Sun, 05 February 2023
Your Visitor Number :-   6182290
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਗੁਲਾਬੀ ਪੱਗਾਂ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੈ ਉੱਭਰਦਾ ਗੀਤਕਾਰ "ਰਾਜ ਨਿਜ਼ਾਮਪੁਰੀ" - ਕਰਨ ਬਰਾੜ

Posted on:- 13-03-2014

ਜੇਕਰ ਗੱਲ ਕਰੀਏ ਵਿਦੇਸ਼ੀ ਧਰਤੀ ਤੇ ਵੱਸਦੇ ਪੰਜਾਬੀਆਂ ਦੀ ਜੋ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਪੰਜਾਬੀ ਸਭਿਆਚਾਰਕ, ਪੰਜਾਬੀ ਰਸਮੋ ਰਿਵਾਜ਼ਾਂ ਜ਼ਰੀਏ ਆਪਣੇ ਵਿਰਸੇ ਨਾਲ ਜੁੜੇ ਰਹਿਣ ਤਾਂ ਬਹੁਤ ਵਧੀਆ ਗੱਲ ਹੈ। ਜੇਕਰ ਇਹ ਸੱਜਣ ਗਾਇਕੀ ਅਤੇ ਗੀਤਕਾਰੀ ਰਾਹੀਂ ਪੰਜਾਬੀ ਵਿਰਸੇ 'ਚ ਯੋਗਦਾਨ ਪਾਉਣ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਂਦੀ ਹੈ।ਅਜਿਹਾ ਹੀ ਇਕ ਨੌਜਵਾਨ ਹੈ ਰਾਜ ਨਿਜ਼ਾਮਪੁਰੀ, ਜੋ ਆਸਟ੍ਰੇਲੀਆ ਵੱਸਦਾ ਹੋਇਆ ਆਪਣੇ ਪਹਿਲੇ ਗੀਤ ਰਾਹੀ ਗੀਤਕਾਰੀ ਦੇ ਖੇਤਰ ਵਿਚ ਪੈਰ ਧਰ ਰਿਹਾ ਹੈ। ਜਿਸਦੇ ਪਹਿਲੇ ਸਭਿਆਚਾਰਕ ਗੀਤ "ਗੁਲਾਬੀ ਪੱਗਾਂ" ਨੂੰ ਬੁਲੰਦ ਆਵਾਜ਼ ਦੇ ਮਾਲਕ ਮਸ਼ਹੂਰ ਗਾਇਕ ਤੇ ਅਦਾਕਾਰ ''ਰਾਏ ਜੁਝਾਰ'' ਨੇ ਗਾਇਆ ਹੈ। ਜਿਸਨੂੰ ਨਵੇਂ ਸਾਲ ਦੇ ਪ੍ਰੋਗਰਾਮ ਤੇ ਜਲੰਧਰ ਦੂਰਦਰਸ਼ਨ ਵੱਲੋਂ ਪੇਸ਼ ਕੀਤਾ ਗਿਆ ਜੋ ਕਿ ਹਜ਼ਾਰਾਂ ਦਰਸ਼ਕਾਂ ਵੱਲੋਂ ਭਰਪੂਰ ਸਲਾਹਿਆ ਗਿਆ ਅਤੇ ਹੁਣ ਯੂ ਟਿਊਬ ਤੇ ਵੇਖਿਆ ਜਾ ਰਿਹਾ ਹੈ ਜੋ ਕਿ ਇੱਕ ਨਵੇ ਗੀਤਕਾਰ ਲਈ ਬੜੀ ਮਾਣ ਵਾਲੀ ਗੱਲ ਹੈ।


ਅੱਜ ਕੱਲ੍ਹ ਚੱਲ ਰਹੀ ਲੱਚਰ ਗਾਇਕੀ ਤੇ ਗੀਤਕਾਰੀ ਤੋਂ ਕੋਹਾਂ ਦੂਰ ਇਹ ਨੌਜਵਾਨ ਆਸਟ੍ਰੇਲੀਆ ਵਿਚ ਗੀਤਕਾਰੀ ਦੇ ਨਾਲ ਨਾਲ ਪੱਤਰਕਾਰੀ ਦੇ ਖੇਤਰ ਵਿਚ ਵੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਉਸਦੀ ਇਸ ਪਹਿਲੇ ਗੀਤ ਦੀ ਕਾਮਯਾਬੀ ਤੋਂ ਬਾਅਦ ਜਲਦ ਹੀ ਰਾਏ ਜੁਝਾਰ ਦੀ ਆਵਾਜ਼ ਨਾਲ ਸ਼ਿੰਗਾਰੀ ਕੈਸਟ ਮਾਰਕੀਟ ਵਿਚ ਆ ਰਹੀ ਹੈ ਜਿਸ ਵਿਚ ਉਸਦੇ ਉਦਾਸ, ਬੀਟ ਅਤੇ ਭੰਗੜੇ ਦੇ ਹਰ ਵੰਨਗੀ ਦੇ ਗੀਤ ਸ਼ਾਮਲ ਹੋਣਗੇ ਜਿਸ ਨੂੰ ਮਿਊਜ਼ਿਕ ਦਿੱਤਾ ਹੈ, ਮੁੰਬਈ ਦੇ ਮਸ਼ਹੂਰ ਸੰਗੀਤਕਾਰ ਕਰਨੈਲ ਸਿੰਘ ਨੇ। ਇਸ ਤੋਂ ਇਲਾਵਾ ਰਾਏ ਜੁਝਾਰ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਵੀ ਉਸਦੇ ਲਿਖੇ ਗੀਤ ਫਿਲਮਾਏ ਜਾਣਗੇ, ਜੋ ਕਿ ਆਉਣ ਵਾਲੇ ਸਮੇਂ ਵਿਚ ਉਸਦੀ ਸਭਿਆਚਾਰਕ ਪੈਂਠ ਨੂੰ ਮਜ਼ਬੂਤ ਕਰਨ ਲਈ ਸ਼ੁੱਭ ਸੰਕੇਤ ਹੈ।

ਉਹਨਾਂ ਆਪਣੇ ਨਾਮ ਨਾਲ ਲੱਗੇ ਨਿਜ਼ਾਮਪੁਰੀ ਬਾਰੇ ਦੱਸਿਆ ਕਿ ਉਸਦਾ ਪਿੰਡ ਨਿਜ਼ਾਮਪੁਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੈ। ਉਸਨੂੰ ਬਚਪਨ ਵਿਚ ਹੀ ਲਿਖਣ ਦੀ ਚੇਟਕ ਨੇ ਅੱਗੇ ਗੀਤਕਾਰੀ ਤੇ ਪੱਤਰਕਾਰੀ ਖੇਤਰ ਵੱਲ ਜਾਣ ਲਈ ਪ੍ਰੇਰਿਤ ਕੀਤਾ ਜੋ ਕਿ ਸਫ਼ਰ ਨਿਰੰਤਰ ਜਾਰੀ ਹੈ। ਹੁਣ ਤੱਕ ਉਸਦੀਆਂ ਰਚਨਾਵਾਂ ਵੱਖ ਵੱਖ ਅਖ਼ਬਾਰਾਂ ਵਿਚ ਛਪ ਚੁੱਕੀਆਂ ਹਨ ਤੇ ਜਲਦ ਹੀ ਓਹ ਇੱਕ ਕਾਵਿ-ਸੰਗ੍ਰਿਹ ਕਿਤਾਬ ਰੂਪ ਵਿਚ ਲੈ ਕੇ ਸਭ ਦੇ ਰੂ-ਬਰੂ ਕਰੇਗਾ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਇਹ ਨੌਜਵਾਨ ਗੀਤਕਾਰ ਵੱਧ ਤੋਂ ਵੱਧ ਲੱਚਰਤਾ ਤੋਂ ਰਹਿਤ ਸਭਿਆਚਾਰਕ ਗੀਤ ਵਿਰਸੇ ਦੀ ਝੋਲੀ ਪਾਵੇ ਤੇ ਉਸਦੀ ਕਿਤਾਬੀ ਲੇਖਣੀ ਲਈ ਵੀ ਜੀ ਆਇਆਂ ਕਹਿੰਦੇ ਹਾਂ ਤਾਂ ਕਿ ਪਰਦੇਸੀ ਵੱਸਦੇ ਪੰਜਾਬੀ ਪਰਿਵਾਰ ਤੇ ਆਉਣ ਵਾਲੀਆਂ ਪੰਜਾਬੀ ਪੀੜੀਆਂ ਇੱਦਾਂ ਹੀ ਕੁਝ ਸੇਧ ਲੈ ਕੇ ਸਮੁੰਦਰੋਂ ਪਾਰ ਵੱਸਣ ਦੇ ਬਾਵਜੂਦ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ।

ਸੰਪਰਕ:   +61 430 850 045

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ