Sun, 14 April 2024
Your Visitor Number :-   6972235
SuhisaverSuhisaver Suhisaver

ਸਿੱਖਾਂ ਵੱਲੋਂ ਸੰਵਿਧਾਨ ਉੱਪਰ ਦਸਤਖ਼ਤ ਨਾ ਕੀਤੇ ਜਾਣ ਵਾਲੀ ਗਾਥਾ ਦਾ ਇੱਕ ਪੱਖ ਇਹ ਵੀ –ਹਜ਼ਾਰਾ ਸਿੰਘ

Posted on:- 30-11-2012

ਆਮ ਸਿੱਖਾਂ ਦੇ ਜਜ਼ਬਾਤ ਭੜਕਾ ਕੇ ਆਪਣੀਆਂ ਸਿਆਸੀ ਲੋੜਾਂ ਪੂਰੀਆਂ ਕਰਨ ਵਾਲੇ ਸਿੱਖ ਆਗੂ ਆਪਣੀਆਂ  ਤਕਰੀਰਾਂ ਵਿੱਚ ਸਿੱਖਾਂ ਨਾਲ ਹੋਏ ਵਿਤਕਰਿਆਂ ਅਤੇ ਬੇਵਿਸਾਹੀਆਂ ਦਾ ਵਿਸਥਾਰ ਬੜੇ ਮਸਾਲੇਦਾਰ ਢੰਗ ਨਾਲ ਪੇਸ਼ ਕਰਦੇ ਹਨ। ਪਰ ਇਸ ਵਿਸਥਾਰ ਵਿਚਲੇ ਤੱਥਾਂ ਦੇ ਇਤਿਹਾਸਕ ਤੌਰ ’ਤੇ ਠੀਕ ਹੋਣ ਜਾਂ ਨਾ ਹੋਣ ਦਾ ਖਿਆਲ ਘੱਟ ਹੀ ਕੀਤਾ ਜਾਂਦਾ ਹੈ।

ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਦੇ ਸਿਲਸਿਲੇ ਨੂੰ ਐਨ ਸਿਖਰ ’ਤੇ ਪਹੁੰਚਾਉਣ ਲਈ ਸਿੱਖ ਆਗੂਆਂ ਵੱਲੋਂ ਜਿਸ ਕਥਨ ਦੀ ਬਹੁਤ ਜ਼ਿਆਦਾ ਦੁਰਵਰਤੋਂ ਕੀਤੀ ਗਈ ਹੈ, ਉਹ ਇਹ ਹੈ ਕਿ ਸਿੱਖਾਂ ਨੇ ਤਾਂ ਸੰਵਿਧਾਨ ਉੱਪਰ ਦਸਤਖ਼ਤ ਹੀ ਨਹੀਂ ਸੀ ਕੀਤੇ। ਪਿਛਲੇ ਕੁਝ ਸਮੇ ਤੋਂ ਇਸ ਕਥਨ ਦੀ ਦੁਰਵਰਤੋਂ ਭਾਵੇਂ ਖਤਮ ਤਾਂ ਨਹੀਂ ਸੀ ਹੋਈ, ਪਰ ਘਟ ਜ਼ਰੂਰ ਗਈ ਸੀ। ਪਰ 21 ਨਵੰਬਰ ਤੋਂ ਲੈ ਕੇ 26 ਨਵੰਬਰ ਦੇ ਪੰਜਾਬੀ ਅਖ਼ਬਾਰਾਂ ਵਿੱਚ ਇਸ ਕਥਨ ਦਾ ਜ਼ਿਕਰ ਫਿਰ ਪੜ੍ਹਨ ਨੂੰ ਮਿਲਿਆ।

‘ਸਪੋਕਸਮੈਨ’ ਵਿੱਚ ਡਾ: ਹਰਜਿੰਦਰ ਸਿੰਘ ਦਿਲਗੀਰ ਹੁਰਾਂ ਨੇ ਇਸ ਦਾ ਜ਼ਿਕਰ ਇੱਕ ਇਤਿਹਾਸਕ ਘਟਨਾ ਵਜੋਂ ਕੀਤਾ, ਪਰ ‘ਪਹਿਰੇਦਾਰ’ ਦੇ ਸੰਪਾਦਕ ਸ੍ਰ. ਜਸਪਾਲ ਸਿੰਘ ਹੁਰਾਂ ਨੇ 21 ਨਵੰਬਰ ਨੂੰ ਇਸ ਸੰਬੰਧੀ ਇੱਕ ਸੰਪਾਦਕੀ ਲੇਖ ਲਿਖ ਕੇ ਬੁਝਦੇ ਕੋਲਿਆਂ ਨੂੰ ਮਘਾਉਣ ਲਈ ਇੱਕ ਵਾਰ ਫਿਰ ਪੱਖਾ ਮਾਰਨ ਦੀ ਕੋਸ਼ਿਸ਼ ਕੀਤੀ ਹੈ।

ਇਸ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਸਿੱਖ ਬੁੱਧੀਜੀਵੀ ਲੋਕ ਇਸ ਕਰਾਰੇ ਮੁੱਦੇ ਨੂੰ ਅਜੇ ਹੱਥੋਂ ਗੁਆਉਣ ਲਈ ਤਿਆਰ ਨਹੀ। ‘ਸਿੱਖਾਂ ਨੇ ਤਾਂ ਸੰਵਿਧਾਨ ਉੱਪਰ ਦਸਤਖ਼ਤ ਹੀ ਨਹੀਂ ਕੀਤੇ ਸਨ’ ਵਾਲੇ ਕਥਨ ਦਾ ਭਾਵ ਇਹ ਕੱਢਿਆ ਜਾਂਦਾ ਹੈ ਕਿ ਭਾਰਤ ਦਾ ਸੰਵਿਧਾਨ ਤਾਂ ਸਿੱਖਾਂ ਉੱਪਰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ  ਠੋਸਿਆ ਹੋਇਆ ਹੈ। ਜਾਪਦਾ ਇੰਝ ਹੈ ਕਿ ਸਿੱਖ ਮਨਾਂ ਨੂੰ ਜਜ਼ਬਾਤ ਦੇ ਘੋੜੇ ’ਤੇ ਚਾੜ੍ਹਕੇ  ਆਪੋ ਆਪਣਾ ਲਾਹਾ ਖੱਟਣ ਲਈ ਇਸ ਕਥਨ ਨੂੰ ਜਿਊਂਦੇ ਰੱਖਣਾ ਕਈ ਧਿਰਾਂ ਲਈ ਅਜੇ ਵੀ ਜ਼ਰੂਰੀ ਹੈ। ਪਰ ਜਦ ਇਸ ਮੁੱਦੇ ਦੀ ਘੋਖ ਕਰੀਏ ਤਾਂ ਇੱਕ ਵੱਖਰੀ ਹੀ ਤਸਵੀਰ ਉੱਘੜਦੀ ਹੈ।

ਸੰਵਿਧਾਨ ਸੰਬੰਧੀ ਪਹਿਲੀ ਅਹਿਮ ਗੱਲ ਇਹ ਹੈ ਕਿ ਭਾਰਤੀ ਸੰਵਿਧਾਨ ਦੀ ਬਣਤਰ ਵਿੱਚ ਸਿੱਖਾਂ ਦਾ ਯੋਗਦਾਨ ਬਿਲਕੁਲ ਨਾਂਹ ਦੇ ਬਰਾਬਰ ਸੀ। ਪੰਜਾਬ ਅਸੈਂਬਲੀ ਦੇ ਸਿੱਖ ਮੈਬਰਾਂ ਨੇ ਸੰਵਿਧਾਨ ਦੀ ਬਣਤਰ ਵਿੱਚ ਜੇਕਰ ਕੋਈ ਯੋਗਦਾਨ ਪਾਇਆ ਤਾਂ ਉਹ ਕੇਵਲ ਉਨ੍ਹਾਂ ਵੱਲੋਂ ਸਿੱਖਾਂ ਦੀਆਂ ਮੰਗਾਂ ਸੰਬੰਧੀ ਦਿੱਤਾ ਗਿਆ ਮੰਗ ਪੱਤਰ ਸੀ। ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਭਾਰਤ ਦੀ ਪਾਰਲੀਮੈਂਟ ਵਿੱਚ 5% ਅਤੇ ਪੰਜਬ ਦੀ ਅਸੈਂਬਲੀ ਵਿੱਚ 50% ਸੀਟਾਂ ਸਿੱਖਾਂ ਵਾਸਤੇ ਰਾਖਵੀਆਂ ਰੱਖੀਆਂ ਜਾਣ,ਸਿੱਖਾਂ ਦੀਆਂ ਪਛੜੀਆਂ ਜਾਤੀਆਂ ਨੂੰ ਹਿੰਦੂ ਪਛੜੀਆਂ ਜਾਤਾਂ ਵਾਂਗ ਰਿਜ਼ਰਵੇਸ਼ਨ ਦਿੱਤੀ ਜਾਵੇ, ਕੇਂਦਰ ਵਿੱਚ ਇੱਕ ਕੈਬਨਿਟ ਮੰਤਰੀ ਅਤੇ ਇੱਕ ਰਾਜ ਮੰਤਰੀ ਸਿੱਖ ਹੋਵੇ, ਪੰਜਾਬ ਦੇ ਮੁੱਖ ਮੰਤਰੀ ਜਾਂ ਗਵਰਨਰ ਦੋਨਾਂ ਵਿੱਚੋਂ ਇੱਕ ਸਿੱਖ ਹੋਏ, ਫੌਜ਼ ਵਿੱਚ ਸਿੱਖਾਂ ਅਨੁਪਾਤ ਬਰਕਰਾਰ ਰੱਖਣ ਲਈ ਸਿੱਖਾਂ ਦੀ ਭਰਤੀ ਦਾ ਪੱਕਾ ਪ੍ਰਬੰਧ ਕੀਤਾ ਜਾਏ, ਪੰਜਾਬ ਦੀਆਂ ਸਰਕਾਰੀ ਨੌਕਰੀਆਂ ਵਿੱਚ 40% ਸਿੱਖ ਹੋਣ ਆਦਿ।

ਮੁੱਕਦੀ ਗੱਲ ਇਸ ਮੰਗ ਪੱਤਰ ਦਾ ਤੱਤ ਸਾਰ ਸਿੱਖਾਂ ਵਾਸਤੇ ਸਾਰੇ ਖੇਤਰਾਂ ਵਿੱਚ ਰਾਖਵਾਂਕਰਨ ਅਤੇ ਵਿਸ਼ੇਸ਼ ਦਰਜਾ ਹਾਸਿਲ ਕਰਨਾ ਸੀ। ਸਿੱਖਾਂ ਦੀਆਂ ਪਛੜੀਆਂ ਜਾਤੀਆਂ ਲਈ ਰਿਜ਼ਰਵੇਸ਼ਨ ਮੰਗਣ ਦਾ ਸਾਫ ਮਤਲਬ ਸਿੱਖ ਧਰਮ ਵਿੱਚ ਜਾਤ ਪਾਤ ਨੂੰ ਕਾਨੂੰਨੀ ਦਰਜ਼ਾ ਦਿਵਾਕੇ ਸਿੱਖਾਂ ਨੂੰ ਹਿੰਦੂ ਧਰਮ ਦੀ ਇੱਕ ਸ਼ਾਖਾ ਮੰਨੇ ਜਾਣ ਦੇ ਆਧਾਰ ਨੂੰ ਮਜ਼ਬੂਤ ਕਰਨਾ ਸੀ। ਜੋ ਕਿ ਬਾਅਦ ਵਿੱਚ ਜਾ ਕੇ  ਇਸ ਤਰ੍ਹਾਂ ਹੋਇਆ ਵੀ । ਇਹ ਗੱਲ ਵੱਖਰੀ ਹੈ ਕਿ ਸਿੱਖ ਆਗੂ ਕਈ ਦਹਾਕਿਆਂ ਤੋਂ ਇਹ ਸ਼ਕਾਇਤ ਕਰਦੇ  ਆ ਰਹੇ ਹਨ ਕਿ ਸਿੱਖਾਂ ਨੂੰ ਹਿੰਦੂ ਕਾਨੂੰਨਾਂ ਦੇ ਜੂਲੇ ਹੇਠ ਰੱਖਿਆ ਗਿਆ ਹੈ ਪਰ ਉਹ ਇਹ ਕਦੇ ਵੀ ਨਹੀਂ ਦੱਸਦੇ ਕਿ ਸਿੱਖਾਂ ਨੂੰ ਹਿੰਦੂ ਐਕਟਾਂ ਦੇ ਜੂਲੇ ਹੇਠ ਫਸਾਉਣ ਦੀਆਂ ਮੰਗਾਂ ਕਦੇ ਸਿੱਖ ਆਗੂਆਂ ਨੇ ਵੀ ਕੀਤੀਆਂ ਸਨ।
    
ਕਿਸੇ ਵਰਗ ਦੇ ਲੋਕਾਂ ਨੂੰ ਸੰਵਿਧਾਨ ਮਨਜ਼ੂਰ ਹੈ ਜਾਂ ਨਹੀਂ ਇਸ ਦਾ ਫੈਸਲਾ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੇ ਹੱਥ ਨਹੀਂ ਸੀ ਅਤੇ ਨਾ ਹੀ ਸੰਵਿਧਾਨ ਦੇ ਖਰੜੇ ਦੀ ਬਣਤਰ ਤੋਂ ਬਾਅਦ ਖਰੜਾ ਤਿਆਰ ਕਰਨ ਵਾਲਿਆਂ ਦੇ ਦਸਤਖ਼ਤ ਹੋਣ ਜਾਂ ਨਾਂ ਹੋਣ ਦੀ ਕੋਈ ਵੱਡੀ ਅਹਿਮੀਅਤ  ਸੀ। ਕਿਉਂਕਿ ਖਰੜੇ ਨੂੰ ਸੰਵਿਧਾਨ ਦੇ ਰੂਪ ਵਿੱਚ ਪ੍ਰਵਾਨਗੀ ਦੇਣ ਦੀ ਅਸਲ ਤਾਕਤ ਪਾਰਲੀਮੈਂਟ ਕੋਲ ਸੀ ਨਾ ਕਿ ਖਰੜਾ ਤਿਆਰ ਕਰਨ ਵਾਲਿਆਂ ਕੋਲ। ਰਹੀ ਗੱਲ ਸਿੱਖ ਨੁਮਾਇੰਦਿਆਂ ਵੱਲੋਂ ਦਸਤਖ਼ਤ ਨਾ ਕਰਨ ਦੀ, ਪਹਿਲੀ ਗੱਲ ਤਾਂ ਇਹ ਹੈ ਕਿ ਖਰੜੇ ਉੱਪਰ ਕਈ ਸਿੱਖ ਨੁਮਾਇੰਦਿਆਂ ਨੇ ਦਸਤਖ਼ਤ ਕਰ ਦਿੱਤੇ ਸਨ। ਜਿਨ੍ਹਾਂ ਵਿੱਚ ਬਲਦੇਵ ਸਿੰਘ, ਸੁਚੇਤ ਸਿੰਘ ਔਜਲਾ, ਸਰਦਾਰ ਬਹਾਦਰ ਰਣਜੀਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ੍ਰ: ਗੁਰਮਖ ਸਿੰਘ ਮੁਸਾਫਿਰ ( ਜੋ ਕਿ ਅਕਾਲ ਤਖਤ ਦੇ ਜਥੇਦਾਰ ਅਤੇ ਪੰਜਾਬ ਦੇ  ਮੁੱਖ ਮੰਤਰੀ ਵੀ ਰਹੇ) ਵੀ ਸ਼ਾਮਿਲ ਸਨ।

ਜਿਨ੍ਹਾਂ  ਦੋ ਸਿੱਖ ਨੁਮਾਇੰਦਿਆਂ, ਸ੍ਰ: ਹੁਕਮ ਸਿੰਘ ਅਤੇ ਸ੍ਰ: ਭੁਪਿੰਦਰ ਸਿੰਘ ਮਾਨ ( ਸ੍ਰ: ਸਿਮਰਨਜੀਤ ਸਿੰਘ ਦੇ ਚਾਚਾ ਜੀ),  ਨੇ ਦਸਤਖਤ ਨਹੀਂ ਕੀਤੇ ਸਨ, ਉਹ ਅਸਲ ਵਿੱਚ ਅਕਾਲੀ ਦਲ ਦੇ ਨੁਮਾਇੰਦੇ ਸਨ ਨਾ ਕਿ ਸਾਰੇ ਸਿੱਖਾਂ ਦੇ। ਸਿੱਖਾਂ ਵੱਲੋਂ  ਸੰਵਿਧਾਨ ਦੇ ਖਰੜੇ ਉੱਪਰ ਦਸਤਖ਼ਤ ਨਾ ਕਰਨ ਵਾਲਾ ਕਥਨ ਪੁਰਾ ਸੱਚ ਨਹੀਂ ਹੈ। ਦਸਤਖ਼ਤ ਨਾ ਕਰਨ ਵਾਲਿਆਂ ਦੀ ਗਾਥਾ ਹੋਰ ਵੀ ਦਿਲਚਸਪ ਹੈ। ਪਹਿਲੇ ਸ੍ਰ: ਹੁਕਮ ਸਿੰਘ ਜੀ, ਜਿਨ੍ਹਾਂ ਖਰੜੇ ਉੱਪਰ ਦਸਤਖ਼ਤ ਤਾਂ ਨਾ ਕੀਤੇ, ਪਰ ਉਸੇ ਸੰਵਿਧਾਨ ਦੀ ਸਹੁੰ ਚੁੱਕ ਕੇ  ਲੋਕ ਸਭਾ ਦੇ ਡਿਪਟੀ ਸਪੀਕਰ ਬਣ ਗਏ। ਦੂਸਰੇ ਸ੍ਰ: ਭੁਪਿੰਦਰ ਸਿੰਘ ਮਾਨ ਜਿਨ੍ਹਾਂ ਦੇ ਭਰਾਤਾ ਸ੍ਰ: ਜੋਗਿੰਦਰ ਸਿੰਘ ਮਾਨ ਉਸੇ ਸੰਵਿਧਾਨ ਦੀ ਸਹੁੰ ਚੁੱਕ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣ ਗਏ।

ਇਸੇ ਹੀ ਤਰ੍ਹਾਂ ਹੋਰ ਅਕਾਲੀ ਆਗੂ ਵੀ ਸੰਵਿਧਾਨ ਦੀ ਸਹੁੰ ਚੁੱਕ ਕੇ ਐੱਮ ਪੀ, ਮੰਤਰੀ  ਅਤੇ ਮੁੱਖ ਮੰਤਰੀ ਬਣਦੇ ਆ ਰਹੇ ਹਨ। ਕੀ ਅਹੁਦੇ ਹਾਸਿਲ ਕਰਨ ਲਈ ਸੰਵਿਧਾਨ  ਦੀ ਸਹੁੰ ਚੁਕਣਾ  ਸੰਵਿਧਾਨ  ਨੂੰ ਪ੍ਰਵਾਨ ਕਰਨਾ ਨਹੀਂ ਹੈ? ਪਰ ਇਸ ਸਭ ਕੁੱਝ ਦੇ ਚਿੱਟੇ ਦਿਨ ਵਾਂਗ ਸਾਫ ਹੋਣ ਦੇ ਬਾਵਜੂਦ ਵੀ ਜਦ ਆਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਜ਼ਜਬਾਤੀ ਉਬਾਲਾ ਦੇਣ ਦੀ ਸਿਆਸੀ ਲੋੜ ਮਹਿਸੂਸ ਹੁੰਦੀ  ਹੈ ਤਾਂ ਦੇਸ਼ ਵਿਦੇਸ਼ ਦੇ ਸਿੱਖ ਆਗੂ, ਬੁੱਧੀਜੀਵੀ ਅਤੇ ਲੇਖਕ ਉਹੋ ਪੁਰਾਣਾ ਬਰਗਾੜੀ ਰਾਗ ਫਿਰ ਅਲਾਪਣਾ ਸ਼ੁਰੂ ਕਰ ਦਿੰਦੇ ਹਨ ਕਿ ਸਿੱਖਾਂ ਨੇ ਤਾਂ ਸੰਵਿਧਾਨ ਉੱਪਰ ਦਸਤਖ਼ਤ ਹੀ ਨਹੀਂ ਸਨ ਕੀਤੇ।

Comments

Jaswinder Singh

ਜਿਸ ਸਵਿਧਾਨ ਵਿਚ ਸਿਖਾਂ ਨੂ ਇੱਕ ਵਖਰੀ ਕੌਮ ਨਹੀਂ ਮੰਨਿਆ ਗਿਆ ਕੋਈ ਰਾਜਨੀਤਕ ਹੱਕ ਨਹੀਂ ਦਿੱਤੇ ਸਿਖਾਂ ਨੂ ਬਿਪਰਾਂ ਦੀ ਪੁਛ ਨਾਲ ਬੰਨਿਆਂ ਗਿਆ ਸਿਖਾਂ ਵਲੋਂ ਰੋਸ ਵਜੋਂ ਇਸ ਤੇ ਹਸਤਾਖਰ ਨਾ ਕਰਨਾ ਜਾਇਜ਼ ਸੀ ਅਤੇ ਤੁਹਾਡੀਆਂ ਇਹ ਛਲਾਵੇ ਵਾਲੀਆਂ ਗਲਾਂ ਕਿਸੇ ਵੀ ਤਰਾਂ ਸਚਾਈ ਨੂ ਨਹੀਂ ਝੁਠਲਾ ਸਕਦੀਆਂ ਠੀਕ ਹੇ ਕੁਝ ਵਿਕਾਊ ਮਾਲ ਤੁਹਾਡੇ ਹੱਕ 'ਚ ਭੁਗਤ ਗਿਆ ਹੋਵੇਗਾ ਇਹੋ ਜਿਹੇ ਵਿਤ੍ਰ੍ਕਰੇ ਹੀ ਸਨ ਜਿਨਾਂ ਨੇ ਪੰਜਾਬ 'ਚ ਲੰਬੂ ਲਾਏ ਤੇ ਪ੍ਰਧਾਨ ਮੰਤਰੀ ਦੇ ਨਾਲ ਲਖ ਦੇ ਕਰੀਬ ਸਿਖਾਂ ਨੂ ਵੀ ਆਪਣੀ ਜਾਨ ਦੇ ਕੇ ਕੀਮਤ ਉਤਾਰਨੀ ਪਈ

jugtar singh bhai rupa

ਸਰ ਹਜਾਰਾ ਸਿੰਘ ਜੀ ...ਮੁਆਫ ਕਰਨਾਂ ਜੀ ਮਿੱਟੀ ਨਾਲ ਦਗਾ ਨਹੀ ਕਰੀਦਾ ਆਪ ਜੀ ਦੀ ਗੱਲ ਵਿਚ ਭੋਰਾ ਜਿਨਾਂ ਵੀ ਸਚਾਈ ਵਰਗਾ ਤੱਤ ਜਾਂ ਤੰਤ ਨਹੀ ਆਪ ਜੀ ਕੀ ਕਹਿ ਰਹੇ ਹੋ ਇਸ ਤਰਾਂ ਹੈ ਜਿਵੇਂ ਜਲਦੇ ਦੀਵੇ ਦੀ ਲੌ ਤੇ ਰੇਤੇ ਦਾ ਬੁੱਕ ਪਾ ਦੇਣਾਂ ਹੋਵੇ

Hazara Singh

Jaswinder singh ate jugtar singh ji changa lagda je app lekh vichle kise fact da jikar karde. Lehk da sarr ih hai ke Sikh leaders ne is mude nu emotional black mailing vaste vrtia hai. Fact ih vi hai ke Akal takhat de sabka jathedar Giani Gurmukh singh Musafir ne vI sign kite sun. Bhala je main vi ih kah dian ke sikhan ne sign nhI kite sun tan ki ih jhooth miti nal daga nhi hovega? Let us talk on facts. The Fact is many Sikh leader did sign the draft, except two Akali leaders. On top of that signing or not signing the draft was not accepting or rejecting the constitution. The Powers to acceptance or rejection was with the Pariament not with the drafting committee.

ਇਕਬਾਲ

ਸ਼ਰਮਸ਼ਾਰ ਹੋਈ ਧਰਤੀ "ਪੰਜਾਬੀਆਂ ਦਾ ਰਣਖੇਤਰ ਜਿੱਥੇ ਇਸ ਨਾ ਮਨਜੂਰ ਸਵਿਧਾਨ ਨੂੰ ਲੈਕੇ ਕਸਮ ਖਾਧੀ ਗਈ ਇਸੇ ਵੇਰ | ਨੁਮਾਇੰਦਗੀ ਕੌਣ ਕਰ ਰਿਹਾ ਸੀ ਪਤਾ ਨਹੀਂ..... ਪਰ ਜਿੱਤਿਆ ਬਾਦਲ|

jugtar singh jI punjab vich atvad dI bhathi chade lokan dI ginti vI har koi apni marji naal hi kari janda hai koi 25 hjar das riha hai koi 40 hajar koi 50 koi pajatar te tusa ik lakh likh dita hai. kirpa kar koi puri ginti das saqda hai jan eh vi hjara singh de uproqaq leekh vang kite eh ginti vi tan aam loka nu bhauk karn vaste hi hai. ki ik lakh sare sikh hi san jan vich hndu, cagrasi,camreed te sant harchand singh longowaal vrge madreed akali vi san.? baki hajara singh de is leekh bare tan main baba bule shah da eh dohra hi pad saqda ha. VARE JAIE UHNA TON TON JEHDE MARAN GAP SDAP KODI LABHI DE DEWAN TE BUGCHA GHAU GHAP. bai ji lage raho. tuhade sare hi leekh jo suhi saveer vich shape han man de kpaat khohlan vale han. adha sach puri ladai hundi hai.

AmaRpreet Mann

bakwaas n bhadaas nothing els

AmaRpreet Mann

whos this hazara ?

Tejpal Singh Bhathal

R S S de hamiaty ethe bhi han jiven Hajara singh brother of Rulda singh.Shiv ji di pooga karde han.Pahlan lekh parr ke like krea kro.

Paramjit Singh

ਜਿਸ ਸਵਿਧਾਨ ਵਿਚ ਸਿਖਾਂ ਨੂ ਇੱਕ ਵਖਰੀ ਕੌਮ ਨਹੀਂ ਮੰਨਿਆ ਗਿਆ ਕੋਈ VYSESH ਹੱਕ ਨਹੀਂ ਦਿੱਤੇ ਸਿਖਾਂ ਨੂ ਬਿਪਰਾਂ ਦੀ ਪੁਛ ਨਾਲ ਬੰਨਿਆਂ ਗਿਆ ਸਿਖਾਂ ਵਲੋਂ ਰੋਸ ਵਜੋਂ ਇਸ ਤੇ ਹਸਤਾਖਰ ਨਾ ਕਰਨਾ ਜਾਇਜ਼ ਸੀ ਅਤੇ ਤੁਹਾਡੀਆਂ ਇਹ ਗਲਾਂ ਕਿਸੇ ਵੀ ਤਰਾਂ ਸਚਾਈ ਨੂ ਨਹੀਂ ਝੁਠਲਾ ਸਕਦੀਆਂ ਠੀਕ ਹੇ ਕੁਝ ਵਿਕਾਊ ਮਾਲ SABDHAN ਹੱਕ 'ਚ ਭੁਗਤ ਗਿਆ ਹੋਵੇਗਾ ਇਹੋ ਜਿਹੇ ਵਿਤ੍ਰ੍ਕਰੇ ਹੀ ਸਨ ਜਿਨਾਂ ਨੇ ਪੰਜਾਬ 'ਚ ਲੰਬੂ ਲਾਏ ਤੇ ਲਖ ਦੇ ਕਰੀਬ ਸਿਖਾਂ ਨੂ ਵੀ ਆਪਣੀ ਜਾਨ ਦੇ ਕੇ ਕੀਮਤ ਉਤਾਰਨੀ ਪਈ

dhanwant bath

punjab wich takrieban 12500 pind hai bahouta nahi tan her 1 pind wicho 1 jan 2(ho sakda kite vad kite ghet v)and saher vakhre hon tusi joginder singh g andaja la lao kine ku bande mare honge......nahi tan kam appa apne naide taide de pinda kothe,sandh walla,Budh singh walla,bahona,charik ghollia,da survey kar laine han pata lag jawega.......

dhanwant bath

baki delhi.kanpur and hor kai jaga 1984 de dangia wich mare gai account kite tan ........hissab tusi app la lao k kina ku khon dulla es bhart mahan wich ........

Parminder Singh Shonkey

ਬਹੁਤ ਵਧੀਆ ਜਾਣਕਾਰੀ ਹੈ ਜੀ ਸਾਝੀ ਕਰਨ ਲਈ ਸੁਕਰੀਆ

Amarjit singh Brar

Sada etihaas singho hor hona c je na sanu hazaare varge gadaar maarde,,,eho jehe vikau loka ne apni zameer ee vech ditti ae,,,hazaara Saab ne pehla sardar kapoor vargi sakhsiat nu vee galat kehan di asafal koshish kiti c,,,eh congress da chamcha lagda,,,

Hazara Singh

Amanpreet, Tejpal, ate Amarjit jio, Changa hunda je aap lekh de vishe bare koi gal karde, kise fact nu fact nal rad karde. Contitution de draft te sign karne chahide san jan nhi, sign kion kite vgYrf lekh da muda nhIn c. Lekh da muda keval is gal te vichar karan da c ke ki sikhan ne constitution de draft upper sign kite san jan nhi? mamuli khoj ton vi ih pata lagda hai ke do sikhan ton bina bhut sare sikhan ne sign kr dite sn jivyn ke lekh vich likhia hai "ਖਰੜੇ ਉੱਪਰ ਕਈ ਸਿੱਖ ਨੁਮਾਇੰਦਿਆਂ ਨੇ ਦਸਤਖ਼ਤ ਕਰ ਦਿੱਤੇ ਸਨ। ਜਿਨ੍ਹਾਂ ਵਿੱਚ ਬਲਦੇਵ ਸਿੰਘ, ਸੁਚੇਤ ਸਿੰਘ ਔਜਲਾ, ਸਰਦਾਰ ਬਹਾਦਰ ਰਣਜੀਤ ਸਿੰਘ ਅਤੇ ਸਿੱਖ ਰਿਆਸਤਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ੍ਰ: ਗੁਰਮਖ ਸਿੰਘ ਮੁਸਾਫਿਰ ( ਜੋ ਕਿ ਅਕਾਲ ਤਖਤ ਦੇ ਜਥੇਦਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ) ਵੀ ਸ਼ਾਮਿਲ ਸਨ" ih sabh kujh itihas da hissa hai jo ke kise de khinh jan na khinh nal badal nhi sakda. Baki jekar aap kise sach nu auge le ke avoge tan tan menu khushi hovegi. khial rakhio sikhan de dukhant da asal karn joothian galan te vishvash karke magar lag turn di birti hai. Koi gal vicharn di Than gadar gadar de Fatve jari karn di birti thik nhi hai. Some of you are wondering, who is hazara singh, I am living in Toronto Canada and my Phone number is (905)795-3428 and my email is [email protected]. Let us stay away from low level personal accusations and debate the issue. Thank you

ਜੁਗਤਾਰ ਸਿੰਘ ਜੀ ਲੇਖ ਪੁਰਾ ਪੜ੍ਹੋ ਹਜ਼ਾਰਾ ਸਿੰਘ ਜੀ ਨੇ ਸਿੱਖਾ ਦੇ ਖਿਲਾਫ ਕੁੱਝ ਵੀ ਨਹੀ ਲਿਖਿਆ ਉਹ ਤਾਂ ਆਂਮ ਸਧਾਰਣ ਸਿੱਖਾਂ ਨੂੰ ਝੂਠ ਬੋਲ ਕੇ ਬਲਦੀ ਦੇ ਬੁੱਥੇ ਦੇਣ ਵਾਲਿ ਲੀਡਰਾਂ ਦਾ ਦੰਬ ਨੰਗਾ ਕਰਦੇ ਹਨ ਹੇਠਾ ਮੈਂ ਿੲਸ ਲੇਖ ਦਾ ਪਹਿਲਾ ਹੀ ਪਹਿਰਾ ਦੇ ਿਰਹਾਂ ਹਾਂ।ਆਮ ਸਿੱਖਾਂ ਦੇ ਜਜ਼ਬਾਤ ਭੜਕਾ ਕੇ ਆਪਣੀਆਂ ਸਿਆਸੀ ਲੋੜਾਂ ਪੂਰੀਆਂ ਕਰਨ ਵਾਲੇ ਸਿੱਖ ਆਗੂ ਆਪਣੀਆਂ ਤਕਰੀਰਾਂ ਵਿੱਚ ਸਿੱਖਾਂ ਨਾਲ ਹੋਏ ਵਿਤਕਰਿਆਂ ਅਤੇ ਬੇਵਿਸਾਹੀਆਂ ਦਾ ਵਿਸਥਾਰ ਬੜੇ ਮਸਾਲੇਦਾਰ ਢੰਗ ਨਾਲ ਪੇਸ਼ ਕਰਦੇ ਹਨ। ਪਰ ਇਸ ਵਿਸਥਾਰ ਵਿਚਲੇ ਤੱਥਾਂ ਦੇ ਇਤਿਹਾਸਕ ਤੌਰ ’ਤੇ ਠੀਕ ਹੋਣ ਜਾਂ ਨਾ ਹੋਣ ਦਾ ਖਿਆਲ ਘੱਟ ਹੀ ਕੀਤਾ ਜਾਂਦਾ ਹੈ।

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ