Sat, 13 July 2024
Your Visitor Number :-   7182909
SuhisaverSuhisaver Suhisaver

ਅਫ਼ਗਾਨਿਸਤਾਨ ’ਚ ਅਮਨ-ਬਹਾਲੀ ਤੇ ਪਾਕਿਸਤਾਨ ਦੀ ਭੂਮਿਕਾ -ਜੋਤੀ ਮਲਹੋਤਰਾ

Posted on:- 05-06-2013

suhisaver

ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੇ ਰਾਜ ਦੇ ਪੰਜ ਸਾਲ ਪੂਰੇ ਕੀਤੇ ਹਨ, ਇਸ ਲਈ ਸਾਰਾ ਦੇਸ਼,ਖਾਸ ਕਰ, ਰਾਜਸੀ ਨੇਤਾ ਬਹੁਤ ਉਤਸ਼ਾਹ ਵਿੱਚ ਹਨ। ਇਸ ਖੁਸ਼ੀ ਦੇ ਨਾਲ-ਨਾਲ ਚਿੰਤਾ ਵੀ ਹੈ ਕਿ ਅਫ਼ਗਾਨਿਸਤਾਨ ਨਾਲ ਰਿਸ਼ਤਿਆਂ ਵਿੱਚ ਤਣਾਅ ਆ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿ ਅਧਿਕਾਰੀ ਅਤੇ ਅਫ਼ਗਾਨੀ ਨੇਤਾ ਇੱਕ-ਦੂਸਰੇ ’ਤੇ ਦਹਿਸ਼ਤਵਾਦੀਆਂ ਨੂੰ ਸਾਇਤਾ ਦੇਣ ਦਾ ਦੋਸ਼ ਲਾ ਰਹੇ ਹਨ ਅਤੇ ਅਜਿਹੀ ਭਾਸ਼ਾ ਵਰਤੀ ਜਾ ਰਹੀ ਹੈ, ਜੋ ਚੰਗੇ ਗੁਆਂਢੀਆਂ ਨੂੰ ਸ਼ੋਭਾ ਨਹੀਂ ਦਿੰਦੀ। ਅਫ਼ਗਾਨਿਸਤਾਨ ਦੇ ਸੂਤਰਾਂ ਅਨੁਸਾਰ ਪਾਕਿਸਤਾਨ ਨੇ ਉਸਦੇ ਨੰਗਾਹਾਰ ਇਲਾਕੇ ਵਿੱਚ ਮਾਰਚ ਮਹੀਨੇ ਬਿਨ੍ਹਾਂ ਕਿਸੇ ਭੜਕਾਹਟ ਦੇ ਬੰਬਾਰੀ ਕੀਤੀ ਹੈ ਅਤੇ ਡੂਰੈਂਡ ਰੇਖ਼ਾ ਦੇ ਨਾਲ ਗ਼ੈਰ-ਕਾਨੂੰਨੀ ਉਸਾਰੀ ਕੀਤੀ ਹੈ। ਪਾਕਿਸਤਾਨ ਨੇ ਇਸ ਦੋਸ਼ ਨੂੰ ਗ਼ਲਤ ਦੱਸਿਆ ਹੈ, ਪਰ ਕਾਬੁਲ ਐਨਾ ਨਾਰਾਜ਼ ਹੋ ਗਿਆ ਕਿ ਉਸ ਨੇ ਫ਼ੌਜੀਆਂ ਨੂੰ ਸਿਖਲਾਈ ਲਈ ਪਾਕਿਸਤਾਨ ਭੇਜਣ ਤੋਂ ਮਨ੍ਹਾਂ ਕਰ ਦਿੱਤਾ।

ਦੋਹਾਂ ਗੁਆਂਢੀਆਂ ਵਿਚਕਾਰ ਲਫ਼ਜ਼ੀ ਜੰਗ ਚੱਲ ਰਹੀ ਹੈ। ਪਾਕਿਸਤਾਨ ਦੇ ਇੱਕ ਖ਼ੁਫ਼ੀਆ ਬੁਲਾਰੇ ਨੇ ਏਜੰਸੀ ਰਾਇਟਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਅਮਨ-ਬਹਾਲੀ ਦੇ ਰਾਹ ਵਿੱਚ ਮੁੱਖ ਅੜਿੱਕਾ ਕਰਜ਼ਈ ਹੈ।ਦੇਸ਼ ਨੂੰ ਬਚਾਉਣ ਦੀ ਥਾਂ ਉਹ ਇਸ ਨੂੰ ਨਰਕ ਵੱਲ ਧੱਕ ਰਿਹਾ ਹੈ।

ਅਫ਼ਗਾਨ ਵਿਦੇਸ਼ ਵਿਭਾਗ ਨੇ ਆਪਣੇ ਗ਼ੁੱਸੇ ਦਾ ਮੁਜ਼ਾਹਰਾ ਕਰਦਿਆਂ ਕਿਹਾ, ‘‘ਇਸ ਤੋਂ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦਾ ਪਤਾ ਚਲਦਾ ਹੈ।...ਉਹ ਅਫ਼ਗਾਨ ਪ੍ਰਭੁਸੱਤਾ ਕਬੂਲ ਨਹੀਂ ਕਰ ਰਿਹਾ ਅਤੇ ਫ਼ੌਜੀ ਦਖ਼ਲਅੰਦਾਜ਼ੀ ਨਾਲ ਕਾਬੁਲ ’ਤੇ ਆਪਣਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।’’ ਦੂਜੇ ਪਾਸੇ ਪਾਕਿਸਤਾਨ ਦੀ ਜਾਸੂਸ ਏਜੰਸੀ, ਆਈਐਸਆਈ ਨੇ ਸੁਪਰੀਮ ਕੋਰਟ ਸਾਮਣੇ ਬਿਆਨ ਦਿੱਤਾ ਹੈ ਕਿ ਅਫ਼ਗਾਨਿਸਤਾਨ ਦੀ ਸਰਕਾਰ ਪਾਕਿਸਤਾਨ ਵਿਰੋਧੀ ਦਹਿਸ਼ਤਗਰਦੀ ਟੋਲੀਆਂ ਨੂੰ ਸਰਗਰਮ ਸਹਾਇਤਾ ਪ੍ਰਦਾਨ ਕਰ ਰਹੀ ਹੈ, ਜਿਨ੍ਹਾਂ ਵਿੱਚ ਤਹਿਰੀਕ-ਏ-ਪਾਕਿਸਤਾਨ ਵੀ ਸ਼ਾਮਿਲ ਹੈ। ਅਮਰੀਕਾ ਅਤੇ ਸਾਥੀ ਦੇਸ਼ਾਂ ਵੱਲੋਂ ਅਫ਼ਗਾਨਿਸਤਾਨ ਵਿੱਚੋਂ ਬਾਹਰ ਕੱਢਣ ਦਾ ਸਮਾਂ (ਅਪ੍ਰੈਲ-2014) ਨੇੜੇ ਆ ਰਿਹਾ ਹੈ। ਆਉਣ ਵਾਲੀ ਸਥਿਤੀ ਵਿੱਚ ਪਾਕਿਸਤਾਨ ਦੀ ਭੂਮਿਕਾ ਦਾ ਮੁੱਦਾ ਹੀ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਅਫਗਾਨ ਆਗੂਆਂ ਦਾ ਦੋਸ਼ ਹੈ ਕਿ ਪਾਕਿਸਤਾਨ ਸਰਕਾਰ ਨੇ 9/11 ਤੋਂ ਬਾਅਦ ਆਪਣੇ ਇਲਾਕੇ ਵਿੱਚੋ ਦਹਿਸ਼ਤਗਰਦੀ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ।

ਇਨ੍ਹਾਂ ਸੁਰੱਖਿਅਤ ਥਾਵਾਂ ਤੋਂ ਤਾਲਿਬਾਨ ਦੇ ਲੋਕ ਅਫ਼ਗਾਨਿਸਤਾਨ ਵਿੱਚ ਜਾ ਕੇ ਕਾਰਵਾਈਆਂ ਕਰਦੇ ਸਨ ਅਤੇ ਵਾਪਸ ਪਰਤ ਆਂਦੇ ਸਨ। ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਵਿੱਚ ਪਾਕਿਸਤਾਨ ਸਰਦਾਰੀ ਦੀ ਮੰਗ ਕਰਦਾ ਹੈ ਕਿਉਂਕਿ ਇਹ ਮੁੱਖ ਅਤੇ ਸ਼ਕਤੀਸ਼ਾਲੀ ਰਿਆਸਤ ਹੈ ਅਤੇ ਡੂਰੈਂਡ ਰੇਖਾ ਦੇ ਦੋਵਾਂ ਪਾਸਿਆਂ ਦੇ ਪਸ਼ਤੂਨ ਕਬੀਲਿਆਂ ਦਰਮਿਆਨ ਪੁਰਾਣੇ ਸੱਭਿਆਚਾਰਕ ਅਤੇ ਧਾਰਮਿਕ ਸਬੰਧ ਹਨ। 11 ਸਤੰਬਰ ਤੋਂ ਬਾਅਦ ਜਦੋਂ ਤੋਂ ਅੰਤਰਰਾਸ਼ਟਰੀ ਮਦਦ ਨਾਲ ਅਫ਼ਗਾਨ ਸਰਕਾਰ ਨੇ ਦੇਸ਼ ਦਾ ਨਵ-ਨਿਰਮਾਣ ਸ਼ੁਰੂ ਕੀਤਾ ਹੈ, ਅਫ਼ਗਾਨ ਆਗੂਆਂ ਨੇ ਪਾਕਿਸਤਾਨ ੇ ਖ਼ਿਲਾਫ਼ ਜ਼ਿਆਦਾ ਕੁਝ ਕਹਿਣ ਤੋਂ ਪਰਹੇਜ਼ ਕੀਤਾ ਹੈ। ਇਥੋਂ ਤੱਕ ਕਿ ਹਾਮਿਦ ਕਰਜ਼ਈ ਨੇ ਆਪਣ ਸਰਕਾਰ ਦੇ ਜਾਸੂਸੀ ਵਿਭਾਗ ਦੇ ਮੁਖੀ ਅਮਰੁਲਾ ਸਾਲੇਹ ਨੂੰ ਵੀ ਪਾਸੇ ਕਰ ਦਿੱਤਾ, ਜੋ ਪਾਕਿਸਤਾਨ ਦਾ ਸਖ਼ਤ ਆਲੋਚਕ ਸਮਝਿਆ ਜਾਂਦਾ ਸੀ। ਜੋ ਸਮਝਦਾ ਸੀ ਕਿ ਪਾਕਿਸਤਾਨ ਵਿਚਲੇ ਹਕਾਨੀ ਆਤੰਕੀ ਟੋਲੇ ਨੂੰ ਪਾਕਿਸਤਾਨੀ ਫੌਜ ਅਤੇ ਆਈਐਸਆਈ ਅਫ਼ਗਾਨਿਸਤਾਨ ਵਿੱਚ ਅਸ਼ਾਂਤੀ ਫੈਲਾਉਣ ਦੇ ਲਈ ਮਦਦ ਦੇ ਰਹੀ ਹੈ, ਪਰ ਪਾਕਿਸਤਾਨ ਬਾਜ਼ ਨਾ ਆਇਆ। ਜਦੋਂ ਨਵਾਂ ਸੂਚਨਾ ਮੰਤਰੀ ਅਸਦੁਲਾ ਖਾਲਿਦ ਇੱਕ ਹਮਲੇ ਵਿੱਚ ਵਾਲ-ਵਾਲ ਬਚਿਆ ਤਾਂ ਕਰਜ਼ਈ ਨੂੰ ਗ਼ੁੱਸੇ ਨਾਲ ਕਹਿਣਾ ਪਿਆ, ''ਇਹ ਹਮਲਾਵਰ, ਜੋ ਇੱਕ ਪ੍ਰਾਹੁਣਾ ਬਣ ਕੇ ਆਇਆ ਸੀ, ਪਾਕਿਸਤਾਨ ਤੋਂ ਆਇਆ ਸੀ।''

ਅਫ਼ਗਾਨੀ ਸਭ ਤੋਂ ਜ਼ਿਆਦਾ ਦੁੱਖੀ ਇਸ ਗੱਲ ਤੋਂ ਹਨ ਕਿ ਪਾਕਿਸਤਾਨ ਉਸ ਨੂੰ ਕਮਜ਼ੋਰ ਸਟੇਟ ਸਮਝਦਾ ਹੈ, ਜਿਸ ਕੋਲ ਮਾੜਾ ਤੇ ਭ੍ਰਿਸ਼ਟ ਪੁਲਿਸ ਪ੍ਰਬੰਧ ਹੈ। ਨਾਮ ਗੁਪਤ ਰੱਖਦੇ ਹੋਏ ਕਰਜ਼ੀ ਹਕੂਮਤ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਵੇਂ ਅਮਰੀਕੀ ਫ਼ੌਜਾਂ ਦੇ ਜਾਣ ਤੋਂ ਬਾਅਦ ਅਫ਼ਗਾਨੀ ਕਬੀਲਿਆਂ ਦੌਰਾਨ ਜੰਗ ਛਿੜ ਜਾਂਦੀ ਹੈ ਤਾਂ ਵੀ ਸਥਿਤੀ ਸੋਵੀਅਤ ਫੌਜਾਂ ਦੇ ਜਾਣ ਵੇਲੇ ਤੋਂ ਵੱਖਰੀ ਹੋਵੇਗੀ।'' ਅਫ਼ਗਾਨਿਸਤਾਨ ਹੁਣ ਇੱਕ ਵੱਖਰਾ ਦੇਸ਼ ਹੈ, ਪਰ ਇੱਕੋ ਦੇਸ਼ ਜੋ ਇਸ ਹਕੀਕਤ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ ਉਹ ਪਾਕਿਸਤਾਨ ਹੈ। ਉਸ ਨੇ ਕਿਹਾ, ''1990ਵਿਆਂ ਵਿੱਚ ਜਦੋਂ ਤਾਲਿਬਾਨ ਸੱਤਾ 'ਤੇ ਕਾਬਜ਼ ਹੋਇਆ ਸੀ ਤਾਂ ਪਾਕਿਸਤਾਨ ਦੁਨੀਆਂ ਦੇ ਤਿੰਨਾਂ ਮੁਲਕਾਂ ਵਿੱਚੋਂ ਇੱਕ ਸੀ, ਜਿਸ ਨੇ ਤਾਲਿਬਾਨ ਦੀ ਸਹਾਇਤਾ ਕੀਤੀ ਸੀ। ਹੁਣ ਵੀ ਪਾਕਿਸਤਾਨ ਸਮਝਦਾ ਹੈ ਕਿ ਵਿਦੇਸ਼ੀ ਸੇਨਾ ਦੇ ਜਾਣ ਤੋਂ ਉਹ ਤਾਲਿਬਾਨ 'ਤੇ ਹੱਕਾਨੀ ਰੁੱਪ ਦੀ ਮਦਦ ਨਾਲ ਇਲਾਕੇ ਦੀ ਸਭ ਤੋਂ ਮਜ਼ਬੂਤ ਤਾਕਤ ਹੋਵੇਗਾ, ਪਰ ਹਕੀਕਤ ਕੁਝ ਵੱਖਰੀ ਹੀ ਹੋਵੇਗੀ।''

ਹਮਾਇਤੀਆਂ ਦਾ ਕਹਿਣਾ ਹੈ ਕਿ ਕਰਜ਼ਈ ਪਾਕਿਸਤਾਨ ਦੇ ਰੁਖ਼ ਤੋ ਬਹੁਤ ਦੁੱਖੀ ਹੈ, ਜੋ ਕੇਟਾ ਅਤੇ ਮੀਰਾਮਸ਼ਾਹ ਵਰਗੀਆਂ ਥਾਵਾਂ ਵਿੱਚ ਰਹਿ ਰਹੇ ਅਫ਼ਗਾਨ ਵਿਰੋਧੀ ਨੇਤਾਵਾਂ ਵਿਰੁੱਧ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ, ਸਗੋਂ ਪਾਕਿਸਤਾਨ ਨੇ ਅਮਰੀਕਾ ਨੂੰ ਤਾਲਿਬਾਨ ਨਾਲ ਸਿੱਧੀ ਗੱਲਬਾਤ ਕਰਨ ਲਈ ਉਕਸਾਇਆ ਹੈ। ਅਮਰੀਕਾ ਵੀ, ਜੋ ਕਰਜ਼ਈ ਨੂੰ ਪਸੰਦ ਨਹੀਂ ਕਰਦਾ, ਉਸ 'ਤੇ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਜ਼ੋਰ ਪਾ ਰਿਹਾ ਹੈ। ਕਰਜ਼ਈ ਮਹਿਸੂਸ ਕਰ ਰਿਹਾ ਹੈ ਕਿ ਇਹ ਦੋਵੇਂ ਕਦਮ ਉਸ ਨੂੰ ਥੱਲੇ ਲਾਉਣ ਲਈ ਚੁੱਕੇ ਜਾ ਰਹੇ ਹਨ। ਲੰਡਨ ਵਿਖੇ ਹੋਈ ਸ਼ਾਂਤੀ ਵਾਰਤਾਲਾਪ ਦੌਰਾਨ ਪਾਕਿਸਤਾਨ ਵੱਲੋਂ ਕਰਜ਼ਈ ਨੂੰ ਇੱਕ ਨੀਤੀਗਤ ਸਮਝੌਤੇ ਉੱਤੇ ਦਸਤਖ਼ਤ ਕਰਨ ਲਈ ਮਜਬੂਰ ਕਰ ਦਿੱਤਾ ਗਿਆ; ਅਜਿਹਾ ਸਮਝੌਤਾ ਪਹਿਲਾਂ ਭਾਰਤ ਨਾਲ ਕੀਤਾ ਗਿਆ ਸੀ। ਇਸ ਦਾ ਖਰੜਾ ਪਾਕਿ ਵਿਦੇਸ਼ ਮੰਤਰੀ ਹਿਨਾ ਖ਼ਾਨ ਰੱਬਾਨੀ ਨੇ ਅਫ਼ਗਾਨਿਸਤਾਨ ਦੇ ਜ਼ਮੀਲ ਰਾਸੌਲ ਨੂੰ ਨਵੰਬਰ-2012 ਵਿੱਚ ਇਸਲਾਮਾਬਾਦ ਵਿਖੇ ਦਿੱਤਾ ਗਿਆ ਸੀ, ਜਿ ਤੋਂ ਹੈਰਾਨੀ ਵੀ ਹੋਈ, ਪਰ ਅਫ਼ਗਾਨੀ ਵਿਦੇਸ਼ ਮੰਤਰੀ ਨੇ ਇਸ ਨੂੰ ਪ੍ਰਵਾਨ ਕਰ ਲਿਆ। ਇਸ ਰਾਹੀਂ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਸਬੰਧਾਂ ਦਰਮਿਆਨ ਭਾਰਤ ਤੋਂ ਉੱਪਰ ਦੀ ਇੱਕ ਵਿਸ਼ੇਸ਼ ਸਥਿਤੀ ਚਾਹੁੰਦਾ ਹੈ, ਭਾਰਤ ਜੋ ਇੱਕ ਮੁਸਲਿਮ ਦੇਸ਼ ਨਹੀਂ ਹੈ। ਇਸ ਬਾਰੇ ਪਾਕਿ ਦੇ ਰਾਜਦੂਤ ਮੁਹੰਮਦ ਸਾਦਿਕ ਨੇ ਸਾਬਕਾ ਤਾਲਿਬਾਨ ਨੇਤਾ ਮੂਸਾ ਹਾਤੇਕ ਨੂੰ ਦੱਸਿਆ ਸੀ ਅਤੇ ਉਸ ਨਾਲ ਅਫ਼ਗਾਨ ਫਜੀਆਂ ਨੂੰ ਪਾਕਿਸਤਾਨ ਵਿੱਚ ਸਿਖਲਾਈ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਸੀ।

ਭਾਰਤ ਵਿੱਚ ਅਫ਼ਗਾਨਿਸਤਾਨ ਦੇ ਰਾਜਦੂਤ, ਸ਼ਾਇਦਾ ਅਬਦਾਲੀ ਨੇ ਇਸ ਲੇਖਕ ਨਾਲ ਮੁਲਾਕਾਤ ਵਿੱਚ ਕਿਹਾ, ''ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਵੀ ਭਾਰਤ ਦੀ ਤਰ੍ਹਾਂ ਸਾਡੇ ਲੋਕਾਂ ਦੇ ਦਿਲੋ ਦਿਮਾਗ ਦੀ ਰਾਖ਼ੀ ਲਈ ਕਿਰਿਆਤਮਕ ਭੂਮਿਕਾ ਅਦਾ ਕਰੇ। ਅਜਿਹਾ ਰਿਸ਼ਤਾ ਨਾ ਬਣਾਇਆ ਜਾਵੇ ਜੋ ਹਿੰਸਾ ਤੇ ਨਫ਼ਰਤ ਨੂੰ ਜਨਮ ਦੇਵੇ। ਅਫ਼ਗਾਨਿਸਤਾਨ ਭਾਰਤ ਨਾਲ ਆਪਣੀ ਦੋਸਤੀ 'ਤੇ ਕੋਈ ਆਂਚ ਨਹੀਂ ਆਉਣ ਦੇਵੇਗਾ।'' ਅਬਦਾਲੀ ਨੇ ਇਸ ਬਿਆਨ ਕਿ ਕਰਜ਼ਈ ਅਮਨ ਦੇ ਰਸਤੇ ਦੀ ਰੁਕਾਵਟ ਹੈ, ਬਾਰੇ ਟਿੱਪਣੀ ਕਰਦਿਆਂ ਕਿਹਾ, ''ਹਾਂ ਕਰਜ਼ਈ, ਅਫ਼ਗਾਨਿਸਤਾਨ 'ਤੇ ਬਾਹਰੋਂ ਥੋਪੇ ਜਾ ਰਹੇ ਕਿਸੇ ਵੀ ਸ਼ਾਂਤੀ ਦੇ ਮਸੌਦੇ ਦੇ ਰਸਤੇ ਵਿੱਚ ਜ਼ਰੂਰ ਰੁਕਾਵਟ ਹੈ; ਉਹ ਦੇਸ਼ ਦੇ ਲੋਕਾਂ ਲਈ ਅਤੇ ਲੋਕਾਂ ਦੁਆਰਾ ਕਿਸੇ ਅਮਨ ਸਮਝੌਤੇ ਦੇ ਖ਼ਿਲਾਫ਼ ਨਹੀਂ ਹੈ।'' ਇਸਲਾਮਾਬਾਦ ਦੇ ਪਾਕਿ ਮਾਮਲਿਆਂ ਬਾਰੇ ਵਿਦਵਾਨ ਨੇ ਦੱਸਿਆ ਕਿ ਜ਼ਰਦਾਰੀ ਭਲੀ-ਭਾਂਤ ਜਾਣਦਾ ਹੈ ਕਿ ਪਾਕਿਸਤਾਨ ਦੇ ਅਧਿਕਾਰੀ ਆਪੇ ਮਤਲਬ ਦੀ ਪੂਰਤੀ ਲਈ ਅਫ਼ਗਾਨ ਖ਼ਿਲਾਫ਼ ਆਤੰਕੀਆਂ ਦਾ ਇਸਤੇਮਾਲ ਕਰਦੇ ਨ। ਪਰ ਇਸ ਨੂੰ ਰੋਕਣ ਤੋਂ ਬੇਵੱਸ ਹਨ।

ਅਫਞਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੇਬਾਹਰ ਜਾਣ ਦਾ ਸਮਾਂ ਨਜ਼ਦੀਕ ਆ ਰਿਹਾ ਹੈ; ਸਭ ਨੂੰ ਚਿੰਤਾ ਹੈ ਕਿ ਉਥੇ ਅਤੇ ਖਿਤੇ ਵਿੱਚ ਗ੍ਰਹਿ ਯੁੱਧ ਤੋਂ ਬਚਣ ਲਈ ਕੀ ਕੀਤਾ ਜਾਵੇ। ਰਾਸ਼ਟਰਪਤੀ ਕਰਜ਼ਈ ਚਾਹੁੰਦਾ ਹੈ ਕਿ ਭਾਰਤ ਅਫ਼ਗਾਨਿਸਤਾਨ ਨੂੰ ਸੈਨਿਕ ਸਾਜ਼ੋ-ਸਾਮਾਨ ਦੀ ਸਪਲਾਈ ਤੇਜ਼ ਕਰੇ ਅਤੇ 2011 ਦੇ ਸਮਝੌਤੇ ਤਹਿਤ ਜ਼ਿਆਦਾ ਅਫ਼ਗਾਨ ਸੈਨਿਕਾਂ ਨੂੰ ਸਿਖਲਾਈ ਦੇਵੇ, ਪਰ ਅਸਲੀਅਤ ਇਹ ਹੈ ਕਿ ਭਾਰਤ ਹਿਚਕਿਚਾ ਰਿਹਾ ਹੈ। ਰੂਸ, ਇਰਾਨ ਅਤੇ ਭਾਰਤ ਦਰਮਿਆਨ ਅਫ਼ਗਾਨ ਦੀਆਂ ਨਵ-ਗਠਿਤ ਸੁਰੱਖਿਆ ਸੈਨਿਕ ਇਕਾਈਆਂ ਬਾਰੇ ਕੁੱਝ ਗੱਲਬਾਤ ਸ਼ੁਰੂ ਹੋਈ ਹੈ। ਅਮਰੀਕਾ ਨੇ ਵੀ ਇਸ ਬਾਬਤ ਇਰਾਨ ਨਾਲ ਗੁਪਤ ਗੱਲਬਾਤ ਸ਼ੁਰੂ ਕੀਤੀ ਹੈ। ਰੂਸ ਇਸ ਸਮੱਸਿਆ ਬਾਰੇ ਬਹੁਤ ਚਿੰਤਤ ਹੈ। ਇੱਕ ਚੀਨ ਅਜੇ ਇਕੱਲਾ ਹੀ ਆਪਣੇ ਰਸਤੇ 'ਤੇ ਚੱਲ ਰਿਹਾ ਹੈ। ਅਬਦਾਲੀ ਨੇ ਬੜਾ ਜ਼ੋਰ ਦੇ ਕੇ ਕਿਹਾ, ''ਅਸੀਂ ਕਿਸੇ ਤਾਲੀਬਾਨ, ਪਾਕਿਸਤਾਨ ਜਾਂ ਕਿਸੇ ਹੋਰ ਵਿਦੇਸ਼ੀ ਨੂੰ ਅਫ਼ਗਾਨ ਰਾਜ ਨੂੰ ਖ਼ਤਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸਲ ਵਿੱਚ ਅਸੀਂ ਉਸ ਤਾਲਿਬਾਨ ਨਾਲ ਗੱਲ ਸ਼ੁਰੂ ਕੀਤੀ ਹੈ, ਜੋ ਦੇਸ਼ ਦੀ ਮੁੱਖ ਸਿਆਸੀ ਧਾਰਾ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ...ਅਜਿਹੇ ਬਹੁਤ ਲੋਕ ਹਨ ਜੋ ਸਮਝੌਤਾ ਕਰਨਾ ਚਾਹੁੰਦੇ ਹਨ...ਅਸੀਂ ਜੰਗ ਤੋਂ ਅੱਕ ਗਏ ਹਾਂ...ਅਸੀਂ ਇੱਕ ਨਵਾਂ ਸਮਾਜ ਸਿਰਜਾ ਚਾਹੁੰਦੇ ਹਾਂ।''

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ