ਚੱਲ ਰਹੀਆਂ ਹਨ।

ਇਨ੍ਹਾਂ ਮੀਟਿੰਗਾਂ ਸਮੇਂ ਵਿਚਾਰ ਸਾਂਝੇ ਕਰਦਿਆਂ ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰ,ਲਖਵੀਰ ਦੁੱਲਮਸਰ ਨੇ  ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾਈ ਚੋਣਾਂ ਦੇ ਦੌਰ 'ਚ ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਘੱਟੇ ਰੋਲ ਰਹੀਆਂ ਹਨ । ਸਮੁੱਚੇ ਭਾਰਤ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ 72000 ਹਜ਼ਾਰ ਕਰੋੜ ਰੁ. ਦੇ ਕਰਜੇ ਦੇ ਜੂਲੇ ਥੱਲੇ ਕਰਾਹ ਰਿਹਾ ਹੈ।ਕਿਸੇ ਵੀ ਵੋਟਾਂ ਵਾਲੀ ਸਿਆਸੀ ਪਾਰਟੀ ਦਾ ਕਿਸਾਨੀ ਨੂੰ ਬਚਾਉਣ/ਖੇਤੀ ਨੂੰ ਲਾਹੇਬੰਦਾ ਧੰਦਾ ਬਣਾਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ ।ਸਗੋਂ ਸੱਤਾ ਦੀ ਤਬਦੀਲੀ ਤੋਂ ਇੱਕ ਰਾਜ ਕਰਨ ਵਾਲੀ ਪਾਰਟੀ ਵੱਲੋਂ ਲਾਗੂ ਕੀਤੀ ਜਾਂਦੀ ਨੀਤੀ ਉਹੀ ਕਾਇਮ ਰਹਿੰਦੀ ਹੈ।ਜਿਵੇਂ ਮਨਮੋਹਣ ਸਿੰਘ ਵੱਲੋਂ ਖੇਤੀ ਨੀਤੀ ਸਬੰਧੀ ਬਣਾਈ ਸ਼ਾਤਾ ਕੁਮਾਰ ਕਮੇਟੀ ਵੱਲੋਂ ਕੀਤੀ ਐਫ.ਸੀ.ਆਈ ਨੂੰ ਭੰਗ ਕਰਨ ਦੀ ਸਿਫਾਰਸ਼ ਉੱਪਰ ਮੋਦੀ ਹਕੂਮਤ ਦਾ ਕੋਈ ਮੱਤਭੇਦ ਨਹੀਂ।ਸਗੋਂ ਦੋ ਕਦਮ ਅੱਗੇ ਜਾਂਦਿਆਂ ਬਾਹਰੋਂ ਆਉਣ ਵਾਲੀ ਕਣਕ ਉੱਤੇ ਦਰਾਮਦ ਡਿਉਟੀ ਖਤਮ ਕਰਕੇ ਕਿਸਾਨੀ ਨੂੰ ਬਰਬਾਦ ਕਰਨ ਲਈ ਅਗਲਾ ਕਦਮ ਪੁੱਟ ਲਿਆ ਹੈ।

ਕਿਰਤੀ ਲੋਕਾਂ ਨੂੰ ਆਰਥਿਕ ਤੌਰ'ਤੇ ਲੁੱਟਿਆ ਹੀ ਨਹੀਂ ਜਾਬਰ ਕਾਲੇ ਕਾਨੂੰਨਾਂ ਰਾਹੀਂ ਕੁਟਿਆ ਵੀ ਹੈ। ਇਸ ਹਾਲਾਤ ਵਿੱਚ ਚੋਣ ਧੋਖੇ ਦੀ ਖੇਡ ਹਾਕਮਾਂ ਦੀ ਨੂਰਾ ਕੁਸ਼ਤੀ ਹੀ ਹੋਵੇਗੀ। ਲੋਕਾਂ ਦੇ ਬੁਨਿਆਦੀ ਮਸਲੇ ਕਰਵਾਉਣ ਲਈ ਕਿਸਾਨ-ਮਜਦੂਰ ਸੰਘਰਸ਼ਾਂ ਤੋਂ ਅੱਗੇ ਜਾਕੇ ਸਮਾਜ ਤਬਦੀਲ ਕਰਨ ਲਈ ਚੱਲ ਰਹੀ ਜੱਦੋ ਜਹਿਦ ਤੱਕ ਲੈ ਜਾਣਾ ਹੋਵੇਗਾ।ਇਸ ਲਈ ਕਿਰਤੀ ਲੋਕਾਂ ਨੂੰ 31 ਜਨਵਰੀ ਨੂੰ ਕਾਫਲੇ ਬੰਨ੍ਹ ਰਾਜ ਬਦਲੋ-ਸਮਾਜ ਬਦਲੋ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ।ਹੁਣ ਤੱਕ ਦਰਜਣਾਂ ਪਿੰਡਾਂ'ਚ ਭਰਵੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਇਹ ਮੁਹਿੰਮ 29 ਜਨਵਰੀ ਤੱਕ ਜਾਰੀ ਰਹੇਗੀ।ਵੱਖ-ਵੱਖ ਪਿੰਡਾਂ'ਚ ਮੀਟਿੰਗਾਂ/ਰੈਲੀਆਂ ਕੀਤੀਆਂ ਜਾਣਗੀਆਂ।

ਇਨ੍ਹਾਂ ਮੀਟਿੰਗਾਂ ਨੂੰ ਸਫਲ ਬਨਾਉਣ ਵਿੱਚ ਹਰਚਰਨ ਸੁਖਪੁਰ,ਭੋਲਾ ਸੁਖਪੁਰ,ਹਰਪਾਲ ਸੁਖਪੁਰ,ਜਗਜੀਤ ਸਿੰਘ (ਜੱਗ)ਸੁਖਪੁਰ,ਰਣਜੀਤ ਧਨੇਰ,ਸੁਖਵਿੰਦਰ ਧਨੇਰ,ਨਿਰਮਲ ਧਨੇਰ,ਭਿੰਦਰ ਮੂੰਮ,ਜਗਰੂਪ ਗਹਿਲ,ਵਜੀਰ ਗਹਿਲ,ਬਾਬੂ ਸਿੰਘ ਖੁੱਡੀਕਲਾਂ,ਮੇਲਾ ਸਿੰਘ ਖੁੱਡੀਕਲਾਂ,ਜਗਤਾਰ ਸਿੰਘ ਚੀਮਾ,ਸੰਦੀਪ ਸਿੰਘ ਚੀਮਾ,ਜਸਪਾਲ ਚੀਪਾ,ਅਵਤਾਰ ਚੀਮਾ,ਜੀਤ ਸਿੰਘ ਛੀਨੀਵਾਲਖੁਰਦ,ਗੁਰਮੀਤ ਛੀਨੀਵਾਲ ਖੁਰਦ,ਬੂਟਾ ਸਿੰਘ ਢਿੱਲਵਾਂ,ਮੇਲਾ ਸਿੰਘ ਢਿੱਲਵਾਂ,ਬਲਵੰਤ ਸਿੰਘ ਢਿੱਲਵਾਂ ਸੂਬਾ ਸਿੰਘ ਮੌੜ, ਆਦਿ ਆਗੂ ਪੂਰੀ ਸਰਗਰਮੀ ਨਾਲ ਜੁਟੇ ਹੋਏ ਹਨ। ਬਰਨਾਲਾ ਜ਼ਿਲ੍ਹੇ ਦੇ ਸੈਂਕੜੇ ਕਿਸਾਨ-ਮਜਦੂਰ-ਮੁਲਾਜਮ ਨੌਜਵਾਨ ਕਾਫਲੇ ਬ੍ਹੰਨ ਰਾਜ ਬਦਲੋ-ਸਮਾਜ ਬਦਲੋ ਕਾਨਫਰੰਸ ਵਿੱਚ 31 ਜਨਵਰੀ ਨੂੰ ਬਠਿੰਡਾ ਵੱਲ ਕੂਚ ਕਰਨਗੇ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ