Fri, 23 February 2024
Your Visitor Number :-   6866358
SuhisaverSuhisaver Suhisaver

ਖੂਹ : ਪੰਜਾਬੀ ਵਿਰਸੇ ਦੀ ਜਿੰਦ ਜਾਨ ਅਲੋਪ ਹੋਣ ਕਿਨਾਰੇ - ਜਸਵੀਰ ਸਿੱਧੂ

Posted on:- 12-10-2013

ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਸੱਭਿਆਚਾਰ ਨਾਲ ਜੁੜੀਆਂ ਅਨੇਕਾਂ ਅਜਿਹੀਆਂ ਚੀਜ਼ਾਂ ਹਨ, ਜਿਹਨਾਂ ਨੂੰ ਦੇਖ ਕਿ ਹਰ ਵਿਅਕਤੀ ਹੈਰਾਨ ਤਾਂ ਹੁੰਦਾ ਹੀ ਹੈ ਨਾਲੇ ਉਹਨਾਂ ਦੀ ਸਿਫਤ ਕਰਨੋਂ ਵੀ ਨਹੀਂ ਰਹਿ ਸਕਦਾ। ਪੰਜਾਬ ਦਾ ਵਿਰਸਾ ਇਥੋਂ ਦੇ ਲੋਕਾਂ ਦੀ ਜਿੰਦ ਜਾਨ ਹੈ। ਇਹ ਲੋਕ ਇਸ ਦੀ ਰੂਹ ਹਨ, ਅਤੇ ਪੰਜਾਬ ਦੇ ਲੋਕ ਇਸ ਵਿਰਸੇ ਨੂੰ ਆਪਣੀ ਬੁੱਕਲ ਵਿੱਚ ਸਾਂਭੀ ਬੈਠੇ ਹਨ। ਲੱਖਾਂ ਸਾਲ ਪੁਰਾਣਾ ਇਹ ਵਿਰਸਾ ਦੇਖਦੇ ਵਿਦੇਸਾਂ ਦੇ ਲੋਕ ਵੀ ਪੰਜਾਬੀਆਂ ਨੂੰ ਸਲੂਟ ਕਰਦੇ ਹਨ।ਅਜਿਹਾ ਹੀ ਵਿਰਸੇ ਨਾਲ ਸਬੰਧਿਤ ਯਾਦਾਂ ਨਾਲ ਜੁੜਿਆ ਸੱਭਿਆਚਾਰ ਦਾ ਵਿਸੇਸ ਅੰਗ ਹੈ। ਖੂਹ ਜਿਸ ਨਾਲ ਪੰਜਾਬੀਆਂ ਦੀਆਂ ਅਨੇਕਾਂ ਯਾਦਾਂ ਜੁੜੀਆਂ ਹਨ ਪ੍ਰੰਤੂ ਹਜ਼ਾਰਾਂ ਸਾਲ ਪੁਰਾਣੇ ਇਹ ਖੂਹ ਖਤਮ ਹੁੰਦੇ ਜਾ ਰਹੇ ਹਨ। ਫਿਰ ਵੀ ਕਿਤੇ ਕਿਤੇ ਇਹ ਖੂਹ ਨਜ਼ਰ ਆ ਜਾਦੇ ਹਨ ਤਾਂ ਲੱਖਾਂ ਹੀ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ।

ਇਸ ਸੰਬੰਧੀ ਲੇਖਕ ਨੇ ਪਿੰਡ ਬੁਰਜ ਸੇਮਾਂ ਦੇ ਸੱਥ ਵਿੱਚ ਬੈਠੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਬਜ਼ੁਰਗ ਜੋ ਤਾਂਸ ਖੇਡ ਰਹੇ ਸਨ ਵਿੱਚੋਂ ਲਾਭਾ ਸਿੰਘ ,ਪਿੰਦਰ ਸਿੰਘ ਵੀਰਾ ਸਿੰਘ ਆਦਿ ਨੇ ਦੱਸਿਆ ਕਿ ਇਹ ਖੂਹ ਬਹੁਤ ਪੁਰਾਣੇ ਹਨ, ਜਿਨ੍ਹਾਂ ਤੋਂ ਪਿੰਡਾਂ ਦੀਆਂ ਔਰਤਾਂ ਪਾਣੀ ਭਰਦੀਆਂ ਹੁੰਦੀਆ ਸਨ। ਇਸ ਖੂਹ ਵਿੱਚ ਇੱਕ ਰੱਸਾ ਬੰਨ ਕਿ ਬਾਲਟੀ ਪੌਣੀ ਉੱਤੋਂ ਦੀ ਲਟਕਾਈ ਜਾਂਦੀ ਸੀ ਅਤੇ ਫਿਰ ਖੂਹ ਵਿੱਚੋਂ ਜਦੋਂ ਬਾਲਟੀ ਪਾਣੀ ਨਾਲ ਭਰ ਜਾਂਦੀ ਤਾਂ ਔਰਤਾਂ ਫਿਰ ਬਾਲਟੀ ਨੂੰ ਰੱਸਾਂ ਖਿੱਚ ਕਿ ਬਾਹਰ ਕਢਦੀਆਂ ਸਨ। ਇਸ ਤਰਾਂ ਸਾਰੇ ਪਿੰਡ ਦੀਆ ਔਰਤਾਂ ਵਾਰੀ ਵਾਰੀ ਪਾਣੀ ਖੂਹ ਵਿਚੋਂ ਕੱਢ ਕਿ ਆਪਣੇ ਘਰਾਂ ਲਈ ਵਰਤਣ ਲਈ ਲਿਜਾਂਦੀਆਂ ਸਨ।

ਬਾਬਿਆਂ ਨੇ ਇਹ ਵੀ ਦੱਸਿਆ ਕਿ ਉਸ ਸਮੇ ਧਰਤੀ ਤੇ ਪਾਣੀ ਕੱਢਣ ਲਈ ਕੋਈ ਇੰਤਜ਼ਾਮ ਨਹੀਂ ਸੀ। ਮੋਟਰਾਂ ਬੋਰਾਂ ਦੀ ਘਾਟ ਸੀ। ਨਲਕੇ ਨਾ ਦੇ ਬਰਾਬਰ ਸਨ। ਜਿਸ ਕਰਕੇ ਸਿਆਣੇ ਬਜ਼ੁਰਗਾਂ ਨੇ ਖੋਜ ਕਰਕੇ ਪਾਣੀ ਦੀ ਘਾਟ ਪੂਰੀ ਕਰਨ ਲਈ ਇਸ ਤਰੀਕੇ ਦੀ ਵਰਤੋਂ ਕੀਤੀ, ਜੋ ਸਫਲ ਰਹੀ ਅਤੇ ਬਾਅਦ ਵਿੱਚ ਪੰਜਾਬੀ ਵਿਰਸੇ ਅਹਿਮ ਅੰਗ ਬਣੀ, ਜੋ ਹੁਣ ਪਾਣੀ ਕੱਢਣ ਦੀਆਂ ਨਵੀਆਂ ਤਕਨੀਕਾਂ ਆਉਣ ਕਾਰਣ ਖਤਮ ਹੁੰਦੀ ਜਾ ਰਹੀ ਹੈ।

ਬਜ਼ੁਰਗਾਂ ਨੇ ਅੱਗੇ ਦੱਸਿਆਂ ਕਿ ਹਾਲੇ ਵੀ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਪੁਰਾਣੇ ਅਤੇ ਢੱਠੇ ਹੋਏ ਖੂਹ ਮੌਜੂਦ ਹਨ, ਜੋ ਆਪਣੀ ਮਾੜੀ ਹਾਲਤ ਕਾਰਣ ਪਿੰਡ ਵਾਸੀਆਂ ਅਤੇ ਸਰਕਾਰ ਤੇ ਰੋਸ ਪ੍ਰਗਟ ਕਰਦੇ ਨਜ਼ਰ ਆਉਂਦੇ ਹਨ। ਪਰੰਤੂ ਵਿਰਸੇ ਦੇ ਅਹਿਮ ਅੰਗ ਖੂਹਾਂ ਵੱਲ ਸ਼ਾਇਦ ਹਾਲੇ ਤੱਕ ਕਿਸੇ ਦਾ ਵੀ ਧਿਆਨ ਨਹੀਂ ਗਿਆ, ਜਿਸ ਕਰਕੇ ਵਿਚਾਰੇ ਇਹ ਖੂਹ ਤਰਸ ਭਰੀਆਂ ਨਜ਼ਰਾਂ ਨਾਲ ਆਪਣੇ ਠੀਕ ਹੋਣ ਦੀ ਉਮੀਦ ਜਤਾਈ ਦੇਖਦੇ ਨਜ਼ਰ ਆਉਂਦੇ ਹਨ। ਦੱਸਣਾਂ ਬਣਦਾ ਹੈ ਕਿ ਹਾਲੇ ਵੀ ਪਿੰਡਾਂ ਵਿੱਚ ਟਾਵੇਂ ਟਾਵੇਂ ਖੂਹ ਮੌਜੂਦ ਹਨ, ਜਿਵੇ ਪਿੰਡ ਬੁਰਜ ਸੇਮਾਂ , ਮਾੜੀ ਪਿੰਡ , ਬੰਗੇਹਰ ਮੁਹੱਬਤ ,ਜੋਧਪੁਰ ਪਾਖਰ , ਤਲਵੰਡੀ ਸਾਬੋ ਤੋਂ ਇਲਾਵਾ ਹੋਰ ਵੀ ਕਈ ਵਿਰਲੇ ਪਿੰਡਾਂ ਵਿੱਚ ਖੂਹ ਹਨ, ਜੋ ਆਪਣੀ ਵਿਰਾਨ ਦਾਸਤਾਂ ਕਹਿੰਦੇ ਨਜ਼ਰ ਆਉਂਦੇ ਹਨ।

ਪਹਿਲਾਂ ਵਾਲੇ ਸਮਿਆ ਵਿੱਚ ਇਹਨਾਂ ਖੂਹਾਂ ਕੋਲ ਪਿੰਡ ਦੇ ਬਜ਼ੁਰਗ ਬੈਠ ਕਿ ਤਾਸ਼ ਖੇਡਿਆ ਕਰਦੇ ਸਨ ਅਤੇ ਵਿਹਲੇ ਸਮੇਂ ਇੱਥੇ ਬੈਠ ਕਿ ਇੱਥੇ ਲੱਗੇ ਦਰੱਖਤਾਂ ਦੀ ਛਾਂਵੇਂ ਸਾਰਾ ਸਾਰਾ ਦਿਨ ਪਿੰਡ ਦੇ ਕੰਮਾਂ ਸਬੰਧੀ ਗੱਲਾਂ ਕਰਿਆ ਕਰਦੇ ਸਨ, ਜੋ ਹੁਣ ਖੂਹਾਂ ਦੇ ਖਤਮ ਹੋਣ ਕਾਰਣ ਇਹ ਨਜ਼ਾਰੇ ਖੁਸਦੇ ਜਾ ਰਹੇ ਹਨ। ਬਜ਼ੁਰਗ ਦੱਸਦੇ ਹਨ ਕਿ ਖੂਹਾਂ ਦੀ ਯਾਦ ਦਿਲਾ ਕਿ ਬਾਈ ਤੂੰ ਤਾਂ ਸਾਡਾ ਮਨ ਹੀ ਭਰ ਦਿੱਤਾ। ਇਸ ਨਾਲ ਸਾਡੀਆਂ ਕਈ ਹੋਰ ਵੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਬਚਪਨ ਦੀਆਂ, ਜਦੋਂ ਅਸੀ ਏਥੇ ਨਿੱਕੇ ਹੁੰਦੇ ਖੇਡਦੇ ਸੀ। ਚਲੋ ਉਹ ਤਾਂ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਤਾਂ ਸਾਡੀ ਸਰਕਾਰ ਤੋਂ ਅਪੀਲ ਹੈ ਕਿ ਵਿਰਸੇ ਨਾਲ ਸਬੰਧਿਤ ਇਹਨਾਂ ਖੂਹਾਂ ਦੀ ਸਰਕਾਰ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਗਲੀ ਪੀੜੀ ਵੀ ਆਪਣੇ ਵਿਰਸੇ ਪ੍ਰਤੀ ਜਾਣੂ ਹੋਵੇ।

ਸੰਪਰਕ: +91 98558 11260

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ