Thu, 18 July 2024
Your Visitor Number :-   7194406
SuhisaverSuhisaver Suhisaver

'ਗ਼ੱਦਾਰ' ਫ਼ਿਲਮ ਨੂੰ ਦੇਖਦਿਆਂ -ਤਰਨਦੀਪ ਦਿਉਲ

Posted on:- 16-06-2015

suhisaver

ਸਿਨੇਮਾ ਬੀਤੇ ਤੋਂ ਹੀ ਅਲੋਕਾਰੀ ਰਿਹਾ ਹੈ ਤੇ ਭਵਿੱਖ ਵਿੱਚ ਇਸਦੀ ਸਾਰਥਿਕਤਾ ਹੋਰ ਵਿਸ਼ਾਲ ਪੈਮਾਨੇ ਸਥਾਪਿਤ ਕਰੇਗੀ। ਕਿਤਾਬਾਂ ਰਾਹੀਂ ਇਤਿਹਾਸ ਇੱਕ ਖਾਸ ਵਰਗ ਤੱਕ ਹੀ ਪਹੁੰਚਦਾ ਹੈ ।ਦੂਸਰੇ ਪਾਸੇ ਸਿਨੇਮਾ ਰਾਹੀਂ ਇਸਦਾ ਘੇਰਾ ਵਿਸ਼ਾਲ ਹੋ ਜਾਂਦਾ ਹੈ , ਪਰ ਜਦੋਂ ਤਸਵੀਰ ਹੂਬਹੂ ਵਾਹੀ ਜਾਵੇ ਜਾਂ ਤਸਵੀਰ ਅਸਲੀਅਤ ਦੇ ਨੇੜ ਜਾ ਖੜਦੀ ਹੋਵੇ। ਭਾਰਤੀ ਸਿਨੇਮਾ ਵਿੱਚ ਮੁੰਬਈਆ ਸਿਨੇਮਾ ਤੇ ਬੰਗਾਲੀ ਸਿਨੇਮਾ ਸਮੇਂ-ਸਮੇਂ 'ਤੇ ਇਸਦੀ ਪੇਸ਼ਕਾਰੀ ਕਰਦਾ ਰਿਹਾ ਹੈ, ਪਰ ਪੰਜਾਬੀ ਸਿਨੇਮਾ ਦੀ ਇਹ ਤਰਾਸਦੀ ਰਹੀ ਹੈ ਕਿ ਜੋ ਇੱਕਾ ਦੁੱਕਾ ਚੰਗੀਆਂ ਫਿਲਮਾਂ ਬਣੀਆਂ ਹਨ,  ਉਹ ਬਿਜਨਸ ਪੱਖ ਤੋਂ ਫਲਾਪ ਰਹੀਆਂ ਹੋਣ, ਚੰਗੇ ਨਿਰਮਾਤਾ ਨਿਰਦੇਸ਼ਕਾਂ ਦੇ ਪੌੜ ਚੁਕਾ ਤੁਰਦੀਆਂ ਬਣੀਆਂ । (ਇਹਨਾਂ ਫਿਲਮਾਂ ਰਾਹੀਂ ਹੀ ਸਾਡੀ ਕੌਮ ਦੀ ਬੌਧਿਕਤਾ ਕੌਮੀ ਪੱਧਰ 'ਤੇ ਸਵਾਲਾਂ ਦੇ ਘੇਰੇ ਜ' ਖੜਦੀ ਰਹੀ ਹੈ। )


ਪਰ ਪਿਛਲੇ ਸਮੇਂ ਚ' ਕੁਝ ਨਵੇਂ ਨਿਰਮਾਤਾ ਨਿਰਦੇਸ਼ਕ ਸਾਹਮਣੇ ਆਏ, ਜਿਹਨਾਂ ਸੰਵਾਦ ਨੂੰ ਇੰਟਰਟੇਨਮੈਂਟ ਦਾ ਤੜਕਾ ਲਾ ਕੇ ਦਰਸ਼ਕਾ ਸਾਹਮਣੇ ਪਰੋਸਿਆ, ਜਿਸ ਵਿੱਚ ਉਹ ਕਾਮਯਾਬ ਵੀ ਹੋਏ। ਇਸੇ ਸ਼ਰੇਣੀ ਦਾ ਇਕ ਬੰਦਾ ਅਮਿਤੋਜ ਮਾਨ ਵੀ ਹੈ। ਜੋ ਹਵਾਏਂ ,ਕਾਫ਼ਿਲਾ ,ਹਾਣੀ ਤੋਂ ਬਾਅਦ ਗ਼ੱਦਾਰ ਲੈ ਕੇ ਆਇਆ ਹੈ। ਅਮਿਤੋਜ ਪੜਨ ਲਿਖਣ ਵਾਲਾ ਇਨਸਾਨ ਹੈ, ਇਹ ਉਸਦੀ ਜੀਵਨ ਸ਼ੈਲੀ ਤੋਂ ਹੀ ਪਤਾ ਲਗਦਾ ਹੈ, ਪਰ ਗ਼ੱਦਾਰ ਰਾਹੀਂ ਉਹ ਕੀ ਦਿਖਾਉਣਾ ਚਾਹੁੰਦਾ ਹੈ ?

ਇਹ ਸਵਾਲ ਫਿਲਮ ਦੀ ਸ਼ੁਰੂਆਤ ਤੋਂ ਮੇਰੇ ਮਨ ਵਿੱਚ ਸੀ। ਪਿਛਲੇ ਦਿਨੀਂ ਹਰਭਜਨ ਮਾਨ ਨਾਲ ਰੇਡੀਓ ’ਤੇ ਚਰਚਾ ਹੋਈ ਤਾਂ ਉਸਦੇ ਕੋਲ ਹਰ ਸਵਾਲ ਦਾ ਜੁਆਬ ਇਹੀ ਸੀ ਕਿ ਇਹ ਫਿਲਮ ਅਸਲੋਂ ਨਵੀਂ ਤੇ ਹਰ ਬੰਦੇ ਦੇ ਨੇੜ ਦੀ ਹੋ ਗੁਜ਼ਰਦੀ ਹੈ। ਉਸਦੇ ਵਾਰ ਵਾਰ ਇਸੇ ਧੁਨ ’ਤੇ ਟਿਕੇ ਰਹਿਣ ,ਕਨੇਡਾ ਵਾਲੇ ਢਿੱਲੋਂ ਅਮਨਦੀਪ ਤੇ ਬਾਈ ਪਰਮਿੰਦਰ ਪਾਪਾ ਟੋਏ ਟੋਏ ਦੇ ਰੀਵਿਊ ਵੀ ਡਾਲਰਾਂ ਨੂੰ ਥੁੱਕ ਲਵਾਉਣ ਬਾਰੇ ਮਜਬੂਰ ਕਰ ਰਹੇ ਸਨ।

ਫ਼ਿਲਮ "ਗ਼ੱਦਾਰ" ਆਪਣੀ ਸ਼ੁਰੂਆਤ ਤੋਂ ਹੀ ਇਕ ਪੁਰਾਣੇ ਵਿਸ਼ੇ ਦੇ ਨਵੇਂ ਅਧਿਆਏ ਦੀ ਪੇਸ਼ਕਾਰੀ ਕਰਦੀ ਨਜ਼ਰ ਆਈ, ਪਰ ਜਿਸਨੂੰ ਕੈਸ਼ ਕਰਨ ਲਈ ਫਿਲਮ ਨਿਰਮਾਤਾਵਾਂ ਨੇ ਆਪਣਾ ਪਰੋਮੋਜ਼ ਵਿੱਚ ਵਰਤੋਂ ਨਹੀਂ ਕੀਤੀ। ਸੋ ਜਿਸ ਕਰਕੇ ਮੈਨੂੰ ਜਰਖੇਜ਼ ਨਿਰਦੇਸ਼ਕ ਦੀ ਸੋਚ ਤੇ ਪਹਿਲਕਦਮੀ ਨੂੰ ਸਲਾਮ ਕਰਨ ਨੂੰ ਜੀਅ ਕੀਤਾ, ਕਿਉਂਕਿ ਕਾਲੇ ਦੌਰ ਦੀ ਪੇਸ਼ਕਾਰੀ ਤੇ ਉਸਦਾ ਪਰਚਾਰ ਅਜੇ ਤੱਕ ਸਾਰਿਆਂ ਦੇ ਸੂਤ ਹੀ ਬੈਠਾ ਹੈ, ਪਰ ਇਹ ਪਹਿਲੀ ਕੋਸ਼ਿਸ਼ ਸੀ,ਜੋ ਸਿਨੇਮੈਟੋਗਰਾਫ਼ੀ ,ਸੰਗੀਤ ,ਸੰਵਾਦ ਤੇ ਆਪਣੇ ਦਮ ’ਤੇ ਦਰਸ਼ਕਾਂ ਨੂੰ ਰੈੱਡ ਕਾਰਪਿਟ ਵੱਲ ਖਿੱਚਣਾ ਚਾਹੁੰਦੀ ਸੀ । ਜਿਸ ਵਿੱਚ ਲਗਦਾ ਅਮਿਤੋਜ ਮਾਨ ਦੀ ਟੀਮ ਕਾਮਯਾਬ ਵੀ ਹੋਈ ਹੈ।

1978 ਤੋਂ 1995 ਤੱਕ ਦਾ ਬੀਤਿਆਂ ਸਮਾਂ ਇਹੋ ਜਿਹਾ ਰਿਹਾ ਹੈ, ਜਿਸ ਵਿੱਚ ਪੰਜਾਬ ਦਾ ਹਰ ਵਾਸੀ ਵਿੰਗੇ ਟੇਡੇ ਢੰਗ ਨਾਲ ਵਲੇਵੇਂ ਵਿੱਚ ਆਇਆ ਹੈ। ਇਹ ਵਲੇਵਾਂ ਕਈਆਂ ਲਈ ਵੇਲਣਾ ਤੇ ਕਈਆਂ ਲਈ ਰਾਹ ਬਣ ਨਿਬੜਿਆਂ। ਉਸ ਕਾਲੇ ਦੌਰ ਵਿੱਚ ਸਿਵੇ ਤੱਤੇ ਖੂਨ ਦੇ ਬਲੇ, ਉਸ ਦੌਰ ਵਿੱਚ ਅਣਕਿਆਸੇ ਕਿੰਨੇ ਹੀ ਘਰਾਂ ਦੇ ਦੀਵੇ ਬੁਝੇ ।

ਸਮਾਂ ਬੀਤਿਆਂ ਪਰ ਜ਼ਖ਼ਮ ਅਜੇ ਅੱਲੇ ਹੀ ਨੇ। ਇਹਨਾਂ ਜ਼ਖਮਾਂ ਨੂੰ ਦੇਣ ਵਾਲੇ ਕੌਣ-ਕੌਣ ਨੇ ?
 
ਅਜੇ ਤੱਕ ਇਹ ਪਰਦਾਪੋਸ਼ ਨਹੀਂ ਹੋ ਸਕਿਆ, ਜੋ ਇਸ ਫਿਲਮ ਵਿੱਚ ਵੀ ਚਰਚਾ ਨਹੀਂ ਛਿੜੀ। ਗ਼ੱਦਾਰ ਦਾ ਕੈਨਵਸ ਵੀ ਇਕ ਵਿਅਕਤੀ ਵਿਸ਼ੇਸ਼ ਨਾਲ ਰੰਗਿਆ ਗਿਆ ਹੈ, ਜਿਸਦਾ ਤਾਣਾ ਬਾਣਾ ਤਾਂ ਸਿਆਸੀ ਹੈ, ਪਰ ਉਸਦੇ ਪਾਤਰ ਉਹ ਨੇ ਜਿਹਨਾਂ ਨੂੰ ਅਸੀਂ ਹਮੇਸ਼ਾ ਸਾਹਮਣੇ ਤੋਂ ਜਾਣਦੇ ਹਾਂ। ਪੁਲਿਸ ਅਧਿਕਾਰੀ ਜੋ ਛੋਟੇ ਵੱਡੇ ਰੈਂਕਾਂ ਦੀ ਤਰਤੀਬ ਵਿੱਚ ਸਜੇ ਹੋਏ ਹਨ, ਪਰ ਉਸ ਦੌਰ ਨੂੰ ਖੜਾ ਕਰਨ ਵਾਲੇ ਅਜੇ ਵੀ ਪਰਦਿਆਂ ਪਿੱਛੇ ਨੇ , ਇਹ ਨਿੱਕੀਆਂ ਕਹਾਣੀਆਂ ਪੀੜ ਦੇ ਸਕਦੀਆਂ ਹਨ , ਸੰਵਾਦ ਤੇ ਸਮਝ ਨਹੀਂ।

ਗ਼ੱਦਾਰ " ਦੀ ਸਕਰਿਪਟ ਨੂੰ ਫੜਾਂ ਤਾਂ ਉਹ ਇਕ ਪਹਿਲੂ ਜ਼ਰੂਰ ਨਵਾਂ ਦਿਖਾ ਸਕੀ ਹੈ ਕਿ ਉਸ ਦੌਰ ਨੇ ਪੁਰਾਣੇ ਨਾਵਾਂ ’ਤੇ ਮਿੱਟੀ ਫੇਰ ਕਈਆਂ ਨੂੰ ਨਵੇਂ ਨਾਂ ਦਿੱਤੇ, ਜਿਸ ਕਰਕੇ ਉਹ ਉਸ ਦੌਰ ਵਿੱਚ ਆਪਣੀ ਭੂਮਿਕਾ ਤੋਂ ਮੁਨੱਕਰ ਹੋ ਇੱਕ ਨਵੀਂ ਜ਼ਿੰਦਗੀ ਜੀਅ ਰਹੇ ਹਨ, ਜਿਸਦੀ ਸੇਜ਼ ਲਾਸ਼ਾਂ ਦੇ ਢੇਰ ਉੱਪਰ ਵਿਛਾਈ ਗਈ ਹੈ। ਉਹਨਾਂ ਨੂੰ ਇਸ ਫਿਲਮ ਰਾਹੀਂ ਇਕ ਸੁਨੇਹਾ ਜ਼ਰੂਰ ਦਿੱਤਾ ਗਿਆ ਹੈ ਕਿ "ਜੋ ਬੀਜਿਆਂ ਉਹ ਵਡਣਾ ਪਊ" । ਜੋ ਕਿ ਪੀੜਤ ਲੋਕਾਂ ਲਈ ਆਸਮੰਦੀ ਹੈ, ਕਿਉਂਕਿ ਦੁਨਿਆਵੀ ਦੁੱਖ ਦਰਦ ਆਸ ਨਾਲ ਹੀ ਘਟਦੇ ਹਨ।

ਜੇਕਰ ਐਕਟਿੰਗ ਵੱਲ ਆਈਏ ਤਾਂ ਮੈਂ ਇਕ ਫ਼ਿਕਰੇ ਚ' ਗੱਲ ਨਿਬੇੜਾਂਗਾ ਕਿ ਥਿਏਟਰ ਪਿਛੋਕੜ ਦੇ ਕਲਾਕਾਰਾਂ ਨੇ ਫ਼ਿਲਮ ਵਿੱਚ ਜਾਨ ਪਾਈ । ਬਾਕੀ ਤਾਂ ਜਿੱਥੇ ਹਨ, ਉਥੋਂ ਇਕ ਦੋ ਕਦਮ ਹੀ ਅੱਗੇ ਤੁਰ ਪਾਉਣ 'ਚ ਕਾਮਯਾਬ ਹੋਏ ਹਨ।

ਫ਼ਿਲਮ ਵਿੱਚ ਕੁਝ ਅਲੋਕਾਰੀ ਘਟਨਾਵਾਂ ਵੀ ਘਟਦੀਆਂ ਦਿਖਾਈਆਂ ਨੇ ਜਿਵੇਂ ਮਾਇਨਸ ਟੈਂਪਰੈਚਰ ਵਿੱਚ ਵੀ ਹਰਭਜਨ ਮਾਨ ਉਰਫ਼ ਜੈ ਰਾਤ ਨੂੰ 12 ਵਜੇ ਸਮੁੰਦਰ ਵਿੱਚ ਹਰ ਰੋਜ਼ 3 ਘੰਟੇ ਤਾਰੀ ਲਾਉਂਦਾ ਹੈ। ਇਹੋ ਜਿਹੀਆਂ ਇੱਕ ਦੋ ਹੋਰ ਘਟਨਾਵਾਂ ਰਾਹੀਂ ਅਮਿਤੋਜ ਮਾਨ ਨੇ ਬਾਲੀਬੁਡ ਨੁਮਾਂ ਐਕਸ਼ਨ ਦਾ ਜਲਵਾ ਦਿਖਾਉਣ ਦੀ ਅਸ਼ਫਲ ਕੋਸ਼ਿਸ਼ ਕੀਤੀ ਹੈ।

ਅੰਤ ਵਿੱਚ 'ਗ਼ੱਦਾਰ' ਬਾਰੇ ਮੈਂ ਇਹ ਹੀ ਕਹਾਂਗਾ ਕਿ ਫ਼ਿਲਮ ਦੇਖਣੀ ਬਣਦੀ ਹੈ, ਕਿਉਂਕਿ ਅਜਿਹੀਆਂ ਫਿਲਮਾਂ ਦੀ ਸਫ਼ਲਤਾਂ ਹੋਰ ਗੰਭੀਰ ਤੇ ਮੁੱਦਾ ਅਧਾਰਿਤ ਸਿਨੇਮਾ ਨੂੰ ਸਾਡੇ ਨੇੜ ਲੈ ਕੇ ਆਵੇਗੀ।

Comments

Amarjit Uppal

Bodhik pakho kangal hai panjab

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ