Fri, 19 July 2024
Your Visitor Number :-   7196080
SuhisaverSuhisaver Suhisaver

ਸੁਣੋ ਸੁਣੋ ਤੁਸੀਂ ਕੀ ਹੋ ਕੁਦਰਤ ਦੇ ਖ਼ਾਸ ਬੰਦਿਓ -ਗੁਰਚਰਨ ਪੱਖੋਕਲਾਂ

Posted on:- 03-04-2016

suhisaver

ਦੁਨੀਆਂ ਦੇਖਣ ਲਈ ਭੇਜੇ ਹੋਏ ਮਹਾਨ ਮਨੁੱਖੋ ਇਨਸਾਨੋ ਜਦ ਤੁਸੀ ਛੋਟੇ ਹੋ ਜਾਂਦੇ ਹੋ ਬਾਬੇ ਨਾਨਕ ਨੂੰ ਗਾਲਾਂ ਕੱਢਦੇ ਹੋ, ਗੁਰੂ ਗੋਬਿੰਦ ਸਿੰਘ ਨੂੰ ਭੁੱਲੜ ਦੇਸ ਭਗਤ ਕਹਿਕੇ ਨਿੰਦਦੇ ਹੋ, ਤੁਹਾਡੇ ਲਈ ਸੂਲੀ ਚੜੇ ਈਸਾ ਮਸੀਹ ਦੀ ਸਚਾਈ ਵੀ ਤੁੱਛ ਲੱਗਦੀ ਹੈ, ਗਰੀਬਾਂ ਲਈ ਧਰਮੀਆਂ ਲਈ ਕਰਬਲਾ ਦੀ ਜੰਗ ਲੜਨ ਵਾਲੇ ਮੁਹੰਮਦ ਸਾਹਿਬ ਦੀ ਤੌਹੀਨ ਕਰਦੇ ਹੋ, ਹੱਕ ਸੱਚ ਲਈ ਕੁਰੂਕਸ਼ੇਤਰ ਵਿੱਚ ਮਹਾਂਭਾਰਤ ਦੀ ਜੰਗ ਲੜਨ ਵਾਲੇ ਨੂੰ ਨਕਾਰਦੇ ਹੋ, ਨੇਕੀ ਅਤੇ ਬਦੀ ਦੀ ਜੰਗ ਲੜਨ ਵਾਲੇ ਨੂੰ ਜਿਸ ਨੇ ਰਾਜਗੱਦੀ ਨੂੰ ਠੋਕਰ ਮਾਰ ਕੇ ਮਰਿਯਾਦਾ ਬਚਾਈ ਸੀ ਨੂੰ ਛੋਟਾ ਕਰ ਕਰ ਆਪ ਵੱਡੇ ਬਣਦੇ ਹੋ ਫਾਂਸੀਆਂ ਚੜ ਜਾਣ ਵਾਲਿਆਂ ਦੀ ਤੌਹੀਨ ਕਰਦੇ ਹੋ ਕਦੇ ਸੋਚਿਆਂ ਤੁਸੀਂ ਕੌਣ ਹੋ, ਕਿਵੇਂ ਆਏ ਹੋ, ਕਿਵੇਂ ਜਾਵੋਗੇ ,ਕੀ ਔਕਾਤ ਹੈ ਤੁਹਾਡੀ?

ਆਉ ਦੱਸਾਂ ਤੁਹਾਨੂੰ ਸੁਣਿਉ ਜ਼ਰਾ ਧੀਰਜ ਅਤੇ ਸਬਰ ਰੱਖਿਉ, ਕਿਰਪਾਨਾਂ ਤਿ੍ਰਸੂਲ, ਰਾਈਫਲਾਂ, ਰਿਵਾਲਵਰ, ਖੰਜਰ ਜ਼ਰਾ ਠਹਿਰ ਕੇ ਕੱਢਿਉ।

ਮੈਂ ਜਾਣਦਾ ਹਾਂ ਤੁਸੀ ਅਨੰਤ ਕੁਦਰਤ ਦੀ ਦਿੱਤੀ ਹੋਈ ਅਨੰਤ ਤਾਕਤ ਦੀ ਬਜਾਇ ਦੁਨਿਆਵੀ ਤਾਕਤ ਵਿੱਚੋਂ ਜ਼ਿਆਦਾ ਬੋਲਦੇ ਤੇ ਕਰਦੇ ਹੋ। ਆਮ ਤੌਰ ਤੇ ਤੁਸੀਂ ਗਿਆਨ ਰੂਪੀ ਧਰਮ ਤੋਂ ਸੇਧ ਨਹੀਂ ਲੈਂਦੇ ਬਲਕਿ ਰਾਜਸੱਤਾ ਵੱਲੋਂ ਸਥਾਪਤ ਕੀਤੇ ਨਕਲੀ ਧਰਮਾਂ ਦੇ  ਸਿਆਸੀ ਧਾਰਮਿਕ ਗੁਲਾਮਾਂ ਦੀ ਬੋਲੀ ਜ਼ਿਆਦਾ ਬੋਲਦੇ ਹੋ। ਤੁਹਾਡੇ ਸਮਾਜ ਨੂੰ ਤਬਾਹ ਕਰਨ ਵਾਲੇ ਕੰਮ ਵੀ ਰਾਜਸੱਤਾ ਦੇ ਗੁਲਾਮ ਸਿਆਸੀ ਨਕਲੀ ਧਾਰਮਿਕਾਂ ਦੁਆਰਾ ਦਿੱਤੀ ਸੇਧ ਨਾਲ ਹੀ ਹੁੰਦੇ ਹਨ। ਤੁਸੀ ਕਦੇ ਵੀ ਖੁਦ ਗੀਤਾ ਗਿਆਨ ਹਾਸਲ ਨਹੀਂ ਕਰਦੇ, ਤੁਸੀਂ ਕਦੇ ਵੀ ਗੁਰੂ ਗੋਬਿੰਦ ਸਿੰਘ ਦਾ ਇਹ ਹੁਕਮ ਨਹੀਂ ਮੰਨਿਆ ਕਿ ਗੁਰੂ ਗਰੰਥ ਆਪ ਪੜੀਏ, ਤੁਸੀਂ ਕਦੇ ਵੀ ਬਾਬੇ ਨਾਨਕ ਦਾ ਇਹ ਹੁਕਮ ਨਹੀਂ ਮੰਨਿਆ ਕਿ ਬੇਦ ( ਚਾਰ ਵੇਦ)ਅਤੇ ਕਤੇਬ (ਕੁਰਾਨ) ਝੂਠੇ ਨਹੀਂ ਹਨ ਝੂਠੇ ਅਸੀਂ ਹਾਂ ਜਿਹੜੇ ਕਦੀ ਵੀ ਉਹਨਾਂ ਨੂੰ ਪੜਕੇ ਉਹਨਾਂ ਵਿਚਾਰਾਂ ਤੇ ਵਿਚਾਰ ਨਹੀਂ ਕਰਦੇ।

ਅਸੀ ਬਾਈਬਲ ਨੂੰ ਨਿੰਦਣ ਲੱਗਿਆ ਕਦੇ ਨਹੀਂ ਸੋਚਦੇ ਕਿ ਹਜ਼ਾਰਾਂ ਸਾਲ ਪਹਿਲਾਂ ਦੇ ਸਮੇਂ ਅਨੁਸਾਰ ਉਸ ਵਕਤ ਦਾ ਸੱਚ ਹੈ। ਅਕਲ ਤਾਂ ਸਾਨੂੰ ਆਪ ਨੂੰ ਨਹੀਂ ਹੈ ਕਿ ਅਸੀਂ ਪੁਰਾਤਨ ਸਮਿਆਂ ਦੇ ਗਿਆਨ ਨੂੰ ਅੱਜ ਦੇ ਸਮੇਂ ਅਨੁਸਾਰ ਬਦਲ ਕੇ ਸਮਝਕੇ ਸਮਝ ਸਕੀਏ ਉਲਟਾ ਨਿੰਦਕ ਹੋਣ ਦੀ ਘਟੀਆਂ ਸੋਚ ਦੇ ਸਿਕਾਰ ਹੋ ਜਾਂਦੇ ਹਾਂ। ਵਰਤਮਾਨ ਸਮੇਂ ਦੀ ਸਮਾਜਵਾਦੀ ਵਿਚਾਰਧਾਰਾ ਜੋ ਪੁਰਾਤਨ ਧਾਰਮਿਕ ਗਰੰਥਾਂ ਦਾ ਨਿਚੋੜ ਹੈ ਉਸਨੂੰ ਵੀ ਅਸੀ ਕਿਸ ਤਰ੍ਹਾਂ ਆਪਣੇ ਹਿੱਤਾਂ ਅਨੁਸਾਰ ਸਰਬ ਸਾਝਾਂ ਰੱਖਣ ਦੀ ਥਾਂ ਘਟੀਆ ਖੇਡ ਖੇਡਣ ਦੇ ਸਿਕਾਰ ਹੋ ਚੁੱਕੇ ਹਾਂ। ਦੂਸਰਿਆਂ ਨੂੰ ਨੀਵਾਂ ਦਿਖਾਉਣ ਦੇ ਸਿਕੰਦਰ ਬਣੇ ਅਸੀਂ ਕਦੇ ਆਪਨੜੇ ਗਿਰੀਵਾਨ ਵਿੱਚ ਝਾਤੀ ਮਾਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ।
                              
ਆਉ ਜਾਣੀਏ ਅਸੀਂ ਆਏ ਕਿਵੇਂ ਆਏ ਹਾਂ ਇਸ ਸੰਸਾਰ ਤੇ । ਸਿਆਣੇ ਸੂਝਵਾਨ ਪਾਠਕੋ ਅਨੰਤ ਕੁਦਰਤ ਵੱਲੋਂ ਸਾਡੇ ਬਾਬਿਆ ਦਾਦਿਆਂ ਤੋਂ ਅੱਗੇ ਤੁਰਦੀ ਲੜੀ ਸਾਡੇ ਬਾਪ ਵਿੱਚੋਂ ਜਿਸ ਦਿਨ ਅਸੀਂ ਸਾਡੀ ਮਾਂ ਦੇ ਪੇਟ ਵਿੱਚ ਨਿਵਾਸ ਕੀਤਾ ਸੀ ਉਸ ਦਿਨ ਲੱਖਾਂ ਤੋਂ ਤਿੰਨ ਕਰੋੜ ਤੱਕ ਸਪਰਮ ਰੂਪੀ ਸਾਡੇ ਭੈਣ ਭਾਰਾ ਵੀ ਸਾਡੀ ਮਾਂ ਦੀ ਕੁੱਖ ਵਿੱਚ ਗਏ ਸੀ ਪਰ ਕੁਦਰਤ ਦੀ ਅਨੰਤ ਬਖਸ਼ਿਸ਼ ਉਹ ਸਾਰੇ ਮਾਰੇ ਗਏ ਪਰ ਅਸੀਂ ਹੀ  ਉਸ ਦਿਨ ਇਕੱਲੇ ਹੀ ਜਿਉਂਦੇ ਬਚੇ ਸੀ ਜੋ ਅੱਗੇ ਵਿਕਾਸ ਕਰਨ ਲੱਗੇ ਸਾਂ। ਅੱਜ ਅਸੀਂ ਕਰੋੜਾ ਰੁਪਏ ਮੁੱਲ ਦੀਆਂ ਅੱਖਾਂ ਵਾਲੇ ,ਕੰਨਾਂ ਵਾਲੇ ,ਸੁਆਦਾਂ ਭਰੀ ਜੀਭ ਵਾਲੇ, ਮਿੱਠੇ ਸੰਗੀਤ ਸੁਣਕੇ ਨੱਚਣ ਵਾਲੇ ਜਿਹਨਾਂ ਨੂੰ ਕੁਦਰਤ ਨੇ ਦੁਨੀਆਂ ਦੇਖਣ ਭੇਜਿਆ ਹੈ ਕੁਦਰਤ ਅਤੇ ਕੁਦਰਤ ਦੇ ਗਰੀਬੀ ਬਖਸ਼ੀ ਹੋਈ ਵਾਲਿਆਂ ਨੂੰ ਲੁੱਟਣ ਲੱਗਦੇ ਹਾਂ ਮੂਰਖ ਬਣਾਉਂਦੇ ਹਾਂ ਪਤਾ ਨਹੀਂ ਕੀ ਕੀ ਕਰਦੇ ਹਾਂ। ਮੈਂ ਹੂੰ ਪਰਮ ਪੁਰਖ ਕਾ ਦਾਸਾ ਦੇਖਣ ਆਇਉ ਜਗਤ ਤਮਾਸਾ ਮੁੱਖ ਵਾਕ ਗੁਰੂ ਗੋਬਿੰਦ ਸਿੰਘ ਦਾ ਕਥਨ ਪਤਾ ਨਹੀਂ ਕਿਉਂ ਭੁੱਲ ਜਾਂਦੇ ਹਾਂ ਜਿਸਨੇ ਇਨਕਲਾਬ ਕਰ ਦੇਣ ਦੇ ਬਾਵਜੂਦ ਕਦੀ ਮਾਣ ਨਹੀਂ ਕੀਤਾ ਭਲਿਉ ਅਕਾਲ ਪੁਰਖ ਦੀ ਮੌਜ ਵਿੱਚ ਸਭ ਕੁਝ ਹੋ ਰਿਹਾ ਹੈ ਮੈਂ ਤਾਂ ਅਨੰਤ ਕੁਦਰਤ ਦਾ ਗੁਲਾਮ ਬੱਸ ਜਗਤ ਤੇ ਤਮਾਸ਼ਾ ਦੇਖਣ ਆਇਆਂ ਹਾਂ ਕਰਨ ਨਹੀਂ। ਪਰ ਵਰਤਮਾਨ ਦੇ ਭੰਢ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਕੁਦਰਤ ਦੇ ਖਾਸ ਮਨੁੱਖ ਨੂੰ ਆਮ ਆਮ ਬਣਾਕਿ ਲੁੱਟ ਚੁੱਕੇ ਪੰਜਾਬ ਦੇ ਲੋਕਾਂ ਨੂੰ ਆਮ ਬਣਾਕਿ ਲੁੱਟਣਾਂ ਲੋਚਦੇ ਹਨ।

ਐ ਦੁਨੀਆਂ ਦੇ ਲੋਕੋ ਤੁਸੀ ਖਾਸ ਹੀ ਨਹੀਂ ਏਨੇ ਖਾਸ ਹੋ ਕਿ ਤੁਹਾਨੂੰ ਹੀ ਕਿਉਂ ਪੈਦਾ ਕੀਤਾ ਗਿਆ ਹੈ ਪਰ ਫੇਰ ਕੀ ਹੋਇਆਂ ਜੇ ਤੁਸੀ ਉਸ ਪੈਦਾ ਕਰਨ ਵਾਲੇ ਨੂੰ ਭੁੱਲ ਗਏ ਹੋ ਜਿਸ ਵਿੱਚ ਪਾਣੀ ਤੁਹਾਡਾ ਬਾਪ ਨਹੀਂ ਧਰਤੀ ਤੁਹਾਡੀ ਮਾਂ ਨਹੀਂ ਪਵਣ ਤੁਹਾਡੀ ਗੁਰੂ ਨਹੀਂ ਨਵੇਂ ਮਾਂ ਬਾਪ ਨਵੇਂ ਗੁਰੂ ਬਣ ਗਏ ਹਨ ਜਿਹਨਾਂ ਬਾਰੇ ਗੁਰੂ ਤੇਗ ਬਹਾਦਰ ਕਹਿੰਦੇ ਹਨ ਮਾਤ ਪਿਤਾ ਸੁੱਤ ਬੰਧਪ ਭਾਈ ਸਭ ਸੁਆਰਥ ਕੈ ਅਧਿਕਾਈ ਕਿੱਥੋਂ ਸਮਝੋਗੇ ਇਹ ਜਦ ਤੁਸੀ ਤਾਂ ਆਪ ਹੀ ਖੁਦਾ ਬਣ ਗਏ ਹੋ। ਖੁਦਾ ਰੂਪੀ ਅਟਲ ਅਨੰਤ ਕੁਦਰਤ ਨੇ ਤੁਹਾਨੂੰ ਗਿਆਨ ਬਖਸ਼ਿਆਂ ਜਿਹੜਾ ਵਿੱਦਿਆ ਨਾਲ ਜੁੜ ਕੇ ਵਿਗਿਆਨ ਬਣ ਗਿਆ ਹੁਣ ਤੁਸੀ ਤਰਕਸੀਲ ਹੋ ਕਿ ਲਲਕਾਰੇ ਮਾਰਦੇ ਹੋ ਕਿ ਵਿਗਿਆਨ ਵੱਡਾ ਹੈ ਗਿਆਨ ਛੋਟਾ ਹੈ ਭਲਿਉ ਗਿਆਨ ਤਾਂ ਧਰਮ ਹੁੰਦਾ ਹੈ ਜਿਸ ਵਿੱਚੋਂ ਇਨਸਾਫ ,ਕਿਰਤ, ਹੱਕ ਸੱਚ ਦੀ ਸਮਝ ਪੈਂਦੀ ਹੋ।

ਕਿਰਤ ਵਿੱਚੋਂ ਹੀ ਵਿਗਿਆਨ ਪੈਦਾ ਹੁੰਦਾ ਹੈ। ਜਿਹਨਾਂ ਨੂੰ ਖੁਦਾ ਭੁੱਲਕੇ ਖੁਦ ਖੁਦਾ ਬਣਨ ਦਾ ਹੰਕਾਰ ਆ ਜਾਵੇ ਉਹ ਤਾਂ ਮਾਇਆ ਧਾਰੀ ਹੋ ਜਾਂਦੇ ਹਨ ਜਿਹਨਾਂ ਦੀਆਂ ਅੱਖਾਂ ਅੰਨੀਆਂ ਕੰਨ ਬੋਲੇ ਹੋ ਜਾਂਦੇ ਹਨ। ਇਹੋ ਜਿਹੇ ਨੂੰ ਦੁੱਖੀ ਗਰੀਬ ਕਿੱਥੋਂ ਦਿਸਣੇ ਹਨ ਇਹੋ ਜਿਹਿਆਂ ਨੂੰ ਕਿੱਥੋਂ ਦਿਸਣੀਆਂ ਹਨ ਰੋਂਦੀਆਂ ਧੀਆਂ ਪੁੱਤਰ ਪਤਨੀਆਂ ਮਾਵਾਂ। ਬੱਸ ਹੰਕਾਰ ਦੇ ਨਸੇ ਵਿੱਚ ਚੂਰ ਤਮਾਸ਼ੇ ਕਰਦੇ ਹੋਏ ਕੁਦਰਤ ਤੋਂ ਬੇਮੁੱਖ ਇੱਕ ਦਿਨ ਖੁਦ ਤਮਾਸ਼ਾ ਬਣ ਜਾਂਦੇ ਹਨ।
                                  
ਪਾਠਕ ਮਿੱਤਰੋ ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ ਸੀਮਾਵਾਂ ਸਾਡੀਆਂ ਹੁੰਦੀਆਂ ਹਨ, ਜੋ ਕਦੇ ਨਕਲੀ ਧਰਮ ਨਕਲੀ ਪਰੀਵਾਰ ਨਕਲੀ ਧੀ ਪੁੱਤ ਨਕਲੀ ਸਕੇ ਸਬੰਧੀ ਨਕਲੀ ਪਾਰਟੀਆਂ ਨਕਲੀ ਹੰਕਾਰ ਨਕਲੀ ਬੰਦਿਆਂ ਨਾਲ ਬੱਝ ਜਾਂਦੇ ਹਾਂ ਜਿਸ ਨੇਂ  ਅਸੀਂ ਪੈਦਾ ਕੀਤੇ ਸਾਡੇ ਮਾਪੇ ਪੈਦਾ ਕੀਤੇ ਸਾਨੂੰ ਗਿਆਨ ਬਖਸ਼ਣ ਵਾਲੇ ਰਹਿਬਰ ਪੈਦਾ ਕੀਤੇ ਅਨੰਤ ਕੁਦਰਤ ਪੈਦਾ ਕੀਤੀ ਉਸ ਵੱਲ ਅੱਖਾਂ ਹੀ ਨਹੀਂ ਖੋਲਦੇ ਉਸ ਦੀ ਅਵਾਜ਼ ਜੋ ਸਾਡੀ ਜ਼ਮੀਰ ਵਿੱਚ ਦੱਬ ਦਿੰਦੇ ਹਾਂ ਕਦੇ ਨਹੀਂ ਸੁਣਦੇ ਉਸਦੇ ਅਨੰਤ ਰੰਗ ਮਾਨਣ ਦੇਖਣ ਦੀ ਥਾਂ ਆਪਣੇ ਹੀ ਛੋਟੇ ਛੋਟੇ ਬਾਗਾਂ ਵਿੱਚ ਘਿਰ ਜਾਂਦੇ ਹਾਂ । ਕਦੀ ਦੇਖਿਉ ਤੁਸੀਂ ਜੰਮਣ ਤੋਂ ਪਹਿਲਾਂ ਕਿੱਥੇ ਸੀ ਕਿਸ ਤਰ੍ਹਾਂ ਪੈਦਾ ਹੋਏ ਹੱਸਦੇ ਖੇਡਦੇ ਵੱਡੇ ਹੋਏ ਸਤਯੁੱਗ ਵਿੱਚ ਥੋੜਾ ਹੋਰ ਵੱਡੇ ਹੋਕੇ ਤਾਕਤਵਰ ਹੋਕੇ ਤਰੇਤੇ ਯੁੱਗ ਵਿੱਚ ਵਿਚਰਦਿਆਂ ਹੰਕਾਰੀ ਹੋ ਗਏ ਬਚਪਨ ਦਾ ਸੱਚ ਗੁਆ ਲਿਆ ਇਹ ਤਾਕਤ ਗਈ ਤਜ਼ਰਬਾ ਆ ਗਿਆ ਦਾਅਮਾਰੀ ਮਾਰਨ ਲੱਗੇ ਦੁਆਪਰ ਯੁੱਗ ਵਿੱਚ ਪਹੁੰਚ ਗਏ  ਪਰ ਆਖਰੀ ਪਹਿਰ ਤਾਂ ਕਲਯੁੱਗ ਆਉਣਾ ਹੈ ਜਿਸ ਵਿੱਚ ਪਹਿਲਾਂ ਕੀਤੇ ਕੰਮਾਂ ਦਾ ਫੈਸਲਾ ਹੋਣਾ ਚੰਗਾ ਕੀਤਾ ਹੋਊ ਚੰਗਾ ਪਾਉਗੇ ਮੰਦਾ ਕੀਤਾ ਹੋਊ ਮੰਦਾ ਪਾਉਗੇ ਪਰ ਇਹ ਸਮਝ ਉਸ ਦਿਨ ਆਊ ਜਦ ਮੌਤ ਸਿਰਹਾਣੇ ਖੜੀ ਹੋਊ।

ਉਸ ਵਕਤ ਦੱਸੋ ਕੀ ਕਰੋਗੇ ਢਹਿ ਜਾਣੀ ਹੈ ਨਕਲੀ ਦੁਨੀਆਂ ਨਕਲੀ  ਭੈਣ ਭਰਾ ਹੱਸਣਗੇ ਨਕਲੀ ਰਿਸ਼ਤੇਦਾਰ ਮਠਿਆਈਆਂ ਦੀ ਮੰਗ ਕਰਨਗੇ। ਪਰ ਜੇ ਕਿੱਧਰੇ ਚੰਗੇ ਕੰਮ ਕਰਕੇ ਜਾਉਗੇ ਹੱਕ ਸੱਚ ਤੇ ਪਹਿਰਾ ਦੇ ਕੇ ਜਾਉਗੇ ਕਿਸੇ ਦਾ ਦਿਲ ਜਿੱਤ ਕੇ ਜਾਉਗੇ ਧਾਹਾਂ ਮਾਰ ਰੋਣਗੇ ਉਏ ਲੋਕੋ ਆਪਣੇ ਘਰਾਂ ਵਿੱਚ ਬੈਠੇ ਵੀ ਸੁੰਨ ਹੋ ਜਾਣਗੇ ਮਿੱਤਰ ਪਿਆਰੇ ਤੁਹਾਡੀ ਮੌਤ ਦੀ ਖਬਰ ਸੁਣਕੇ । ਬਾਬੇ ਨਾਨਕ ਦੀ ਮੌਤ ਤੇ ਰੌਲਾਂ ਪੈ ਗਿਆ ਸੀ ਹਰ ਕੋਈ ਕਹਿੰਦਾਂ ਸੀ ਇਹ ਮੇਰਾ ਇਹ ਮੇਰਾ ਹੈ ਉਸਦੀ ਚਾਦਰ ਨੂੰ ਵੀ ਦੋ ਕਬਰਾਂ ਨਸੀਬ ਹੋਈਆਂ ਸਾਡੇ ਵਾਸਤੇ ਅੱਗ ਦੇ ਕੂਚੇ ਹੋਣਗੇ ਛੇਤੀ ਛੇਤੀ ਲਾਉ ਕਿੱਧਰੇ ਉੱਠ ਨਾਂ ਖੜੇ ਕਿਉਂ ਭਲਾ? ਮੁਹੰਮਦ ਸਾਹਿਬ ਦੀ ਯਾਦ ਵਿੱਚ ਲੋਕ ਲੋਕ ਰੋਦਿਆਂ ਲੋਕ ਲਹੂ ਲੁਹਾਨ ਹੋ ਜਾਂਦੇ ਹਨ ਈਸਾ ਮਸੀਹ ਨੂੰ ਯਾਦ ਕਰਦਿਆਂ ਅੱਥਰੂ ਕਿਰਦੇ ਹਨ ਦੁਨੀਆਂ ਦੇ । ਕੀ ਫਾਇਦਾ ਹੋਰ ਲਿਖਣ ਦਾ ਤੁਹਾਡੇ ਕੋਲ ਤਾਂ ਤੁਹਾਡੇ ਇਨਕਲਾਬ ਵਿੱਚੋਂ ਹੀ ਵਿਹਲ ਨਹੀਂ ਤੁਸੀ ਤਾਂ ਸਿਕੰਦਰ ਵਾਂਗ ਦੁਨੀਆਂ ਜਿੱਤਣੀ ਹੈ। ਸੱਚ ਤਾਂ ਕੌੜਾ ਹੁੰਦਾ ਹੈ ਕਿਉਂ ਸਵਾਦ ਖਰਾਬ ਕਰਾਂ ਤੁਹਾਡਾ । ਆਮੀਨ ਸਦਾ ਖੁਸ ਰਹੋ।

ਸੰਪਰਕ: +91 94177 27245

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ