Sat, 04 December 2021
Your Visitor Number :-   5343144
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਕੀ ਕਰੀਏ ਤੇ ਕਿੰਝ ਕਰੀਏ -ਗੁਰਦੀਪ ਸਿੰਘ ਭਮਰਾ

Posted on:- 22-04-2019

ਖੱਬੇ ਪੱਖੀ ਸੋਚ ਵਾਲੇ ਨੌਜਵਾਨਾਂ ਨੂੰ ਇੰਜ ਦੀ ਸਿਖਲਾਈ ਦੇਣੀ ਚਾਹੀਦੀ ਹੈ ਕਿ ਹਰ ਹਾਲ, ਹਰ ਹੀਲੇ, ਹਰ ਝੁੱਲਣ ਵਾਲੀ ਹਨੇਰੀ ਵਿੱਚ ਸਾਬਤ ਕਦਮ ਰਹਿਣ। ਉਹ ਰੁਜ਼ਗਾਰ ਨਾਲ ਜੁੜੇ ਰਹਿਣ ਤੇ ਦੂਜਿਆਂ ਨੂੰ ਰੁਜ਼ਗਾਰ ਨਾਲ ਜੁੜੇ ਰਹਿਣ ਦੀ ਸਲਾਹ ਦੇਣ।

ਸਰਮਾਇਆਦਾਰੀ ਦਾ ਵਿਕਾਸ ਮਨੁੱਖੀ ਕਿਰਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਮਨੁੱਖੀ ਕਿਰਤ ਦਾ ਸਰੂਪ ਬਦਲ ਸਕਦਾ ਹੈ। ਕਦੇ ਉਸ ਨੂੰ ਕਾਰਖਾਨਿਆਂ ਲਈ ਕਿਰਤੀ ਚਾਹੀਦੇ ਸਨ। ਤਕਨੋਲੋਜੀ ਨੇ ਕਿਰਤੀਆਂ ਨੂੰ ਵਿਹਲੇ ਕਰ ਦਿੱਤਾ। ਪਰ ਹੁਣ ਉਸ ਨੂੰ ਤਕਨੋਲੋਜੀ ਵਿਕਸਤ ਕਰਨ ਵਾਲੇ ਤੇ ਉਸ ਨੂੰ ਚਲਾਉਣ ਵਾਲੇ ਕਿਰਤੀ ਚਾਹੀਦੇ ਹਨ। ਇਸ ਲਈ ਕਿਰਤੀਆਂ ਨੂੰ ਆਪਣੀ ਕਿਰਤ ਦਾ ਸਰੂਪ ਬਦਲਦੇ ਰਹਿਣਾ ਪਵੇਗਾ। ਉਸ ਨੂੰ ਆਪਣੇ ਪ੍ਰੋਫੈਸ਼ਨ ਵਿੱਚ ਲਗਾਤਾਰ ਟਰੇਨਿੰਗ, ਨਵੇਂ ਕੌਸ਼ਲਾਂ ਦੀ ਜਾਣਕਾਰੀ ਤੇ ਉਤਪਾਦਨ ਦੀਆਂ ਪੇਚੀਦੀਗੀਆਂ ਦੀ ਸਮਝ ਰੱਖਣੀ ਪਵੇਗੀ। ਇਸ ਦੇ ਤਬਦੀਲੀ ਦੇ ਸੁਭਾਅ ਵਿੱਚ ਲਗਾਤਾਰ ਤੇਜ਼ੀ ਆਉਂਦੀ ਜਾਵੇਗੀ। ਸਰਮਾਇਆਦਾਰੀ ਦਾ ਮੁੱਖ ਉਦੇਸ਼ ਆਪਣੇ ਮੁਨਾਫੇ ਵਿੱਚ ਵਾਧਾ ਕਰਨਾ ਹੈ। ਉਹ ਕੋਈ ਵੀ ਕੰਮ ਘਾਟੇ ਉੱਪਰ ਨਹੀਂ ਕਰੇਗਾ।

ਸਭ ਤੋਂ ਪਹਿਲੀ ਸੱਟ ਪੱਕੇ ਰੁਜ਼ਗਾਰਾਂ ਉੱਪਰ ਵੱਜਣੀ ਤੈਅ ਹੈ। ਆਉਣ ਵਾਲਾ ਸਮਾਂ ਪੱਕੀਆਂ ਨੌਕਰੀਆਂ ਦਾ ਨਹੀਂ ਹੈ ਸਗੋਂ ਪਾਰਟ ਟਾਈਮ ਜਾਂ ਕੱਚੀਆਂ ਨੌਕਰੀਆਂ ਦਾ ਹੈ। ਇਸ ਲਈ ਦੋ ਚੀਜ਼ਾਂ ਨੇ ਖਤਮ ਹੋ ਜਾਣਾ ਹੈ, ਪੈਨਸ਼ਨਾਂ ਅਤੇ ਬੀਮਾ, ਪਹਿਲਾਂ ਇਸ ਦੀ ਜਿੰਮੇਵਾਰੀ ਉਤਪਾਦਕ ਦੀ ਹੁੰਦੀ ਸੀ, ਕਨੂੰਨ ਹਾਲੇ ਵੀ ਇਹ ਜਿੰਮੇਵਾਰੀ ਉਤਪਾਦਕ ਦੀ ਮੰਨਦਾ ਹੈ, ਪਰ ਨਵੀਂ ਸਮਝ ਮੁਤਾਬਕ, ਇਸ ਦੀ ਜਿੰਮੇਵਾਰੀ ਹੁਣ ਕਿਰਤੀ ਉੱਪਰ ਹੋਵੇਗੀ। ਉਹ ਕਿਰਤ ਕਰਨ ਤੋਂ ਪਹਿਲਾਂ ਆਪਣਾ ਬੀਮਾ ਖੁਦ ਕਰਵਾ ਕੇ ਆਵੇ ਤੇ ਆਪਣੀ ਪੈਨਸ਼ਨ ਦਾ ਪ੍ਰਬੰਧ ਖੁਦ ਕਰੇ। ਨੌਕਰੀਆਂ ਪੱਕੀਆਂ ਨਹੀਂ ਰਹਿਣਗੀਆਂ। ਦੋ ਚਾਰ ਮਹੀਨੇ ਜਾਂ ਛੇ ਮਹੀਨੇ ਤੱਕ ਦਾ ਆਰਜ਼ੀ ਕੰਮ ਮਿਲਿਆ ਕਰੇਗਾ। ਇਸ ਦਾ ਮੁੱਖ ਕਾਰਨ ਕੌਸ਼ਲਾਂ (ਸਕਿੱਲ ਸੈਟ) ਦਾ ਬਦਲ ਜਾਣਾ ਹੈ। ਤਕਨੋਲੋਜੀ ਛੜੱਪੇ ਮਾਰ ਕੇ ਅੱਗੇ ਵੱਧ ਰਹੀ ਹੈ। ਹਰ ਖੇਤਰ ਵਿੱਚ ਤਬਦੀਲੀ ਆ ਰਹੀ ਹੈ। ਇਸ ਤਬਦੀਲੀਆਂ ਭਰੇ ਜੁੱਗ ਵਿੱਚ ਆਪਣੇ ਆਪ ਨੂੰ ਰੁਜ਼ਗਾਰ – ਯੁਕਤ ਰੱਖਣਾ ਇੱਕ ਵੱਡੀ ਵੰਗਾਰ ਹੈ। ਇਸ ਲਈ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।

ਤਕਨੋਲੋਜੀ ਦਾ ਵਿਕਾਸ ਮੁਨਾਫੇ ਦੀ ਚਾਹਤ ਚੋਂ ਉਪਜੀ ਲੋੜ ਦੀ ਦੇਣ ਹੈ। ਕਿਰਤੀਆਂ ਤੇ ਕਾਮਿਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਬਹੁਤੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸਰਟਿਫਿਕੇਟਾਂ ਉੱਪਰ ਬਹੁਤ ਜ਼ਿਆਦਾ ਪੈਸੇ ਗਵਾਉਣ ਦੀ ਲੋੜ ਨਹੀਂ। ਇਨ੍ਹਾਂ ਦੀ ਨਾ ਮੰਗ ਰਹਿਣੀ ਹੈ ਤੇ ਨਾ ਕੋਈ ਕੀਮਤ; ਤੁਹਾਨੂੰ ਲੋੜ ਪਵੇਗੀ ਉਨ੍ਹਾਂ ਕੌਸ਼ਲਾਂ ਦੀ ਜਿਨ੍ਹਾਂ ਨੂੰ ਸਾਫਟ ਸਕਿਲ ਕਿਹਾ ਜਾਂਦਾ ਹੈ। ਉਦਾਹਰਨ ਲਈ ਦਫਤਰਾਂ ਚੋਂ ਹੁਣ ਚਪੜਾਸੀਆਂ, ਅਤੇ ਹੈਲਪਰਾਂ ਦੀ ਲੋੜ ਖਤਮ ਹੋ ਗਈ। ਬੈਂਕ ਵਿੱਚ ਚਪੜਾਸੀ ਨਹੀਂ ਹੈ, ਕਿਉਂ ਕਿ ਉੱਥੇ ਭਾਰੀਆਂ ਫਾਈਲਾਂ ਖਤਮ ਹੋ ਗਈਆਂ ਹਨ। ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਕੰਪਿਊਟਰ ਉੱਪਰ ਕੰਮ ਕਰਦੇ ਹਨ। ਲੈਣ-ਦੇਣ ਦਾ ਸਾਰਾ ਹਿਸਾਬ ਕਿਤਾਬ ਕੰਪਿਉਟਰ ਹੀ ਕਰਦੇ ਹਨ। ਪਾਣੀ ਪਿਲਾਉਣ ਵਾਲਾ ਨਹੀਂ ਹੈ। ਚਾਹੇ ਕੋਈ ਮੈਨੇਜਰ ਹੋਵੇ ਜਾਂ ਹੋਰ ਅਫਸਰ ਹਰ ਕੋਈ ਆਪਣੀ ਪਾਣੀ ਦੀ ਬੋਤਲ ਨਾਲ ਲੈ ਕੇ ਤੁਰਦਾ ਹੈ। ਤਕਨੋਲੋਜੀ ਨੇ ਕਾਮਿਆਂ ਦੀ ਥਾਂ ਲਈ ਹੈ। ਇਸ ਲਈ ਕੋਈ ਇੱਕ ਤਕਨੋਲੋਜੀ ਆਖਰੀ ਨਹੀਂ ਹੈ। ਪਰ ਤਕਨੋਲੋਜੀ ਨੂੰ ਸਮਝ ਕੇ ਇਸ ਨੂੰ ਚਲਾਉਣ ਲਈ ਜਿਨ੍ਹਾਂ ਕੌਸ਼ਲਾਂ ਦੀ ਲੋੜ ਪੈਂਦੀ ਹੈ ਉਨ੍ਹਾਂ ਨੂੰ ਸਾਫਟ ਸਕਿਲ ਆਖਦੇ ਹਨ। ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਸਾਫਟ ਸਕਿਲ ਵਿਕਸਤ ਕਰਨ ਦੇ ਮੌਕੇ ਦਿਓ। ਜਿਹੜੇ ਸਕੂਲ ਕਾਲਜ ਘੋਟਾ, ਰੱਟਾ ਲੁਆ ਕੇ ਵੱਧ ਨੰਬਰ ਲੈ ਕੇ ਦੇਣ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਰੋਕੋ। ਆਉਣ ਵਾਲੇ ਸਮੇਂ ਵਿੱਚ ਇਸ ਦੀ ਨਾ ਕੋਈ ਲੋੜ ਹੈ ਨਾ ਮੰਗ। ਸੋ ਸੋਚ ਸਮਝ ਕੇ ਚੱਲੋ। ਜੇ ਤੁਹਾਡੇ ਕੋਲ ਇਹੋ ਜਿਹੇ ਹੁਨਰ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਸਮਸਿਆਵਾਂ ਦਾ ਨਿਦਾਨ, ਤੇ ਮੁਸ਼ਕਲਾਂ ਦਾ ਹੱਲ ਕਰ ਸਕਦੇ ਹੋ ਤਾਂ ਜੀ ਆਇਆਂ ਨੂੰ ਨਹੀਂ ਤਾਂ ਸੜਕ ਦੇ ਉਸ ਪਾਰ ਬੇਰੁਜ਼ਗਾਰਾਂ ਦੀ ਭੀੜ ਵਿੱਚ ਨਾਅਰੇ ਮਾਰੀ ਜਾਓ, ਕਿਸੇ ਉੱਪਰ ਕੋਈ ਅਸਰ ਨਹੀਂ।

ਬਦਲ ਜਾਣਾ ਤੇ ਲਗਾਤਾਰ ਬਦਲਦੇ ਰਹਿਣਾ ਤੇ ਆਪਣੇ ਆਪ ਨੂੰ ਹਰ ਤਬਦੀਲੀ ਦੇ ਦੌਰ ਲਈ ਤਿਆਰ ਰੱਖਣਾ, ਜ਼ਿੱਦ ਨਾ ਕਰਨਾ ਹੀ ਕੁਝ ਅਜਿਹੇ ਕੌਸ਼ਲ ਹਨ ਜਿਹੜੇ ਤੁਹਾਨੂੰ ਆਪਣੇ ਪਰਵਾਰ ਲਈ ਆਪਣੇ ਪੈਰਾਂ ਉੱਪਰ ਖੜ੍ਹੇ ਰਹਿਣ ਦੇ ਯੋਗ ਬਣਾ ਸਕਦੇ ਹਨ। ਹਰ ਤਰ੍ਹਾਂ ਦੀ ਭਾਵੁਕਤਾ ਦੀ ਇਥੇ ਕੋਈ ਥਾਂ ਨਹੀਂ। ਸਮਝੌਤੇ ਕਰਨੇ ਆਉਣੇ ਚਾਹੀਦੇ ਹਨ। ਨੈਤਿਕਤਾ ਦੇ ਮੁੱਲ ਵੀ ਲਗਾਤਾਰ ਬਦਲਦੇ ਰਹਿਣਗੇ। ਤੁਹਾਡੀ ਲੋੜ ਹੈ ਕਿ ਤੁਸੀਂ ਆਪਣੇ ਆਪ ਨੂੰ ਇਸ ਲਈ ਸੱਭ ਨਵੇਂ ਉਸਰ ਰਹੇ ਮਾਹੌਲ ਲਈ ਆਪਣੇ ਆਪ ਨੂੰ ਤਿਆਰ ਕਰ ਸਕੋ।

ਰਾਬਤਾ: 9878961218

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ