Sat, 13 July 2024
Your Visitor Number :-   7183161
SuhisaverSuhisaver Suhisaver

ਅਸੀਂ ਕੀ ਬੋਲਦੇ ਹਾਂ ? -ਸੰਤੋਖ ਸਿੰਘ ਭਾਣਾ

Posted on:- 13-02-2015

suhisaver

ਆਪਾਂ ਜਾਣਦੇ ਹਾਂ ਕਿ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ `ਚ ਸ਼ਬਦਾਂ ਦਾ ਅਥਾਰ ਭੰਡਾਰ ਮੌਜੂਦ ਹੈ।ਸ਼ਬਦ ਬਹੁਤ ਵੱਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ।ਪਰ ਇਨ੍ਹਾਂ ਦਾ ਮਹੱਤਵ ਅਰਥਾਂ `ਤੇ ਨਿਰਭਰ ਕਰਦਾ ਹੈ।ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ,ਕੋਈ ਮਹੱਤਵ ਨਹੀਂ।ਇਸ ਦੇ ਬਿਨਾਂ ਇਹ ਵਿਅਰਥ ਅਤੇ ਬੇਕਾਰ ਹਨ।ਸਾਡੀ ਬੋਲ-ਵਾਣੀ ਸ਼ਬਦਾਂ ਦਾ ਹੀ ਸਮੂਹ ਹੁੰਦੀ ਹੈ।ਬੋਲ-ਵਾਣੀ ਦੀ ਲੋੜ ਅਨੁਸਾਰ ਸੁਚੱਜਤਾ ਨਾਲ ਕੀਤੀ ਗਈ ਵਰਤੋਂ ਨਾਲ ਵੱਡੀਆਂ-ਵੱਡੀਆਂ ਉਲਝਨਾਂ ਅਤੇ ਸਮੱਸਿਆਵਾਂ ਦਾ ਨਿਬੇੜਾ ਸੰਭਵ ਹੈ।ਹਰੇਕ ਥਾਂ ਅਤੇ ਹਰੇਕ ਸਮਾਂ ਬੋਲਣ ਦੇ ਯੋਗ ਨਹੀਂ ਹੁੰਦੇ।ਕਈ ਵੇਰ ਕਿਸੇ ਥਾਂ `ਤੇ ਚੁੱਪ ਕਰ ਜਾਣਾ ਜਾਂ ਘੱਟ ਬੋਲਣਾਂ ਵੀ ਸਾਡੀ ਕਾਮਯਾਬੀ ਅਤੇ ਸਾਡੀ ਸਿਆਣਪ ਲਈ ਫਾਇਦੇਮੰਦ ਹੁੰਦਾ ਹੈ।ਇਹ ਸਭ ਨਿਰਭਰ ਹੈ ਤੁਹਾਡੀ ਉਸਾਰੂ ਅਤੇ ਸਮਝਦਾਰੀ ਭਰੀ ਬੋਲਚਾਲ `ਤੇ।ਕਈ ਵੇਰ ਸਿਰਫ ਦੋ ਸ਼ਬਦਾ ਨਾਲ ਹੀ ਗੱਲ ਬਣ ਦਾ ਵਿਗੜ ਜਾਂਦੀ ਹੈ।

ਜ਼ਿਅਦਾ ਬੋਲਣ ਵਾਲੇ ਬੰਦੇ ਕੁੱਝ ਸਮੇਂ ਲਈ ਹੀ ਪਸੰਦ ਕੀਤੀ ਜਾਂਦੇ ਹਨ।ਘੱਟ ਬੋਲਣ ਵਾਲੇ ਆਦਮੀ ਜ਼ਿਆਦਾ  ਸਤਿਕਾਰੇ ਜਾਂਦੇ ਹਨ।ਜੋ ਆਦਮੀ ਜ਼ਿਆਦਾ  ਬੋਲਦੇ ਹਨ,ਉਸਦੇ ਪਿੱਛੇ ਇੱਕ ਖਾਸ ਕਾਰਨ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣੇ ਕਮਜੋ਼ਰ ਪੱਖ ਦਾ ਗਿਆਨ ਹੁੰਦਾ ਹੈ।ਉਨ੍ਹਾਂ ਨੂੰ ਆਪਣੇ ਦਿਮਾਗ ਦੀ ਸਾਂਤੀ ਉਪੱਰ ਸ਼ੱਕ ਹੁੰਦਾ ਹੈ। ਬਸ ਇਹੀ ਕਮਜੋ਼ਰੀਆਂ ਜ਼ਾਹਿਰ ਨਾ ਹੋ ਜਾਣ ਇਸੇ ਲਈ ਉਹ ਜ਼ਿਆਦਾ  ਬੋਲਕੇ ਆਪਣੀ ਮਾਨਸਿਕ ਸ਼ਕਤੀ ਦਾ ਵਿਖਾਵਾ ਕਰਨ ਲਈ ਵਿਆਕੁਲ ਰਹਿੰਦੇ ਹਨ।ਕਈ ਵੇਰ ਅਸੀਂ ਵੇਖਦੇ ਹਾਂ ਕਿ ਕੁੱਝ ਬੋਲਣ ਤੋ ਪਹਿਲਾਂ ਸਾਹਮਣੇ ਵਾਲਾ ਆਦਮੀ ਕਹਿੰਦਾ ਹੈ ਕਿ ` ਜਰਾ ਸੰਖੇਪ `ਚ ਹੀ ਗੱਲ ਕਰਨਾ।` ਇਸਦਾ ਮਤਲਬ ਸਾਫ ਹੈ ਕਿ ਤੁਸੀਂ ਜ਼ੋ ਕਹਿਣ ਜਾ ਰਹੇ ਹੋ ਉਸਨੂੰ ਸੁਣਨ ਵਿੱਚ ਕਿਸੇ ਨੂੰ ਜ਼ਰਾ ਜਿੰਨੀ ਵੀ ਦਿਲਚਸਪੀ ਨਹੀਂ ਹੈ।ਉਹ ਤਾਂ ਤੁਹਾਨੂੰ ਸਿਰਫ ਇਸ ਲਈ ਬੋਲਣ ਦਾ ਮੌਕਾ ਦੇ ਰਹੇ ਹਨ ਤਾਂ ਕਿ ਤੁਸੀਂ ਆਪਣੀ ਬੋਲਣ ਦੀ ਭੁੱਖ ਨੂੰ ਮਿਟਾ ਲਉ।

ਦੁਨੀਆਂ `ਚ ਕਿਸੇ ਵੀ ਆਦਮੀ ਨੂੰ ਸਮਝਣ ਲਈ ਉਹਦੇ ਸਾਹਮਣੇ ਬੋਲਣਾਂ ਜਰੂਰੀ ਨਹੀ ਹੈ,ਉਸਨੂੰ ਸੁਣਨਾ ਜ਼ਰੂਰੀ ਹੈ ਹੱਸਣਾ ,ਜਿਤਨਾ ਤੁਹਾਡੀ ਸਿਹਤ ਲਈ ਚੰਗਾ ਹੈ,ਜ਼ਿਆਦਾ  ਬੋਲਣ ਤੁਹਾਡੀ ਸਿਹਤ ਲਈ ਉਤਨਾ ਹੀ ਖਰਾਬ ਹੈ।ਜਿੱਥੋਂ ਤੱਕ ਸੰਭਵ ਹੋ ਸਕੇ ਚੁੱਪ ਰਹਿਣ ਦੀ ਆਦਤ ਪਾਓ।ਇਹ ਦੁਨੀਆਂ ਸਾਂਤ ਅਤੇ ਚੁੱਪ ਰਹਿਣ ਵਾਲੇ ਆਦਮੀਆਂ ਨੂੰ ਸਿਆਣੇ ਅਤੇ ਅਕਲਮੰਦ ਇਨਸਾਨ ਸਮਝਦੀ ਹੈ।
ਬਿਹਤਰ ਹੈ ਕਿ ਠੋਹਕਰ ਪੈਰ ਤੋ ਖਾਉ ਨਾ ਕਿ ਜੀਭ `ਤੋ।ਜੋ ਲੋਕ ਘੱਟ ਬੋਲਦੇ ਹਨ ਉਨ੍ਹਾਂ ਦੇ ਸ਼ਬਦਾਂ ਦੀ ਕੀਮਤ ਐਨੀ ਜ਼ਿਆਦਾ  ਹੁਦੀ ਹੈ ਅਸੀਂ ਤਾਰਨ `ਚ ਅਸਮਰੱਥ ਹੁੰਦੇ ਹਾਂ।ਅਜਿਹੇ ਲੋਕਾਂ ਨੂੰ ``ਮੁਆਫ ਕਰਨਾਂ ` ਕਹਿਣ ਦੀ ਕਦੇ ਵੀ ਲੋੜ ਨਹੀਂ ਪੈਂਦੀ ।
ਜ਼ਿਅਦਾ ਬੋਲਣਾ ਸਾਰੇ ਸਮਾਜਕ ਦੋਸ਼ਾ ਵਿੱਚੋ ਸੱਭ ਤੋ ਬੁਰਾਂ ਦੋਸ਼ ਹੈ।ਜੇਕਰ ਤੁਹਾਡੇ `ਚ ਇਹ ਦੋਸ਼ ਹੈ ਤਾਂ ਤੁਹਾਡਾ ਸੱਭ ਤੋ ਗੂੜ੍ਹਾਂ ਦੋਸਤ ਵੀ ਤੁਹਾਨੂੰ ਇਸ ਬਾਰੇ ਨਹੀ ਦੱਸੇਗਾ ,ਸਗੋਂ ਉਹ ਤੁਹਾਡੇ ਤੋ ਕੰਨੀ ਕਤਰਾਉਦਾ ਫਿਰੇਗਾ।
ਸ਼ਾਂਤ ਰਹਿਕੇ ਸੁਣਨ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਅਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਸੁਣਨ ਤੋ ਹੀ ਸਮਝ ਜਾਂਦੇ ਹਾਂ ਕਿ ਉਹ ਕੀ ਸੋਚ ਰਿਹਾ ਹੈ ਅਤੇ ਕੀ ਕਰਨਾਂ ਚਾਹੁੰਦਾ ਹੈ।ਜੇਕਰ ਤੁਸੀ ਸਾਹਮਣੇ ਵਾਲੇ ਦੀਆਂ ਗੱਲਾਂ ਵੱਲ ਧਿਆਨ ਕੇਂਦ੍ਰਿਤ ਕਰੋਂਗੇ ਤਾਂ ਹੀ ਤੁਸੀ ਉਹਨੂੰ ਆਪਣੀ ਗੱਲ ਸੁਣਨ ਲਈ ਮਜਬੂਰ ਕਰ ਸਕੋਂਗੇ।
ਲੋਕੀ ਹਮੇਸ਼ਾਂ ਉਸ ਆਦਮੀ ਤੌ ਨਫਰਤ ਕਰਦੇ ਹਨ ਜ਼ੋ ਆਪਣੇ ਦਿਮਾਗ ਦੇ ਇੰਜਨ ਨੂੰ ਚਾਲੂ ਕੀਤੇ ਬਿਨਾਂ ਹੀ ਮੂੰਹ ਨੂੰ ਟਾਪ ਗੇਅਰ `ਚ ਪਾ ਲੈਦੇ ਹਨ।ਜ਼ਿਆਦਾ ਤਰ ਬੰਦੇ ਬੋਲਣ ਲਈ ਕਾਹਲੇ ਹੋਏ ਰਹਿੰਦੇ ਹਨ।ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਪਰ ਕੁਦਰਤ ਦਾ ਨਿਯਮ ਏ ਕਿ ਅਸੀਂ ਦੁੱਗਣਾ ਸੁਣੀਏ ਅਤੇ ਉਸਤੋ ਅੱਧਾ ਬੋਲੀਏ ।ਕਾਰਨ ਸਾਫ ਹੈ- ਸਾਡੀ ਜੀਭ ਤਾਂ ਇੱਕ ਹੈ ਤੇ ਕੰਨ ਦੋ।ਵੇਖਿਆ ਗਿਆ ਹੈ ਕਿ ਜ਼ੋ ਲੋਕ ਜ਼ਿਆਦਾ  ਬੋਲਣਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਕੋਈ ਸੁਣਨਾ ਪਸੰਦ ਨਹੀ ਕਰਦਾ ।ਜਿਹੜੇ ਬੰਦੇ ਸ਼ਾਂਤ ਰਹਿਣਾ ਜਾਣਦੇ ਹਨ,ਦੁਨੀਆਂ ਉਨ੍ਹਾਂ ਨੂੰ ਸੁਣਨ ਲਈ ਵਿਆਕੁਲਤ ਰਹਿੰਦੀ ਹੈ।

ਜ਼ਰੂਰੀ ਨਹੀ ਕਿ ਲੋਕੀ ਇਸ ਲਈ ਬੋਲਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਿਕਲੇ।ਬਹੁਤੇ ਲੋਕੀ ਤਾਂ ਸਿਰਫ ਬੋਲਣ ਲਈ ਹੀ ਬੋਲਦੇ ਹਨ।ਉਹ ਆਪਣੀ ਬੋਲ-ਵਾਣੀ ਰਾਹੀ ਆਪਣੇ ਆਪ ਨੂੰ ਸਿੱਧ ਕਰਨ `ਚ ਲੱਗੇ ਰਹਿੰਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਦੂਸਰਿਆਂ ਨੂੰ ਬਿਨਾਂ ਦੇਖੇ ਹੀ ਬੋਲਕੇ ਸੱਭ ਕੁੱਝ ਦਿਖਾ ਦਿੱਤਾ ਜਾਵੇ।ਬੁਹਤੇ ਲੋਕੀ ਝੂਠੀਆਂ ਘਟਨਾਵਾਂ ਨੂੰ ਆਪਣੀਆਂ ਗੱਲਾਂ ਰਾਹੀ ਸੱਚੀਆਂ ਅਤੇ ਆਕਰਸ਼ਕ ਬਨਾਉਣ ਦੀ ਕੋਸ਼ਿਸ਼ `ਚ ਵੱਧ ਤੋ ਵੱਧ ਬੋਲਦੇ ਹਨ।
ਮੌਨ ਰਹਿਣਾ ਹਰ ਹਾਲਤ `ਚ ਲਾਭਕਾਰੀ ਹੈ।ਬੋਲਣ ਨਾਲ ਜਿੰਨੇ ਸਮੇਂ `ਚ ਅਸੀਂ ਜਿਹੜੇ ਵਿਚਾਰ ਪ੍ਰਗਟ ਕਰਦੇ ਹਾਂ, ਸ਼ਾਂਤ ਰਹਿਕੇ ਉਸਤੋ ਕਈ ਗੁਣਾ ਜ਼ਿਆਦਾ  ਵਿਚਾਰ ਅਸੀਂ ਉਤਨੇ ਹੀ ਸਮੇ `ਚ ਆਪਣੇ ਮਨ `ਚ ਉਤਪਨ ਕਰ ਸਕਦੇ ਹਾਂ।ਜ਼ਿਆਦਾ ਤਰ ਇੱਕਠਾਂ `ਚ ਲੋਕ ਬੋਲਣ ਵਾਲੇ ਨੂੰ ਸੁਣਦੇ ਘੱਟ ਅਤੇ ਵੇਖਦੇ ਜ਼ਿਆਦਾ  ਹਨ।

ਇੱਕ ਹਿੰਦੀ ਲੇਖਿਕਾ ਮੀਨਾਕਸ਼ੀ ਮਨਹਰ ਨੇ ਆਪਣਾ ਸਾਢੇ ਤਿੰਨ ਸੌ ਸਫਿਆ ਦਾ ਨਾਵਲ ਛਪਣ ਲਈ ਪ੍ਰਕਾਸ਼ਕ ਕੋਲ ਭੇਜਿਆ ।ਮੈਂ ਉਹਦੇ ਨਾਲ ਨਾਵਲ ਦੇ ਜ਼ਿਆਦਾ  ਵਿਸਥਾਰ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੀ ਕਿ ਅਜੇ ਤਾਂ ਮੇਰੀ ਗੱਲ ਵੀ ਪੂਰੀ ਨਹੀਂ ਹੋਈ।

ਸਮਝਦਾਰ ਆਦਮੀ ਇੱਕ ਸ਼ਬਦ ਕਹਿੰਦਾ ਹੈ ਅਤੇ ਦੋ ਸ਼ਬਦ ਸੁਣਦਾ ਹੈ।

ਖੁੱਲ੍ਹੇ ਦਿਲ ਵਾਲਾ ਆਦਮੀ ਤਾਂ ਹੀ ਮਹੱਤਵਪੂਰਨ ਹੁੰਦਾ ਹੈ ਜੇਕਰ ਉਹ ਖੁੱਲੇ੍ਹ ਕੰਨਾਂ ਵਾਲਾ ਵੀ ਹੋਵੇ।

ਸਮਝਦਾਰੀ ਇਸ `ਚ ਨਹੀ ਕਿ ਅਸੀਂ ਕਿਉਂ ਬੋਲਦੇ ਹਾਂ? ਸਗੋ ਇਸ `ਚ ਹੈ ਕਿ ਅਸੀਂ ਕੀ ਬੋਲਦੇ ਹਾਂ?
                                    
                ਸੰਪਰਕ: +91 98152 96475

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ