Sun, 24 September 2017
Your Visitor Number :-   1088357
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

30 ਮਾਰਚ ਨੂੰ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨ ਦਿੱਲੀ ਵੱਲ ਕੂਚ ਕਰਨਗੇ : ਬੂਟਾ ਸਿੰਘ ਬੁਰਜਗਿੱਲ

Posted on:- 16-03-2017

ਬਰਨਾਲਾ :  ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਅਗਵਾਈ'ਚ ਪੰਜਾਬ ਦੇ ਹਜਾਰਾਂ ਕਿਸਾਨ 30 ਮਾਰਚ ਨੂੰ ਦਿੱਲੀ ਪਾਰਲੀਮੈਂਟ ਵੱਲ ਮਾਰਚ ਕਰਨਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ,ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਦੀ 30 ਮਾਰਚ ਦੇ ਦਿੱਲੀ ਪਾਰਲੀਮੈਂਟ ਦੇ ਕੀਤੇ ਜਾ ਰਹੇ ਘਿਰਾਉ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਵਿੱਚ ਸ਼ਾਮਲ ਹੋਏ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਦੀ ਮੋਦੀ ਹਕੂਮਤ ਦੇ ਕਣਕ ਬਾਹਰੋਂ ਮੰਗਵਾਉਣ ਦੇ ਫੈਸਲੇ ਨੂੰ ਰੱਦ ਕਰਵਾਉਣ,ਸਮੁੱਚੀ ਕਣਕ ਝੌਨੇ ਦੀ ਖ੍ਰੀਦ ਘੱਟੋ-ਘੱਟ ਸਮਰਥਨ ਮੁੱਲ ਤੇ ਯਕੀਨੀ ਬਨਾਉਣ,ਆਲੂਆਂ ਦੀ ਫਸਲ ਸਮੇਤ ਸੂਰਜਮੁਖੀ,ਕਪਾਹ,ਨਰਮਾ ਅਤੇ ਦਾਲਾਂ ਦੀ ਖ੍ਰੀਦ ਘੱਟੋ-ਘੱਟ ਸਮਰਥਨ ਮੁੱਲ ਉੱਤੇ ਯਕੀਨੀ ਬਨਾਉਣ,ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਸਨਅਤਾਂ ਦੀ ਤਰਜ ਤੇ ਰੱਦ ਕਰਨ, ਕਰਜਾ ਮੁਕਤੀ ਲਈ ਕਿਸਾਨ ਪੱਖੀ ਸਰਲ ਕਾਨੂੰਨ ਬਨਾਉਣ,ਛੋਟੇ ਕਿਸਾਨਾਂ ਲਈ ਘੱਟ ਵਿਆਜ਼ ਦਰਾਂ ਤੇ ਕਰਜੇ ਦਾ ਪ੍ਰਬੰਧ ਕਰਨ,ਕਰਜ਼ੇ ਬਦਲੇ ਕਿਸਾਨਾਂ-ਮਜ਼ਦੂਰਾਂ ਦੀਆਂ ਜ਼ਮੀਨਾਂ,ਸੰਦ ਅਤੇ ਘਰਾਂ ਦੀਆਂ ਕੁਰਕੀਆਂ ਬੰਦ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਕਿਸਾਨ ਆਗੂਆਂ ਪਿੰਡਾਂ ਅੰਦਰ ਪੂਰੀ ਤਿਆਰੀ ਨਾਲ ਜੁੱਟ ਜਾਣ ਦਾ ਸੱਦਾ ਦਿੱਤਾ ।

ਆਗੂਆਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਿਸਾਨ ਹੀ ਪੰਜਾਬ ਹੀ ਨਹੀਂ ਸਮੁੱਚੇ ਮੁਲਕ ਦਾ ਕਿਸਾਨ ਕਰਜ਼ਾਈ ਹੋਇਆ ਹੈ।ਅਖੌਤੀ ਹਰੇ ਇਨਕਲਾਬ ਰੇਹ,ਤੇਲ,ਬੀਜ,ਟਰੈਕਟਰ,ਕੰਬਾਈਨ ਕੰਪਨੀਆਂ ਤਾਂ ਖੂਬ ਮਾਲੋ-ਮਾਲ ਕਰ ਦਿੱਤਾ ਹੈ।ਅੰਨ ਦੇ ਭੰਡਾਰ ਭਰਨ ਵਾਲੇ ਕਿਸਾਨ ਦੇ ਪੱਲੇ ਖੁਦਕਸ਼ੀਆਂ ਦੀ ਪੰਡ ਆਈ ਹੈ ।ਇਸ ਲਈ ਕਿਸਾਨੀ ਕੋਲ ਸੰਘਰਸ਼ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ ਇਹੋ ਹੀ ਇੱਕੋ-ਇੱਕ ਚ "ਪੱਗੜੀ ਸੰਭਾਲ ਜੱਟਾ" ਲਹਿਰ ਦੇ ਮੋਢੀ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਸੁਨੇਹਾ ਹੈ । ਇਸ ਸਮੇਂ  ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ,ਭੋਲਾ ਸਿੰਘ ਛੰਨਾਂ,ਜਗਰਾਜ ਸਿੰਘ ਹਰਦਾਸਪੁਰਾ,ਪਰਮਿੰਦਰ ਸਿੰਘ ਹੰਢਿਆਇਆ,ਮੋਹਣ ਸਿੰਘ ਰੂੜੇਕੇ,ਗੁਰਦੇਵ ਸਿੰਘ ਮਾਂਗੇਵਾਲ,ਜੀਤ ਸ਼ਿੰਘ ਕਾਹਨੇਕੇ,ਰਾਮ ਸਿੰਘ ਸ਼ਹਿਣਾ,ਵਜੀਰ ਸਿੰਘ ਭਦੌੜ,ਜਸਵੰਤ ਸਿੰਘ ਹੰਢਿਆਇਆ, ਜੱਗਾ ਸਿੰਘ ਛਾਪਾ ,ਦਰਸ਼ਨ ਸਿੰਘ ਮਹਿਤਾ,ਗੁਰਚਰਨ ਸਿੰਘ ਸ਼ੇਰਪੁਰ,ਜੀਤ ਸਿੰਘ ਉੱਗੋਕੇ ਆਦਿ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ।

-ਦਰਸ਼ਨ ਸਿੰਘ ਉੱਗੋਕੇ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ