Sat, 02 March 2024
Your Visitor Number :-   6880185
SuhisaverSuhisaver Suhisaver

ਕਲਾਕਾਰ ਮੁੱਲ ਵਿਕਦੇ ਆਜਾ ਛਾਂਟ ਲੈ ਬਾਦਲ ਸਰਕਾਰੇ -ਕਰਨ ਬਰਾੜ

Posted on:- 01-04-2014

suhisaver

ਆਹ ਬਾਦਲਾਂ ਕੋਲ ਪਤਾ ਨਹੀਂ ਕਿਹੜੀ ਗਿੱਦੜ-ਸਿੰਗੀ ਆ ਜਿਹੜੀ ਏਨਾ ਪਾਏਦਾਰ ਕੰਮ ਕਰਦੀ ਹੈ। ਇੱਕ ਵਾਰ ਬੰਦੇ ਦੀ ਪਿੱਠ ਤੇ ਹੱਥ ਫੇਰ ਦੇਣ ਸਹੀ ਬੰਦਾ ਪੂਛ ਮਾਰ ਮਾਰ ਇਹਨਾਂ ਦਾ ਘਰ ਸਾਫ਼ ਕਰਨ ਨੂੰ ਜਾਂਦਾ। ਆਹ ਦੇਖ ਲਉ ਪਿਛਲੇ ਦਿਨੀਂ ਰਾਜ ਗਾਇਕ ਹੰਸ ਰਾਜ ਦੀ ਵੀਡੀਉ ਨੂੰ ਜਿਸ ਵਿਚ ਜਨਾਬ ਹੋਰੀਂ ਕਹਿੰਦੇ ਨੇ ਕਿ ਮੈਂ ਗ਼ਲਤ ਬੰਦਿਆਂ ਦੇ ਹੱਥ ਚੜ੍ਹ ਕੇ ਸਿਆਸਤ 'ਚ ਆ ਗਿਆ ਸੀ। ਇਹ ਸਿਆਸਤਾਂ ਸਾਡੇ ਵੱਸ ਦਾ ਕੰਮ ਕਿਥੇ ਸਾਡਾ ਕੰਮ ਤਾਂ ਨੱਚਣਾ ਗਾਉਣਾ। ਨਾਲ ਦੀ ਨਾਲ ਹੀ ਆਪ ਜੀ ਦੇ ਬਾਦਲਾਂ ਦੇ ਉਮੀਦਵਾਰਾਂ ਖ਼ਿਲਾਫ਼ ਦਿੱਤੇ ਗਏ ਬਿਆਨ ਵੀ ਆਏ।


ਬੱਸ ਫੇਰ ਕੀ ਸੀ ਜਨਾਬ ਹੋਰੀਂ ਤਲਬ ਕਰ ਲਏ ਰਾਜੇ ਨੇ ਆਪਣੇ ਦਰਬਾਰ ਵਿਚ। ਸਮੇਂ ਦੇ ਹਾਕਮ ਸਰਦਾਰੀਆਂ, ਅਹੁਦੇ, ਰਾਜ ਗਾਇਕ ਦੇ ਖ਼ਿਤਾਬ ਚਾਅ ਨੂੰ ਨਹੀਂ ਦਿੰਦੇ ਅਗਲਿਆਂ ਡੁਗਡੁਗੀ ’ਤੇ ਬਾਂਦਰ ਵੀ ਨਚਾਉਣੇ ਹੁੰਦੇ ਨੇ। ਅਗਲੇ ਜਿਵੇਂ ਕਹਿਣਗੇ ਉਵੇਂ ਨੱਚਣਾ ਪੈਂਦਾ ਨਹੀਂ ਤਾਂ ਹੋਰ ਤਰੀਕੇ ਵੀ ਨੇ ਸਿੱਧੇ ਕਰਨ ਦੇ। ਦੂਜੇ ਦਿਨ ਹੀ ਅਗਲਿਆਂ ਰਾਜ ਗਾਇਕ ਜਲੰਧਰ ਤੋਂ ਗਲੀਆਂ ਦੀ ਧੂੜ ਚੱਟਣ ਬਠਿੰਡੇ ਲਿਆ ਮਾਰਿਆ, ਨਾਲ ਦੀ ਨਾਲ ਹੀ ਜਨਾਬ ਹੋਰਾਂ ਦੇ ਫ਼ੋਟੋ ਸਮੇਤ ਬਿਆਨ ਆਇਆ ਅਖੇ ਬਾਦਲ ਤਾਂ ਬਾਪੂ ਹੈ ਮੇਰਾ।

ਕੀ ਇਤਬਾਰ ਹੈ ਇਹਨਾਂ ਨੱਚਣ ਗਾਉਣ ਵਾਲਿਆਂ ਦਾ। ਪੈਸੇ ਲੈ ਕੇ ਗਾਉਣਾ ਹੋਰ ਗੱਲ ਹੈ ਪਰ ਪੈਸੇ ਲੈ ਕੇ ਚਾਪਲੂਸੀ ਅਤੇ ਚਮਚਾਗਿਰੀ ਕਰਨੀ ਹੋਰ ਗੱਲ ਹੈ। ਆਖ਼ਰ ਕੀ ਕਾਰਣ ਹੈ ਕਿ ਸਾਡਾ ਕਿਰਦਾਰ ਇਸ ਤਰ੍ਹਾਂ ਦਾ ਹੋ ਗਿਆ ਕਿ ਇੱਕ ਦਿਨ ਅਸੀਂ ਕੋਈ ਹੋਰ ਬੋਲੀ ਬੋਲਦੇ ਹਾਂ ਤੇ ਦੂਜੇ ਦਿਨ ਕੋਈ ਹੋਰ। ਜੇ ਸਾਡੇ ਕਲਾਕਾਰ ਆਪਣੇ ਆਪ ਨੂੰ ਬੁੱਧੀਜੀਵੀ ਸਮਝਣ ਵਾਲਿਆਂ ਦਾ ਇਹ ਹਾਲ ਹੈ ਤਾਂ ਦੂਸਰਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ। ਸੋਚਣਾ ਬਣਦਾ ਕਿ ਸਾਡੇ ਦੇਸ਼ ਵਿਚ ਇਸ ਤਰ੍ਹਾਂ ਦੇ ਹਾਲਾਤ ਕਿਉ ਪੈਦਾ ਹੋ ਰਹੇ ਹਨ। ਇਸ ਪਿੱਛੇ ਪੈਸਾ, ਮਜਬੂਰੀ, ਡਰ ਅਤੇ ਕਈ ਕਾਰਣ ਹੋਰ ਹੋਣਗੇ, ਪਰ ਜੋ ਵੀ ਹੋ ਰਿਹਾ ਮੰਦਭਾਗਾ ਹੋ ਰਿਹਾ।

ਸੰਪਰਕ : +61430850045

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ