Sun, 14 April 2024
Your Visitor Number :-   6972201
SuhisaverSuhisaver Suhisaver

ਭਗਤ ਸਿੰਘ ਦੀ ਸੋਚ ਉੱਤੇ ਸਾਡੇ ‘ਅਮਲ ਜਾਂ ਭੁਲੇਖੇ’ - ਵਰਿੰਦਰ

Posted on:- 25-03-2015

suhisaver

‘ਪਰਮਗੁਣੀ ਭਗਤ ਸਿੰਘ’ ਬਾਰੇ ਆਏ ਦਿਨ ਕੋਈ ਨਾ ਕੋਈ ਗਾਣਾ ਟੀ.ਵੀ. ’ਤੇ ਆਉਂਦਾ ਈ ਰਹਿੰਦਾ ਹੈ, ਇਹਨਾਂ ਗਾਣਿਆਂ ਦੇ ਬੋਲ, ਫਿਲਮਾਂਕਣ ਅਤੇ ਇਹਨਾਂ ਵਿਚਲੀ ਅਦਾਕਾਰੀ ਸਭ ਭਗਤ ਸਿੰਘ ਦੀ ਕੁਝ ਹੋਰ ਹੀ ਤਰ੍ਹਾਂ ਦੀ ਛਵੀ ਬਿਆਨ ਕਰਦੀਆਂ ਹਨ। ਮੈਨੂੰ ਤਾਂ ਉਹਨਾਂ ਭਗਤ ਸਿੰਘ ਮਾਰਕਸਵਾਦੀ, ਮਸਾਜਵਾਦੀ,ਮਹਾਨ ਚਿੰਤਕ ਨਹੀਂ,ਕੋਈ ਗਲੀ-ਮੁਹੱਲੇ ਦਾ ਮਾਮੂਲੀ ਬਦਮਾਸ਼ ਜਾਪਿਆ। ਮੈਨੂੰ ਅਜਿਹੇ ਸ਼ਬਦ ਵਰਤਣ ਲਈ ਮਾਫ ਕਰਨਾ,ਪਰ ਫਿਰ ਵੀ ਇਹ ਸਭ ਗੱਲਾਂ ਇੱਕ ਡੂੰਘੀ ਚਰਚਾ ਦਾ ਵਿਸ਼ਾ ਹਨ ਕਿ ਅਸੀ ਕਦੋ ਭਗਤ ਸਿੰਘ ਦੀ ਅਸਲ ਛਵੀ ਨੂੰ ਪਹਿਚਾਣਾਗੇ ਤੇ ਦੂਜਿਆਂ ਨੂੰ ਉਹਦੇ ਤੋ ਜਾਣੂ ਕਰਵਾਵਾਂਗੇ, ਕਿਉਂਕਿ ਭਗਤ ਸਿੰਘ ਉਹ ਨਹੀਂ ਜੋ ਅਸੀ ਉਹਨੂੰ ਸਮਝਿਆ ਹੈ।ਭਗਤ ਸਿੰਘ ਕਿਸੇ ਧਰਮ,ਕਿਸੇ ਜਾਤ, ਕਿਸੇ ਫਿਰਕੇ ਨਾਲ ਸਬੰਧਤ ਨਹੀਂ ਤੇ ਨਾ ਹੀ ਉਹ ਕੋਈ ਪੀਰ,ਫਕੀਰ,ਗੁਰੁ ਜਾਂ ਸਾਧੂ-ਸੰਤ ਹੈ।ਭਗਤ ਸਿੰਘ ਤਾਂ ਇੱਕ ਸੋਚ ਹੈ,ਉਹ ਇੱਕ ਡੂੰਘਾ ਅਧਿਐਨ ਹੈ,ਮਨੁੱਖੀ ਮਨ ਦੇ ਵਲਵਲਿਆਂ ਦਾ ਸਿਖਰ ਹੈ ਭਗਤ ਸਿੰਘ।ਹੱਥ ‘ਚ ਪਸਤੌਲ ਵਾਲਾ ਭਗਤ ਸਿੰਘ ਅਸਲ ਭਗਤ ਸਿੰਘ ਨਹੀਂ ਬਲਕਿ ਭਗਤ ਸਿੰਘ ਸਮੇਂ ਦੀ ਲੋੜ ਨੂੰ ਸਮਝਣ ਵਾਲੀ ਇੱਕ ਸੋਚ ਹੈ। ਦੇਖੋ ਭਗਤ ਸਿੰਘ ਸਾਂਡਰਸ ਕਤਲ ਬਾਰੇ ਇੱਕ ਥਾਵੇਂ ਲਿਖਦੇ ਹਨ:

“ਸਾਨੂੰ ਇੱਕ ਆਦਮੀ ਦੀ ਹੱਤਿਆ ਕਰਨ ਦਾ ਦੁੱਖ ਹੈ। ਪਰ ਇਹ ਆਦਮੀ ਨਿਰਦਈ, ਬੇਇਨਸਾਫ ਪਰਣਾਲੀ ਦਾ ਇੱਕ ਅੰਗ ਸੀ ਅਤੇ ਜਿਸ ਨੂੰ ਖਤਮ ਕਰ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸ ਆਦਮੀ ਦੀ ਹੱਤਿਆ ਹਿੰਦੁਸਤਾਨ ਵਿੱਚ ਬਰਿਟਿਸ਼ ਸਾਮਾਰਾਜ ਦੇ ਕਰਿੰਦੇ ਦੇ ਰੂਪ ਵਿੱਚ ਕੀਤੀ ਗਈ ਹੈ। ਇਹ ਸਰਕਾਰ ਸੰਸਾਰ ਦੀ ਸਭ ਤੋਂ ਜ਼ਿਆਦਾ  ਅੱਤਿਆਚਾਰੀ ਸਰਕਾਰ ਹੈ।

ਨੁੱਖ ਦਾ ਖੁਨ ਵੱਗਾਉਣ ਲਈ ਸਾਨੂੰ ਦੁੱਖ ਹੈ ਪਰ ਕਰਾਂਤੀ ਦੀ ਵੇਦੀ ਤੇ ਖੂਨ ਵਹਾਉਣਾ ਜ਼ਰੂਰੀ ਹੋ ਜਾਂਦਾ ਹੈ। ਸਾਡਾ ਭਾਵ ਇੱਕ ਐਸੀ ਕਰਾਂਤੀ ਤੋਂ ਹੈ, ਜੋ ਮਨੁੱਖ ਤੇ ਮਨੁੱਖ ਦੀ ਦਬਾਊ ਹਕੂਮਤ ਨੂੰ ਖਤਮ ਕਰ ਦੇਵੇਗੀ।

                       

ਇਨਕਲਾਬ ਜਿੰਦਾਬਾਦ

ਦਸਤਖਤ……/ਬਲਰਾਜ (ਬਦਲਿਆ ਹੋਇਆ ਨਾਮ)

12 ਦਸੰਬਰ, 1928, ਸੈਨਾਪਤੀ ਪੰਜਾਬ HSRA

 

ਸਪੱਸ਼ਟ ਹੈ ਭਗਤ ਸਿੰਘ ਕੋਈ ਅੱਤਵਾਦੀ ਨਹੀਂ ਜਿਸ ਤਰ੍ਹਾਂ ਦਾ ਸਾਡੇ ਗਾਇਕ, ਗੀਤਕਾਰ ਜੋ ਸਰਕਾਰੀ ਮਸ਼ੀਨਰੀ ਦਾ ਖਡੌਣਾ ਹਨ, ਦਰਸਾਉਣ ਦਾ ਜਤਨ ਕਰਦੇ ਨੇ, ਅਖੇ ਜੀ ਗੋਰੇ ਖੰਗੇ ਸੀ ਤਾਂਹੀਓ ਤਾਂ ਟੰਗੇ ਸੀਇਹ ਲੋਕ ਭਗਤ ਸਿੰਘ ਬਾਰੇ ਸਿਰਜੇ ਭੁਲੇਖਿਆਂ ਦਾ ਸ਼ਿਕਾਰ ਹਨ ਤੇ ਅੱਗੇ ਹੋਰ ਭੁਲੇਖੇ ਸਿਰਜਦੇ ਹਨ।ਓਏ ਮੂਰਖੋ ਪਹਿਲਾਂ ਭਗਤ ਸਿੰਘ ਤੇ ਉਹਦੇ ਮਕਸਦ ਬਾਰੇ ਤਾਂ ਜਾਣ ਲਵੋ ਫਿਰ ਉਹਦੇ ਤੇ ਜਮ-ਜਮ ਗੀਤ ਲਿਖਿਓ ਤੇ ਗਾਇਓ ।

 

ਭਗਤ ਸਿੰਘ ਭਾਰਤ ਵਿੱਚ ਮੁਢਲੇ ਸਮਾਜਵਾਦੀ ਚਿੰਤਕਾਂ ਵਿੱਚੋ ਹੈ,ਜਿਹਦਾ ਸੁਪਨਾ ਸਮਾਜਵਾਦ ਦਾ ਨਿਰਮਾਣ ਕਰਨਾ ਸੀ।ਪਰ ਵਰਤਮਾਨ ਸਮੇਂ ਤਕ ਪਰਮਗੁਣੀ ਭਗਤ ਸਿੰਘ ਦੀ ਸੋਚ ਨੂੰ ਉਪਰੋਤਕ ਦੱਸੇ ਕਈ ਤਰ੍ਹਾਂ ਦੇ ਭੁਲੇਖਿਆਂ ਵਿੱਚ ਉਲਝਾ ਦਿੱਤਾ ਗਿਆ ਹੈ। ਪਾਠਕੋ ਹੁਣ ਤਾਂ ਮਸਲਾ ਭਗਤ ਸਿੰਘ ਬਨਾਮ ਭਗਤ ਸਿੰਘ ਦਾ ਹੈਇਹਨਾਂ ਭੁਲੇਖਿਆਂ ਬਾਰੇ ਖੁੱਲ ਕੇ ਚਰਚਾ ਕੀਤੀ ਜਾ ਸਕਦੀ ਹੈ, ਪਰ ਮੈਂ ਇੱਕ ਘਟਨਾ ਸਾਂਝੀ ਕਰ ਰਿਹਾ ਹਾਂ ਜੋ ਭਗਤ ਸਿੰਘ ਦੀ ਸੋਚ ਉੱਤੇ ਸਾਡੇ ਅਮਲ ਅਤੇ ਭੁਲੇਖਿਆਂ ਬਾਰੇ ਬਹੁਤ ਕੁਝ ਸਪੱਸ਼ਟ ਕਰ ਦਿੰਦੀ ਹੈ।

 

ਇੱਕ ਦਿਨ ਮੈਂ ਤੇ ਮੇਰਾ ਇੱਕ ਦੋਸਤ,ਸੰਗਰੂਰ ਸੁਨਾਮੀ ਅੱਡੇ ਤੇ ਖੜੇ ਸੁਨਾਮ ਨੂੰ ਜਾਣ ਵਾਲੀ ਬਸ ਦੀ ਉਡੀਕ ਕਰ ਰਹੇ ਸਾਂ।ਮੈਂ ਕੁਝ ਦਿਨਾਂ ਤੋਂ ਬੁਖਾਰ ਦੀ ਚਪੇਟ ਚ ਸਾਂ,ਪਰ ਉਹ ਵੇਲੇ ਬੁਖਾਰ ਤਾਂ ਨਹੀਂ ਸੀ, ਪਰ ਉਹਦੇ ਨਿਸ਼ਾਨ ਜ਼ਰੂਰ ਸਨ, ਉਤੋਂ ਗਰਮੀ ਵੀ ਬਹੁਤ ਜ਼ਿਆਦਾ  ਸੀ ਤੇ ਬਸ ਦੀ ਉਡੀਕ ਵੀ ਅੱਧਾ ਘੰਟਾ ਟੱਪ ਚੁੱਕੀ ਸੀ। ਉਦੋਂ ਸਾਡੇ ਕੋਲ ਇੱਕ ਕਾਰ ਵਾਲਾ ਆ ਕੇ ਰੁਕਿਆ ਤੇ ਸਾਨੂੰ ਬੈਠਣ ਲਈ ਕਿਹਾ।ਮੇਰਾ ਦੋਸਤ ਅਗਲੀ ਸੀਟ ਤੇ ਬੈਹ ਗਿਆ ਤੇ ਮੈਂ ਪਿੱਛੇ, ਇੱਕ ਹੋਰ ਬਿਹਾਰੀ ਮਜ਼ਦੂਰ ਮੇਰੇ ਨਾਲ ਬੈਠ ਗਿਆ।ਥੋੜੀ ਹੀ ਦੇਰ ਬਾਅਦ ਕਾਰ ਵਾਲੇ ਦੀ ਨਿਗਾ ਮੇਰੇ ਨਾਲ ਬੈਠੇ ਮਜ਼ਦੂਰ ਤੇ ਪਈ ਤੇ ਉਹਨੇ ਉਹ ਨੂੰ ਪੁੱਛਿਆ ਕਿ,ਤੂੰ ਕਿਵੇਂ ਚੜ ਗਿਆ ਮੁੰਹ ਚੁੱਕ ਕੇ ? ਤੇ ਉਹਨੇ ਕੋਈ ਜਵਾਬ ਨਾ ਦਿੱਤਾ ਅਤੇ ਕਾਰ ਵਾਲੇ ਨੇ ਉਹ ਮਜ਼ਦੂਰ ਨੂੰ ਉਥੇ ਹੀ ਉਤਾਰ ਦਿੱਤਾ। ਫਿਰ ਕਾਰ ਤੋਰ ਲਈ ਤੇ ਥੋੜੀ ਦੇਰ ਬਾਅਦ ਉਹਦੀ ਨਿਗ੍ਹਾ ਮੇਰੇ ਤੇ ਪਈ ਅਤੇ ਉਹਨੇ ਉਹੀ ਸਵਾਲ ਮੇਰੇ ਤੋਂ ਪੁੱਛਿਆ ਤਾਂ ਮੈਂ ਜਵਾਬ ਚ ਕਿਹਾ ਕਿ,ਤੁਸੀ ਖੁਦ ਕਾਰ ਰੋਕੀ ਸੀ,ਅਸੀ ਨਹੀਂ ਸੀ ਕਿਹਾ ਕਾਰ ਰੋਕਣ ਨੂੰ, ਮੈਨੂੰ ਉਹ ਮਜ਼ਦੂਰ ਨਾਲ ਹੋਏ ਵਤੀਰੇ ਦਾ ਗੁੱਸਾ ਸੀ ਜੋ ਮੇਰੇ ਬੋਲਾਂ ਚ ਸਾਫ ਮਹਿਸੂਸ ਹੁੰਦਾ ਸੀ।ਫਿਰ ਉਹਨੇ ਮੈਨੂੰ ਕਿਹਾ ਕਿ ,ਮੈਂ ਤਾਂ ਇਸ ਸਰਦਾਰ ਵਾਸਤੇ ਕਾਰ ਰੋਕੀ ਸੀਮੈਂ ਕਿਹਾ ਕਿ ਅਸੀ ਤਾਂ ਦੋਵੇ ਇੱਕਠੇ ਹੀ ਹਾਂ,ਪਰ ਮੈਂ ਹੈਰਾਨ ਸੀ ਕਿ ਮੇਰਾ ਦੋਸਤ ਇਸ ਬਾਰੇ ਕਿਉ ਨਹੀਂ ਬੋਲ ਰਿਹਾ।ਉਹ ਤੋਂ ਬਾਅਦ ਉਹ ਨੇ ਫਿਰ ਕਿਹਾ ਤੂੰ ਕਿਹੜਾ ਨਸ਼ਾ ਕੀਤਾ ਹੋਇਆ ? ਇਸ ਵਾਰ ਮੇਰਾ ਗੁੱਸਾ ਹੋਰ ਵੱਧ ਗਿਆ,ਪਰ ਮੇਰੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਇਹ ਇਨਸਾਨ ਬੋਲੀ ਕੀ ਜਾਂਦਾ ਅਤੇ ਇਹ ਚਾਹੁੰਦਾ ਕੀ ਹੈ ? ਪਰ ਮੈਂ ਗੁੱਸੇ ਨੂੰ ਨੱਪ ਕੇ ਬੋਲਿਆ ਕਿ ਮੈਂ ਕੋਈ ਨਸ਼ਾ ਨਹੀਂ ਕਰਦਾ,ਪਰ ਉਹ ਫਿਰ ਵੀ ਚੁੱਪ ਨਾ ਹੋਇਆ ਤੇ ਬੋਲਿਆਂ ਕਿ,ਤੇਰੀਆਂ ਅੱਖਾਂ ਸਭ ਦੱਸ ਰਹੀਆਂ ਨੇ ਕਿ ਤੂੰ ਪੱਕਾ ਨਸ਼ੇੜੀ ਏ,ਇਸ ਵਾਰ ਮੈਨੂੰ ਮੇਰਾ ਗੁੱਸਾ ਸੰਭਾਲਣਾ ਔਖਾ ਹੋਈ ਜਾਂਦਾ ਸੀ, ਪਰ ਗੁੱਸਾ ਜ਼ਿਆਦਾ  ਮੈਨੂੰ ਮੇਰੇ ਨਾਲ ਵਾਲੇ ਮੁੰਡੇ ਤੇ ਸੀ ਜਿਹੜਾ ਬੜੇ ਮਜ਼ੇ ਨਾਲ ਇਹ ਤਮਾਸ਼ਾ ਦੇਖ ਰਿਹਾ ਸੀ ਜਦਕਿ ਉਹਨੂੰ ਚੰਗਾ ਭਲਾ ਪਤਾ ਸੀ ਕਿ ਬੁਖਾਰ ਕਾਰਨ ਮੇਰੀ ਸ਼ਕਲ ਇਸ ਤਰ੍ਹਾਂ ਦੀ ਲੱਗ ਰਹੀ ਸੀ । ਪਰ ਮੈਂ ਆਪਣੇ ਗੁੱਸੇ ਨੂੰ ਦੁਬਾਰਾ ਘੁੱਟਦਿਆਂ ਕਿਹਾ ਕਿ ਬਿਮਾਰ ਹੋਣ ਕਰਕੇ ਮੇਰੀਆਂ ਅੱਖਾਂ ਇਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਅਤੇ ਤੁਹਾਨੂੰ ਇਸ ਤਰ੍ਹਾਂ ਕਿਸੇ ਨੂੰ ਜਲੀਲ ਨਹੀਂ ਕਰਨਾ ਚਾਹੀਦਾ ਉਹ ਵੀ ਖੁਦ ਸਾਨੂੰ ਕਾਰ ਚ ਬਿਠਾ ਕੇ,ਪਰ ਉਹ ਫਿਰ ਵੀ ਨਾ ਟਿਕਿਆ ਤੇ ਕਹਿਣ ਲੱਗਾ ਕਿ ਮੈਂ ਰੋਡਵੇਜ ਚ ਡਾਇਰੈਕਟਰ ਹਾਂ ਅਤੇ ਮੇਰੀ ਪੁਲਿਸ ਚ ਬਹੁਤ ਜਾਣ-ਪਛਾਣ ਹੈ ਸਾਡਾ ਵਾਹ ਰਜੋ ਤੇਰੇ ਵਰਗਿਆਂ ਨਾਲ ਪੈਂਦਾ ਰਹਿੰਦੈ,ਦੇਖ ਲੈ ਕੀ ਸਲਾਹ ਹੈ ਤੇਰੀ ? ਦੱਸ ਕਿਹੜਾ-ਕਿਹੜਾ ਨਸ਼ਾ ਕਰਦੈ, ਮੈਨੂੰ ਇਹ ਵਾਰ ਉਹਦਾ ਮੇਰੇ ਤੇ ਕੀਤਾ ਸਭ ਤੋਂ ਘਾਤਕ ਵਾਰ ਜਾਪਿਆ ਜਿਹੜਾ ਮੇਰੇ ਆਤਮ-ਸਨਮਾਨ ਦੇ ਤਾਰ-ਤਾਰ ਕਰ ਗਿਆ । ਫਿਰ ਮੈਂ ਕਿਹਾ ਕਿ, ਨਸ਼ਾ ਕਰਨ ਵਾਲੇ ਭਗਤ ਸਿੰਘ ਨੂੰ ਨਹੀਂ ਪੜ੍ਹਦੇ, ਮੈਂ ਆਪਣੇ ਬਸਤੇ ਚੋਂ ਭਗਤ ਸਿੰਘ ਦੀ ਜੇਲ੍ਹ-ਡਾਇਰੀ ਦੀ ਕਾਪੀ ਕੱਢ ਕੇ ਉਹਦੇ ਨੇੜੇ ਕਰ ਦਿੱਤੀ। ਮੇਰੇ ਇਸ ਤਰ੍ਹਾਂ ਦੇ ਜਵਾਬ ਨੇ ਉਹਨੂੰ ਅੰਤਾਂ ਦਾ ਹੈਰਾਨ ਕਰ ਕੇ ਰੱਖ ਦਿੱਤਾ ਉਹਦਾ ਚਿਹਰਾ ਦੇਖ ਕਿ ਮੇਰਾ ਗੁਵਾਚਿਆ ਆਤਮ-ਸਨਮਾਨ ਮੈਨੂੰ ਪਰਤਦਾ ਪਰਤੀਤ ਹੋਇਆ। ਉਹਨੇ ਮੇਰੇ ਹੱਥੋ ਉਹ ਕਾਪੀ ਲੈ ਕੇ ਮੱਥੇ ਨਾਲ ਲਾਈ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਭੁਲੇਖੇ ਚ ਸੀ ਤੈਨੂੰ ਤਾਂ ਨਸ਼ਾਂ ਹੀ ਮੇਰੇ ਯਾਰ ਦਾ ਹੈ ਪਰ ਇੱਕ ਗੱਲ ਯਾਦ ਰੱਖੀਂ ਭਗਤ ਸਿੰਘ ਬਾਰੇ ਬਹੁਤ ਭੁਲੇਖੇ ਪਾਉਂਦੇ ਨੇ ਲੋਕ ਐਵੇਂ ਨਾ ਫਸ ਜਈਂ ਇਹਨਾਂ ਦੇ ਜਾਲ ਤਾਂ ਮੈਂ ਹੈਰਾਨੀ ਦਾ ਦਿਖਾਵਾ ਕਰਦਿਆਂ ਪੁੱਛਿਆ ਕਿ ਕਿਸ ਤਰ੍ਹਾਂ ਦੇ ਭੁਲੇਖੇ? ਤਾਂ ਉਹ ਬੋਲਿਆ ਕਿ ਕੋਈ ਭਗਤ ਸਿੰਘ ਨੂੰ ਨਾਸਤਕ ਕਹੀ ਜਾਂਦਾ, ਕੋਈ ਕਾਮਰੇਡ ਜਦਕਿ ਭਗਤ ਸਿੰਘ ਇੱਕ ਪੱਕਾ ਸਿੱਖ ਸੀ। ਇਸ ਵੇਲੇ ਤੱਕ ਉਸ ਇਨਸਾਨ ਬਾਰੇ ਜੋ ਕੁੱਝ ਬਾਕੀ ਰਹਿ ਗਿਆ ਸੀ ਉਹ ਵੀ ਹੁਣ ਪੂਰੀ ਤਰ੍ਹਾਂ ਸਾਫ ਹੋ ਗਿਆ।

ਭਗਤ ਸਿੰਘ ਨੂੰ ਆਪਣਾ ਯਾਰ ਕਹਿ ਉਹ ਨਾਲ ਨੇੜਤਾ ਦਰਸਾਉਣ ਵਾਲੇ ਉਹਦੇ ਅਮਲ ਤੋਂ ਕਿੰਨਾਂ ਦੂਰ ਹਨ ਸਭ ਸਾਹਮਣੇ ਆ ਗਿਆ।ਮਜ਼ਦੂਰਾਂ ਅਤੇ ਸਰਦਾਰਾਂ ਵਿੱਚ ਫਰਕ ਰੱਖਣ ਵਾਲੇ ਸਮਾਜਕ ਬਰਾਬਰੀ ਦੀ ਗਲ ਕਰਦੇ ਚੰਗੇ ਨਹੀਂ ਲਗਦੇਬਿਨਾਂ ਕਿਸੇ ਸਬੂਤ ਅਤੇ ਦਲੀਲ਼ ਤੋਂ ਕਿਸੇ ਉੱਪਰ ਇਲਜ਼ਾਮ ਲਗਾਉਣਾ ਅਤੇ ਭਗਤ ਸਿੰਘ ਦੀ ਸੋਚ ਨੂੰ ਧਰਮ ਦੇ ਕਿੱਲੇ ਨਾਲ ਬੰਨਣ ਵਾਲੇ ਲੋਕ ਖੁਦ ਭੁਲੇਖਿਆਂ ਦਾ ਸ਼ਿਕਾਰ ਹਨ ।

 

ਇਸ ਲਈ ਜਦ ਵੀ ਕਦੀ ਭਗਤ ਸਿੰਘ ਬਾਰੇ ਇਸ ਤਰ੍ਹਾਂ ਦਾ ਕੋਈ ਗੀਤ,ਵਿਚਾਰ-ਚਰਚਾ ਜਾਂ ਧਾਰਮਿਕ ਸੰਸਥਾਵਾਂ ਵੱਲੋ ਛਾਪੀ ਕੋਈ ਲਿਖਤ ਮੇਰੇ ਸਾਹਮਣੇ ਆਉਂਦੀ ਹੈ ਤਾਂ ਇਹਨਾਂ ਭੁਲੇਖਿਆਂ ਦੇ ਸੰਦਰਭ ਚ ਉਹ ਘਟਨਾ ਮੇਰੇ ਮਨ ਵਿੱਚ ਜ਼ਰੂਰ ਆ ਜਾਂਦੀ ਹੈ

ਫੇਸਬੁੱਕ: fb.com/varinderkhuranaa

Comments

Sukh Sangruria

Sardar Bhagat Singh ji bare ainni knowlege den lyi ji tuhada dilon thanks.te hor v jo gallan aam lokan nu nhi pta ta es lyi newspaper ch v Sunday speical paper ch Sardar Bhagat Singh ji bare nowel start krna chahida.ta jo amm lokan tak sari knowledge pauunch sakke.

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ