Fri, 14 June 2024
Your Visitor Number :-   7109524
SuhisaverSuhisaver Suhisaver

ਜੇ.ਐੱਨ.ਯੂ. ਤੋਂ ਉੱਠੀ ਮਨੁੱਖੀ ਹਕੂਕ ਦੀ ਆਵਾਜ਼ ਤੇ ਸੰਘੀ ਕੋੜਮਾ

Posted on:- 16-03-2016

suhisaver

-ਨਿਲੰਜਨਾਂ ਐੱਸ. ਰਾਏ

ਵੀਰਵਾਰ ਨੂੰ ਰੋਸ ਮਾਰਚ ਵਿੱਚ ਮੇਰੇ ਦੋ ਘੰਟੇ, ਵਿਦਿਆਰਥੀ ਹਾਲੇ ਵੀ ਲੱਗੇ ਹੋਏ ਸਨ । ਉਹ ਦਿੱਲੀ ਦੀ ਇੱਜ਼ਤਦਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (J.N.U.) ਤੋਂ ਅਤੇ ਦੇਸ਼ ਦੀਆਂ ਘੱਟੋ-ਘੱਟ ਛੇ ਹੋਰ ਯੂਨੀਵਰਸਿਟੀਆਂ ਤੋਂ ਆਏ ਸਨ।

ਉਨ੍ਹਾਂ ਨੇ ਲਾਲ ਗੁਲਾਬ ਫੜ੍ਹੇ ਹੋਏ ਸਨ ਅਤੇ ਉਹ ਭਗਵੇਂਕਰਨ ਦੇ ਖਿਲਾਫ਼ ,ਸਿਥਰਤਾ ਅਤੇ ਜਾਣ-ਬੁੱਝ ਕੇ, ਆਜ਼ਾਦੀ, ਸਮਾਨਤਾ ਅਤੇ ਆਪਣੇ ਆਪ ਨੂੰ ਖੁੱਲੇ ਤੌਰ ’ਤੇ ਇਜ਼ਹਾਰ ਕਰਨ ਦੇ ਹੱਕ ਲਈ ਨਾਹਰੇ ਮਾਰ ਰਹੇ ਸਨ। ਉਨ੍ਹਾਂ ਦੇ ਹੱਥਾਂ ’ਚ ਫੜ੍ਹੀਆਂ ਤਖਤੀਆਂ ਉੱਤੇ "ਅਸਹਿਮਤੀ ਦੇਸ਼-ਧ੍ਰੋਹ ਨਹੀਂ ਹੈ" ਜਾਂ "ਸੰਵਿਧਾਨ ਬਚਾਓ! ਲੋਕਤੰਤਰ ਬਚਾਓ! ਯੂਨੀਵਰਸਿਟੀ ਬਚਾਓ! " ਲਿਖਿਆ ਹੋਇਆ ਸੀ ।

ਫੁੱਲ ਅਤੇ ਉਮੀਦ ਦੇਸ਼ਬਦ: ਇਹ ਛੋਟੀਆਂ ਚੀਜ਼ਾਂ, ਸੱਤਾਧਾਰੀ ਭਾਰਤੀ ਜਨਤਾ ਪਾਰਟੀ (B.J.P.) ਅਤੇ ਇਸ ਦੇ ਹਿੰਸਕਜਾਹਲੀ-ਰਾਸ਼ਟਰਵਾਦੀ ਪ੍ਰਚਾਰ ਦੇ ਜ਼ਹਿਰੀਲੇ ਝੂਠ ਦੇ ਖਿਲਾਫ਼ ਫੜ੍ਹੀਆਂ ਹੋਈਆਂ ਸਨ।

ਇਹ ਭਾਰਤੀ ਕੈਂਪਸਾਂ ਉੱਤੇ ਇੱਕ ਖ਼ਤਰਨਾਕ ਸਾਲ ਹੈ, ਅਤੇ ਵਿਦਿਆਰਥੀ ਵੱਧ ਤੋਂ ਵੱਧ ਜਾਤੀ ਭੇਦ ਭਾਵ ਦੇ ਖਿਲਾਫ਼,ਘਰਾਂ ਦੇ ਲਿੰਗਵਾਦੀ ਨਿਯਮਾਂ ਦੇ ਖਿਲਾਫ਼ ਜਾਂ B.J.P. ਦੇ ਹਮਾਇਤੀਆਂ ਦੀ ਯੂਨੀਵਰਸਿਟੀ ਦੇ ਪ੍ਰਬੰਧਕ ਦੇ ਤੌਰ ਤੇ ਨਿਯੁਕਤੀ ਦੇ ਖਿਲਾਫ ਬੋਲੇ। B.J.P. ਦੇ ਪੁਰਾਣੇ ਮੈਂਬਰਾਂ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ (R.S.S.) [ਇੱਕ ਹਿੰਦੂ ਰਾਸ਼ਟਰਵਾਦੀ ਸੰਗਠਨ ] ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਵੱਡਾ ਪ੍ਰਭਾਵ ਹੈ, ਉਨ੍ਹਾਂ ਨੇ ਗੱਲਬਾਤ ਦੀ ਜਗ੍ਹਾ ਤਸੀਹਿਆਂ ਨਾਲ ਅਤੇ ਸਮਝੌਤਿਆਂ ਦੀ ਜਗ੍ਹਾ ਬੰਧਿਸ਼ਾਂ ਦੇ ਨਾਲ ਜਵਾਬ ਦਿੱਤਾ ਹੈ।

13 ਫ਼ਰਵਰੀ ਨੂੰ ਕਨ੍ਹੱਈਆ ਕੁਮਾਰ(J.N.U. ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ)ਨੂੰ ਰਾਜ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ ।ਕੁਮਾਰ ਜੋ ਕਿ ਇੱਕ ਗ਼ਰੀਬ ਜਾਤ ਤੋਂ ਹੈ, ਹਾਲ ਹੀ ਵਿੱਚ ਉਸਨੇ ਵਿਦਿਆਰਥੀਆਂ ਦੇ ਹੋਰ ਸਮੂਹ ਦੁਆਰਾ ਕੀਤੇ ਗਏ ਇੱਕ ਸਮਾਗਮ ਵਿੱਚ ਭਾਸ਼ਣ ਦਿੱਤਾ ਸੀ, ਇਹ ਸਮਾਗਮ ਅਫ਼ਜ਼ਲ ਗੁਰੂ [ ਜੋ 2001 ਵਿੱਚ ਭਾਰਤ ਦੀ ਸੰਸਦ ਉੱਪਰ ਹੋਣ ਵਾਲੇ ਅੱਤਵਾਦੀ ਹਮਲੇ ਵਿੱਚ ਸ਼ਾਮਿਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ] ਨੂੰ ਫ਼ਾਂਸੀਦਿੱਤੇ ਜਾਣ ਦੀ ਤੀਜੀ ਬਰਸੀ ਦਾ ਸੀ ।ਅਫ਼ਜ਼ਲ ਗੁਰੂ ਦੀ ਸਜ਼ਾ ਅਤੇ ਸੁਪਰੀਮ ਕੋਰਟ ਦਾ ਫੈਸਲਾ ਜੋ ਉਸਦੀ ਮੌਤ ਦੀ ਸਜ਼ਾ ਨੂੰ ਬਹਾਲ ਕਰਦਾ ਹੈ ਹਾਲੇ ਵੀ ਗੰਭੀਰ ਬਹਿਸ ਦੇ ਵਿਸ਼ੇ ਹਨ।

ਇੱਕ ਦਮ, ਉੱਚ-ਵੋਲਟੇਜ ਵਾਲਾ ਝਗੜ੍ਹਾ ਛੇਤੀ ਹੀ ਖ਼ਬਰੀ ਟੈਲੀਵੀਜ਼ਨ ਦੇ ਤਲਵਾਰੀਏ ਅਖਾੜੇ ਵਿੱਚ ਖੇਡਿਆ ਜਾਣ ਲੱਗਾ।B.J.P.ਦੇ ਪ੍ਰਮੁੱਖ ਮੈਂਬਰਾਂ ਨੇ ਇਹ ਐਲਾਨ ਕੀਤਾ ਕਿ ਸਰਕਾਰ ਅਜਿਹੀ ਕਿਸੇ ਵੀ 'ਦੇਸ਼ ਵਿਰੋਧੀ' ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰੇਗੀ,ਉਨ੍ਹਾਂ ਨੇ ਵਿਦਿਆਰਥੀਆਂ ਦੇ ਅੱਤਵਾਦੀਆਂ ਨਾਲ ਸੰਬੰਧ ਹੋਣ ਦੇ ਦੋਸ਼ ਲਾਏ ਅਤੇ J.N.U. ਨੂੰ ਬੰਦ ਕਰਨ ਲਈ ਕਿਹਾ । NewsX ਨੇ ਇੱਕ ਅਜਿਹੀ ਫੁਟੇਜ ਦਿਖਾਈ ਅਤੇ ਦਾਵਾ ਕੀਤਾ ਕਿ ਕਨ੍ਹੱਈਆ ਕੁਮਾਰ ਉੱਚੀ-ਉੱਚੀ " ਪਾਕਿਸਤਾਨ ਜ਼ਿੰਦਾਬਾਦ" ਅਤੇ ਹੋਰ ਕਥਿਤ ਰਾਜ- ਧ੍ਰੋਹੀ ਨਾਅਰੇ ਮਾਰ ਰਿਹਾ ਹੈ। TimesNow ਦੇ ਇੱਕ ਐਂਕਰ ਨੇ ਉਮਰ ਖਾਲਿਦ [ ਇੱਕ ਵਿਦਿਆਰਥੀ ਜਿਸਨੇ ਸਮਾਗਮ ਦਾ ਆਯੋਜਨ ਕੀਤਾ ਸੀ ] ਨੂੰ ਧੱਕੇ ਨਾਲ ਇੱਕ "ਵੱਖਵਾਦੀ" ਅਤੇ ਗੈਰ-ਦੇਸ਼ ਭਗਤ ਕਿਹਾ ।

ABP ਨਿਊਜ਼ ਚੈਨਲ ਨੇ ਬਾਅਦ ਵਿੱਚ ਇਹ ਸਾਬਤ ਕੀਤਾ ਕਿ ਇਹ ਵਿਡੀਓਜ਼ ਜਾਹਲੀ ਸਨ। ਘਟਨਾ ਵਿੱਚ ਸ਼ਾਮਿਲ ਕੁਝ ਹਿੱਸੇ ਨੇ ਸੱਚਮੁੱਚ "ਤੁਮ ਜਿਤਨੇ ਅਫ਼ਜ਼ਲ ਮਾਰੋਗੇ, ਹਰ ਘਰ ਸੇ ਅਫ਼ਜ਼ਲ ਨਿਕਲੇਗਾ" ਅਤੇ “ ਭਾਰਤ ਕੀ ਬਰਬਾਦੀ ”ਦੇ ਨਾਹਰੇ ਲਗਾਏ ਸਨ। ਪਰ ਹਾਲੇ ਇਹ ਸਾਫ਼ ਨਹੀਂ ਹੋਇਆ ਹੈ ਕਿ ਜਿਨ੍ਹਾਂ ਨੇ ਨਾਅਰੇ ਲਗਾਏ ਸਨ ਉਹ ਵਿਦਿਆਰਥੀ ਸੀ ਜਾਂ ਬਾਹਰ ਵਾਲੇ ਜਿਨ੍ਹਾਂ ਨੇ ਉਨ੍ਹਾਂ ਲਈ ਸਮੱਸਿਆ ਖੜ੍ਹੀ ਕੀਤੀ ਸੀ । ਅਤੇ ਕੁਮਾਰ ਉਨ੍ਹਾਂ ਵਿੱਚ ਨਹੀਂ ਸੀ।

ਆਪਣੇ ਭਾਸ਼ਣ ਵਿੱਚ ਕੁਮਾਰ ਨੇ ਕਿਹਾ ਸੀ, “ ਅਸੀਂ ਇਸ ਦੇਸ਼ ਦੇ ਹਾਂ ਅਤੇ ਭਾਰਤ ਦੀ ਮਿੱਟੀ ਨੂੰ ਪਿਆਰ ਕਰਦੇ ਹਾਂ।ਅਸੀਂ ਦੇਸ਼ ਦੇ ਉਨ੍ਹਾਂ 80 ਫੀਸਦੀ ਲੋਕਾਂ ਲਈ ਲੜਦੇ ਹਾਂ ਜੋ ਗਰੀਬ ਹਨ । ”ਅਸੀਂ ਆਜ਼ਾਦੀ ਦਾ ਨਾਅਰਾ ਲਗਾਇਆ ਸੀ ਜੋ ਕਸ਼ਮੀਰੀ ਵੱਖਵਾਦੀਆਂ ਅਤੇ ਔਰਤਾਂ ਦੇ ਜ਼ਿਆਦਾ ਹੱਕਾਂ ਦੀ ਮੰਗ ਲਈ ਕਾਫ਼ੀ ਮਸ਼ਹੂਰ ਹੈ। ਅਤੇ ਉਸ ਨੇ B.J.P.ਅਤੇ ਇਸ ਪਾਰਟੀ ਦੇ ਵਿਦਿਆਰਥੀ ਵਿੰਗ ਅਤੇ R.S.S. 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ "ਰਾਸ਼ਟਰ ਦੇ ਗੱਦਾਰ"ਕਿਹਾ ।

ਸ੍ਰੀ ਕੁਮਾਰ ਨੇ ਰੋਹਿਤ ਵੇਮੂਲਾ ਦੀ ਖੁਦਕੁਸ਼ੀ ਬਾਰੇ ਵੀ ਗੱਲ ਕੀਤੀ ਸੀ, ਵੇਮੂਲਾ ਹੈਦਰਾਬਾਦ ਯੂਨੀਵਰਸਿਟੀ ਦਾ ਇੱਕ ਦਲਿਤ ਵਿਦਿਆਰਥੀ ਸੀ ਜਿਸਨੇ ਆਪਣੇ ਆਪ ਨੂੰ ਹਫ਼ਤਿਆਂ ਤੋਂ ਦਬਾਅ ਸਹਿਣ ਤੋਂ ਬਾਅਦ ਪਿਛਲੇ ਮਹੀਨੇ ਮਾਰ ਲਿਆ ਸੀ। ਯੂਨੀਵਰਸਿਟੀ ਨੇ ਉਸ ਦੇ ਵਜੀਫ਼ੇ ਦਾ ਭੁਗਤਾਨ ਬੰਦ ਕਰ ਦਿੱਤਾ ਅਤੇ ਉਸ ਨੂੰ ਇੱਕ ਸਿਆਸੀ ਵਿਵਾਦ ਲਈ ਮੁਅੱਤਲ ਕਰ ਦਿੱਤਾ ਸੀ ਜੋ ਕਿ ਕੁਝ ਦਲਿਤ ਵਿਦਿਆਰਥੀਆਂ (ਜਿਨ੍ਹਾਂ ਵਿੱਚ ਵੇਮੂਲਾ ਸ਼ਾਮਿਲ ਸੀ) ਅਤੇ ਇੱਕ ਪ੍ਰਮੁੱਖ ਸੱਜੇ-ਪੱਖੀ ਵਿਦਿਆਰਥੀ ਆਗੂ ਦੇ ਇੱਕ ਸਮੂਹ ਦੇ ਵਿਚਕਾਰ ਸੀ।

ਇਹ ਹੀ ਹੈ ਜੋ ਅੱਜ ਭਾਰਤ ਵਿੱਚ ਰਾਜ ਧ੍ਰੋਹ ਨੂੰ ਪਾਸ ਕਰਦਾ ਹੈ।

ਜਦੋਂ ਸ੍ਰੀ ਕੁਮਾਰ ਨੂੰ ਪਿਛਲੇ ਹਫ਼ਤੇ ਸੁਣਵਾਈ ਲਈ ਅਦਾਲਤ ਵਿੱਚ ਲਿਜਾਇਆ ਗਿਆ ਸੀ, ਉਸ ਉੱਪਰ ਹਮਲਾ ਕੀਤਾ ਗਿਆ ਸੀ। ਕੁਝ ਦਿਨ ਪਹਿਲਾਂ,ਉਸੇ ਕੋਰਟ ਵਿੱਚ ਵਕੀਲਾਂ ਦੇ ਇੱਕ ਸਮੂਹ ਨੇ ਪੱਤਰਕਾਰਾਂ ਅਤੇ J.N.U.ਦੀ ਫੈਕਲਟੀ ਉੱਪਰ ਵੀ ਹਮਲਾ ਕੀਤਾ ਸੀ। ਪੁਲਿਸ ਨੇ ਹਿੰਸਾ ਨੂੰ ਰੋਕਣ ਲਈ ਬਹੁਤ ਘੱਟ ਕੋਸ਼ਿਸ਼ ਕੀਤੀ ਸੀ। ਵਿਕਰਮ ਚੌਹਾਨ, ਇੱਕ ਵਕੀਲ ਜਿਸਨੇ ਹਮਲਿਆਂ ਦੀ ਅਗਵਾਈ ਕੀਤੀ ਸੀ ਅਤੇ ਉਸਨੇ ਆਪਣੇ ਆਪ ਨੂੰ B.J.P. ਦਾ ਇੱਕ ਪਾਰਟੀ ਵਰਕਰ ਦੱਸਿਆ, ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ । ਇਸ ਦੀ ਬਜਾਏ, ਉਸ ਨੂੰ ਇੰਡੀਆ ਗੇਟ ਉੱਪਰ ਸਵੈ-ਨਿਯੁਕਤ ਦੇਸ਼ ਭਗਤਾਂ ਦੀ ਇੱਕ ਰੈਲੀ ਦੀ ਅਗਵਾਈ ਕਰਨ ਲਈ ਇਜਾਜ਼ਤ ਦਿੱਤੀ ਗਈ ਸੀ।

ਸੁਨੇਹਾ ਸਾਫ਼ ਹੈ: ਅੰਨ੍ਹੇ-ਰਾਸ਼ਟਰਵਾਦ ਦੇ ਨਾਮ ਹੇਠ ਹਿੰਸਾ ਨੂੰ ਪ੍ਰਵਾਨਗੀ ਹੈ। ਅਦਾਲਤਾਂ ਵੀ ਸੁਰੱਖਿਅਤ ਜਗ੍ਹਾਵਾਂ ਨਹੀਂ ਹਨ।ਸੱਤਾ ਨੂੰ ਜਾਂ B.J.P. ਨੂੰ ਚੁਣੌਤੀ,ਇੱਕ ਖ਼ਤਰਾ ਹੈ।

ਅਜਿਹੇ ਗੰਜੇ ਚਹਿਰੇ ਦਾ ਜ਼ਬਰ ਵਿਦਿਆਰਥੀਆਂ ਤੋਂ ਵੀ ਪਰੇ ਵੱਧ ਬੇਚੈਨੀ ਫੈਲਾ ਰਿਹਾ ਹੈ।ਜੋ ਰੋਸ ਵੀਰਵਾਰ ਨੂੰ ਦਿੱਲੀ ਵਿੱਚਕਾਰ ਸੀ ਉਸ ਵਿੱਚ ਸ਼ਾਇਦ 15,000 ਲੋਕ ਸ਼ਾਮਿਲ ਸਨ ਜਿਨ੍ਹਾਂ ਵਿੱਚ ਦਫ਼ਤਰੀ ਕਰਮਚਾਰੀ, ਰਿਟਾਇਰ, ਵਕੀਲ, ਜ਼ਮੀਨੀ ਸਤਰ ਦੇ ਜਾਤੀ ਵਿਰੋਧੀ ਕਾਰ੍ਕੂਨ ਅਤੇ ਸਥਾਨਕ ਮਜ਼ਦੂਰਅਤੇ ਟ੍ਰੇਡ ਯੂਨੀਅਨ ਸ਼ਾਮਿਲ ਸਨ।

ਰਾਬਿਆਖਾਤੂਨ, 38, ਨੇ ਖਾਜੌਰੀ ਕਲੋਨੀ ਤੋਂ ਲੰਬੀ ਬੱਸ ਯਾਤਰਾ ਕੀਤੀ ਸੀ, ਜੋ ਕਿ ਰਾਜਧਾਨੀ ਦੇ ਬਾਹਰ-ਵਾਰ ਸੀ; ਉਸ ਨੇ ਇੱਕ ਘਰੇਲੂ ਵਰਕਰ ਯੂਨੀਅਨ ਨੂੰ ਪੇਸ਼ ਕੀਤਾ ਸੀ। ਉਸ ਨੇ ਵੇਮੂਲਾ ਦੀ ਖੁਦਕੁਸ਼ੀ ਅਤੇ ਕੁਮਾਰ ਦੀ ਗ੍ਰਿਫ਼ਤਾਰੀ ਵਿਚਕਾਰ ਇੱਕ ਸਿੱਧੀ ਲਾਈਨ ਕੱਢੀ ਸੀ,ਉਸਨੇ ਕਿਹਾ,“ ਇਹ ਇੱਕ ਨਵੀਂ ਜਾਤੀ ਜੰਗ ਹੈ।” “ਉਹ J.N.U. ਉੱਪਰ ਇਸ ਲਈ ਹਮਲਾ ਕਰ ਰਹੇ ਹਨ ਕਿਉਂਕਿ ਉਹ ਛੋਟੀ ਜਾਤੀ ਨੂੰ ਸ਼ਕਤੀ ਹਾਸਲ ਹੁੰਦਿਆਂ ਦੇਖ ਪਸੰਦ ਨਹੀਂ ਕਰਦੇ। ਉਹ ਦਲਿਤਾਂ ਨੂੰ ਖੁਦਕੁਸ਼ੀ ਕਰਨ ਵੱਲ ਧੱਕਣਗੇ, ਅਤੇ ਜੇ ਅਸੀਂ ਉਨ੍ਹਾਂ ਨੂੰ ਨਹੀਂ ਰੋਕਾਂਗੇ ਤਾਂ ਉਹ ਜੇਲ੍ਹਾਂ ਨੂੰ ਛੋਟੀ ਜਾਤ ਵਾਲਿਆਂ ਨਾਲ ਭਰਨਗੇ।"

ਬੁਧੀਆ, ਇੱਕ 55 ਸਾਲ ਦੀ ਉਮਰ ਦੀ ਫੈਕਟਰੀ ਵਰਕਰ ਜੋ ਆਪਣੇ ਦੋਸਤ ਨਾਲ ਮਾਨੇਸਰ ਕਸਬੇ ਤੋਂ ਆਈ ਸੀ, ਉਸਨੇ ਕਿਹਾ, "B.J.P. ਗ਼ਰੀਬਾਂਨੂੰ ਪਸੰਦ ਨਹੀਂ ਕਰਦੀ।ਤੁਸੀਂ ਦੇਖੋਂਗੇ ਕਿ ਇਹ ਜ਼ਿਆਦਾਤਰ ਗਰੀਬ ਅਤੇ ਪੱਛੜੀ ਜਾਤੀ ਦੇ ਲੋਕ ਹੀ ਹਨ ਜੋ ਇਸ ਦੇਸ਼ ਵਿੱਚ ਰਾਜ-ਧ੍ਰੋਹੀ ਕਹਾਉਂਦੇ ਹਨ ।ਮੈਂ ਇੱਥੇ ਰੋਹਿਤ ਲਈ ਆਈ ਹਾਂ, ਮੈਨੂੰ ਇੱਥੇ ਕਨ੍ਹੱਈਆ ਲਈ ਆਈ ਹਾਂ, ਮੈਨੂੰ ਇੱਥੇ ਉਮਰ ਖਾਲਿਦ ਲਈ ਅਤੇ ਇਸ ਦੇਸ਼ ਦੇ ਉਨ੍ਹਾਂ ਸਾਰੇ ਲੋਕਾਂ ਲਈ ਆਈ ਹਾਂ ਜਿਨ੍ਹਾਂ ਨੂੰ ਝੂਠੇ ਦੋਸ਼ਾਂ ਹੇਠ ਪੀੜਿਆ ਜਾਂਦਾ ਹੈ।"

ਉਸ ਦੇ ਆਤਮ-ਹੱਤਿਆ ਪੱਤਰ ਵਿੱਚ ਵੇਮੂਲਾ ਨੇ ਲਿਖਿਆ ਸੀ: "ਇੱਕ ਆਦਮੀ ਦੇ ਮੁੱਲ ਨੂੰ ਉਸ ਦੀ ਤੁਰੰਤ ਪਛਾਣ ਅਤੇ ਨਜ਼ਦੀਕੀ ਸੰਭਾਵਨਾ ਤੱਕ ਘਟਾ ਦਿੱਤਾ ਗਿਆ ਹੈ। ਇੱਕ ਵੋਟ ਤੱਕ, ਇੱਕ ਨੰਬਰ ਤੱਕ,ਇੱਕ ਵਸਤੂ ਤੱਕ,ਆਦਮੀ ਨੂੰ ਕਦੇ ਵੀ ਇੱਕ ਦਿਮਾਗ ਵਾਂਗੂੰ ਨਹੀਂ ਲਿਆ ਗਿਆ। "

ਰੈਲੀ ਦੇ ਮੁੜਨ ਸਮੇਂ, ਵਿਦਿਆਰਥੀਆਂ ਦਾ ਇੱਕ ਸਮੂਹ ਆਪਣੇ ਵਿਚਕਾਰ ਇੱਕ ਹੱਥ ਨਾਲ ਬਣਾਈ ਤਖ਼ਤੀ ਚੱਕੇ ਹੋਏ ਸੀ, ਜਿਸ ਤੇ ਲਿਖਿਆ ਸੀ ਕਿ ਵੇਮੂਲਾ ਦੀ ਨਿਰਾਸ਼ਾ ਇੱਕ ਨਵੀਂ ਉਮੀਦ ਨਾਲ... “ ਅਸੀਂ ਹੁਣ ਸਿਰਫ਼ ਇੱਕ ਵੋਟ,ਇੱਕ ਨੰਬਰ, ਜਾਂ ਇੱਕ ਵਸਤੂ ਨਹੀਂ। ਅਸੀਂ ਨੌਜਵਾਨ ਹਾਂ। ਭਵਿੱਖ ਸਾਡਾ ਹੈ।” ਇੱਕ ਸੱਚੇ ਲੋਕਤੰਤਰ ਅਤੇ ਬਰਾਬਰੀ ਵਾਲੇ ਭਵਿੱਖ ਦੀ ਕਲਪਨਾ,ਘੇਰੇ ਦੇ ਅਧੀਨ ਹੈ।

(ਨਿਲੰਜਨਾਂ ਐੱਸ. ਰਾਏ ‘ਦੀ ਵਿਲਡਿੰਗਜ਼’, ‘ਦੀ ਹੰਡਰਡ ਨੇਮਜ਼ ਆਫ਼ ਡਾਰਕਨੈਸ’ ਅਤੇ ‘ਦੀ ਗਰਲ ਹੂ ਏਟ ਬੁਕ੍ਸ’ ਦੀ ਲੇਖਿਕ ਹਨ)

ਅਨੁਵਾਦਕ: ਸਚਿੰਦਰਪਾਲ ਪਾਲੀ
ਸੰਪਰਕ: +91 98145 07116


Comments

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ