Thu, 18 July 2024
Your Visitor Number :-   7194424
SuhisaverSuhisaver Suhisaver

ਆਬਾਦੀ: ਪ੍ਰਤੀਕਰਮ –ਗੁਰਚਰਨ ਨੂਰਪੁਰ

Posted on:- 01-09-2012

suhisaver

ਆਬਾਦੀ ਦੀ ਸਮੱਸਿਆ ਸੰਬੰਧੀ ਮੇਰਾ ਅਤੇ ਨਾਵਲਕਾਰ ਸ. ਗੁਰਦਿਆਲ ਸਿੰਘ ਦਾ ਲੇਖ ਕੁਝ ਦਿਨ ਪਹਿਲਾਂ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਕਾਸ਼ਤ ਹੋਏ। ਇਹਨਾਂ ਦੋਹਾਂ ਲੇਖਾਂ ਦੇ ਪ੍ਰਤੀਕਰਮ ਵੱਜੋਂ ਇਕਬਾਲ ਜੀ ਨੇ ਇੱਕ ਲੇਖ ‘ਸੂਹੀ ਸਵੇਰ’ ਵਿੱਚ ਭੇਜਿਆ ਹੈ। ਇਕਬਾਲ ਜੀ ਦੇ ਪ੍ਰਤੀਕਰਮ ਵਜੋਂ ਮੈਂ ਆਪਣਾ ਲੇਖ ‘ਸੂਹੀ ਸਵੇਰ’ ਨੂੰ ਭੇਜ ਰਿਹਾ ਹਾਂ ਅਤੇ ਉਹਨਾਂ ਦੀ ਲਿਖਤ ਦੀ ਪ੍ਰਤੀ ਕਿਰਿਆ ਵਜੋਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਕਬਾਲ ਜੀ ਕ੍ਰਿਪਾ ਕਰਕੇ ਕਿਸੇ ਵੀ ਲਿਖਤ ਨੂੰ ਪਹਿਲਾਂ ਗਹੁ ਨਾਲ ਪੜਨਾ ਅਤੇ ਵਾਚਣਾ ਚਾਹੀਦਾ ਹੈ, ਫਿਰ ਉਸ ਦਾ ਢੁਕਵਾਂ ਪ੍ਰਤੀਕਰਮ ਦੇਣਾ ਚਾਹੀਦਾ ਹੈ।

ਮੈਂ ਆਪਣੇ ਲੇਖ ਰਾਹੀਂ ਵਧਦੀ ਆਬਾਦੀ ਨਾਲ ਪੈਦਾ ਹੋ ਗਈਆਂ ਅਤੇ ਹੋਣ ਜਾ ਰਹੀਆਂ ਸਮੱਸਿਆਵਾਂ ਦੀ ਗੱਲ ਕੀਤੀ, ਜਦਕਿ ਇਕਬਾਲ ਜੀ ਦੇਸ਼ ਦੇ ਭ੍ਰਿਸ਼ਟ ਸਿਸਟਮ ਦੁਆਰਾ ਪੈਦਾ ਹੋਈ ਕਾਣੀ ਵੰਡ ਦੀ ਗੱਲ ਕਰਦੇ ਹਨ। ਮੈਂ ਵਧੀ ਆਬਾਦੀ ਨਾਲ ਹੋ ਰਹੇ ਕੁਦਰਤੀ ਸਾਧਨਾ ਦੇ ਖਾਤਮੇ ਦੀ ਗੱਲ ਕੀਤੀ ਸੀ, ਜਦਕਿ ਇਕਬਾਲ ਜੀ ਇਸ ਵਿੱਚ ਦੇਸ਼ ਦੀ ਗਰੀਬੀ ਨੂੰ ਨਾਲ ਜੋੜ ਰਹੇ ਹਨ। ਜੋ ਕਿ ਇੱਕ ਵੱਖਰਾ ਵਿਸ਼ਾ ਹੈ।  ਅੰਨ ਦੀ ਤੋਟ ਨਹੀਂ ਪਰ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਇੱਕ ਵੱਖਰਾ ਵਿਸ਼ਾ ਹੈ ਅਤੇ ਮੈਂ ਇਸ ਨਾਲ ਸਹਿਮਤ ਹਾਂ ਮੈਂ ਇਸ ਤੇ ਅਖਬਾਰਾਂ ਵਿੱਚ ਲਿਖਿਆ ਵੀ ਹੈ।

ਇਕਬਾਲ ਜੀ ਲਿਖਦੇ ਹਨ ਕਿ ਮੇਰੀ (ਗੁਰਚਰਨ ਨੂਰਪੁਰ ਦੀ) ਪੇਤਲੀ ਹੈ। ਜਿਸ ਦਾ ਜ਼ਿਕਰ ਕਰਦਿਆਂ ਉਹਨਾਂ ਮੇਰੀ ਲਿਖਤ ਦੇ ਜਵਾਬ ਵਿੱਚ ਲਿਖਿਆ ਹੈ "ਭੁੱਖ ਨੰਗ ਨਾਲ ਘੁਲਦੀ ਆਬਾਦੀ ਦਾ ਬੇਤਹਾਸ਼ਾ ਵਾਧਾ ਪੂੰਜੀਵਾਦੀ ਤੰਤਰ ਨੂੰ ਸਿਰ ਪਰਨੇ ਕਰ ਸਕਦਾ ਹੈ" ਇਕਬਾਲ ਜੀ ਕੀ ਤੁਸੀਂ ਮੈਨੂੰ ਦੱਸਣ ਦੀ ਖੇਚਲ ਕਰੋਗੇ ਕਿ ਜਦੋਂ ਸਾਡੀ ਧਰਤੀ ’ਤੇ ਅੰਗਰੇਜ਼ ਆਏ, ਸਾਡੀ ਆਬਾਦੀ ਕਿੰਨੇ ਕਰੋੜ ਸੀ? ਅਤੇ ਅੰਗਰੇਜ਼ ਕਿੰਨੇ ਕੁ ਲੋਕ ਸਨ? ਡੇਢ ਸੌ ਸਾਲ ਉਹ ਸਾਡੇ ’ਤੇ ਚੰਮ ਦੀਆਂ ਚਲਾਉਂਦੇ ਰਹੇ। ਗਿਣਤੀ ਕਿਹਨਾਂ ਦੀ ਜ਼ਿਆਦਾ ਸੀ? ਕੀ ਅਸੀਂ ਵੱਧ ਤੋਂ ਵੱਧ ਭੁੱਖ, ਨੰਗ, ਕੰਗਾਲੀ ਨਾਲ ਘੁਲਣ ਲਈ ਬੱਚੇ ਪੈਦਾ ਕਰੀ ਜਾਈਏ? ਜਿਹੜੇ ਕੱਲ ਨੂੰ ਪੂੰਜੀਵਾਦ ਦੇ ਕਿਲੇ ਨੂੰ ਢਾਹ ਢੇਰੀ ਕਰ ਸਕਣ? ਪੂੰਜੀਵਾਦੀ ਜਮਾਤ ਖਿਲਾਫ ਲੜਾਈ ਦਾ ਤੁਹਾਡਾ ਇਹ ਪੈਂਤੜਾ ਮੇਰੀ ਪੇਤਲੀ ਸਮਝ ਵਿੱਚ ਨਹੀਂ ਪਿਆ। ਤਸੀਂ ਇਕ ਤਰ੍ਹਾਂ ਨਾਲ ਨਿੱਜੀ ਹਮਲਾ ਕਰਦਿਆਂ ਲਿਖਿਆ ਹੈ ਕਿ     'ਲੇਖ ਦੇ ਅੰਤ ਵਿੱਚ ਗੁਰਚਰਨ ਸਿੰਘ ਸਰਮਾਏਦਾਰ ਸੰਸਦ ਅੱਗੇ ਗਿੜਗਿੜਾਉਂਦੇ ਨਜਰ ਆਉਂਦੇ ਹਨ'

ਮੇਰੀਆਂ ਲਾਈਨਾਂ ਦਾ ਹਵਾਲਾ:- "ਸਾਡੇ ਦੇਸ਼ ਦੀ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਕੁਝ ਖਾਸ ਕਾਨੂੰਨ ਪਾਸ ਕਰਨ ਦੀ ਲੋੜ ਹੈ ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਸ਼ਾਸ਼ਨ ਕਰਦੀਆਂ ਸ਼ਕਤੀਆਂ ਇਸ ਲਈ ਸੁਹਿਰਦ ਹੋਣ।" ਸ਼ਾਸ਼ਨ ਕਰਦੀਆਂ ਪਾਰਟੀਆਂ ਨੂੰ ਇਹ ਕਹਿਣਾ ਕਿ ਉਹ ਸੁਹਿਰਦ ਨਹੀਂ ਹਨ, ਉਹਨਾਂ ਅੱਗੇ ਗਿੜਗਿੜਾਉਣਾ ਕਿਵੇਂ ਹੋ ਗਿਆ ? ਮੇਰਾ ਇਹ ਵਾਕ ਜੋ ਇਸੇ ਹੀ ਅਖੀਰਲੇ ਪਹਿਰੇ ਵਿੱਚ ਸੀ ਕਿ "ਅਫਸੋਸ ਦੀ ਗੱਲ ਇਹ ਹੈ ਕਿ ਆਬਾਦੀ ਦਾ ਵਾਧਾ ਸਾਡੀਆਂ ਰਾਜਨੀਤਕ ਪਾਰਟੀਆਂ 'ਚ ਕਿਸੇ ਦੇ ਵੀ ਏਜੰਡੇ ਦਾ ਹਿੱਸਾ ਨਹੀਂ ਹੈ" ਇਹ ਗੱਲ ਉਹਨਾਂ ਨੂੰ ਨਜਰ ਨਹੀਂ ਆਈ। ਬਾਕੀ ਇਕਬਾਲ ਜੀ ਮੇਰੀ  ਉਮਰ ਭਾਵੇਂ 40 ਸਾਲ ਹੈ ਪਰ ਮੈਂ ਆਪਣੇ ਆਪ ਨੂੰ ਅਜੇ ਇੱਕ ਵਿਦਿਆਰਥੀ  ਮੰਨਦਾ ਹਾਂ। ਪਰ ਮੈਂ ਇਹ ਜ਼ਰੂਰ ਕਹਾਂਗਾ ਜੋ ਕੰਮ ਅਸੀਂ ਆਪ ਨਹੀਂ ਕਰਦੇ ਉਹ ਕਰਨ ਲਈ ਸਾਨੂੰ ਦੂਜਿਆਂ ਨੂੰ ਵੀ ਸਲਾਹ ਨਹੀਂ ਦੇਣੀ ਚਾਹੀਦੀ। ਵੱਧ ਬੱਚਿਆਂ ਵਾਲਾ ਘਰ ਜੇਕਰ ਠੀਕ ਤਰ੍ਹਾਂ ਨਹੀਂ ਚੱਲ ਸਕਦਾ ਤਾਂ ਦੇਸ਼ ਜ਼ਿਆਦਾ ਅਬਾਦੀ ਨਾਲ ਕਿਵੇਂ ਠੀਕ ਤਰ੍ਹਾਂ ਚੱਲ ਸਕਦਾ ਹੈ? ਭੁੱਖੇ ਨੰਗੇ ਲੋਕ ਇੰਕਲਾਬ ਨਹੀਂ ਲਿਆ ਸਕਦੇ ਜੇਕਰ ਅਜਿਹਾ ਹੋਣਾ ਹੁੰਦਾ ਤਾਂ ਸਾਡੇ ਦੇਸ਼ ਦੇ 70% ਲੋਕ ਸੱਠ ਸਾਲਾਂ ਤੋਂ ਭੁੱਖ ਨਾਲ ਘੁੱਲ ਰਹੇ ਹਨ, ਇਹ ਕਦੋਂ ਦਾ ਹੋ ਗਿਆ ਹੁੰਦਾ। ਵਧਦੀ ਅਬਾਦੀ ਕਰਕੇ ਵੱਧ ਪੈਦਾਵਾਰ ਦੀ ਹੋੜ ਨਾਲ ਸਾਡੀ ਧਰਤੀ ਵਿੱਚ ਜ਼ਹਿਰਾਂ ਉੱਗਣ ਲੱਗੀਆਂ ਹਨ। ਪਲੀਤ ਹਵਾ, ਜ਼ਹਿਰੀਲੀ ਜ਼ਮੀਨ, ਪ੍ਰਦੂਸ਼ਤ ਪਾਣੀ ਅਤੇ ਇਹਨਾਂ ਤੋਂ ਪੈਦਾ ਹੋਏ ਵਿਗਾੜ ਉਹਨਾਂ ਲੋਕਾਂ ਨੂੰ ਪੁੱਛੋ ਜੋ ਕੈਂਸਰ, ਹੈਪੇਟਾਈਟਸ ਅਤੇ ਲਿਵਰ ਸਰੋਸਸ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਘਰਾਂ ਦੇ ਘਰ ਜੂਝ ਰਹੇ ਹਨ। ਬਾਕੀ ਮੇਰੀ ਲਿਖਤ ਦਾ ਨੋਟਿਸ ਲੈਣ ਦਾ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ ਜੀ।

-ਤੁਹਾਡਾ ਛੋਟਾ ਵੀਰ ਗੁਰਚਰਨ ਨੂਰਪੁਰ

ਸੰਪਰਕ:  98550 51099

Comments

Jas Brar

Ji bilkul veer ji theek hai Inqlaab vadh bache paida karke muslim wala inqlaabi rule hi ho sakda .. jaage hoi das te sute 1lakh brabar hi hunde ne inqlaab layi dsan nu jgaaon di lord hundi hai nake 1 lakh sutian di ginti karan di ... main vi Iqbaal ver nu eho hi sawal keeta c ke ki tusi personal kis paase siahmat ho jaawraan wang janam de ke bache sher de shikar layi shaad den layi jaan fir ik bacha sher da muqbla karan layi paida karna ? Gurcharn Veer ji tuhada reply theek hai eh dono alag alag mude hun system da fail hona te abadi da wadna per Iqbaal bai communizam de andwishwashi hann jidan dharma de and wishwashi hunde ne eh udan hi camred hann ... Mere Dil ch izat hai Iqbaal layi jo ude ander ik dard hai mehtatkash lokan layi per naalo naal main uhna di ik tarfee te katatd soch da virodhi vi haan....

ਇਕਬਾਲ

ਗੱਲਾਂ ਨੂੰ ਜਦ ਤੋੜਕੇ ਦੇਖਿਆ ਜਾਂਦਾ ਹੈ ਤਾਂ ਕੁਪੋਸ਼ਣ, ਕਾਣੀ ਵੰਡ ਤੇ ਆਬਾਦੀ ਅਲਗ ਅਲਗ ਮੁੱਦਿਆਂ ਦੀ ਤਰਾਂ ਹੀ ਦਿਖਣਗੇ ਪਰ ਇਹ ਅਲਗ ਤਰਾਂ ਦੇਖੇ ਨਹੀਂ ਸਨ ਗਏ ਕਿਉਂਕਿ ਗੁਰਚਰਨ ਜੀ ਦੇ ਪਹਿਲੇ ਲੇਖ ਵਿੱਚ ਇੱਕ ਸਤਰ ਸੀ ਜਿਸਨੂੰ ਮੈਂ ਕੋਡ ਵੀ ਕੀਤਾ ਸੀ ਧਿਆਨ ਹਿੱਤ ਦੋਵਾਰਾ ਕੋਡ ਕਰ ਰਿਹਾ ਹਾਂ “ਇਸ ਵੇਲੇ ਸਮੱਸਿਆ ਇਹ ਨਹੀਂ ਕਿ ਸਾਡੇ ਇੱਥੇ ਥਾਂ ਦੀ ਘਾਟ ਜਾਂ ਅੰਨ ਦੀ ਤੋਟ ਹੈ। ਸਮੱਸਿਆ ਇਹ ਵੀ ਨਹੀਂ ਕਿ ਸਿਹਤ ਸਹੂਲਤਾਂ ਚੰਗੀਆਂ ਨਹੀਂ ਜਾਂ ਇੱਥੇ ਧਨ ਦੀ ਘਾਟ ਹੈ।” ਹੁਣ ਇਸ ਸਤਰ ਦਾ ਕੋਈ ਕੀ ਅਰਥ ਕਰੇ ? ਇਹਨਾਂ ਵਿਚੋਂ ਸਾਰੀਆਂ ਹੀ ਸਮਸਿਆਵਾਂ “ਅੰਨ ਦੀ ਘਾਟ” (ਜਿਸ ਕਾਰਨ ਕੁਪੋਸ਼ਣ ਹੈ) “ਸਿਹਤ ਸਹੂਲਤਾਂ” ਵੀ ਸਮੱਸਿਆ ਤਾਂ ਹਨ ਕੋਈ ਅੱਖਾਂ ਮੀਚਣਾ ਚਾਹੇ ਅਲਗ, “ਧਨ ਦੀ ਘਾਟ” ਉਹਨਾਂ ਲਈ ਤਾਂ ਹੈ ਹੀ ਜਿੰਨਾਂ ਦੇ ਹਿੱਸੇ 20 ਰੁਪਏ ਪ੍ਰਤਿਦਿਨ ਆਉਂਦੇ ਹਨ ਗੁਰਚਰਨ ਜੀ ਮੁਤਾਬਿਕ ਇਹ ਸਮਸਿਆ ਹੈ ਹੀ ਨਹੀਂ ਸੀ ਪਰ ਗੁਰਦਿਆਲ ਜੀ ਲਈ ਇਹ ਸਮੱਸਿਆ ਅੱਧੀ ਆਬਾਦੀ ਤੱਕ ਫੈਲੀ ਹੋਈ ਸੀ ਅੰਕੜਿਆਂ ਦੇ ਆਧਾਰ ਤੇ ਇਹ 70% ਲੋਕਾਂ ਦੀ ਸਮੱਸਿਆ ਹੈ/ਹਨ | ਇਸ ਦਾ ਕਾਰਨ ਗੁਰਚਰਨ ਵੀਰ ਨੇ ਆਬਾਦੀ ਨੂੰ ਨਹੀਂ ਮੰਨਿਆ ਉਪਰੋਕਤ ਕੋਡ ਕੀਤੀ ਸਤਰ ਅਜਿਹਾ ਕੁਝ ਵੀ ਜਾਹਿਰ ਨਹੀਂ ਕਰਦੀ | ਮੇਰੀ ਨਜ਼ਰ ਵਿੱਚ ਵੀ ਇਹ ਸਮੱਸਿਆ ਆਬਾਦੀ ਕਾਰਨ ਨਹੀਂ ਜੇਹਾ ਕਿ ਗੁਰਦਿਆਲ ਸਿੰਘ ਜੀ ਦੀ ਨਜ਼ਰ ਵਿੱਚ ਹੈ ਪਰ ਇਸ ਸਮੱਸਿਆ ਨੂੰ ਵਧ ਆਬਾਦੀ ਹੇਠ ਛੁਪਾਇਆ ਜਰੂਰ ਗਿਆ ਹੈ ਜੋ ਮੈਂ ਜਾਹਿਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਗੁਰਚਰਨ ਜੀ ਦਾ ਦੂਰ ਤੱਕ ਇਤਫਾਕ ਵੀ ਹੈ | ਹੁਣ ਦੇਖੋ ਇਸ ਲੇਖ ਵਿੱਚ ਗੁਰਚਰਨ ਜੀ ਲਿਖ ਰਹੇ ਹਨ “ਮੈਂ ਆਪਣੇ ਲੇਖ ਰਾਹੀਂ ਵਧਦੀ ਆਬਾਦੀ ਨਾਲ ਪੈਦਾ ਹੋ ਗਈਆਂ ਅਤੇ ਹੋਣ ਜਾ ਰਹੀਆਂ ਸਮੱਸਿਆਵਾਂ ਦੀ ਗੱਲ ਕੀਤੀ, ਜਦਕਿ ਇਕਬਾਲ ਜੀ ਦੇਸ਼ ਦੇ ਭ੍ਰਿਸ਼ਟ ਸਿਸਟਮ ਦੁਆਰਾ ਪੈਦਾ ਹੋਈ ਕਾਣੀ ਵੰਡ ਦੀ ਗੱਲ ਕਰਦੇ ਹਨ। ਮੈਂ ਵਧੀ ਆਬਾਦੀ ਨਾਲ ਹੋ ਰਹੇ ਕੁਦਰਤੀ ਸਾਧਨਾ ਦੇ ਖਾਤਮੇ ਦੀ ਗੱਲ ਕੀਤੀ ਸੀ, ਜਦਕਿ ਇਕਬਾਲ ਜੀ ਇਸ ਵਿੱਚ ਦੇਸ਼ ਦੀ ਗਰੀਬੀ ਨੂੰ ਨਾਲ ਜੋੜ ਰਹੇ ਹਨ। ਜੋ ਕਿ ਇੱਕ ਵੱਖਰਾ ਵਿਸ਼ਾ ਹੈ। ਅੰਨ ਦੀ ਤੋਟ ਨਹੀਂ ਪਰ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ ਇੱਕ ਵੱਖਰਾ ਵਿਸ਼ਾ ਹੈ ਅਤੇ ਮੈਂ ਇਸ ਨਾਲ ਸਹਿਮਤ ਹਾਂ ਮੈਂ ਇਸ ਤੇ ਅਖਬਾਰਾਂ ਵਿੱਚ ਲਿਖਿਆ ਵੀ ਹੈ।” ਦੋ ਲੇਖਾਂ ਦੇ ਪ੍ਰਤੀਕਰਮ ਇੱਕੋ ਲੇਖ ਵਿੱਚ ਦੇਣ ਕਾਰਨ ਮੈਂ ਸੰਖੇਪ ਟੂਕਾਂ ਨਾਲ ਅੱਗੇ ਵਧ ਜਾਣਾ ਚਾਹਿਆ ਤਾਂ ਜੋ ਸਪੇਸ ਦੀ ਸਮੱਸਿਆ ਪੈਦਾ ਨਾ ਹੋਵੇ | ਗੁਰਚਰਨ ਜੀ ਇੱਕ ਥਾਵੇਂ ਪਹਿਲਾਂ ਲਿਖਦੇ ਹਨ ਸਾਨੂੰ ਅਨਾਜ, ਸੇਹਤ ਸਹੂਲਤਾਂ, ਧਨ ਦੀ ਕੋਈ ਕਮੀਂ ਨਹੀਂ ਇਹ ਗੱਲ ਉਹ ਇਸੇ ਅੱਜ ਦੀ ਆਬਾਦੀ ਨੂੰ ਮੱਦੇ-ਨਜ਼ਰ ਰਖਦੇ ਹੋਏ ਆਖਦੇ ਹਨ ਮੇਰੀ ਸਹਿਮਤੀ ਹੀ ਨਹੀਂ ਸਗੋਂ ਮੈਂ ਸਪਸਟ ਕੀਤਾ ਹੈ ਕਿ ਇਸ ਤੋਂ ਦੁੱਗਣੀ ਆਬਾਦੀ ਲਈ ਵੀ ਸਾਡੇ ਕੋਲ ਅਨਾਜ਼ ਮੌਜੂਦ ਹੈ (1948 ਦੇ ਅਨੁਪਾਤ ਵਿੱਚ) | ਜਿਹੜੇ ਕੁਦਰਤੀ ਸਾਧਨਾਂ ਦਾ ਰੋਣਾ ਰੋਇਆ ਜਾ ਰਿਹਾ ਹੈ ਉਹਨਾਂ ਦੀ ਵਰਤੋਂ ਹੇਠਲੀ 70% ਆਬਾਦੀ ਜਦ ਕਰਦੀ ਹੀ ਨਾ ਦੇ ਬਰਾਬਰ ਹੈ ਤਾਂ ਇਸ ਵਰਤੋਂ ਨੂੰ ਉਹਨਾਂ ਦੇ ਸਿਰ ਕਿਉਂ ਪਾਇਆ ਜਾ ਰਿਹਾ ਹੈ ? ਦੁਨੀਆਂ ਭਰ ਦੇ ਖਪਤ ਦੇ ਅੰਕੜੇ ਇਹ ਹਨ ਕਿ ਦੁਨੀਆਂ ਦੀ ਕੁੱਲ ਖਪਤ ਦਾ 86% ਧਰਤੀ ਦੀ ਉੱਪਰਲੀ ਅਮੀਰ 20% ਵਸੋਂ ਕਰ ਰਹੀ ਹੈ ਪਰ ਗੁਰਚਰਨ ਜੀ ਇਸ ਲਈ ਪੂਰੀ ਵਸੋਂ ਨੂੰ ਹੀ ਦੋਸ਼ੀ ਮੰਨ ਰਹੇ ਹਨ ਜਦਕਿ 80% ਆਬਾਦੀ ਸਿਰਫ 14% ਕੁਦਰਤੀ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਪਰ ਕੁਦਰਤੀ ਸਾਧਨਾਂ ਦੇ ਖਾਤਮੇਂ ਨੂੰ ਪੂਰੀ ਆਬਾਦੀ ਦੇ ਸਿਰ ਮੜ੍ਹ ਦੇਣਾ ਕਿੱਥੋਂ ਦੀ ਦਿਆਨਤਦਾਰੀ ਹੈ ? ਇੰਝ ਹੀ ਹੋਰ ਅੰਕੜੇ ਇਸ ਲਿੰਕ : http://lalkaar.wordpress.com/2012/08/29/%E0%A8%B5%E0%A8%B8%E0%A9%8B%E0%A8%82-%E0%A8%87%E0%A9%B1%E0%A8%95-%E0%A8%B8%E0%A8%AE%E0%A9%B1%E0%A8%B8%E0%A8%BF%E0%A8%86-%E2%80%A2-%E0%A8%AE%E0%A9%80%E0%A8%A8%E0%A8%BE%E0%A8%B2%E0%A9%80-%E0%A8%9A/ ਵਿਚੋਂ ਦੇਖੇ ਜਾ ਸਕਦੇ ਹਨ | ਅੰਗਰੇਜਾਂ ਦੀ ਉਦਾਹਰਣ ਬਹੁਤ ਖੂਬ ਦਿੱਤੀ ਹੈ ਜਿਸ ਨਾਲ ਸਪਸਟ ਹੋ ਗਿਆ ਕਿ ਸਾਡੇ ਵਿਦਵਾਨ ਸੱਜਣ ਆਪਣੀ ਸਹੂਲਤ ਲਈ ਕਿਸ ਹੱਦ ਤੱਕ ਚੀਜਾਂ ਨੂੰ ਤੋੜ ਮਰੋੜ ਸਕਦੇ ਹਨ ਸਿਰਫ ਇੱਕੋ ਸਵਾਲ ਲਿਖਾਂਗਾ ਕਿ ਕਿਹੜਾ ਭੜੂਆ ਲਿਖਦਾ ਹੈ ਕਿ ਅੰਗਰੇਜਾਂ ਦੇ ਰਾਜ ਵੇਲੇ ਭਾਰਤ ਨਾਮ ਦੀ ਕੋਈ ਚੀਜ ਦੁਨੀਆਂ ਤੇ ਵੀ ਮੌਜੂਦ ਸੀ ? ਅੰਗਰੇਜਾਂ ਦੇ ਰਾਜ ਕਰਨ ਦੇ ਵਿੱਚ ਵੀ ਵਧ ਘੱਟ ਆਬਾਦੀ ਦਾ ਕੋਈ ਰੋਲ ਨਹੀਂ ਸੀ ਭੋਲੇ ਵੀਰ ਗੁਰਚਰਨ ਜੀ | ਤੁਸੀਂ ਹੀ ਕਿਹਾ ਵਧ ਆਬਾਦੀ ਪੂੰਜੀਵਾਦ ਦੀ ਉਮਰ ਲੰਬੀ ਕਰਨ ਲੈ ਸਹਾਈ ਹੈ ਤੁਸੀਂ ਹੀ ਇਸ ਪੂੰਜੀਵਾਦੀ ਸਿਸਟਮ ਤੋਂ ਸੁਹਿਰਦਤਾ ਤੇ ਸਖਤ ਕਾਨੂਨ ਦੀ ਮੰਗ ਕਰ ਰਹੇ ਹੋ ਇਸਨੂੰ ਗਿੜਗਿੜਾਉਣ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ ? ਕਮਾਲ ਦੀ ਲਾਈਨ ਲਿਖੀ ਹੈ ਗੁਰਚਰਨ ਸਿੰਘ ਨੇ “ਭੁੱਖੇ ਨੰਗੇ ਲੋਕ ਇੰਕਲਾਬ ਨਹੀਂ ਲਿਆ ਸਕਦੇ ਜੇਕਰ ਅਜਿਹਾ ਹੋਣਾ ਹੁੰਦਾ ਤਾਂ ਸਾਡੇ ਦੇਸ਼ ਦੇ 70% ਲੋਕ ਸੱਠ ਸਾਲਾਂ ਤੋਂ ਭੁੱਖ ਨਾਲ ਘੁੱਲ ਰਹੇ ਹਨ, ਇਹ ਕਦੋਂ ਦਾ ਹੋ ਗਿਆ ਹੁੰਦਾ।” ਮਾਰਕਸ ਤਾਂ ਇਸੇ ਆਬਾਦੀ ਨੂੰ ਸਭ ਤੋਂ ਕ੍ਰਾਂਤੀਕਾਰੀ ਮੰਨਦਾ ਰਿਹਾ ਸੋ ਗੁਰਚਰਨ ਜੀ ਕਿਰਪਾ ਕਰਕੇ ਤੁਸੀਂ ਦੱਸੋਗੇ ਕਿ ਇਨਕਲਾਬ ਕਰੇਗਾ ਕੌਣ ??????????????????????????

owedehons

online casino real money http://onlinecasinouse.com/# - free slots games free casino slot games <a href="http://onlinecasinouse.com/# ">casino blackjack </a> online casinos

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ