Thu, 18 July 2024
Your Visitor Number :-   7194557
SuhisaverSuhisaver Suhisaver

2015 ਮੈਨ ਬੁਕਰ ਇਨਾਮ ਜੇਤੂ ਮਾਰਲੋਨ ਜੇਮਜ਼ ਦਾ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼” -ਤਨਵੀਰ ਕੰਗ

Posted on:- 04-01-2016

suhisaver

2015 ਸਾਲ ਵਿੱਚ ਕਈ ਬੇਹਤਰੀਨ ਨਾਵਲ ਪਾਠਕਾਂ ਦੇ ਸੁਨਮੱਖ ਹੋਏ, ਜਿਨ੍ਹਾਂ ਵਿੱਚੋਂ ਛੇ ਬੇਹਤਰੀਨ ਨਾਵਲ ਜਮਾਇਕਾ ਦੇ ਮਾਰਲੋਨ ਜੇਮਜ਼ ਦਾ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼”, ਬਰਤਾਨਵੀ ਲੇਖਕ ਟੌਮ ਮੈਕਾਰਥੀ ਦਾ ਨਾਵਲ “ਸੈਟਿਨ ਆਈਲੈਂਡ”,ਅਮਰੀਕਾ ਤੋਂ ਐਨੀ ਟੇਲਰ ਦਾ ਨਾਵਲ “ਏ ਸਪੂਲ ਆਫ ਬਲੂ ਥਰੈਡ”,ਇੱਕ ਹੋਰ ਅਮਰੀਕੀ ਲੇਖਕ ਦਾ ਨਾਵਲ “ਏ ਲਿਟਲ ਲਾਇਫ”,ਇੱਕ ਨਾਇਜੀਰੀਅਨ ਲੇਖਕ ਚਿਗੋਜੀ ਦਾ ਨਾਵਲ “ਦਿ ਫਿਸ਼ਰਮੈਨ” ਤੋਂ ਇਲਾਵਾ ਪੰਜਾਬੀ ਮੂਲ ਦੇ ਬਰਤਾਨਵੀ ਲੇਖਕ ਸੰਜੀਵ ਸਹੋਤਾ ਦਾ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਆਧਰਤ ਨਾਵਲ “ਦਿ ਈਯਰ ਆਫ ਰਨਅਵੇਜ਼” ਮੈਨ ਬੁਕਰ ਇਨਾਮ ਲਈ ਸਾਰਟ ਲਿਸਟ ਕੀਤੇ ਗਏ।ਇਨ੍ਹਾਂ ਨਾਵਲਾਂ ਤੋਂ ਬਿਨ੍ਹਾਂ ਸਲਮਾਨ ਰਸ਼ਦੀ ਦਾ ਨਾਵਲ “ਟੂ ਈਯਰ ਏਟ ਮਨਥ ਐਡ ਟਵਿੰਟੀ ਏਟ ਨਾਈਟ,ਸਾਰਾ ਨੋਵਕ ਦਾ ਨਾਵਲ “ਗਰਲ ਐਟ ਵਾਰ” ਅਤੇ ਜਿਮ ਸਿਪਅਰਡ ਦਾ ਨਾਵਲ “ਦਿ ਬੁਕ ਆਫ ਈਰੋਨ” ਵੀ ਕਾਫੀ ਚਰਚਾ ਵਿੱਚ ਰਹੇ।

ਪਰ ਇਸ ਵਾਰ ਮੈਨ ਬੁਕਰ ਇਨਾਮ ਪਹਿਲੀ ਵਾਰ ਕਿਸੇ ਜਮਾਇਕਾ ਦੇ ਲੇਖਕ ਨੁੰ ਮਿਲਿਆ,2015 ਦਾ ਮੈਨ ਬੁਕਰ ਇਨਾਮ ਮਾਰਲੋਨ ਜੇਮਜ਼ ਨੂੰ ਉਸ ਦੇ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼” ਲਈ ਦਿੱਤਾ ਗਿਆ।ਉਹ ਇਹ ਇਨਾਮ ਜਿੱਤਣ ਵਾਲਾ ਪਹਿਲਾ ਜਮਾਇਕੀ ਲੇਖਕ ਅਤੇ ਕਰੇਬੀਅਨ ਖਿੱਤੇ ਵਿੱਚ ਤ੍ਰਿਨੀਦਾਦ ਦੇ ਐਨ. ਐਸ ਨਾਈਪਾਲ ਤੋਂ ਬਆਦ ਦੂਜਾ ਲੇਖਕ ਹੈ।


44 ਸਾਲਾ ਮਾਰਲੋਨ ਜੇਮਜ਼ ਦੇ ਇਸ ਤੋਂ ਪਹਿਲਾਂ ਦੋ ਹੋਰ ਨਾਵਲ John Crow’s Devil ਅਤੇ “ਦਿ ਬੁਕ ਆਫ ਨਾਈਟ ਵੋਮੈਨ”ਛਪ ਚੁੱਕੇ ਹਨ ਜਦਕਿ ਹੁਣ ਉਹ ਆਪਣੇ ਪਹਿਲੇ ਫੈਂਟਸੀ ਨਾਵਲ “ ਬਲੈਕ ਲ਼ੀਪਲਰਡ” ਉਪਰ ਕੰਮ ਕਰ ਰਿਹਾ ਹੈ। ਮਾਰਲੋਨ ਜੇਮਜ਼ ਨੇ ਯੂਨੀਵਰਸਿਟੀ ਆਫ ਵੈਸਟ ਇੰਡੀਜ਼ ਤੋਂ ਗ੍ਰੇਜੂਏਟ ਦੀ ਡਿਗਰੀ ਹਾਸਲ ਕਰਨ ਤੋਂ ਬਆਦ, ਵਿਕਿਜ਼ ਯੁਨੀਵਰਸਿਟੀ ਤੋਂ ਕ੍ਰਇਟੇਵ ਲੇਖਣੀ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ।ਅੱਜਕੱਲ ਉਹ ਅਮਰੀਕਾ ਦੇ ਇੱਕ ਕਾਲਜ ਵਿੱਚ ਅੰਗਰੇਜ਼ੀ ਅਤੇ ਕ੍ਰਇਟੇਵ ਲੇਖਣੀ ਬਾਰੇ ਪੜ੍ਹਾ ਰਿਹਾ ਹੈ। ਉਸ ਦਾ ਪਹਿਲਾ ਨਾਵਲ 2005 ਵਿੱਚ ਛਪਿਆ ਇਸ ਬਾਰੇ ਦਿਲਚਸਪ ਗੱਲ ਇਹ ਰਹੀ ਕਿ ਇਸ ਨੂੰ ਕਰੀਬ 70 ਵਾਰ ਛਾਪਣ ਤੋਂ ਇਨਕਾਰ ਕੀਤਾ ਗਿਆ ਸੀ।ਪਰ ਉਸ ਦਾ ਇੱਕ ਗੁਲਾਮ ਔਰਤ ਬਾਰੇ ਦੂਜਾ ਨਾਵਲ “ਦਿ ਬੁਕ ਆਫ ਨਾਈਟ ਵੋਮੈਨ” ਕਾਫੀ ਚਰਚਾ ਵਿਚ ਹੀ ਨਹੀਂ ਰਿਹਾ,ਬਲਕਿ 2009 ਵਿੱਚ ਨੈਸ਼ਨਲ ਬੁਕ ਕਿਰਟਿਕਸ ਸਰਕਲ ਐਵਾਰਡ ਲਈ ਵੀ ਸ਼ਾਰਟ ਲਿਸਟ ਕੀਤਾ ਗਿਆ।

ਮਾਰਲੋਨ ਜੇਮਜ਼ ਦੇ 680 ਪੰਨਿਆਂ ਦੇ ਨਾਵਲ “ਏ ਬਰੀਫ ਹਿਸਟਰੀ ਆਫ ਸੈਵਨ ਕਿਲਿੰਗਜ਼” ਜਮਾਇਕਾ ਦੇ ਇੱਕ ਬੁਹਤ ਹੀ ਮਸ਼ਹੂਰ ਸਿੰਗਰ ਅਤੇ ਕਲਾਕਾਰ ਬੋਬ ਮਾਰਲੇ ਦੇ ਕਤਲ ਦੀ ਇੱਕ ਸੱਚੀ ਅਸਫਲ ਕੋਸ਼ਿਸ਼ ਦੀ ਕਹਾਣੀ ਉਪਰ ਘੜੀ ਗਈ ਫਿਕਸ਼ਨ ਹੈ, ਪਰ ਮਾਰਲੇ ਇਸ ਨਾਵਲ ਦਾ ਮੁੱਖ ਪਾਤਰ ਨਹੀਂ ਹੈ। ਇਸ ਨਾਵਲ ਵਿਚ ਕੁੱਲ ਮਿਲ ਕੇ 70-75 ਦੇ ਕਰੀਬ ਪਾਤਰ ਹਨ, ਜਿਨ੍ਹਾਂ ਦੀ ਇਸ ਫਿਕਸ਼ਨ ਵਿੱਚ ਬੋਬ ਮਾਰਲੇ ਉਪਰ ਹੋਏ ਹਮਲੇ ਨਾਲ ਕੋਈ ਨਾ ਕੋਈ ਕੜੀ ਜੋੜੀ ਗਈ ਹੈ,ਕੁਝ ਹਮਲੇ ਵਿੱਚ ਸ਼ਾਮਲ ਹੱਤਿਆਰੇ, ਕੁਝ ਉਸ ਦੇ ਬੈਡ ਦੇ ਸਾਥੀ,ਕੁਝ ਇਸ ਘਟਨਾ ਦੇ ਪ੍ਰਤੱਖ ਦਰਸ਼ੀ, ਪੱਤਰਕਾਰ ਅਤੇ ਸੀ.ਆਈ.ਏ ਦੇ ਕਰਮਚਾਰੀ ਹਨ। ਕੁਲ ਮਿਲਾ ਕੇ ਇਹ ਇੱਕ ਲੰਬਾ ਨਾਵਲ ਇਨ੍ਹਾ ਸਭ ਪਾਤਰਾਂ ਨਾਲ ਹੀ ਅਪਾਣੇ ਮੁਕਾਮ ਤੱਕ ਪੁਹੰਚਦਾ ਹੈ।

ਦਰਅਸਲ ਇਹ ਨਾਵਲ ਇਨ੍ਹਾਂ ਪਾਤਰਾਂ ਰਾਹੀ ਜਮਾਇਕਾ ਦੇ ਕਈ ਦਹਾਕਿਆ ਦੇ ਇਤਿਹਾਸ ਅਤੇ ਰਾਜਨੀਤਕ ਅਸਥਿਰਤਾ ਦੀ ਅਸਲ ਤਸਵੀਰ ਹੈ।ਨਾਵਲ ਦੀ ਕਹਾਣੀ ਅਨੁਸਾਰ 1976 ਵਿੱਚ ਬੋਬ ਮਾਰਲੇ ਉਪਰ ਇੱਕ ਹਥਿਆਰਬੰਦ ਗੈਂਗ ਦੇ ਅੱਠ ਮੈਂਬਰ ਜਾਨਲੇਵਾ ਹਮਲਾ ਕਰਦੇ ਹਨ, ਇਹ ਹਮਲਾ ਜਮਾਇਕਾ ਦੇ ਪ੍ਰਧਾਨ ਮੰਤਰੀ ਵੱਲੋਂ ਜਮਾਇਕਾ ਵਿੱਚ ਹੋਣ ਵਾਲੇ ਇੱਕ ਪਬਲਿਕ ਕੋਨਸਰਟ ਸਮਾਇਲ ਜਮਾਇਕਾ ਤੋਂ ਸਿਰਫ ਦੋ ਦਿਨ ਪਹਿਲਾਂ ਹੁੰਦਾ ਹੈ, ਜਿਸ ਵਿੱਚ ਮਾਰਲੇ ਨੇ ਪ੍ਰਸਤੁਤੀ ਦੇਣੀ ਹੈ।ਚਾਹੇ ਕਿ ਅਸਲ ਵਿੱਚ ਇਨ੍ਹਾਂ ਹਮਲਿਆਂ ਬਾਰੇ ਪਤਾ ਨਹੀਂ ਲੱਗ ਸਕਾ ਪਰ ਨਾਵਲ ਦੀ ਫਿਕਸ਼ਨ ਅਨੁਸਾਰ ਇਹ ਹਮਲਾ ਜਮਾਇਕਾ ਵਿੱਚ ਤਾਕਤ ਹਾਸਲ ਕਰ ਰਿਹੈ ਇੱਕ ਗੈਂਗ ਲ਼ੀਡਰ ਜੋਸੀ ਵੇਲਸ ਵੱਲੋਂ ਕੀਤਾ ਜਾਂਦਾ ਹੈ।ਚਾਹੇ ਕਿ ਇਹ ਹਮਲਾ ਅਸਫਲ ਰਹਿੰਦਾ ਹੈ ਪਰ ਇਸ ਨਾਲ ਜਮਾਇਕਾਂ ਵਿੱਚ ਸ਼ਾਤੀ ਦੀਆਂ ਕੋਸ਼ਿਸ਼ਾਂ ਨੂੰ ਧੱਕਾ ਲੱਗਦਾ ਹੈ।ਜੋਸੀ ਇਸ ਤੋਂ ਬਾਅਦ ਅਮਰੀਕਾ ਤੱਕ ਆਪਣਾ ਨਸ਼ਿਆਂ ਦੇ ਕਾਰੋਬਾਰ ਫੇਲਣ ਕਾਰਨ ਕਾਫੀ ਅਮੀਰ ਹੋ ਜਾਂਦਾ ਹੈ। ਇਸ ਕਾਰਨ ਹੀ ਫੜੇ ਜਾਣ ਮਗਰੋਂ ਜੇਲ਼੍ਹ ਵਿੱਚ ਚਲਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਇੱਕ ਸੈਲ ਵਿੱਚ ਮਰਿਆ ਪਾਇਆ ਜਾਂਦਾ ਹੈ।ਨਾਵਲ ਦੇ ਕੁਝ ਪਾਤਰ ਇਸ ਗੱਲ ਵੀ ਸੰਕੇਤ ਹਨ ਕਿ ਇਸ ਸਭ ਪਿੱਛੇ ਅਮਰੀਕਾ ਦੀ ਖੁਫੀਆ ਏਜੰਸੀ ਦਾ ਵੀ ਕੁਝ ਰੋਲ ਹੈ ਜੋ ਕਮਿਊਨਿਸਟ ਕਿਊਬਾ ਦੀ ਜਮਾਇਕਾ ਨਾਲ ਨੇੜਤਾ ਹੋ ਜਾਣ ਦੇ ਖਦਸ਼ੇ ਤੋਂ ਚਿੰਤਤ ਹੈ।

ਕੁਲ ਮਿਲਾ ਕੇ ਮਾਰਲੋਨ ਜੇਮਜ਼ ਦਾ ਇਹ ਨਾਵਲ ਜਮਾਇਕਾ ਵਿੱਚ 70-80 ਦੇ ਦਹਾਕੇ ਦੀ ਰਾਜਨੀਤਕ ਤਸਵੀਰ ਨੂੰ ਪੇਸ਼ ਕਰਦਾ ਹੈ, ਇੰਨੇ ਜ਼ਿਆਦਾ ਪਾਤਰਾਂ ਅਤੇ ਲ਼ੰਬਾਈ ਦੇ ਬਾਵਜੂਦ ਵੀ ਨਾਵਲ ਪੜਦੇ ਕਿਤੇ ਵੀ ਅਕੇਵਾਂ ਮਹਿਸੂਸ ਨਹੀਂ ਹੁੰਦਾ ਹੈ।ਨਾਵਲ ਦਾ ਨਾਮ ਸ਼ਾਇਦ ਇਸ ਗੱਲ ਤੋਂ ਲਿਆ ਗਿਆ ਹੈ ਕਿ ਬੋਬ ਮਾਰਲੇ ਦੇ ਹਮਲਾਵਰਾਂ ਵਿੱਚ ਸੱਤ ਦਾ ਕਤਲ ਹੋ ਜਾਂਦਾ ਹੈ ਜਾਂ ਨਾਵਲ ਦੇ ਅਖੀਰ ਵਿੱਚ ਨਾਵਲ ਦੇ ਇੱਕ ਪਾਤਰ ਐਲਕਿਸ ਨਾਮ ਦੇ ਲੇਖਕ ਦੇ ਆਰਟੀਕਲ ਵਿੱਚ ਜ਼ਿਕਰ ਕੀਤੇ ਜੋਸੀ ਵੇਲਸ ਦੁਆਰਾ ਇੱਕ ਕਰੇਕ ਹਾਊਸ ਵਿੱਚ ਕਤਲ ਕੀਤੇ ਗਏ ਸੱਤ ਲੋਕਾਂ ਕਾਰਨ ਹੈ,ਇਸ ਬਾਰੇ ਕੁਝ ਵੀ ਸਾਫ ਨਹੀਂ ਹੈ।ਅਮਰੀਕਾ ਦੇ ਪ੍ਰਸਿੱਧ ਟੀ.ਵੀ ਨੈਟਵਰਕ ਐਚ.ਬੀ.ੳ ਨੇ ਮਾਰਲੋਨ ਦੇ ਨਾਵਲ ਨੂੰ ਟੀ.ਵੀ ਸੀਰੀਜ਼ ਬਣਾੳਣ ਲਈ ਚੁਣਿਆ ਹੈ।ਮੈਨ ਬੁਕਰ ਇਨਾਮ ਜਿੱਤਣਾ ਮਾਰਲੋਨ ਜੇਮਜ਼ ਦੀ ਇੱਕ ਸ਼ਾਲਘਾਯੋਗ ਪ੍ਰਾਪਤੀ ਹੈ ਅਤੇ ਖੁਦ ਉਸ ਅਨੁਸਾਰ ਵੀ ਉਸ ਦੀ ਇਸ ਪ੍ਰਾਪਤੀ ਨਾਲ ਕੈਰੀਬਅਨ ਲੇਖਕਾਂ ਪ੍ਰਤੀ ਸਾਹਿਤ ਪ੍ਰੇਮੀਆਂ ਦੀ ਦਿਲਚਸਪੀ ਵੱਧੇਗੀ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ