Sat, 13 July 2024
Your Visitor Number :-   7183325
SuhisaverSuhisaver Suhisaver

ਜ਼ੀਰੋ ਅਵਸਥਾ –ਗੀਤ ਅਰੋੜਾ

Posted on:- 09-12-2013

ਜ਼ੀਰੋ ਸ਼ਬਦ ਦੇ ਧਿਆਨ ' ਚ  ਆਉਂਦਿਆਂ ਹੀ ਜੋ ਸਮਾਨਰਥਕ  ਸ਼ਬਦ ਜ਼ਿਹਨ 'ਚ ਆਉਂਦੇ ਨੇ ਓਹ ਨੇ -ਖਾਲੀ ,ਕੁਝ ਨਹੀਂ ,ਨਿਰਾਰਥਕ ਆਦਿ । ਜ਼ੀਰੋ ਬਾਰੇ ਗਣਿਤ  ਸ਼ਾਸ਼ਤਰ  ਜਾਂ  ਅਰਥ ਸ਼ਾਸ਼ਤਰ ਤੋਂ ਬਾਹਰ ਸ਼ਾਇਦ ਈ  ਕੋਈ ਸੋਚਦਾ ਹੋਵੇ । ਜੇ ਕਿਧਰੇ ਕਿਸੇ ਵਿਅਕਤੀ  ਵਿਸ਼ੇਸ਼ ਲਈ ਜ਼ੀਰੋ  ਸ਼ਬਦ ਦਾ ਪ੍ਰਯੋਗ ਹੁੰਦਾ ਵੀ ਹੈ ਤਾਂ ਇਸਦਾ ਅਰਥ ਹੁੰਦਾ ਐ ਗੁਣਹੀਨ, ਪਰ ਕੀ ਜ਼ੀਰੋ ਕਿਸੇ ਮਨੋਵਿਗਿਆਨਿਕ ਜਾਂ  ਆਤਮਿਕ ਅਵਸਥਾ ਵੱਲ  ਵੀ ਸੰਕੇਤ ਕਰਦਾ ਹੈ।

 ਪਰ  ਇੱਦਾਂ ਦਾ ਕੁਝ  ਪ੍ਰਤੀਤ ਹੋਇਆ ਮੈਨੂੰ ,ਜਦ  ਕੁਝ  ਸਾਲ ਪਹਿਲਾਂ ਹੋਸਟਲ ਦੇ ਕਮਰੇ 'ਚ ਬੈਠੇ ਮੈਂ ਅਚਨਚੇਤ ਆਪਣੀ ਰੂਮ ਪਾਰਟਨਰ ਨੂੰ ਪੁਛਿਆ ਕਿ ਤੂੰ ਕੀ ਸੋਚ ਰਹਿਣ ਹੈਂ? ਤਾਂ ਉਸ ਦਾ ਉੱਤਰ ਸੁਣ ਮੈ ਹੱਸੀ ਵੀ ਬਹੁਤ ਤੇ ਸ਼ਸ਼ੋਪੰਜ 'ਚ ਵੀ ਪੈ ਗਈ , ਕਿਉਂਕਿ ਜ਼ੀਰੋ  ਸ਼ਬਦ ਦਾ ਇਹ ਪ੍ਰਯੋਗ ਮੈਂ ਪਹਿਲੀ ਵਾਰ ਸੁਣਿਆ ਸੀ ।ਉਸਦਾ ਉੱਤਰ ਸੀ "ਮੈਂ  ਸ਼ੂਨਯ  ਮੈਂ ਹੂੰ" (ਭਾਵ ਮੈਂ ਜ਼ੀਰੋ ਅਵਸਥਾ ਵਿਚ ਹਾਂ। ਉਹ ਹਿਮਾਚਲ ਦੇ ਕਿਨੌਰ ਜ਼ਿਲੇ ਦੇ ਕਿਸੇ ਕਬੀਲੇ ਨਾਲ ਸੰਬਧਿਤ ਸੀ )।

 ਜਦ ਮੈਂ ਉਸਨੂੰ ਇਸਦਾ ਅਰਥ ਪੁਛਿਆ ਤਾਂ ਉਸ ਦਾ ਉੱਤਰ ਸੀ ਕਿ ਜਦ ਕਿਸੀ ਇਨਸਾਨ  ਦੇ ਮਨ ਵਿਚ ਕੁਝ ਵੀ ਨਾ ਚਲ ਰਿਹਾ ਹੋਵੇ ਜਾਂ ਕੋਈ ਵਿਅਕਤੀ ਕੁਝ ਵੀ ਨਾ ਸੋਚ ਰਿਹਾ ਹੋਵੇ ਤਾਂ ਉਸ ਨੂੰ ਜ਼ੀਰੋ ਅਵਸਥਾ ਕਹਿੰਦੇ ਨੇ । ਤਦ ਤੇ ਉਸਦੇ  ਉੱਤਰ ਨੇ ਮੈਨੂੰ ਕੁਝ ਖਾਸ ਆਕਰਸ਼ਿਤ ਨੀ ਕੀਤਾ , ਕਿਉਂਕਿ ਮੇਰਾ ਮੰਨਣਾ  ਸੀ ਕੇ ਹਰ ਇਨਸਾਨ ਦੇ ਦਿਮਾਗ ਵਿਚ ਹਰ ਪਲ ਕੁਝ ਨਾ ਕੁਝ ਜ਼ਰੂਰ ਚਲ ਰਿਹਾ ਹੁੰਦਾ ਹੈ ।

 ਪਰ ਅੱਜ ਲਗਪਗ ਦਸ ਸਾਲ ਬਾਦ ਜਦ ਵੀ ਐ ਸ਼ਬਦ ਮੇਰੇ ਜ਼ਿਹਨ  'ਚ ਆਉਂਦੇ ਨੇ ਤਾਂ ਲਗਦਾ ਐ  ਕਿ ਸ਼ਾਇਦ ਐ  ਕਿਸੇ ਉਚ ਆਤਮਿਕ ਅਵਸਥਾ ਵਿਚ ਸੰਭਵ ਹੈ , ਪਰ ਵਿਗਿਆਨਿਕ ਜਾਨ ਮਨੋਵਿਗਿਆਨਿਕ ਤੌਰ ਤੇ ਐ ਸ਼ਬਦ ਕਿੰਨੇ ਕੁ ਸਹੀ ਨੇ ਐ  ਸਿਧ ਕਰਨ ਦੇ ਹਥਿਆਰ ਮੇਰੇ ਕੋਲ ਨਹੀਂ ਹਨ ।

 ਜਦ ਵੀ ਉਸ ਕੁੜੀ ਬਾਰੇ ਸੋਚਣੀ ਆ ਤਾਂ ਲਗਦਾ  ਐ ਕਿ ਉਹ ਕੁੜੀ ਇਸ ਅਵਸਥਾ ਤਕ ਪੁਜੀ ਹੋਵੇਗੀ ਤਾਹੀਂ ਇਹੋ ਜੇਹੇ ਸ਼ਬਦ ਉਸਦੇ ਜ਼ਿਹਨ ਵਿਚ ਸਨ । ਉਹ ਇੱਕ ਛੋਟੇ ਜਿਹੇ ਐਸੇ ਕਬੀਲੇ ਨਾਲ ਸੰਬਧਿਤ ਸੀ  ਜਿਥੇ ਬੜਾ ਸਿਧ - ਪਧਰਾ ਸੀ । ਉਹਨਾਂ ਦੇ ਫਲਾਂ ਦੇ ਬਾਗ ਸਨ ਤੇ ਉਹਨਾ ਕੁਝ ਭੇਡ ,ਬੱਕਰੀਆਂ  ਤੇ ਗਾਵਾਂ ਵੀ ਪਾਲੀਆਂ  ਹੋਈਆਂ ਸਨ ।ਉਹਨਾ ਦਾ ਬੁਧ ਧਰਮ 'ਚ ਵਿਸ਼ਵਾਸ ਸੀ ।ਸਾਰੇ ਜਾਨਵਰਾਂ ਨੂੰ ਉਹ ਘਰ ਦੇ ਮੈਂਬਰਾਂ ਵਾਂਗ ਪਾਲਦੇ ਸਨ ।ਉਹਨਾ ਦਾ ਇਲਾਕਾ ਬੜਾ ਬਰ੍ਫ਼ੀਲਾ ਸੀ, ਜਿਥੇ ਛੇ ਮਹੀਨੇ ਬਰਫ਼ ਈ  ਰਹਿੰਦੀ ਸੀ ਤੇ  ਮਹੀਨਿਆਂ ਵਿਚ ਉਹਨਾਂ ਦਾ ਸੰਪਰਕ ਬਾਕੀ ਦੁਨੀਆ ਤੋਂ  ਕੱਟ ਜਾਂਦਾ  ਐ। ਉਥੇ ਸਿਰਫ ਹਵਾਈ ਜਹਾਜ਼ ਰਾਹੀਂ ਜਾਣਾ ਹੀ ਸੰਭਵ ਹੁੰਦਾ  ਐ। ਆਈਂ ਲੋਗ ਕੁਦਰਤ ਦੀ ਗੋਦ ਵਿਚ ਪਲਦੇ ਨੇ ਤੇ ਕੁਦਰਤ ਦੇ ਵਖ ਵਖ ਰੂਪਾਂ  ਦੀ ਪੂਜਾ ਵੀ ਕਰਦੇ  ਨੇ । ਘਰ ਕਦੇ ਵੀ ਕੋਈ ਵੀ ਜਾਨਵਰ ਕੁੱਤਾ ਬਿਲੀ  ਜਾ ਭੇਦ ਮਰ ਜਾਨ ਤਾਂ  ਸੋਗ ਮਨਾਇਆ  ਜਾਂਦਾ  ਐ। ਘਰ ' ਚ ਇੰਨੀ ਤਿੰਨ ਦਿਨ ਕੋਈ ਵੀ ਖਾਣਾ ਨੀ ਖਾਂਦਾ।

ਚੰਡੀਗੜ ਵਰਗੇ ਮਹਾਨਗਰ ' ਚ ਆਉਣ ਤੋਂ ਬਾਦ ਵੀ ਉਸਦੀਆਂ ਇੱਛਾਂ ਉਡਾਰੀਆਂ ਕਿਧਰੇ ਅਸਮਾਨੀ ਨਹੀਂ ਪੁਜੀਆਂ ।ਪੜ੍ਹ -ਲਿਖਣ ਤੋਂ ਬਾਦ ਵੀ ਉਹ ਆਪਣੇ ਛੋਟੇ ਜਿਹੇ ਪਿੰਡ ਵਿਚ ਜਾ ਕੇ ਸੇਵਾ ਕਰਨ ਦੀ ਇਛਾ ਰਖਦੀ ਸੀ। ਉਹ ਤਿੰਨ ਭੈਣਾਂ ਤੇ ਇਕ ਭਰਾ ਸਨ । ਸੋਚ ਦੇ ਉਲਟ ਤਿੰਨੋਂ  ਭੈਣਾਂ ਸ਼ਹਿਰ ਵਿਚ ਪੜ੍ਹ ਰਹੀਆਂ ਸਨ ਤੇ ਭਰਾ ਪਿੰਡ ਵਿਚ ਖੇਤੀ ਕਰਦਾ ਸੀ । ਮੇੱਸ  ਵਿਚ ਖਾਨਾ ਖਾਂਦੀਆਂ ਉਹ ਮੇੱਸ ਵਰਕਰਜ਼  ਦੀ ਬੜੀ ਇਜ਼ਤ ਕਰਦਿਆਂ ਸਨ ਕਿ   ਐ ਅੰਨ ਪਰੋਸਦੇ ਨੇ ਸੋ  ਐ ਇਜ਼ਤ ਦੇ ਭਾਗੀ ਨੇ ।ਚਾਵਲ ਦਾ ਇੱਕ ਵੀ ਦਾਣਾ  ਉਹ ਬਰਬਾਦ ਨੀ ਸੀ ਕਰਦੀਆਂ ਤੇ ਕਹਿੰਦੀਆਂ ਸਨ ਕਿ ਉਹਨਾਂ ਨੂੰ ਪੁਛੋ ਜਿੰਨਾਂ ਨੂੰ ਚਾਵਲ ਦਾ ਇਹ ਇੱਕ ਦਾਣਾ  ਵੀ ਨਹੀਂ ਮਿਲਦਾ ।

ਸੁਭਾਅ  ਵਿਚ ਜ਼ਰਾ ਜਿਹਾ ਵੀ ਛਲ ਕਪਟ  ਨਹੀਂ ਸੀ । ਇੱਕ ਰੂਮ ਦੇ ਸ੍ਟੋਰ 'ਚ ਜਦ ਛਿਪਕਲੀ ਦਾ ਅੰਡਾ ਟੁੱਟ ਡਿੱਗ ਗਿਆ ਤਾਂ ਉਹ ਇੰਨਾ ਰੋਈ ਕਿ ਅਸੀਂ ਸਭ ਹੈਰਾਨ ਈ ਰਹਿ  ਗਏ । ਕਹਿੰਦੀ ਕਿ  ਮੈਥੋਂ ਜੀਵ ਹੱਤਿਆ ਹੋ ਗਈ ।ਜੇ ਅਸੀਂ ਕਿਸੇ ਨੂੰ ਜੀਵਨ ਦੇ ਨਹੀਂ ਸਕਦੇ ਤਾਂ ਸਾਨੂੰ  ਜੀਵਨ ਲੈਣ ਦਾ ਵੀ ਕੋਈ ਹਕ਼ ਨਹੀਂ । ਉਸ ਦਿਨ ਉਸ  ਖਾਣਾ  ਵੀ ਨਾ ਖਾਧਾ ।  ਕਿਸੇ ਦਾ ਸਾਥ ਜਾਂ  ਇਕਲਾਪਾ ਉਸ ਤੇ ਕੋਈ ਅਸਰ ਨਹੀਂ ਸੀ ਪਾਉਂਦਾ। ਕਾਨੂੰਨ  ਦੀ ਵਿਦਿਆਰਥਣ  ਹੋਣ ਤੇ ਵੀ ਉਸ ਕਦੇ ਆਪਣੇ ਕਾਨੂੰਨ ਨਹੀਂ ਸਨ ਬਨਾਏ । ਕਿੰਨੀਆਂ ਹੀ ਕੰਮਪਾਰਟਮੈਂਟਾ  ਦਾ ਵੀ ਉਸ ’ਤੇ ਕੋਈ ਅਸਰ ਨਹੀਂ ਸੀ। ਹੋਸਟਲ ਤੇ ਕਾਨੂੰਨ ਵਿਭਾਗ ਨੂੰ ਉਸ ਨੇ ਕਿੰਨੇ ਈ  ਜ਼ੁਰਮਾਨੇ ਅਦਾ ਕੀਤੇ।

 ਉਸ ਦੀ ਜ਼ਿੰਦਗੀ ਦੇ  ਐ ਸਭ ਪਾਸੇ ਮਨ 'ਚ ਆਉਂਦੇ ਏਈ ਲਗਦਾ ਈ  ਲਗਦਾ  ਐ ਕਿ ਸ਼ਾਇਦ ਉਹ ਜ਼ੀਰੋ ਅਵਸਥਾ ਵਿਚ ਈ  ਰਹਿੰਦੀ ਹੋਵੇਗੀ , ਕਿਉਂਕਿ ਨਾ ਓਹਨੂੰ  ਬੀਤ  ਚੁਕੇ ਕਿਸੇ ਪਲ  ਦਾ ਗ਼ਮ ਸੀ ਤੇ ਨਾ ਹੀ ਆਉਣ ਵਾਲੇ ਕਿਸੇ ਪਲ ਦੀ ਚਿੰਤਾ। ਉਹ ਆਉਣ ਵਾਲੇ ਕਿਸੇ ਪਲ ਦੀ ਕੋਈ ਯੋਜਨਾ ਨਹੀਂ ਸੀ ਬਣਾਂਦੀ , ਪਰ ਅਫਸੋਸ ਇਹੋ ਜੇਹੇ ਇਨਸਾਨ ਦੁਨੀਆ ਦੇ ਵਹੀ - ਖਾਤੇ ' ਚ  ਜ਼ੀਰੋ ਈ  ਰਹਿੰਦੇ ਨੇ ਤੇ ਜ਼ੀਰੋ ਬਣ ਈ  ਕਿਧਰੇ ਅਸ੍ਤ ਹੋ ਜਾਂਦੇ ਨੇ ।  ਟੋਮ੍ਸ ਗ੍ਰੇ  ਦੀਆਂ ਉਹ ਲਾਈਨਾਂ ਯਾਦ ਆਉਂਦੀਆਂ  ਨੇ ਕਿ ਬਹੁਤ ਸਾਰੇ ਫੁੱਲ ਦੁਨੀਆ ਦੀ ਨਜ਼ਰ  ਤੋਂ ਓਹਲੇ ਈ ਖਿੜਦੇ ਨੇ ਤੇ ਆਪਣੀ ਖੁਸ਼ਬੂ ਕਿਸੇ ਜੰਗਲ ' ਚ ਲੁਟਾ ਗੁਮਨਾਮੀ 'ਚ ਈ  ਕਿਧਰੇ ਗੁਆਚ ਜਾਂਦੇ ਨੇ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ