Tue, 27 February 2024
Your Visitor Number :-   6872716
SuhisaverSuhisaver Suhisaver

ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਸਮਰਪਿਤ ਹੈ ਅਮਰਜੀਤ ਖੇਲਾ

Posted on:- 20-10-2014

suhisaver

-ਬਲਜਿੰਦਰ ਮਾਨ
    
ਅੱਜ ਪੂਰੇ ਸੰਸਾਰ ਵਿਚ ਪੰਜਾਬੀਆਂ ਦਾ ਬੋਲ ਬਾਲ਼ਾ ਹੈ।ਇਸ ਬੋਲ ਬਾਲ਼ੇ ਪਿੱਛੇ ਉਹਨਾਂ ਦੀ ਹਿੰਮਤ, ਲਗਨ ਅਤੇ ਸਿਰੜ ਬੋਲ ਰਿਹਾ ਹੈ।ਜਿਵੇਂ ਉਹਨਾਂ ਦੇਸ਼ ਦੀ ਅਜ਼ਾਦੀ ਲਈ ਜਾਨਾਂ ਵਾਰੀਆਂ ਉਸੇ ਤਰ੍ਹਾਂ ਵਿਦੇਸ਼ੀ ਧਰਤੀਆਂ ਨੂੰ ਸੋਹਣਾ ਤੇ ਸੁਚੱਜਾ ਬਨਾਉਣ ਵਿਚ ਆਪਣਾ ਖੂਨ ਪਸੀਨਾ ਇਕ ਕੀਤਾ।ਗੁਲਾਮੀ ਦੇ ਜ਼ਮਾਨੇ ਵਿਚ ਆਮ ਲੋਕਾਂ ਨੂੰ ਅੱਗੇ ਵਧਣ ਵਿਚ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਉਸ ਸਮੇ ਵੀ ਕੁੱਝ ਲੋਕਾਂ ਨੇ ਕਨੇਡਾ ਅਮਰੀਕਾ ਵਰਗੇ ਦੇਸ਼ਾਂ ਵਿਚ ਜਾ ਕੇ ਜੰਗਲਾਂ ਨੂੰ ਕੱਟ ਕੇ ਖੇਤੀ ਯੋਗ ਬਣਾਇਆ ਅਤੇ ਦੇਸ਼ਾਂ ਦੀ ਪ੍ਰਗਤੀ ਨੂੰ ਹੁਲਾਰਾ ਦਿੱਤਾ। ਇਸੇ ਤਰ੍ਹਾਂ ਆਸਟ੍ਰੇਲੀਆ ਮਹਾਂਦੀਪ ਦੇ ਵਿਕਾਸ ਵਿਚ ਵੀ ਸਾਡੇ ਪੰਜਾਬੀ ਸੂਰਬੀਰਾਂ ਦਾ ਯੋਗਦਾਨ ਕਾਬਲੇ ਜ਼ਿਕਰ ਹੈ ਜਿਨ੍ਹਾਂ ਵਿਚ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਮਪਲ ਅਮਰਜੀਤ ਖੇਲਾ ਦਾ ਨਾਂ ਬੜਾ ਉੱਘਾ ਹੈ।ਦੋ ਦਹਾਕੇ ਪਹਿਲਾਂ ਅਮਰਜੀਤ ਖੇਲਾ ਉਚੇਰੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਪੁੱਜਿਆ।ਪੜ੍ਹਾਈ ਦੇ ਨਾਲ ਨਾਲ ਮਿਹਨਤ ਮੁਸ਼ੱਕਤ ਵੀ ਅਰੰਭ ਕਰ ਦਿੱਤੀ।ਉਹ ਆਪਣੀਆਂ ਸ਼ਾਨਦਾਰ ਲਿਖਤਾਂ ਕਾਰਨ ਪੰਜਾਬੀ ਅਖਬਾਰਾਂ ਰਸਾਲਿਆਂ ਵਿਚ ਚੜ੍ਹਦੀ ਉਮਰੇ ਹੀ ਚਰਚਿਤ ਹੋ ਗਿਆ ਸੀ।ਪਰਮਾਨੰਦ ਬ੍ਰਹਮਪੁਰੀ ਅਤੇ ਅਮਰੀਕ ਦਿਆਲ ਵਰਗੇ ਦੋਸਤਾਂ ਦੀ ਹੱਲਾ ਸ਼ੇਰੀ ਨੇ ਉਸ ਨੂੰ ਹਮੇਸ਼ਾਂ ਉਚੀਆਂ ਮੰਜਿਲਾਂ ਵੱਲ ਨੂੰ ਤੋਰਿਆ।ਨਿੰਦਰ ਘੁਗਿਆਣਵੀ ਵਰਗੇ ਉਘੇ ਸਾਹਿਤਕਾਰ ਦੇ ਪਿਆਰ ਤੇ ਸਤਿਕਾਰ ਨੇ ਉਸਦੀਆਂ ਸਾਹਿਤਕ ਕਿਰਤਾਂ ਨੂੰ ਇਤਿਹਾਸਕ ਪੁੱਠ ਚਾੜ੍ਹ ਦਿੱਤੀ।

ਸਮੁੰਦਰ ਵਿਚ ਉਸਦੀ ਬੇੜੀ ਨੂੰ ਕਈ ਤੁਫਾਨਾਂ ਨਾਲ ਟੱਕਰ ਲੈਣੀ ਪਈ।ਕਈ ਆਪਣਿਆਂ ਨੇ ਵੀ ਮਾਰਨ ਦਾ ਯਤਨ ਕੀਤਾ ਪਰ ਮਾਲਕ ਦੀ ਕਿਰਪਾ ਨਾਲ ਵਿਰੋਧ ਵਿਚੋਂ ਉਸਦਾ ਵਿਕਾਸ ਹੁੰਦਾ ਰਿਹਾ।ਸੱਜਣਾ ਦੀਆ ਦੁਆਵਾਂ ਨੇ ਉਸਦਾ ਬੇੜਾ ਬੰਨੇ ਲਾ ਦਿੱਤਾ ।ਉਹ ਆਸਟ੍ਰੇਲੀਆ ਦੀ ਰੇਲਵੇ ਪੁਲੀਸ ਵਿਚ ਭਰਤੀ ਹੋਣ ਵਾਲਾ ਪਹਿਲਾ ਭਰਤੀ ਬਣ ਗਿਆ।ਇਥੇ ਉੁੁਸਨੇ ਆਪਣੀ ਮਿਹਨਤ ਤੇ ਇਮਾਨਦਾਰੀ ਦਾ ਤਕੜਾ ਸਬੂਤ ਦੇ ਕੇ ਬੁਲੰਦੀਆਂ ਨੂੰ ਛੋਹਿਆ।ਉਸਦੇ ਮਨ ਦਾ ਅੰਬਰ ਇੰਨਾ ਚੋੜਾ ਹੈ ਕਿ ਇਸ ਨੌਕਰੀ ਨਾਲ ਸੰਤੁਸ਼ਟ ਨਾ ਹੋ ਸਕਿਆ। ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿਚ ਹੋਰ ਕਾਰਜ ਕਰਨ ਦੇ ਇਰਾਦੇ ਨਾਲ ਯੁਨੀਕ ਇੰਟਰਨੈਸ਼ਨਲ ਕਾਲਜ ਸਿਡਨੀ ਦੀ ਪ੍ਰਵਾਨਗੀ ਲੈ ਲਈ। ਜਿਸ ਵਿਚ ਅਜ 21 ਦੇਸ਼ਾਂ ਦੇ ਵਿਦਿਆਰਥੀ ਸਿੱਖਿਆ ਹਾਸਿਲ ਕਰ ਰਹੇ ਹਨ।ਭੁੱਲੇ ਭਟਕੇ ਲੋਕਾਂ ਦਾ ਸਹੀ ਮਾਰਗ ਦਰਸ਼ਨ ਕਰਕੇ ਇਕ ਸੱਚੇ ਪੰਜਾਬੀ ਸੁਪੂਤ ਦਾ ਸਬੂਤ ਪੇਸ਼ ਕਰ ਰਿਹਾ ਹੈ।ਉਸਨੂੰ ਮੁਹੱਬਤਾਂ ਪਾਲਣੀਆਂ ਆਉਂਦੀਆ ਨੇ।ਇਸੇ ਕਰਕੇ ਉਸਦੇ ਮਿੱਤਰ ਮੰਡਲ ਵਿਚ ਡਾ. ਸੁਰਜੀਤ ਪਾਤਰ ਅਤੇ ਐਸ ਅਸ਼ੋਕ ਭੌਰਾ ਵਰਗੇ ਵਿਸ਼ਵ ਪ੍ਰਸਿੱਧ ਸਾਹਿਤਕਾਰ ਸ਼ਾਮਿਲ ਹਨ।

ਅਮਰਜੀਤ ਖੇਲਾ ਨੇ ਸਿਖਿਆ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਆਪਣਾ ਪੰਜਾਬ ਟੀ.ਵੀ ਚਾਲੂ ਕੀਤਾ ਹੋਇਆ ਹੈ।ਸਿਡਨੀ ਵਿਚ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਦੁਨੀਆ ਦੇ ਸਨਮੁੱਖ ਕਰਕੇ ੳਨ੍ਹਾਂ ਦੀ ਕਲਾ ਨੂੰ ਨਿਖਾਰਨ ਵਿਚ ਵੀ ਯੋਗਦਾਨ ਪਾਉਂਦਾ ਰਹਿੰਦਾ ਹੈ।ਅਖਬਾਰਾਂ ਰਸਾਲਿਆਂ ਵਿਚ ਅਜ ਵੀ ਆਪਣੀਆਂ ਕੀਮਤੀ ਲਿਖਤਾਂ ਨਾਲ ਪੇਸ਼ ਹੁੰਦਾ ਹੈ।ਸਮਿਆਂ ਦਾ ਹਾਣੀ ਇਹ ਕਲਾਕਾਰ ਹਰ ਕਿਸੇ ਲਈ ਇਕ ਰਾਹ ਦਸੇਰੇ ਦਾ ਕੰਮ ਕਰ ਰਿਹਾ ਹੈ।ਜਿਸ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਹੈ ।ਉਹ ਚੌਵੀ ਘੰਟਿਆਂ ਵਿਚੋਂ ਮਸਾਂ ਚਾਰ ਘੰਟੇ ਹੀ ਅਰਾਮ ਕਰਦਾ ਹੈ।ਦਿਨ ਰਾਤ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਲਈ ਕਾਰਜਸ਼ੀਲ ਹੈ।ਪਿਤਾ ਸ.ਮਨਮੋਹਨ ਸਿੰਘ ਖੇਲਾ ਅਤੇ ਮਾਤਾ ਸੁਰਿੰਦਰ ਕੌਰ ਦੀ ਪ੍ਰੇਰਨਾ ਨੇ ਉਸ ਅੰਦਰ ਪੰਜਾਬੀ ਲਈ ਪਿਆਰ ਅਤੇ ਇਮਾਨਦਾਰੀ ਨਾਲ ਕਾਰਜ ਕਰਨ ਦੀ ਸਮਰੱਥਾ ਕੁੱਟ-ਕੁੱਟ ਕੇ ਭਰੀ ਹੋਈ ਹੈ।ਇਸੇ ਕਰਕੇ ਆਪਣੇ ਨਿਸ਼ਾਨੇ ਤੋਂ ਕਦੀ ਨਹੀਂ ਥਿੜਕਦਾ।ਜਿਹੜੇ ਸਚਾਈ ਤੇ ਪਹਿਰਾ ਦਿੰਦੇ ਹਨ ਮਾਲਕ ਸਦਾ ਉਨ੍ਹਾਂ ਨਾਲ ਖੜ੍ਹਦਾ ਹੈ।ਇੰਜ ਉਹ ਆਪਣੀ ਨਿਵੇਕਲੀ ਸ਼ਖਸ਼ੀਅਤ ਸਦਕਾ ਆਸਟ੍ਰੇਰਲੀਆ ਦੀ ਧਰਤੀ ਤੇ ਸੰਦਲੀ ਪੈੜਾਂ ਪਾ ਰਿਹਾ ਹੈ।ਉਸਦਾ ਭਰਾ ਬਲਜੀਤ ਖੇਲਾ (ਮਨਦੀਪ) ਅਤੇ ਜੀਵਨ ਸਾਥਣ ਜੈਸਮੀਨ ਸਮੇਤ ਪਰਿਵਾਰ ਦਾ ਹਰ ਮੈਂਬਰ ਉਸਦੀਆਂ ਦੀਆਂ ਇਨ੍ਹਾਂ ਗਤੀਵਿਧੀਆਂ ਵਿਚ ਭਾਈਵਾਲ ਬਣਦਾ ਹੈ।ਅਮਰਜੀਤ ਖੇਲਾ ਦੀ ਵਾਰਤਕ ਪੁਸਤਕ ‘ਕਸਮ ਨਾਲ ਝੂਠ ਨੀ ਬੋਲਦਾ’ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਹੈ।ਕਵਿਤਾਵਾਂ ਦੀ ਪੁਸਤਕ ਦੀ ਵੀ ਤਿਆਰੀ ਕਰੀ ਬੈਠਾ ਹੈ।

ਖੇਲਾ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਲਈ ਸਹੀ ਤਰੀਕਾ ਹੀ ਅਪਨਾਉਣ ਚਾਹੀਦਾ ਹੈ।ਦੂਜਾ ਕਿਸੇ ਵੀ ਗੱਭਰੂ ਨੂੰ ਆਪਣੀ ਹਿੰੰਮਤ ਨਹੀਂ ਹਾਰਨੀ ਚਾਹੀਦੀ।ਇਹੀ ਗੁਣ ਮਨੁੱਖ ਨੂੰ ਮੰਜਿਲ ਤਕ ਲੈ ਕੇ ਜਾਂਦੇ ਹਨ।ਮੁਹੱਬਤਾਂ ਦਾ ਹਾਣੀ ਇਸ ਲੇਖਕ ਦੀਆਂ ਕੁਝ ਕੀਮਤੀ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁਕੀਆਂ ਹਨ।ਜੋ ਨਵੇਂ ਮੁੰਡੇ ਕੁੜੀਆਂ ਲਈ ਪ੍ਰੇਰਨਾ ਦਾ ਸੋਮਾ ਹਨ।ਸਰਬੱਤ ਦਾ ਭਲਾ ਕਰਨ ਵਾਲਾ ਇਹ ਸਾਹਿਤਕਾਰ ਤੇ ਟੀ ਵੀ ਸੰਚਾਲਕ ਕਿਸੇ ਦੇ ਭਲੇ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ।ਇਹਨਾਂ ਲੋਕ ਭਲਾਈ ਕਾਰਜਾਂ ਲਈ ਪੰਜਾਬ ਦੀਆਂ ਕਈ ਨਾਮਵਰ ਸੰਸਥਾਵਾਂ ਅਤੇ ਸਰਕਾਰ ਵਲੋਂ ਮਾਣ ਸਨਮਾਨ ਦਿੱਤੇ ਜਾ ਚੁਕੇ ਹਨ।ਬਾਲ ਸਾਹਿਤ ਦੀ ਪ੍ਰਫੁਲਤਾ ਲਈ ਪਾਏ ਯੋਗਦਾਨ ਲਈ ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ 2010 ਵਿਚ ਵਿਸ਼ੇਸ਼ ਪੁਰਸਕਾਰ ਦਿੱਤਾ ਜਾ ਚੁਕਾ ਹੈ।ਉਹ ਜੇ ਯਾਰੀਆਂ ਲਾਉਂਦਾ ਹੈ ਤਾਂ ਨਿਭਾਉਣੀਆਂ ਵੀ ਜਾਣਦਾ ਹੈ।ਇਸ ਤਰ੍ਹਾ ਮੁਹੱਬਤਾਂ ਦੇ ਇਸ ਮੁਜੱਸਮੇ ਨੂੰ ਦੇਸ਼ ਵਿਦੇਸ਼ ਵਿਚ ਪੂਰਾ ਮਾਣ ਸਾਤਿਕਾਰ ਮਿਲ ਰਿਹਾ ਹੈ।ਉਹ ਆਪਣੀ ਕਿਰਤ ਵਿਚੋਂ ਮਾਂ ਬੋਲੀ ਦੇ ਨਿਕਾਸ ਤੇ ਵਿਕਾਸ ਲਈ ਦਸੌਧ ਵੀ ਕੱਢਦਾ ਹੈ।ਉਸਦਾ ਖਿਆਲ ਹੈ ਕਿ ਅਜਿਹਾ ਕਰਨ ਨਾਲ ਹੀ ਆਪਣੀ ਕੌਮ ਨੂੰ ਬਚਾਈ ਰੱਖਿਆ ਜਾ ਸਕਦੇ ਹਾਂ।

                            ਸੰਪਰਕ: +91 98150 18947

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ