Fri, 12 July 2024
Your Visitor Number :-   7182193
SuhisaverSuhisaver Suhisaver

ਟੁੱਟ ਰਹੇ ਸਾਂਝੇ ਪਰਿਵਾਰ – ਇਤਿਹਾਸਕ ਤੌਰ ’ਤੇ ਇਹ ਇੱਕ ਅਗਾਂਹਵਧੂ ਪ੍ਰਕਿਰਿਆ ਹੈ

Posted on:- 28-07-2012

suhisaver

2011 ਦੀ ਜਨਗਣਨਾ ਮੁਤਾਬਕ ਸਾਡੇ ਦੇਸ਼ ਵਿੱਚ ਸਾਂਝੇ ਪਰਿਵਾਰ ਕਾਫ਼ੀ ਘੱਟ ਰਹਿ ਗਏ ਹਨ। ਜਨਗਣਨਾ ਦੇ ਅੰਕੜਿਆਂ ਮੁਤਾਬਕ ਪੂਰੇ ਦੇਸ਼ ਦੇ 24 ਕਰੋੜ 66 ਲੱਖ 92 ਹਜ਼ਾਰ 667 ਘਰਾਂ ’ਚ ਹੋਈ ਮਰਦਮਸ਼ੁਮਾਰੀ ਅਨੁਸਾਰ ਦੇਸ਼ ਭਰ ‘ਚ ਕੇਵਲ 0.2 ਫੀਸਦੀ ਘਰ ਹੀ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ 5 ਜਾਂ ਇਸ ਤੋਂ ਜ਼ਿਆਦਾ ਪਤੀ ਪਤਨੀ ਦੇ ਜੋੜੇ ਰਹਿ ਰਹੇ ਹਨ। ਉਪਰੋਕਤ ਕਰੋੜਾਂ ਘਰਾਂ ‘ਚ 70 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਦਾ ਕੇਵਲ ਇੱਕ ਹੀ ਜੋੜਾ ਰਹਿ ਰਿਹਾ ਹੈ। ਸਾਡੇ ਸੂਬੇ ਪੰਜਾਬ ਵਿੱਚ ਸਾਂਝੇ ਪਰਿਵਾਰਾਂ ਦੇ ਘਟਣ ਦਾ ਇਹੋ ਰੁਝਾਨ ਭਾਰੂ ਹੈ। ਸੂਬੇ ਦੇ 54 ਲੱਖ 9 ਹਜ਼ਾਰ 699 ਘਰਾਂ ‘ਚੋਂ ਅਜਿਹੇ ਘਰ ਕੇਵਲ 0.1 ਫੀਸਦੀ ਹੀ ਰਹਿ ਗਏ ਹਨ ਜਿਨ੍ਹਾਂ ਵਿੱਚ 5 ਜਾਂ ਇਸ ਤੋਂ ਜ਼ਿਆਦਾ ਪਤੀ ਪਤਨੀ ਦੇ ਜੋੜੇ ਇਕੱਠੇ ਰਹਿ ਰਹੇ ਹਨ। ਅੰਕੜਿਆਂ ਅਨੁਸਾਰ ਕੇਵਲ 0.7 ਫੀਸਦੀ ਘਰ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿੱਚ ਪਤੀ ਪਤਨੀ ਦੇ ਚਾਰ ਜੋੜੇ ਇਕੱਠੇ ਰਹਿ ਰਹੇ ਹਨ ਅਤੇ 4.3 ਫੀਸਦੀ ਘਰ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ ਦੇ ਤਿੰਨ ਜੋੜੇ ਰਹਿ ਰਹੇ ਹਨ ਜਦ ਕਿ 18.8 ਫੀਸਦੀ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਪਤੀ ਪਤਨੀ ਦੇ ਦੋ ਜੋੜੇ ਰਹਿ ਰਹੇ ਹਨ। ਪੰਜਾਬ ਵਿੱਚ 65.7 ਫੀਸਦੀ ਘਰ ਅਜਿਹੇ ਹਨ, ਜਿਨ੍ਹਾਂ ਵਿੱਚ ਪਤੀ-ਪਤਨੀ ਦਾ ਕੇਵਲ ਇੱਕ ਜੋੜਾ ਰਹਿ ਰਿਹਾ ਹੈ। ਕਾਬਿਲੇ ਗੌਰ ਹੈ ਕਿ ਉਪਰੋਕਤ ਲੱਖਾਂ ਘਰਾਂ ਵਿੱਚ ਪੰਜਾਬ ਦੇ 10.5 ਫੀਸਦੀ ਘਰ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਅਣਵਿਆਹੇ ਜੋੜੇ ਇਕੱਠੇ ਰਹਿ ਰਹੇ ਹਨ। ਇਹ ਜੋੜੇ ਵਿਦਿਆਰਥੀ ਵੀ ਹੋ ਸਕਦੇ ਹਨ ਜਾਂ ਨੌਕਰੀ ਲਈ ਆਪਣੇ ਘਰਾਂ ਤੋਂ ਦੂਰ ਰਹਿਣ ਵਾਲ਼ੇ ਲੋਕ ਵੀ ਹੋ ਸਕਦੇ ਹਨ।ਇਹ ਹੈ ਪੰਜਾਬ ਅਤੇ ਪੂਰੇ ਦੇਸ਼ ‘ਚ ਲਗਾਤਾਰ ਟੁੱਟ ਰਹੇ ਸਾਂਝੇ ਪਰਿਵਾਰਾਂ ਦੀ ਇੱਕ ਤਸਵੀਰ। ਸਾਡੇ ਇੱਥੇ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਇਸ ਪ੍ਰਕਿਰਿਆ ਦੀ ਤਹਿ ਹੇਠ ਕੰਮ ਕਰਦੇ ਕਾਰਨਾਂ ਅਤੇ ਸਾਂਝੇ ਪਰਿਵਾਰਾਂ ਦੇ ਟੁੱਟਣ ਦੀ ਪ੍ਰਕਿਰਿਆ ਦੇ ਸਮੁੱਚਤਾ ‘ਚ ਸਮਾਜ ਉੱਪਰ ਪੈਣ ਵਾਲ਼ੇ ਪ੍ਰਭਾਵਾਂ ਨੂੰ ਜਾਣੇ-ਸਮਝੇ ਬਗੈਰ ਹੀ ਸਾਂਝੇ ਪਰਿਵਾਰਾਂ ਦੇ ਟੁੱਟਣ ‘ਤੇ ਸਿਆਪਾ ਕਰ ਰਹੇ ਹਨ। ਕਿਸੇ ਕਵੀ ਨੇ ਲਿਖਿਆ ਹੈ :

ਘਰ ਦੀ ਰੌਣਕ ਸਾਂਝਾ ਵਿਹੜਾ,
ਮਾਂ ਦਾ ਪਿਆਰ ਹਵਾ ਦਾ ਬੁੱਲ੍ਹਾ,
ਬੁਝਦਾ ਬੁਝਦਾ ਤੇ ਖੁਰਦਾ ਖੁਰਦਾ ਖੁਰ ਗਿਆ
ਸਭ ਦਾ ਪਿਆਰਾ ਸਾਂਝਾ ਚੁੱਲ੍ਹਾ।


ਸਾਂਝੇ ਚੁੱਲ੍ਹੇ ਦੇ ਨਾਂ ‘ਤੇ ਪੈਂਦੇ ਕੀਰਨਿਆਂ ਵਾਂਗ ਹੀ ਘੱਗਰੇ, ਫੁਲਕਾਰੀਆਂ, ਹਰਟਾਂ, ਪਾਣੀਆਂ ਦੇ ਘੜੇ ਆਦਿ ਬੀਤੇ ਸਮੇਂ ਦੀਆਂ ਖ਼ਤਮ ਹੋ ਚੁੱਕੀਆਂ ਅਤੇ ਖ਼ਤਮ ਹੋ ਰਹੀਆਂ ਨਿਸ਼ਾਨੀਆਂ ਤੇ ਪੈਂਦੇ ਕੀਰਨੇ ਅਕਸਰ ਸਾਡੇ ਨਾਵਲਾਂ, ਕਹਾਣੀਆਂ, ਕਵਿਤਾਵਾਂ, ਗੀਤਾਂ ਅਤੇ ਆਮ ਲੋਕਾਂ ਦੀਆਂ ਸਹਿਜ-ਸੁਭਾਅ ਗੱਲਾਂ ‘ਚ ਸੁਣੇ ਜਾ ਸਕਦੇ ਹਨ। ਕਈ ਅਖੌਤੀ ਅਗਾਂਹਵਧੂ ਵੀ ਬੀਤੇ ਸਮੇਂ ਦੀ ਵਸਤਾਂ-ਵਰਤਾਰਿਆਂ ਨਾਲ਼ ਗੈਰ ਵਿਗਿਆਨਕ ਕਿਸਮ ਦਾ ਮੋਹ ਪਾਲ਼ੀ ਰੱਖਦੇ ਹਨ। ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਕਾਮਰੇਡ ਘਰ ‘ਚ ਬਣੀ ਲੈਟਰਿਨ ਨੂੰ ਕੋਸ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਹੁਣ ਤਾਂ ਕੁਦਰਤ ਦੀ ਪੁਕਾਰ ‘ਤੇ ਘਰ ‘ਚ ਹੀ ਕੰਮ ਨਿਬੇੜਨਾ ਪੈਂਦਾ ਹੈ, ਪਹਿਲਾਂ ਇਸੇ ਬਹਾਨੇ ਖੇਤਾਂ ‘ਚ ਘੁੰਮ ਲਈਦਾ ਸੀ, ਸੈਰ ਹੋ ਜਾਂਦੀ ਸੀ। ਪਰ ਉਹ ਇਹ ਨਹੀਂ ਸੀ ਦੇਖ ਰਿਹਾ ਕਿ ਇਸ ਤਰ੍ਹਾਂ ਦੀ ਸੈਰ ਵਾਤਾਵਰਣ ਨੂੰ ਕਿਸ ਕਦਰ ਪ੍ਰਦੂਸ਼ਤ ਕਰਦੀ ਸੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਫੈਲਣ ਦੇ ਖ਼ਤਰੇ ਪੈਦਾ ਕਰਦੀ ਸੀ। ਇਸੇ ਤਰ੍ਹਾਂ ਇੱਕ ਹੋਰ ਕਾਮਰੇਡ ਆਪਣੇ ਭਾਸ਼ਣ ਵਿੱਚ ਘਰਾਂ ‘ਚੋਂ ਦੰਦਾਂ ਦਾ ਬਰੱਸ਼, ਪੇਸਟ, ਫਰਿੱਜ ਆਦਿ ਕੱਢ ਕੇ, ਦਾਤਣ, ਘੜਾ ਆਦਿ ਲਿਆਉਣ ਦੀ ਵਕਾਲਤ ਕਰ ਰਿਹਾ ਸੀ। ਉਹ ਬਰੱਸ਼, ਪੇਸਟ, ਫਰਿੱਜ ਆਦਿ ਸਾਰੀਆਂ ਆਧੁਨਿਕ ਚੀਜ਼ਾਂ ਨੂੰ ਸਾਮਰਾਜਵਾਦ ਦੀ ਸਾਜ਼ਿਸ਼ ਦੇ ਰੂਪ ਵਿੱਚ ਪੇਸ਼ ਕਰ ਰਿਹਾ ਸੀ ਅਤੇ ਗਾਂਧੀ ਵਾਂਗ ਇਨ੍ਹਾਂ ਦਾ ਬਾਈਕਾਟ ਕਰਕੇ, ਦੇਸੀ ਚੀਜ਼ਾਂ ਨਾਲ਼ ਸਾਮਰਾਜਵਾਦ ਵਿਰੁੱਧ ਜੰਗ ਲੜਨ ਲਈ ਸਰੋਤਿਆਂ ਨੂੰ ਪ੍ਰੇਰਿਤ ਕਰ ਰਿਹਾ ਸੀ। ਇਸ ਤੋਂ ਇਹ ਮਤਲਬ ਨਹੀਂ ਲਿਆ ਜਾਣਾ ਚਾਹੀਦਾ ਕਿ ਸਭ ਕਾਮਰੇਡ (ਕਮਿਊਨਿਸਟ) ਅਜਿਹੀ ਦਕਿਆਨੂਸੀ ਸੋਚ ਰੱਖਦੇ ਹਨ।

ਦਰਅਸਲ ਅਜਿਹੇ ਲੋਕ ਇਹ ਸਮਝਣ ਤੋਂ ਅਸਮਰਥ ਰਹਿੰਦੇ ਹਨ ਕਿ ਜਦੋਂ ਨਵੇਂ ਪੈਦਾਵਾਰੀ ਸਬੰਧ ਸਥਾਪਿਤ ਹੁੰਦੇ ਹਨ ਤਾਂ ਬੀਤੇ ਦੇ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਭ ਵਸਤਾਂ, ਸਮਾਜਿਕ ਬਣਤਰਾਂ ਦਾ ਟਿਕੇ ਰਹਿਣਾ ਨਾਮੁਮਕਿਨ ਹੁੰਦਾ ਹੈ। ਸਾਡੇ ਦੇਸ਼ ਵਿੱਚ 1947 ਤੋਂ ਬਾਅਦ ਇੱਕ ਧੀਮੀ ਕ੍ਰਮਵਾਰ ਪ੍ਰਕਿਰਿਆ ਵਿੱਚ ਜਗੀਰੂ ਪੈਦਾਵਾਰੀ ਸਬੰਧਾਂ ਦੀ ਥਾਂ ਸਰਮਾਏਦਾਰੀ ਪੈਦਾਵਾਰੀ ਸਬੰਧ ਸਥਾਪਿਤ ਹੋਏ। ਸਾਡੇ ਇੱਥੇ ਸਰਮਾਏਦਾਰਾ ਪੈਦਾਵਾਰੀ ਸਬੰਧ ਇਨਕਲਾਬੀ ਢੰਗ ਨਾਲ਼ ਸਥਾਪਤ ਨਹੀਂ ਹੋਏ, ਸਗੋਂ ਬੀਤੇ ਸਮੇਂ ਦੀਆਂ ਅਨੇਕਾਂ ਸੰਸਥਾਵਾਂ ਨੂੰ ਬਚਾਉਂਦੇ ਹੋਏ ਕਦਮ-ਬ-ਕਦਮ ਸਥਾਪਤ ਹੋਏ ਹਨ। ਇਸ ਕਾਰਨ ਜਗੀਰੂ ਯੁੱਗ ਦੀ ਅਨੇਕਾਂ ਸਮਾਜਿਕ ਸੰਸਥਾਵਾਂ ਬਣਤਰਾਂ ਅਜੇ ਤੱਕ ਬਚੀਆਂ ਹੋਈਆਂ ਹਨ। ਸਾਂਝੇ ਪਰਿਵਾਰ ਦੀ ਸੰਸਥਾ ਵੀ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸੰਸਥਾ ਸੀ। ਜੋ ਬੀਤੇ ਦੀ ਨਿਸ਼ਾਨੀ ਵਜੋਂ ਅਜੇ ਵੀ ਬਚੀ ਹੋਈ ਹੈ। ਭਾਵੇਂ ਇਹ ਤੇਜ਼ੀ ਨਾਲ਼ ਖਤਮ ਹੋ ਰਹੀ ਹੈ।
1947 ਤੋਂ ਪਹਿਲਾਂ ਬਸਤੀਵਾਦੀ-ਜਗੀਰੂ ਯੁੱਗ ਵਿੱਚ ਪੈਦਾਵਾਰ ਦਾ ਮੁੱਖ ਜ਼ਰੀਆ ਖੇਤੀ ਸੀ। ਵਸੋਂ ਦੀ ਵੱਡੀ ਬਹੁਗਿਣਤੀ ਖੇਤੀ ਉੱਪਰ ਨਿਰਭਰ ਸੀ। ਖੇਤੀ ਵਿੱਚ ਤਕਨੀਕ ਅੱਤ ਪੱਛੜੀ ਹੋਈ ਸੀ ਅਤੇ ਇਹ ਲਗਭਗ ਪੂਰੀ ਤਰ੍ਹਾਂ ਮਨੁੱਖੀ ਕਿਰਤ ‘ਤੇ ਨਿਰਭਰ ਸੀ। ਇਸ ਲਈ ਜਿਸ ਪਰਿਵਾਰ ਕੋਲ਼ ਕੰਮ ਕਰਨ ਵਾਲ਼ੇ ਹੱਥ ਵਧੇਰੇ ਹੁੰਦੇ ਸਨ ਉਸ ਦੀ ਖੇਤੀ ਵੀ ਵਧੀਆ ਹੁੰਦੀ ਸੀ।

1947 ਤੋਂ ਬਾਅਦ ਸਾਡੇ ਦੇਸ਼ ਵਿੱਚ ਹੋਏ ਸਰਮਾਏਦਾਰਾ ਵਿਕਾਸ ਕਾਰਨ, ਖੇਤੀ ਦਾ ਵੱਡੀ ਪੱਧਰ ‘ਤੇ ਮਸ਼ੀਨੀਕਰਨ ਹੋਇਆ ਹੈ। ਸਿੱਖਿਆ, ਸਿਹਤ, ਆਵਾਜਾਈ, ਢੋਆ-ਢੁਆਈ ਆਦਿ ਦੇ ਸਾਧਨਾਂ ਦੇ ਵੱਡੀ ਪੱਧਰ ‘ਤੇ ਵਿਕਾਸ ਦੇ ਨਾਲ਼ ਨਾਲ਼ ਵੱਡੀ ਪੱਧਰ ‘ਤੇ ਸਨਅਤੀ ਵਿਕਾਸ ਹੋਇਆ ਹੈ। ਖੇਤੀ ਦੇ ਮਸ਼ੀਨੀਕਰਨ ਨੇ ਖੇਤੀ ਵਿੱਚ ਮਨੁੱਖੀ ਕਿਰਤ ਦੀ ਜ਼ਰੂਰਤ ਨੂੰ ਕਾਫ਼ੀ ਹੱਤ ਤੱਕ ਘੱਟ ਕਰ ਦਿੱਤਾ ਹੈ। ਖੇਤੀ ਖੇਤਰ ‘ਚੋਂ ਕਰੋੜਾਂ ਲੋਕ ਸਨਅਤੀ ਅਤੇ ਸੇਵਾ ਖੇਤਰ ਵੱਲ ਚਲੇ ਗਏ ਹਨ। ਖੇਤੀ ‘ਚ ਹੋਏ ਸਰਮਾਏਦਾਰਾ ਵਿਕਾਸ ਕਾਰਨ ਹੁਣ ਜਗੀਰੂ ਪੈਦਾਵਾਰੀ ਸਬੰਧਾਂ ਦੇ ਅਨੁਸਾਰੀ ਸਮਾਜਿਕ ਸੰਸਥਾ (ਸਾਂਝਾ ਪਰਿਵਾਰ) ਗੈਰ ਜ਼ਰੂਰੀ ਹੋ ਗਈ ਹੈ। ਇਸੇ ਕਾਰਨ ਤੇਜ਼ੀ ਨਾਲ਼ ਇਹ ਸੰਸਥਾ ਖੁਰ ਖਿੰਡ ਰਹੀ ਹੈ। ਪੈਦਾਵਾਰੀ ਸਬੰਧਾਂ, ਜਿਸ ਨੂੰ ਸਮਾਜ ਵਿਗਿਆਨ ਸਮਾਜ ਦਾ ਅਧਾਰ ਕਹਿੰਦਾ ਹੈ, ਦੇ ਬਦਲਣ ਨਾਲ਼ ਉਸਾਰ ਢਾਂਚਾ (ਸਿਆਸਤ, ਰਾਜ ਸੱਤ੍ਹਾ, ਵਿਚਾਰਧਾਰਾ, ਸੱਭਿਆਚਾਰ, ਸਮਾਜਿਕ ਸੰਸਥਾਵਾਂ) ਵੀ ਅਟੱਲ ਤੌਰ ‘ਤੇ ਬਦਲ ਜਾਂਦਾ ਹੈ। ਇਹ ਸਮਾਜਿਕ ਵਿਗਿਆਨ ਦਾ ਇੱਕ ਨਿਯਮ ਹੈ ਅਤੇ ਬੀਤੇ ਦੀਆਂ ਨਿਸ਼ਾਨੀਆਂ ਦੇ ਖਾਤਮੇ ‘ਤੇ ਕਿਸੇ ਦੇ ਹੰਝੂ ਕੇਰਨ ਨਾਲ਼ ਇਹ ਨਿਯਮ ਨਹੀਂ ਬਦਲ ਸਕਦਾ। ਅਜਿਹੀ ਅਟੱਲ ਸਮਾਜਿਕ ਪ੍ਰਕਿਰਿਆ ਉੱਪਰ ਹੰਝੂ ਕੇਰਨਾ ਘੋਰ ਅਗਿਆਨ ‘ਚੋਂ ਉਪਜੀ ਮੂਰਖਤਾ ਹੈ। ਜਗੀਰੂ ਯੁੱਗ ‘ਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਬੇਹੱਦ ਅਵਿਕਸਿਤ ਹੁੰਦੇ ਸਨ। ਲੋਕ ਆਪਣੇ ਭਾਈਚਾਰਿਆਂ ਟੱਬਰਾਂ, ਪਿੰਡਾਂ ਤੱਕ ਸੀਮਤ ਰਹਿੰਦੇ ਸਨ। ਗਤੀਸ਼ੀਲਤਾ ਦੀ ਬੇਹੱਦ ਕਮੀ ਕਾਰਨ ਲੋਕਾਂ ਦਾ ਇੱਕ ਤੋਂ ਦੂਜੀ ਥਾਵਾਂ ਵੱਲ ਆਣ ਜਾਣ ਬੇਹੱਦ ਘੱਟ ਹੁੰਦਾ ਸੀ। ਭਾਈਚਾਰੇ, ਪਿੰਡ, ਟੱਬਰ ਹੋਰਾਂ ਭਾਈਚਾਰਿਆਂ, ਟੱਬਰਾਂ ਪਿੰਡਾਂ ਤੋਂ ਨਿੱਖੜੇ ਰਹਿੰਦੇ ਸਨ। ਨਿੱਜੀ ਜਾਇਦਾਦ ਦੀ ਮਾਲਕੀ ਵੀ ਲੋਕਾਂ ਨੂੰ ਇੱਕ ਦੂਜੇ ਤੋਂ ਨਿਖੇੜਦੀ ਸੀ। ਇਹ ਜਗੀਰੂ ਨਿਖੇੜ ਅਗਿਆਨ ਅਤੇ ਖੂਹ ਦੇ ਡੱਡੂਪੁਣੇ ਨੂੰ ਜਨਮ ਦਿੰਦਾ ਸੀ।

ਦੂਜੇ ਪਾਸੇ ਸਰਮਾਏਦਾਰੀ ਨੇ ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਦਾ ਪਹਿਲਾਂ ਕਦੇ ਨਾ ਦੇਖਿਆ ਵਿਕਾਸ ਕੀਤਾ ਹੈ। ਸਰਮਾਏਦਾਰੀ ਯੁੱਗ ‘ਚ ਪੈਦਾਵਾਰੀ ਤਾਕਤਾਂ ਦਾ ਅਜਿਹਾ ਵਿਕਾਸ ਹੋਇਆ ਹੈ ਕਿ ਇਸ ਨੇ ਪੂਰੇ ਸੰਸਾਰ ਨੂੰ ਹੀ ਇੱਕ ਪਿੰਡ ‘ਚ ਬਦਲ ਦਿੱਤਾ ਹੈ। ਸਰਮਾਏਦਾਰੀ ਲੋਕਾਂ ਨੂੰ ਨਿੱਜੀ ਜਾਇਦਾਦ ਦੀ ਮਾਲਕੀ ਤੋਂ ਮਹਿਰੂਮ ਕਰਕੇ ਉਚੇਰੇ ਪੱਧਰ ‘ਤੇ ਕਿਰਤ ਦਾ ਸਮਾਜੀਕਰਨ ਕਰਦੀ ਹੈ। ਇਹ ਲੋਕਾਂ ਦੇ ਆਪਸੀ ਨਿਖੇੜ ਨੂੰ ਖ਼ਤਮ ਕਰਕੇ ਉਨ੍ਹਾਂ ‘ਚ ਉਚੇਰੇ ਪੱਧਰ ਦੀ ਏਕਤਾ ਕਾਇਮ ਕਰਦੀ ਹੈ। ਅੱਜ ਦੇ ਯੁੱਗ ਵਿੱਚ ਪੈਦਾਵਾਰ ਦੇ ਸੰਸਾਰੀਕਰਨ ਨੇ ਸੰਸਾਰ ਭਰ ਦੇ ਮਜ਼ਦੂਰਾਂ ਨੂੰ ਇੱਕ ਦੂਜੇ ਨਾਲ਼ ਜੋੜ ਦਿੱਤਾ ਹੈ। ਇਸ ਦੇ ਨਾਲ਼ ਹੀ ਸਰਮਾਏਦਾਰੀ ਬੇਗਾਨਗੀ (1lienation) ਨੂੰ ਵੀ ਜਨਮ ਦਿੰਦੀ ਹੈ। ਸਰਮਾਏਦਾਰੀ ਤਹਿਤ ਇਹ ਬੇਗਾਨਗੀ ਕਈ ਧਰਾਤਲਾਂ ‘ਤੇ ਵਾਪਰਦੀ ਹੈ, ਮਨੁੱਖ ਦਾ ਮਨੁੱਖ ਤੋਂ ਦੂਰ ਹੋਣਾ ਵੀ ਜਿਸ ਦਾ ਇੱਕ ਅੰਗ ਹੈ। ਸਰਮਾਏਦਾਰਾ ਬੇਗਾਨਗੀ ਵੀ ਸਾਂਝੇ ਪਰਿਵਾਰਾਂ ਦੇ ਟੁੱਟਣ ਦਾ ਇੱਕ ਮਹੱਤਵਪੂਰਨ ਕਾਰਨ ਹੈ। ਪਰ ਇਹ ਸਰਮਾਏਦਾਰਾ ਬੇਗਾਨਗੀ ਜਗੀਰੂ ਨਿਖੇੜ ਨਾਲ਼ੋਂ ਕਿਤੇ ਅਗਾਂਹਵਧੂ ਵਰਤਾਰਾ ਹੈ। ਸਰਮਾਏਦਾਰੀ ਨੇ ਪੈਦਾਵਾਰੀ ਤਾਕਤਾਂ ਅਤੇ ਸੱਭਿਆਚਾਰ ਦੇ ਪਹਿਲਾਂ ਕਦੇ ਨਾ ਦੇਖੇ ਗਏ ਵਿਕਾਸ ਦੇ ਰੂਪ ਵਿੱਚ ਆਪਣੇ ਖਾਤਮੇ ਦਾ ਅਧਾਰ ਤਿਆਰ ਕੀਤਾ ਹੈ। ਸੰਸਾਰ ਭਰ ਦੇ ਮਜ਼ਦੂਰ ਸਰਮਾਏਦਾਰੀ ਦੇ ਖਾਤਮੇ ਦੇ ਨਾਲ਼ ਹੀ ਇਸ ਦੁਆਰਾ ਪੈਦਾ ਕੀਤੀ ਬੇਗਾਨਗੀ ਦਾ ਵੀ ਖਾਤਮਾ ਕਰਨਗੇ।

ਭਾਰਤ ਜਿਹੇ ਪੱਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਬਜ਼ੁਰਗ ਮਾਤਾ ਪਿਤਾ ਜ਼ਿਆਦਾਤਰ ਆਪਣੇ ਬੱਚਿਆਂ ਉੱਪਰ ਨਿਰਭਰ ਹਨ। ਅਜਿਹੇ ਬਜ਼ੁਰਗਾਂ ਲਈ ਸਾਂਝੇ ਪਰਿਵਾਰਾਂ ਦਾ ਟੁੱਟਣਾ ਜ਼ਰੂਰ ਪੀੜਾਦਾਈ ਹੈ। ਇਸ ਤੋਂ ਇਲਾਵਾ ਜਗੀਰੂ ਯੁੱਗ ਦੀ ਨਿਸ਼ਾਨੀ ਸਾਂਝੇ ਪਰਿਵਾਰਾਂ ਦਾ ਟੁੱਟਣਾ ਇੱਕ ਸਾਰਥਕ ਗੱਲ ਹੈ। ਝੁੰਡਾਂ ਵਿੱਚ ਰਹਿੰਦੇ ਇਨਸਾਨਾਂ ਦੀ ਨਿੱਜਤਾ, ਵਿਅਕਤੀਕਤਾ ਵਾਰ-ਵਾਰ ਉਧਾਲ਼ੀ ਜਾਂਦੀ ਹੈ। ਇਹੋ ਵਜ੍ਹਾ ਹੈ ਕਿ ਸਾਡੇ ਸਮਾਜ ਵਿੱਚ ਅਜੇ ਤੱਕ ਨਿੱਜਤਾ, ਵਿਅਕਤੀਕਤਾ ਜੇਹੇ ਸੰਕਲਪਾਂ ਦੀ ਲਗਭਗ ਅਣਹੋਂਦ ਹੈ। ਝੁੰਡ ਜੀਵਨ ਮਨੁੱਖ ਦੇ ਬੌਧਿਕ ਵਿਕਾਸ, ਉਸ ਦੀਆਂ ਸਿਰਜਣਾਤਮਕ ਸਰਗਰਮੀਆਂ ਲਈ ਵੀ ਘਾਤਕ ਹੈ।

ਸਾਂਝੇ ਪਰਿਵਾਰ ਜਿਹੀਆਂ ਬੀਤੇ ਦੀਆਂ ਨਿਸ਼ਾਨੀਆਂ ਦੇ ਖ਼ਾਤਮੇ ਪ੍ਰਤੀ ਇੱਕ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਲੋੜ ਹੈ। ਹਰ ਪ੍ਰਕਿਰਿਆ ਵਾਂਗ ਇਸ ਪ੍ਰਕਿਰਿਆ ਦੇ ਵੀ ਦੋਵੇਂ ਪੱਖ ਹਨ — ਹਾਂ ਪੱਖ ਅਤੇ ਨਾ ਪੱਖ। ਪਰ ਇਸ ਪ੍ਰਕਿਰਿਆ ਦਾ ਮੁੱਖ ਪੱਖ ਹਾਂ ਪੱਖ ਹੀ ਹੈ।

 ( ‘ਲਲਕਾਰ’ ਦੀ ਜੁਲਾਈ, 2012 ਦੀ ਸੰਪਾਦਕੀ )

Comments

ਇਕਬਾਲ ਰਾਮੂਵਾਲੀਆ

ਠੀਕ ਕਿਹਾ! ਪੁਰਾਤਨ ਵਸਤੂਆਂ ਤੇ ਰਿਵਾਜਾਂ ਨਾਲ਼ ਹੇਰਵੇ ਵਾਲ਼ੀ ਸਾਂਝ ਰੱਖ ਕੇ ਉਹਨਾਂ ਦੇ ਅਲੋਪ ਹੋਣ `ਤੇ ਝੁਰੀ ਜਾਣਾ ਸਿਆਣਪ ਨਹੀਂ। ਫਿਕਰ ਕਰਨਾ ਚਾਹੀਦਾ ਹੈ ਲੋਕਾਂ ਦੇ ਕਿਰਦਾਰ ਵਿੱਚ ਹਨੇਰੀ ਵਾਂਗ ਆ ਰਹੀ ਗਿਰਾਵਟ `ਤੇ! ਸਾਂਝੇ ਪਰਿਵਾਰ ਟੁੱਟ ਰਹੇ ਹਨ ਕਿਉਂਕਿ ਇਨ੍ਹਾਂ ਦਾ ਇਸ ਤਰ੍ਹਾਂ ਟੁੱਟ ਜਾਣਾ ਸਮੇ ਦੀ ਜ਼ਰੂਰਤ ਹੈ। ਇਨ੍ਹਾਂ ਦੇ ਟੁੱਟਣ ਦਾ ਮਤਲਬ ਇਹ ਹੈ ਕਿ ਲੋਕਾਂ ਦੀ ਇੱਕ-ਦੂਜੇ ਉੱਤੇ ਨਿਰਭਰਤਾ ਨਹੀਂ ਰਹੀ।

karmjit kaur

bahut pyara lekh hai veer g

ਰਾਜੀ ਸਿੰਘ

ਅੰਦਰ ਤਾਂ ਨੀ ਪੜਿਆ ਤੇਰਾ ਲੇਖ ਬਾਈ, ਪਰ ਸਿਰਲੇਖ ਦੇਖ ਕੇ ਕਹਿ ਰਿਹਾਂ, ਫਿੱਟੇ ਮੂੰਹ ਲਿਖਣ ਆਲੇ ਦੇ

leekh kamal da hai. je punjab vich ja hindostan vich sanjhe tabar tut rahe han tan yourp is ton vi 50 saal age chal riha hai. ethe sanjhe tabara da khatma hoe nu taqreeban 70 -80 saal to vi upar ho chale han hun tan ethe navi parkiria shuru ho chuki hai hun tan yourp vich vihah sanstha da vi bhoog painda janda hai. yani ke mard aurat bache tan chahunde han parntu ikathe rehina iko shat thale nahi. tivin admi da apo apna ghar te bache sanjhe pali jande han. te bhut sare tan is jhanjat vich vi nahi painde vihah hi nahi karvaunde je bache di lood pave tan india africa ton good lai lainde han. jive jive dunia arthiq tarqi kardi javegi is parkira nu koi vi nahi rook saqda. suhi saveer eho jehe miari leekh shapan lai vadhai di patar hai. bai ji baki kush kalia bheda de kument tusi pad ke jaroor vicharo eh bheda hareeq leekhaq jo changa likhda hai nu libdi majh vaang labedi jandia han. eh likhan valia nu haras karn de yatan han.

Gurnam Shergill

ਟਰਾਂਸਫਾਰਮੇਸ਼ਨ ਇੱਕ ਕੁਦਰਤੀ ਪਰਕ੍ਰਿਆ ਹੈ, ਇਸ ਤੇ ਝੂਰੀ ਜਾਣ ਦਾ ਕੋਈ ਫਾਇਦਾ ਨਹੀਂ। ਸਭਿਆਚਾਰ ਵਗਦੇ ਪਾਣੀਆਂ ਵਾਂਗ ਬਦਲਦਾ ਹੀ ਰਿਹਾ ਹੈ ਅਤੇ ਬਦਲਦਾ ਹੀ ਰਹੇਗਾ। ਰਿਸ਼ਤੇ ਬਦਲ ਰਹੇ ਹਨ; ਹਰ ਕੋਈ ਆਪਣੀ ਮਨ ਮਰਜ਼ੀ ਦਾ ਜੀਵਨ ਜੀਉਣਾ ਚਾਹੁੰਦਾ ਹੈ। ਬਹੁਤਾ ਹਾਸਿਲ ਕਰਨ ਲਈ ਮਮੂਲੀ ਜਿਹਾ ਗਵਾਉਣਾ ਵੀ ਪੈਂਦਾ ਹੈ। ਭਾਈਚਾਰਕ ਸਾਂਝ ਦੇ ਅਭਾਵ ਕਾਰਣ ਆਦਮੀ ਤਨਹਾਈ ਦਾ ਸਿ਼ਕਾਰ ਜ਼ਰੂਰ ਹੋਇਆ ਹੈ!

Gurnam Shergill

ਟਰਾਂਸਫਾਰਮੇਸ਼ਨ ਇੱਕ ਕੁਦਰਤੀ ਪਰਕ੍ਰਿਆ ਹੈ, ਇਸ ਤੇ ਝੂਰੀ ਜਾਣ ਦਾ ਕੋਈ ਫਾਇਦਾ ਨਹੀਂ। ਸਭਿਆਚਾਰ ਵਗਦੇ ਪਾਣੀਆਂ ਵਾਂਗ ਬਦਲਦਾ ਹੀ ਰਿਹਾ ਹੈ ਅਤੇ ਬਦਲਦਾ ਹੀ ਰਹੇਗਾ। ਰਿਸ਼ਤੇ ਬਦਲ ਰਹੇ ਹਨ; ਹਰ ਕੋਈ ਆਪਣੀ ਮਨ ਮਰਜ਼ੀ ਦਾ ਜੀਵਨ ਜੀਉਣਾ ਚਾਹੁੰਦਾ ਹੈ। ਬਹੁਤਾ ਹਾਸਿਲ ਕਰਨ ਲਈ ਮਮੂਲੀ ਜਿਹਾ ਗਵਾਉਣਾ ਵੀ ਪੈਂਦਾ ਹੈ। ਭਾਈਚਾਰਕ ਸਾਂਝ ਦੇ ਅਭਾਵ ਕਾਰਣ ਆਦਮੀ ਤਨਹਾਈ ਦਾ ਸਿ਼ਕਾਰ ਜ਼ਰੂਰ ਹੋਇਆ ਹੈ!

Gurmail Singh Bachhal

shergill ji u r right. transformation is nt only natural but needed also .human development history has proved it. v have benefited by change and will be benefited in future also. if v feel some objection then v should study the history and other conditions of the particular society in past and present. v r what v have seeded and how v r nurturing that. human has a talent to design itself/himself as its need or desire.

ਲਖਵਿੰਦਰ

ਸ਼ਿਵ ਇੰਦਰ ਜੀ, ਲਲਕਾਰ ਦਾ ਲਿੰਕ (lalkaar.wordpress.com)ਦੇ ਦਿਆ ਕਰੋਂ ਤਾਂ ਬਹੁਤ ਚੰਗਾ ਹੋਵੇਗਾ. ਤੁਹਾਡੇ ਪਾਠਕ ਲਲਕਾਰ ਡੀ ਹੋਗ ਸਮਗਰੀ ਵੀ ਪੜ ਸਕਣਗੇ . ਇਕ ਸ਼ਿਕਾਯਤ ਵੀ ਹੈ. ਤੁਸੀਂ , ਡਾ. ਹੁੰਦਲ ਵਾਲੇ ਲੇਖ ਵਾਂਗ ਕਈ ਹੋਰ ਲੇਖਾਂ 'ਤੇ ਸਰੋਤ (ਲਲਕਾਰ) ਦਿੱਤਾ ਹੀ ਨਹੀਂ. ਉਮ੍ਮੀਦ ਹੈ ਕਿ ਤੁਸੀਂ ਦੋਵਾਂ ਗੱਲਾਂ ਵਾਲ ਧੇਯਾਂ ਦੇਵੋਗੇ. - [email protected]

ਲਖਵਿੰਦਰ

ਡੀ- ਦੀ ਧੇਯਾਂ - ਧਿਆਨ

editor

Lakhwinder ji Hundal ji da lekh shid ohna aap bhejiaa c ise tra jo lekh Dr Amrit wala c oh kise sajjn ne mail kita c jo lekh aasi kud lalkaar chon chukde han ohna de thalle zroor likhde han g

dev verma

dor fite muhe aho jahi taraki de.......and laikh likin de

owedehons

free casino games <a href=" http://onlinecasinouse.com/# ">free online slots </a> world class casino slots http://onlinecasinouse.com/#

CoreyPut

This year turned out to be very difficult. But we have optimized and reduced the cost of our products! It is almost impossible to find prices lower than ours, the sale is at the cost price level. Watch and be surprised by our super low prices https://cutt.us/6nChw

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ