Mon, 11 November 2019
Your Visitor Number :-   1868366
SuhisaverSuhisaver Suhisaver
ਕਰਤਾਰਪੁਰ ਲਾਂਘਾ ਸਮਝੌਤੇ 'ਤੇ ਦਸਤਖਤ, ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ               ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ              

ਲੋਕ ਹੱਸਦੇ ਨੂੰ ਦੇਖ਼ ਕੇ ਰੋਂਦੇ ਹਨ, ਰੋਂਦੇ ਨੂੰ ਹਸਾਉਂਦੇ ਹਨ - ਸਤਵਿੰਦਰ ਕੌਰ ਸੱਤੀ

Posted on:- 06-06-2016

ਮਿਹਨਤੀ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਹੌਸਲਾਂ ਬੁਲੰਦ ਰੱਖਣਾ ਹੈ। ਲੋਕਾਂ ਦੀ ਚਰਚਾ ਵਿੱਚੋਂ ਵੀ ਸਬਕ ਸਿੱਖਣਾ ਹੈ। ਉਸ ਵਿੱਚ ਵੀ ਫਾਇਦੇ ਦੀਆਂ ਗੱਲਾਂ ਹੁੰਦੀਆਂ ਹਨ। ਕਈ ਬਿਮਾਰੀਆਂ ਦੀ ਦਵਾਈ ਕੋੜੀ ਵੀ ਹੁੰਦੀ ਹੈ। ਦੋਸਤ, ਦੁਸਮਣ ਦੋਂਨੇਂ ਹੀ ਸਾਡਾ ਪੂਰਾ ਖਿਆਲ ਰੱਖਦੇ ਹਨ। ਲੋਕ ਸਾਡੀ ਪਾਵਰ ਹਨ। ਲੋਕਾਂ ਕਰਕੇ ਹੀ ਅਸੀ ਹਾਂ। ਸਾਡਾ ਨਾਂਮ ਹੈ। ਸਾਡੀ ਪੁਜੀਸ਼ਨ ਹੈ। ਅਸੀਂ ਆਮ ਲੋਕਾਂ ਵਿਚੋਂ ਨਹੀਂ ਹਾਂ। ਖ਼ਾਸ ਹਾਂ। ਇਸੇ ਲਈ ਲੋਕਾਂ ਦਾ ਧਿਆਨ ਸਾਡੇ ਵਿੱਚ ਰਹਿੰਦਾ ਹੈ। ਹੀਰੇ ਦੀ ਪਹਿਚਾਣ ਲੋਕ ਕਰਦੇ ਹਨ। ਹੀਰੇ ਵਿੱਚ ਗੁਣ, ਲਾਭ ਹੋਣ ਕਰਕੇ, ਲੋਕ ਉਸ ਤੱਕ ਪਹੁੰਚਣਾਂ ਚਹੁੰਦੇ ਹਨ। ਹੀਰਾ ਹਰ ਕਿਸੇ ਦੇ ਹੱਥ ਨਹੀਂ ਲੱਗਦਾ। ਕਾਂਮਜਾਬ ਬੰਦਾ ਵੀ ਕੋਈ-ਕੋਈ ਹੁੰਦਾ ਹੈ। ਲੋਕ ਕਾਮਯਾਬ ਬੰਦੇ ਦੀ ਚਰਚਾ ਤੇ ਪ੍ਰਸੰਸਾ ਕਰਦੇ ਹਨ।

ਜਦੋਂ ਲੋਕਾਂ ਕੋਲ ਮੂਹਰੇ ਵਾਲੇ ਦੇ ਬਰਾਬਰ ਦੀ ਚੀਜ਼ ਨਹੀਂ ਹੁੰਦੀ। ਉਹ ਉਸ ਵਰਗਾ ਨਹੀਂ ਬੱਣ ਸਕਦੇ। ਉਹੀ ਚੀਜ਼ ਹਾਂਸਲ ਨਹੀਂ ਕਰ ਸਕਦੇ। ਉਹੀ ਹਾਸਲ ਕਰਨ ਦੀ ਪਾਵਰ ਨਹੀਂ ਹੁੰਦੀ। ਹੱਥ ਨਾ ਪਹੁੰਚੇ ਥੂ ਕੋੜੀ। ਜਿਲਸੀ ਹੁੰਦੀ ਹੈ। ਜੇ ਦੋਸਤ, ਪਤੀ-ਪਤਨੀ ਕੋਲ ਆਪਦੇ ਤੋਂ ਵੱਧ ਸਹੂਲਤਾਂ, ਪੈਸੇ, ਜਾਇਦਾਦ ਹੈ।

ਕਈਆਂ ਨੂੰ ਤਕਲੀਫ਼ ਹੁੰਦੀ ਹੈ। ਜੇ ਲੋਕਾਂ ਕੋਲ ਉਹੀ ਚੀਜ਼, ਹੈਸੀਅਤ, ਸ਼ਕਤੀ ਹੋਵੇ। ਬੰਦਾ ਦੂਜੇ ਵੱਲ ਧਿਆਨ ਵੀ ਨਹੀਂ ਦਿੰਦਾ। ਜੇ ਪਹੁੰਚ ਨਹੀਂ ਹੈ। ਬੰਦਾ ਸ਼ਕਤੀ ਸ਼ਾਲੀ ਬੰਦੇ ਨੂੰ ਗਿਰਾਉਣ ਨੂੰ ਫਿਰਦਾ ਹੈ। ਭੁੱਖਾ ਹੀ ਅੰਨ ਵੱਲ ਦੇਖੇਗਾ। ਰੱਜਿਆ ਹੋਇਆ ਜੇ ਖਾਣੇ ਦੀ ਵਾਸ਼ਨਾ ਵੀ ਲਵੇਗਾ। ਖਾਣਾ ਬਾਹਰ ਆ ਸਕਦਾ ਹੈ। ਲੋਕਾਂ ਤੋਂ ਕੀ ਲੈਣਾ ਹੈ? ਲੋਕਾਂ ਦੀਆਂ ਗੱਲਾਂ ਦਾ ਅਸਰ ਕਿਉਂ ਕਰਦੇ ਹਾਂ? ਜਦੋਂ ਅਸੀਂ ਆਪਦੇ ਬੱਚਿਆਂ, ਪਤੀ-ਪਤਨੀ, ਮਾ਼ਪਿਆਂ ਦੀਆਂ ਗੱਲਾਂ ਨਹੀਂ ਸੁਣਦੇ। ਆਪਦੀ ਮਰਜ਼ੀ ਕਰਦੇ ਹਾਂ। ਸਹਮਣੇ ਤੋਂ ਗੇਂਦ ਆ ਰਹੀ ਹੈ। ਪਿੱਛੇ ਦਿਵਾਰ ਹੈ। ਫੈਸਲਾਂ ਤੁਸੀਂ ਕਰਨਾ ਹੈ। ਕੀ ਗੇਂਦ ਦੇ ਮੂਹਰੇ ਹੋ ਕੇ, ਉਸ ਨੂੰ ਬੋਚਣਾਂ ਹੈ? ਕੀ ਗੇਂਦ ਅੱਖ, ਮੂੰਹ, ਸਿਰ ਵਿੱਚ ਮਰਵਾ ਕੇ ਸੱਟ ਖਾਣੀ ਹੈ? ਜਾਂ ਕੰਧ ਵਿੱਚ ਵੱਜ ਕੇ, ਉਸ ਬੰਦੇ ਵੱਲ ਮੁੜਨ ਦੇਣੀ ਹੈ। ਜਿਸ ਨੇ ਗੇਮ ਸ਼ੁਰੂ ਕੀਤੀ ਹੈ। ਲੋਕਾਂ ਦੀਆਂ ਗੱਲਾਂ ਦਾ ਅਸਰ ਨਹੀਂ ਕਰਨਾ।

ਬੰਦੇ ਦਾ ਮਨ ਸੂਰਜ ਦੀ ਰੋਸ਼ਨੀ ਤੋਂ ਵੀ ਤੇਜ਼ ਹੈ। ਬੰਦਾ ਸੈਂਕਿਡਾਂ ਵਿੱਚ ਕਈ ਵਿਚਾਰ ਸੋਚਦਾ ਹੈ। ਕਦੇ ਬਹੁਤ ਊਚਾ ਸੋਚਦਾ ਹੈ। ਬਹੁਤ ਮਹਾਨ ਗੱਲਾਂ ਕਰਦਾ ਹੈ। ਲੋਕਾਂ ਦੀ ਮਦਦ ਕਰਦਾ ਹੈ। ਕਦੇ ਸੋਚ ਵਿੱਚ ਬਿਲਕੁਲ ਗਿਰ ਜਾਂਦਾ ਹੈ। ਚੋਰੀ, ਕੱਤਲ ਸੋਚ ਕੇ ਕਰਦਾ ਹੈ। ਕਿਹਦੀ-ਕਿਹਦੀ ਸੋਚਣੀ ਤੇ ਪਹਿਰਾ ਦੇਵਾਂਗੇ। ਜਦੋਂ ਕੋਈ ਮੇਰੇ ਨਾਲ ਗੱਲਾਂ ਕਰਦਾ ਹੈ। ਉਹ ਮੇਰਾ ਲੱਗਦਾ ਹੈ। ਪਿਠ ਕਰਦੇ ਹੀ ਦੂਜੇ ਬੰਦੇ ਨਾਲ ਮੇਰੀਆਂ ਹੀ ਗੱਲਾਂ ਕਰਦਾ ਹੈ। ਬੰਦੇ ਦਾ ਮਨ ਸ਼ੈਤਾਨ ਹੈ। ਕਿਸੇ ਤੋਂ ਕੁਝ ਵੀ ਆਸ ਨਾਂ ਕਰੀਏ। ਲੋਕ ਸਾਡੇ ਬਾਰੇ ਕੀ ਕਹਿੰਦੇ ਹਨ? ਜਦੋਂ ਵੀ ਕੋਈ ਗੁੱਸੇ ਕਰਦਾ ਹੈ। ਕਿਸੇ ਤੇ ਸੜਦਾ, ਲੜਦਾ, ਚੁਗਲੀ ਕਰਦਾ ਹੈ। ਸਬ ਤੋਂ ਪਹਿਲਾਂ ਆਪਦੇ ਸ਼ਰੀਰ ਤੇ ਅਸਰ ਹੁੰਦਾ ਹੈ। ਜੇ ਕਿਸੇ ਤੇ ਗੁੱਸਾ ਕੀਤਾ। ਜੇ ਮੂਹਰਲੇ ਨੇ ਅਸਰ ਹੀ ਨਹੀਂ ਕੀਤਾ। ਕਈ ਬੰਦੇ ਐਸੇ ਹਨ। ਧਿਆਨ ਹੀ ਨਹੀਂ ਦਿੰਦੇ। ਅਸਰ ਨਹੀਂ ਕਰਦੇ। ਜਾਂ ਸੁਰਤ ਕਿਤੇ ਹੋਰ ਹੁੰਦੀ ਹੈ। ਜੇ ਕਿਸੇ ਦਾ ਧਿਆਨ ਹੁੰਦਾ ਵੀ ਹੈ। ਕਈ ਲੋਕ ਹੱਸ ਕੇ ਟਾਲ ਦਿੰਦੇ ਹਨ। ਕਈ ਥੋੜੇ ਸਮੇਂ ਲਈ ਡਿਸਟਰਬ ਹੁੰਦੇ ਹਨ।

ਕਈਆਂ ਨੂੰ ਜਦੋਂ ਹੀ ਹੋਰ ਗੱਲ ਲੱਭਦੀ ਹੈ। ਪਹਿਲੀ ਗੱਲ ਭੁੱਲ ਜਾਂਦੇ ਹਨ। ਕਈ ਐਸੇ ਵੀ ਹਨ। ਜੋ ਦੂਜੇ ਦੀ ਗੁੱਸੇ ਦੀ ਗੱਲ ਨੂੰ ਉਮਰ ਭਰ ਨਹੀਂ ਭੁੱਲਦੇ। ਜਦੋਂ ਹੀ ਉਹ ਬੰਦਾ ਦੇ਼ਖਿਆ। ਝੱਟ ਮੱਥੇ ਵਿੱਚ ਤਿਉੜੀਆਂ ਪਾ ਲੈਂਦੇ ਹਨ। ਦੂਜੇ ਪਾਸੇ ਦੇਖ਼ਣ ਲੱਗ ਜਾਂਦੇ ਹਨ। ਕਈ ਐਸੇ ਵੀ ਬੰਦੇ ਹਨ। ਜੋ ਗੁੱਸੇ ਵਾਲੇ ਨੂੰ ਵੀ ਖੁਸ਼ ਕਰ ਦਿੰਦੇ ਹਨ। ਉਸ ਵੱਲ ਦੇਖਣਾ ਹੈ। ਥੋੜਾ ਜਿਹਾ ਮੁਸਕਰਾਉਣਾ ਹੈ। ਹਾਲ-ਚਾਲ ਪੁੱਛਣਾ ਹੈ। ਇੰਨਾ ਹੀ ਕਹਿਣਾ ਹੈ, " ਛੱਡ ਯਾਰ ਗੁੱਸੇ ਨੂੰ, ਇਕੱਠੇ ਬੈਠਦੇ ਹਾਂ। ਚਾਹ ਪੀਂਦੇ ਹਾਂ। ਜੇ ਕੋਈ ਮੇਰੀ ਐਸੀ ਗੱਲ ਤੁਹਾਨੂੰ ਡਿਸਟਰਬ ਕਰਦੀ ਹੈ। ਉਸ ਨੂੰ ਦੋਨੇਂ ਹੀ ਭੁਲਾ ਦਈਏ। ਮੈਂ ਕਦੇ ਸੋਚਿਆ ਨਹੀਂ ਸੀ। ਤੁਹਾਨੂੰ ਇਸ ਤਰ੍ਹਾਂ ਲੱਗੇਗਾ। ਤੁਸੀ ਬਹੁਤ ਸਮਾਟ ਲੱਗਦੇ ਹੋ। ਬਹੁਤ ਵਧੀਆ ਕੰਮ ਕਰਦੇ ਹੋ। " ਬੰਦਾ ਆਪਦੀ ਪ੍ਰਸੰਸਾ ਸੁਣ ਕੇ, ਆਪਦੀ ਖੁਸ਼ਾਮਦੀ ਦੇਖ਼ ਕੇ, ਤੁਹਾਡੀ ਪ੍ਰਸੰਸਾ ਸ਼ੁਰੂ ਕਰ ਦੇਵੇਗਾ। ਦੂਜੇ ਅੱਗੇ ਪਿਆਰ ਨਾਲ ਹੱਲਕੇ ਬਿਚਾਰ ਰੱਖੀਏ। ਉਹ ਝੱਟ ਢਲ ਜਾਵੇਗਾ। ਹੋ ਸਕਦਾ ਹੈ। ਦੋਸਤ ਬੱਣ ਜਾਵੇ। ਉਹ ਅੱਗੇ ਨੂੰ ਚਰਚਾ ਨਹੀਂ ਕਰੇਗਾ।

ਆਪਦੇ ਹੀ ਦਿਮਾਗ, ਟਿਮਪ੍ਰੇਚਰ ਠੀਕ ਰੱਖਣਾ ਹੈ। ਜੇ ਲੋਕਾਂ ਦਾ ਦਿਮਾਗ, ਟਿਮਪ੍ਰੇਚਰ ਠੀਕ ਕਰਨ ਲੱਗੇ। ਬਹੁਤ ਹੈਡਕ ਹੋ ਜਾਵੇਗੀ। ਬੁਖ਼ਾਰ ਦਿਮਾਗ ਨੂੰ ਚੜ੍ਹ ਜਾਵੇਗਾ। ਆਪਦਾ ਦਿਮਾਗ ਠੰਡਾ ਰੱਖਣਾ ਹੈ। ਲੋਕਾਂ ਨੂੰ ਠੀਕ ਨਹੀਂ ਕਰ ਸਕਦੇ। ਜੇ ਐਸਾ ਕਰਾਂਗੇ। ਆਪ ਵੀ ਉਹੀ ਬਿਮਾਰੀ ਲਗਾ ਲਵਾਗੇ। ਚਰਚਾ ਕਰਨ ਵਾਲਿਆਂ ਦੀ ਅਸੀਂ ਵੀ ਚਰਚਾ ਕਰਨ ਲੱਗ ਜਾਵਾਂਗੇ। ਲੋਕਾਂ ਦੀ ਤਬੀਅਤ ਠੀਕ ਕਰਨ ਵਾਲੇ ਡਾਕਟਰਾਂ ਦੀ ਹਾਲਤ ਦੇਖਣੀ ਚਾਹੀਦੀ ਹੈ। ਡਾਕਟਰ ਵਾਰ-ਵਾਰ ਹੱਥ ਧੋਂਦੇ ਰਹਿੰਦੇ ਹਨ। ਹੱਥਾਂ ਬਾਵਾਂ ਨੂੰ ਸੈਨਾਂਟਾਈਜ਼ਰ ਲਗਾਉਂਦੇ ਹਨ। ਘਰ ਜਾ ਕੇ ਪਤਾ ਨਹੀਂ ਕਿੰਨੀ ਬਾਰ ਸਾਬਣ ਲਗਾਉਂਦੇ ਹਨ? ਇਸ ਸਾਰੇ ਕਾਸੇ ਨਾਲ ਜੋ ਚੰਮੜੀ ਤੇ ਅਸਰ ਹੁੰਦਾ ਹੈ। ਉਸ ਦਾ ਅਸਰ ਸਰੀਰ ਤੇ ਮਨ, ਦਿਮਾਗ ਤੇ ਹੁੰਦਾ ਹੈ। ਡਾਕਟਰਾਂ ਦੇ ਮਨ ਵਿੱਚ ਡਰ ਲੱਗਾ ਰਹਿੰਦਾ ਹੈ। ਕਿਤੇ ਬਿਮਾਰਾਂ ਦੇ ਕੀਟਾਣੂ ਮੈਨੂੰ ਨਾ ਲੱਗ ਜਾਣ। ਜਦੋਂ ਡਾਕਟਰ ਕੰਮ ਛੱਡ ਕੇ ਕਲੀਨਿਕ, ਹੌਸਪੀਟਲ ਵਿਚੋਂ ਨਿਕਲਦੇ ਹਨ। ਡਾਕਟਰ ਆਪ ਬਿਮਾਰ ਦਿਸਦੇ ਹਨ।

ਖਿਆਲ ਇਹ ਰੱਖਣਾ ਹੈ। ਲੋਕਾਂ ਦੀ ਬਿਮਾਰੀ ਆਪ ਨਹੀਂ ਸੇਹੜਨੀ। ਲੋਕ ਗੁੱਸੇ, ਚੂਗਲਖੋਰ, ਲੜਾਕੇ ਬਿਮਾਰ ਹਨ। ਕੀ ਉਨ੍ਹਾਂ ਨੂੰ ਦੇਖ਼ ਕੇ ਵੈਸੇ ਹੀ ਬਣਨਾਂ ਹੈ? ਲੋਕ ਕੀ ਕਹਿੰਦੇ, ਕਰਦੇ, ਸੁਣਦੇ, ਬੋਲਦੇ, ਸੋਚਦੇ ਹਨ? ਇਸ ਦੀ ਪ੍ਰਵਾਹ ਨਹੀਂ ਕਰਦੀ। ਸਾਨੂੰ ਤਾਂ ਆਪਦਾ ਨਹੀਂ ਪਤਾ ਹੁੰਦਾ। ਅਸੀਂ ਇੱਕ ਪਲ਼ ਪਿਛੋਂ ਕੀ ਸੋਚਣਾ, ਬੋਲਣਾ, ਕਰਨਾ ਹੈ? ਕੀ ਖਾਣਾਂ, ਪੀਣਾ, ਪਹਿਨਣਾ ਹੈ। ਕਈ ਬਾਰ ਤਾ ਐਸਾ ਹੁੰਦਾ ਹੈ। ਮੂਹਰੇ ਸਾਰਾ ਕੁਝ ਹੈ। ਕੁਝ ਨਵਾਂ ਚਾਹੀਦਾ ਹੈ। ਉਸ ਨੂੰ ਖ੍ਰੀਦਣ ਤੁਰ ਪੈਂਦੇ ਹਾਂ। ਲੋਕਾਂ ਤੇ ਕੰਟਰੋਲ ਕਿਵੇਂ ਕਰ ਸਕਦੇ ਹਾਂ। ਜਿੰਨੇ ਮੂੰਹ ਉਨੀ ਕਿਸਮ ਦੀਆਂ ਗੱਲਾਂ ਹੋਣੀਆਂ ਹੀ ਹਨ। ਕੰਨ ਰਸ ਵਾਲੇ ਨੇ ਗੱਲਾਂ ਸੁਣਨੀਆਂ ਹਨ। ਚੁਗਲਖੋਰ ਨੇ ਅੱਗੇ ਗੱਲਾਂ ਦੱਸਣੀਆਂ ਹਨ। ਅਸਰ ਨਹੀਂ ਕਰਨਾ। ਐਸੇ ਲੋਕਾਂ ਤੋਂ ਬਚਣਾਂ ਹੈ। ਐਸਾ ਲੋਕਾਂ ਲਈ ਅੰਨੇ, ਬੋਲੇ, ਗੂੰਗੇ ਹੋਣਾ ਹੈ। ਜੇ ਐਸਾ ਨਹੀਂ ਕੀਤਾ ਜਾਬਾਂ ਦਾ ਭੇਡ ਪੈ ਜਾਵੇਗਾ। ਡਾਂਗਾਂ ਚੱਲ ਸਕਦੀਆਂ ਹਨ। ਕਤਲ ਹੋ ਸਕਦੇ ਹਨ। ਚਾਰ ਪਰਿਵਾਰ ਦੇ ਜੀਆਂ ਦੇ ਬਿਚਾਰ ਨਹੀਂ ਮਿਲਦੇ। ਕੰਨ, ਅੱਖਾਂ, ਮਨ, ਦਿਮਾਗ ਇਕੋ ਚੀਜ਼ ਨਹੀਂ ਕਰਦੇ, ਸੋਚਦੇ, ਦੇਖਦੇ, ਸੁਣਦੇ। ਜੇ ਸਾਡੇ ਅੰਗ ਸਾਡੇ ਕੰਟਰੋਲ ਵਿੱਚ ਨਹੀਂ ਹਨ। ਲੋਕਾਂ ਦਾ ਕੀ ਕਰ ਸਕਦੇ ਹਾਂ। ਆਪ ਨੂੰ ਕੰਟਰੋਲ ਕਰਨਾ ਹੈ। ਇਧਰ-ਉਧਰ ਗੱਲਾਂ ਨਹੀਂ ਕਰਨੀਆਂ।

ਲੋਕ ਹੱਸਦੇ ਨੂੰ ਦੇਖ਼ ਕੇ ਰੋਂਦੇ ਹਨ। ਰੋਂਦੇ ਨੂੰ ਹਸਾਉਂਦੇ ਹਨ। ਬੰਦੇ ਦਾ ਸੁਭਾਅ ਹੈ। ਦੂਜੇ ਨੂੰ ਆਪਦੇ ਮੂਹਰੇ ਝੁਕਾਉਣਾ ਚਾਹੁੰਦਾ ਹੈ। ਕੰਟਰੋਲ ਕਰਕੇ, ਆਪਦਾ ਗੁਲਾਮ ਬਣਾਂਉਣਾਂ ਚਾਹੁੰਦਾ ਹੈ। ਬੰਦਾ ਦੂਜੇ ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਸ ਵਾਂਗ ਦੂਜੇ ਨੂੰ ਚੱਲਣਾਂ, ਖਾਣਾ, ਬੋਲਣਾ, ਸੋਚਣਾ ਚਾਹੀਦਾ ਹੈ। ਜੇ ਐਸਾ ਨਹੀਂ ਹੋ ਰਿਹਾ। ਬੰਦਾ ਦੂਜੇ ਦੀ ਪੁੱਠੀ ਛਾਲ ਲਗਾ ਸਕਦਾ ਹੈ। ਫੈਸਲਾ ਤੁਹਾਡਾ ਹੈ। ਐਸੇ ਲੋਕਾਂ ਤੋਂ ਪਿੱਠ ਕਰਨੀ ਹੈ। ਝੁਕਣਾ ਹੈ। ਡਰਨਾ ਹੈ। ਜਾਂ ਇਨ੍ਹਾਂ ਅੱਗੇ ਡੱਟਣਾ ਹੈ। ਜੋ ਦਰਖਤ ਹਨੇਰੀ ਵਿੱਚ ਝੁੱਕਦੇ ਨਹੀਂ ਹਨ। ਆਕੜੇ ਖੜ੍ਹੇ ਰਹਿੰਦੇ ਹਨ। ਟੁੱਟ ਜਾਂਦੇ ਹਨ। ਲਚਕਦਾਰ ਸਦਾ ਬਹਾਰ ਝੂਮਦੇ ਰਹਿੰਦੇ ਹਨ। ਫ਼ਲ ਵਾਲੇ ਦਰਖਤ ਆਪੇ ਹੀ ਝੁਕ ਜਾਂਦੇ ਹਨ। ਉਨ੍ਹਾਂ ਦੇ ਝੁਕਣ ਨਾਲ, ਫ਼ਲ ਤੋੜਨ ਵਾਲੇ ਲੋਕਾਂ ਨੂੰ ਵੀ ਸੌਖਾ ਲੱਗਦਾ ਹੈ। ਜੇ ਦਰਖਤ ਨਹੀਂ ਝੁਕਦਾ। ਲੋਕ ਪੱਥਰ ਮਾਰਦੇ ਹਨ। ਵੱਡੇ ਲੋਕ ਇੱਕਾ ਦੁਕਾ ਲੋਕਾਂ ਦੀਆਂ ਗੱਲਾਂ ਦਾ ਜੁਆਬ ਨਹੀਂ ਦਿੰਦੇ। ਕਿਉਂਕਿ ਉਨ੍ਹਾਂ ਕੋਲ ਫਾਲਤੂ ਗੱਲਾਂ ਸੁਣਨ ਦਾ ਸਮਾਂ ਨਹੀਂ ਹੁੰਦਾ। ਉਹ ਆਪਣੇ-ਆਪ ਵਿੱਚ ਸਪੂੰਰਨ, ਤੇ ਖੁਸ਼ ਹੁੰਦੇ ਹਨ।

ਕਈ ਬੰਦੇ ਲੜਾਈ ਕਿਸੇ ਝਮੇਲੇ ਤੋਂ ਨਹੀਂ ਡਰਦੇ। ਕੋਈ ਵੀ ਬੰਦਾ ਪੰਗਾ ਲੈਣ ਤੋਂ ਪਹਿਲਾਂ ਉਸ ਦੇ ਨਤੀਜਿਆਂ ਬਾਰੇ ਨਹੀਂ ਜਾਂਣਦਾ ਹੁੰਦਾ। ਇਕ ਹੀ ਜਨੂੰਨ ਦਿਮਾਗ ਵਿੱਚ ਹੁੰਦਾ ਹੈ। ਸਹਮਣੇ ਵਾਲੇ ਤੇ ਆਪਦਾ ਪ੍ਰਭਾਵ ਜਮਾਉਣਾ ਹੈ। ਹਰ ਕੋਈ ਆਪਣੇ ਆਪ ਨੂੰ ਉੱਚਾ ਦਿਖਾਉਣਾ ਚਾਹੁੰਦਾ ਹੈ। ਵੱਡਾ ਆਦਮੀ ਬਣਨਾ ਚਾਹੁੰਦਾ ਹੈ। ਵੱਡੇ ਗੁਣਾਂ ਨਾਲ ਬਣੀਦਾ ਹੈ। ਕੀ ਸਾਡੇ ਵਿੱਚ ਉਹ ਗੁਣ ਹਨ? ਜਿਨ੍ਹਾਂ ਤੋਂ ਦੂਜੇ ਖੁਸ਼ ਹੋ ਸਕਣ। ਗੁੱਸੇ ਵਾਲੇ ਬੰਦੇ ਕੋਲੋ ਆਪਣਾ-ਆਪਦਾ ਸਰੀਰ ਕੰਟਰੋਲ ਨਹੀਂ ਹੁੰਦਾ। ਉਹ ਆਪਦਾ ਚਿਹਰਾ ਵਿੰਗਾ-ਟੇਡਾ ਕਰਦਾ ਹੈ। ਨੱਕ ਨੂੰ ਫੈਲਾਉਂਦਾ ਹੈ। ਹੋਰਾਂ ਨੂੰ ਡਰਾਉਣ ਲਈ ਅਵਾਜ਼ ਉੱਚੀ ਕਰਦਾ ਹੈ। ਗੁੱਸੇ ਵਾਲੇ ਨੇ, ਗੁੱਸੇ ਵਾਲੇ ਤੋਂ ਕੀ ਸਿੱਖ ਸਕਦੇ ਹਨ? ਗੁੱਸੇ ਵਾਲੇ ਲੋਕਾਂ ਤੋਂ ਦੂਰ ਰਹਿਣਾ ਹੈ। ਐਸੇ ਲੋਕ ਕੋਈ ਵੀ ਚੀਜ਼ ਮੂੰਹ ਤੇ ਮਾਰ ਸਕਦੇ ਹਨ। ਐਸੇ ਲੋਕਾਂ ਦੇ ਗੁੱਸੇ ਨਾਲ ਆਪਦਾ ਚਿਹਰਾ. ਮਨ, ਦਿਮਾਗ ਨਹੀਂ ਵਿਗੜਨਾ।

ਦੂਜਿਆਂ ਲਈ ਉਹੀ ਸੋਚਦੇ ਹਾਂ। ਜੋ ਸਾਡੇ ਮਨ ਵਿੱਚ ਪਿਕਚਰ ਹੁੰਦੀ ਹੈ। ਧਿਆਨ ਲੋਕਾਂ ਵਿੱਚ ਰਹਿੰਦਾ ਹੈ। ਲੋਕ ਕੀ ਕਰਦੇ, ਕਹਿੰਦੇ, ਸੋਚਦੇ ਹਨ? ਅਸੀਂ ਕਈ ਬਾਰ ਲੋਕਾਂ ਦੇ ਫੋਨ ਸੁਣ ਕੇ, ਥੱਕ ਗਏ ਹੁੰਦੇ ਹਾਂ। ਸੌਣਾ ਹੁੰਦਾ ਹੈ। ਪਤਾ ਹੈ। ਫੋਨ ਦੀ ਘੰਟੀ ਵੱਜੀ, ਨੀਂਦ ਟੁੱਟ ਜਾਵੇਗੀ। ਨੀਂਦ ਖ਼ਰਾਬ ਹੋ ਗਈ। ਮੁੜ ਕੇ ਅੱਖ ਨਹੀਂ ਲੱਗੇਗੀ। ਅੱਧੀ ਰਾਤ ਨੂੰ ਮਾੜੀ ਖ਼ਬਰ ਵੀ ਮਿਲ ਸਕਦੀ ਹੈ। ਫਿਰ ਵੀ ਸਵਿੱਚ ਔਫ਼ ਨਹੀਂ ਕਰਦੇ। ਰੋਟੀ ਖਾਂਦੇ, ਨਹਾਉਂਦੇ, ਕਾਰ ਚਲਾਉਂਦੇ ਵੀ ਫੋਨ ਸੁਣਦੇ ਹਾਂ। ਕਾਰ ਚਲਾਉਂਦੇ, ਮੈਸਜ ਦੇ ਜੁਆਬ ਦਿੰਦੇ ਹਾਂ। ਭਾਵੇਂ ਕਾਰ ਐਕਸੀਡੈਂਟ ਹੋ ਜਾਵੇ। ਫੋਨ ਤੇ ਗੱਲਾਂ ਕਰਦੇ, ਆਪ ਨੂੰ ਹੱਥੂ ਆ ਜਾਵੇ। । ਫੋਨ ਦੇ ਚੱਕਰ ਵਿੱਚ ਪਾਣੀ ਬੰਦ ਕਰਨਾ ਭੁੱਲ ਜਾਈਏ। ਸਾਰੇ ਪਾਸੇ ਪਾਣੀ-ਪਾਣੀ ਹੋ ਜਾਵੇ। ਜੋ ਹੁੰਦਾ ਹੋਵੇ। ਖਿਆਲ ਤਾਂ ਲੋਕਾਂ ਦਾ ਰੱਖਣਾ ਹੁੰਦਾ ਹੈ। ਲੋਕਾਂ ਨੂੰ ਦਿਖ਼ਾਉਣ ਲਈ ਤਾਂ ਸਾਰਾ ਜ਼ਿੰਦਗੀ ਦਾ ਡਰਾਮਾ ਕੀਤਾ ਜਾਂਦਾ ਹੈ। ਪਤਾ ਹੈ, ਲੋਕ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਕੀ ਸਾਨੂੰ ਆਪਦੇ ਘਰ, ਆਪਦੀਆਂ ਚੀਜ਼ਾਂ ਤੇ ਆਪਦੇ ਪਰਿਵਾਰ ਤੋਂ ਬਗੈਰ ਕਿਸੇ ਹੋਰ ਦਾ ਫ਼ਿਕਰ ਹੁੰਦਾ ਹੈ? ਕੀ ਲੋਕ ਸਾਡਾ ਫ਼ਿਕਰ ਕਰਦੇ ਹਨ? ਲੋਕਾਂ ਕੋਲ ਇੰਨੀ ਫੁਰਸਤ ਨਹੀਂ ਹੈ। ਲੋਕ ਕਿਸੇ ਦੀ ਜਿੰਦਗੀ ਵਿੱਚ ਇਸ ਲਈ ਦਖ਼ਲ ਦਿੰਦੇ ਹਨ। ਕਿਤੇ ਦੂਜਾ ਉਨ੍ਹਾਂ ਤੋਂ ਮੁਹਰੇ ਨਾਂ ਨਿੱਕਲ ਜਾਵੇ। ਮਸ਼ਹੂਰ ਨਾ ਹੋ ਜਾਵੇ।

ਚੂਗਲਖੋਰ ਤੋਂ ਦੂਜੇ ਦੀਆਂ ਗੱਲਾਂ ਸੁਣ ਕੇ, ਚੂਗਲਖੋਰ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ। ਪਰ ਜਦੋਂ ਉਹੀ ਚੂਗਲਖੋਰ ਸਾਡੇ ਬਾਰੇ ਗੱਲਾਂ ਕਰਦਾ ਹੈ। ਕੀ ਬੀਤਦੀ ਹੈ? ਜੇ ਐਸੇ ਲੋਕਾਂ ਨੂੰ ਮੂੰਹ ਹੀ ਨਾਂ ਲਈਏ। ਲੜਾਕੇ, ਚਾਪਲੂਸੀ ਵਾਲੇ ਲੋਕਾਂ ਤੋਂ ਵੀ ਬਚਣਾਂ ਹੈ। ਆਪਦੀ ਜਿੰਦਗੀ ਆਪ ਜਿਉਣੀ ਹੈ। ਕਿਸੇ ਦੀ ਦਖ਼ਲ ਅੰਨਦਾਜੀ ਨਾਲ ਕੁਝ ਵੀ ਹੋ ਸਕਦਾ। ਇਸ ਲਈ ਕਿਸੇ ਨੂੰ ਜਿੰਦਗੀ ਵਿੱਚ ਘੁਸਣ ਹੀ ਨਾਂ ਦੇਵੇ। ਮਿਹਨਤ ਨੂੰ ਫ਼ਲ ਲੱਗਦਾ ਹੈ। ਮਿਹਨਤੀ ਬੰਦੇ ਨੂੰ ਕੋਈ ਹਰਾ ਨਹੀਂ ਸਕਦਾ। ਹੌਸਲਾਂ ਬੁਲੰਦ ਰੱਖਣਾ ਹੈ। ਲੋਕਾਂ ਦੀ ਚਰਚਾ ਵਿਚੋਂ ਵੀ ਸਬਕ ਸਿੱਖਣਾ ਹੈ। ਉਸ ਵਿੱਚ ਵੀ ਫੈਇਦੇ ਦੀਆਂ ਗੱਲਾਂ ਹੁੰਦੀਆਂ ਹਨ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ