Fri, 23 February 2024
Your Visitor Number :-   6866014
SuhisaverSuhisaver Suhisaver

ਬਰੂਨੋ ਦੀਆਂ ਸੰਤਾਨਾਂ - ਸੁਭਾਸ਼ ਗਤਾੜੇ

Posted on:- 18-04-2015

suhisaver

ਹੁਮਾਯੂੰ ਅਜ਼ਾਦ ਤੋਂ ਅਵੀਜੀਤ ਰਾਏ ਤੱਕ

ਅਨੁਵਾਦ : ਮਨਦੀਪ
ਸੰਪਰਕ: +91 98764 42052


‘ਅੰਧ ਸ਼ਰਧਾ ਦੇ ਖਿਲਾਫ ਸੰਘਰਸ਼ਸ਼ੀਲ ਰਹੇ ਡਾ. ਦਾਭੋਲਕਰ ਦੀ ਹੱਤਿਆ ਇਸੇ ਕਾਰਨ ਹੋਈ ਕਿਉਂਕਿ ਉਹ ਵਿਵੇਕਵਾਦੀ ਸਨ। ਅਜਿਹੇ ਸਾਰੇ ਲੋਕ ਜਿੰਨ੍ਹਾਂ ਨੇ ਤਰਕਸ਼ੀਲਤਾ ਦਾ ਰਾਹ ਅਪਣਾਇਆ, ਉਸਦਾ ਪ੍ਰਚਾਰ ਕੀਤਾ, ਉਨ੍ਹਾਂ ਸਾਰੇ ਲੋਕਾਂ ਨੂੰ ਕੁਰਬਾਨੀ ਦੇਣੀ ਪਈ। ਤਰਕਸ਼ੀਲਤਾ ਦੀ ਬਲੀਵੇਦੀ ਤੇ ਆਪਣੇ ਆਪ ਨੂੰ ਨਿਛਾਵਰ ਕਰਨ ਵਾਲੇ ਡਾ. ਦਾਭੋਲਕਰ ਨਾ ਪਹਿਲੇ ਸਖਸ਼ ਹਨ ਨਾ ਆਖਰੀ। ਤਰਕਸ਼ੀਲਤਾ ਅਤੇ ਤਰਕਸ਼ੀਲਤਾ ਵਿਰੋਧ ਦਾ ਇਹ ਸੰਘਰਸ਼ ਆਦਿ ਕਾਲ ਤੋਂ ਚੱਲ ਰਿਹਾ ਹੈ ਅਤੇ ਉਸ ਵਿੱਚ ਪਹਿਲ ਕਰਨੀ ਹੈ ਜਾਂ ਨਹੀਂ ਇਸਦੇ ਬਾਰੇ ਤੁਹਾਨੂੰ ਫੈਸਲਾ ਲੈਣਾ ਹੋਵੇਗਾ।’
- ਕਾਮਰੇਡ ਪਨਸਾਰੇ


‘ਸਾਡਾ ਮਕਸਦ ਹੈ ਇਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਜੋ ਕਿਸੇ ਮਨਮਾਨੀ ਕਰਨ ਵਾਲੇ ਸੱਤਾਧਾਰੀ ਦੇ ਨਿਰਦੇਸ਼ਾਂ, ਸੁਵਿਧਾਜਨਕ ਲੱਗਣ ਵਾਲੀ ਅੰਧਸ਼ਰਧਾ, ਦਮਘੋਟੂ ਪਰੰਪਰਾ ਜਾਂ ਕੁੰਦ ਕਰਨ ਵਾਲੀ ਰੂੜੀਵਾਦਤਾ ਦੇ ਬੰਦਨਾਂ ’ਚ ਜਕੜਿਆ ਨਾ ਹੋਵੇ ਬਲਕਿ ਤਰਕਸ਼ੀਲਤਾ, ਸੁਹਰਿਦਤਾ, ਮਨੁੱਖਤਾ, ਬਰਾਬਰਤਾ ਅਤੇ ਵਿਗਿਆਨ ’ਤੇ ਟਿਕਿਆ ਹੋਵੇ।’
- ਅਵੀਜੀਤ ਰਾਏ

***

ਸ਼ਬਦ ਵਿਚਾਰ ਦਰਅਸਲ ਹਰ ਕਿਸਮ ਦੇ, ਹਰ ਰੰਗ ਦੇ ਕੱਠਮੁਲਿਆਂ ਨੂੰ ਬਹੁਤ ਡਰਾਉਂਦੇ ਹਨ।

ਇਹ ਮਹਿਜ ਸੰਭਾਵਨਾ ਕਿ ਸਮੁੱਚੇ ਬੰਧਨਾਂ, ਵਰਜਨਾਵਾਂ ਤੋਂ ਅਜ਼ਾਦ ਮਨ ‘ਪਵਿੱਤਰ ਕਿਤਾਬਾਂ’ ਦੇ ਜ਼ਰੀਏ ਆਸਥਾਵਾਨਾਂ ਤੱਕ ਪੁੱਜੇ ‘ਅੰਤਿਮ ਸੱਚ’ ਨੂੰ ਪ੍ਰਸੰਨ ਕਰ ਸਕਦਾ ਹੈ, ਚੁਣੌਤੀ ਦੇ ਸਕਦਾ ਹੈ ਜਾਂ ਅੰਤ ਉਲਟਾ ਸਕਦਾ ਹੈ, ਇਹੀ ਗੱਲ ਉਨ੍ਹਾਂ ਨੂੰ ਬੇਹੱਦ ਭੈਅਭੀਤ ਕਰਦੀ ਹੈ, ਜਿਸਤੋਂ ਉਹ ਜਾਣੂ ਹੁੰਦੇ ਹਨ। ਉਹ ਵਿਚਾਰਾਂ ਦੇ ਖਿਲਾਫ ਕੁਲਾਹੜੀਆਂ ਉਠਾਉਂਦੇ ਹਨ ਜਾਂ ਰਾਮਪੁਰੀ ਛੁਰੇ ਜਾਂ ਪਿਸਤੌਲਾਂ ਜ਼ਰੀਏ ਮੁਕਤ ਅਵਾਜ਼ਾਂ ਨੂੰ ਖਾਮੋਸ਼ ਕਰ ਦਿੰਦੇ ਹਨ, ਅਤੇ ਆਪਣੀਆਂ ਇਨ੍ਹਾਂ ਲੋਕਦੋਖੀ ਹਰਕਤਾਂ ਲਈ ਉਨ੍ਹਾਂ ਕਿਤਾਬਾਂ ਤੋਂ ਸਵੀਕਾਰਤਾ ਲੱਭ ਲੈਂਦੇ ਹਨ।

ਤਰਕਸ਼ੀਲਤਾ, ਨਿਆਂ ਅਤੇ ਪ੍ਰਗਤੀ ਦੀ ਇਕ ਅਜਿਹੀ ਹੀ ਅਵਾਜ਼ ਦੇ ਕੋਹਲਾਪੁਰ/ ਮਹਾਂਰਾਸ਼ਟਰ ਦੀਆਂ ਸ਼ੜਕਾਂ ਤੇ ਖਾਮੋਸ਼ ਕੀਤੇ ਜਾਣ-ਜਿਸਦੇ ਤਹਿਤ ਹਿੰਦੂਤਵਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਹਮਲਾਵਰਾਂ ਨੇ 82 ਸਾਲ ਦੀ ਉਮਰ ਦੇ ਕਾਮਰੇਡ ਪਾਨਸਾਰੇ ਉੱਪਰ ਗੋਲੀਆਂ ਚਲਾਈਆਂ ਸਨ, ਜਦ ਉਹ ਟਹਿਲ ਕੇ ਵਾਪਸ ਪਰਤ ਰਹੇ ਸਨ- ਕਿ ਘਟਨਾ ਦੇ ਮਹਿਜ ਇਕ ਹਫਤੇ ਦੇ ਅੰਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀਆਂ ਸੜਕਾਂ ਤੇ 42 ਸਾਲ ਦੇ ਅਵੀਜੀਤ ਰਾਏ ਦੀ ਇਸਲਾਮਿਕ ਅੱਤਵਾਦੀਆਂ ਦੇ ਹੱਥੋਂ ਹੋਈ ਹੱਤਿਆ ਦੀ ਖਬਰ ਸੁਰਖੀਆਂ ਬਣੀ। ਯਾਦ ਰਹੇ ਕਿ ਇਸਲਾਮਿਕ ਅੱਤਵਾਦੀਆਂ ਨੇ ਉਸ ਉੱਪਰ ਉਦੋਂ ਹਮਲਾ ਕੀਤਾ ਜਦ ਉਹ ਢਾਕਾ ਦੇ ਚਰਚਿਤ ‘ਏਕੂਸ਼ੇ ਪੁਸਤਕ ਮੇਲਾ’ ਤੋਂ ਆਾਪਣੀ ਪਤਨੀ ਰਫੀਦਾ ਅਹਿਮਦ ਬੋਨਾ ਨਾਲ ਬਾਹਰ ਨਿਕਲ ਰਹੇ ਸਨ। ਪਹਿਲਾਂ ਤੋਂ ਘਾਤ ਲਾਈ ਉੱਥੇ ਬੈਠੇ ਹਮਲਾਵਰਾਂ ਨੇ ਬੱਕਰਾ ਵੱਢਣ ਵਾਲੇ ਛੁਰਿਆਂ ਨਾਲ ਸਾਇਕਲ ਰਿਕਸ਼ਾ ਤੇ ਸਵਾਰ ਅਵੀਜੀਤ ਰਾਏ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਬਚਾਉਣ ਸਮੇਂ ਉਨ੍ਹਾਂ ਦੀ ਪਤਨੀ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ। ਅਵੀਜੀਤ ਦੇ ਮੌਕੇ ਤੇ ਮੌਤ ਹੋ ਗਈ ਅਤੇ ਰਫੀਦਾ ਬੁਰੀ ਤਰ੍ਹਾਂ ਜ਼ਖਮੀ ਹੋਈ।

ਵੈਸੇ ਵੇਖੀਏ ਤਾਂ ਕਾਮਰੇਡ ਪਾਨਸਾਰੇ ਅਤੇ ਅਵੀਜੀਤ ਰਾਏ ‘ਚ ਕੋਈ ਬਾਹਰੀ ਸਮਾਨਤਾ ਨਹੀਂ ਸੀ। ਗੋਵਿੰਦ ਪਾਨਸਾਰੇ ਜਵਾਨੀ ‘ਚ ਹੀ ਕਮਿਊਨਿਸਟ ਸੰਘਰਸ਼ਾਂ ਵਿਚ ਸ਼ਾਮਲ ਹੋ ਗਏ ਸਨ (1952) ਅਤੇ ਰਾਜ ਕਮੇਟੀ ਦੀ ਅਗਵਾਈ ਕਰਨ ਤੋਂ ਲੈ ਕੇ ਸਾਰੇ ਸਯੁੰਕਤ ਮਹਾਂਰਾਸ਼ਟਰ ਸੰਘਰਸ਼, ਮਹਿੰਗਾਈ ਖਿਲਾਫ ਅੰਦੋਲਨ ਜਾਂ ਬੰਨ੍ਹ ਪੀੜਤਾਂ ਦੀ ਲੜਾਈ ਜਾਂ ਅੰਧਸ਼ਰਧਾ ਦੇ ਖਿਲਾਫ ਸੰਘਰਸ਼ ਵਰਗੇ ਤਮਾਮ ਕੰਮਾਂ ‘ਚ ਉਹ ਲਗਾਤਾਰ ਸਰਗਰਮ ਰਹੇ। ਬਹੁਤ ਮੁਸ਼ਕਲ ਹਾਲਤਾਂ ਵਿੱਚ ਵੱਡੇ ਹੋਏ ਪਾਨਸਾਰੇ ਨੇ ਜ਼ਿੰਦਗੀ ਚਲਾਉਣ ਲਈ ਕਦੇ ਅਖਬਾਰ ਵੇਚਣ, ਨਗਰਪਾਲਿਕਾ ‘ਚ ਚਪੜਾਸੀ ਜਿਹੀ ਨੌਕਰੀ ਵੀ ਕੀਤੀ। ਬਾਅਦ ‘ਚ ਉਹ ਕੋਹਲਾਪੁਰ ਬਾਰ ਐਸ਼ੋਸ਼ੀਏਸ਼ਨ ਦੇ ਮੈਂਬਰ ਵੀ ਬਣੇ, ਸ਼ਿਵਾਜੀ ਵਿਦਿਆਪੀਠ ਦੇ ਪੱਤਰਿਕਾ ਵਿਭਾਗ ‘ਚ ਉਹ ਕੁੱਝ ਸਮੇਂ ਤੱਕ ਸਹਿਯੋਗੀ ਦੇ ਤੌਰ ਤੇ ਵੀ ਸਰਗਰਮ ਰਹੇ। ਹਾਲੀਆ ਉਹ ਰੋਡ ਟੋਲ ਦੇ ਮਾਮਲੇ ’ਚ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਟੋਲ ਦੀ ਉਗਰਾਹੀ ਨਾ ਕੇਵਲ ਅਨਿਆਈ ਹੈ ਬਲਕਿ ਅੰਤਹੀਣ ਭਿ੍ਰਸ਼ਾਚਾਰ ਦੀ ਜੜ ਹੈ, ਜੋ ਰਾਨੇਤਾਵਾਂ ਨੂੰ ਮਾਲਾਮਾਲ ਕਰਦੀ ਹੈ।

ਇਸਦੇ ਬਰਅਕਸ ਢਾਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਜਯ ਰਾਏ ਦੇ ਅਵੀਜਿਤ ਨੇ ਇੰਜੀਨੀਅਰ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਗੇ ਦੀ ਪੜ੍ਹਾਈ ਸਿੰਘਾਪੁਰ ‘ਚ ਕੀਤੀ ਸੀ ਕਿ ਕਿ ਪਿਛਲੇ ਕਈ ਸਾਲਾਂ ਤੋਂ ਅਮਰੀਕਾ ‘ਚ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਕਰ ਰਹੇ ਸਨ ਕਿ ਨਾਗਰਿਕਤਾ ਵੀ ਉਨ੍ਹਾਂ ਨੇ ਪ੍ਰਾਪਤ ਕਰ ਲਈ ਸੀ। ਪਰ ਦੱਖਣੀ ਏਸ਼ੀਆ ਦੇ ਇਸ ਹਿੱਸੇ ‘ਚ ਉਨ੍ਹਾਂ ਦੀ ਵੱਧ ਸ਼ੋਹਰਤ ਉਨ੍ਹਾਂ ਦੁਆਰਾ ਸਾਲ 2000 ‘ਚ ਸ਼ੁਰੂ ਕੀਤੇ ਗਏ ਬਲੋਗ ‘ਮੁਕਤੋ ਮਨਾ’ ਨਾਲ ਸੀ। ਬੰਗਲਾ ਅਤੇ ਅੰਗਰੇਜ਼ੀ, ਦੋਨਾਂ ਭਸ਼ਾਵਾਂ ਵਿੱਚ ਸੰਚਾਲਿਤ ਇਹ ਵੈਬਸਾਇਟ ਦੱਖਣੀ ਏਸ਼ੀਆ ਦੇ ਮੁਕਤ ਚਿੰਤਕਾਂ, ਤਰਕਵਾਦੀਆਂ ਅਤੇ ਮਨੁੱਖਤਾਵਾਦੀਆਂ ਵਿਚ ਬਹੁਤ ਮਸ਼ਹੂਰ ਸੀ। ਉਹ ਸਰਕਾਰੀ ਸੈਸ਼ਸਰਸ਼ਿੱਪ ਅਤੇ ਉੱਥੇ ਬੰਗਲਾਦੇਸ਼ ‘ਚ ਬਲੱਗਰਜ਼ ਦੀ ਗਿ੍ਰਫਤਾਰੀ ਦੇ ਖਿਲਾਫ ਅੰਤਰਰਾਸ਼ਟਰੀ ਪੱਧਰ ਤੇ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਿਚ ਵੀ ਅੱਗੇ ਸਨ।

ਇਹ ਵੱਖਰੀ ਗੱਲ ਹੈ ਕਿ ਹਰ ਕਿਸਮ ਦੀ ਧਾਰਮਿਕ ਕੱਟੜਤਾ ਦੇ ਖਿਲਾਫ ਅਵਾਜ਼ ਉਠਾਉਣ ‘ਚ ਦੋਵੇਂ ਅੱਗੇ ਸਨ ਅਤੇ ਇਸ ਲਈ ਪ੍ਰਗਟਾਵੇ ਦੇ ਸਾਰੇ ਖਤਰੇ ਉਠਾਉਣ ਨੂੰ ਤਿਆਰ ਸਨ। ਅਜੇ ਜਿਆਦਾ ਦਿਨ ਨਹੀਂ ਹੋਏ ਜਦ ਹਿੰਦੂਤਵੀ ਅੱਤਵਾਦੀਆਂ ਨੇ ਕਾਮਰੇਡ ਪਾਨਸਾਰੇ ਨੂੰ ਧਮਕੀ ਭਰਿਆ ਪੱਤਰ ਭੇਜਿਆ ਸੀ ਕਿ ‘ਤੁਮਚਾ ਦਾਭੋਲਕਰ ਕਰੂ’। ਡੇਢ ਸਾਲ ਪਹਿਲਾਂ ਪੂਨੇ ਦੀਆਂ ਸੜਕਾਂ ਤੇ ਮਾਰੇ ਗਏ ਦਾਭੋਲਕਰ ਵਰਗੇ ਤਰਕਸ਼ੀਲ ਅੰਦੋਲਨ ਦੇ ਚੋਟੀ ਦੇ ਆਗੂ ਵਰਗਾ ਉਨ੍ਹਾਂ ਦਾ ਹਸ਼ਰ ਕਰਨ ਦੀ ਇਹ ਚਿਤਾਵਨੀ ਸੀ। ਅਤੇ ਜਿੱਥੋਂ ਤੱਕ ਅਵੀਜੀਤ ਦਾ ਸਵਾਲ ਹੈ, ਉਨ੍ਹਾਂ ਨੂੰ ਵੀ ਈਮੇਲ ਜਾਂ ਫੇਸਬੁੱਕ ਰਾਹੀਂ ਅਕਸਰ ਧਮਕੀਆਂ ਮਿਲਦੀਆਂ ਸਨ। ਉਨ੍ਹਾਂ ਦੀ ਹੱਤਿਆ ਦੇ ਦੋਸ਼ ‘ਚ ਜਿਸ ਇਸਲਾਮਿਕ ਅੱਤਵਾਦੀ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ, ਉਸਨੇ ਉਨ੍ਹਾਂ ਨੂੰ ਬਾਕਾਇਦਾ ਜਾਨ ਤੋਂ ਮਾਰਨ ਦੀਆਂ ਕਈ ਵਾਰ ਧਮਕੀਆਂ ਦਿੱਤੀਆਂ ਸਨ। ਇਹ ਗੱਲ ਇਤਿਹਾਸ ਹੋ ਚੁੱਕੀ ਹੈ ਕਿ ਨਾ ਕਾਮਰੇਡ ਪਾਨਸਾਰੇ ਨੇ ਅਤੇ ਨਾ ਹੀ ਅਵੀਜੀਤ ਨੇ ਰੂੜੀਵਾਦਤਾ, ਬੰਦ ਦਿਮਾਗੀ ਜਾਂ.ਬਕੌਲ ਅਵੀਜੀਤ/ ‘ਆਸਥਾ ਦੇ ਵਾਈਰਸ’ ਦੇ ਖਿਲਾਫ ਆਪਣੇ ਸੰਘਰਸ਼ ਦੀ ਧਾਰ ਕਦੇ ਘੱਟ ਨਹੀਂ ਕੀਤੀ।

ਦੋਵਾਂ ਵਿਚ ਇਕ ਹੋਰ ਦੁਰਲੱਭ ਸਮਾਨਤਾ ਸੀ ਕਿ ਦੋਨਾਂ ‘ਚ ਸ਼ਬਦਾਂ ਪ੍ਰਤੀ ਜਬਰਦਸਤ ਲਗਾਅ ਸੀ, ਜੋ ਉਨ੍ਹਾਂ ਦੀਆਂ ਰਚਨਾਵਾਂ ‘ਚ ਪ੍ਰਗਟ ਹੋ ਰਿਹਾ ਸੀ। ਕਲਮ ਨੂੰ ਤਲਵਾਰ ਦੀ ਤਰ੍ਹਾਂ ਫੜ੍ਹਕੇ ਕਾਮਰੇਡ ਪਾਨਸਾਰੇ ਨੇ ਲੋਕਾਂ ਨੂੰ ਜਗਾਉਣ ਦੇ ਮਕਸਦ ਨਾਲ ਕਈ ਕਿਤਾਬਾਂ ਦੀ ਰਚਨਾ ਕੀਤੀ। ਜਿਵੇਂ ‘ਸਿੱਖਿਆ ਵਿਵਸਥਾ’, ‘ਮਾਰਕਸਵਾਦ ਦਾ ਪਰੀਚੈ’, ‘ਮੁਸਲਿਮ ਤੁਸ਼ਟੀਕਰਨ ਦਾ ਸੱਚ’, ਜਾਂ ‘ਰਾਜਸ਼੍ਰੀ ਸ਼ਾਹੂ ਦੀ ਵਿਰਾਸਤ’ ਆਦਿ, ਜਿਸਦੇ ਕਈ ਐਡੀਸ਼ਨ ਨਿਕਲੇ। ਸ਼ਿਵਾਜੀ ਦੇ ਇਤਿਹਾਸ ਤੇ ਲਿਖੀ ਉਨ੍ਹਾਂ ਦੀ ਛੋਟੀ ਪੁਸਤਕ ‘ਸ਼ਿਵਾਜੀ ਕੌਣ ਹੈ?’ ਬਹੁਤ ਚਰਚਿਤ ਹੋਈ। ਕਈ ਭਸ਼ਾਵਾਂ ‘ਚ ਅਨੁਵਾਦਿਤ ਇਸ ਪੁਸਤਕ ਦੀਆਂ ਮ੍ਰਾਠੀ ‘ਚ ਇਕ ਲੱਖ ਤੋਂ ਵੱਧ ਕਾਪੀਆਂ ਵਿਕ ਚੱੁਕੀਆਂ ਹਨ। ਸੱਤਰਵਿਆਂ ਦੇ ਦਹਾਕੇ ਤੋਂ ਬਾਅਦ ਮਹਾਂਰਾਸ਼ਟਰ ‘ਚ ਜਿਸ ਤਰੂਾਂ ਸੰਕੀਰਨ ਸੰਗਠਨਾਂ ਨੇ ਸ਼ਿਵਾਜੀ ਨੂੰ ਆਪਣੀ ਲੋਕਵਿਰੋਧੀ ਰਾਜਨੀਤੀ ‘ਚ ਸਮੋਣ ਦੀਆਂ, ਉਨ੍ਹਾਂ ਨੂੰ ‘ਹਿੰਦੂ ਰਾਜੇ’ ਦੇ ਤੌਰ ਤੇ ਪ੍ਰਚਾਰਨ ਦੀਆਂ ਕੋਸ਼ਿਸ਼ਾਂ ਤੇਜ ਕੀਤੀਆਂ, ਤਦ ਉਨ੍ਹਾਂ ਦਾ ਵਿਰੋਧ ਕਰਨ ਲਈ ਅਤੇ ਸ਼ਿਵਾਜੀ ਦੇ ਅਸਲੀ ਰੂਪ ਨੂੰ ਸਾਹਮਣੇ ਲਿਆਉਣ ਲਈ ਉਨ੍ਹਾਂ ਨੇ ਡੂੰਘਾਂ ਅਧਿਐਨ ਕਰਕੇ ਸ਼ਿਵਾਜੀ ਦੀ ਅਸਲੀ ਤਸਵੀਰ ਲੋਕਾਂ ਦੇ ਸਾਹਮਣੇ ਪੇਸ਼ ਕੀਤੀ। ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਵਿਚ ਫਿਰਕਾਪ੍ਰਸਤ ਤੱਤਾਂ ਦੀ ਅਸਲੀਅਤ ਨੂੰ ਚਿਤਰਨ ਵਾਲੀ ਉਨ੍ਹਾਂ ਦੀ ਅਵਾਜ਼ ਇਨ੍ਹਾਂ ਦੋਵਾਂ ਸਮੂਹਾਂ ਨੂੰ ਆਪਣਾ ਸਾਂਝਾ ਇਤਿਹਾਸ, ਸਾਂਝੀ ਵਿਰਾਸਤ ਨੂੰ ਦੇਖਣ ਤੇ ਵੀ ਜ਼ੋਰ ਪਾਉਂਦੀ ਹੈ।

ਇਕ ਥਾਂ ਉਹ ਲਿਖਦੇ ਹਨ :

ਹਿੰਦੂਆਂ ਦੇ ਧਰਮ ਗਰੂ ਦੰਗਈ ਹਨ, ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿਚ ਵੀ ਹਨ। ਕੁੱਝ ਮੁਸਲਮਾਨ ਆਪਣੇ ਆਪ ਨੂੰ ਸ਼ਹਿਨਸ਼ਾਹ ਦਾ ਵਾਰਸ ਸਮਝਦੇ ਹਨ ਅਤੇ ਇਹ ਸੋਚਦੇ ਹਨ ਕਿ ਉਨ੍ਹਾਂ ਨੇ ਇਸ ਮੁਲਕ ‘ਚ ਰਾਜ ਕੀਤਾ ਹੈ। ਦੱਸੋ, ਇਸ ਦੇਸ਼ ਵਿਚ ਜਦ ਮੁਸਲਮਾਨਾਂ ਦੀ ਹਕੂਮਤ ਸੀ ਤਦ ਵੀ ਸਾਰੇ ਮੁਸਲਮਾਨ ਕੋਈ ਬਰਿਆਨੀ ਦਾ ਸਵਾਦ ਨਹੀਂ ਸੀ ਲੈ ਰਹੇ, ਸ਼ਰਾਬ ਨਹੀਂ ਸੀ ਪੀ ਰਹੇ। ਉਨ੍ਹਾਂ ਦੀ ਬਹੁਗਿਣਤੀ ਗਰੀਬ ਹੀ ਸੀ। ਇਸਦੇ ਇਲਾਵਾ, ਸ਼ਿਵਾਜੀ ਦਾ ਰਾਜ ਕਾਇਮ ਕਰਨ ‘ਚ ਜਿਨ੍ਹਾਂ ਮੁਸਲਮਾਨਾ ਨੇ ਆਪਣੀ ਕੁਰਬਾਨੀ ਦਿੱਤੀ, ਉਨ੍ਹਾਂ ਦਾ ਖੁੂਨ ਵੀ ਤਾਂ ਤੁਹਾਡੇ ਪੂਰਵਜਾਂ ਦਾ ਖੂੁਨ ਹੀ ਸੀ। ਜਾਂ ਤੁਸੀਂ ਕਹੋਗੇ ਕਿ ਔਰੰਗਜ਼ੇਬ ਤੁਹਾਡਾ ਪੁਰਖਾ ਅਤੇ /ਸ਼ਿਵਾ ਜੀ ਦਾ ਅਭਿੰਨ ਸਾਥੀ/ ਮਦਾਰੀ ਮੇਹਤਰ ਤੁਹਾਡਾ ਕੁੱਝ ਵੀ ਨਹੀਂ ਸੀ।...ਜਿਸ ਤਰ੍ਹਾਂ ਸ਼ਿਵਾਜੀ ਦਾ ਲੈ ਕੇ ਨਾਮ ਮੁਸਲਮਾਨਾ ਉੱਤੇ ਹਮਲੇ ਹੋ ਰਹੇ ਸਨ, ਉਸੇ ਤਰ੍ਹਾਂ ਦਲਿਤਾਂ ਉਪਰ ਵੀ ਹਮਲੇ ਹੋ ਰਹੇ ਹਨ। ਰਾਖਵੀਆਂ ਸੀਟਾਂ ਦਾ ਵਿਰੋਧ ਕਰਨ ਵਾਲੇ ਵੀ ਸ਼ਿਵਾਜੀ ਮਹਾਂਰਾਜ ਦੀ ਜੈ ਦਾ ਐਲਾਨ ਕਰਦੇ ਹਨ ਅਤੇ ਭੁੱਲ ਜਾਂਦੇ ਹਨ ਕਿ ਸ਼ਿਵਾਜੀ ਨੇ ਸੁਚੇਤ ਢੰਗ ਨਾਲ ਆਪਣੀਆਂ ਨੌਕਰੀਆਂ ਵਿਚ ਦਲਿਤਾਂ ਨੂੰ ਸਥਾਨ ਦਿੱਤਾ। ਅੱਜ ਸ਼ਿਵਾਜੀ ਦੇ ਨਾਮ ਤੇ ਸ਼ਿਵਾਜੀ ਦੇ ਨਾਹਰੇ ਲਾਉਂਦੇ ਹੋਏ ਹਿੰਦੂਆਂ ਅਤੇ ਮੁਸਲਮਾਨਾ ਵਿਚ ਦੰਗੇ ਹੋ ਰਹੇ ਹਨ। ਧਰਮ ਦੇ ਇਨ੍ਹਾਂ ਜਾਨੂੰਨੀਆਂ ਨੂੰ ਦੱਸਣਾ ਹੋਵੇਗਾ ਕਿ ਸ਼ਿਵਾਜੀ ਖੁਦ ਧਰਮ ਨੂੰ ਲੈ ਕੇ ਜਾਨੂੰਨੀ ਨਹੀਂ ਸੀ। ਹਿੰਦੂ ਧਰਮ ਵਿਚ ਵਿਸ਼ਵਾਸ਼ ਰੱਖਦੇ ਸਨ, ਪਰ ਮੁਸਲਮਾਨਾ ਨਾਲ ਭੇਦਭਾਵ ਨਹੀਂ ਕਰਦੇ ਸਨ। ਸ਼ਰਧਾਲੂ ਸਨ ਪਰ ਅੰਧਸ਼ਰਧਾ ਦੇ ਹਿਮਾਇਤੀ ਨਹੀਂ ਸਨ।

ਇਸੇ ਤਰ੍ਹਾਂ, ਬੰਗਲਾ ਭਾਸ਼ਾ ਵਿਚ ਲਿਖਣ ਵਾਲੇ ਅਵੀਜੀਤ ਵੀ ਬਹੁਤ ਲਿਖਦੇ ਸਨ। ਵਿਗਿਆਨ, ਦਰਸ਼ਨ ਅਤੇ ਭੌਤਿਕਤਾਵਾਦ ਤੇ ਲਿਖੀਆਂ ਉਨ੍ਹਾਂ ਦੀਆਂ ਇਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ। ਉਨ੍ਹਾਂ ਦੀ ਅੰਤਿਮ ਕਿਤਾਬਾਂ ‘ਅਵੀਸ਼ਾਸੇਰ ਦੋਰਸ਼ਨ’ ਭਾਵ ਸੰਦੇਹ ਦਾ ਦਰਸ਼ਨ ਅਤੇ ‘ਵਿਸ਼ਵਾਸੇਰ ਵਾਇਰਸ’ ਭਾਵ ਆਸਥਾ ਦਾ ਵਾਇਰਸ ਦੋਵੇਂ ਕਾਫੀ ਚਰਚਿਤ ਰਹੀਆਂ। ‘ਆਸਥਾਂ ਦੇ ਵਾਇਰਸ’ ‘ਚ ਉਨ੍ਹਾਂ ਦਾ ਪ੍ਰਮੁੱਖ ਤਰਕ ਰਿਹਾ ਕਿ ‘ਆਸਥਾ ਅਧਾਰਿਤ ਅੱਤਵਾਦ ਸਮਾਜ ਉਪਰ ਕਹਿਰ ਵਰਸਾਏਗਾ’। ‘ਫ੍ਰੀ ਇਨਕੁਯਾਰੀ’ ‘ਚ ਆਪਣੇ ਅੰਤਿਮ ਲੇਖ ਵਿਚ ਉਹ ਲਿਖਦੇ ਹਨ :

ਮੇਰੇ ਲਈ ਧਾਰਮਿਕ ਕੱਟੜਵਾਦ ਵਿਕ ਕਿਸਮ ਦਾ ਛੂਤ-ਛਾਤ ਵਾਲਾ ਵਾਇਰਸ (ਛੂਤ-ਛਾਤ ਵਿਸ਼ਾਣੂ)। ਇਸ ਸੰਦਰਭ ‘ਚ ਮੇਰੇ ਤਾਜ਼ੇ ਅਨੁਭਵ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅਜਿਹਾ ਧਾਰਮਿਕ ਕੱਟੜਵਾਦ ਆਸਥਾ ਦਾ ਵਿਸ਼ਾਣੂ ਹੀ ਹੈ।

ਦੋਵੇਂ ਭਲਾਂ ਹੀ ਲੱਗਭਗ ਇਕੱਲੇ ਸਨ, ਜਦ ਹਮਲਾਵਾਰਾਂ ਨੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ, ਪਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸਾਰੇ ਖੇਤਰਾਂ ਵਿਚੋਂ ਹਜ਼ਾਰਾਂ ਲੋਕ ਪੁੱਜੇ ਹੋਏ ਸਨ। ਕਾਮਰੇਡ ਪਾਨਸਾਰੇ ਜਿਹੇ ਸਾਥੀ ਨੂੰ ਆਖਰੀ ‘ਲਾਲ ਸਲਾਮ’ ਪੇਸ਼ ਕਰਨ ਲਈ ਕੋਹਲਾਪੁਰ ਦੀਆਂ ਸੜਕਾਂ ਉਪਰ ਲੋਕਾਂ ਦਾ ਸੈਲਾਬ ਉਮੜਿਆ ਹੋਇਆ ਸੀ, ਉਥੇ ਅਵੀਜੀਤ ਰਾਏ ਦੀ ਆਖਰੀ ਯਾਤਰਾ ਹਜ਼ਾਰਾਂ ਦੇ ਲੋਕਸਮੂਹ ਵਿਚਦੀ ਨਿਕਲੀ। ਢਾਕਾ ਯੂਨੀਵਰਸਿਟੀ ‘ਚ 1971 ਦੇ ਸੁਤੰਤਰਤਾ ਸੈਨਾਨੀਆਂ ਦੀ ਯਾਦ ‘ਚ ਬਣੇ ਜੇਤੂ ਬੰਗਲਾ ਨਾਮ ਦੇ ਸਮਾਰਕ ਦੇ ਕੋਲ ਮੰਚ ਤੇ ਅਵੀਜੀਤ ਦੀ ਅਰਥੀ ਰੱਖੀ ਗਈ ਸੀ ਅਤੇ ਉਨ੍ਹਾਂ ਦੀ ਆਖਰੀ ਇੱਛਾ ਮੁਤਾਬਕ ਉਨ੍ਹਾਂ ਦੀ ਦੇਹ ਨੂੰ ਢਾਕਾ ਮੈਡੀਕਲ ਕਾਲਜ ਨੂੰ ਮੈਡੀਕਲ ਰਿਸਰਚ ਲਈ ਸੌਂਪ ਦਿੱਤਾ ਗਿਆ।

ਅਵੀਜੀਤ ਦੀ ਅੰਤਿਮ ਵਿਦਾਈ ਦੇ ਸਮੇਂ ਦੀਆਂ ਰਸਮਾਂ ਉਪਰ ਸਭ ਨੇ ਗੌਰ ਕੀਤਾ।
ਉਹ ਦਰਅਸਲ ਇਸ ਗੱਲ ਦਾ ਸੰਕੇਤ ਸੀ ਕਿ 1971 ‘ਚ ਬੰਗਲਾਦੇਸ਼ ਦੀ ਮੁਕਤੀ ਦੇ ਬਹਾਨੇ ਤੱਤਕਾਲੀ ਪੂਰਬੀ ਪਾਕਿਸਤਾਨ ਦੇ ਭਵਿੱਖ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਸੀ, ਜਦ ਕਿ ਇਕ ਪਾਸੇ ‘ਧਰਮ ਨੂੰ ਰਾਸ਼ਟਰ’ ਦਾ ਅਧਾਰ ਮੰਨਣ ਵਾਲੀਆਂ ਤਾਕਤਾਂ ਸਨ, ਜੋ ਪਾਕਿਸਤਾਨ ਨਾਲ ਏਕਤਾ ਬਣਾਈ ਰੱਖਣਾ ਚਾਹੁੰਦੀਆਂ ਰਹੀਆਂ ਸਨ ਅਤੇ ਦੂਜੇ ਪਾਸੇ ਧਰਮ-ਨਿਰਪੱਖ, ਲੋਕਤੰਤਰੀ ਤਾਕਤਾਂ ਸਨ, ਇਹੀ ਸਿਲਸਿਲਾ ਅੱਜ ਵੀ ਜਾਰੀ ਹੈ। ਇਹ ਗੱਲ ਹੁਣ ਇਤਿਹਾਸ ਹੋ ਚੁੱਕੀ ਹੈ ਕਿ ਕਿਵੇਂ ਇਹ ਤਾਕਤਾਂ, ਜਿਨ੍ਹਾਂ ਦੀ ਬਹੁਗਿਣਤੀ ‘ਜਮਾਤੇ ਇਸਲਾਮੀ’ ਨਾਲ ਸਬੰਧ ਰੱਖਦੀ ਸੀ, ਉਨ੍ਹਾਂ ਨੇ ਉਨੀਂ ਦਿਨੀਂ ਪਾਕਿਸਤਾਨੀ ਸੈਨਾ ਦਾ ਸਾਥ ਦਿੱਤਾ ਸੀ ਅਤੇ ਮਨੁੱਖਤਾ ਦੇ ਖਿਲਾਫ ਨੀਚ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਸੀ। । ਇਹ ਸਹੀ ਹੈ ਕਿ ਲੜਾਈ ਦਾ ਉਹ ਦੌਰ ਉਹ ਹਾਰ ਚੁੱਕੇ ਹਨ, ਪਰ ਉਨ੍ਹਾਂ ਨੇ ਕਦੇ ਹਾਰ ਕਬੂਲ ਨਹੀਂ ਕੀਤੀ ਅਤੇ ਉਹ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਸਰਗਰਮ ਰਹਿੰਦੇ ਹਨ।

ਸਿਰਫ ਦੋ ਸਾਲ ਪਹਿਲਾਂ ਮੁਕਤੀ ਯੁੱਧ ਦੇ ਯੁੱਧ ਅਪਰਾਧੀਆਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਉੱਥੇ ਵਿਆਪਕ ਲੋਕ ਸੰਘਰਸ਼ ਹੋਇਆ ਸੀ, ਜਿਸਦੇ ਚੱਲਦੇ ਇਸਲਾਮਿਕ ਤਾਕਤਾਂ ਨੂੰ ਬਚਾਅ ਦਾ ਪੈਂਤਰਾ ਅਖਤਿਆਰ ਕਰਨਾ ਪਿਆ ਸੀ। ਦਾਅ ਪਲਟਨ ਦੇ ਇਰਾਦੇ ਨਾਲ ਉਨ੍ਹਾਂ ਦੇ ਹਤਿਆਰੇ ਦਸਤੇ ਨੇ ਅਹਿਮਦ ਰਾਜਿਬ ਹੈਦਰ ਨਾਮ ਦੇ ਬਲਾਗਰ ਨੂੰ ਆਪਣੇ ਘਰ ਦੇ ਸਾਹਮਣੇ ਮਾਰ ਦਿੱਤਾ ਸੀ ੳਤੇ ਇਹ ਕਿਹਾ ਸੀ ਕਿ ਉਹ ਨਾਸਤਿਕ ਸੀ।

ਦਰਅਸਲ ਰਾਜਿਬ ਬਲਾਗਰਜ਼ ਦੇ ਉਸ ਸਮੂਹ ਦਾ ਹਿੱਸਾ ਸੀ ਜਿਸਨੇ ਇਕ ਤਰ੍ਹਾਂ ਨਾਲ ਸ਼ਾਹਬਾਗ ਸੰਘਰਸ਼ ਨੂੰ ਖੜਾ ਕਰਨ ‘ਚ ਪਹਿਲ ਲਈ ਸੀ। ਰਜਿਬ ਹੈਦਰ ਉੱਤੇ ਹੋਏ ਹਮਲੇ ਦੇ ਮਹਿਜ ਇਕ ਮਹੀਨਾ ਪਹਿਲਾਂ ਆਸਿਫ ਮੋਹਿਓਦੀਨ ਨਾਮ ਦੇ ਇਕ ਹੋਰ ਬਲਾਗਰ ਨੂੰ ਅੰਸਾਰਉੱਲਾ ਬੰਗਾਲੀ ਟੀਮ ਦੇ ਅੱਤਵਾਦੀ ਦਸਤੇ ਨੇ ਚਾਕੂਆਂ ਨਾਲ ਵਿੰਨ ਦਿੱਤਾ ਸੀ, ਜਿਸ ਵਿਚ ਉਹ ਬਚ ਗਏ ਸਨ। ਰਜਿਬ ਦੀ ਹੱਤਿਆ ਦੇ ਤਿੰਨ ਹਫਤੇ ਬਾਅਦ ਸੁਨਪੁਰ ਰਹਿਮਾਨ ਨਾਮਕ ਇਕ ਬਲਾਗਰ ਅਤੇ ਆਨਲਾਇਨ ਐਕਟੀਵਿਸਟ ਜੋ ‘ਨਾਸਤਿਕ ਨਬੀ’ ਨਾਮ ਨਾਲ ਮਸ਼ਹੂਰ ਸੀ ਉਸ ਉੱਤੇ ਵੀ ਚਾਕੂਆਂ ਨਾਲ ਹਮਲਾ ਹੋਇਆ ਸੀ।

ਅਵੀਜੀਤ ਉੱਤੇ ਹੋਏ ਹੋਏ ਹਮਲੇ ‘ਚ ਅਤੇ ਬੰਗਲਾਦੇਸ਼ ਦੇ ਮਹਾਨ ਲੇਖਕ ਹੁਮਾਯੂੰ ਅਜ਼ਾਦ ਉੱਤੇ ਹੋਏ ਹਮਲੇ ‘ਚ ਉਂਝ ਕਾਫੀ ਸਮਾਨਤਾ ਦਿਖਦੀ ਹੈ। ਉਨ੍ਹਾਂ ਉੱਤੇ ਵੀ ਗਿਆਰ੍ਹਾਂ ਸਾਲ ਪਹਿਲਾਂ ਇਸਲਾਮਿਕ ਅੱਤਵਾਦੀਆਂ ਨੇ ਉਦੋਂ ਹਮਲਾ ਕੀਤਾ ਸੀ (27 ਫਰਵਰੀ 2004) ਜਦ ਉਹ ਉਸੇ ‘ਏਕੂਸ਼ੇ ਪੁਸਤਕ ਮੇਲਾ’ ਤੋਂ ਬਾਹਰ ਨਿਕਲ ਰਹੇ ਸਨ। ਉਹ ਬੁਰੀ ਤਰ੍ਹਾਂ ਜ਼ਖਮੀ ਹੋਏ, ਪਰ ਬਚਾ ਲਏ ਗਏ ਸਨ। ਬਾਅਦ ‘ਚ ਅਗਸਤ 2004 ‘ਚ ਜਰਮਨੀ ‘ਚ ਉਨ੍ਹਾਂ ਦੀ ਰਹੱਸਮਈ ਹਾਲਤ ‘ਚ ਮੌਤ ਹੋ ਗਈ, ਜਿੱਥੇ ਉਹ ਅਧਿਐਨ ਲਈ ਗਏ ਸਨ। ਦਰਅਸਲ ਆਪਣੇ ਨਾਵਲ ‘ਪਾਕ ਸਰ ਜਮੀਨ ਸਾਦ ਬਾਦ’ ਦੇ ਪ੍ਰਕਾਸ਼ਨ ਦੇ ਬਾਅਦ ਹੀ-ਜਿਸ ਵਿਚ ਬੰਗਲਾਦੇਸ਼ ਦੇ ਇਸਲਾਮਿਕ ਬੁਨਿਆਦਪ੍ਰਸਤੀਆਂ ਦੀ ਸਿਆਸਤ ਅਤੇ ਵਿਚਾਰਧਾਰਾ ਨੂੰ ਬੇਪਰਦ ਕੀਤਾ ਗਿਆ ਸੀ, ਉਦੋਂ ਤੋਂ ਹੀ ਉਨ੍ਹਾਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਤੇਜ਼ ਹੋ ਗਿਆ ਸੀ। ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਨੂੰ ਲੈ ਕੇ ਉਨ੍ਹਾਂ ਨੇ ਅਵੀਜੀਤ ਅਤੇ ਹੋਰ ਸਾਥੀਆਂ ਦੁਆਰਾ ਸੰਚਾਲਿਤ ‘ਮੁਕਤੋ ਮਨਾ’ ਨੂੰ ਸੂਚਿਤ ਵੀ ਕੀਤਾ ਸੀ।

ਇਕ ਦਾਸ ਦੇ ਤੌਰ ਤੇ ਇਥੇ ਦੱਸ ਦੇਈਏ ਕਿ ਰਾਬਿੰਦਰਨਾਥ ਠਾਕੁਰ ਦੇ ਬਾਅਦ ਬੰਗਲਾ ਦੇ ਸਭ ਤੋਂ ਸ਼੍ਰੇਸ਼ਠ ਲੇਖਕ ਸਮਝੇ ਜਾਣ ਵਾਲੇ ਹੁਮਾਯੂੰ ਅਜ਼ਾਦ ਦੀਆਂ 70 ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਆਪਣੀ ਲੇਖਣਸ਼ੈਲੀ ‘ਚ ਉਨ੍ਹਾਂ ਨੇ ਵਿਭਿੰਨ ਵਿਧਾਵਾਂ ਦਾ ਬਾਖੂਬੀ ਇਸਤੇਮਾਲ ਕੀਤਾ। ਉਹ ਕਵੀ ਸਨ, ਨਾਵਲਕਾਰ ਸਨ, ਆਲੋਚਕ ਸਨ, ਸਿਆਸੀ ਵਿਸ਼ਲੇਸ਼ਕ ਸਨ, ਨਿਬੰਧਕਾਰ ਸਨ ਅਤੇ ਬੱਚਿਆਂ ਦੀਆਂ ਕੁੱਝ ਕਿਤਾਬਾਂ ਦੇ ਰਚੇਤਾ ਸਨ। ‘ਨਾਰੀ’ ਨਾਮਕ ਉਨ੍ਹਾਂ ਦੀ ਕਿਤਾਬ ਨੂੰ ‘ਬੰਗਲਾ ‘ਚ ਸਭ ਤੋਂ ਪਹਿਲੀ ਅਮੀਰ ਨਾਰੀਵਾਦੀ’ ਕਿਤਾਬ ਕਿਹਾ ਜਾਂਦਾ ਹੈ। ਔਰਤਾਂ ਪ੍ਰਤੀ ਧਰਮ ਦੀ ਪਿੱਤਰਸੱਤਾਤਮਕ ਅਤੇ ਮਰਦ ਪ੍ਰਧਾਨਤਾ ਦੀ ਆਲੋਚਨਾ ਕਰਨ ਵਾਲੀ ਇਸ ਕਿਤਾਬ ਨੇ ਐਨਾ ਹੰਗਾਮਾ ਖੜਾ ਕੀਤਾ ਕਿ ਬਾਅਦ ‘ਚ ਬੰਗਲਾਦੇਸ਼ ਦੀ ਸਰਕਾਰ ਨੇ ਇਸਤੇ ਪਾਬੰਧੀ ਲਗਾ ਦਿੱਤੀ। ਅਦਾਲਤੀ ਲੜਾਈ ਲੜ੍ਹ ਕੇ ਹੁਮਾਯੂੰ ਨੇ ਇਸ ਪਾਬੰਧੀ ਨੂੰ ਹਟਾਇਆ।

ਹੁਮਾਯੂੰ ਅਜ਼ਾਦ, ਪਾਕਿਸਤਾਨ ਦੇ ਸਲਮਾਨ ਤਾਸੀਰ-ਜਿਨ੍ਹਾਂ ਨੂੰ ਰੱਬੀ ਨਿੰਦਾ ਕਾਨੂੰਨ ਦਾ ਵਿਰੋਧ ਕਰਨ ਲਈ ਇਸਲਾਮੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ, ਅਹਿਮਦ ਰਾਜਿਬ ਹੈਦਰ, ਡਾ. ਦਾਭੋਲਕਰ, ਕਾਮਰੇਡ ਪਾਨਸਾਰੇ ਅਤੇ ਹੁਣ ਅਵੀਜੀਤ ਰਾਏ।

ਧਰਮ ਦੀ ਰਾਜਨੀਤੀ ਦੇ ਵੱਧਦੇ ਬੋਲਬਾਲੇ ਦਾ ਸਿੱਟਾ ਹੈ ਜਦ ਅਸੀਂ ਦੱਖਣੀ ਏਸ਼ੀਆ ਦੇ ਇਸ ਹਿੱਸੇ ‘ਚ ਹਰ ਕਿਸਮ ਦੇ ਮਜ਼ਹਬੀ ਜਾਨੂੰਨ ਦਾ ਵਿਸਤਾਰ ਦੇਖ ਸਕਦੇ ਹਾਂ। ਇਕ ਅਜਿਹਾ ਆਲਮ ਜਦ ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰਨ ਦੀ, ਵਰਤਮਾਨ ਧਰਮ ਨਿਰਪੱਖ ਸਮਾਜ ਬਣਾਉਣ ਦੀ ਸਾਡੀ ਲੜਾਈ ਵਿਰੋਧ ਦਾ ਸ਼ਿਕਾਰ ਹੁੰਦੀ ਦਿਖਦੀ ਹੈ। ਇਕ ਅਜਿਹੇ ਸਮੇਂ ‘ਚ ਜਦ ਸਾਡੇ ਵਿਚੋਂ ਬੇਸ਼ਕੀਮਤੀ ਲੋਕ ਇਕ ਤੋਂ ਬਾਅਦ ਇਕ ਵਿਦਾ ਹੋ ਰਹੇ ਹਨ, ਅਜਿਹੇ ਲੋਕ ਜੋ ਇਸ ਨਰਕੀ ਦੌਰ ‘ਚ ‘ਸਾਡੇ ਲਈ ਉਮੀਦ ਦੀ ਕਿਰਨ ਅਤੇ ਰੌਸ਼ਨੀ ਦਾ ਟੁਕੜਾ ਸਨ’ ਸਾਨੂੰ ਕੀ ਕਰਨਾ ਚਾਹੀਦਾ ਹੈ।

ਸਾਨੂੰ ਸਵੈ-ਵਿਸ਼ਵਾਸ਼ੀ ਹੋ ਕੇ ਆਪਣੇ ਸੰਘਰਸ਼ ਨੂੰ ਅੱਗੇ ਵਧਾਉਂਦੇ ਰਹਿਣਾ ਹੋਵੇਗਾ ਅਤੇ ਆਪਣੀਆਂ ਕੁਰਬਾਨੀਆਂ ਤੋਂ ਬਰੂਨੋ ਦੇ ਇਨ੍ਹਾਂ ਆਧੁਨਿਕ ਵਾਰਸਾਂ ਨੇ ਜੋ ਮਿਸਾਲ ਅੱਗੇ ਵਧਾਈ ਹੈ, ਉਸਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਹੋਵੇਗਾ। ਸ਼ਾਇਦ ਇਸ ਵਕਤ ਇਹ ਸਹੀ ਹੋਵੇਗਾ ਕਿ ਪ੍ਰੋਫੈਸਰ ਹੁਮਾਯੂੰ ਅਜ਼ਾਦ ਦੀ ਮੌਤ ਤੇ ‘ਮੁਕਤੋ ਮਨਾ’ ਦੇ ਸਲਾਹਕਾਰ ਬੋਰਡ ਨੇ ਜੋ ਪੱਤਰ ਲਿਖਿਆ ਸੀ ਉਸਦੇ ਕੁੱਝ ਅੰਸ਼ ਇੱਥੇ ਸਾਂਝੇ ਕਰ ਦੇਈਏ:

‘ਧਰਮ, ਧਾਰਮਿਕ ਅੱਤਵਾਦ ਅਤੇ ਸੰਪਰਦਾਇਕਤਾ ਦੇ ਖਿਲਾਫ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਸਾਨੂੰ ਯਕੀਨ ਹੈ ਕਿ ਬੰਦਿਸ਼ਾਂ ਨੂੰ ਦੂਰ ਕਰਦੇ ਹੋਏ ਅਸੀਂ ਅੱਗੇ ਹੀ ਵੱਧਦੇ ਜਾਵਾਂਗੇ’।

‘ਸਮਕਾਲੀਨ ਤੀਸਰੀ ਦੁਨੀਆਂ’ ’ਚੋਂ ਧੰਨਵਾਦ ਸਹਿਤ

Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ