Mon, 15 July 2024
Your Visitor Number :-   7187261
SuhisaverSuhisaver Suhisaver

ਖੇਡਾਂ ਆਪਸੀ ਪਿਆਰ ਮੇਲ ਮਿਲਾਪ ਖਿਲਾਰ ਸਕਦੀਆਂ ਨੇ -ਡਾ. ਅਮਰਜੀਤ ਟਾਂਡਾ

Posted on:- 16-02-2016

suhisaver

ਜੀਵਨ ਵੀ ਇੱਕ ਖੇਡ ਹੀ ਹੈ। ਖੇਡਾਂ ਦਾ ਹਰ ਉਮਰ, ਵਰਗ ਨਾਲ ਡੂੰਘਾ ਸੰਬੰਧ ਹੈ। ਮੁੰਡਿਆਂ ਕੁੜੀਆਂ ਦਾ ਬਾਲਪਣ ਖੇਡਾਂ ਵਿੱਚ ਵੱਡਾ ਹੁੰਦਾ ਹੈ। ਖੇਡਾਂ ਲਈ ਜੁਆਨੀ ਨੇੜਿਓਂ ਹੋ ਕੇ ਮਿਲਦੀ ਹੈ। ਖੇਡਾਂ ਸਰੀਰਕ ਅਭਿਆਸ ਤੋਂ ਛੁੱਟ ਜੁਆਨ ਕੁੜੀਆਂ ਲਈ ਮਨੋਭਾਵ ਪ੍ਰਗਟ ਕਰਨ ਦਾ ਵੀ ਢੁਕਵਾਂ ਰਾਹ ਹਨ। ਸਰੀਰਕ ਬਲ ਵਧਾਉਣ ਅਤੇ ਸੁਡੌਲਤਾ ਬਣਾਈ ਰੱਖਣ ਲਈ ਗੱਭਰੂ ਬਾਹਰੀ ਖੇਡਾਂ ਖੇਡਦੇ ਹਨ। ਵਿਹਲ ਦਾ ਸਮਾਂ ਬਿਤਾਉਣ ਲਈ ਬਿਰਧ ਵੀ ਢੁਕਵੀਆਂ ਖੇਡਾਂ ਨਾਲ ਮਨੋਰੰਜਕ ਰਹਿੰਦੇ ਹਨ। ਮਾਨਸਿਕ, ਸਰੀਰਕ ਵਿਕਾਸ ਤੇ ਸ਼ਕਤੀ ਦਾ ਨਿਸਤਾਰ, ਸਰੀਰਕ ਸ਼ਕਤੀ ਦੀ ਕਮੀ ਨੂੰ ਭਰਨ ਲਈ ਖੇਡਾਂ ਵਧੀਆ ਸੇਧ ਹੈ।

ਲੋਕ-ਖੇਡਾਂ ਵਿੱਚ ਠੀਕਰਾਂ, ਟਾਹਣਾਂ, ਕੌਡੀਆਂ, ਲੱਕੜੀ, ਕੋਲਾ, ਡੰਡਾ, ਇੱਟਾਂ ਦੇ ਰੋੜੇ, ਗੀਟੇ, ਗੀਟੀਆਂ, ਗੁੱਲੀ, ਖੂੰਡੀਆਂ, ਲੀਰਾਂ ਦਾ ਖਿੱਦੋ ਅਤੇ ਰੱਸੀਆਂ, ਰੱਸੇ ਹੁੰਦੇ ਹਨ। ਸਰੀਰਕ ਹਰਕਤਾਂ, ਭੱਜ-ਦੌੜ, ਉੱਛਲ-ਕੁੱਦ ਵਧੇਰੇ ਖੇਡਾਂ ਵਿੱਚ ਹੁੰਦੇ ਹਨ। ਘਰਾਂ ਦੇ ਕੱਚੇ ਵਿਹੜੇ, ਲੰਮੀਆਂ ਗਲੀਆਂ, ਹਵੇਲੀਆਂ, ਚੁਰੱਸਤੇ, ਬਾਹਰਵਾਰ ਥਾਂਵਾਂ ਅਤੇ ਖੁੱਲ੍ਹੇ ਖੇਤ ਖੇਡ ਦੇ ਮੈਦਾਨ ਬਣਦੇ ਹਨ। ਛੂਹਣ, ਛਪਾਈ` ਅਤੇ `ਲੁਕਣ ਮਚਾਈ` ਪੰਜਾਬ ਦੀਆਂ ਲੋਕ-ਖੇਡਾਂ ਹਨ।

ਕ੍ਰਿਕਟ,ਹਾਕੀ, ਟੇਬਲ ਟੈਨਿਸ, ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਭਾਰਤ ਦੀਆਂ ਪ੍ਰਸਿੱਧ ਖੇਡਾਂ ਹਨ।

ਕੁੜੀਆਂ ਦੇ ਖੇਡ-ਕਾਰਜ `ਗੁੱਡੀਆਂ ਪਟੋਲੇ` ਤੋਂ ਛੁੱਟ ਸਾਰੀਆਂ ਖੇਡਾਂ ਘਰ ਤੋਂ ਬਾਹਰ ਖੁਲੀਆਂ ਥਾਂਵਾਂ ਤੇ ਖੇਡੀਆਂ ਜਾਂਦੀਆਂ ਹਨ। ਸ਼ਤਰੰਜ, ਚੋਪੜ, ਤਾਂਸ਼, ਬਾਰਾਂ ਟਹਿਣੇ ਅਤੇ ਘਰੋਂ ਬਾਹਰ ਸੱਥ ਵਿੱਚ ਜਾਂ ਰੁੱਖਾਂ-ਬਰਖਾਂ ਦੇ ਹੇਠਾਂ ਬੈਠ ਕੇ ਖੇਡੀਆਂ ਜਾਂਦੀਆਂ ਹਨ।

`ਕੁਸ਼ਤੀ` ਕਬੱਡੀ` `ਮੁੰਗਲੀਆ` ਫੇਰਨੀਆਂ` `ਬੋਰੀ ਜਾਂ ਮੁਗਦਰ ਚੁੱਕਣੇ`, ਅਤੇ ਛਾਲਾਂ ਪੰਜਾਬ ਦੀਆਂ ਪ੍ਰਮੁੱਖ ਸਰੀਰਕ ਖੇਡਾਂ ਹਨ। `ਰੱਸੀ ਟੱਪਣਾ` ਅਤੇ `ਅੱਡੀ ਛੜੱਪਾ`ਕੁੜੀਆਂ ਨੇ ਖੇਡਾਂ ਸਿਰਜੀਆਂ ਹਨ।
`ਗੋਲੀਆਂ, `ਕੌਡੀਆਂ`, `ਬੰਟਿਆਂ` ਗੁੱਲੀ ਡੰਡਾ` ਖਿੱਦੋ ਖੁੰਡੀ`, `ਖੁੱਤੀਆਂ` `ਪਿੱਠੂ`, ਵਿੱਚ ਨਿਸ਼ਾਨਾ ਬੰਨਣ ਦਾ ਅਭਿਆਸ ਹੁੰਦਾ ਹੈ । `ਅੱਡੀ ਟੱਪਾ`, ਸ਼ਟਾਪੂ` , ਟਾਪੂ, `ਸਮੁੰਦਰ ਪੱਟੜਾ` , `ਪੀਚੋ ਬੱਕਰੀ`, ਅਤੇ `ਸਮੁੰਦਰ ਕੁੜੀਆਂ ਦੀ ਖੇਡ ਹੈ।

`ਕੋਟਲਾ ਛਪਾਕੀ`, `ਸਮੁੰਦਰ ਮੱਛੀ`; `ਊਚ ਨੀਚ` , `ਘਰ ਮਲਣ`, ਰੰਗ ਮਲਣ`, `ਮਾਈ ਮਾਈ ਕੀ ਲੱਭਦੀ`, ਭੰਡਾ ਭੰਡਾਰੀਆ`, `ਆਈ ਜੇ ਆ ਜਾ` ਪੂਛ ਪੂਛ` , `ਖਾਨ ਘੋੜੀ` , `ਲੱਕੜ ਕਾਠ` , `ਅੰਨਾ ਸੋਟਾ`, ਲੰਗੜਾ ਸ਼ੇਰ` ਸਰੀਰਕ ਖੇਡਾਂ ਹਨ ।

ਬੜੇ ਚਾਅ ਤੇ ਸ਼ਰਧਾ ਨਾਲ ਲੋਕ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵੇਖਣ ਜਾਂਦੇ ਹਨ। ਹਾਕੀ ਮੇਲੇ ਵਿੱਚ ਭਾਰਤੀ ਹਾਕੀ ਦੇ ਜਾਦੂਗਰ ਧਿਆਨ ਚੰਦ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ ਤੇ ਪ੍ਰਗਟ ਸਿੰਘ ਓਲੰਪੀਅਨ ਸਮੇਤ ਖੇਡ ਚੁੱਕੇ ਹਨ ਤੇ ਹਰ ਸਾਲ ਹਾਕੀ ਓਲੰਪੀਅਨ ਇੱਥੇ ਖੇਡਦੇ ਹਨ।

ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਹਾਕੀ ਤੇ ਖੱਚਰ ਰੇਹੜਾ ਦੌੜ, ਸੁਹਾਗਾ ਦੌੜ, ਘੋੜੀ-ਘੋੜਿਆਂ ਦੀ ਦੌੜ, ਕੁੱਤੇ-ਕੁੱਤੀਆਂ ਦੀ ਦੌੜ, ਕੁੱਕੜਾਂ ਦੀ ਲੜਾਈ, ਭੇਡੂਆਂ ਦੀ ਲੜਾਈ ਤੇ ਕਬੂਤਰ ਉਡਾਉਣ ਤੋਂ ਇਲਾਵਾ ਸਾਹਨਾ ਦੇ ਭੇੜ ਵੀ ਕਰਵਾਏ ਜਾਂਦੇ ਹਨ। ਬਾਜ਼ੀਗਰਾਂ ਦੀਆਂ ਬਾਜ਼ੀਆਂ, ਘੰਡੀ `ਤੇ ਰੱਖ ਕੇ ਸਰੀਆ ਵਿੰਗਾ ਕਰਨਾ, ਛਾਤੀ `ਤੇ ਪੱਥਰ ਰੱਖ ਕੇ ਤੋੜਨਾ, ਹਿੱਕ ਤੋਂ ਟਰੈਕਟਰ ਲੰਘਾਉਣਾ, ਇੱਕ ਕੜੇ `ਚੋਂ ਚਾਰ ਜਣਿਆਂ ਦਾ ਲੰਘਣਾ ਵੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਹਨ। ਆਧੁਨਿਕ ਮੋਟਰਸਾਈਕਲ ਕਰਤੱਬ, ਬੱਚਿਆਂ ਦੇ ਕਰਤੱਬ, ਨਿਹੰਗ ਸਿੰਘਾਂ ਦੀ ਨੇਜਾਬਾਜ਼ੀ, ਗੱਤਕਾਬਾਜ਼ੀ ਤੇ ਘੋੜ ਸਵਾਰੀ, ਵਾਲਾਂ ਨਾਲ ਕਾਰ ਖਿੱਚਣੀ, ਵਾਲਾਂ ਨਾਲ ਭਾਰ ਚੁੱਕਣਾ, ਰੱਸਾਕਸ਼ੀ, ਗੁੱਟ ਛਡਾਉਣੇ, ਡੰਡ ਬੈਠਕਾਂ, ਜਾਦੂਗਰਾਂ ਦੀ ਹੱਥ ਸਫ਼ਾਈ ਤੇ ਸਾਈਕਲਾਂ ਉੱਤੇ ਪੁੱਠੇ ਸਿੱਧੇ ਕਰਤੱਬ ਕਮਾਲ ਕਰਕੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ।

ਬਾਬਿਆਂ ਦੇ ਕੁਸ਼ਤੀ ਮੁਕਾਬਲੇ ਤੇ ਭਾਰ ਚੁੱਕਣੇ, ਹੱਥ ਗੋਲਾ ਸੁੱਟਣਾ ਤੇ ਨਿਸ਼ਾਨੇਬਾਜ਼ੀ ਲਈ ਬੰਦੂਕਾਂ, ਪਿਸਤੌਲਾਂ ਦੇ ਫਾਇਰ ਓਲੰਪਿਕ ਦੀ ਯਾਦ ਕਰਵਾਉਂਦੇ ਹਨ।ਕੁੜੀਆਂ ਦੀ ਹਾਕੀ, ਕਬੱਡੀ, ਵਾਲੀਬਾਲ, ਬਾਸਕਟਬਾਲ, ਅਥਲੈਟਿਕਸ ਮੁਕਾਬਲੇ, ਬੱਚਿਆਂ ਦੀਆਂ ਖੇਡਾਂ ਅਤੇ ਹੋਰ ਅਨੇਕਾਂ ਸ਼ੌਕ ਪਾਲਣ ਵਾਲੇ ਅੰਗਹੀਣ ਕਿਲ੍ਹਾ ਰਾਏਪੁਰ ਪੁੱਜ ਕੇ ਆਪਣੀਆਂ ਖੇਡਾਂ ਦੇ ਜੌਹਰ ਵਿਖਾ ਕੇ ਦਰਸ਼ਕਾਂ ਤੇ ਪ੍ਰਬੰਧਕਾਂ ਤੋਂ ਨਾਂ ਤੇ ਨਾਵਾਂ ਖੱਟਦੇ ਹਨ। ਕਿਲ੍ਹਾ ਰਾਏਪੁਰ ਦੇ ਤਿੰਨ ਰੋਜ਼ਾ ਖੇਡ ਮੇਲੇ ਦੀ ਹਰ ਸ਼ਾਮ ਰਾਤ ਨੂੰ ਪੰਜਾਬ ਦੇ ਲੋਕ ਗਾਇਕ ਪੰਜਾਬੀ ਗੀਤਾਂ, ਗ਼ਜ਼ਲਾਂ, ਨਾਟਕਾਂ ਤੇ ਕਵੀਸ਼ਰ-ਢਾਡੀ-ਰਾਗੀ ਸਰੋਤਿਆਂ ਨੂੰ ਮੰਤਰ-ਮੁਗਧ ਕਰਦੇ ਹਨ।

ਚਿਰ ਹੋਇਆ ਮੈਂ ਅਜਿਹੀਆਂ ਹੀ ਲੋਕ ਖੇਡਾਂ ਦਾ ਚਿੱਠਾ ਲਿਖ ਕੇ ਕਰਵਾਉਣ ਨੂੰ ਇਥੋਂ ਦੇ ਖੇਡ ਪ੍ਰਬੰਧਕਾਂ ਨੂੰ ਦਿਤਾ ਸੀ-ਕਿਸੇ ਨੇ ਗੌਲਿਆ ਹੀ ਨਹੀਂ-ਇੱਕ ਵਾਰ ਮਿਊਜਿ਼ਕ ਚੇਅਰ ਰੇਸ ਕਰਵਾਈ ਸੀ-ਕਈਆਂ ਨੇ ਸੁਰੂ ਕਰ ਲਈ। ਜੇ ਹੁਣ ਵੀ ਇਹ ਖੇਡ ਪ੍ਰਬੰਧਕ ਚਾਹੁਣ ਤਾਂ ਮੈਂ ਆਪਣਾ ਸਮਾਂ ਦੇ ਸਕਦਾ ਹਾਂ। ਸਾਰੇ ਵਰਗ ਦੇ ਦਰਸ਼ਕ ਜੇ ਖੇਡਾਂ ਚ ਸ਼ਾਮਿਲ ਹੋਣ ਤਾਂ ਰੰਗ ਵੱਖਰੇ ਹੀ ਹੋਣਗੇ ਤੇ ਸਾਰੇ ਘਰੋ ਘਰੀ ਖੁਸ਼ੀ ਵੀ ਲੈ ਕੇ ਜਾਣਗੇ। ਆਪਸੀ ਨਫ਼ਰਤ ਤਣਾਅ ਵੀ ਘਟੇਗਾ ਤੇ ਪਿਆਰ ਦਾ ਹਿੱਕਾਂ ਚ ਉੱਗਣਾਂ ਸੁਭਾਵਿਕ ਵੀ ਹੋ ਸਕਦਾ ਹੈ। ਮੇਰਾ ਤਾਂ ਦਿਲ ਕਰਦਾ ਹੈ ਕਿ ਦੁਨੀਆਂ ਚ ਸਾਰੇ ਬਦੇਸਾਂ ਚ ਇਹ ਲੋਕ ਖੇਡਾਂ ਘਰ ਕਰ ਜਾਣ-‘ਕੱਲੀ ਕਬੱਡੀ ਹੀ ਸਾਡੀ ਖੇਡ ਨਹੀਂ ਹੈ-ਇਸ ਰਾਹ ਤੇ ਟੁਰਨ ਨਾਲ ਗੁਰਦਵਾਰਿਆਂ ਚੋਂ ਲੜਾਈਆਂ ਜੰਗ ਵੀ ਕਿਤੇ ਅਲੋਪ ਹੋ ਜਾਣਗੇ। ਪਿਆਰ ਮੇਲ ਮਿਲਾਪ ਹਰ ਦਰ ਘਰ ਚ ਆ ਦਸਤਕ ਦੇਵੇਗਾ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ