Fri, 19 April 2024
Your Visitor Number :-   6984402
SuhisaverSuhisaver Suhisaver

ਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਘਾਰ -ਬੁੱਧ ਸਿੰਘ ਨੀਲੋਂ

Posted on:- 12-06-2015

suhisaver

ਵਿੱਦਿਅਕ ਖੇਤਰ ਵਿੱਚ ਉੱਚ ਸਿੱਖਿਆ ਦੀਆਂ ਡਿਗਰੀਆਂ ਵਿੱਚੋਂ ਐਮ.ਫਿਲ., ਪੀਐਚ.ਡੀ. ਅਤੇ ਡੀ.ਲਿੱਟ ਦੀਆਂ ਡਿਗਰੀਆਂ ਆਉਂਦੀਆਂ ਹਨ। ਇਹ ਡਿਗਰੀਆਂ ਤਾਂ ਸਿਰਫ਼ ਨੌਕਰੀ ਲਈ ਹਨ ਪਰ ਜੇ ਮਨੁੱਖ ਨੇ ਸਿੱਖਣਾ ਹੋਵੇ ਤਾਂ ਉਸ ਲਈ ਸਾਰੀ ਉਮਰ ਵੀ ਘੱਟ ਹੈ। ਸਾਡੀਆਂ ਯੂਨੀਵਰਸਿਟੀਆਂ ਵਿੱਚ ਹਰ ਵਿਸ਼ੇ ਉੱਪਰ ਇਹ ਡਿਗਰੀਆਂ ਪ੍ਰਾਪਤ ਕਰਨ ਲਈ ਪ੍ਰਬੰਧ ਹਨ। ਇਸ ਸਮੇਂ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਿਤ ਹੋ ਰਹੀ ਖੋਜ ਦੀ ਗੱਲ ਕਰਨਾ ਬਹੁਤ ਹੀ ਗੰਭੀਰ ਵਿਸ਼ਾ ਹੈ ਅਤੇ ਇਸ ਬਾਰੇ ਅਸਲੀਅਤ ਤੋਂ ਪਰਦਾ ਚੁੱਕਣਾ ਔਖਾ ਕਾਰਜ ਹੈ। ਇਸ ਦਾ ਮੁੱਖ ਕਾਰਨ ਯੂਨੀਵਰਸਿਟੀਆਂ ਵਿੱਚ ਬੈਠੇ ਵਿਦਵਾਨ ਹਨ। ਖੋਜ ਨੂੰ ਲੈ ਕੇ ਜੋ ਭੂਮਿਕਾ ਯੂਨੀਵਰਸਿਟੀਆਂ ਵਿੱਚ ਕੁਰਸੀਆਂ ‘ਤੇ ਬੈਠੇ ਸਾਡੇ ਵਿਦਵਾਨ ਨਿਭਾ ਰਹੇ ਹਨ ਉਸ ਬਾਰੇ ਕੁਝ ਲਿਖਦਿਆਂ ਕਲਮ ਕੰਬਦੀ ਹੈ। ਜਦੋਂ ਅਸੀਂ ਇਨ੍ਹਾਂ ਡਿਗਰੀਆਂ ਲਈ ਪੇਸ਼ ਕੀਤੇ ਖੋਜ ਨਿਬੰਧਾਂ ਅਤੇ ਖੋਜ ਪ੍ਰਬੰਧਾਂ ਨੂੰ ਤੀਜੀ ਅੱਖ ਨਾਲ ਵਾਚਦੇ ਹਾਂ ਤਾਂ ਬਹੁਤ ਅਫ਼ਸੋਸ ਹੁੰਦਾ ਹੈ। ਉੱਚ ਸਿੱਖਿਆ ਸੰਸਥਾਵਾਂ ਡਿਗਰੀਆਂ ਰਾਹੀਂ ਸਾਡੇ ਸਮਾਜ ਦੇ ਵਿੱਚ ਅਜਿਹੇ ਪੜ੍ਹੇ ਲਿਖੇ ਅਨਪੜ੍ਹਾਂ ਦੀ ਗਿਣਤੀ ਵਧਾ ਰਹੀਆਂ ਹਨ ਜੋ ਹੱਥਾਂ ਵਿੱਚ ਡਿਗਰੀਆਂ ਤਾਂ ਚੁੱਕੀ ਫਿਰਦੇ ਹਨ ਪਰ ਉਨ੍ਹਾਂ ਕੋਲ ਗਿਆਨ ਦਾ ਖ਼ਜ਼ਾਨਾ ਨਹੀਂ ਹੁੰਦਾ। ਇਨ੍ਹਾਂ ਵਿੱਚੋਂ ਕਈ ਡਿਗਰੀਆਂ ਤੇ ਆਪਣੇ ਨਿਗਰਾਨਾਂ ਦੀ ਕ੍ਰਿਪਾ ਦ੍ਰਿਸ਼ਟੀ ਸਹਾਰੇ ਨੌਕਰੀਆਂ ਵੀ ਪ੍ਰਾਪਤ ਕਰ ਲੈਂਦੇ ਹਨ।

ਕਈ ਵਰ੍ਹੇ ਪਹਿਲਾਂ ਇੱਕ ਵਿਦਵਾਨ ਨੇ ਆਖਿਆ ਸੀ ਪੰਜਾਬ, ਪੰਜਾਬੀ, ਜੰਮੂ, ਕੁਰੂਕੁਸ਼ੇਤਰ, ਦਿੱਲੀ ਤੇ ਅੰਮ੍ਰਿਤਸਰ ਯੂਨੀਵਰਸਿਟੀਆਂ ਵਿੱਚ ਦੋ ਹਜ਼ਾਰ ਦੇ ਕਰੀਬ ਖੋਜਾਰਥੀ ਪੀਐਚ.ਡੀ. ਡਿਗਰੀ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਐਮ.ਫਿਲ ਕਰਨ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ਤੋਂ ਉੱਤੇ ਲੰਘ ਗਈ ਹੈ। ਇਨ੍ਹਾਂ ਪੀਐਚ.ਡੀ. ਕਰ ਚੁੱਕੇ ਅਖੌਤੀ ਵਿਦਵਾਨਾਂ ਵਿੱਚੋਂ ਕੋਈ ਸਵਾ ਕੁ ਸੌ ਵਿਦਵਾਨ ਹਨ ਜਿਹੜੇ ਸਰਗਰਮ ਰੂਪ ਵਿੱਚ ਆਪਣੀ ਭੂਮਿਕਾ ਨਿਭਾਅ ਰਹੇ ਹਨ, ਜਦੋਂਕਿ ਬਾਕੀ ਦੇ ‘ਵਿਦਵਾਨ ਡਾਕਟਰ’ ਆਪਣੀ ਡਿਗਰੀ ਨੂੰ ਨੌਕਰੀ ਵੱਟੇ ਪਾ ਕੇ ਕੇਵਲ ਤਨਖ਼ਾਹ ਹੀ ਲੈ ਰਹੇ ਹਨ ਤੇ ਬੱਚੇ ਪਾਲ ਰਹੇ ਹਨ। ਇਨ੍ਹਾਂ ਸਵਾ ਸੌ ਵਿੱਚੋਂ ਮਸਾਂ 30 ਦੇ ਕਰੀਬ ਵਿਦਵਾਨ ਹਨ ਜਿਹੜੇ ਖੋਜ ਤੇ ਆਲੋਚਨਾ ਵਿੱਚ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੇ ਹਨ ਤੇ ਕਰਵਾ ਰਹੇ ਹਨ। ਬਾਕੀ ਦੇ ਵਿਦਵਾਨ ਰੀਵਿਊਕਾਰੀ ਤੋਂ ਵਧੇਰੇ ਕੁਝ ਵੀ ਨਹੀਂ ਕਰ ਰਹੇ।

ਯੂਨੀਵਰਸਿਟੀਆਂ ਦੇ ਨਿਯਮਾਂ ਅਨੁਸਾਰ ਪੀ.ਐਚ.ਡੀ. ਕਰਨ ਦੇ ਲਈ ਖੋਜਾਰਥੀ ਨੂੰ ਆਪਣਾ ਨਿਗਰਾਨ ਲੱਭਣ ਲਈ ਯੂਨੀਵਰਸਿਟੀਆਂ ਵਿੱਚ ਗੇੜੇ ਮਾਰਨੇ ਪੈਂਦੇ ਹਨ। ਉਸ ਦੇ ਇੰਨੇ ਗੇੜੇ ਮਰਵਾਏ ਜਾਂਦੇ ਹਨ ਕਿ ਕਈ ਵਾਰ ਤਾਂ ਖੋਜਾਰਥੀ ਥੱਕ ਹਾਰ ਕੇ ਘਰ ਹੀ ਬੈਠ ਜਾਂਦਾ ਹੈ। ਕਈ ਵਾਰ ਸਿਫ਼ਾਰਸ਼ਾਂ ਵੀ ਕਰਵਾਉਣੀਆਂ ਪੈਂਦੀਆਂ ਹਨ। ਗਾਈਡ ਨਾਲ ਰਿਸ਼ਤੇਦਾਰੀਆਂ ਅਤੇ ਮਿੰਨਤਾਂ ਤਰਲੇ ਕਰਨੇ ਕੱਢਣੇ ਪੈਂਦੇ ਹਨ ਫਿਰ ਕਿਤੇ ਗਾਈਡ ਦੇ ਮਨ ‘ਚ ਮਿਹਰ ਪੈਂਦੀ ਹੈ। ਫਿਰ ਉਸ ਨੂੰ ਆਪਣੇ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ। ਵਿਸ਼ੇ ਦੀ ਚੋਣ ਤੋਂ ਬਾਅਦ ਫੇਰ ਸਾਰੀਆਂ ਯੂਨੀਵਰਸਿਟੀਆਂ ਵਿੱਚੋਂ ਇਹ ਖੋਜ ਕੀਤੀ ਜਾਂਦੀ ਹੈ ਕਿ ਜਿਹੜਾ ਖੋਜਾਰਥੀ ਜਿਸ ਵਿਸ਼ੇ ਉੱਪਰ ਕੰਮ ਕਰਨਾ ਚਾਹੁੰਦਾ ਹੈ ਕੀ ਇਸ ਵਿਸ਼ੇ ਉੱਪਰ ਪਹਿਲਾਂ ਤਾਂ ਨਹੀਂ ਖੋਜ ਹੋ ਚੁੱਕੀ। ਇਸ ਦਾ ਪਤਾ ਖੋਜਾਰਥੀ ਨੂੰ ਖ਼ੁਦ ਹੀ ਕਰਨਾ ਪੈਂਦਾ ਹੈ ਜਦੋਂਕਿ ਇਹ ਕੰਮ ਯੂਨੀਵਰਸਿਟੀਆਂ ਦਾ ਹੁੰਦਾ ਹੈ ਕਿ ਉਹ ਆਪਸ ‘ਚ ਰਾਬਤਾ ਰੱਖਣ ਤੇ ਖੋਜ ਲਈ ਆਪਸ ਵਿੱਚ ਜਾਣਕਾਰੀ ਸਾਂਝੀ ਕਰਨ ਤੇ ਹਰ ਨਵੇਂ ਵਿਸ਼ੇ ‘ਤੇ ਖੋਜ ਕਰਵਾਉਣ ਤਾਂ ਕਿਤੇ ਦੁਹਰਾਉ ਨਾ ਹੋਵੇ। ਕੁੜੀਆਂ ਲਈ ਇਸ ਮਾਰਗ ਨੂੰ ਇਸ ਲਈ ਮੁਸ਼ਕਿਲ ਬਣਾ ਕੇ ਵਿਖਾਇਆ ਜਾਂਦਾ ਹੈ ਕਿ ਉਹ ਉਨ੍ਹਾਂ ਦੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਸਕਣ। ਉਨ੍ਹਾਂ ਤੋਂ ਯੂਨੀਵਰਸਿਟੀਆਂ ਵੱਧ ਤੋਂ ਵੱਧ ਚੱਕਰ ਲਵਾਏ ਜਾਂਦੇ ਹਨ ਤਾਂ ਕਿ ਉਹ ਭੱਜ-ਨੱਠ ਕੇ ਉਨ੍ਹਾਂ ਦੀ ਛੱਤਰ ਛਾਇਆ ਹੇਠ ਆ ਜਾਣ। ਵਿਦਵਾਨ ਗਾਈਡਾਂ ਵੱਲੋਂ ਕਈ ਬੇਵੱਸ ਖੋਜਾਰਥੀਆਂ ਦਾ ਸੋਸ਼ਣ ਕਰਨ ਦੀ ਕਹਾਣੀ ਵੀ ਜੱਗ ਜ਼ਾਹਿਰ ਹੈ। ਇਹ ਸਭ ਕੁਝ ਕਿਸੇ ਇੱਕ ਯੂਨੀਵਰਸਿਟੀ ਵਿੱਚ ਨਹੀਂ ਹੁੰਦਾ ਸਗੋਂ ਸਭ ਯੂਨੀਵਰਸਿਟੀਆਂ ਵਿੱਚ ਹੋ ਰਿਹਾ ਹੈ। ਇਸ ਡਿੱਗ ਰਹੀ ਨੈਤਿਕਤਾ ਬਾਰੇ ਕਿਤੇ ਕਿਤੇ ਕੋਈ ਅਣਖ ਦੀ ਕੋਈ ਲਾਟ ਉਠਦੀ ਹੈ। ਜਿਵੇਂ ਪਿਛਲੇ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉੱਠੀ ਸੀ।
ਇਸ ਸੱਚ ਦਾ ਦੂਜਾ ਪਾਸਾ ਇਹ ਵੀ ਹੈ ਕਿ ਜੇ ਤੁਸੀਂ ਕਿਸੇ ਨਿਗਰਾਨ ਲਈ ਲਾਟ ਬਣ ਰੌਸ਼ਨੀ ਨਹੀਂ ਦੇ ਸਕਦੇ ਤਾਂ ਫਿਰ ਤੁਸੀਂ ਮਾਇਆ ਰਾਹੀਂ ਇਹ ਕੰਮ ਕਰਵਾ ਸਕਦੇ ਹੋ। ਫੇਰ ਤੁਹਾਡੇ ਦੁਆਰਾ ਕੀਤਾ ਗਿਆ ਕੰਮ ‘ਮਹਾਨ’ ਖੋਜ ਬਣ ਜਾਂਦਾ ਹੈ ਕਿਉਂਕਿ ਤੁਹਾਡੀ ਹੁਸਨ ਦੀ ਜਾਂ ਫਿਰ ਮਾਇਆ ਦੀ ‘ਰੌਸ਼ਨੀ’ ਨੇ ਸਾਡੀਆਂ ਯੂਨੀਵਰਸਿਟੀਆਂ ਵਿੱਚ ਬੈਠੇ ‘ਵਿਦਵਾਨਾਂ’ ਦੇ ਹਨੇਰੇ ਘਰਾਂ ਅੰਦਰ ਚਾਨਣ ਕੀਤਾ ਹੁੰਦਾ ਹੈ।
ਹੁੰਦਾ ਉਹੀ ਕੁਝ ਹੈ ਜੋ ਨਿਗਰਾਨ ਚਾਹੁੰਦਾ ਹੈ। ਜਦੋਂ ਨਿਗਰਾਨ ਦੇ ਇਸ਼ਾਰਿਆਂ ਉੱਪਰ ਖੋਜਾਰਥੀ ਨੱਚਦਾ ਹੈ, ਫੇਰ ਉਸ ਦੇ ਪੇਸ਼ ਕੀਤੇ ਥੀਸਿਸ ਉੱਪਰ ਸਾਡੇ ਪ੍ਰੀਖਿਅਕ ਵੀ ਅੱਖਾਂ ਮੀਟ ਕੇ ‘ਮਹਾਨ ਖੋਜ’ ਦਾ ਤਸਦੀਕ ਸ਼ੁਦਾ ਸਰਟੀਫ਼ਕੇਟ ਯੂਨੀਵਰਸਿਟੀ ਨੂੰ ਭੇਜ ਦਿੰਦੇ ਹਨ ਕਿਉਂਕਿ ਇਹ ਸਭ ‘ਕਾਰੋਬਾਰ’ ਰਲ ਮਿਲ ਕੇ ਹੀ ਚੱਲਦਾ ਹੈ।

ਇੱਕੋ ਵਿਸ਼ੇ ‘ਤੇ ਖੋਜ ਕਰਨੀ ਕਿੰਨੀ ਕੁ ਜਾਇਜ਼ ਹੈ? ਇਹ ਤਾਂ ਯੂਨੀਵਰਸਿਟੀਆਂ ਦੇ ਇਹ ‘ਮਹਾਨ ਵਿਦਵਾਨ’ ਹੀ ਦੱਸ ਸਕਦੇ ਹਨ। ਪੀਐਚ ਡੀ ਦੇ ਕਿੰਨੇ ਹੀ ਅਜਿਹੇ ‘ਥੀਸਿਸ’ ਹਨ, ਜਿਨ੍ਹਾਂ ਦਾ ਵਿਸ਼ਾ ਇੱਕੋ ਹੀ ਹੈ ਜਾਂ ਫਿਰ ਉਸ ਵਿੱਚ ਸ਼ਬਦਾਂ ਦੀ ਹੇਰ-ਫੇਰ ਹੈ। ਇਹੀ ਹੇਰ-ਫੇਰ ਉਨ੍ਹਾਂ ਅਧਿਆਇ ਵੰਡ ਵਿੱਚ ਕੀਤੀ ਹੈ। ਇਹ ਸ਼ਬਦਾਂ ਦੀ ਖੇਡ ‘ਚ ਕਿਵੇਂ ਸਿਾਂਧਤਕ ਅਧਿਆਇ ਨੂੰ ਅੱਗੇ ਪਿੱਛੇ ਕਰ ਕੇ ਆਪਣੇ ਥੀਸਿਸ ਵਿੱਚ ਚੇਪਿਆ ਜਾਂਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਯੂਨੀਵਰਸਿਟੀਆਂ ਵਿੱਚ ਆਏ ਸਾਲ ਅਜਿਹੇ ਥੀਸਿਸ ਪੇਸ਼ ਕਰ ਰਹੀਆਂ ਹਨ ਜੇ ਇਨ੍ਹਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਬਹੁਤ ਕੁਝ ਅਜਿਹਾ ਸਾਹਮਣੇ ਆਵੇਗਾ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਇੱਕ ਗੱਲ ਤਾਂ ਇਹ ਹੋਵੇਗੀ ਕਿ ਬਹੁਤ ਸਾਰੇ ‘ਮਹਾਨ ਵਿਦਵਾਨਾਂ’ ਦੀ ਰੋਜ਼ੀ-ਰੋਟੀ ਤਾਂ ਜਾਵੇਗੀ ਹੀ ਅਤੇ ਨਾਲ ਹੀ ਉਨ੍ਹਾਂ ਦੇ ਨਾਂਅ ਦੇ ਨਾਲ ਲੱਗਿਆ ਡਾਕਟਰ ਸ਼ਬਦ ਵੀ ਉਨ੍ਹਾਂ ਨੂੰ ਬਿੱਛੂ ਵਾਂਗ ਲੱਗੇਗਾ, ਪਰ ਇਨ੍ਹਾਂ ਦੀ ਪੜਤਾਲ ਕੌਣ ਕਰਵਾਏਗਾ ਤੇ ਕਰੇਗਾ?

ਸੰਪਰਕ: +91 94643 70823

Comments

Gurpreet Mann

ਕਈ ਵਾਰ ਸਰੀਰਕ ਸੋਸਣ ਵੀ ਕੀਤਾ ਜਾਂਦਾ

Rupinder singh Dhillon

sikke de dowe hi passe hunde ne .. kujh students v short cut apna k matlv hall krwaunde amm dekhe ja sakde ne te kujh teachrs apne niji kamkar layi ayog students nu v prmote kri ja rahe hunde dekh sakde an .. masla eh e ke ki khoj sirf job lain da zaria bn gyi e , rehndi kasar cast n minorities de pakh ton miln walia fellowships ne kadhti , kinne hi ayog te asmrth studnts jo m fill kr rae hunde ne oh ph d ch apni seat book kra jande ne cz ohna kol fellowship hundi e kayi fellowships dia seats tan guide kol count vnhi hundian .. eho je mhoul vich kyu koi ugc fellowship jrf test di tyari kruga jad ohnu pta v paise tan ohton bina hi mil jange... pehlan hoi research di evaluation v nhi krwai ja rahi kinne hi theses chori de likhe ne coppy krk likhe ne .. jo koi eh work kr ria evaluation da ohdi dhaun utte talwar latak rhi hundi e cz jina de khilaf oh koi chori ja coppy da saboot apne theses ch dena oh sare hun de teachr bne bethe colges uni ch kursian mallin bethe ne so ohna kol hi theses jana ohda oh kyu paas krnge te apne khilaf sunange ,? students v es field nu passion di bjaye dang tpaoo kita bna rae ne ik khoji da kam ik theses ja digri puri hon tak pura nhi hunda blk till end of life tak oh vision ne saath dena hunda ..nilon g khud sirdi bande ne oh kine chir ton ludhyane es sare vartare utte nazar rakhe hoe ne chnga lmudda ubharya e te likhya v ... like de dowe hi passe hunde ne.. kujh students v short cut apna k matlv hall krwaunde am dekhe ja sakde ne te kujh teachrs app niji kamkar lady you students nu v prmote kri ja rahi hunde dekh sakde an.. masla eh e ke ki khoj sirf job lain da zaria bnn gyi e, rebound kassar cast n minorities de pakh ton miln walia fellowships ne kadhti, kine hi you te asmrth students jo m fill kr rae hunde ne oh ph d ch apni seat book kra janis ne cz ohna kol fellowship hundi ee aye fellowships dia seats tan guide kol count vnhi hundian.. eho je mhoul vich kyu koi ugc fellowship jrf test di tyari kruga jad ohnu pta v paise tan ohton bina hi mil jange... pehlan hoi research di evaluation v nhi krwai ja rahi kinne hi theses chori de likhe ne copy krk likhe ne.. jo koi eh work kr ria evaluation da ohdi dhaun utte talwar latak rhi hundi e cz join de khalil oh koi chori ja copy da sabot ap theses ch dena oh sare honey de teachr bne bethe colges uni ch kursian malin bethe ne so ohna kol hi theses jana ohda oh kyu paas krnge te app khalil sunange,? students v es field nu passion di bjaye dang tpc kita bna rae ne ik khoji da kam ik theses ja digri puri hon tak pura nhi hunda black till end of life tak oh vision ne saath dena hunda.. nilon g khud sirdi bande ne oh kine chir ton ludhyane es sare vartare ute nazar radhi hoe ne chnga lmudda ubharya e te likhya v...

pritpal Singh Malhi

Why Ph D aspirants are being exploited by the Guides can also be a subject for research........

CoreyRouse

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ