Fri, 19 April 2024
Your Visitor Number :-   6984205
SuhisaverSuhisaver Suhisaver

ਗੁਜਰਾਤ ਫਾਇਲਜ਼ - 3

Posted on:- 28-07-2016

suhisaver

-ਰਾਣਾ ਆਯੁਬ

“ਮੈਂ ਲਿਖਤੀ ਵਿੱਚ ਆਦੇਸ਼ ਮੰਗਿਆ ਤਾਂ ਉਹ ਮੈਨੂੰ ਘੂਰਨ ਲੱਗੇ” !

ਗੁਜਰਾਤ ਦੰਗੇ ਦੇ ਦੌਰਾਨ ਅਹਿਮ ਲੋਕਾਂ ਵਿੱਚੋਂ ਇੱਕ ਅਸ਼ੋਕ ਨਰਾਇਣ ਸਨ, ਜੋ ਉਸ ਵਕਤੱ ਗ੍ਰਹਿ ਸਕੱਤਰ ਸਨ। ਉਨ੍ਹਾਂ ਨਾਲ ਮੇਰੀ ਮੁਲਾਕਾਤ ਦਸੰਬਰ, 2010 ਵਿੱਚ ਹੋਈ। ਉਹ ਇੱਕ ਅਧਿਆਤਮਿਕ ਵਿਅਕਤੀ ਹੈ, ਜੋ ‘ਜੀਓ ਅਤੇ ਜਿਉਣ ਦਿਓ’ ਵਿੱਚ ਵਿਸ਼ਵਾਸ ਕਰਦਾ ਹੈ। ਉਹ ਦੋ ਕਿਤਾਬਾਂ ਦੇ ਲੇਖਕ ਸਨ ਅਤੇ ਉਰਦੂ ਸ਼ਾਇਰੀ ਦੇ ਮੁਰੀਦ ਵੀ ਸਨ। ਮੈਂ ਉਨ੍ਹਾਂ ਨਾਲ ਚਾਰ ਦਿਨ ਤੱਕ ਗੱਲ ਕੀਤੀ, ਇੱਕ ਵਾਰ ਲੰਚ ਉੱਤੇ ਵੀ।

ਰਾਣਾ ਆਯੂਬ: ਮੁੱਖ-ਮੰਤਰੀ ਨੇ ਤੁਹਾਨੂੰ ਜਦੋਂ ਸੰਜਮ ਬਰਤਣ ਨੂੰ ਕਿਹਾ ਹੋਵੇਗਾ (ਦੰਗਾ ਕਾਬੂ ਕਰਨ ਦੇ ਦੌਰਾਨ) ਉਦੋਂ ਤਾਂ ਤੁਹਾਨੂੰ ਕਾਫ਼ੀ ਗੁੱਸਾ ਆਇਆ ਹੋਵੇਗਾ ?
ਅਸ਼ੋਕ: ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ ਕਦੇ ਕਾਗਜ਼ ਉੱਤੇ ਵੀ ਕੁਝ ਨਹੀਂ ਲਿਖਦੇ। ਉਨ੍ਹਾਂ ਦੇ ਕੋਲ ਆਪਣੇ ਲੋਕ ਹਨ ਅਤੇ ਉਨ੍ਹਾਂ ਲੋਕਾਂ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਮਾਧਿਅਮ ਤੋਂ ਹੀ ਉਨ੍ਹਾਂ ਦੇ ਸੁਨੇਹੇ ਹੇਠਲੇ ਦਰਜੇ ਦੇ ਪੁਲਿਸ ਅਫ਼ਸਰਾਂ ਤੱਕ ਪੁੱਜਦੇ ਰਹੇ ਸਨ।

ਰਾਣਾ ਆਯੂਬ: ਅਜਿਹੇ ਵਿੱਚ ਤੁਸੀਂਤਾਂ ਕਮਜ਼ੋਰ ਮਹਿਸੂਸ ਕਰ ਰਹੇ ਹੋਵੋਗੇ ?
ਅਸ਼ੋਕ: ਬਿਲਕੁਲ। ਫਿਰ ਅਸੀਂ ਕਹਿੰਦੇ,“ ਉਹ,ਅਜਿਹਾ ਕਿਵੇਂ ਹੋ ਗਿਆ ”ਪਰ ਉਦੋਂ ਤਾਂ ਸਭ ਕੁਝ ਹੋ ਚੁੱਕਿਆ ਸੀ।


ਰਾਣਾ ਆਯੂਬ: ਅਤੇ ਜਾਂਚ ਆਯੋਗਾਂ ਲਈ ਕੋਈ ਸਬੂਤ ਨਹੀਂ ਹੈ ?
ਅਸ਼ੋਕ: ਕਈ ਵਾਰ ਤਾਂ ਖੁਦ ਮੰਤਰੀ ਸੜਕ ਉੱਤੇ ਖੜੇ ਹੋਕੇ ਦੰਗਾ ਭੜਕਾਉਂਦੇ ਸਨ। ਇੱਕ ਘਟਨਾ ਅਜਿਹੀ ਉਦੋਂ ਹੋਈ ਜਦੋਂ ਮੈਂ ਉਨ੍ਹਾਂ ਦੇ ਕਮਰੇ ਵਿੱਚ ਬੈਠਾ ਹੋਇਆ ਸੀ ਅਤੇ ਮੇਰੇ ਕੋਲ ਫੋਨ ਆਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇੱਕ ਮੰਤਰੀ  ਅਜਿਹਾ ਕਰ ਰਿਹਾ ਹੈ।ਉਨ੍ਹਾਂ ਨੇ ਪਲਟ ਕੇ ਇੱਕ ਫੋਨ ਕੀਤਾ। ਘੱਟੋ-ਘੱਟ ਉਸ ਵਾਰ ਤਾਂ ਉਨ੍ਹਾਂ ਨੇ (ਮੋਦੀ) ਫੋਨ ਕੀਤਾ ਹੀ (ਕਿਸੇ ਨੂੰ)।

ਰਾਣਾ ਆਯੂਬ: ਕੀ ਉਹ ਬੀ.ਜੇ.ਪੀ. ਦਾ ਮੰਤਰੀ ਸੀ ?
ਅਸ਼ੋਕ: ਹਾਂ, ਉਨ੍ਹਾਂ ਦਾ ਆਪਣਾ ਮੰਤਰੀ।


ਰਾਣਾ ਆਯੂਬ : ਮੰਤਰੀਆਂ ਦੇ ਖਿਲਾਫ਼ ਕਾਰਵਾਈ ਕੌਣ ਕਰੂਗਾ?
ਅਸ਼ੋਕ: ਇੱਕ ਗੱਲ ਦੱਸਦਾ ਹਾਂ।ਗ੍ਰਹਿ ਸਕੱਤਰ ਤੋਂ ਬਾਅਦ ਮੈਂ ਵਿਜੀਲੈਂਸ ਵਿਭਾਗ ਦਾ ਸਕੱਤਰ ਬਣਿਆ। ਤੁਸੀਂ ਜਾਣਦੇ ਹੋ ਕਿ ਹਰ ਸੂਬੇ ਵਿੱਚ ਇੱਕ ਲੋਕਯੁਕਤਕ ਹੁੰਦਾ ਹੈ ਜੋ ਮੰਤਰੀਆਂ ਉੱਤੇ ਨਿਗਰਾਨੀ ਰੱਖਦਾ ਹੈ। ਇੱਕ ਦਿਨ ਮੈਂ ਉਨ੍ਹਾਂ ਦੇ ਕੋਲ ਗਿਆ… ਈਮਾਨਦਾਰੀ ਨਾਲ ਕਹਾਂ ਤਾਂ ਏ.ਸੀ. ਵਾਲੇ ਕਮਰਿਆਂ ਵਿੱਚ ਮੱਖੀਆਂ ਨਹੀਂ ਹੁੰਦੀਆਂ ਨਹੀਂ ਤਾਂ ਮੈਂ ਉਸਦੇ ਬਾਰੇ ਵਿੱਚ ਇਹ ਹੀ ਕਹਿੰਦਾ ਕਿ ਉਹ ਮੱਖੀਆਂ ਮਾਰ ਰਿਹਾ ਸੀ। ਮੈਂ ਪੁੱਛਿਆ ਇਹ ਕੀ ਹੋ ਰਿਹਾ ਹੈ। ਉਹ ਬੋਲੇ, ਸਰ ਕੀ ਕਰੀਏ। ਮੰਤਰੀਆਂ ਦੇ ਖਿਲਾਫ਼ ਕੋਈ ਸ਼ਿਕਾਇਤ ਹੀ ਨਹੀਂ ਕਰਦਾ। ਜਦੋਂ ਭ੍ਰਿਸ਼ਟਾਚਾਰ ਅਤੇ ਰਿਸ਼ਵ ਤਖੋਰੀ ਦੇ ਮਾਮਲਿਆਂ ਵਿੱਚ ਲੋਕ ਮੰਤਰੀਆਂ ਨੂੰ ਚੁਣੋਤੀ ਦੇਣ ਲਈ ਤਿਆਰ ਹੀ ਨਹੀਂ ਹਨ, ਤਾਂ ਦੰਗਿਆਂ ਵਿੱਚ ਲਿਪਟੇ ਮੰਤਰੀਆਂ ਦੇ ਖਿਲਾਫ਼ ਜਾਣ ਦਾ ਉਹ ਸਾਹਸ ਕਿਵੇਂ ਜੁਟਾਉਣਗੇ। ਕਿਸਦੀ ਸ਼ਾਮਤ ਆਈ ਹੈ।

ਉਂਝ ਵੀ ਉਹ ਸਾਹਮਣੇ ਨਹੀਂ ਆਉਂਦੇ। ਉਹ ਇੰਨੇ ਚਲਾਕ ਹਨ ਅਤੇ ਫੋਨ ਉੱਤੇ ਇੰਨੀ ਚਤੁਰਾਈ ਨਾਲ ਗੱਲ ਕਰਦੇ ਹਨ - ਉਹ ਅਫਸਰਾਂ ਨੂੰ ਫੋਨ ਕਰਕੇ ਕਹਿੰਦੇ ਹਨ,“ ਅੱਛਾ,ਉਸ ਇਲਾਕੇ ਦਾ ਧਿਆਨ ਰੱਖਣਾ। ” ਇੱਕ ਆਮ ਆਦਮੀ ਲਈ ਇਸਦਾ ਮਤਲਬ ਇਹ ਬਣਦਾ ਹੈ ਕਿ “ ਧਿਆਨ ਰੱਖਣਾ ਉਸ ਇਲਾਕੇ ਵਿੱਚ ਦੰਗੇ ਨਾ ਹੋ ਪਾਉਣ ”ਪਰ ਹਕੀਕਤ ਵਿੱਚ ਇਸਦਾ ਮਤਲਬ ਹੈ ਕਿ ਧਿਆਨ ਰੱਖਣਾ ਉਸ ਇਲਾਕੇ ਵਿੱਚ ਦੰਗਾ ਕਰਵਾਉਣਾ ਹੈ। ਉਹ ਖ਼ੁਦ ਕੋਈ ਕੰਮ ਨਹੀਂ ਕਰਦੇ, ਇਸਦੇ ਲਈ ਉਨ੍ਹਾਂ ਦੇ ਏਜੰਟਾਂ ਦੀ ਇੱਕ ਲੜੀ ਹੈ। ਫਿਰ ਤੁਸੀਂ ਵੇਖੋਂਗੇ ਕਿ ਐਫ਼.ਆਈ.ਆਰ. ਭੀੜ ਦੇ ਖਿਲਾਫ਼ ਦਰਜ ਕੀਤੇ ਜਾਂਦੇ ਹਨ। ਹੁਣ ਤੁਸੀਂ ਭੀੜ ਨੂੰ ਕਿਵੇਂ ਗਿਰਫ਼ਤਾਰ ਕਰੋਗੇ?

ਰਾਣਾ ਆਯੂਬ: ਤਾਂ ਕੀ ਦੰਗਿਆਂ ਦੀ ਜਾਂਚ ਲਈ ਬਣੇ ਕਮਿਸ਼ਨ ਕਿਸੇ ਕੰਮ ਦੇ ਸਾਬਤ ਨਹੀਂ ਹੋਏ ?
ਅਸ਼ੋਕ: ਇੱਕ ਨਾਨਾਵਤੀ ਕਮਿਸ਼ਨ ਸੀ, ਜਿਸਦੇ ਨਾਲ ਅੱਜ ਤੱਕ ਕੁਝ ਵੀ ਨਹੀਂ ਨਿਕਲਿਆ। ਉਹ ਹੁਣ ਤੱਕ ਆਪਣੀ ਰਿਪੋਰਟ ਨਹੀਂ ਸੌਂਪ ਸਕਿਆ ਹੈ।

ਮੈਂ ਜਦੋਂ ਤੱਕ ਗ੍ਰਹਿ ਸਕੱਤਰ ਰਿਹਾ, ਮੈਂ ਨਿਰਦੇਸ਼ ਜਾਰੀ ਕੀਤੇ ਸਨ ਕਿ ਬਿਨ੍ਹਾਂ ਲਿਖਤੀ ਆਦੇਸ਼ ਦੇ ਕੋਈ ਵੀ ਕੰਮ ਨਹੀਂ ਕਰਨਾਹੈ। ਜਦੋਂ ਬੰਦ ਦਾ ਐਲਾਨ ਕੀਤਾ ਗਿਆ,ਤਾਂ ਮੁੱਖ ਸਕੱਤਰ ਸੁਬਾਰਾਵ ਨੇ ਮੈਨੂੰ ਬੁਲਾਇਆ ਅਤੇ ਕਿਹਾ ਕਿ ਵੀ.ਐਚ.ਪੀ. ਦੇ ਇੱਕ ਨੇਤਾ ਪ੍ਰਵੀਨ ਤੋਗਡੀਆ ਰੈਲੀ ਕਰਨਾ ਚਾਹੁੰਦੇ ਹਨ,ਇਸ ਉੱਤੇ ਮੇਰਾ ਕੀ ਵਿਚਾਰ ਹੈ। ਮੈਂ ਕਿਹਾ ਕਿ ਅਜਿਹੀ ਕੋਈ ਵੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ, ਨਹੀਂ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ।ਮੁੱਖ-ਮੰਤਰੀ ਨੂੰ ਇਸ ਬਾਰੇ ਪਤਾ ਲੱਗ ਗਿਆ। ਉਹ ਬੋਲੇ,ਤੁਸੀਂ ਅਜਿਹਾ ਕਿਵੇਂ ਕਹਿ ਸਕਦੇ ਹੋ। ਸਾਨੂੰ ਆਗਿਆ ਦੇਣੀ ਹੀ ਹੋਵੋਗੇ। ਮੈਂ ਕਿਹਾ ਠੀਕ ਹੈ ਫਿਰ,ਮੈਨੂੰ ਲਿਖਕੇ ਦੇ ਦਿਓ।ਉਹ (ਮੋਦੀ) ਮੈਨੂੰ ਘੂਰਨ ਲੱਗੇ।

ਰਾਣਾ ਆਯੂਬ :ਮੁਕਾਬਲੇ ਵਿੱਚ ਹੋਈਆਂ ਹੱਤਿਆਵਾਂ ਦਾ ਮਾਮਲਾ ਕੀ ਹੈ ?
ਅਸ਼ੋਕ: ਮੁਕਾਬਲੇ ਵਿੱਚ ਹੋਈਆਂ ਹੱਤਿਆਵਾਂ ਦੇ ਪਿੱਛੇ ਧਾਰਮਿਕ ਘੱਟ, ਸਿਆਸੀ ਕਾਰਨ ਜ਼ਿਆਦਾ ਹਨ। ਸੋਹਰਾਬੁੱਦੀਨ ਦਾ ਮਾਮਲਾ ਵੇਖੋ। ਉਸਨੂੰ ਨੇਤਾਵਾਂ ਦੀ ਸ਼ਹਿ ਉੱਤੇ ਮਾਰਿਆ ਗਿਆ । ਅਮਿੱਤ ਸ਼ਾਹ ਇਸ ਦੇ ਚਲਦੇ ਹੀ ਜੇਲ੍ਹ ਵਿੱਚ ਹਨ। ਅਜਿਹਾ ਹਰ ਜਗ੍ਹਾ ਹੋ ਰਿਹਾ ਹੈ, ਇੱਥੇ ਵੀ ਇਹੀ ਹੋ ਰਿਹਾ ਹੈ। ਫ਼ਰਜ਼ੀ ਮੁਕਾਬਲੇ ਜਾਂ ਤਾਂ ਰਾਜਨੀਤੀ ਪ੍ਰੇਰਿਤ ਹੁੰਦੇ ਹਨ ਜਾਂ ਫਿਰ ਪੁਲਿਸ ਵਾਲਿਆਂ ਦੇ ਜ਼ਿਆਦਾ ਉਤਸ਼ਾਹ ਦਾ ਨਤੀਜਾ।

ਰਾਣਾ ਆਯੂਬ: ਬਤੋਰ ਗ੍ਰਹਿ ਸਕੱਤਰ ਤੁਹਾਡੇ ਕਾਰਜਕਾਲ ਵਿੱਚ ਅਜਿਹਾ ਨਹੀਂ ਹੋਇਆ ਹੋਵੇਗਾ ?
ਅਸ਼ੋਕ: ਸੋਹਰਾਬੁੱਦੀਨ (ਦੀ ਮੁਕਾਬਲੇ ਵਿੱਚ ਹੱਤਿਆ) ਨਹੀਂ… ਕੇਵਲ ਇੱਕ। ਮੈਂ ਅਫਸਰਾਂ ਨੂੰ ਪੁੱਛਿਆ ਕਿ ਉਹ ਕੀਕਰ ਰਹੇ ਹਨ … ਪੱਕਾ ਇਹ ਰਾਜਨੀਤੀ ਪ੍ਰੇਰਿਤ ਹੋਵੇਗਾ। ਮੈਂ ਡੀ.ਜੀ.ਪੀ.ਨੂੰ ਕਿਹਾ,“ ਤੁਸੀਂ ਕੀ ਕਰ ਰਹੇ ਹੋ ? ”


ਰਾਣਾ ਆਯੂਬ: ਦੰਗਿਆਂ ਦੀ ਹਕੀਕਤ ਉੱਤੇ ਤੁਹਾਨੂੰ ਇੱਕ ਕਿਤਾਬ ਲਿਖਣੀ ਚਾਹੀਦੀ ਹੈ।
ਅਸ਼ੋਕ: ਮੇਰੇ ਉੱਤੇ ਕੌਣ ਭਰੋਸਾ ਕਰੇਗਾ ?

ਰਾਣਾ ਆਯੂਬ: ਤੁਸੀਂ ਗ੍ਰਹਿ ਸਕੱਤਰ ਸੀ?
ਅਸ਼ੋਕ: ਕਾਂਗਰਸ ਵਾਲੇ ਕਹਿਣਗੇ ਕਿ ਤੂੰ  ਸਰਕਾਰ ਦਾ ਹਿੱਸਾ ਸੀ ਇਸ ਲਈ ‘ਉਸਨੇ ਸਰਕਾਰ ਦਾ ਪੱਖ ਲਿਖਿਆ ਹੈ।’ਬੀ.ਜੇ.ਪੀ. ਵੀ ਮੇਰੇ ਲਿਖੇ ਤੋਂ ਸਹਿਮਤ ਨਹੀਂ ਹੋਵੇਗੀ। ਰਾਜਨੀਤਕ ਦਲ ਉਹੀ ਮੰਨਣਗੇ, ਜੋ ਉਹ ਮੰਨਣਾ ਚਾਹੁੰਦੇ ਹਨ।
---------------------------------------------------------------------

(ਪੱਤਰਕਾਰ ਰਾਣਾ ਅਯੂਬ ਨੇ ਮੈਥਲੀ ਤਿਆਗੀ ਦੇ ਨਾਮ ਤੋਂ ਅੰਡਰਕਵਰ ਰਹਿ ਕੇ ਗੁਜਰਾਤ ਦੇ ਕਈ ਚੋਟੀ ਦੇ ਅਧਿਕਾਰੀਆਂ ਦਾ ਸਟਿੰਗ ਕੀਤਾ ਸੀ।ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ‘ਗੁਜਰਾਤ ਫਾਇਲ’ਨਾਮ ਦੀ ਕਿਤਾਬ ਪ੍ਰਕਾਸ਼ਿਤ ਕੀਤੀਹੈ। ਉਸੇ ਹੀ ਕਿਤਾਬ ਦੇ ਕੁਝ ਚੁਣਵੇ ਸੰਵਾਦ ਮੀਡਿਆ ਵਿਜ਼ਿਲ ਦੇ ਹਿੰਦੀ ਦੇ ਪ੍ਰਕਾਸ਼ਨ ਤੋਂ ‘ਸੂਹੀ ਸਵੇਰ’ ਦੁਆਰਾ ਪੰਜਾਬੀ ਦੇ ਪਾਠਕਾਂ ਲਈ ਅਨੁਵਾਦ ਕੀਤਾ ਗਿਆ ਹੈ। ਇਸ ਕਿਤਾਬ ਨੂੰ ਹੁਣ ਤੱਕ ਮੁੱਖ ਧਾਰਾ ਦੇ ਮੀਡਿਆ ਵਿੱਚ ਕਿਤੇ ਵੀ ਜਗ੍ਹਾ ਨਹੀਂ ਮਿਲੀ ਹੈ। ਲੇਖਿਕਾ ਦਾ ਦਾਵਾ ਹੈ ਕਿ ਕਿਤਾਬ ਵਿੱਚ ਸ਼ਾਮਿਲ ਸਾਰੇ ਸੰਵਾਦਾਂ ਦੀ ਵੀਡੀਓ ਟੇਪ ਉਨ੍ਹਾਂ ਕੋਲ ਸੁਰੱਖਿਅਤ ਪਈ ਹੈ। ਇਸ ਸਮੱਗਰੀ ਦਾ ਕਾਪੀਰਾਈਟ ਰਾਣਾ ਅਯੂਬ ਕੋਲ ਹੈ।)


ਅਨੁਵਾਦਕ:ਸਚਿੰਦਰਪਾਲ‘ਪਾਲੀ’
ਸੰਪਰਕ: 98145-07116


Comments

owedehons

online slot games http://onlinecasinouse.com/# - casino online casino blackjack <a href="http://onlinecasinouse.com/# ">casino play </a> best online casino

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ