Mon, 20 May 2024
Your Visitor Number :-   7052293
SuhisaverSuhisaver Suhisaver

ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਜੋਕੇ ਸੰਦਰਭ ਵਿੱਚ - ਹਰਚਰਨ ਸਿੰਘ ਪਰਹਾਰ

Posted on:- 28-10-2019

suhisaver

ਇਹ ਸਾਲ ਸਿੱਖਾਂ ਵਲੋਂ ਗੁਰੂ ਨਾਨਕ ਸਾਹਿਬ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਸ਼ਤਾਬਦੀ ਵਰ੍ਹੇ ਦੇ ਤੌਰ ਤੇ ਦੁਨੀਆਂ ਭਰ ਵਿੱਚ ਮਨਾਇਆ ਜਾ ਰਿਹਾ ਹੈ।ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਜਨਮ ਦਿਵਸ ਤੇ ਸਭ ਨੂੰ ਲੱਖ-ਲੱਖ ਵਧਾਈ ਪੇਸ਼ ਕਰਦੇ ਹਾਂ।ਹਰ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਜਾਂ ਗੁਰਦੁਆਰੇ ਆਪਣੇ-ਆਪਣੇ ਢੰਗ ਨਾਲ ਇਸ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰ ਰਹੇ ਹਨ, ਜਸ਼ਨ ਮਨਾਏ ਜਾ ਰਹੇ ਹਨ, ਨਗਰ ਕੀਰਤਨ ਕੱਢੇ ਜਾ ਰਹੇ ਹਨ, ਸੈਮੀਨਾਰ ਹੋ ਰਹੇ ਹਨ, ਅਖੰਡ ਪਾਠਾਂ ਦੀਆਂ ਲੜੀਆਂ ਚੱਲ ਰਹੀਆਂ ਹਨ।ਇਹ ਸ਼ਤਾਬਦੀ ਕੋਈ ਪਹਿਲੀ ਨਹੀਂ ਹੈ ਤੇ ਨਾ ਹੀ ਆਖਰੀ ਹੋਵੇਗੀ।ਅੱਜ ਤੋਂ 50 ਸਾਲਾਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਜਨਮ ਦਿਵਸ ਮਨਾਇਆ ਗਿਆ ਸੀ।ਇਸੇ ਤਰ੍ਹਾਂ 1975 ਵਿੱਚ ਗੁਰੂ ਤੇਗ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਗਈ ਸੀ।1999 ਵਿੱਚ ਖਾਲਸੇ ਦਾ 300 ਸਾਲਾ ਬੜੇ ਧੂਮ-ਧੜੱਕੇ ਨਾਲ ਮਨਾਇਆ ਗਿਆ ਗਿਆ ਸੀ।

ਇਸ ਤੋਂ ਇਲਾਵਾ ਹੋਰ ਕਈ ਸ਼ਤਾਬਦੀਆਂ ਪਿਛਲ਼ੇ 50 ਕੁ ਸਾਲਾਂ ਵਿੱਚ ਮਨਾਈਆਂ ਗਈਆਂ ਹਨ।ਇਹ ਸ਼ਤਾਬਦੀਆਂ ਮਨਾਉਣ ਦਾ ਰਿਵਾਜ ਕੋਈ ਜ਼ਿਆਦਾ ਪੁਰਾਣਾ ਨਹੀਂ ਹੈ, ਜੋ ਕਿ ਅਸੀਂ ਦੇਖੋ-ਦੇਖੀ ਸ਼ੁਰੂ ਕਰ ਲਿਆ ਹੈ।ਇੱਕ ਗੱਲ ਇਨ੍ਹਾਂ ਸ਼ਤਾਬਦੀਆਂ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ ਕਿ ਧਾਰਮਿਕ ਲੀਡਰਾਂ ਜਾਂ ਪ੍ਰਚਾਰਕਾਂ ਦੀ ਥਾਂ ਇਹ ਸ਼ਤਾਬਦੀਆਂ ਰਾਜਨੀਤਕ ਲੀਡਰਾਂ ਤੇ ਪਾਰਟੀਆਂ ਵਲੋਂ ਵੱਧ ਮਨਾਈਆਂ ਜਾਂਦੀਆਂ ਹਨ।ਸ਼ਤਾਬਦੀਆਂ ਨਾਲ ਸਬੰਧਤ ਮੁੱਖ ਪ੍ਰੋਗਰਾਮ ਵੀ ਰਾਜਨੀਤਕ ਲੋਕਾਂ ਤੇ ਪਾਰਟੀਆਂ ਵਲੋਂ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਉਲੀਕੇ ਜਾਂਦੇ ਹਨ।

ਇੱਕ ਗੱਲ ਹੋਰ ਇਨ੍ਹਾਂ ਸ਼ਤਾਬਦੀਆਂ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਰਾਜਨੀਤਕ ਲੋਕ ਵੋਟਾਂ ਵਾਂਗ ਇਨ੍ਹਾਂ ਸ਼ਤਾਬਦੀਆਂ ਮੌਕੇ ਵੀ ਬੜੇ ਲੁਭਾਵਣੇ ਨਾਹਰੇ ਲੋਕਾਂ ਨੂੰ ਦਿੰਦੇ ਹਨ ਤੇ ਲੋਕ ਇਨ੍ਹਾਂ ਨਾਹਰਿਆਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਨ ਤੇ ਇਨ੍ਹਾਂ ਸ਼ਤਾਬਦੀਆਂ ਦੇ ਅਸਲ ਮਕਸਦ ਜਾਂ ਜਿਨ੍ਹਾਂ ਦੀਆਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਹਨ, ਉਨ੍ਹਾਂ ਦੀ ਵਿਚਾਰਧਾਰਾ ਜਾਂ ਜੀਵਨ ਬਾਰੇ ਗੱਲ ਨਾ-ਮਾਤਰ ਹੀ ਹੁੰਦੀ ਹੈ।ਜਿਸ ਤਰ੍ਹਾਂ 1999 ਵਿੱਚ ਸਾਰੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਨਾਅਰਾ ਦਿੱਤਾ ਗਿਆ ਸੀ ਤੇ ਜਿਹੜੇ ਨਾਅਰੇ ਮਾਰਨ ਵਿੱਚ ਮੋਹਰੀ ਸਨ, ਅੰਮ੍ਰਿਤ ਉਨ੍ਹਾਂ ਆਪ ਵੀ ਨਹੀਂ ਛਕਿਆ ਸੀ? ਇਸੇ ਤਰ੍ਹਾਂ ਇਹ ਸ਼ਤਾਬਦੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੁਆਲੇ ਘੁੰਮ ਕੇ ਸਮਾਪਤ ਹੋ ਜਾਵੇਗੀ ਜਾਂ ਸੋਨੇ ਦੀਆਂ ਪਾਲਕੀਆਂ ਵਿੱਚ ਕਰਤਾਰਪੁਰ ਸਾਹਿਬ ਵੱਲ ਨੂੰ ਕੱਢੇ ਜਾਣ ਵਾਲੇ ਵੱਡੇ-ਵੱਡੇ ਨਗਰ ਕੀਰਤਨਾਂ, ਕੀਰਤਨ ਦਰਬਾਰਾਂ, ਵਿਦੇਸ਼ਾਂ ਤੋਂ ਮੰਗਵਾਏ ਫੁੱਲਾਂ ਦੀ ਸਜਾਵਟ, ਇੱਕ ਲੱਖ ਤੋਂ ਵੱਧ ਦੀਵੇ ਬਾਲ਼ਣ, ਵਿਦੇਸ਼ੀ ਪਟਾਕਿਆਂ ਨਾਲ ਆਸ਼ਤਬਾਜੀ ਕਰਨ ਅਤੇ ਅਖੰਡ ਪਾਠਾਂ ਦੀਆਂ ਲੜੀਆਂ, ਪੇਸ਼ਾਵਰ ਪ੍ਰਚਾਰਕਾਂ ਦੇ ਕੀਰਤਨ ਜਾਂ ਕਥਾ ਦਰਬਾਰਾਂ ਵਿੱਚ ਰੁਲ਼ ਜਾਵੇਗੀ।

ਸ਼ਾਇਦ ਇਹੀ ਸਾਡੇ ਰਾਜਨੀਤਕ ਤੇ ਧਾਰਮਿਕ ਲੀਡਰ ਚਾਹੁੰਦੇ ਹਨ ਤਾਂ ਕਿ ਗੁਰੂਆਂ ਦੇ ਨਾਮ ਤੇ ਚਲਾਏ, ਜਿਸ ਪੰਥ ਦੀ ਉਹ ਅਗਵਾਈ ਕਰ ਰਹੇ, ਉਸ ਸਾਹਮਣੇ ਉਨ੍ਹਾਂ ਦਾ ਬੌਨਾ ਕਿਰਦਾਰ ਨੰਗਾ ਨਾ ਹੋਵੇ।ਬੇਸ਼ਕ ਅਸੀਂ ਸ਼ਤਾਬਦੀਆਂ ਨੂੰ ਮਨਾਉਣ ਲਈ ਕੀਤੇ ਜਾਣ ਬਾਰੇ ਪ੍ਰੋਗਰਾਮਾਂ ਜਾਂ ਜ਼ਸ਼ਨਾਂ ਦੇ ਵਿਰੋਧ ਵਿੱਚ ਨਹੀਂ ਹਾਂ, ਪਰ ਕਹਿਣਾ ਇਹ ਚਾਹੁੰਦੇ ਹਾਂ ਕਿ ਜ਼ਸ਼ਨਾਂ ਦੇ ਬਾਹਰੀ ਰੌਲ਼ੇ ਰੱਪੇ ਵਿੱਚ ਅਸਲੀ ਗੱਲ ਨੂੰ ਨਾ ਭੁੱਲ ਜਾਈਏ? ਗੱਲ ਅੱਗੇ ਤੋਰਨ ਤੋਂ ਪਹਿਲਾਂ ਇਹ ਵੀ ਗੱਲ ਕਰ ਲਈਏ ਕਿ ਜੇ ਅਸੀਂ ਆਪਣੇ ਧਾਰਮਿਕ ਜਾਂ ਰਾਜਨੀਤਕ ਲੀਡਰਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਜਵਾਬਦੇਹ ਨਹੀਂ ਬਣਾਉਂਦੇ ਤਾਂ ਉਹ ਸਾਨੂੰ ਇਸੇ ਤਰ੍ਹਾਂ ਸ਼ਤਾਬਦੀਆਂ ਦੇ ਭਰਮਜ਼ਾਲ ਵਿੱਚ ਫਸਾ ਕੇ ਗੁੰਮਰਾਹ ਕਰਦੇ ਰਹਿਣਗੇ ਤੇ ਆਪਣੇ ਕੁਕਰਮਾਂ ਤੇ ਪੜਦੇ ਪਾਉਂਦੇ ਰਹਿਣਗੇ।ਇਸ ਸ਼ਤਾਬਦੀ ਮੌਕੇ ਸਾਨੂੰ ਇਨ੍ਹਾਂ ਨੂੰ ਪਹਿਲਾਂ ਤਾਂ ਪਿਛਲੀਆਂ ਸ਼ਤਾਬਦੀਆਂ ਦੀ ਕਾਰਗੁਜ਼ਾਰੀ ਤੇ ਉਸਦੀ ਪ੍ਰਾਪਤੀ ਬਾਰੇ ਸਵਾਲ ਕਰਨ ਦੀ ਲੋੜ ਹੈ? ਇਨ੍ਹਾਂ ਨੂੰ ਪੁੱਛਣਾ ਬਣਦਾ ਹੈ ਕਿ ਪਿਛਲੀਆਂ ਸ਼ਤਾਬਦੀਆਂ ਮੌਕੇ ਕੀਤੇ ਗਏ ਕਰੋੜਾਂ ਰੁਪਇਆਂ ਦੇ ਖਰਚਿਆਂ ਨਾਲ ਕੀ ਪ੍ਰਾਪਤੀ ਹੋਈ ਹੈ? ਜਿਹੜੀ ਹੁਣ ਇਹ ਕਰਕੇ ਦਿਖਾਉਣਗੇ? ਜਿਹੜੇ ਨਾਹਰੇ ਪਿਛਲੀਆਂ ਸ਼ਤਾਬਦੀਆਂ ਮੌਕੇ ਮਾਰੇ ਗਏ ਸਨ, ਉਨ੍ਹਾਂ ਦਾ ਕੀ ਬਣਿਆ?

ਹੁਣ ਗੱਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਕਰਦੇ ਹਾਂ।ਧਰਮਾਂ ਦੀ ਦੁਨੀਆਂ ਵਿੱਚ ਅਨੇਕਾਂ ਮਹਾਂਪੁਰਸ਼ ਹੋ ਚੁੱਕੇ ਹਨ ਤੇ ਅੱਜ ਵੀ ਹਨ।ਪਰ ਗੁਰੂ ਨਾਨਕ ਸਾਹਿਬ ਸਭ ਤੋਂ ਬਹੁਤ ਸਾਰੀਆਂ ਗੱਲਾਂ ਕਰਕੇ ਵੱਖਰੇ ਸਨ।ਆਮ ਤੌਰ ਤੇ ਬਹੁਤੇ ਇਨਕਲਾਬੀ ਮਹਾਂਪੁਰਸ਼ ਉਸ ਧਰਮ ਵਿੱਚ ਸੁਧਾਰ ਲਈ ਬਗਾਵਤ ਕਰਦੇ ਹਨ, ਜਿਸ ਵਿੱਚ ਉਹ ਪੈਦਾ ਹੋਏ ਹੁੰਦੇ ਹਨ, ਪਰ ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਵਿੱਚ ਪੈਦਾ ਹੋ ਕੇ ਉਸ ਸਮੇਂ ਦੇ ਦੂਜੇ ਧਰਮਾਂ ਇਸਲਾਮ, ਯੋਗ ਮੱਤ, ਬੁੱਧ ਮੱਤ, ਜੈਨ ਮੱਤ ਦੇ ਪੁਜਾਰੀਆਂ ਨੂੰ ਵੀ ਉਸੇ ਤਰ੍ਹਾਂ ਵੰਗਾਰਿਆ, ਜਿਸ ਤਰ੍ਹਾਂ ਹਿੰਦੂ ਬ੍ਰਾਹਮਣ ਪੁਜਾਰੀਆਂ ਨੂੰ ਵੰਗਾਰਿਆ ਸੀ।ਆਮ ਤੌਰ ਤੇ ਇਨਕਲਾਬੀ ਪੁਰਸ਼ ਆਪਣੀ ਗੱਲ ਕਰਦੇ ਹਨ, ਦੂਜਿਆਂ ਬਾਰੇ ਘੱਟ ਗੱਲ ਕਰਦੇ ਹਨ, ਪਰ ਗੁਰੂ ਨਾਨਕ ਸਾਹਿਬ ਇਸ ਪੱਖੋਂ ਵੀ ਵਿਲੱਖਣ ਸਨ ਕਿ ਉਹ ਆਪਣੀ ਗੱਲ ਹੀ ਨਹੀਂ ਕਰਦੇ ਸਨ, ਸਗੋਂ ਦੂਜਿਆਂ ਦੀਆਂ ਗਲਤ ਰੀਤਾਂ-ਰਸਮਾਂ, ਮਨੌਤਾਂ, ਵਿਸ਼ਵਾਸ਼ਾਂ ਜਾਂ ਧਾਰਮਿਕ ਕਰਮਕਾਂਡਾਂ, ਮਰਿਯਾਦਾਵਾਂ ਆਦਿ ਨੂੰ ਉਨ੍ਹਾਂ ਦੇ ਘਰ ਜਾ ਕੇ ਬਿਨਾਂ ਕਿਸੇ ਝਿਜਕ ਜਾਂ ਡਰ ਦੇ ਚੈਲਿੰਜ ਕਰਦੇ ਸਨ।

ਗੁਰੂ ਨਾਨਕ ਸਾਹਿਬ ਨੇ ਧਰਮਾਂ ਦੀ ਦੁਨੀਆਂ ਵਿੱਚ ਤਰਕ ਤੇ ਦਲੀਲ ਨਾਲ ਗੱਲ ਕਰਨ ਦਾ ਇੱਕ ਨਵਾਂ ਇਨਕਲਾਬ ਲਿਆਂਦਾ।ਉਹ ਆਪਣੀ ਹਰ ਗੱਲ ਤਰਕ ਤੇ ਦਲੀਲ ਨਾਲ ਕਰਦੇ ਸਨ ਤੇ ਦੂਜੇ ਧਰਮਾਂ ਦੇ ਪੁਜਾਰੀਆਂ ਨੂੰ ਆਪਣੀਆਂ ਰੀਤਾਂ, ਰਸਮਾਂ, ਮਰਿਯਾਦਾਵਾਂ ਨੂੰ ਤਰਕ ਦੇ ਅਧਾਰ ਤੇ ਸੱਚ ਸਾਬਿਤ ਕਰਨ ਲਈ ਚੈਲਿੰਜ ਕਰਦੇ ਸਨ।ਉਨ੍ਹਾਂ ਨੇ ਤਕਰੀਬਨ ਸਾਰੇ ਧਰਮਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਨਾ ਸਿਰਫ ਨਕਾਰਿਆ, ਸਗੋਂ ਦਲੀਲ ਨਾਲ ਆਪਣਾ ਨਵਾਂ ਨਜ਼ਰੀਆ ਵੀ ਪੇਸ਼ ਕੀਤਾ।ਜੇ ਗੁਰੂ ਨਾਨਕ ਸਾਹਿਬ ਅੱਜ ਹੋਣ ਤਾਂ ਉਨ੍ਹਾਂ ਤੇ ਦੂਜਿਆਂ ਦੇ ਧਰਮ ਵਿੱਚ ਦਖਲ ਦੇਣ ਜਾਂ ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਰੋਜ਼ ਕੇਸ ਬਣਨ। ਗੁਰੂ ਨਾਨਕ ਸਾਹਿਬ ਦਾ ਇੱਕ ਵਿਲੱਖਣ ਪੱਖ ਇਹ ਵੀ ਸੀ ਕਿ ਉਨ੍ਹਾਂ ਧਾਰਮਿਕ ਰਹਿਬਰ ਹੁੰਦਿਆਂ ਹੋਇਆਂ ਵੀ, ਰਾਜਨੀਤੀ, ਸਮਾਜਿਕ, ਆਰਥਿਕ ਆਦਿ ਸਭ ਖੇਤਰਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਅਨੁਸਾਰ: ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ਭਾਵ ਕਿ ਨਾਨਕ ਸੱਚੀ ਗੱਲ ਕਰਦਾ ਹੈ, ਪਰ ਸੱਚ ਉਦੋਂ ਹੀ ਸੱਚ ਹੁੰਦਾ ਹੈ, ਜਦੋਂ ਸੱਚ ਕਹਿਣ ਦੇ ਵੇਲੇ ਸੱਚ ਬੋਲਿਆ ਜਾਵੇ, ਜਦੋਂ ਲੋੜ ਹੋਵੇ, ਉਦੋਂ ਵਿਅਕਤੀ ਮੂਕ ਦਰਸ਼ਕ ਬਣ ਜਾਵੇ ਤੇ ਅੱਗੇ ਪਿਛੇ ਸੱਚਾ ਤੇ ਧਰਮੀ ਹੋਣ ਦਾ ਦਾਅਵਾ ਕਰੇ, ਅਜਿਹੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਪਾਖੰਡੀ ਮੰਨਦੇ ਹਨ।ਇਸੇ ਲਈ ਜਦੋਂ ਮੁਗਲ ਜ਼ਰਵਾਣੇ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਵਿੱਚ ਜਾ ਕੇ ਬਾਬਰ ਨੂੰ ਕਿਹਾ: ਪਾਪ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ਭਾਵ ਕਿ ਬਾਬਰ ਪਾਪ ਦੀ ਬਰਾਤ ਲੈ ਕੇ ਕਾਬਲ ਤੋਂ ਆਇਆ ਹੈ ਤੇ ਸਾਡੀ ਧਰਤੀ ਨੂੰ ਧੱਕੇ ਨਾਲ ਦਾਜ ਵਿੱਚ ਮੰਗ ਰਿਹਾ ਹੈ।

ਉਨ੍ਹਾਂ ਵਲੋਂ ਬਾਬਰ ਵਰਗੇ ਜ਼ਰਵਾਣੇ ਨੂੰ ਚੈਲਿੰਜ ਕਰਨ ਕਰਕੇ ਜ਼ੇਲ੍ਹ ਵੀ ਜਾਣਾ ਪਿਆ।ਪਰ ਅੱਜ ਦੇ ਸਿੱਖ ਧਰਮ ਦੇ ਠੇਕੇਦਾਰ ਮੌਕੇ ਦੇ ਹਾਕਮਾਂ ਖਿਲਾਫ ਖੜਨ ਦੀ ਥਾਂ ਕਹਿੰਦੇ ਹਨ ਕਿ ਅਸੀਂ ਤਾਂ ਜੀ ਧਾਰਮਿਕ ਲੋਕ ਹਾਂ, ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ।ਜਦਕਿ ਆਪਣਾ ਧੰਦਾ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਚਲਾਏ ਜਾ ਰਹੇ ਸਿੱਖ ਧਰਮ ਦੇ ਨਾਮ ਤੇ ਚਲਾ ਰਹੇ ਹਨ।ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਦਾ ਗੁਰੂ ਤਾਂ ਬਾਬਰਾਂ ਨੂੰ ਉਨ੍ਹਾਂ ਘਰ ਜਾ ਕੇ ਜ਼ਾਬਰ ਕਹਿਣ ਦੀ ਜ਼ੁਰਅਤ ਰੱਖਦਾ ਸੀ, ਕੀ ਉਹ ਧਾਰਮਿਕ ਮਹਾਂਪੁਰਸ਼ ਨਹੀਂ ਸੀ?

ਆਮ ਤੌਰ ਤੇ ਧਰਮਾਂ ਵਿੱਚ ਅਸੂਲਾਂ ਜਾਂ ਸਿਧਾਂਤਾਂ ਦੀ ਥਾਂ ਧਾਰਮਿਕ ਰੀਤਾਂ-ਰਸਮਾਂ, ਮਰਿਯਾਦਾਵਾਂ, ਕਰਮਕਾਡਾਂ, ਧਾਰਮਿਕ ਚਿੰਨ੍ਹਾਂ ਆਦਿ ਤੇ ਵੱਧ ਜ਼ੋਰ ਦਿੱਤਾ ਜਾਂਦਾ ਹੈ, ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਸੇ ਸਵਾਲ ਕੀਤਾ ਕਿ ਹਿੰਦੂਆਂ-ਸਿੱਖਾਂ ਵਿੱਚੋਂ ਕੌਣ ਵਧੀਆ ਹੈ ਤਾਂ ਉਨ੍ਹਾਂ ਜਵਾਬ ਦਿੱਤਾ: ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ।ਬਾਬਾ ਆਖੇ ਹਾਜੀਆਂ ਸੁਭਿ ਅਮਲਾ ਬਾਝਹੁ ਦੋਨੋ ਰੋਈ।ਭਾਵ ਕਿ ਵੱਡਾ ਉਹੀ ਹੈ, ਜਿਸਦੇ ਅਮਲ ਚੰਗੇ ਹਨ।ਬੇਸ਼ਕ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਭਾਰੂ ਪੱਖ ਧਾਰਮਿਕ ਤੇ ਅਧਿਆਤਮਕ ਹੈ, ਪਰ ਉਨ੍ਹਾਂ ਕੋਈ ਨਵਾਂ ਧਰਮ ਸ਼ੁਰੂ ਕਰਨ ਦੀ ਗੱਲ ਆਪਣੀ ਬਾਣੀ ਵਿੱਚ ਨਹੀਂ ਕੀਤੀ, ਜਦੋਂ ਉਨ੍ਹਾਂ ਨੂੰ ਕਿਸੇ ਨੇ ਹਿੰਦੂਆਂ, ਮੁਸਲਮਾਨਾਂ, ਬੋਧੀਆਂ, ਜੈਨੀਆਂ ਆਦਿ ਦੀ ਨੁਕਤਾਚੀਨੀ ਕਰਦੇ ਦੇਖ ਕੇ ਪੁਛਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ? ਤਾਂ ਉਨ੍ਹਾਂ ਜਵਾਬ ਦਿੱਤਾ ਕਿ ਅਸੀਂ ਤਾਂ ਰੱਬ ਦੇ ਬੰਦੇ ਹਾਂ।ਭਾਵ ਉਹ ਆਪਣੇ ਆਪ ਨੂੰ ਕਿਸੇ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਹੀਂ, ਸਗੋਂ ਸਾਰੀ ਮਨੁੱਖਤਾ ਨਾਲ ਜੋੜ ਕੇ ਦੇਖਦੇ ਸਨ।ਅੱਜ ਦੇ ਵਿਗਿਆਨਕ ਤੇ ਤਰਕਸ਼ੀਲ ਸੋਚ ਵਾਲੇ ਲੋਕ ਅਕਸਰ ਧਰਮ ਨੂੰ ਅੰਧ ਵਿਸ਼ਵਾਸ਼ ਨਾਲ ਜੋੜਦੇ ਹਨ, ਪਰ ਇਸ ਪੱਖ ਤੋਂ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਬੜੀ ਵਿਗਿਆਨਕ ਤੇ ਤਰਕਸ਼ੀਲ ਹੈ।ਉਨ੍ਹਾਂ ਦੀ ਬਾਣੀ ਨੂੰ ਸਾਇੰਸ ਦੀ ਕਿਸੇ ਵੀ ਕਸਵੱਟੀ ਤੇ ਰੱਦ ਨਹੀਂ ਕੀਤਾ ਜਾ ਸਕਦਾ।ਗੁਰੂ ਨਾਨਕ ਸਾਹਿਬ ਦੀ ਇਸ ਬ੍ਰਹਿਮੰਡ ਦੀ ਰਚਨਾ ਬਾਰੇ ਬਾਣੀ ਸਾਇੰਸਦਾਨਾਂ ਦੀ ਬਿੱਗ ਬੈਂਗ ਥਿਊਰੀ ਨਾਲ ਮਿਲਦੀ ਜੁਲਦੀ ਹੈ।

ਇਸੇ ਤਰ੍ਹਾਂ ਉਨ੍ਹਾਂ ਦਾ ਸਾਇੰਸਦਾਨਾਂ ਵਾਂਗ ਮੰਨਣਾ ਸੀ ਕਿ ਸਾਰਾ ਮੈਟਰ ਇੱਕ ਵਾਰ ਹੀ ਹੋਂਦ ਵਿੱਚ ਆ ਗਿਆ ਸੀ।ਇਸ ਤੋਂ ਹੀ ਇਸ ਧਰਤੀ ਤੇ ਜੀਵਨ ਆਰੰਭ ਹੋਇਆ।ਉਨ੍ਹਾਂ ਦੀ ਬਾਣੀ ਅਨੁਸਾਰ: ਕੀਤਾ ਪਸਾਉ ਏਕੋ ਕਵਾਉ॥ਤਿਸ ਤੇ ਹੋਏ ਲਖ ਦਰੀਆਉ॥ਉਨ੍ਹਾਂ ਦੀ ਬਾਣੀ ਦਾ ਵਿਗਿਆਨਕ ਪੱਖ ਇਹ ਵੀ ਸੀ ਕਿ ਉਹ ਆਪਣੀ ਬਾਣੀ ਵਿੱਚ ਵਾਰ-ਵਾਰ ਹੁਕਮ ਦੀ ਗੱਲ ਕਰਦੇ ਹਨ, ਭਾਵ ਕਿ ਉਹ ਸਮਝਦੇ ਸਨ ਕਿ ਇਸ ਸ੍ਰਿਸ਼ਟੀ ਵਿੱਚ ਸਭ ਕੁਝ 'ਲਾਅ ਆਫ ਨੇਚਰ' (ਕੁਦਰਤ ਦੇ ਨਿਯਮਾਂ) ਅਨੁਸਾਰ ਚੱਲ ਰਿਹਾ ਹੈ, ਇਸ ਤੋਂ ਬਾਹਰ ਕੁਝ ਨਹੀਂ ਹੋ ਸਕਦਾ।ਇਸੇ ਲਈ ਗੁਰੂ ਨਾਨਕ ਸਾਹਿਬ ਅਜਿਹੇ ਪੈਗੰਬਰ ਸਨ ਕਿ ਜੋ ਕੁਦਰਤ ਦੇ ਨਿਯਮਾਂ ਦੇ ਉਲਟ ਕਿਸੇ ਕਿਸਮ ਦੀ ਕਰਾਮਾਤ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਸਨ ਤੇ ਹਰ ਅਖੌਤੀ ਕਰਾਮਾਤ ਨੂੰ ਆਪਣੀ ਦਲੀਲ ਨਾਲ ਰੱਦ ਕਰਦੇ ਸਨ।ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਸੁਣਿਆ ਹੈ, ਤੁਸੀਂ ਸਾਰੀ ਦੁਨੀਆਂ ਨੂੰ ਆਪਣੀ ਕਰਾਮਾਤ ਦਿਖਾਈ ਹੈ ਤਾਂ ਗੁਰੂ ਸਾਹਿਬ ਨੇ ਇਹੀ ਜਵਾਬ ਦਿੱਤਾ ਸੀ ਸਾਡੇ ਕੋਲ ਵੱਖਰੀ ਕਰਾਮਾਤ ਨਹੀਂ ਹੈ, ਕੁਦਰਤ ਦੇ ਨਿਯਮ ਅਨੁਸਾਰ ਹੀ ਸਭ ਕੁਝ ਹੈ, ਇਹੀ ਸੱਚੀ ਕਰਾਮਾਤ ਹੈ।ਧਰਮਾਂ ਵਿੱਚ ਰੱਬ ਦਾ ਸੰਕਲਪ ਆਮ ਤੌਰ ਤੇ ਪ੍ਰਮੁੱਖ ਹੁੰਦਾ ਹੈ, ਗੁਰੂ ਨਾਨਕ ਸਾਹਿਬ ਨੇ ਸਾਰੇ ਧਰਮਾਂ ਵਿੱਚ ਪ੍ਰਚਲਤ ਰੱਬਾਂ ਦੀ ਵਿਆਖਿਆ ਤੋਂ ਵੱਖਰੀ ਵਿਗਿਆਨਕ ਦਲੀਲ ਦਿੰਦੇ ਹੋਏ ਕਿਹਾ ਹੈ ਕਿ ਨਾ ਕੋਈ ਇੱਕ ਰੱਬ ਹੈ ਤੇ ਨਾ ਹੀ ਉਹ ਕੋਈ ਵੱਖਰਾ ਰੱਬ ਹੈ, ਜੋ ਕਿਤੇ ਅਸਮਾਨਾਂ ਵਿੱਚ ਬੈਠ ਕੇ ਸ੍ਰਿਸ਼ਟੀ ਚਲਾ ਰਿਹਾ ਹੈ, ਇਹ ਸਾਰਾ ਬ੍ਰਹਿਮੰਡ ਜੁੜੇ ਹੋਏ ਰੂਪ ਵਿੱਚ ਇੱਕ ਹੁਕਮ (ਲਾਅ ਆਫ ਨੇਚਰ) ਵਿੱਚ ਚੱਲ ਰਿਹਾ ਹੈ ਤੇ ਇਸ ਤੋਂ ਬਾਹਰ ਕੁਝ ਨਹੀਂ।ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਨੂੰ ਅਮਲੀ ਰੂਪ ਦਿੰਦੇ ਹੋਏ, ਕੁਝ ਨਵੀਆਂ ਸੰਸਥਾਵਾਂ ਸਮਾਜ ਅੱਗੇ ਪੇਸ਼ ਕੀਤੀਆਂ, ਜਿਨ੍ਹਾਂ ਵਿੱਚੋਂ ਲੰਗਰ ਤੇ ਧਰਮਸ਼ਾਲਾ (ਗੁਰਦੁਆਰਾ) ਅੱਜ ਵੀ ਦੁਨੀਆਂ ਭਰ ਵਿੱਚ ਵਿਲੱਖਣ ਸਥਾਨ ਰੱਖਦੇ ਹਨ।ਬੇਸ਼ਕ ਇਹ ਦੋਨੋਂ ਸੰਸਥਾਵਾਂ ਉਨ੍ਹਾਂ ਦੀ ਸੋਚ ਤੇ ਪੂਰਾ ਤਾਂ ਨਹੀਂ ਉਤਰਦੀਆਂ, ਪਰ ਸਿੱਖਾਂ ਨੇ ਇਨ੍ਹਾਂ ਨੂੰ ਖਤਮ ਨਹੀਂ ਹੋਣ ਦਿੱਤਾ।ਲੰਗਰ ਦਾ ਭਾਵ ਸਿਰਫ ਇਕੱਠੇ ਬੈਠ ਕੇ ਭੋਜਨ ਖਾਣ ਤੋਂ ਹੀ ਨਹੀਂ ਸੀ, ਸਗੋਂ ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਦੁਨੀਆਂ ਵਿੱਚ ਕੋਈ ਵਿਅਕਤੀ ਭੁੱਖਾ ਨਹੀਂ ਰਹਿਣਾ ਚਾਹੀਦਾ, ਰੋਟੀ ਉਪਰ ਹਰ ਇੱਕ ਦਾ ਪੂਰਾ ਅਧਿਕਾਰ ਹੈ।

ਇਸੇ ਤਰ੍ਹਾਂ ਉਨ੍ਹਾਂ ਵਲੋਂ ਸ਼ੁਰੂ ਕੀਤੀ ਧਰਮਸ਼ਾਲਾ ਸਿਰਫ ਕੋਈ ਪੂਜਾ ਪਾਠ ਦਾ ਸਥਾਨ ਨਹੀਂ ਸੀ, ਜਿਸ ਤਰ੍ਹਾਂ ਅੱਜ ਗੁਰਦੁਆਰਾ ਸੰਸਥਾ ਹੈ, ਸਗੋਂ ਇਹ ਸੰਸਥਾ ਇਸ ਗੱਲ ਦੀ ਪ੍ਰਤੀਕ ਸੀ ਕਿ ਹਰ ਇੱਕ ਕੋਲ ਰਹਿਣ ਲਈ ਮਕਾਨ ਹੋਣਾ ਚਾਹੀਦਾ, ਧਰਮਸ਼ਾਲਾ ਦਾ ਅੱਜ ਵੀ ਮਤਲਬ ਹੈ ਕਿ ਕੋਈ ਵੀ ਮੁਸਾਫਿਰ ਉਥੇ ਰਾਤ ਕੱਟ ਸਕਦਾ ਹੈ।ਗੁਰੂ ਨਾਨਕ ਸਾਹਿਬ ਮਨੁੱਖਤਾ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਚਾਹੁੰਦੇ ਸਨ। ਧਰਮ, ਜਾਤ, ਰੰਗ, ਨਸਲ, ਕੌਮ, ਊਚ-ਨੀਚ, ਗਰੀਬ-ਅਮੀਰ ਆਦਿ ਦਾ ਵਿਤਕਰਾ ਤਾਂ ਦੂਰ ਉਨ੍ਹਾਂ ਨੇ ਤਾਂ ਔਰਤ ਮਰਦ ਦਾ ਵਿਤਕਰਾ ਵੀ ਖਤਮ ਕਰਦੇ ਹੋਏ ਕਿਹਾ ਸੀ ਕਿ ਇਥੇ ਕੋਈ ਔਰਤ ਜਾਂ ਮਰਦ ਵੱਖ ਨਹੀਂ ਹਨ, ਸਗੋਂ ਔਰਤ ਵਿੱਚ ਮਰਦ ਤੇ ਮਰਦ ਵਿੱਚ ਔਰਤ ਸਮਾਈ ਹੋਈ ਹੈ।ਗੁਰੂ ਨਾਨਕ ਸਾਹਿਬ ਦਾ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦਾ ਸਿਧਾਂਤ ਬੜਾ ਪ੍ਰਚਲਤ ਹੈ, ਜਿਸ ਅਨੁਸਾਰ ਵੀ ਉਹ ਇਹੀ ਸੁਨੇਹਾ ਦੇ ਰਹੇ ਸਨ ਕਿ ਸਭ ਲਈ ਕਿਰਤ ਦੇ ਬਰਾਬਰ ਮੌਕੇ ਹੋਣ ਤੇ ਅਮੀਰ ਗਰੀਬ ਦੀ ਕੋਈ ਵੰਡ ਨਾ ਹੋਵੇ, ਵੰਡ ਕੇ ਛਕਣ ਤੋਂ ਭਾਵ ਸੀ ਕਿ ਇਹ ਧਰਤੀ ਸਾਡੀ ਸਭ ਦੀ ਸਾਂਝੀ ਹੈ ਤੇ ਇਥੇ ਸਭ ਕੁਝ ਸਾਡਾ ਸਭ ਦਾ ਸਾਂਝਾ ਹੈ ਤੇ ਇਹ ਸਭ ਨੂੰ ਵੰਡ ਕੇ ਛਕਣਾ ਚਾਹੀਦਾ ਹੈ, ਨਾਮ ਜਪੋ ਦਾ ਭਾਵ ਇਹੀ ਸੀ ਕਿ ਰੱਬ ਦੇ ਹੁਕਮ (ਕੁਦਰਤ ਦੇ ਨਿਯਮ) ਵਿੱਚ ਰਹੀਏ।ਇਸੇ ਤਰ੍ਹਾਂ ਸਿੱਖਾਂ ਵਿੱਚ ਦੇਗ-ਤੇਗ ਫਤਹਿ ਦਾ ਨਾਹਰਾ ਆਮ ਪ੍ਰਚਤਲ ਹੈ, ਜਿਸਦਾ ਭਾਵ ਵੀ ਇਹੀ ਹੈ ਕਿ ਰੋਟੀ, ਕੱਪੜਾ ਤੇ ਮਕਾਨ (ਦੇਗ) ਲਈ ਸਾਰੇ ਖੁਸ਼ਹਾਲ ਹੋਣ ਅਤੇ ਸਭ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ (ਤੇਗ) ਤੌਰ ਤੇ ਆਜ਼ਾਦ ਹੋਣ।ਜਦੋਂ ਗੁਰੂ ਨਾਨਕ ਸਾਹਿਬ ਨੂੰ ਅਮੀਰ ਤੇ ਗਰੀਬ ਵਿੱਚੋਂ ਚੁਣਨ ਦਾ ਮੌਕਾ ਮਿਲਿਆ ਤਾਂ ਉਹ ਅਮੀਰ ਮਲਕ ਭਾਗੋ ਨੂੰ ਛੱਡ ਕੇ ਗਰੀਬ ਭਾਈ ਲਾਲੋ ਨਾਲ ਜਾ ਖੜੇ।ਜਦੋਂ ਸਮਾਜਿਕ ਨਾ ਬਰਾਬਰੀ ਦੀ ਗੱਲ ਹੋਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ 'ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ਨਾਨਕੁ ਤਿਨ ਕੈ ਸੰਗਿ ਸਾਥ ਵਡਿਆ ਸਿਉ ਕਿਆ ਰੀਸ॥' ਮੈਂ ਨੀਚਾਂ ਵਿਚੋਂ ਵੀ ਸਭ ਤੋਂ ਨੀਚਾਂ ਨਾਲ ਖੜਾਂਗਾ।

ਬੇਸ਼ਕ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਕੁਝ ਅੰਸ਼ਾਂ ਨੂੰ ਅਧੂਰੇ ਰੂਪ ਵਿੱਚ ਅਪਨਾਇਆ ਹੋਇਆ ਹੈ, ਜਿਸ ਵਿਚੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਕੁਝ ਝਲਕ ਦਿਸਦੀ ਹੈ।ਜਿਵੇਂ ਗੁਰਦੁਆਰਿਆਂ ਵਿੱਚ ਬਿਨਾਂ ਕਿਸੇ ਖਾਸ ਵਿਤਕਰੇ ਦੇ ਸਭ ਲਈ ਲੰਗਰ ਖੁੱਲ੍ਹੇ ਮਿਲਦੇ ਹਨ।ਸਿੱਖਾਂ ਨੇ ਕਿਰਤ ਦੇ ਸੰਕਲਪ ਨੂੰ ਵੀ ਕਿਸੇ ਹੱਦ ਤੱ ਅਪਨਾਇਆ ਹੈ, ਇਸੇ ਕਰਕੇ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਮਿਹਨਤੀ ਹੋਣ ਦਾ ਮਾਣ ਖੱਟਿਆ ਹੈ।ਗੁਰਦੁਆਰੇ ਅਜੇ ਵੀ ਦੂਜੇ ਧਰਮਾਂ ਦੇ ਧਰਮ ਅਸਥਾਨਾਂ ਵਾਂਗ ਸਿਰਫ ਪੂਜਾ ਪਾਠ ਦੇ ਸਥਾਨ ਨਹੀਂ ਬਣੇ, ਇਥੇ ਅਜੇ ਵੀ ਧਰਮ ਦੇ ਨਾਲ-ਨਾਲ ਸਮਾਜਿਕ, ਆਰਥਿਕ, ਰਾਜਨੀਤਕ ਗੱਲ ਹੁੰਦੀ ਹੈ।ਬੇਸ਼ਕ ਸਿੱਖ ਜਾਤ-ਪਾਤ ਨੂੰ ਪੂਰੀ ਤਰ੍ਹਾਂ ਛੱਡ ਨਹੀਂ ਸਕੇ, ਪਰ ਬਾਕੀ ਹਿੰਦੁਸਤਾਨ ਦੇ ਮੁਕਾਬਲੇ ਇਥੇ ਜਾਤ-ਪਾਤ ਦੀ ਜਕੜ ਜਾਂ ਛੂਤ-ਛਾਤ ਉਤਨੀ ਨਹੀਂ, ਜਿਤਨੀ ਬਾਕੀ ਭਾਰਤ ਵਿੱਚ ਹੈ।ਬੇਸ਼ਕ ਸਿੱਖ, ਗੁਰੂਆਂ ਦਾ ਇਨਕਲਾਬੀ ਵਿਰਸਾ ਕਾਫੀ ਹੱਦ ਤੱਕ ਵਿਸਾਰ ਚੁੱਕੇ ਹਨ, ਪਰ ਵੀ ਸਮੇਂ ਸਮੇਂ ਜ਼ਬਰ-ਜ਼ੁਲਮ ਖਿਲਾਫ ਲੜਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਖੜ੍ਹ ਜਾਂਦੇ ਹਨ।ਇਸੇ ਲਈ ਸਿੱਖ ਤੇ ਪੰਜਾਬ ਹਮੇਸ਼ਾਂ ਲੋਕ ਵਿਰੋਧੀ ਹਾਕਮਾਂ ਦੇ ਨਿਸ਼ਾਨੇ ਤੇ ਰਹਿੰਦਾ ਹੈ।ਗੁਰੂ ਨਾਨਕ ਸਾਹਿਬ ਦੇ ਮਾਨਵਾਵਦੀ ਤੇ ਸਰਬੱਤ ਦੇ ਭਲੇ ਨੂੰ ਵੀ ਬੇਸ਼ਕ ਅਸੀਂ ਪੂਰੀ ਤਰ੍ਹਾਂ ਤਾਂ ਨਹੀਂ ਅਪਨਾਇਆ, ਪਰ ਕਿਤੇ ਨਾ ਕਿਤੇ ਗੁਰੂਆਂ ਦਾ ਬੀਜਿਆ ਬੀਜ, ਪੁੰਗਰਦਾ ਨਜ਼ਰ ਆ ਹੀ ਜਾਂਦਾ ਹੈ।

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸਾਰੀ ਮਨੁੱਖਤਾ ਲਈ ਹੈ, ਜਿਸਨੂੰ ਸਹੀ ਸੰਦਰਭ ਵਿੱਚ ਸਮਝ ਕੇ ਅੱਜ ਅਪਨਾਉਣ ਦੀ ਲੋੜ ਹੈ, ਮਨੁੱਖਤਾ ਨੂੰ ਅੱਜ ਗੁਰੂ ਨਾਨਕ ਸਾਹਿਬ ਦੀ ਸਰਬ ਪੱਖੀ ਵਿਚਾਰਧਾਰਾ ਦੀ ਵਿਸ਼ਵ ਸ਼ਾਂਤੀ ਲਈ ਬੇਹੱਦ ਲੋੜ ਹੈ ਤਾਂ ਹੀ ਸਾਡੀਆਂ ਸ਼ਤਾਬਦੀਆਂ ਮਨਾਉਣੀਆਂ ਸਾਰਥਿਕ ਹੋ ਸਕਦੀਆਂ ਹਨ।ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਮੇਂ ਜਾਂ ਸਥਾਨ ਦੀ ਬੰਦਸ਼ ਵਿੱਚ ਨਾ ਹੋਣ ਕਰਕੇ ਇਸਨੂੰ ਕਿਤੇ ਵੀ ਲਾਗੂ ਕੀਤਾ ਜਾ ਸਕਦਾ ਹੈ।ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਵਿੱਚ ਆਪਣੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਨਾ ਸਿਰਫ ਕਈ ਸੰਸਥਾਵਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ, ਜਿਥੋਂ ਮਨੁੱਖਤਾ ਸੇਧ ਤੇ ਅਗਵਾਈ ਲੈਂਦੀ ਰਹੇ, ਸਗੋਂ ਬਹੁਤ ਕੁਝ ਆਪ ਲਾਗੂ ਕਰਕੇ ਦਿਖਾਇਆ।ਗੁਰੂ ਨਾਨਾਕ ਸਾਹਿਬ ਦੀ ਧਾਰਮਿਕ ਵਿਚਾਰਧਾਰਾ ਪੁਜਾਰੀਵਾਦ, ਜਥੇਬੰਦਕ ਧਰਮਾਂ, ਰੂੜੀਵਾਦੀ ਪ੍ਰੰਪਰਾਵਾਂ, ਫੋਕਟ ਰੀਤਾਂ-ਰਸਮਾਂ, ਧਾਰਮਿਕ ਚਿੰਨ੍ਹਾਂ ਤੇ ਕਰਮਕਾਂਡਾਂ ਦੇ ਵਿਰੋਧ ਵਿੱਚ ਖੜੀ ਹੈ।ਅੱਜ ਉਨ੍ਹਾਂ ਦੇ ਨਾਮ ਤੇ ਚੱਲ ਰਹੇ ਸਿੱਖ ਧਰਮ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਕਰਮਕਾਂਡ, ਰੂੜੀਵਾਦੀ ਪ੍ਰੰਪਰਾਵਾਂ, ਪੁਜਾਰੀਵਾਦ, ਫੋਕਟ ਰੀਤਾਂ-ਰਸਮਾਂ ਤੇ ਮਰਿਯਾਦਾਵਾਂ ਭਾਰੂ ਹਨ।ਸਾਰੇ ਧਰਮਾਂ ਦੇ ਦਿਖਾਵੇ ਵਾਲੇ ਧਾਰਮਿਕ ਚਿੰਨ੍ਹਾਂ ਤੇ ਤਕੜੇ ਹਮਲੇ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੇ ਆਪਣੇ ਧਰਮ ਵਿੱਚ ਅਨੇਕਾਂ ਅਜਿਹੇ ਧਾਰਮਿਕ ਚਿੰਨ੍ਹ ਪ੍ਰਚਲਤ ਹੋ ਚੁੱਕੇ ਹਨ ਕਿ ਥੋੜੀ ਆਲੋਚਨਾ ਕਰਨ ਤੇ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਹਨ।ਗੁਰੂ ਨਾਨਕ ਸਾਹਿਬ ਧਰਮਾਂ ਵਿੱਚ ਪ੍ਰਚਲਤ ਕਰਾਮਾਤਾਂ ਦਾ ਵੀ ਵਿਰੋਧ ਕਰਦੇ ਸਨ ਕਿਉਂਕਿ ਉਨ੍ਹਾਂ ਅਨੁਸਾਰ ਇਥੇ ਸਭ ਕੁਝ ਹੁਕਮ (ਕੁਦਰਤ ਦੇ ਨਿਯਮਾਂ) ਅਨੁਸਾਰ ਹੀ ਚਲਦਾ ਹੈ, ਕਿਸੇ ਦੀ ਕੋਈ ਸਿਫਾਰਸ਼ ਨਹੀਂ ਚੱਲਦੀ।

ਇਹ ਸਿਸਟਮ ਨਾ ਤੇ ਕਿਸੇ ਦੀ ਤਰਫਦਾਰੀ ਕਰਦਾ ਹੈ, ਨਾ ਹੀ ਕਿਸੇ ਨਾਲ ਵੈਰ ਕਰਦਾ ਹੈ ਤੇ ਨਾ ਕਿਸੇ ਦਾ ਡਰ ਮੰਨਦਾ ਹੈ।ਪਰ ਅੱਜ ਦਾ ਪੁਜਾਰੀ ਸ਼ਰਧਾਲੂਆਂ ਦੀ ਮੰਗਾਂ ਮੰਨਵਾਉਣ ਲਈ ਮੰਗਾਂ ਦੀ ਲੰਬੀ ਲਿਸਟ ਲੈ ਕੇ ਰੱਬ ਨੂੰ ਮੰਗਾਂ ਮਨਾਉਣ ਲਈ ਹੁਕਮ ਕਰ ਰਿਹਾ ਹੁੰਦਾ ਹੈ।ਅੱਜ ਉਨ੍ਹਾਂ ਦੇ ਜੀਵਨ ਨਾਲ ਨਾ ਸਿਰਫ ਅਨੇਕਾਂ ਤਰ੍ਹਾਂ ਦੀਆਂ ਕਰਾਮਾਤੀ ਸਾਖੀਆਂ ਜੋੜੀਆਂ ਮਿਲਦੀਆਂ ਹਨ, ਸਗੋਂ ਅਨੇਕਾਂ ਅਜਿਹੇ ਗੁਰਦੁਆਰੇ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਗੁਰੂ ਨਾਨਕ ਸਾਹਿਬ ਨੇ ਫਲਾਨੀ-ਫਲਾਨੀ ਕਰਾਮਾਤ ਕੀਤੀ ਸੀ।ਗੁਰੂ ਨਾਨਕ ਸਾਹਿਬ ਆਪਣੇ ਜੀਵਨ ਵਿੱਚ ਗਰੀਬ ਭਾਈ ਲਾਲੋ ਦੇ ਨਾਲ ਖੜਦੇ ਹਨ ਤੇ ਮਲਕ ਭਾਗੋਆਂ ਨੂੰ ਵੰਗਾਰਦੇ ਹਨ।ਪਰ ਅੱਜ ਗੁਰੂ ਨਾਨਕ ਦੀ ਸਿੱਖੀ ਮਲਕ ਭਾਗੋਆਂ ਤੇ ਬਾਬਰਾਂ ਵਰਗੇ ਜਰਵਾਣਿਆਂ ਦੇ ਵੱਸ ਪਈ ਹੋਈ ਹੈ।ਜਿਥੇ ਭਾਈ ਲਾਲੋ ਪੈਰ-ਪੈਰ ਤੇ ਦੁਰਕਾਰੇ ਜਾਂਦੇ ਹਨ।ਗੁਰੂ ਨਾਨਕ ਸਾਹਿਬ ਤਾਂ ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਮੈਂ ਤਾਂ ਸਮਾਜ ਵਿੱਚ ਨੀਚ ਤੋਂ ਨੀਚ, ਗਰੀਬ ਤੋਂ ਗਰੀਬ, ਨਿਮਾਣੇ ਤੋਂ ਨਿਮਾਣੇ ਨਾਲ ਖੜਾਂਗਾ, ਮੈਨੂੰ ਵੱਡਿਆਂ, ਮਲਕ ਭਾਗੋਆਂ ਦੀ ਕੋਈ ਪ੍ਰਵਾਹ ਨਹੀਂ, ਉਹ ਜਾਤ-ਪਾਤ ਦੇ ਨਾਮ ਤੇ ਸਮਾਜ ਵਿੱਚ ਹੁੰਦੇ ਵਿਤਕਰੇ ਦੇ ਖਾਸਕਰ ਵਿਰੋਧ ਵਿੱਚ ਸਨ, ਇਸੇ ਲਈ ਉਨ੍ਹਾਂ ਆਪਣੇ ਵਲੋਂ ਚਲਾਈ ਲੰਗਰ ਦੀ ਪ੍ਰੰਪਰਾ ਵਿੱਚ ਸਭ ਨੂੰ ਬਰਾਬਰ ਬੈਠ ਕੇ ਖਾਣ ਦਾ ਆਦੇਸ਼ ਦਿੱਤਾ ਸੀ, ਪਰ ਉਨ੍ਹਾਂ ਦੇ ਸ਼ਰਧਾਲੂ, ਗੁਰੂ ਨਾਨਕ ਸਾਹਿਬ ਦੀ ਇਸ ਬਰਾਬਰਤਾ ਦੀ ਵਿਚਾਰਧਾਰਾ ਨੂੰ ਸਮਾਜ ਵਿੱਚ ਲਾਗੂ ਕਰਨ ਪੱਖੋਂ ਪੂਰੀ ਤਰ੍ਹਾਂ ਫੇਲ੍ਹ ਹੋਏ।ਸਿੱਖ ਸਮਜ ਅੱਜ ਪੂਰੀ ਤਰ੍ਹਾਂ ਜਾਤ-ਪਾਤੀ ਹੈ, ਗੁਰਦੁਆਰਿਆਂ ਸਮੇਤ ਤਕਰੀਬਨ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਜਾਤ-ਪਾਤ ਭਾਰੂ ਹੈ, ਬੇਸ਼ਕ ਸਿੱਖਾਂ ਵਿੱਚ ਅੱਜ ਜਾਤ ਦੇ ਨਾਮ ਤੇ ਛੂਤ-ਛਾਤ ਤਾਂ ਕਾਫੀ ਹੱਦ ਤੱਕ ਛੱਡ ਚੁੱਕੇ ਹਨ, ਪਰ ਜਾਤੀ ਵਿਤਕਰਾ ਜਾਰੀ ਹੈ।

ਸਿੱਖ ਬ੍ਰਾਹਮਣਵਾਦ ਨੂੰ ਤਾਂ ਹਰ ਜਗ੍ਹਾ ਭੰਡਦੇ ਹਨ, ਪਰ ਆਪ ਜੱਟਵਾਦ (ਜਾਤੀ ਹੰਕਾਰਵਾਦ) ਦਾ ਬੁਰ੍ਹੀ ਤਰ੍ਹਾਂ ਸ਼ਿਕਾਰ ਹਨ।ਪੰਜਾਬੀ ਗੀਤਾਂ ਵਿੱਚ ਜਾਤੀ ਹੰਕਾਰ ਬ੍ਰਾਹਮਣਾਂ ਤੋਂ ਵੀ ਵੱਧ ਭਾਰੂ ਹੈ।ਬੇਸ਼ਕ ਸਿੱਖਾਂ ਨੇ ਆਪਣੇ ਮਿਹਨਤੀ ਸੁਭਾੳ ਨਾਲ ਦੇਸ਼-ਵਿਦੇਸ਼ ਵਿੱਚ ਨਾਮ ਕਮਾਇਆ ਹੈ।ਪਰ ਅੱਜ ਬਹੁਤ ਸਿੱਖ ਬਿਜਨੈਸਮੈਨ ਗੁਰੂ ਨਾਨਕ ਸਾਹਿਬ ਦੀ ਭਾਈ ਲਾਲੋਆਂ ਦੀ ਵਿਚਾਰਧਾਰਾ ਨਾਲ ਖੜਨ ਦੀ ਥਾਂ ਹੋਰ ਲੁਟੇਰੇ ਸਰਮਾਏਦਾਰਾਂ ਵਾਂਗ ਆਮ ਕਿਰਤੀਆਂ ਦੀ ਪੂਰੀ ਲੁੱਟ ਕਰਦੇ ਹਨ।ਸਟੂਡੈਂਟਸ, ਵਰਕ ਪਰਮਿਟ, ਰਫਿਊਜੀਆਂ ਆਦਿ ਨਾਲ ਵਿਤਕਰਾ ਹੀ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਦੀ ਅਰਥਿਕ ਤੇ ਸਰੀਰਕ ਲੁੱਟ ਵੀ ਕੀਤੀ ਜਾਂਦੀ ਹੈ।ਬੇਸ਼ਕ ਗੁਰੂ ਨਾਨਕ ਸਾਹਿਬ ਪੁਜਾਰੀਆਂ ਦੇ ਵੱਡੇ ਵਿਰੋਧੀ ਸਨ ਤੇ ਉਨ੍ਹਾਂ ਨੇ ਸਮੇਂ ਦੇ ਹਿੰਦੂ, ਮੁਸਲਿਮ ਤੇ ਜੋਗ ਮੱਤ ਦੇ ਪੁਜਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ: ਕਾਦੀ ਕੂੜੁ ਬੋਲਿ ਮਲੁ ਖਾਇ॥ਬ੍ਰਾਹਮਣੁ ਨਾਵੈ ਜੀਆ ਘਾਇ॥ਜੋਗੀ ਜੁਗਤਿ ਨ ਜਾਣੈ ਅੰਧੁ॥ਤੀਨੇ ਓਜਾੜੇ ਕਾ ਬੰਧੁ॥ ਭਾਵ ਕਾਜੀ ਕੂੜ ਬੋਲ ਬੋਲ ਕੇ ਗੰਦ ਖਾ ਰਹੇ ਹਨ, ਬ੍ਰਾਹਮਣ ਲੋਕਾਂ ਨੂੰ ਲੁੱਟ ਰਹੇ ਹਨ, ਜੋਗੀਆਂ ਨੂੰ ਜੀਵਨ ਦੀ ਕੋਈ ਜੁਗਤ ਨਹੀਂ ਪਤਾ।ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨੇ ਰਲ਼ ਕੇ ਸਮਾਜ ਵਿੱਚ ਉਜਾੜਾ ਪਾਇਆ ਹੋਇਆ ਹੈ।ਅੱਜ ਦਾ ਸਿੱਖ ਪੁਜਾਰੀ ਵੀ ਲੋਕ ਵਿਰੋਧੀ ਹੁਕਮਰਾਨਾਂ ਦੀ ਰਖੇਲ ਬਣ ਕੇ ਵਿਚਰਦਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਤਰਜ ਤੇ ਤਰਕ ਅਤੇ ਦਲੀਲ ਦੀ ਗੱਲ ਕਰਨ ਵਾਲਿਆਂ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ।

ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਦੇ 550ਵੇਂ ਵਰ੍ਹੇ ਨੂੰ ਸਮਰਪਿਤ ਨਗਰ ਕੀਰਤਨਾਂ ਤੇ ਹੋਰ ਵੱਡੇ-ਵੱਡੇ ਸਮਾਗਮਾਂ ਵਿੱਚ ਮਲਕ ਭਾਗੋਆਂ ਤੋਂ ਵੀ ਵੱਡੇ ਲੁਟੇਰੇ ਅਤੇ ਬਾਬਰਾਂ ਤੋਂ ਵੱਧ ਜ਼ਾਬਰ ਮੁੱਖ ਮਹਿਮਾਨ ਹੋਣਗੇ ਤੇ ਸੰਗਤ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੇ ਚੱਲਣ ਦੀ ਸਿੱਖਿਆ ਦੇਣਗੇ, ਪਰ ਗੁਰੂ ਨਾਨਕ ਸਾਹਿਬ ਦੇ ਸ਼ਰਧਾਲੂ ਸਿੱਖ, ਉਨ੍ਹਾਂ ਨੂੰ ਨਾ ਗੁਰੂ ਨਾਨਕ ਸਾਹਿਬ ਵਾਂਗ ਜ਼ਾਬਰ ਕਹਿਣ ਦੀ ਜ਼ੁਰਅਤ ਕਰਨਗੇ ਤੇ ਨਾ ਹੀ ਮਲਕ ਭਾਗੋਆਂ ਦੇ ਲੰਗਰ ਤੋਂ ਇਹ ਕਹਿ ਕੇ ਨਾਂਹ ਕਰ ਸਕਣਗੇ ਕਿ ਇਸ ਵਿੱਚ ਗਰੀਬਾਂ ਦਾ ਖੂਨ ਹੈ।ਗੁਰੂ ਨਾਨਕ ਸਾਹਿਬ ਦੀ ਮਨੁੱਖਤਾਵਾਦੀ ਵਿਚਾਰਧਾਰਾ, ਸਰਬੱਤ ਦੇ ਭਲੇ ਦੀ ਜਾਮਨ ਹੈ, ਪਰ ਸਿੱਖ ਸਮਾਜ ਵੀ ਬ੍ਰਾਹਮਣਵਾਦ ਦੀ ਮਨੁੱਖਤਾ ਵਿਰੋਧੀ ਵਿਚਾਰਧਾਰਾ ਵਾਂਗ ਪੂਰੀ ਤਰ੍ਹਾਂ ਨਸਲਵਾਦੀ ਬਣ ਚੁੱਕਾ ਹੈ।ਗੋਰਿਆਂ ਵਲੋਂ ਕਿਸੇ ਛੋਟੇ-ਮੋਟੇ ਨਸਲੀ ਹਮਲੇ ਲਈ ਤਾਂ ਕੋਰਟਾਂ ਤੱਕ ਵੀ ਜਾਂਦਾ ਹੈ, ਪਰ ਆਪਣੇ ਸਮਾਜ ਵਿੱਚ ਧਰਮ, ਜਾਤ, ਲਿੰਗ ਆਦਿ ਦੇ ਨਾਮ ਤੇ ਕੀਤੇ ਜਾਂਦੇ ਨਸਲਵਾਦ ਵੱਲ ਕੋਈ ਖਿਆਲ ਨਹੀਂ।

ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਵੰਗਾਰ ਪਾ ਰਹੀ ਹੈ: 'ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ਭਾਵ ਕਿ ਲਾਜ, ਸ਼ਰਮ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਨੂੰ ਕਹਿਣ ਵਾਲੀ ਸੋਚ ਤਾਂ ਆਲੋਪ ਹੋ ਗਈ ਹੈ, ਸਭ ਪਾਸੇ ਕੂੜ ਤੇ ਪਾਖੰਡ ਦਾ ਬੋਲ-ਬਾਲਾ ਹੈ।ਪੁਜਾਰੀਆਂ (ਕਾਜੀਆਂ, ਬ੍ਰਾਹਮਣਾਂ, ਭਾਈਆਂ, ਪਾਦਰੀਆਂ, ਪਾਖੰਡੀ ਸੰਤਾਂ ਆਦਿ) ਦੇ ਮੂੰਹੋਂ ਧਾਰਮਿਕ ਗ੍ਰੰਥਾਂ ਦੀ ਬਾਣੀ ਇਵੇਂ ਹੈ ਜਿਵੇਂ ਕੋਈ ਸ਼ੈਤਾਨ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ ਹੋਵੇ।ਇਸ ਲਈ ਗੁਰੂ ਨਾਨਕ ਸਾਨੂੰ ਇਸ 550ਵੀਂ ਸ਼ਤਾਬਦੀ ਤੇ ਸੰਦੇਸ਼ ਦੇ ਰਹੇ ਹਨ ਕਿ ਹੁਣ ਵੇਲਾ ਹੈ ਸੱਚ ਨੂੰ ਸੱਚ ਕਹਿਣ ਦਾ। ਗੁਰੂ ਨਾਨਕ ਸਾਹਿਬ ਨੇ ਪਵਨ (ਹਵਾ) ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਕਹਿ ਕੇ ਵਡਿਆਇਆ ਤੇ ਸਾਡਾ ਫਰਜ ਬਣਦਾ ਹੈ ਕਿ ਅੱਜ ਜਦੋਂ ਦੁਨੀਆਂ ਗਲੋਬਲ ਵਾਰਮਿੰਗ ਤੇ ਕਲਾਈਮੇਟ ਚੇਂਜ ਕਾਰਨ ਤਬਾਹੀ ਕਿਨਾਰੇ ਖੜ੍ਹੀ ਹੈ ਅਤੇ ਲੋਕ ਵਿਰੋਧੀ ਸਰਕਾਰਾਂ ਤੇ ਸਰਮਾਏਦਾਰੀ ਨੂੰ ਆਪਣੇ ਮੁਨਾਫਿਆਂ ਦਾ ਹੀ ਫਿਕਰ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮੌਕੇ ਪ੍ਰਣ ਕਰੀਏ ਕਿ ਇਸ ਧਰਤੀ ਨੂੰ ਆਉਣ ਵਾਲੀਆਂ ਨਸਲਾਂ ਲਈ ਬਚਾਉਣ ਵਾਸਤੇ ਹੋ ਰਹੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਈਏ।

ਇਹ ਸ਼ਤਾਬਦੀਆਂ ਮਨਾਉਣੀਆਂ ਤਾਂ ਹੀ ਸਾਰਥਕ ਹੋ ਸਕਦੀਆਂ ਹਨ, ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ ਸਿੱਖ ਉਨ੍ਹਾਂ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਉਸਨੂੰ ਆਪਣੇ ਜੀਵਨ ਤੇ ਸਮਾਜ ਵਿੱਚ ਲਾਗੂ ਕਰਨ ਲਈ ਯਤਨਸ਼ੀਲ ਹੋਈਏ।ਰਸਮੀ ਸਮਾਗਮ ਵੀ ਕਿਸੇ ਹੱਦ ਤੱਕ ਮਾੜੀ ਗੱਲ ਨਹੀਂ, ਪਰ ਗੁਰਦੁਆਰਿਆਂ ਵਿੱਚ ਮੱਥਾ ਟੇਕ ਕੇ ਲੰਗਰ ਛਕ ਕੇ ਘਰ ਆਉਣ ਦਾ ਕੋਈ ਲਾਭ ਨਹੀਂ, ਜੇ ਸਾਡੇ ਅੰਦਰ ਸਵਾਲ ਪੈਦਾ ਨਹੀਂ ਹੁੰਦਾ ਕਿ ਦੁਨੀਆਂ ਜਦੋਂ ਇੱਕੀਵੀਂ ਸਦੀ ਦੇ ਸਾਇੰਸ ਯੁਗ ਵਿੱਚ ਪਹੁੰਚ ਗਈ ਹੈ ਤਾਂ ਫਿਰ ਵੀ ਲੱਖਾਂ-ਕਰੋੜਾਂ ਲੋਕ ਭੁੱਖੇ ਪੇਟ ਕਿਉਂ ਸੌ ਰਹੇ ਹਨ, ਕਿਉਂ ਅਸੀਂ ਅਜੇ ਵੀ ਰੋਟੀ, ਕੱਪੜਾ, ਮਕਾਨ ਵਰਗੀਆਂ ਮਨੁੱਖ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਸਕੇ? ਇੱਕ ਪਾਸੇ ਹਕੂਮਤਾਂ ਆਮ ਵਿਅਕਤੀ ਤੇ ਟੈਕਸ ਤੇ ਟੈਕਸ ਲਗਾ ਰਹੀਆਂ ਹਨ, ਦੂਜੇ ਪਾਸੇ ਪਬਲਿਕ ਸੇਵਾਵਾਂ ਤੇ ਕੱਟ ਤੇ ਕੱਟ ਲਗਾ ਰਹੀਆਂ ਹਨ?

ਪਰ ਅਸੀਂ ਸਭ ਨੂੰ ਕੁਝ ਨੂੰ ਰੱਬ ਦਾ ਭਾਣਾ ਮੰਨ ਕੇ ਸਰਮਾਏਦਾਰੀ ਦੀ ਮਸ਼ੀਨ ਬਣ ਕੇ ਆਪਣਾ ਮਨੁੱਖ ਹੋਣ ਦਾ ਫਰਜ਼ ਨਿਭਾਉਣ ਤੋਂ ਕੰਨੀ ਕਤਰਾ ਰਹੇ ਹਾਂ।ਇੱਕ ਪਾਸੇ ਕੁਝ ਗਿਣਤੀ ਤੇ ਮੁਨਾਫਾਖੋਰ ਲੋਕ ਸਾਡਾ ਸਭ ਕੁਝ ਲੁੱਟ ਲੈਣਾ ਚਾਹੁੰਦੇ ਹਨ ਤੇ ਅਸੀਂ ਸੁੱਤੇ ਪਏ ਹਾਂ।ਪੁਜਾਰੀ ਵਰਗ ਵੀ ਸਰਮਾਏਦਾਰੀ ਦੇ ਹੱਕ ਵਿੱਚ ਭੁਗਤ ਕੇ ਸਾਨੂੰ ਕਰਮਕਾਂਡਾਂ ਤੇ ਲਿਫਾਫੇਬਾਜੀ ਵਾਲੀਆਂ ਸ਼ਤਾਬਦੀਆਂ ਵਿੱਚ ਉਲਝਾ ਰਹੇ ਹਨ।ਕੋਈ ਵੀ ਵਿਚਾਰਧਾਰਾ ਅੱਖਰਾਂ ਤੋਂ ਵੱਧ ਕੋਈ ਮਾਅਨਾ ਨਹੀਂ ਰੱਖਦੀ, ਜੇ ਉਸਨੂੰ ਮੰਨਣ ਵਾਲੇ ਉਸਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਦੇ? ਜੇ ਅਜਿਹਾ ਨਹੀਂ ਕਰਦੇ ਤਾਂ ਇਹ ਸ਼ਤਾਬਦੀਆਂ ਪਿਛਲੀਆਂ ਸ਼ਤਾਬਦੀਆਂ ਵਾਂਗ ਰੌਲ਼ੇ-ਰੱਪੇ ਤੇ ਫਜੂਲ ਖਰਚੇ ਤੋਂ ਵੱਧ ਕੁਝ ਵੀ ਸੰਵਾਰ ਨਹੀਂ ਸਕਣਗੀਆਂ? ਆਓ ਜਾਗੀਏ ਤੇ ਗਫਲਤ ਦੀ ਨੀਂਦ ਤਿਆਗੀਏ!

ਰਾਬਤਾ: 403-681-8689
Email: [email protected]


Comments

QiaOV

Meds information sheet. Drug Class. <a href="https://prednisone4u.top">where can i buy generic prednisone for sale</a> in US. Some about pills. Get information here. <a href=https://amp.en.vaskar.co.in/translate/1?to=ru&from=en&source=Medicament%20information%20leaflet.%20Effects%20of%20Drug%20Abuse.%20%3Ca%20href%3D%22https%3A%2F%2Fviagra4u.top%22%3Ecan%20i%20buy%20cheap%20viagra%20no%20prescription%3C%2Fa%3E%20in%20USA.%20Some%20trends%20of%20medication.%20Read%20here.%20%0D%0A%3Ca%20href%3Dhttps%3A%2F%2Falmohaimeed.net%2Fm%2Far%2F82%3EAll%20trends%20of%20drug.%3C%2Fa%3E%20%3Ca%20href%3Dhttps%3A%2F%2Fablissfulblue.com%2Fcoffee-scrub%2F%23comment-196950%3ESome%20about%20drug.%3C%2Fa%3E%20%3Ca%20href%3Dhttps%3A%2F%2Falmohaimeed.net%2Fm%2Far%2F56%3EAll%20about%20medicament.%3C%2Fa%3E%20%20c3_6cc4%20&result=%D0%98%D0%BD%D1%84%D0%BE%D1%80%D0%BC%D0%B0%D1%86%D0%B8%D0%BE%D0%BD%D0%BD%D1%8B%D0%B9%20%D0%BB%D0%B8%D1%81%D1%82%D0%BE%D0%BA%20%D0%BF%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B5%D0%BD%D0%BD%D1%8B%D0%BC%20%D1%81%D1%80%D0%B5%D0%B4%D1%81%D1%82%D0%B2%D0%B0%D0%BC.%20%D0%9F%D0%BE%D1%81%D0%BB%D0%B5%D0%B4%D1%81%D1%82%D0%B2%D0%B8%D1%8F%20%D0%B7%D0%BB%D0%BE%D1%83%D0%BF%D0%BE%D1%82%D1%80%D0%B5%D0%B1%D0%BB%D0%B5%D0%BD%D0%B8%D1%8F%20%D0%BD%D0%B0%D1%80%D0%BA%D0%BE%D1%82%D0%B8%D0%BA%D0%B0%D0%BC%D0%B8.%20%3Ca%20href%3D%22https%3A%2F%2Fviagra4u.top%22%20%3E%20%D0%BC%D0%BE%D0%B3%D1%83%20%D0%BB%D0%B8%20%D1%8F%20%D0%BA%D1%83%D0%BF%D0%B8%D1%82%D1%8C%20%D0%B4%D0%B5%D1%88%D0%B5%D0%B2%D1%83%D1%8E%20%D0%92%D0%B8%D0%B0%D0%B3%D1%80%D1%83%20%D0%B1%D0%B5%D0%B7%20%D1%80%D0%B5%D1%86%D0%B5%D0%BF%D1%82%D0%B0%3C%2Fa%3E%20%D0%B2%20%D0%A1%D0%A8%D0%90.%20%D0%9D%D0%B5%D0%BA%D0%BE%D1%82%D0%BE%D1%80%D1%8B%D0%B5%20%D1%82%D0%B5%D0%BD%D0%B4%D0%B5%D0%BD%D1%86%D0%B8%D0%B8%20%D0%BC%D0%B5%D0%B4%D0%B8%D0%BA%D0%B0%D0%BC%D0%B5%D0%BD%D1%82%D0%BE%D0%B7%D0%BD%D0%BE%D0%B3%D0%BE%20%D0%BB%D0%B5%D1%87%D0%B5%D0%BD%D0%B8%D1%8F.%20%D0%A7%D0%B8%D1%82%D0%B0%D0%B9%D1%82%D0%B5%20%D0%B7%D0%B4%D0%B5%D1%81%D1%8C.%20%3Ca%20href%3Dhttps%3A%2F%2Falmohaimeed.net%2Fm%20%2F%20ar%20%2F%2082%3E%D0%92%D0%A1%D0%95%20%D0%A2%D0%95%D0%9D%D0%94%D0%95%D0%9D%D0%A6%D0%98%D0%98%20%D0%BD%D0%B0%D1%80%D0%BA%D0%BE%D1%82%D0%B8%D0%BA%D0%BE%D0%B2.%3C%20%2F%20a%3E%20%3Ca%20href%3Dhttps%3A%2F%2Fablissfulblue.com%20%2F%20coffee-scrub%20%2F%20%23comment-196950%3E%D0%BD%D0%B5%D0%BC%D0%BD%D0%BE%D0%B3%D0%BE%20%D0%BE%20%D0%BD%D0%B0%D1%80%D0%BA%D0%BE%D1%82%D0%B8%D0%BA%D0%B5.%3C%20%2F%20a%3E%20%3Ca%20href%3Dhttps%3A%20%2F%20%2F%20almohaimeed.%20net%2Fm%20%2F%20ar%20%2F%2056%3E%D0%92%D1%81%D0%B5%20%D0%BE%20%D0%BB%D0%B5%D0%BA%D0%B0%D1%80%D1%81%D1%82%D0%B2%D0%B0%D1%85.%3C%20%2F%20a%3E%20c3_6cc4>Some news about meds.</a> <a href=http://www.kay16.jp/blog2019/log/20191015.html?>Some what you want to know about medication.</a> <a href=https://k-m-c.blog.ss-blog.jp/2013-10-15?comment_success=2021-01-10T11:57:09&time=1610247429>Everything about medicine.</a> 632b2d2

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ