Mon, 15 July 2024
Your Visitor Number :-   7187205
SuhisaverSuhisaver Suhisaver

ਹਰ ਇਨਕਲਾਬ ਦੀ ਸ਼ੁਰੂਆਤ ‘ਸੁਪਨੇ’ ਤੋਂ ਹੀ ਹੁੰਦੀ ਹੈ ! - ਸਤਨਾਮ ਸਿੰਘ ਬੱਬਰ ਜਰਮਨੀ

Posted on:- 02-05-2012

suhisaver

ਵੀਰ ਇਕਬਾਲ ਪਾਠਕ ਜੀ, ਆਪ ਜੀ ਵਲੋਂ ਲਿਖਿਆ ਲੇਖ ‘ਸੁਕੀਰਤ’ ਦੀ ਵਕਾਲਤ ਕਰਦਾ ਹੈ ਕਿ ‘ਕੀ ‘ਭਾਈ’ ਰਾਜੋਆਣੇ ਦੇ ‘ਸੁਫ਼ਨੇ ਦਾ ਦੇਸ਼’ ‘ਸੁਕੀਰਤ’ ਲਈ ਸੁਰੱਖਿਅਤ ਹੋਵੇਗਾ ?’

ਲਿਖਣ ਤੋਂ ਪਹਿਲਾਂ ਮੈਂ ਖਿਮਾਂ ਚਾਹੁੰਦਾ ਹਾਂ ਕਿ ਮੈਂ ਦੋ ਹਫਤੇ ਤੋਂ ਜਰਮਨੀ ਤੋਂ ਬਾਹਰ ਗਿਆ ਹੋਇਆ ਸੀ, ਜਿਸ ਕਰਕੇ ਮੈਂ ਆਪ ਜੀ ਨਾਲ ਅਤੇ ਆਪਣੇ ਪਾਠਕਾਂ ਨਾਲ ਸਾਂਝ ਪਾਉਣ ਵਿੱਚ ਥੋੜਾ ਲੇਟ ਹੋਇਆ ਹਾਂ । ਮੈਨੂੰ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਕਿ ਕਿਸੇ ਸਲੀਕੇ ਨਾਲ ਇੱਕ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ । ਜਿਸ ਨਾਲ ਅਸੀਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੀ ਸਾਂਝ ਵੀ ਪਾ ਸਕਦੇ ਹਾਂ, ਜੋ ਕਾਮੈਂਟ ਪਾਠਕਾਂ ਦਿੱਤੇ ਹਨ, ਉਹ ਵੀ ਬਹੁਤ ਕੀਮਤੀ ਹਨ, ਹਾਂ ਅਗਰ ਕਿਤੇ ਕੋਈ ਬੇਤੁੱਕੀ ਤਰਕ ਜਾਂ ਬੇਦਲੀਲੀ ਨਾਲ ਵੀ ਗੱਲ ਕਰਨ ’ਚ ਕੋਈ ਖੂਬੀ ਸਮਝਦਾ ਹੈ, ਇਹ ਹਰੇਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਹੈ । 
   


 
‘ਸੁਪਨਿਆਂ ਦਾ ਦੇਸ਼’ ਕਦੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਅਜ਼ਾਦ ਹਿੰਦ ਫੌਜੀਆਂ, ਦੇਸ਼ ਭਗਤ ਬੱਬਰ ਅਕਾਲੀਆਂ, ਗਦਰੀ ਬਾਬਿਆਂ ਅਤੇ ਹੋਰ ਅਨੇਕਾਂ ਮਰਜੀਵੜਿਆਂ ਵੀ ਏਸੇ ਤਰ੍ਹਾਂ ਹੀ ਉਲੀਕਿਆ ਸੀ, ਜਿਨ੍ਹਾਂ ਨੂੰ ਕਦੇ ਸਿਰਫਿਰੇ ਜਾਂ ਅੱਤਵਾਦੀ ਕਹਿਣ ਵਾਲੇ ਕੋਈ ਆਮ ਲੋਕ ਨਹੀਂ ਸਨ, ਇਹ ਗਾਂਧੀਵਾਦੀ ਆਗੂ ਅਤੇ ਖੁੱਦ ਮਹਾਤਮਾ ਗਾਂਧੀ (ਕਰਮ ਚੰਦ ਮੋਹਨ ਦਾਸ ਗਾਂਧੀ) ਹੋਰਾਂ ਵਲੋਂ ਇਹ ਕਹਿਕੇ ਗੋਰਿਆਂ ਨੂੰ ਪੱਕਿਆਂ ਕੀਤਾ ਗਿਆ ਕਿ ਕਾਨੂੰਨ ਤਹਿਤ ਜੋ ਜ਼ੁਰਮ ਕਰਦਾ ਹੈ, ਸਜਾ ਤਾਂ ਉਨ੍ਹਾਂ ਨੂੰ ਭੁਗਤਣੀ ਹੀ ਪੈਣੀ ਹੈ । ਸਰਦਾਰ ਭਗਤ ਸਿੰਘ ਹੋਰਾਂ ਦੇ ‘ਸੁਪਨਿਆਂ ਦਾ ਦੇਸ਼’ ਤਾਂ ਇੰਝ ਹੀ ਸਾਕਾਰ ਹੋਇਆ ਸੀ, ਜਿੱਥੇ ਅੱਜ ਆਪਾਂ ਸਾਰੇ ਰਹਿੰਦੇ ਹਾਂ, ਇਹ ਹੁਣ ਖੁੱਦ ਹੀ ਅੰਦਾਜ਼ਾ ਲਗਾਓ ਕਿ ਵਾਕਿਆ ਹੀ ‘ਇਹ ਹੀ ਸੁਪਨੇ’ ਉਨ੍ਹਾਂ ਦੇ ਹਨ ? ਜਿਨ੍ਹਾਂ ‘ਬੱਬਰ ਅਕਾਲੀਆਂ’ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ, ਭਾਈ ਧਰਮ ਸਿੰਘ ਹਯਾਤਪੁਰ ਨੇ 27 ਫਰਵਰੀ 1926 ਨੂੰ ਹੱਸ - ਹੱਸ ਫਾਂਸੀ ਦਿਆਂ ਰੱਸਿਆਂ ਨੂੰ ਚੁੰਮਿਆ ਸੀ ? ਇਸੇ ਕੇਸ ਨਾਲ ਸਬੰਧਤ 49 ‘ਬੱਬਰ ਅਕਾਲੀ’ ਸੂਰਬੀਰਾਂ ਨੂੰ ਉਮਰ ਕੈਦ ਅਤੇ ਹੋਰ ਵੱਖ - ਵੱਖ ਸਜ਼ਾਵਾਂ ਦਿੱਤੀਆਂ ਗਈਆਂ । ਏਸੇ ਤਰ੍ਹਾਂ ਹੀ ਸ਼ਹੀਦ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀਆਂ ਦਿੱਤੀਆਂ ਗਈਆਂ । ਅਜ਼ਾਦੀ ਲਿਆਉਣ ਲਈ, ‘ਸੁਪਨਿਆਂ ਦਾ ਦੇਸ਼’ ਸਾਕਾਰ ਕਰਨ ਲਈ ਤਾਂ ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਹੀ ਹਨ ???

ਭਾਰਤ ਆਜ਼ਾਦ ਕਰਵਾਉਣ ਲਈ ਦਿੱਤੀਆਂ ਕੁਰਬਾਨੀਆਂ ’ਚ ਜੋ ਸਿੱਖਾਂ ਵਲੋਂ ਯੋਗਦਾਨ ਪਾਇਆ ਗਿਆ, ਜੋ 86% ਤੋਂ ਵੱਧ   ਹੈ ।ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਜਾਂ ਹੋਰ ਸਿੰਘ ਸੂਰਮੇਂ ਜਿਹੜੇ ਫਾਂਸੀਆਂ ਦੇ ਰੱਸਿਆਂ ਨੂੰ ਗਲਾਂ ’ਚ ਪਵਾਉਣ ਨੂੰ ਹੱਸ - ਹੱਸ ਮੌਤ ਲਾੜੀ ਨੂੰ ਪ੍ਰਨਾਉਣ ਲਈ ਉਤਾਵਲੇ ਹਨ, ਆਖਿਰ ਇਨ੍ਹਾਂ ਨੂੰ ਇਸ ਰਾਹੇ ਤੋਰਿਆ ਕਿਹਨਾਂ ਹੈ ? ਜ਼ੁਲਮ, ਅੱਤਿਆਚਾਰ, ਬੇਇਨਸਾਫੀ ਅਤੇ ਬੇਵਿਸ਼ਵਾਸ਼ੀ ਹੀ ਐਸੇ ਮਾਹੌਲ ਸਿਰਜਦੀ ਆਈ ਹੈ, ਅੱਤਵਾਦੀ, ਵੱਖਵਾਦੀ, ਜ਼ਰਾਇਮ ਪੇਸ਼ਾ ਤੇ ਕਾਤਲਾਂ ਦੇ ਇਲਜ਼ਾਮ ਤੋਂ ਸਿਵਾਏ ਇਨ੍ਹਾਂ ਦੀ ਝੋਲੀ ਕੁੱਝ ਨਹੀਂ ਪੈਂਦਾ । ਆਖਿਰ ਮਜ਼ਬੂਰ ਹੋ ਕੇ ਇੱਜ਼ਤਾਂ, ਸ਼ਰਮ, ਹੱਯਾ, ਅਣਖਾਂ, ਗੈਰਤਾਂ ਲਈ ਤਾਂ ਫਿਰ ਸਿਰ - ਧੜ ਦੀਆਂ ਬਾਜ਼ੀਆਂ ਹੀ ਲਾਉਣੀਆਂ ਪੈਂਦੀਆਂ ਹਨ, ਫਿਰ ਦੇਸ਼ਾਂ ਦੀਆਂ ਵੰਡਾਂ, ਹੱਦਾਂ ਦੇ ਬਟਵਾਰੇ ਇੱਕ ਪਾਸੇ ਰਹਿ ਜਾਂਦੇ ਹਨ । ਜਿਹੜੇ ਲੋਕ ਇੰਝ ਕੁਰਬਾਨੀਆਂ ਕਰਦੇ ਹਨ, ਉਹ ਰਾਜ ਗੱਦੀਆਂ, ਚੌਧਰਾਂ ਦੀਆਂ ਸ੍ਰਦਾਰੀਆਂ ਲਈ ਨਹੀਂ ਲੜਦੇ, ਉਨ੍ਹਾਂ ਦਾ ਨਿਸ਼ਾਨਾ ਜ਼ੁਲਮ ਦੇ ਖਿਲਾਫ ਜੂਝਣਾ ਹੁੰਦਾ ਹੈ । ਬਟਵਾਰੇ ਕਰਨ ਵਾਲੇ ਲੋਕ ਉਹ ਹੋਰ ਹੁੰਦੇ ਹਨ, ਹਿੰਦੋਸਤਾਨ ਦੀ ਅਜ਼ਾਦੀ ਦਾ ਇਤਿਹਾਸ ਪੜ੍ਹ ਲਓ, ‘ਪਾਕਿਸਤਾਨ’ ਜਾਂ ‘ਬੰਗਲਾ ਦੇਸ਼’ ਬਣਾਉਣ ਵਾਲੇ ਨਾਂ ਤਾਂ ਇਹ ਸ਼ਹੀਦ ਸਰਦਾਰ ਭਗਤ ਸਿੰਘ ਹੋਰੀਂ ਸਨ ਅਤੇ ਨਾਹੀ ਦੇਸ਼ ਭਗਤ ਸ਼ਹੀਦ ‘ਬੱਬਰ ਅਕਾਲੀ’ ਜਾਂ ‘ਗਦਰੀ ਬਾਬੇ’ ।

ਆਪਣੀ ਇਮਾਨਦਾਰੀ ਨਾਲ ਲਿਖੋ ਕੀ ਉਪ੍ਰੋਕਤ ਲਿਖੀਆਂ ਲਾਇਨਾਂ ਗਲਤ ਨੇ, ‘ਭਾਰਤ’ ਦੇ ਤਿੰਨ ਟੋਟੇ ‘ਪਾਕਿਸਤਾਨ’ ਅਤੇ ‘ਬੰਗਲਾ ਦੇਸ਼’ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਇਹ ਅਜੇ ਕੋਈ ਬਹੁਤੀ ਦੂਰ ਦੀ ਗੱਲ ਜਾਂ ਪੁਰਾਣੀ ਗੱਲ ਨਹੀਂ, ਜਿਸਨੂੰ ਵਾਚਣਾ ਇੱਕ ਲੇਖਕ ਲਈ ਬਹੁਤਾ ਔਖਾ ਨਹੀਂ ਹੈ ! ਇਹ ਤਾਂ ਅਜੇ ਕੱਲ ਦੀਆਂ ਗੱਲਾਂ ਨੇ 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ ਹੈ । ਲਾਹੌਰ ਸ਼ਹਿਰ ਦਾ ਸ਼ਾਹੀ ਕਿਲ੍ਹਾ ਆਪਾਂ ਨੂੰ ਕਦੇ ਯਾਦ ਨਹੀਂ ਆਇਆ, ਸਿੱਖਾਂ ਦਾ ਮਹਾਰਾਜਾ ਸ੍ਰ: ਰਣਜੀਤ ਸਿੰਘ ਆਪਾਂ ਨੂੰ ਕਦੇ ਯਾਦ ਨਹੀਂ ਆਇਆ, ਸਿੱਖਾਂ ਦਾ ਰਾਜ - ਭਾਗ ਆਪਾਂ ਨੂੰ ਕਦੇ ਯਾਦ ਨਹੀਂ ਆਇਆ । ਪਾਕਿਸਤਾਨ ਦੀ ਧਰਤੀ ਤੋਂ ਸਿੱਖ ਉਜੜ - ਪੁਜੜਕੇ ਪੰਜਾਬ ਜਾਂ ਭਾਰਤ ਵਿੱਚ ਆਏ, ਆਪਾਂ ਨੂੰ ਉਨ੍ਹਾਂ ਦੀ ਤਬਾਹੀ ਯਾਦ ਨਾ ਆਈ ।

ਇਕਬਾਲ ਪਾਠਕ ਜੀ, ਤੁਸੀਂ ਲਿਖਿਆ ਹੈ :- ‘ਜੇ ਲੋਕ ਇਸੇ ਤਰ੍ਹਾਂ ਅੰਧ ਵਿਸ਼ਵਾਸ ਦੀ ਪੱਟੀ ਬੰਨ੍ਹ ਰੱਬ ਦੇ ਸੰਕਲਪ ਨੂੰ ਸੱਚ ਮੰਨਦੇ ਰਹੇ ਅਤੇ ਤਦ ਤੱਕ ਜਦ ਤੱਕ ਸ਼ਰਧਾ ਦਾ ਸਥਾਨ ਤਰਕ ਨਹੀਂ ਲੈ ਲੈਂਦਾ ।’

ਹੁਣ ਦੱਸੋ ਵੀਰ ਜੀ, ਮੂਰਖਾਂ ਦੇ ਸਿਰੀਂ ਕਿਤੇ ਸਿੰਗ ਹੁੰਦੇ ਆ । ਧਰਮ ਦੀ ਤਰਕ ਹੀ ਅੰਧ - ਵਿਸ਼ਵਾਸ਼ ਦੀ ਅਗਿਆਨਤਾ ਨੂੰ ਖੋਹਲਦੀ ਹੈ । ਅਗਰ ਮੈਂ ਕਹਾਂਗਾ ਕਿ ਪਾਠਕ ਜੀ, ਜਿਹੜੀਆਂ ਤਰਕਾਂ, ਜਿਹੜੀਆਂ ਰਮਜ਼ਾਂ, ਜਿਹੜੀਆਂ ਦਲੀਲਾਂ ਨਾਲ ਗੁਰੂ ਨਾਨਕ ਦੇਵ ਜੀ ਮਾਨਵਤਾ ਨੂੰ ਅੰਧ - ਵਿਸ਼ਵਾਸ਼ ਵਿੱਚੋਂ ਕੱਢਿਆ ਦਾ ਸਬਕ ਪੜ੍ਹਾਇਆ ਹੈ, ਉਨ੍ਹਾਂ ਦੀ ਤਰਕ ਮੂਹਰੇ ਕੋਈ ਖੜ੍ਹੋ ਨਹੀਂ ਸਕਿਆ । ਹਰਿਦੁਆਰ ਜਾ ਕੇ ਗੰਗਾ ’ਚ ਇਸ਼ਨਾਨ ਕਰਕੇ ਮੁਕਤੀ ਪਾਉਣ ਵਾਲਿਆਂ ਜਾਂ ਪਿੱਤਰਾਂ ਨੂੰ ਜਲ - ਪਾਨ ਪਹੁੰਚਾਉਣ ਵਾਲਿਆਂ ਨਾਲ ਤਰਕ ਖੜ੍ਹੀ ਕੀਤੀ ਕਿ ਅਗਰ ਚੜ੍ਹਦੀ ਵੱਲ ਸੂਰਜ ਨੂੰ ਪਾਣੀ ਦੇ ਛੱਟੇ ਮਾਰਿਆਂ ਤੁਹਾਡੇ ਪਿੱਤਰਾਂ ਨੂੰ ਜਲ ਮਿਲ ਸਕਦਾ ਹੈ ਤਾਂ ਉਲਟੇ ਪਾਸੇ ਲਹਿੰਦੀ ਵੱਲ ਨੂੰ ਪਾਣੀ ਉਪਰ ਨੂੰ ਸੁੱਟਣਾ ਸ਼ੁਰੂ ਕੀਤਾ ਤਾਂ ਬਿੱਪਰਵਾਦੀ ਬ੍ਰਾਹਮਣਾਂ ਇਤਰਾਜ਼ ਉਠਾਇਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਥੋਂ ਸੁੱਟਿਆ ਪਾਣੀ ਕਰਤਾਰਪੁਰ (ਅੱਜ ਕਲ੍ਹ ਪਾਕਿਸਤਾਨ ਵਿੱਚ) ਤੁਹਾਡੇ ਖੇਤਾਂ ਨੂੰ ਕਿਵੇਂ ਪਹੁੰਚ ਸਕਦਾ ਹੈ ਤਾਂ ਸਹਿਜ ਸੁਭਾਅ ਹੀ ਜਵਾਬ ਦਿੱਤਾ ਕਿ ਜਿਵੇਂ ਕਰੋੜਾਂ ਮੀਲ ਇਥੋਂ ਸੂਰਜ ਤੇ ਤੁਹਾਡਾ ਪਾਣੀ ਪਹੁੰਚ ਜਾਂਦਾ ਹੈ ? ਨਾਹੀ ਪਿੱਤਰਾਂ ਨੂੰ ਇੰਝ ਦਾਨ ਦੇਣ ਨਾਲ ਜਾਂ ਪਾਣੀ ਪਹੁੰਚਾਉਣ ਨਾਲ ਕੁੱਝ ਨਹੀਂ ਹੋਣਾ ।

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥1॥

ਵੀਰ ਜੀ, ਤਰਕ ਜਾਂ ਦਲੀਲ ਦੇਣੀ ਜਾਂ ਲੈਣੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂਆਂ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਫਰੀਦ ਜੀ ਦੀ ਬਾਣੀ ਪੜ੍ਹਿਆ ਕਰੋ ਤਾਂ ਸਹਿਜੇ ਹੀ ਗਿਆਨ ਹੋ ਜਾਏਗਾ ।

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥

ਭਗਤ ਕਬੀਰ ਜੀ ਕਹਿੰਦੇ ਹਨ ਕਿ ਐਹ ਬ੍ਰਾਹਮਣ ਜੀ, ਜੇ ਤੂੰ ਆਪਣੇ ਆਪ ਨੂੰ ਉਚ ਜਾਤੀ ਸਮਝਦਾ ਹੈ ਤਾਂ ਦੱਸ ਤੂੰ ਕਿਸੇ ਵੱਖਰੇ ਰਸਤੇ ਆਇਆਂ ? ਜਾਂ ਤੇਰੇ ਸਰੀਰ ਵਿੱਚ ਲਹੂ ਦੀ ਜਗ੍ਹਾ ਦੁੱਧ ਨਿਕਲਦਾ ਏ । ਇਹ ਇੱਕ ਧਰਮ ਦੀ ਤਰਕ ਹੈ । ਬਾਣੀ ਪੜ੍ਹਣ ਨਾਲ ਤਰਕ ਦਾ ਅਭਿਆਸ ਵੱਧਦਾ ਏ, ਪਾਠਕ ਜੀ, ਅਸੀਂ ਇਸ ਧਰਮ ਦੀ ਤਰਕ ਦੇ ਪੁਜਾਰੀ ਹਾਂ ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥

ਐਹ ਪਾਂਡੇ (ਪੰਡਿਤ ਨਹੀਂ) ਹੈਗਾ ਤਾਂ ਪਾ ਦੇ । ਇਹ ਤਰਕ ਹੈ ।

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥4॥3॥

ਇੱਕ ਘਰ ’ਚ ਕਿੱਦਾਂ ਰਹਿਣਾ, ਇੱਕ ਗ੍ਰੰਥ ’ਚ ਕਿੱਦਾਂ ਬਹਿਣਾ, ਇੱਕ ਨਗਰੀ ’ਚ ਕਿੱਦਾਂ ਰਹਿਣਾ, ਇੱਕ ਪੰਗਤ ’ਚ ਕਿੱਦਾਂ ਛਕਣਾ ! ਲੋਕ ਤੇ ਪ੍ਰਲੋਕ ਦੇ ਸਫਰ ਨੂੰ ਤਹਿ ਕਿੱਦਾਂ ਕਰਨਾ ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥1॥

ਬਸ ਵੀਰ ਜੀ, ਹਊਮੈ, ਹੰਕਾਰ, ਹੰਗਤਾ, ਦਵੈਸ਼ - ਭਾਵ ਨੂੰ ਮਾਰਨ ਦੇ ਨੁਖਸੇ ਦੀ ਤਰਕ ਨੂੰ ਕਿਤੇ ਇਕਾਗਰਤਾ ’ਚ ਬਹਿਕੇ ਵਿਚਾਰਿਓ ਜ਼ਰੂਰ । ਜਿਨ੍ਹਾਂ ਨਾਸਤਿਕ ਲੋਕਾਂ ਨੂੰ ਅਜੇ ਤਾਈਂ ਵੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ’ਚ ਇੱਕ ਸਮਾਨ ਅੰਤਰ ਬੈਠੇ ਵੱਖ - ਵੱਖ ਧਰਮਾਂ, ਜਾਤੀਆਂ, ਫਿਰਕਿਆਂ ਦੇ ਬੈਠੇ ਲੋਕ ਇੱਕ ਸਾਮਾਨ, ਰੱਬ, ਪ੍ਰਮਾਤਮਾ, ਈਸ਼ਵਰ, ਖੁਦਾ, ਅੱਲ੍ਹਾ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਨੂੰ ਇਨਸਾਨੀਅਤ ਦੀ ਵੀ ਕੋਈ ਸਮਝ ਨਹੀਂ ਪੈਣੀ । ਨਾਸਤਿਕਾਂ ਲਈ ਬਸ ਇਹੋ ਗੱਲਾਂ ਨੇ, ਸਾਡੇ ਤਬਕੇ, ਸਾਡੇ ਮਝਬ, ਸਾਡੇ ਸਾਥੀ ਕਿੱਥੇ ਜਾਣਗੇ, ਇਨ੍ਹਾਂ ਨੂੰ ਗੁਰੂ ਨਾਨਕ ਦੇ ਘਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬੈਠੇ ਵਧੀਆ ਸੋਚ ਦੇ ਹਾਣੀ ਬਰਾਬਰ ਬੈਠੇ ਨਜ਼ਰ ਨਹੀਂ ਆ ਰਹੇ । ਇਨ੍ਹਾਂ ਦੀ ਸਾਂਝੀਵਾਲਤਾ ਪਤਾ ਨਹੀਂ ਕਿਹਦੇ ਨਾਲ ਹੋਣੀ  ਆ !

ਵੀਰ ਪਾਠਕ ਜੀ, ਆਪ ਜੀ ਲਿਖਿਆ ਹੈ ਕਿ ‘ਜਦ ਕੋਈ ਵੀ ਧਾਰਮਿਕ ਜਨੂੰਨੀ ਆਪਣੇ ਧਰਮ ਦੇ ਪਿੱਛੇ ‘ਕੌਮ’ ਲਫ਼ਜ਼ ਜ਼ਬਰਦਸਤੀ, ਬਿਨ੍ਹਾਂ ਕੌਮ ਦੀ ਪਰਿਭਾਸ਼ਾ ਜਾਣੇ (ਪਰਿਭਾਸ਼ਾ: ਸੱਭਿਆਚਾਰ, ਬੋਲੀ, ਧਰਾਤਲ ਦੀ ਸਾਂਝ) ਨੱਥੀ ਕਰ ਦਿੰਦਾ ਹੈ ਤਾਂ ਆਪਣੀ ਅਕਲ ਦਾ ਜਲੂਸ ਖੁਦ ਹੀ ਕੱਢ ਬੈਠਦਾ ਹੈ । ਪੰਜਾਬ ਦੇ ਬਾਸ਼ਿੰਦਿਆਂ ਦੀ ਕੌਮ ਪੰਜਾਬੀਅਤ ਤੇ ਸਿਰਫ ਪੰਜਾਬੀਅਤ ਹੀ ਹੋ ਸਕਦੀ ਹੈ ਨਾ ਕਿ ਕਿਸੇ ਧਰਮ ਦਾ ਨਾਮ, ਪੂਰੇ ਸੰਸਾਰ ਤੇ ਇਸ ਤੱਥ ਨੂੰ ਪਰਖਣ ਲਈ ਨਜ਼ਰ ਦੌੜਾਈ ਜਾ ਸਕਦੀ ਹੈ । ਕਿਸੇ ਵੀ ਕੌਮ ਅੰਦਰ ਆਪਣੇ ਹਰੇਕ ਅੰਦਰੂਨੀ ਮਸਲੇ ਨੂੰ ਲੈ ਕੇ ਸਹਿਮਤੀ ਹੋਵੇ ਇਹ ਜ਼ਰੂਰੀ ਨਹੀਂ, ਇਹ ਮਸਲਾ ਤਦ ਹੋਰ ਵੀ ਉਲਝਣ ਭਰਿਆ ਹੋ ਜਾਂਦਾ ਹੈ ਜਦ ਕਿਸੇ ਧਰਾਤਲ ਤੇ ਧਰਮ ਦੇ ਨਾਲ - ਨਾਲ ਜਾਤ - ਪਾਤ ਦੇ ਵਖਰੇਵੇਂ ਹੋਂਦ ਵਿੱਚ   ਹੋਣ । ਇਹ ਵਖਰੇਵਾਂ ਜਦ ਕੋਈ ਧਰਮ ਫਿਰਕੂ (ਫਾਸ਼ੀਵਾਦੀ) ਰੁੱਖ ਅਖਤਿਆਰ ਕਰ ਲੈਂਦਾ ਹੈ ਕੌਮ ਦੇ ਸੰਕਲਪ ਤੇ ਭਾਰੂ ਵਿਰੋਧਤਾਈ ਦੇ ਰੂਪ ਵਿੱਚ ਉਭਰਕੇ ਸਾਹਮਣੇ ਆਉਂਦਾ ਹੈ ।’

ਵੀਰ ਜੀਓ, ਆਪ ਜੀ ਏਥੇ ਬਹੁਤ ਵੱਡਾ ਟੱਪਲਾ ਖਾ ਰਹੇ ਹੋ, ਜੋ ਤੁਹਾਡੀ ਵਿਚਾਰ ਨੂੰ ਸਿਰਫ ਤਾਂ ਸਿਰਫ ਇੱਕ ਨਾਸਤਿਕ ਹੀ ਸਿੱਧ ਕਰ ਸਕਦੀ ਹੈ ਕਿ ਮੈਂ ਤਾਂ ਧਰਮ ਦੇ ਖਿਲਾਫ ਹੀ ਲਿਖਣਾ ਹੈ । ਹੋਰ ਕੁੱਝ ਵੀ ਨਹੀਂ ।

‘ਕੌਮ’ ਕਿਵੇਂ ਮੰਨੀ ਜਾਂਦੀ ਹੈ ?

A nation may refer to a community of people who share a common language, culture, ethnicity, descent or history.


ਯੂਨਾਈਟਿਡ ਨੈਸ਼ਨ ਦੇ ਚਾਰਟਰ ਮੁਤਾਬਿਕ ਹਰੇਕ ਉਸ ਧਰਮ, ਫਿਰਕੇ ਕਬੀਲੇ ਨੂੰ ਆਪਣੀ ਕੌਮ ਪੇਸ਼ ਕਰਨ ਲਈ ਇਨ੍ਹਾਂ ਮੁੱਦਿਆਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਵੱਖਰੀ ਬੋਲੀ (ਗੁਰਮੁੱਖੀ), ਵੱਖਰਾ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਵੱਖਰਾ ਪਹਿਰਾਵਾ (ਖਾਲਸਈ ਬਾਣਾ), ਵੱਖਰਾ ਧਰਮ (ਸਿੱਖ), ਵੱਖਰੀ ਪਹਿਚਾਣ (ਸਾਬਤ ਸੂਰਤ), ਵੱਖਰਾ ਨਿਸ਼ਾਨ (ਕੇਸਰੀ ਨਿਸ਼ਾਨ ਸਾਹਿਬ) ਇਹ ਨਿਸ਼ਾਨੀਆਂ ਕਿਸੇ ‘ਕੌਮ’ ਨੂੰ ਇੱਕ ਪਹਿਚਾਣ ਦਾ ਨਾਮ ਦਿੰਦੀਆਂ ਹਨ ।

ਵੀਰ ਜੀ, ਕਿਸੇ ਸੂਬੇ ਜਾਂ ਸਟੇਟ ਦਾ ਧਰਾਤਲ ਮੈਦਾਨੀ, ਪਹਾੜੀ, ਜੰਗਲੀ ਜਾਂ ਵੈਰਾਨੀ ਤਾਂ ਹੋ ਸਕਦਾ ਹੈ, ਇਹਦੇ ਨਾਲ ਧਰਮ, ਨਸਲ ਜਾਂ ਕੌਮ ਨਾਲ ਕੋਈ ਸਬੰਧ ਨਹੀਂ ਹੁੰਦਾ । ਪੌਣ - ਪਾਣੀ, ਫਿਜ਼ਾ ਦਾ ਆਧਾਰ ਸਾਡੇ ਜੁੱਸਿਆਂ, ਸਰੀਰਾਂ, ਦਿਮਾਗਾਂ ਤੇ ਤਾਂ ਅਸਰ ਹੋਣਾ ਸੁਭਾਵਿਕ ਹੈ । ਜਿਵੇਂ ਮੰਨ ਲਓ ਵਿਦੇਸ਼ਾਂ ਵਿੱਚ ਜਿਹੜੀ ਪਨੀਰੀ ਜੰਮਦੀ ਹੈ, ਉਹਦੇ ਤੇ ਪੰਜਾਬ ਦੀ ਧਰਾਤਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਹਵਾ, ਪੌਣ - ਪਾਣੀ, ਮਾਹੌਲ, ਫਿਜ਼ਾ ਦਾ ਕੋਈ ਅਸਰ ਨਹੀਂ ਹੁੰਦਾ, ਅਗਰ ਉਹ ਬੱਚੇ ਸਿੱਖੀ ਸਰੂਪ ਧਾਰਨ ਕਰ ਲੈਂਦੇ ਹਨ, ਅੰਮ੍ਰਿਤ ਛੱਕਕੇ ਤਿਆਰ - ਬਰ - ਤਿਆਰ ਸਿੰਘ ਸਜ ਜਾਂਦੇ ਹਨ, ਸਿਰ ਤੇ ਦਸਤਾਰ ਸਜਾ ਲੈਂਦੇ ਹਨ ਤਾਂ ਹੁਣ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹ ਕਿਹੜੇ ਧਰਮ ਨਾਲ ਸਬੰਧਤ ਹਨ, ਸਮਝਣ ਵਾਲੇ ਝੱਟ ਸਮਝ ਜਾਂਦੇ ਹਨ ਕਿ ਇਹ ‘ਸਿੱਖ’ ਹਨ । ਪੰਜਾਬੀਅਤ ਨਾਲ ਕਿਸੇ ਦੀ ਪਹਿਚਾਣ ਨਹੀਂ ਹੁੰਦੀ । ਬਲਕਿ ਸਿੱਖ ਧਰਮ, ਸਿੱਖ ਕੌਮ ਨਾਲ ਹੁੰਦੀ ਹੈ । ਏਸੇ ਤਰ੍ਹਾਂ ਹੀ ਮੁਸਲਮਾਨ ਤੇ ਹਿੰਦੂਆਂ ਦੀ ਪਹਿਚਾਣ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਦਿਖ ਤੋਂ ਹੋ ਜਾਂਦੀ ਹੈ !

ਪੰਜਾਬੀ ਸੂਬਾ ਜਾਂ ਬਾਕੀ ਦੇ ਹੋਰ ਸੂਬੇ ਵੀ ਇਸੇ ਤਰ੍ਹਾਂ ਹੀ ਭਾਸ਼ਾ ਜਾਂ ਸਭਿਆਚਾਰ ਦੇ ਨਾਮ ਨਾਲ ਤਾਂ ਜਾਣੇ ਜਾ ਸਕਦੇ ਹਨ ਐਪਰ ਧਰਮ ਪੱਖੋਂ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕਦੀ, ਨਾ ਹੀ ‘ਕੌਮ’ ਪੱਖੋਂ ।

ਇੱਕ ਛੋਟੀ ਜਿਹੀ ਮਿਸਾਲ ਦੇਣੀ ਬਹੁਤ ਜ਼ਰੂਰੀ ਹੈ, ਜਿਵੇਂ ਅੱਧਾ ਪੰਜਾਬ ਤਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਅੱਧਾ ਪੰਜਾਬ ਭਾਰਤ ਵਿੱਚ ਰਹਿ ਗਿਆ । ਪਾਕਿਸਤਾਨ ਵਿੱਚ ਵਸਣ ਵਾਲੇ ਲੋਕ ‘ਮੁਸਲਮਾਨ’ ਹਨ ਅਤੇ ਬੋਲਦੇ ‘ਪੰਜਾਬੀ’ ਹਨ ਅਤੇ ਲਿੱਪੀ ‘ਉਰਦੂ’ ਵਰਤਦੇ ਹਨ, ‘ਕੌਮੀ’ ਤੌਰ ਤੇ ਉਹ ‘ਮੁਸਲਮਾਨ’ ਨਾਮ ਨਾਲ ਜਾਣੇ ਜਾਂਦੇ ਹਨ ।

ਸ੍ਰੀਮਾਨ ਪਾਠਕ ਜੀਓ, ਇਹ ਗਿਲ੍ਹਾ ਸਿੱਖਾਂ ਦਾ ਮੁੱਢ ਤੋਂ ਹੀ ਇਸ ਪੀੜਾ ਨੂੰ ਉਚੇੜਦਾ ਆਇਆ ਹੈ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਦੀ ਡੰਡਾਵਲੀ ਧਾਰਾ 25 ਬੀ (25 ਭ) ਮੁਤਾਬਿਕ ਸਿੱਖਾਂ ਨੂੰ ਇੱਕ ਜਰਾਇਮ ਪੇਸ਼ਾ ਲੋਕ ਤੇ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਹਿੱਸਾ ਮੰਨਿਆ ਹੈ । ਸਿੱਖ ਕੌਮ ਉਦੋਂ ਤੋਂ ਹੀ ‘ਸਿੱਖ ਇੱਕ ਵੱਖਰੀ ਕੌਮ ਹੈ’ ਦਾ ਨਾਹਰਾ ਮਾਰਦੀ ਆ ਰਹੀ ਹੈ । ਜਿਸ ਧਾਰਾ 25 ਦੀਆਂ ਕਾਪੀਆਂ ਸਾੜਣ ਲਈ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਰਗੇ ਵੀ ਮੋਰਚੇ ਲਾਉਂਦੇ ਰਹੇ ਹਨ ।

ਅੱਗੇ ਜਾ ਕੇ ਆਪ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਸਬੰਧ ਵਿੱਚ ਹੋਈ ‘ਸਿਆਸੀ ਸਰਗਰਮੀ’ ਦਾ ਖੁਲਾਸਾ ਕਰਦੇ ਹੋ, ਜੋ ਤਰੀਕਾਂ ਦੇ ਆਧਾਰ ਤੇ ਬਾਇਓਡਾਟਾ ਦੇ ਕੇ ਸਪੱਸ਼ਟ ਕਰ ਰਹੇ ਹੋ ਕਿ ‘ਅੱਜ ਕੋਈ ਵੀ ਖਾਲਿਸਤਾਨੀ ਲੀਡਰ ਪੰਜਾਬ ਵਿੱਚੋਂ ਇੱਕ ਵੀ ਸੀਟ ਜਿੱਤਣ ਦੀ ਹਾਲਤ ਵਿੱਚ ਨਹੀਂ, ਚੋਣ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ’

ਪਿਆਰੇ ਇਕਬਾਲ ਪਾਠਕ ਜੀ, ਫਿਰ ਤੁਹਾਨੂੰ ਤੇ ‘ਸੁਕੀਰਤ’ ਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਹੁਣ ਅਸੀਂ ਭਾਰਤ ਵਿੱਚ ਨਹੀਂ ਬਲਕਿ ‘ਖਾਲਿਸਤਾਨ’ ਵਿੱਚ ਰਹਿ ਰਹੇ ਹਾਂ । ਜਿੱਥੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਪਾਰਟੀ ਉਹ ਵੀ ਭਾਜਪਾਈਆਂ ਦੀ ਭਾਈਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ ਸੀ ਤੇ ਅਕਾਲੀ ਭਾਜਪਾ ਜਿੱਤ ਗਈ ਤੇ ਉਨ੍ਹਾਂ ਦੀ ਸ੍ਰਕਾਰ ਵੀ ਬਣ ਗਈ ਹੈ, ਹੁਣ ਕ੍ਰਿਪਾ ਕਰਕੇ ਆਪਣੇ ਪਾਠਕਾਂ ਨੂੰ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਨੂੰ ‘ਬਾਦਲਕਿਆਂ’ ਦੀ ਚਿੰਤਾ ਜਾਂ ‘ਖਾਲਿਸਤਾਨੀਆਂ’ ਤੋਂ ਡਰ ? ਆਖਿਰ ਕਿਉਂ ?

ਵੀਰ ਜੀ, ਇਹ ਤੁਹਾਨੂੰ ਕਿਸ ਵਹਿਮ ਪਾ ਦਿੱਤਾ ਕਿ ਅਗਰ ਸਿੱਖਾਂ ਦਾ ਰਾਜ ਆ ਗਿਆ ਤਾਂ ਸਭ ਹਿੰਦੂਆਂ ਜਾਂ ਹੋਰ ਵਰਗ ਦੇ ਲੋਕਾਂ ਨੂੰ ਇੱਥੋਂ ਕੱਢ ਦਿੱਤਾ ਜਾਵੇਗਾ ਜਾਂ ਉਨ੍ਹਾਂ ਨੂੰ ਜ਼ਬਰੀ ਸਿੱਖ ਬਣਾ ਲਿਆ ਜਾਵੇਗਾ । ਐਸਾ ਕਦੇ ਵੀ ਨਹੀਂ ਹੋਵੇਗਾ, ਇਹ ਮੇਰਾ ਵਿਸ਼ਵਾਸ਼ ਹੈ ।

ਜਿਹੜੇ ਮੇਰੇ ਵੀਰ ਜਾਂ ਪਾਠਕ ਇਹ ਸੋਚਦੇ ਹਨ ਕਿ ਅਸੀਂ ਬਾਹਰ ਬੈਠੇ ਫੋਕੇ ਨਾਹਰੇ ਮਾਰਦੇ ਹਾਂ ਜਾਂ ਮੌਤ ਦੇ ਡਰੋਂ ਲੁੱਕਕੇ ਇਥੇ ਵਿਦੇਸ਼ਾਂ ਵਿੱਚ ਬੈਠੇ ਹਾਂ । ਅਗਰ ਐਸਾ ਹੁੰਦਾ ਤਾਂ 1982 ਤੋਂ ਮੈਂ ਜਰਮਨ ਵਿੱਚ ਹਾਂ ਲੱਗਭੱਗ 30 ਸਾਲ ਹੋਣ ਜਾ ਰਹੇ ਨੇ, ਜਰਮਨ ਵਿੱਚ ਸਭ ਤੋਂ ਮੂਹਰੇ ਹੋ ਕੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ, ਸਿੱਖਾਂ ਨਾਲ ਹੋਈਆਂ ਵਧੀਕੀਆਂ ਦੇ ਖਿਲਾਫ ਕੋਈ ਐਸਾ ਮੁਜਾਹਿਰਾ, ਕਨਵੈਨਸ਼ਨ, ਸੈਮੀਨਾਰ ਜਾਂ ਹੋਰ ਇੱਕਤਰਤਾਵਾਂ, ਯੌਰਪੀਨ ਸ੍ਰਕਾਰਾਂ ਨੂੰ ਆਪਣਾ ਪੱਖ ਦੱਸਣ ਵਿੱਚ ਸ਼ਾਮਿਲ ਨਾ ਹੋਇਆ ਹੋਵਾਂ, ਇਹ ਹੋ ਨਹੀਂ ਸਕਦਾ । ਇੰਟਰਨੈਸ਼ਨਲ ਤੌਰ ਤੇ ਜਰਮਨੀ ਵਿੱਚ ਸਿੱਖ ਕਨਵੈਨਸ਼ਨਾਂ, ਜਿਹੜੀਆਂ ਜਰਮਨ ਅਖਬਾਰਾਂ, ਟੀਵੀ, ਰੇਡੀਓ ਆਦਿ ਨੇ ਨਸ਼ਰ ਹੁੰਦੀਆਂ ਦੀਆਂ ਲਿਖਤਾਂ ਜਾਂ ਤਸਵੀਰਾਂ ਦੀ ਜ਼ੁਬਾਨੀ ਤੁਸੀਂ ਹੁਣ ਵੀ ‘ਸਮੇਂ ਦੀ ਅਵਾਜ਼’ 'ਤੇ ਜਾ ਕੇ ਵਾਚ ਸਕਦੇ ਹੋ ।

ਜਦੋਂ ਖਾਲਿਸਤਾਨ ਹੋਂਦ ਵਿੱਚ ਆਵੇ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਆਧਾਰ ਹੋਵੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥3॥” ਉਹਦੀ ਰੂਪ ਰੇਖਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੋਚ ਵਰਗੀ ਹੋਵੇ, ਉਹ ਕਿਸੇ ਵੀ ਜ਼ਾਲਮ ਨੂੰ, ਕਿਸੇ ਵੀ ਜ਼ਾਬਰ ਨੂੰ ਕਿਸੇ ਦੂਜੇ ਦੇ ਧਰਮ ਦੀ ਵੀ ਰੱਖਿਆ ਕਰਨ ਲਈ, ਚਾਂਦਨੀ ਚੌਂਕ ਵਰਗੇ ਮੈਦਾਨ ਦੀ ਚੋਣ ਖੁੱਦ ਕਰੇ, ਦੂਜੇ ਦੇ ਧਰਮ ਲਈ ਆਪਾ ਕੁਰਬਾਨ ਕਰਨ ਲਈ, ਸੀਸ ਵਾਰ ਦੇਣੇ ਤੇ ਉਹਦੇ ਸਿੱਖ ਵੀ ਏਦਾਂ ਦੇ ਹੋਣ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਵਰਗੇ ਹੋਣ :-

    ਕਦੇ ਅਸਾਂ ਨੂੰ ਨਾਲ ਆਰਿਆਂ, ਚੀਰਿਆਂ ਵਾਂਗ ਸ਼ਤੀਰਾਂ ।
    ਕਦੇ ਅਸਾਂ ਨੂੰ ਵਿੱਚ ਦੇਗਾਂ ਦੇ, ਰਿੰਨ੍ਹਿਆਂ ਵਾਂਗ ਸੀ ਖੀਰਾਂ ।

        ਚਰਖੜ੍ਹੀਆਂ ਤੇ ਚਾੜ੍ਹ ਕਈਆਂ ਨੂੰ, ਪੀੜ੍ਹਿਆਂ ਵਿੱਚ ਸੀ ਕੋਹਲੂ ।
        ਸਿੱਖਾਂ ਦਾ ਇਤਿਹਾਸ ਗਵਾਹੀ, ਦੇ ਕੇ ਮੂਹੋਂ ਬੋਲੂ ।


            ਧੰਨ ਗੁਰੂ ਧੰਨ ਤੇਰੇ ਬੱਚੇ, ਮੌਤੋਂ ਮੂਲ ਨਾ ਡਰਦੇ ।
            ਸਿੱਖੀ ਸਿੱਦਕ ਨਿਭਾਵਣ ਖਾਤਰ, ਹਰ ਕੁਰਬਾਨੀ ਕਰਦੇ ।

                ‘ਗਿੱਲ’ ਤੇਰੇ ਦਰ ਕਰੇ ਅਰਜੋਈ, ਸਿੱਖੀ ਸਿੱਦਕ ਨਿਭਾਦੇ ।
                ਦੇਸ਼ ਆਜ਼ਾਦੀ ਖਾਤਰ ਮਰਨਾ, ਦਾਤਾ ਤੂੰ ਸਿਖਲਾਦੇ ।

(ਬੱਬਰ ਸਤਨਾਮ ਸਿੰਘ ਗਿੱਲ)

ਮੇਰੇ ਪਿਆਰੇ ਵੀਰ ਜੀ, ਇਹ ਕੋਈ ਭਾਵਕ ਗੱਲ ਨਹੀਂ, ਇਹਦੇ ਸਕੂਲ ਦੀ ਫੀਸ ਸਿਰਾਂ ਦੇ ਸੌਦੇ ਨੇ ।

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥

ਵਿਚਾਰੇ ਕਾਮਰੇਡਾਂ ਨੂੰ ਤਾਂ ਅਜੇ ਤੱਕ ਵੀ ਸਮਝ ਨਹੀਂ ਪੈ ਰਹੀ ਕਿ ‘ਕੌਮ’ ਕਿਸਨੂੰ ਕਹਿੰਦੇ ਹਨ । ਵੱਖਰੇ - ਵੱਖਰੇ ਧਾਰਮਿਕ ਅਕੀਦਿਆਂ ਨੂੰ ਮੰਨਣ ਵਾਲੇ ਲੋਕ ਆਪਣੀ ਸਟੇਟ ’ਚ ਮਿਲਕੇ ਰਹਿ ਸਕਦੇ ਹਨ । ਇੱਥੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ।

ਹਾਂ ਵੀਰ ਜੀ, ਕੁੱਝ ਗੱਲਾਂ ਦੀ ਸਾਂਝ ਹੋਰ ਤੁਹਾਡੇ ਨਾਲ ਜ਼ਰੂਰ ਪਾਉਣੀ ਹੈ । ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀ ਵਿਦਵਾਨ ਹੋ, ਤੁਸੀਂ ਲਿਖਾਰੀ ਹੋ, ਤੁਸੀਂ ਇੰਨਕਲਾਬੀ ਹੋ, ਤੁਹਾਡੀ ਸੋਚ ਰਜਵਾੜਿਆਂ ਦੇ ਵਿਹੜਿਆਂ ਨਾਲ ਖੈਹਣਾ ਚਾਹੁੰਦੀ ਹੈ ਐਪਰ ਬਹਿਣਾ ਪੁਆਂਦੀ ਚਾਹੁੰਦੇ ਹੋ । ਇੰਝ ਹੋ ਨਹੀਂ ਸਕਦਾ, ਸੰਘਰਸ਼ ਲੜਨੇ ਪੈਂਦੇ ਹਨ ।

ਵੀਰ ਪਾਠਕ ਜੀਓ, ਤੁਸੀਂ ਇੱਕ ਪਹਿਰੇ ’ਚ ਜਿਕਰ ਕੀਤਾ, ਪਿੱਛੇ ਜਿਹੇ ਇੱਕ ਨਕਸਲੀ ਆਗੂ ਮਾਰਿਆ ਗਿਆ, ਉਸਦੀ ਨਿੱਕੀ ਜਿਹੀ ਖਬਰ ਮਸਾਂ ਇੱਕ ਦਿਨ ਛਪੀ ਸੀ, ਐਡੇ - ਐਡੇ ਸੰਦੇਸ਼ ਤਾਂ ਦੂਰ ਦੀ ਗੱਲ ਆ । (ਗੋਲੀ ਮਾਰਨਾ, ਫਾਂਸੀ ਲਗਾ ਦੇਣਾ, ਕਿਸੇ ਨੂੰ ਭੁੱਖੇ ਰਹਿਕੇ ਮਰਨ ਲਈ ਮਜ਼ਬੂਰ ਕਰਨਾ ਇੱਕੋ ਗੱਲ ਹੈ ਤੇ ਅੰਕੜੇ ਹਨ ਕਿ ਦਸ ਹਜ਼ਾਰ ਬੱਚਾ ਰੋਜ਼ ਭੁੱਖ ਨਾਮ ਦੀ ‘ਫਾਂਸੀ’ ਤੇ ਟੰਗਿਆ ਜਾਂਦਾ ਹੈ, ਕਿਤੇ ਵੀ ਕੋਈ ਰੋਸ ਮਾਰਚ ਨਹੀਂ ਨਿਕਲਦਾ । ਇਹ ਮਨੁੱਖਤਾ ਦੀ ਦੁਹਾਈ ਦੇਣ ਵਾਲੇ ਰਾਸਟਰੀ ਹਿੰਦੂ ਪ੍ਰੀਸ਼ਦ ਵਾਲੇ ਜਾਂ ਹੋਰ ਧਰਮਾਂ ਵਾਲੇ ਵਿਰੋਧ ਤੇ ਕਿਉਂ ਨਹੀਂ ਉੱਤਰਦੇ ???

ਮੇਰੇ ਪਿਆਰੇ ਪਾਠਕ ਵੀਰੋ, ਜਦੋਂ ਕੋਈ ਲੇਖਕ ਜਾਂ ਵਿਦਵਾਨ ਆਪਣੀ ਵਜ਼ਨੀ ਗੱਲ ਨੂੰ ਕਰਨ ਦੀ ਵਜਾਏ ਅਹਿਮਕਾਂ ਵਾਂਗ ਜਾਂ ਕੁਪੱਤੀ ਦੇ ਮੇਹਣਿਆਂ ਤੇ ਉਤਰ ਆਵੇ ਤਾਂ ਦੱਸੋ ਕੀ ਲਿਖਿਆ ਜਾਏ ! ਕਿਸੇ ਗੱਲ ਨੂੰ ਕਲੀਅਰ ਕਰਨ ਲਈ ਵਿਸ਼ੇ ਨੂੰ ਜ਼ਰੂਰ ਖੋਹਲਣਾ ਪੈਂਦਾ ਹੈ । ਵਰਨਾ ਕਈ ਡੂੰਘਾਈ ਵਾਲੀਆਂ ਗੱਲਾਂ ਆਮ ਸਮਝ ਤੋਂ ਬਾਹਰ ਰਹਿ ਜਾਂਦੀਆਂ ਹਨ ।

ਗੱਲ ਉਪਰਲੇ ਪਹਿਰੇ ’ਚ ਇਕਬਾਲ ਪਾਠਕ ਜੀ ਲਿਖੀ ਹੈ ਕਿ ਇੱਕ ਨਕਸਲੀ ਆਗੂ ਨੂੰ ਪੁਲਿਸ ਨੇ ਮਾਰਿਆ ਸੀ ਤੇ ਉਹਦੀ ਖਬਰ ਬੜੀ ਛੋਟੀ ਜਿਹੀ ਤੇ ਇੱਕੋ ਦਿਨ ਹੀ ਛਪੀ ਸੀ । ਹੁਣ ਦੱਸੋ ਇਸਦਾ ਜਵਾਬਦੇਹ ‘ਮੀਡੀਏ’ ਨੇ ਹੋਣਾ ਹੈ ਜਾਂ ‘ਸਿੱਖ ਧਰਮ’ ਨੇ ਜਾਂ ‘ਖਾਲਿਸਤਾਨੀਆਂ’ ਨੇ ???

ਹਾਂ, ਸਾਨੂੰ ਅਫਸੋਸ ਹੈ ਕਿ ਜੋ ਪੁਲੀਸ ਬੇਕਸੂਰੇ ਲੋਕਾਂ ਤੇ ਇੰਝ ਜ਼ੁਲਮ ਕਰਦੀ ਹੈ, ਉਹਦੇ ਖਿਲਾਫ ਅਸੀਂ ਵੀ ਹਮੇਸ਼ਾਂ ਅਵਾਜ਼ ਉਠਾਉਂਦੇ ਹਾਂ ਅਤੇ ਇਹੋ ਹੀ ਦੁਨੀਆਂ ਭਰ ਨੂੰ ਕਹਿਣਾ ਚਾਹੁੰਦੇ ਹਾਂ । ਇਹੋ ਹੀ ਵਧੀਕੀਆਂ ਨੇ, ਜਿਹੜੀਆਂ ਸਾਨੂੰ ‘ਖਾਲਿਸਤਾਨ’ ਮੰਗਣ ਲਈ ਮਜ਼ਬੂਰ ਕਰਦੀਆਂ ਹਨ । ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਵਧੀਕੀਆਂ ਦੇ ਖਿਲਾਫ ਸਾਡੇ ਨਾਲ ਮਿਲਕੇ ਅਵਾਜ਼ ਉਠਾਓ । ਸਮਾਂ ਆਉਣ ਤੇ ਤੁਹਾਡੀਆਂ ਕੁਰਬਾਨੀਆਂ ਦਾ ਵੀ ਮੁੱਲ ਪਵੇਗਾ ।

ਅੱਜ ਕਲ੍ਹ ਦੇ ਲੇਖਕਾਂ ਦੇ ਵੀ ਬਲਿਹਾਰ ਜਾਈਏ, ਇਨ੍ਹਾਂ ਨੂੰ ਸਿਰਫ ਲਿਖਣਾ ਆਉਂਦਾ ਹੈ, ਉਹ ਵੀ ਜਿਵੇਂ ਕੋਈ ਦੂਜਾ ਲਿਖਾ ਰਿਹਾ ਹੋਵੇ ਤੇ ਇਹ ਸਿਰਫ ਵਰਕੇ ਹੀ ਕਾਲੇ ਕਰਦੇ ਹੋਣ ।

ਜਿਸ ਇਨਸਾਨ ਨੂੰ ਪੰਜਾਬ ’ਚ ਰਹਿੰਦਿਆਂ ਤੇ ਸਿੱਖ ਧਰਮ ਬਾਰੇ ਏਨੀ ਅਗਿਆਨਤਾ ਹੋਵੇ, ਉਹਨੂੰ ਇਹ ਵੀ ਨਾ ਪਤਾ ਹੋਵੇ ਕਿ ਅੱਜ ਤੋਂ 544 ਸਾਲ ਹੋਣ ਜਾ ਰਹੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸੱਚਾ ਸੌਦਾ ਕਰਕੇ ਪਾਕਿਸਤਾਨ ਵਿੱਚ ਚੂਹੜਕਾਣੇ ਦੇ ਕਸਬੇ ਵਿੱਚ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਸੱਚਾ ਸੌਦਾ ਕੀਤਾ ਦਾ, ਜੋ ਅੱਜ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਅਤੇ ਭਾਰਤ ਦੇ ਹਰੇਕ ਇਤਿਹਾਸਿਕ ਗੁਰਦੁਆਰਿਆਂ ਵਿੱਚ ਦਿਨ ਰਾਤ 24 ਘੰਟੇ ਗੁਰੂ ਕੇ ਲੰਗਰ ਅਮੀਰ - ਗਰੀਬ, ਊਚ - ਨੀਚ, ਛੂਤ - ਛਾਤ ਦੇ ਭਿੰਨ - ਭੇਦ ਤੋਂ ਬਿਨਾਂ ਹਰ ਕੋਈ ਇੱਕ ਪੰਗਤ ਵਿੱਚ ਬੈਠਕੇ ਪ੍ਰਸ਼ਾਦਾ ਛਕ ਸਕਦਾ ਹੈ । ਇਹ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਚੋਂ ਇੱਕ ਮਰਿਯਾਦਾ ਹੈ । ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ ।

ਇਹ ਲੇਖਕ ਸਾਨੂੰ ਸਿੱਧ ਕਰੇ, ਉਹ ਬੱਚੇ ਕਿੱਥੇ ਹਨ, ਕੌਣ ਉਨ੍ਹਾਂ ਨੂੰ ਭੁੱਖ ਨਾਮ ਦੀ ‘ਫਾਂਸੀ’ ਲਾਉਂਦਾ ਹੈ ? ਐਹੋ ਜਿਹੇ ਝੱਖ ਮਾਰਨੇ ਕਦਾਚਿਤ ਵੀ ਇੱਕ ਲੇਖਕ ਲਈ ਸ਼ੋਭਦੇ ਨਹੀਂ, ਜਿਹਦੇ ਨਾਲ ਦੁਨੀਆਂ ਭਰ ਵਿੱਚ ਇੱਕ ਐਹੋ ਜਿਹੀ ਨਫਰਤ ਫੈਲਾਈ ਜਾਵੇ । ਐਹੋ ਜਿਹੇ ਲੇਖਕ ਨੂੰ ਨਾਹੀ ਇਨ੍ਹਾਂ ਬੱਚਿਆਂ ਦੀ ਭੁੱਖਮਰੀ ਨਾਲ ਕੋਈ ਲੈਣ - ਦੇਣ ਹੈ ਅਤੇ ਨਾਹੀ ਇਨ੍ਹਾਂ ਮਾਸੂਮਾਂ ਲਈ ਭੁੱਖ ਨਾਮ ਦੀ ‘ਫਾਂਸੀ’ ਦਾ ਭੈਅ ਹੈ । ਹਾਂ ਇਨ੍ਹਾਂ ਦੇ ਮਨਾਂ ’ਚ ਸਿਰਫ ਇੱਕ ਸਿੱਖ ਨੂੰ ‘ਫਾਂਸੀ’ ਦੀ ਤੁਲਣਾ ਇੰਝ ਕਰਨ ਦਾ ਕੋਈ ਵਧੀਆ ਖੁਲਾਸਾ ਨਹੀਂ ਹੈ । ਲੋਕਾਂ ਨੂੰ ਉਕਸਾਉਣਾ ਅਤੇ ਇੱਕ ਦੂਜੇ ਦੇ ਖਿਲਾਫ ਇੰਝ ਨਫਰਤ ਭਰਨੀ ਇਹ ਕੋਈ ਕੌਮੀ ਸੇਵਾ ਨਹੀਂ ਹੈ । ਹਾਂ, ਅਗਰ ਕੋਈ ਕੌਮੀ ਤੌਰ ਤੇ ਜਾਂ ਸਮਾਜਿਕ ਤੌਰ ਤੇ, ਲੋਕ ਭਲਾਈ ਲਈ ਕੋਈ ਵੀ ਇਨਸਾਨ, ਕੋਈ ਕੁਰਬਾਨੀ ਕਰਦਾ ਹੈ ਤਾਂ ਲੋੜ ਨਹੀਂ ਪੈਂਦੀ ਕਿਸੇ ਨੂੰ ਕੁੱਝ ਵੀ ਕਹਿਣ ਦੀ, ਲੋਕ ਹਮੇਸ਼ਾਂ ਉਨ੍ਹਾਂ ਦਾ ਮਾਣ - ਸਤਿਕਾਰ ਅਤੇ ਉਨ੍ਹਾਂ ਦੀ ਕੁਰਬਾਨੀ ਦੀ ਕਦਰ ਕਰਦੇ ਹਨ ।

ਪਾਠਕ ਜੀ, ਤੁਹਾਡੇ ਵਾਂਗ ਸ਼ਬਦੀ ਉਲਝਣਾ ਪੈਦਾ ਕਰਕੇ ਰਾਜ ਭਾਗ ਲੈਣ ਦੇ ਅਭਿਲਾਸ਼ੀ ਹੋਣਾ ਸਿੱਖ ਧਰਮ ਦਾ ਨਿਸ਼ਾਨਾ ਨਹੀਂ ਹੈ ।

ਸਿੱਖ ਧਰਮ ਦੀ ਤਾਂ ਬਾਤ ਹੀ ਵੱਖਰੀ ਹੈ । ਸਿੱਖ ਤਾਂ ਹਮੇਸ਼ਾਂ ਸਰਬੱਤ ਦੇ ਭਲੇ, ਆਪਣੇ ਸ਼ਹੀਦਾਂ - ਮੁਰੀਦਾਂ ਨੂੰ ਰੋਜ਼ਾਨਾ ਪ੍ਰਤੀ ਦੀਆਂ ਅਰਦਾਸਾਂ ਵਿੱਚ ਹਮੇਸ਼ਾਂ ਯਾਦ ਕਰਦੇ ਹਨ :- “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ - ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ !”

ਏਥੇ ਹੀ ਬਸ ਨਹੀਂ ਏਸੇ ਤਰ੍ਹਾਂ ਹੀ ਔਰਤ ਜਾਤੀ ਨੂੰ ਬਰਾਬਰਤਾ ਦੀਆਂ ਕੁਰਬਾਨੀਆਂ ਦਾ ਸਨਮਾਨ ਬਰਾਬਰ ਦਿੰਦਿਆਂ :- “ਜਿਨ੍ਹਾਂ ਮਾਤਾਵਾਂ ਭੈਣਾਂ ਸਵਾ - ਸਵਾ ਮਣ ਦੇ ਪੀਸਣ ਪੀਸੇ, ਖੰਨੀ - ਖੰਨੀ ਰੋਟੀ ਤੇ ਗੁਜ਼ਾਰੇ ਕੀਤੇ, ਬੱਚਿਆਂ ਦੇ ਟੋਟੇ ਕਰਾਕੇ ਗਲਾਂ ਵਿੱਚ ਹਾਰ ਪਵਾਏ, ਬੱਚੇ ਨੇਜ਼ਿਆਂ ਤੇ ਟੰਗਵਾਏ, ਸਿੱਖੀ ਸਿੱਦਕ ਨਹੀਂ ਹਾਰਿਆ ।……ਬੋਲੋ ਜੀ ਵਾਹਿਗੁਰੂ ! ……… ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ॥”

ਇਹ ਪਹਿਰੇ ਇਸ ਲਈ ਲਿਖੇ ਹਨ, ਮੇਰੇ ਵੀਰ ਇਕਬਾਲ ਪਾਠਕ ਨੂੰ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਦੀ ਵੀ ਜਾਣਕਾਰੀ ਜ਼ਰੂਰ ਮਿਲੇ ਤਾਂਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਕਿਤੇ ਕੋਈ ਵਿਅੰਗ ਜਾਂ ਤਰਕ ਕਰਨੀ ਜਾਂ ਸਿੱਖਣੀ ਹੋਵੇ ਤਾਂ ਉਹਨੂੰ ਧਰਮ ਬਾਰੇ ਜਾਣਕਾਰੀ ਜ਼ਰੂਰ ਹੋਵੇ ।

ਜਦੋਂ ਅੱਜ ਵਿਦੇਸ਼ੀ ਵੀਰ ਪੰਜਾਬ ਤੋਂ ਆ ਕੇ ਦੱਸਦੇ ਹਨ ਜਾਂ ਉਨ੍ਹਾਂ ਨਾਲ ਜੋ ਵਾਪਰਦਾ ਹੈ, ਸਕਿਆਂ - ਸਨਬੰਧੀਆਂ, ਯਾਰਾਂ, ਦੋਸਤਾਂ, ਮਿੱਤਰਾਂ ਦਾ ਆਪਸੀ ਵਿਸ਼ਵਾਸ਼ ਉਠ ਜਾਣਾ, ਨੇਹ - ਪਿਆਰ ਜਾਂ ਆਪਸੀ ਸਾਂਝਾਂ ਦੀਆਂ ਦੂਰ ਦੀਆਂ ਗੱਲਾਂ ਕਹਿਕੇ ਜਦੋਂ ਆਪਣੇ ਦੁੱਖ ਰੋਂਦੇ ਹਨ ਤਾਂ ਕਾਲਜਾਂ ਫੱਟਣ ਨੂੰ ਆਉਂਦਾ ਹੈ । ਅਧਰਮਿਕਤਾ ਅਤੇ ਨਾਸਤਿਕਤਾ ਨੇ ਹੀ ਪੰਜਾਬ ਦੀ ਨੌਜਵਾਨ ਪਨੀਰੀ ਨੂੰ ਐਬਾਂ, ਆਜ਼ਾਸ਼ੀਆਂ, ਨਸ਼ਿਆਂ, ਵਿਸ਼ੇ - ਵਿਕਾਰਾਂ ਵਿੱਚ ਪਾ ਕੇ ਤਬਾਹ ਕਰ ਦਿੱਤਾ ਹੈ । ਮੈਂ ਉਨ੍ਹਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ, ਕਿਉਂ ? ਦੱਸੋ ਹੁਣ, ਧਰਮ ਇਨ੍ਹਾਂ ਬੁਰਾਈਆਂ ਤੋਂ ਵਰਜਦਾ ਨਹੀਂ ? ਜਿਨ੍ਹਾਂ ਲੋਕਾਂ ਜਾਂ ਲੇਖਕਾਂ ਨੂੰ ਧਰਮ ਦੇ ਨਾਮ ਤੋਂ ਹੀ ਜ਼ਹਿਰ ਚੜਦੀ ਹੈ, ਇਨ੍ਹਾਂ ਆਪਣਾ ਆਪ ਤਾਂ ਅੰਦਰੋਂ ਤਬਾਹ ਕਰ ਲਿਆ ਤੇ ਪੰਜਾਬ ਦੀ ਕਰੀਮ ਨੌਜਵਾਨ ਪਨੀਰੀ ਨੂੰ ਇਨ੍ਹਾਂ ਗੁਨਾਹਾਂ ਦੀ ਭੱਠੀ ਵਿੱਚ ਧੱਕਣ ਦੇ ਕਿਤੇ ਖੁੱਦ ਹੀ ਤਾਂ ਜੁੰਮੇਵਾਰ ਨਹੀਂ ? ਵੀਰ ਜੀ, ਇਹਨੂੰ ਡੂੰਘਾਈ ਨਾਲ ਸੋਚੋ, ਵਿਚਾਰੋ !

ਅਨੰਦਪੁਰ ਦਾ ਮਤਾ, ਜੋ ਸਿੱਖਾਂ ਵਲੋਂ ਪੰਜਾਬ ਦੇ ਹਿੱਤਾਂ ਲਈ ਉਲੀਕਿਆ ਗਿਆ, ਜਿਸਨੂੰ ਪੰਜਾਬੀਆਂ ਵਲੋਂ ਪੂਰਾ ਸਮਰਥਨ ਨਹੀਂ ਦਿੱਤਾ ਗਿਆ, ਹੁਣ ਇਹਨੂੰ ਗਹੁ ਨਾਲ ਵਿਚਾਰੀਏ ਕਿ ਪੰਜਾਬ ਨਾਲ ਧੋਖਾ ਜਾਂ ਬੇਈਮਾਨੀ ਕਿਸ ਕੀਤੀ ਹੈ ?

1.    ਹਿੰਦੂਆਂ ਦੇ ਚਾਰ ਧਾਰਮਿਕ ਅਸਥਾਨ (ਮੀਟ, ਸ਼ਰਾਬ, ਤੰਬਾਕੂ ਨਹੀਂ ਵਰਤ ਸਕਦੇ) ਪਵਿੱਤਰ ਸ਼ਹਿਰ ਐਲਾਨੇ ਗਏ ਹਨ, ਜਿਵੇਂ ਹਰਿਦੁਆਰ, ਰਿਸ਼ੀਕੇਸ਼, ਦੁਆਰਕਾ ਅਤੇ ਕਾਂਸ਼ੀ । ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ।

2.    ਪੰਜਾਬ ਵਿੱਚ ਪੈਦਾ ਹੋਣ ਵਾਲੀ ਕਣਕ ਅਤੇ ਝੋਨੇ ਦਾ ਮੁੱਲ ਪੰਜਾਬ ਸ੍ਰਕਾਰ ਹੀ ਤਹਿ ਕਰੇਗੀ, ਤਾਂ ਜੋ ਕੇਂਦਰ ਸ੍ਰਕਾਰ ਆਪਣੀ ਮਨਮਰਜ਼ੀ ਦੇ ਭਾਅ ਤੇ ਨਾ ਖਰੀਦ ਸਕੇ ।

3.    ਬੀ. ਏ. ਜਾਂ ਐਮ. ਏ. ਜਾਂ ਇਸ ਤੋਂ ਵੱਧ ਪੜ੍ਹਾਈ ਕਰਨ ਵਾਲੇ ਨੂੰ, ਜਿੰਨਾ ਚਿਰ ਉਸ ਨੂੰ ਨੌਕਰੀ ਨਹੀਂ ਮਿਲਦੀ, ਗੁਜ਼ਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਵਿੱਚ ਲੋਕਾਂ ਵਿੱਚ ਪੜ੍ਹਾਈ ਦਾ ਉਤਸ਼ਾਹ ਬਣੇ ।

4.    ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਬਹੁਤੇ ਹਿੰਦੂ ਧਰਮ ਨਾਲ ਸਬੰਧਤ ਹਨ, ਉਨ੍ਹਾਂ ਦੀ ਚੁੰਗੀ ਅਤੇ ਦੁਕਾਨਾਂ ਦੇ ਟੈਕਸ ਮਾਫ ਕੀਤਾ ਜਾਵੇ ।

5.    ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿੱਚ ਵਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਪਹਿਲ ਦੇ ਆਧਾਰ ਤੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ ।

6.    ਪੰਜਾਬ ਵਿੱਚ ਚੰਗੀ ਪੜ੍ਹਾਈ ਵਾਲਿਆਂ ਲਈ ਜ਼ਿਆਦਾ ਵਜ਼ੀਫੇ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਵੱਡੇ ਇਨਾਮ ਰੱਖੇ ਜਾਣ ।

7.    ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਇਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਰੋਕਿਆ ਜਾ ਸਕੇ ।

8.    ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ ।

9.    ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ ਤੋਂ ਥਾਣਿਆਂ ਵਿੱਚ ਨਹੀਂ ਰੱਖਿਆ ਜਾ ਸਕਦਾ ।

ਹਾਂ, ਹੁਣ ਦੱਸੋ, ਕੀ ਉਪ੍ਰੋਕਤ ਲਿਖੇ ਕੁੱਝ ਮਤੇ ਜੋ ਸਮੂਹ ਪੰਜਾਬੀਆਂ, ਗਰੀਬਾਂ, ਮਜ਼ਦੂਰਾਂ, ਕਾਮਰੇਡਾਂ ਦੇ ਮਿਹਨਤਕਸ਼ਾਂ ਨਾਲ ਸਬੰਧਤ ਨਹੀਂ ਹਨ ਜਾਂ ਸਨ ? ਪਿਆਰੇ ਲੇਖਕੋ ਹੁਣ ਦੱਸੋ, ਅਕ੍ਰਿਤਘਣਤਾ ਦੀ ਵੀ ਕੋਈ ਹੱਦ ਹੁੰਦੀ ਹੈ । ਅਗਰ ਸਾਨੂੰ ਅੱਜ ਸਾਂਝੀਵਾਲਤਾ, ਪੰਜਾਬੀਅਤ ਦੀਆਂ ਮੱਤਾਂ ਦੇਣ ਵਾਲੇ ਕਿਤੇ ਖੋਖਲੇ ਤੇ ਬੌਣੇ ਕਿਉਂ ਹੋ ਜਾਂਦੇ ਹਨ ? ਡੇੜ ਲੱਖ ਤੋਂ ਵੱਧ ਪੰਜਾਬ ਦੇ ਨੌਜਵਾਨਾਂ, ਜਿਨ੍ਹਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਧਰਮ ਯੁੱਧ ਮੋਰਚਾ ਲਾ ਕੇ ਪੰਜਾਬੀਅਤ ਨੂੰ ਖੁਸ਼ਹਾਲ ਵੇਖਣ ਦੀਆਂ ਆਸਾਂ ਲਾਈਆਂ ਸਨ, ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦੇ ਕੇ ਸਾਡੇ ਤੋਂ ਸਭ ਕੁੱਝ ਕੁਰਬਾਨ ਕਰ ਗਏ ਹੋਣ । ਜਿਹੜੇ ਲੋਕ ਅਜੇ ਵੀ ਆਪਣੀ ਅਕ੍ਰਿਤਘਣਤਾ ਦੀ ਰੱਟਣ ਤੋਂ ਬਾਜ਼ ਨਹੀਂ ਆਉਂਦੇ ਤਾਂ ਦੱਸੋ ਕਿਹੜੇ ਦੇਸ਼ ’ਚ ਰਹਿਣਾ, ਇਹ ਤੁਹਾਡੀ ਜ਼ਮੀਰ ਤੇ ਨਿਰਭਰ ਕਰਦਾ ਹੈ ਜਾਂ ਸੱਚ ਕਬੂਲ ਲਓ ਜਾਂ ਦੱਸੋ ਦੋਸ਼ੀ ਕੌਣ ?

ਗੋਲਡਨ ਟੈਂਪਲ ਤੇ ਅਟੈਕ ਤੇ ਲੱਡੂ ਕਿਉਂ ਵੰਡੇ ਗਏ ?

ਵੀਰ ਜੀ, ਤੁਸੀਂ ਲਿਖਿਆ ਹੈ ਕਿ ਇਹ ਲੱਡੂ ਪੰਜਾਬੀ ਹਿੰਦੂਆਂ ਵਲੋਂ ਭਿੰਡਰਾਂਵਾਲੇ ਦੇ ਮਰਨ ਤੇ ਵੰਡੇ ਗਏ ਨਾ ਕਿ ਹਰਿਮੰਦਰ ਸਾਹਿਬ ਤੇ ਅਟੈਕ ਕਾਰਨ, ਕਿਉਂਕਿ ‘ਹਰਿਮੰਦਰ ਸਾਹਿਬ’ ਦਾ ਜੇਕਰ ਉਹਨਾਂ ਦੇ ਮਨ ਵਿੱਚ ਸਤਿਕਾਰ ਨਾ ਵੀ ਹੋਵੇ ਤਾਂ ਵੀ ਨੇੜੇ ਵਸਦੇ ਹਿੰਦੂਆਂ ਦੀ ਰੋਜ਼ੀ ਰੋਟੀ ਦਾ ਸਾਧਨ ਹਨ ਦੁਕਾਨਾਂ ਜੋ ਆਉਣ ਵਾਲੇ ਸ਼ਰਧਾਲੂਆਂ / ਯਾਤਰੀਆਂ ਕਾਰਨ ਚਲਦੀਆਂ ਹਨ ਉਹ ਹਰਿਮੰਦਰ ਨੂੰ ਢਾਉਣ ਦੀ ਸੋਚ ਹੀ ਨਹੀਂ ਸੀ ਸਕਦੇ, ਪਰ ਇਹ ਸੱਚ ਹੈ ਕਿ ਲੱਡੂ ਵੰਡੇ ਗਏ, ਦੇਖਣਾ ਪਵੇਗਾ ਕਿ “ਮੈਂ 5000 ਹਿੰਦੂ ਵੱਢਾਂਗਾ” ਤੇ ਸਿੱਖਾਂ ਨੂੰ ਹਿੰਦੂਆਂ ਨੂੰ ਕਤਲ ਕਰ ਦੇਣ ਦੇ ਸੰਦੇਸ਼ ਦੇਣ ਵਾਲਾ (ਆਖਣ ਵਾਲਾ) ਇਸ ਹਮਲੇ ਵਿੱਚ ਮਾਰਿਆ ਗਿਆ ਸੀ, ਲੱਡੂ ਵੰਡਣਾ ਇੱਕ ਪ੍ਰਤੀਕਰਮ ਹੋ ਸਕਦਾ ਹੈ ……

ਕੀ ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸਿੱਖਾਂ ਵਲੋਂ ਮੰਗੇ ਜਾ ਰਹੇ ਹੱਕਾਂ ਦੇ ਸਬੰਧ ਵਿੱਚ ਕਿਹਾ ਸੀ ਕਿ ਅਗਰ ਸਿੱਖਾਂ ਨੇ ਆਪਣੀਆਂ ਮੰਗਾਂ ਮੰਗਣੀਆਂ ਬੰਦ ਨਾ ਕੀਤੀਆਂ ਤਾਂ ਪੰਜਾਬ ਤੋਂ ਬਾਹਰ ਵਸਦੇ ਸਿੱਖ ਨਤੀਜ਼ੇ ਭੁਗਤਣ ਲਈ ਤਿਆਰ ਰਹਿਣ । ਇਸਦੇ ਪ੍ਰਤੀਕਰਮ ਵਜੋਂ ਸੰਤ ਭਿੰਡਰਾਂਵਾਲਿਆਂ ਨੇ ਇਹ ਲਫਜ਼ ਕਹੇ ਸਨ ਕਿ ਅਗਰ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਕੋਈ ਨੁਕਸਾਨ ਹੋਇਆ ਤਾਂ “ਮੈਂ 5000 ਹਿੰਦੂ ਵੱਢਾਂਗਾ” । ਅਗਰ ਦੇਸ਼ ਦੀ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ਦੇੇ ਨਾਗਰਿਕਾਂ ਨੂੰ ਨਤੀਜੇ ਭੁਗਤਣ ਦੀਆਂ ਚਿਤਾਵਨੀਆਂ ਦੇਵੇ ਤਾਂ ਉਹ ‘ਦੇਸ਼ ਭਗਤ’ । ਸਿੱਖ ਪ੍ਰਤੀਕਰਮ ਵਜੋਂ ਜਵਾਬ ਦੇਣ, ਤਾਂ ਉਹ ‘ਅੱਤਵਾਦੀ’ । ਸਿੱਖਾਂ ਦੇ ਖਿਲਾਫ ਇਹ ਨਾਹਰੇ ਲਗਾਏ ਜਾਣ ਕਿ ‘ਇੱਕੀ ਦੁੱਕੀ ਰਹਿਣ ਨੀ ਦੇਣੀ, ਸਿਰ ਤੇ ਪੱਗੜੀ ਰਹਿਣ ਨੀ ਦੇਣੀ’, ‘ਕੱਛ ਕੜਾ ਕ੍ਰਿਪਾਨ, ਇਹਨੂੰ ਭੇਜੋ ਪਾਕਿਸਤਾਨ’, ‘ਜੋ ਹਮਸੇ ਟਕਰਾਏਗਾ, ਚੂਰ - ਚੂਰ ਹੋ ਜਾਏਗਾ’ ਤੇ ਇਹ ਨਾਹਰੇ ਲਗਾਉਣ ਵਾਲੇ ‘ਦੇਸ਼ ਭਗਤ’ । ਸਿੱਖ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾ ਦੇਣ ਤਾਂ ਇਹ ‘ਦੇਸ਼ ਧ੍ਰੋਹੀ’ ! ਇਕਬਾਲ ਜੀ, ‘ਇਸ ਅੱਖ ਵਿਚਲੇ ਟੀਰ ਬਾਰੇ ਕੋਈ ਕੀ ਆਖੇ ?’

ਮੈਂ ਹਿੰਦੂਆਂ ਦਾ ਵੈਰੀ ਨਹੀਂ - ਭਿੰਡਰਾਂਵਾਲਾ

ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ । ਵੈਰ ਹੁੰਦਾ, ਤਾਂ ਮੈਂ ਹਿੰਦੂਆਂ ਦੀ ਕੁੜੀ ਨਾ ਛੁਡਾ ਕੇ ਦਿੰਦਾ ਜਲਾਲਾਬਾਦ ਤੋਂ । ਹੁਕਮ ਚੰਦ ਹਿੰਦੂ ਦੀ ਲੜਕੀ, ਹਿੰਦੂ ਚੁੱਕ ਕੇ ਲੈ ਗਿਆ, ਜ਼ਬਰਦਸਤੀ ਨੌਜਵਾਨ ਮੁੰਡਾ । 10 ਹਜ਼ਾਰ ਦੇ ਇਕੱਠ ਵਿੱਚ ਸਟੇਜ ਤੇ ਆ ਕੇ ਚੀਕਾਂ ਮਾਰ ਕੇ ਰੋਇਆ, ਕਹਿੰਦਾ, ਸੰਤ ਜੀ, ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ । ਪੁਰਾਤਨ ਸਮੇਂ ਵਿੱਚ ਸਿੱਖ ਹਿੰਦੂਆਂ ਦਆਂ ਲੜਕੀਆਂ ਛੁਡਾਉਂਦੇ ਰਹੇ ਆ । ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ…… । ਜੇ ਮੇਰੇ ਚ ਵਿਤਕਰਾ ਹੁੰਦਾ, ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉਠ ਜਾਹ ਤੇ ਜੇ ਕੇ ਹਿੰਦੂਆਂ ਨੂੰ ਕਹਿ ਦੇ, ਪਰ ਨਹੀਂ, ਗੁਰੂ ਦੇ ਸਿੱਖ ਦਾ ਫਰਜ਼ ਆ :- ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥ ਮੈਂ ਇਹਦੇ ਤੇ ਚੱਲਿਆਂ । ਮੈਂ 12 ਵਜੇ ਬੋਲ ਰਿਹਾ ਸੀ ਸਟੇਜ ਤੋਂ ਜਲਾਲਾਬਾਦ, ਜਿਹੜਾ ਫਾਜ਼ਿਲਕਾ ਦੇ ਕੋਲ ਆ । ਉਹਨੂੰ ਕਿਹਾ 5 ਵਜਦੇ ਨੂੰ ਤੇਰੀ ਲੜਕੀ ਘਰ ਆ ਜਾਉ, ਜੇ ਤੇਰੀ ਗੱਲ ਠੀਕ ਹੋਈ ਤਾਂ । ਮਹਿੰਦਰ ਸਿੰਘ ਸਾਈਆਂ ਵਾਲੇ ਦੀ ਦਾਸ ਨੇ ਡਿਊਟੀ ਲਾਈ…… ਖਾਲਸਾ ਜੀ ਪੌਣੇ 5 ਵਜਦੇ ਨੂੰ ਉਹ ਲੜਕੀ ਲਿਆਕੇ ਹਿੰਦੂ ਦੇ ਘਰ ਦਿੱਤੀ ।

ਕੈਲਾਸ਼ ਚੰਦਰ ਕਰਿਆਨੇ ਦੀ ਦੁਕਾਨ ਵਾਲਾ ਇੱਥੇ, ਉਹਦੀ ਦੁਕਾਨ ਨੂੰ ਅੱਗ ਲੱਗ ਗਈ । ਕਰਿਆਨਾ ਯੂਨੀਅਨ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਨਾਂ ਲੈ ਦੇ, ਉਹਨੇ ਨਹੀਂ ਲਿਆ । ਦੋ ਸਿੱਖ ਤੇ ਇੱਕ ਉਹ ਹਿੰਦੂ, ਤਿੰਨੇ ਮੇਰੇ ਕਮਰੇ ਵਿੱਚ ਆਏ । ਕਹਿਣ ਲੱਗਾ ਜੀ ਮੇਰੀ ਦੁਕਾਨ ਸੜ ਗਈ ਆ । ਮੈਂ ਕਿਹਾ ਦੱਸ ਕੀ ਕਰਨਾ ? ਕਹਿੰਦਾ ਜੇ ਤੁਸੀਂ 100 ਕੁ ਰੁਪਈਆ ਦੇ ਦਿਉ ਤੇ ਮੈਨੂੰ ਬਹਾਨਾ ਮਿਲ ਜਾਊਗਾ, ਉਗਰਾਹੀ ਕਰਨ ਦਾ । ਉਹਨੂੰ 500 ਰੁਪਈਆ ਦਿੱਤਾ ।

ਰਮਾਇਣ ਨੂੰ ਲੱਗੀ ਅੱਗ ਕਪੂਰਥਲੇ, ਉਸ ਮੁਕੱਦਮੇ ਲਈ 5000 ਰੁਪਈਆ ਖਰਚਿਆ । ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ, ਰਾਹ ਰੋਕੋ ਪ੍ਰੋਗਰਾਮ ਵਿੱਚ, 10 ਹਜ਼ਾਰ ਪੰਥ ਨੇ ਦਿੱਤਾ ।

ਆਹ ਠਾਰਾ ਸਿੰਘ ਬੈਠਾ ਸੰਗਤ ਦੇ ਪਿੱਛੇ। ਵੱਡਾ ਡਾਕੂ ਸਾਡੇ ਚੋਂ ਇਹ ਸੀ ਜਥੇ ਚੋਂ । ਇਹਨੂੰ ਫੜ੍ਹਕੇ ਲੈ ਗਏ ਗਈ ਗੌਰਮਿੰਟ ਜੇਲ੍ਹ ਵਿੱਚ, ਕਹਿੰਦੀ ਸੀ ਬਦਮਾਸ਼ ਆ ਇਹ ਤੇ ਇਸ ਬਦਮਾਸ਼ ਨੇ ਕੰਮ ਕੀ ਕੀਤਾ ਉਥੇ ? ਇੱਕ ਗੁਰਦੁਆਰਾ ਬਣਾਇਆ ਗੁਰਦਾਸਪੁਰ ਜੇਲ੍ਹ ਵਿੱਚ ਅਤੇ ਇੱਕ ਮੰਦਰ ਬਣਾਇਆ । ਉਹ ਕਹਿੰਦੀ ਆ ਭਿੰਡਰਾਂਵਾਲਾ ਮੰਦਰ ਢਾਹੁੰਦਾ ਤੇ ਮੰਦਰਾਂ ਨੂੰ ਪਸੰਦ ਨਹੀਂ ਕਰਦਾ, ਢਾਹੁਣਾ ਚਾਹੁੰਦਾ, ਹਿੰਦੂਆਂ ਨੂੰ ਮਾਰਦਾ ਤੇ ਜਿਹੜਾ ਭਿੰਡਰਾਂਵਾਲਾ ਦੇ ਨਾਲ ਆ, ਜਿੰਮੇਵਾਰ ਸੱਜਣਾਂ ਚੋਂ, ਉਹ ਜਾ ਕੇ ਜੇਲ੍ਹ ਵਿੱਚ ਮੰਦਰ ਬਣਾਉਂਦੇ ਆ । ਇਹਦਾ ਅੰਦਾਜ਼ਾ ਹੁਣ ਤੁਸੀਂ ਆਪ ਲ ਲਿਉ ਕਿ ਮੈਂ ਮੰਦਰ ਢਾਹੁਣ ਦੇ ਹੱਕ ਵਿੱਚ ਆ ਜਾਂ ਰੱਖਣ ਦੇ ਹੱਕ ਵਿੱਚ ਆਂ । ਸਾਡੇ ਪਿਉ ਨੇ ਤੇ ਮੰਦਰਾਂ ਵਾਸਤੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਇਹ ਗੁਰਦੁਆਰਿਆਂ ਨੂੰ ਢਾਹੁਣ ਵਾਲਿਆਂ ਨੂੰ ਸਹਾਇਤਾ ਦਿੰਦੀ ਆ, ਦੇਹਧਾਰੀ ਪਾਖੰਡੀਆਂ ਨੂੰ ਤੇ ਉਲਟਾ ਦੋਸ਼ ਲਾਉਂਦੀ ਆ ਸਿੱਖਾਂ ਤੇ ਅਖੇ ਸਿੱਖ ਖਰਾਬ ਕਰਦੇ ਆ ।

ਵੀਰ ਇਕਬਾਲ ਪਾਠਕ ਜੀ, ਉਪ੍ਰੋਕਤ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਖੁੱਲ੍ਹੇਆਮ ਸਟੇਜਾਂ ਤੋਂ ਕਹੀਆਂ ਫਿਰ ਵੀ ਪਤਾ ਨਹੀਂ ਤੁਹਾਨੂੰ ਇਹ ਕਿਸ ਨੇ ਵਹਿਮ ਪਾ ਦਿੱਤਾ ਕਿ ਭਿੰਡਰਾਂਵਾਲਾ ਹਿੰਦੂਆਂ ਦਾ ਕੱਟੜ ਵੈਰੀ ਸੀ ਅਤੇ ਉਹ ਪੰਜਾਬ ਚੋਂ ਹਿੰਦੂਆਂ ਨੂੰ ਜ਼ਬਰੀ ਕੱਢਕੇ ‘ਖਾਲਿਸਤਾਨ’ ਸਿਰਫ ਸਿੱਖਾਂ ਲਈ ਹੀ ਬਣਾਉਣਾ ਚਾਹੁੰਦਾ ਸੀ ।

ਸਤਿਕਾਰਯੋਗ ਲੇਖਕ ਜੀ, ਜਰਾ ਗਹੁ ਨਾਲ ਸੋਚੋ ਇਹ ਪਲਾਨਿੰਗ ਜੂਨ 1984 ਦੇ ਅਟੈਕ ਤੋਂ ਪਹਿਲਾਂ ਤਿਆਰ ਹੋ ਚੁੱਕੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਨਾਲ ਕੀ ਕਰਨਾ ਹੈ ।

ਜੂਨ 1984 ਦਾ ਘੱਲੂਘਾਰਾ ਜਿਸਨੂੰ ‘ਬਲਿਯੂ ਸਟਾਰ ਓਪਰੇਸ਼ਨ (ਸਾਕਾ ਨੀਲਾ ਤਾਰਾ)’ ਨਾਲ ਜਾਣਿਆ ਜਾਂਦਾ ਹੈ, ਨੂੰ ਕਰਨ ਵਾਲੇ ਮਿਲਟਰੀ ਸੈਨਾ ਦੇ ਮੁਖੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਦੀ ਆਪਣੀ ਜ਼ੁਬਾਨੀ 1994 ’ਚ ਛਪੀ ਕਿਤਾਬ ‘ਭਲੁੲ ਸ਼ਟੳਰ ੌਪਰੳਟੋਿਨ - ਠਹੲ ਠਰੁੲ ਸ਼ਟੋਰੇ’ ਦੇ ਮੁੱਖਬੰਦ ਵਿੱਚ ਇੰਝ ਲਿਖਿਆ ਹੈ :-

ਮੇਰਾ ਜਨਮ 1934 ਵਿੱਚ ਹੋਇਆ । ਮੇਰਾ ਜਨਮ ਲਾਹੌਰ ਦਾ ਸੀ । ਮੇਰੇ ਦਾਦਾ ਜੀ ਅੰਗਰੇਜ਼ਾਂ ਦੇ ਰਾਜ ਵਿੱਚ ਸੀ. ਆਈ. ਡੀ. ਦੀ ਬ੍ਰਾਂਚ ਨਾਲ ਕੰਮ ਕਰਦੇ ਸਨ । ਉਨ੍ਹਾਂ ਨੇ 1915 ਵਿੱਚ ਕਰਤਾਰ ਸਿੰਘ ਸਰਾਭਾ ਦੇ 18 ਸਾਥੀਆਂ ਨੂੰ ਬੜੀ ਚਤੁਰਾਈ ਦੇ ਨਾਲ ਗ੍ਰਿਫਤਾਰ ਕਰਵਾਇਆ, ਜਿਸ ਬਦਲੇ ਅੰਗਰੇਜ਼ ਸ੍ਰਕਾਰ ਨੇ ਇਨਾਮ ਵਜੋਂ ਵੱਡੀ ਜਾਗੀਰ ਦਿੱਤੀ ਅਤੇ ਮੇਰੇ ਪਿਤਾ ਜੀ ਨੂੰ ਉਸ ਸਮੇਂ ਦੇ ਲਾਹੌਰ ਦੇ ਡੀ. ਸੀ. ਖਾਨ ਸਾਹਿਬ ਦੇ ਨਾਲ ਸ੍ਰਕਾਰੀ ਨੌਕਰੀ ਦਿੱਤੀ ਗਈ । ਮੇਰੇ ਪਿਤਾ ਜੀ ਨੇ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਨੌਕਰੀ ਸੀ. ਆਈ. ਡੀ. ਵਿੱਚ ਸ਼ੁਰੁੂ ਕੀਤੀ । ਉਹ ਹਮੇਸ਼ਾਂ ਆਪਣੀ ਸ੍ਰਕਾਰ ਦੇ ਪੂਰੇ ਵਫਾਦਾਰ ਰਹੇ ਅਤੇ ਉਨ੍ਹਾਂ ਨੇ
1927 ਵਿੱਚ 11 ਬੱਬਰਾਂ ਨੂੰ ਗ੍ਰਿਫਤਾਰ ਕਰਵਾਇਆ । ਮੇਰੇ ਪਿਤਾ ਜੀ ਸਿਰ ਤੇ ਮੌਤ ਦਾ ਕਫਨ ਬੰਨ੍ਹ ਕੇ ਪਹਿਲਾਂ ਬੱਬਰਾਂ ਦੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਅਤੇ ਮੌਕਾ ਮਿਲਦੇ ਹੀ ਜੇਕਰ ਰਾਹ ਜਾਂਦੇ ਉਨ੍ਹਾਂ ਨਾਲ ਇੱਕ ਜਾਂ ਦੋ ਬੱਬਰ ਹੁੰਦੇ ਤਾਂ ਬੱਬਰਾਂ ਵਲੋਂ ਦਿੱਤੀ ਪਿਸਤੌਲ ਨਾਲ ਹੀ ਉਨ੍ਹਾਂ ਨੂੰ ਅਗਲੇ ਜਹਾਨ ਤੋਰ ਦਿੰਦੇ ਜਾਂ ਚੋਰੀ - ਛਿਪੇ ਪੁਲਿਸ ਕੋਲ ਲੁਕੇ ਹੋਏ ਬੱਬਰਾਂ ਦੀ ਠਾਹਰ ਦੀ ਖਬਰ ਪਹੁੰਚਾ ਦਿੰਦੇ ।

ਇਸ ਤਰ੍ਹਾਂ ਕਈ ਬੱਬਰਾਂ ਦੇ ਮਰਨ ਜਾਂ ਪੁਲਿਸ ਕੋਲ ਫੜੇ ਜਾਣ ਦੀ ਖਬਰ ਨੇ ਬੱਬਰਾਂ ਵਿੱਚ ਘਬਰਾਹਟ ਪਾ ਦਿੱਤੀ । ਪਰ ਜਦੋਂ ਮੇਰੇ ਪਿਤਾ ਜੀ ਨੇ 11 ਬੱਬਰ ਫੜਾਏ ਤਾਂ ਮੇਰੇ ਪਿਤਾ ਜੀ ਦਾ ਰਾਜ ਖੁੱਲ੍ਹ ਗਿਆ । ਮੇਰੇ ਪਿਤਾ ਜੀ ਮੇਰੀ ਮਾਤਾ ਨੂੰ ਲੈ ਕੇ ਪਿਸ਼ਾਵਰ ਚਲੇ ਗਏ । ਇਧਰ ਬੱਬਰਾਂ ਨੇ ਮੇਰੇ ਦਾਦਾ ਜੀ ਦੇ ਦੋਵੇਂ ਪੈਰ ਅਤੇ ਹੱਥ ਵੱਢ ਦਿੱਤੇ ।

ਇਹ ਕਿੱਸਾ ਮੈਨੂੰ ਇਸ ਲਈ ਲਿਖਣਾ ਪਿਆ ਕਿ ਜਿਸ ਗੌਰਮਿੰਟ ਨਾਲ ਤੁਸੀਂ ਕੰਮ ਕਰ ਰਹੇ ਹੋ, ਉਸ ਨਾਲ ਪੂਰੀ ਵਫਾਦਾਰੀ ਨਿਭਾਉਣੀ ਹੀ ਤੁਹਾਡਾ ਪਹਿਲਾ ਫਰਜ਼ ਬਣਦਾ ਹੈ ।

(ਲੈਟ. ਜਨ. ਕੇ. ਐਸ. ਬਰਾੜ ਦੀ ਕਿਤਾਬ 'ਚੋਂ)

ਇਹ ਬੰਦਾ ਐਡੀ ਵੱਡੀ ਪੱਦਵੀ ਤੇ ਹੁੰਦਾ ਹੋਇਆ ਇਹ ਵੀ ਕਹਿੰਦਾ ਹੈ ਕਿ ‘ਜਿਸ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਜਿਨ੍ਹਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ, ਅਸਲ ਵਿੱਚ ਇਹ ਲੋਕ ਅੱਤਵਾਦੀ ਸਨ । ਉਹ ਗੋਰੇ ਭਾਰਤ ਵਿੱਚ ਸਿਰਫ ਆਪਣੀ ਗੌਰਮਿੰਟ ਚਲਾਉਂਦੇ ਸਨ, ਕਿਸੇ ਤੇ ਜ਼ੁਲਮ ਤਾਂ ਨਹੀਂ ਕਰਦੇ ਸਨ ।’

ਹੁਣ ਸੋਚੋ ਜ਼ਰਾ ! ਅੰਗਰੇਜ਼ਾਂ ਦੇ ਪਿੱਠੂ, ਸੂਹੀਏ, ਝੋਲੀ - ਚੁੱਕ, ਅੰਗਰੇਜ਼ਾਂ ਤੋਂ ਰੁਤਬੇ ਹਾਂਸਲ ਕਰਕੇ, ਜ਼ਮੀਨਾਂ, ਜ਼ੈਲਦਾਰੀਆਂ ਅਤੇ ਹੋਰ ਰੁਤਬੇ ਹਾਂਸਲ ਕਰਕੇ ਅਜ਼ਾਦੀ ਪ੍ਰਵਾਨਿਆਂ, ਦੇਸ਼ - ਭਗਤਾਂ, ਬੱਬਰ ਅਕਾਲੀਆਂ, ਗਦਰੀ ਯੋਧਿਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਹੋਰਾਂ ਦੇ ਸਾਥੀਆਂ ਨੂੰ ਮਰਵਾਉਣ ਵਾਲੇ ਗਦਾਰ, ਉਦੋਂ ਅੰਗਰੇਜ਼ਾਂ ਕੋਲੋਂ ਵੀ ਰੁਤਬੇ ਪਾਉਂਦੇ ਸੀ, ਅੱਜ ਜੂਨ 1984 ’ਚ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨ । ਜਨਰਲ ਓਡਵਾਇਰ ਵਲੋਂ 13 ਅਪ੍ਰੈਲ 1919 ’ਚ ਜਿਲ੍ਹਿਆ ਵਾਲੇ ਬਾਗ ’ਚ ਅਟੈਕ ਕਰਕੇ ਬੇਗੁਨਾਹ ਲੋਕਾਂ ਨੂੰ ਮਾਰਨ ਵਾਲੇ ਅੰਗਰੇਜ਼ਾਂ ਦੇ ਝੋਲੀ - ਚੁੱਕ ਸਿੱਖਾਂ ਨੂੰ ਖਮਿਆਯਾ ਕਿਵੇਂ ਮੋੜਦੇ ਹਨ ?

…… ਵਿਰੋਧੀ ਪਾਰਟੀ ਦਾ ਆਰ. ਐਸ. ਐਸ. ਨਾਲ ਸਮਰਥਨ ਹੋਣ ਕਰਕੇ ਇੰਦਰਾ ਗਾਂਧੀ ਲਈ ਮੁਸ਼ਕਿਲ ਬਣਦੀ ਜਾ ਰਹੀ ਸੀ । ਆਰ. ਐਸ. ਐਸ. ਦੱਖਣੀ ਰਾਜਾਂ ਵਿੱਚ ਭਿੰਡਰਾਂਵਾਲੇ ਨੂੰ ਹਰੇਕ ਸਿੱਖ ਦੇ ਗਲ੍ਹ ਕਿਰਪਾਨ ਪੁਆ ਕੇ ਹਿੰਦੂਆਂ ਲਈ ਖਤਰਾ ਪੈਦਾ ਕਰਨ ਦੀ ਸਥਿਤੀ ਦਾ ਪ੍ਰਚਾਰ ਕਰ ਰਹੀ ਸੀ । ਸਾਨੂੰ ਵੈਦਿਆ ਜੀ ਵਲੋਂ ਇੱਕ ਜੂਨ ਨੂੰ ਹਮਲੇ ਦੀ ਤਰਜੀਹ ਦਿੱਤੀ ਗਈ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੋਣ ਕਰਕੇ ਵੱਡੀ ਗਿਣਤੀ ਵਿੱਚ ਲੋਕ ਆਉਣੇ ਸਨ ।

ਸੋ ਸਿੱਖਾਂ ਨੂੰ ਐਸਾ ਸਬਕ ਸਿਖਾਇਆ ਜਾਵੇ ਤਾਂ ਜੁ ਅੱਗੇ ਤੋਂ ਬਾਗੀ ਨਾ ਹੋ ਸਕਣ । ਸਾਨੂੰ ਹੇਠ ਲਿਖੀਆਂ ਹਦਾਇਤਾਂ ਦਿੱਤੀਆਂ ਗਈਆਂ :-

01.    ਵੱਧ ਤੋਂ ਵੱਧ ਫੌਜੀ ਬਲ ਪ੍ਰਯੋਗ ਕਰਨਾ ।

02.    ਕਿਸੇ ਵੀ ਯਾਤਰੂ ਨੂੰ ਬਾਹਰ ਨਾ ਆਉਣ ਦੇਣਾ ।

03.    ਯਾਤਰੂਆਂ ਨੂੰ ਗੋਲੀ ਨਾ ਮਾਰੀ ਜਾਵੇ, ਪਿਆਸਾ ਰੱਖਿਆ ਜਾਵੇ ।

04.    ਕੋਈ ਵੀ ਫੌਜੀ ਜਵਾਨ ਬੇਝਿਜਕ, ਬੇਕਿਰਕ ਹੋ ਕੇ ਇਮਾਰਤ ਦੇ ਕਿਸੇ ਵੀ ਪਾਸੇ ਹਮਲਾ ਕਰ ਸਕਦਾ ਹੈ, ਚਾਹੇ ਉਹ ਹਰਿਮੰਦਰ ਸਾਹਿਬ ਹੋਵੇ ।

05.    ਕਿਸੇ ਵੀ ਫੌਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ ।

06.    ਕੋਈ ਵੀ ਹਥਿਆਰਬੰਦ ਲਾਸ਼ ਹੋਵੇ, ਪਹਿਲਾਂ ਉਸ ਲਾਸ਼ ਤੇ 2 ਗੋਲੀਆਂ ਮਾਰੀਆਂ ਜਾਣ, ਫੇਰ ਉਸ ਲਾਸ਼ ਕੋਲ ਜਾਇਆ ਜਾਵੇ ।

07.    ਪਹਿਲੇ ਦੋ ਘੰਟਿਆਂ ਵਿੱਚ ਫੌਜ ਸਾਰੇ ਅਕਾਲ ਤਖਤ ਨੂੰ ਘੇਰ ਲਵੇਗੀ, ਅਗਲੇ 5 ਘੰਟਿਆਂ ਵਿੱਚ ਸਾਰੇ ਅਕਾਲ ਤਖਤ ਤੇ ਕਬਜ਼ਾ ਕਰ ਲਵੇਗੀ ।

08.    ਭਿੰਡਰਾਂਵਾਲੇ ਨੂੰ ਜਿਉਂਦਾ ਫੜ੍ਹਕੇ ਸਪੈਸ਼ਲ ਜਹਾਜ਼ ਰਾਹੀਂ ਸ੍ਰੀਮਤੀ ਇੰਦਰਾ ਗਾਂਧੀ ਕੋਲ ਪੇਸ਼ ਕੀਤਾ ਜਾਵੇ ।

09.    ਅਗਰ ਕੋਈ ਖਾੜਕੂ ਕਾਨੂੰਨ ਦੀ ਸ਼ਰਨ ਵਿੱਚ ਆਉਣਾ ਚਾਹੇ ਤਾਂ ਜ਼ਖਮੀ ਕਰ ਕੇ, ਗ੍ਰਿਫਤਾਰ ਕੀਤਾ ਜਾਵੇ ।

10.    ਅਗਰ ਕੋਈ ਫੌਜੀ ਜਵਾਨ ਕਿਸੇ ਔਰਤ ਦੀ ਬੇਇੱਜ਼ਤੀ ਕਰ ਦੇਵੇ ਤਾਂ ਕੋਈ ਸਜਾ ਨਾ ਦਿੱਤੀ ਜਾਵੇ ।

1 ਜੂਨ ਸਵੇਰੇ 3 ਵਜੇ ਮੇਰਾ ਨਾਇਬ ਬ੍ਰਿਗੇਡੀਅਰ ਐਨ. ਕੇ. ਨਿੱਕੀ ਤਲਵਾੜ ਮੇਰੇ ਮੁਖੀ ਅਫਸਰਾਂ ਨਾਲ ਮੇਰੇ ਕੋਲ ਪਹੁੰਚਿਆ । ਸਾਰੇ ਪੰਜਾਬ ਨੂੰ ਫੌਜੀ ਛਾਉਣੀ ਵਿੱਚ ਬਦਲ ਦਿੱਤਾ ਗਿਆ । 6 ਲੱਖ ਫੌਜ ਸਾਰੇ ਪੰਜਾਬ ਵਿੱਚ ਲਗਾਈ ਗਈ ਅਤੇ 1 ਲੱਖ 33 ਹਜ਼ਾਰ ਫੌਜੀ ਜਵਾਨ ਬਲਿਊ ਸਟਾਰ ਲਈ ਰੱਖੇ ਗਏ ਅਤੇ ਸਪੈਸ਼ਲ 2 ਲੱਖ ਫੌਜੀ ਜਵਾਨ ਹਰਿਮੰਦਰ ਸਾਹਿਬ ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਰੱਖੇ ਗਏ । ਪੰਜਾਬ ਨੂੰ ਸਾਰੀ ਦੁਨੀਆਂ ਨਾਲੋਂ ਤੋੜ ਦਿੱਤਾ ਗਿਆ ਅਤੇ ਅਸੀਂ ਹਰਿਮੰਦਰ ਸਾਹਿਬ ਤੋਂ 5 ਕਿਲੋਮੀਟਰ ਦੂਰ ਆਪਣਾ ਦਫਤਰ ਬਣਾਇਆ, ਜਿੱਥੇ ਮੈਂ 10 ਦਿਨ ਰਿਹਾ ।

(ਲੈਟ. ਜਨ. ਕੇ. ਐਸ. ਬਰਾੜ ਦੀ ਕਿਤਾਬ 'ਚੋਂ)

ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਦੇਸ਼ ਦੀ ਫੌਜ ਦਾ ਕਮਾਂਡਰ ਆਰਡਰ ਦੇਵੇ ਕਿ ਕੋਈ ਵੀ ਫੌਜੀ ਬੇਝਿਜਕ, ਬੇਕਿਰਕ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਤਬਾਹ ਕਰ ਦੇਵੇ । ਹਾਂ ਬਈ ਵੀਰੋ ਪਾਠਕੋ. ਵਿਦਵਾਨੋਂ, ਬੁਧੀਜੀਵੀਓ ਜੇ ਤਾਂ ਸੱਚਮੁੱਚ ਤੁਹਾਡੇ ਅੰਦਰ ਕੋਈ ਇਨਸਾਨੀਅਤ ਲਈ ਹਮਦਰਦੀ ਹੈ ਤਾਂ ਦੱਸੋ …… ! ਸਿੱਖ ਬਚਣਗੇ ? ਕਿੱਦਾਂ ? ਕਈ ਵੀਰ ਪੁੱਛਦੇ ਨੇ ਸਾਥੋਂ ਖਾਲਿਸਤਾਨ ਦੀਆਂ ਹੱਦਾਂ ਬੰਨ੍ਹੇ ਨਹੀਂ ਦੱਸਦੇ । ਹੁਣ ਤੁਸੀਂ ਦੱਸੋ ਗੁਲਾਮੀ ਕੀ ਹੁੰਦੀ ਹੈ ?

ਉਪ੍ਰੋਕਤ ਲਿਖੇ ਗਏ ਪੁਆਇੰਟ, ਫੌਜ ਮੁੱਖੀ ਜਨਰਲ ਵੈਦਿਆ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵਲੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਪਹਿਲੀ ਜੂਨ 1984 ਦਾ ਦਿਨ ਇਸ ਲਈ ਚੁਣਿਆ ਗਿਆ ਜਾਂ ਮਿੱਥਿਆ ਗਿਆ ਕਿਉਂਕਿ ਉਸ ਦਿਨ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀ । ਵੱਧ ਤੋਂ ਵੱਧ ਗਿਣਤੀ ਵਿੱਚ ਸਿੱਖ ਸੰਗਤਾਂ ਏਥੇ  ਆਉਣਗੀਆਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ, ਤਬਾਹ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ, ਬਰਬਾਦ ਕਰ ਦਿੱਤਾ ਜਾਵੇ, ਨਿਰਾ ਗੋਲੀ ਨਾਲ ਹੀ ਨਹੀਂ ਪਾਣੀ ਤੋਂ ਪਿਆਸੇ ਰੱਖ - ਰੱਖ ਮਾਰਿਆ ਜਾਵੇ ।

ਅੰਦਰ ਬੈਠੇ 40 / 50 ਅੱਤਵਾਦੀਆਂ ਨੂੰ ਫੜਣਾ ਹੈ । ਵਿਦੇਸ਼ਾਂ ਵਿੱਚ ਕਈ ਐਸੀਆਂ ਕਾਰਬਾਈਆਂ ਨੂੰ ਕਰਦਿਆਂ ਟੀਵੀ ’ਚ ਵੇਖਣ ਦਾ ਮੌਕਾ ਮਿਲਦਾ ਹੈ, ਸ੍ਰਕਾਰਾਂ, ਫੌਜਾਂ ਜਾਂ ਪੁਲੀਸ ਵਾਲੇ ਪਹਿਲਾਂ ਲੋਕਾਂ ਨੂੰ ਬਚਾਉਣ ਲਈ ਉਸ ਏਰੀਏ ਨੂੰ ਖਾਲੀ ਕਰਵਾਉਂਦੇ ਹਨ, ਫਸੇ ਹੋਏ ਲੋਕਾਂ ਨੂੰ ਬਾਹਰ ਕੱਢਦੇ ਹਨ ਤੇ ਸੋਚਦੇ ਹਨ ਘੱਟ ਤੋਂ ਘੱਟ ਨੁਕਸਾਨ ਹੋਵੇ । ਏਥੇ ਭਾਰਤੀ ਕਮਾਂਡਰ ਇਹ ਕਹਿੰਦੇ ਹਨ ਕਿ ਪਹਿਲਾਂ ਸਾਰਿਆਂ ਨੂੰ ਇਕੱਠੇ ਹੋਣ ਦਿਓ ਤੇ ਫਿਰ ਉਨ੍ਹਾਂ ਨੂੰ ਮਾਰੋ । ਜੇ ਕੋਈ ਚਾਹਵੇ ਵੀ ਤਾਂ ਉਹਨੂੰ ਬਾਹਰ ਨਾ ਆਉਣ ਦਿੱਤਾ ਜਾਵੇ । ਹੁਣ ਕਰੋ ਨਿਆਂ ?

ਵੀਰ ਇਕਬਾਲ ਪਾਠਕ ਜੀ, ਤੁਹਾਡੀ ਖਾਲਿਸਤਾਨੀ ਨਫਰਤ ਨੇ ਐਨੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਲੱਗਦਾ ਹੈ ਕਿ ਭਾਵੇਂ ਮੈਂ ਇਕੱਲਾ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਨਾ ਵੀ ਹੋਵਾਂ, ਫਿਰ ਵੀ ਮੈਂ ਆਪਣੇ ਪਾਠਕਾਂ ਨੂੰ ਉਨ੍ਹਾਂ ਖਾਲਿਸਤਾਨੀ ਵੀਰਾਂ ਯੋਧਿਆਂ, ਜੁਝਾਰੂਆਂ, ਜਿਨ੍ਹਾਂ ਨੂੰ ਸਮੇਂ ਦੀ ਸ੍ਰਕਾਰ ਅਤੇ ਵਿਕਾਊ ਕਲਮਾਂ ਅੱਤਵਾਦੀ - ਵੱਖਵਾਦੀ ਕਹਿਕੇ ਭੰਡਣ ਦੀ ਕੋਸ਼ਿਸ਼ ਕੀਤੀ ਅਤੇ ਕਰ ਰਹੀਆਂ ਦਾ ਅਸਲੀ ਸੱਚ ਲੋਕਾਂ ਦੇ ਸਾਹਮਣੇ ਰੱਖ ਸਕਾਂ, ਜਿਨ੍ਹਾਂ ਨੂੰ ਸਮੇਂ ਦੀ ਸ੍ਰਕਾਰ ਨੇ ਚੁਣ - ਚੁਣ, ਜੇਲ੍ਹਾਂ ਚੋਂ ਕੱਢ - ਕੱਢ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰਿਆ ਦੀ ਗਿਣਤੀ ਸੈਂਕੜਿਆਂ ’ਚ ਨਹੀਂ ਬਲਕਿ ਹਜ਼ਾਰਾਂ ’ਚ ਹੈ, ਦਾ ਸੱਚ ਦੁਨੀਆਂ ਭਰ ਦੀਆਂ ਸ੍ਰਕਾਰਾਂ ਨੂੰ ਵੀ ਦੱਸ ਸਕਾਂ ।

ਵੀਰ ਪਾਠਕ ਜੀ ਨੇ ਮੈਨੂੰ ਸੱਦਾ ਦੇਣਾ ਚਾਹਿਆ ਹੈ ਕਿ ਮੈਂ ਪੰਜਾਬ ਆਵਾਂ ਤੇ ਇੱਥੇ ਆਣਕੇ ਪਲਾਨਿੰਗ ਕਰਾਂ । ਇਹ ਸੱਦਾ ਮੇਰੇ ਸਿਰ ਮੱਥੇ ਹੈ । ਅੱਜ ਜਿਹੜਾ ਤੁਸੀਂ ਮੇਹਣਾ ਜਾਂ ਤਰਕ ਨਾਲ ਇਹ ਸੱਦੇ ਦਿੰਦੇ ਹੋ, ਇਸੇ ਕਰਕੇ ਹੀ ਮੈਂ ਜਰਮਨ ਪਾਸਪੋਰਟ ਨਹੀਂ ਸੀ ਲਿਆ ਕਿ ਜਦੋਂ ਵੀ ਕੋਈ ਖਾਲਿਸਤਾਨੀ ਲਹਿਰ ਨੂੰ ਬਦਨਾਮ ਕਰਨ ਦੀ ਗੱਲ ਕਰਦਾ ਹੈ ਤਾਂ ਉਹ ਹਮੇਸ਼ਾਂ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦਾ ਹੈ, ਕਿਉਂਕਿ ਬਹੁਤ ਸਾਰੇ ਵੀਰਾਂ ਅਣਜਾਣੇ ਜਾਂ ਸਮੇਂ ਦੀ ਲੋੜਾਂ ਨੂੰ ਮੁੱਖ ਰੱਖਕੇ ਉਨ੍ਹਾਂ ਵੀਰਾਂ ਇਹ ਕੌੜਾ ਅੱਕ ਚੱਬਿਆ ਹੋਵੇ, ਕੋਈ ਗੁਨਾਹ ਨਹੀਂ ਕੀਤਾ, ਸਗੋਂ ਉਨ੍ਹਾਂ ਵੀ ਚੰਗੇ ਨਾਗਰਿਕ ਬਣਕੇ, ਆਪਣੀ ਕੌਮ ਦੇ ਪੱਖ ਨੂੰ ਦੁਨੀਆਂ ਸਾਹਮਣੇ ਰੱਖਿਆ ਹੈ । ਮੇਰਾ ਇਹ ਮੰਨਣਾ ਸੀ ਕਿ ਮੈਂ ਇਹ ਵੀ ਨਹੀਂ ਕਹਿਣ ਦੇਣਾ ਕਿ ਅਸੀਂ ਵਿਦੇਸ਼ੀ ਹਾਂ, ਅਸੀਂ ਬਾਹਰਲੀਆਂ ਤਾਕਤਾਂ ਦੇ ਹੱਥਾਂ ’ਚ ਖੇਡਕੇ, ਖਾਲਿਸਤਾਨ ਦੀ ਮੰਗ ਕਰਦੇ ਹਾਂ, ਮੈਂ ਇੱਕ ਭਾਰਤੀ ਮੂਲ ਦਾ ਨਾਗਰਿਕ ਹਾਂ, ਜਿਵੇਂ ਬਾਕੀ ਸਿੱਖ ਕੌਮ ਭਾਰਤ ਚੋਂ ਹੀ ਆਪਣੇ ਅਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਜੋ ਸਾਡਾ ਜਨਮ ਸਿੱਧ ਅਧਿਕਾਰ ਬਣਦਾ ਹੈ, ਲਈ ਜੂਝਦੀ ਹੈ, ਮੈਂ ਵੀ ਜੂਝਾਂ । ਮੈਂ ਜਲਾਵਤਨ ਹਾਂ, ਬਗੈਰ ਭਾਰਤੀ ਪਾਸਪੋਰਟ ਤੋਂ, ਮੇਰਾ ਨਾਮ ਬਲੈਕ ਲਿਸਟ ਵਿੱਚੋਂ ਹੁਣ ਕੱਢਿਆ ਜਾ ਚੁੱਕਾ ਹੈ । ਮੈਂ ਜ਼ਰੂਰ ਆਵਾਂਗਾ, ਜਦੋਂ ਮੇਰੇ ਵੀਰ ਖਾਲਿਸਤਾਨੀ ਹੁੱਕਮ ਕਰਨਗੇ । ਜਦੋਂ ਪੰਥਕ ਤੌਰ ਤੇ ਪੰਥ ਵਲੋਂ ਹੁੱਕਮ ਹੋਵੇਗਾ, ਜ਼ਰੂਰ ਮੰਨਾਂਗਾ । ਹਥਿਆਰ ਸੁੱਟਕੇ ਜਾਂ ਕੌਮੀ ਨਿਸ਼ਾਨੇ ਤੋਂ ਥਿੜਕਕੇ ਕਦੇ ਵੀ ਐਸਾ ਨਹੀਂ ਹੋ ਸਕਦਾ । ਹਾਂ ਅਗਰ ਕਿਤੇ ਤੁਹਾਨੂੰ ਐਸਾ ਮਹਿਸੂਸ ਹੋਵੇ ਕਿ ਲਾਲਚ ਵੱਸ ਜਾਂ ਵਿੱਕ ਕੇ ਸਤਨਾਮ ਸਿੰਘ ਬੱਬਰ ਨਹੀਂ ਇੱਕ ਲਾਸ਼ ਤਾਂ ਹੋ ਸਕਦੀ ਹੈ !!!!

ਮੇਰੇ ਵੀਰ ਇਕਬਾਲ ਪਾਠਕ ਜੀ, ਅਗਰ ਕਿਤੇ ਕੋਈ ਸਬੱਬ ਬਣੇ, ਮੈਂ ਪੰਜਾਬ ਆਵਾਂ ਤੇ ਮੇਰਾ ਸਭ ਤੋਂ ਪਹਿਲਾਂ ਮਿੱਤਰ ਜਾਂ ਸਾਥੀ ਇਕਬਾਲ ਪਾਠਕ ਹੀ ਹੋਵੇਗਾ । ਫਿਰ ਅਸੀਂ ਰਲਕੇ ਹੀ ਉਨ੍ਹਾਂ ਗਰੀਬ, ਮਜ਼ਦੂਰ ਭੈਣ - ਭਰਾਵਾਂ, ਕਿਰਸਾਨਾਂ - ਕਿਰਤੀਆਂ ਦੇ ਹੱਕ ’ਚ ਗੁਜ਼ਰਾਂਗੇ । ਜਿਨ੍ਹਾਂ ਦੇ ਹੱਕ ’ਚ ਬੇਸ਼ੱਕ ਅਸੀਂ ਬਹੁਤ ਵੱਡੇ ਪੈਮਾਨੇ ਤੇ ਨਾ ਵੀ ਹੋਵਾਂਗੇ ਐਪਰ ਸੰਘਰਸ਼ ਸਾਡਾ ਖਾਲਿਸਤਾਨੀ ਹੋਵੇਗਾ । ਤੁਹਾਡੇ ਸੱਦੇ ਦੀ ਊਡੀਕ………।

ਅਸੀਂ ਜੰਗਲਾਂ ’ਚ ਰਹੇ, ਤਬਾਹ ਹੋਏ ਪਰ ਅਣਖ ਦੀ ਜ਼ਿੰਦਗੀ ਜੀਣ ਖਾਤਰ ।
ਘਰ ਬਾਰ ਛੱਡੇ, ਧੀਆਂ ਪੁੱਤ ਛੱਡੇ, ਇੱਕ ਅਣਖ ਦੀ ਜ਼ਿੰਦਗੀ ਜੀਣ ਖਾਤਰ ।
ਨਤੀਜੇ ਉਦੋਂ ਹੀ ਨਿਕਲਣੇ ਨੇ, ਜਦ ਉਠੂ ਖੂਨ ਸ਼ਹੀਦਾਂ ਦਾ, ਤੇ ਮਾਰੂ ਆਵਾਜ਼ ਆਜ਼ਾਦੀ ਨੂੰ ।
ਜਦ ਮਰਦਾ ਤੱਕ ਮਜ਼ਲੂਮਾਂ ਨੂੰ, ਤੇ ਪਿਸਦਾ ਦੇਖ ਗਰੀਬਾਂ ਨੂੰ, ਰਾਹ ਰੋਕੂ ਫਿਰ ਬਰਬਾਦੀ ਨੂੰ ।
ਕਦੇ ਖੂਨ ਸ਼ਹੀਦਾਂ ਦਾ ਲੋਕੋਂ, ਆਜਾਈਂ ਐਵੇਂ ਜਾਣਾ ਨਹੀਂ ।
ਇਨ੍ਹੇ ਰੰਗ ਨਿਖਾਰਨਾ ਆਪੇ ਦਾ, ਤੇ ਘੁੱਟਣਾ ਗਲਾ ਫਸਾਦੀ ਦਾ ।
ਜੋ ਅੱਜ ਖਾਤਰ ਗੱਦੀਆਂ ਦੀ, ਤੇ ਖੂਨ ਵਹਾਵਣ ਲੋਕਾਂ ਦਾ ।
ਬਚਣਾ ਵੀ ਇਨ੍ਹਾਂ ਹੈ ਨਹੀਂ ਏ, ਮਜਾ ਚੱਖਿਆ ਜਦੋਂ ਸਵਾਦੀ ਦਾ ।
ਜਦੋਂ ਉਠਕੇ ਨੱਪਿਆ ਏਨ੍ਹਾਂ ਨੂੰ, ਤੇ ਪੁੱਛਿਆ ਹਾਲ ਸ਼ਹੀਦਾਂ ਦਾ,
ਤੇ ਕਿਵੇਂ ਅਜਾਈਂ ਮਾਰੇ ਸੀ, ਜਦੋਂ ਪੁੱਛਿਆ ਹਿਸਾਬ ਕਿਤਾਬੀ ਦਾ ।
ਫਿਰ ਇਨ੍ਹਾਂ ਖਾਤਰ ਬਚਣੇ ਦੀ, ਇਲਯਾਮ ਲਗਾਉਣੇ ਲੋਕਾਂ ਤੇ,
ਫਿਰ ਕਹਿਣਾ ਤੁਹਾਨੂੰ ਅੱਤਵਾਦੀ, ਰਾਹ ਫੜ੍ਹਿਆ ਇਨ੍ਹਾਂ ਬਰਬਾਦੀ ਦਾ ।
ਫਿਰ ਭੋਲੇ ਲੋਕਾਂ ਮਨ ਜਾਣਾ, ਤੇ ਟਾਹਰਾਂ ਮਾਰਨ ਲੱਗ ਪੈਣਾ ।
ਫੜ੍ਹ ਇਨ੍ਹਾਂ ਤਾਈਂ ਕੁੱਚਲ ਦੇਵੋ, ਤੇ ਰਾਜ ਬਚਾਓ ਸ਼ਹਿਜ਼ਾਦੀ ਦਾ ।
ਤੁਸੀਂ ਉਹੀਓ ਆਖਣ ਲੱਗ ਪੈਣਾ, ਤੇ ਜੋ ਅਖਵਾਉਣਾ ਚਾਹੁੰਦੇ ਉਹ,
ਫਿਰ ਜਲਸੇ ਅਤੇ ਜਾਲੂਸਾਂ ’ਚ, ਕੰਮ ਕਰਨਾ ਤੁਸਾਂ ਮੁਨਾਦੀ ਦਾ ।
ਇਹ ਗੱਲ ਇਲਯਾਮਾਂ ਤੱਕ ਰਹਿਣੀ, ਤੇ ਸੱਚ ਨਿਖਾਰਨਾ ਕਿਸੇ ਨਹੀਂ,
ਕੋਈ ਕਹਿਣ ਨਾਲ ਨਹੀਂ ਹੋ ਜਾਂਦਾ, ਕੰਮ ਕਰਦਾ ਕੌਣ ਫਰਿਆਦੀ ਦਾ ।
ਹੱਲ ਲੱਭਿਆਂ ਹੀ ਤਾਂ ਲੱਭਦੇ ਨੇ, ਜੇ ਲੱਭਣ ਦੀ ਕੋਈ ਗੱਲ ਹੋਵੇ,
ਅਤਿਵਾਦ ਹਟਾਉਣਾ ਔਖਾ ਨਹੀਂ, ਕੰਮ ਕਰਨਾ ਹੀ ਪਉ, ਫਰਿਆਦੀ ਦਾ ।
ਹੱਕ ਨੱਪੋ ਜਦੋਂ ਮਜ਼ਲੂਮਾਂ ਦੇ, ਤੇ ਰੋਹ ਪਏ ਭਰਦੇ ਪੱਥਰਾਂ ’ਚ,
ਕਿਤੇ ਪੱਥਰ ਪਾੜ੍ਹਕੇ ਵੀ ਦੇਖੋ, ਪਾਰਸ ਪੱਥਰਾਂ ਵਿੱਚੋਂ ਖਰਾਦੀਦਾ ।
ਅੱਜ ‘ਬੱਬਰ’ ਸੁੱਤੇ ਜਾਗ ਉਠੇ, ਤੇ ਮਾਣ ਏ ਸਾਰੀ ਕੌਮ ਤਾਈਂ,
ਅੱਜ ਮੰਗਦੇ ਆਪਣੇ ਹੱਕਾਂ ਨੂੰ, ਤੇ ਹਿੱਸਾ ਮੰਗਣ ਅੱਜ ਆਜ਼ਾਦੀ ਦਾ ।
(ਬੱਬਰ ਸਤਨਾਮ ਸਿੰਘ ਗਿੱਲ, 02.01.1984)

ਵੀਰ ਇਕਬਾਲ ਪਾਠਕ ਜੀ, ਇੱਕ ਗੱਲ ਤੁਸੀਂ ਭਾਵੇਂ ਸੰਖੇਪ ਰੂਪ ’ਚ ਕਹੀ ਹੈ ਜਾਂ ਕਬੂਲੀ ਹੈ ਉਹ ਇਹ ਹੈ ਕਿ ‘ਪੁਲਿਸ ਮੁਖੀ ਵੀ ਸਿੱਖ ਹੀ ਸੀ ਜਿਸਨੇ ਇਹ ਜਲਾਦਪੁਣਾ ਕੀਤਾ ਜਿਸਨੂੰ ਜਸਵੰਤ ਖਾਲੜਾ (ਸ਼ਹੀਦ ਸ੍ਰ: ਜਸਵੰਤ ਸਿੰਘ ਖਾਲੜਾ) ਨੇ ਨੰਗਾ ਕਰਨ ਦਾ ਜ਼ੇਰਾ ਕੀਤਾ ।’

ਹੁਣ ਇਥੇ ਸਵਾਲ ਖੜ੍ਹਾ ਹੁੰਦਾ ਹੈ ਅਗਰ ਪੁਲਿਸ ਮੁਖੀ ਜਲਾਦਪੁਣਾ ਕਰਦਾ ਹੈ, ਜਿਹੜਾ ਹੁਣ ਨਵਾਂ 2012 ਦਾ ਪੰਜਾਬ ਪੁਲੀਸ ਮੁਖੀ ਸੁਮੇਧ ਸੈਣੀ ਡੀ. ਜੀ. ਪੀ. (ਧ. ਘ. ਫ.) ਲਾਇਆ ਗਿਆ ਹੈ, ਕੀ ਇਹ ਵੀ ਜਲਾਦਪੁਣਾ ਕਰਨ ਲਈ ਨਹੀਂ ਲਾਇਆ ਗਿਆ ? ਹੁਣ ਦੱਸੋ ਇਹਦਾ ਹੱਲ ਕੀ ਏ ?

ਤੁਹਾਡੀ ਲਿਖਤ ਦੀਆਂ ਪਹਿਲੇ ਪਹਿਰੇ ਦੀਆਂ ਮੁੱਢਲੀਆਂ ਲਾਇਨਾਂ ’ਚ ਤੁਸੀਂ ਲਿਖਿਆ ਹੈ ਕਿ ‘ਇਹ ਲੋਕ 70 - 80% ਹਨ, ਪਰ ਭਾਰਤੀ ਕਾਮਰੇਡਾਂ ਦੀ ਨਲਾਇਕੀ ਕਾਰਨ ਇਹ ਜਮਾਤ ਸਮੇਂ - ਸਮੇਂ ਤੇ ਵਰਗਲਾਕੇ ਧਰਮ - ਯੁੱਧਾਂ ਦੀ ਭੱਠੀ ’ਚ ਝੋਕ ਦਿੱਤੀ ਜਾਂਦੀ ਹੈ ।’

ਹਾਂ, ਹੁਣ ਤੁਸੀਂ ਖੁੱਦ ਹੀ ਸਪੱਸ਼ਟ ਕਰੋ ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ - ਯੁੱਧਾਂ ’ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ ’ਚ ਹੋਇਆ ।

ਫਿਰ ਉਹ ਲੋਕ ਹਥਿਆਰ ਹੱਥਾਂ ’ਚ ਲੈ ਕੇ, ਬੇਕਸੂਰੇ ਲੋਕਾਂ ਤੋਂ ਧੱਕੇ ਨਾਲ ਫਿਰੌਤੀਆਂ ਲੈਂਦੇ ਹਨ ਅਤੇ ਧੀਆਂ - ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕਰਦੇ ਹਨ । ਦੋ ਫਿਰਕਿਆਂ ’ਚ ਨਫਰਤ ਫੈਲਾਉਣ ਲਈ ਕਤਲ ਕਰਕੇ, ਫਿਰ ਪੰਥਕ ਜਥੇਬੰਦੀਆਂ ਦੇ ਨਾਮ ਦੇ ਲੈਟਰ ਪੈਡਾਂ ਤੇ ਜਾਅਲੀ ਚਿੱਠੀਆਂ ਸੁੱਟਕੇ, ਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ । ਜਿਨ੍ਹਾਂ ਸਚਾਈਆਂ ਨੂੰ ਅਸੀਂ ਸਮਝਦੇ ਹੋਏ ਵੀ, ਫਿਰ ਕਾਤਲ ਜਮਾਤ ਦਾ ਸਾਥ ਦਿੰਦੇ ਹਾਂ, ਫਿਰ ਕੀ ਨਹਿਰਾਂ ਦੀਆਂ ਪੁਲੀਆਂ, ਕਮਾਦਾਂ ਦੇ ਖੇਤ, ਪੰਜਾਬ ਦੇ ਹਰੇਕ ਵਿਹੜੇ ਵਿੱਚ ਲਾਸ਼ਾਂ ਦੇ ਸੱਥਰ ਵਿਛਦੇ ਹਨ, ਸ੍ਰਕਾਰੀ ਤੌਰ ਤੇ ਬੁਡਰੋਜ਼ ਓਪਰੇਸ਼ਨ ਹੁੰਦੇ ਹਨ । ਫਿਰ ਸਿੱਖ ਨੌਜਵਾਨਾਂ ਦੇ ਚੁਣ - ਚੁਣ ਪੁਲੀਸ ਮੁਕਾਬਲੇ ਬਣਾਏ ਜਾਂਦੇ ਹਨ । ਜਿਹਦੀਆਂ ਰਿਪੋਰਟਾਂ ਲਵਾਰਿਸ ਕਹਿਕੇ ਸਾੜੀਆਂ ਗਈਆਂ ਲਾਸ਼ਾਂ ਦਾ ਵੇਰਵਾ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਮੁਤਾਬਿਕ 25.000 ਦੇ ਕਰੀਬ ਸਨ । ਜਿਸਨੂੰ ਹਿੰਦੋਸਤਾਨ ਦੀ ਸ੍ਰਕਾਰ ਵਲੋਂ ਉਨ੍ਹਾਂ ਦੇ ਪ੍ਰਵਾਰਾਂ ਨੂੰ 1 ਲੱਖ 97 ਹਜ਼ਾਰ ਦੇਣਾ ਹੁਣ 28 ਸਾਲ ਬਾਅਦ ਮੰਨਿਆ ਹੈ ।

ਵੀਰ ਜੀ, ਬੁਰਾ ਨਾ ਮਨਾਉਣਾ ਅਗਰ ਤਾਂ ਅਸੀਂ ਸਚਾਈ ਦੇ ਤੱਥਾਂ ਨੂੰ ਸਾਹਮਣੇ ਰੱਖਕੇ ਗੱਲ ਕਰਨੀ ਹੈ ਤਾਂ ਫਿਰ ਅਸੀਂ ਬਹੁਤ ਸਾਰੇ ਸਾਰਥਿਕ ਹੱਲ ਆਮ ਜਨਤਾ ਦੀ ਕਚਹਿਰੀ ਵਿੱਚ ਰੱਖ ਸਕਦੇ ਹਾਂ, ਜਿੱਥੋਂ ਅਸੀਂ ਹੋਣ ਵਾਲੇ ਨੁਕਸਾਨ ਨੂੰ ਬਚਾ ਵੀ ਸਕਦੇ ਹਾਂ ਤੇ ਸਾਡੀਆਂ ਕਲਮਾਂ ਨੂੰ ਸੱਚ ਲਿਖਣ ਦੀ ਆਦਤ ਵੀ ਪੈ ਸਕਦੀ ਹੈ ।

ਉਸ ਸਮੇਂ ਦੇ ਹਾਲਾਤਾਂ ਨੂੰ ਵਰਨਣ ਕਰਦੇ ਕਵਿਤਾ ਦੇ ਬੋਲ ਇੰਝ ਹਨ, ਜੋ ਯੂ. ਕੇ. ਦੇ ਪੰਜਾਬੀ ਅਖਬਾਰਾਂ ਵਿੱਚ ਛਪ ਛੁੱਕੇ ਹਨ ।

ਰਲਕੇ ਚੋਰ ਬਜ਼ਾਰੀ, ਲੁੱਟਿਆ ਅੱਜ ਪੰਜਾਬ ਨੂੰ, ਮਾਰਨ ਡਾਕੇ ਅੱਜ ਬਈ, ਲੋਟੂ ਸਿੱਖਰ ਦੁਪਹਿਰੇ ।
ਪਹਿਨ ਪੁਲਸੀਏ ਵਰਦੀ, ਦਿਨ ਨੂੰ ਘੁੰਮਦੇ ਫਿਰਦੇ ਨੇ, ਰਾਤੀਂ ਮਾਰਨ ਡਾਕੇ ਹੋ ਕੇ ਬੇਖਬਰਾਰੇ ।

ਫੌਰਟੀ ਸੈਵਨ ਫੜ੍ਹਕੇ, ਮੰਗਣ ਫਿਰੌਤੀਆਂ ਲੋਕਾਂ ਤੋਂ, ਡਰਦੇ ਲੋਕਾਂ ਯਾਰੋ ਸਹਿ ਲਏ ਜ਼ੁਲਮ ਕਰਾਰੇ ।
ਕਹਿਰ ਛਾਅ ਗਿਆ ਲੋਕੋ, ਪੁਲਿਸ ਦੀ ਗੁੰਡਾਗਰਦੀ ਦਾ, ਮੱਚ ਗਈ ਹਾਹਾਕਾਰ ਵਿੱਚ ਦੁਨੀਆਂ ਦੇ ਸਾਰੇ ।

ਬਣ ਬੇਹਰੂਪੀਏ ਬੜ ਗਏ, ਵਿੱਚ ਜੁਝਾਰੂ ਲਹਿਰਾਂ ਦੇ, ਸਮਝ ਨਾ ਸਕੇ ਮੇਰੇ, ਸਿਰਲੱਥ ਵੀਰ ਪਿਆਰੇ ।
ਜਿਹੜੇ ਸੱਚ ਧਰਮ ਲਈ ਨਿੱਤਰੇ ਵਿੱਚ ਮੈਦਾਨ ਦੇ, ਜਾਨਾਂ ਵਾਰ ਦਿਖਾ ਗਏ, ਗੁਰੂ ਦੇ ਸਿੱਦਕ ਦੁਲਾਰੇ ।

ਅਜੇ ਵੀ ਵੇਲਾ ਸਿੰਘਾ, ਚਾਲ ਸਮਝ ਲੈ ਏਹਨਾਂ ਦੀ, ਨਿੱਭਣੀ ਨਾਲ ਕਦੇ ਨਹੀਂ, ਨਾਲ ਕਰਾੜਾਂ ਯਾਰੀ ।
‘ਗਿੱਲਾਂ ਵਾਲਾ’ ਕਈਆਂ ਸਾਲਾਂ ਤੋਂ ਸੀ ਕਲਪ ਰਿਹਾ, ਸੁਣੀ ਇੱਕ ਨਾ ਭੁੱਖੀ ਚੌਧਰ ਦੀ ਸਰਦਾਰੀ ।

(ਬੱਬਰ ਸਤਨਾਮ ਸਿੰਘ ਗਿੱਲ, 1995)

ਵੀਰ ਇਕਬਾਲ ਪਾਠਕ ਜੀ, ਮੈਂ ਇਸ ਗੱਲ ਦੀ ਮੁਆਫੀ ਚਾਹੁੰਦਾ ਹਾਂ ਕਿਉਂਕਿ ਲੇਖ ਕੁੱਝ ਲੰਬਾ ਹੈ ਪਰ ਬਹੁਪੱਖੀ ਮੁੱਦਿਆਂ ਤੇ ਜਵਾਬ ਦੇਣਾ ਵੀ ਜ਼ਰੂਰੀ ਸਮਝਦੇ ਹੋਏ ਇਹ ਮੇਰੀ ਮਜ਼ਬੂਰੀ ਸੀ । ਭੁੱਲਾਂ ਚੁੱਕਾਂ ਦੀ ਖਿਮਾਂ ।

Comments

Jag GoodDo

Jag GoodDo Par je supna Inqlab naal sambandhat hi hovay, tad hi naa;Pinjore Garden vich picnic mnaunn da na hovay.

ਗੁਰਮੀਤ ਸਿੰਘ, ਲੁਧਿ

ਵਾਹ ਜੀ ਵਾਹ ! ਮਜ਼ਾ ਆ ਗਿਆ ਗੱਲ ਕਰਨ ਦਾ । ਮੈਂ ਕੁੱਝ ਦਿਨ ਪਹਿਲਾਂ ਹੀ ਇਕਬਾਲ ਪਾਠਕ ਦਾ ਲੇਖ ਏਥੇ ਪੜ੍ਹਿਆ ਸੀ ਤੇ ਹੇਠਾਂ ਦਿੱਤੇ ਕਾਮੈਂਟਸ ਵੀ ਤੇ ਸੋਚ ਰਿਹਾ ਸੀ ਇਸ ਤੇ ਕੁੱਝ ਲਿਖਾਂ ਪਰ ਫਿਰ ਸੋਚਿਆ ਕਿ ਮੈਂ ਇਕਬਾਲ ਪਾਠਕ ਵਰਗਾ ਏਨ੍ਹਾਂ ਡੂੰਘਾ ਲਿਖਾਰੀ ਤਾਂ ਹੈ ਨਹੀਂ ਤੇ ਹੋ ਸਕਦਾ ਸਰਲ ਭਾਸ਼ਾ ਉਨ੍ਹਾਂ ਨੂੰ ਸਮਝ ਵੀ ਨਾ ਲੱਗੇ ਤੇ ਉਹ ਮੈਨੂੰ ਫਾਸ਼ੀਵਾਦੀ ਦਾ ਮਤਲਬ ਸਮਝਾਏ ਬਗੈਰ ਹੀ ***ਫਾਸ਼ੀਵਾਦੀ - ਫਾਸ਼ੀਵਾਦੀ*** ਰੱਟਣ ਲੱਗ ਪੈਣ । ਅੱਜ ਜਦੋਂ ਉਪ੍ਰੋਕਤ ਲਿਖਤ ਪੜ੍ਹੀ ਤਾਂ ਦਿਲ ਕੀਤਾ ਕਿ ਹੋਰ ਕੁੱਝ ਨਹੀਂ ਤੇ ਕਾਮੈਂਟਸ ਤਾਂ ਜ਼ਰੂਰ ਲਿਖਾਂ । ਧਰਾਤਲ ਤੇ ਕੌਮ ਬਾਰੇ ਜੋ ਇਕਬਾਲ ਪਾਠਕ ਨੇ ਸਵਾਲ ਖੜ੍ਹੇ ਕੀਤੇ ਉਨ੍ਹਾਂ ਦਾ ਬਹੁਤ ਸੁਚੱਜੀ ਦਲੀਲ ਨਾਲ ਜਵਾਬ ਦਿੱਤਾ ਗਿਆ ਹੈ । ਜਿਹੜੇ ਲੋਕ ਭਿੰਡਰਾਂਵਾਲੇ ਨੂੰ ਖੂੰਖਾਰ ਅੱਤਵਾਦੀ ਤੋਂ ਸਿਵਾਏ ਹੋਰ ਕੁੱਝ ਨਹੀਂ ਸਮਝਦੇ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਲਈ ਲੜਣਾ ਚਾਹੁੰਦਾ ਸੀ, ਸਿਰਫ ਸਿੱਖਾਂ ਲਈ..... ? ਜੇ ਇਹ ਗੱਲ ਹੁੰਦੀ ਤਾਂ ਧਾਰਮਿਕ ਮੰਗਾਂ ਮੰਨਣ ਤੱਕ ਤਾਂ ਇੰਦਰਾ ਗਾਂਧੀ ਕੁੱਝ ਹੱਦ ਤੱਕ ਮੰਨ ਵੀ ਗਈ ਸੀ, (ਜੋ ਇਹ ਰਾਜ ਹੁਣ ਭਾਰਤ ਦੇ ਸ੍ਰਕਾਰੀ ਜਾਸੂਸੀ - ਦਲਾਲਾਂ ਵਲੋਂ ਕਿਤਾਬਾਂ ਲਿਖ - ਲਿਖਕੇ ਖੁੱਦ ਜਾਹਰ ਵੀ ਕੀਤੇ ਜਾ ਰਹੇ ਹਨ) ਪਰ ਭਿੰਡਰਾਂਵਾਲਾ ਪੂਰੇ ਦਾ ਪੂਰਾ ਅਨੰਦਪੁਰ ਦਾ ਮਤਾ ਹੀ ਮਨਵਾਉਣਾ ਚਾਹੁੰਦਾ ਸੀ । ਹੁਣ ਇਨ੍ਹਾਂ ਲੋਕਾਂ ਨੂੰ ਉਹ ਅਨੰਦਪੁਰ ਦਾ ਮਤਾ ਵਾਚਣਾ ਚਾਹੀਦਾ ਹੈ ਤੇ ਫਿਰ ਭਿੰਡਰਾਂਵਾਲੇ ਨੂੰ ਖੂੰਖਾਰ ਅੱਤਵਾਦੀ ਕਹਿਣ ਨੂੰ ਦਿਲ ਕਰੇ ਤਾਂ ਕਹੀ ਜਾਣ । ਇਕਬਾਲ ਪਾਠਕ ਜੀ, ਤੁਸੀਂ ਅੱਜ ਮੰਨੋ ਜਾਂ ਆਉਣ ਵਾਲੇ ਭਲਕ ਨੂੰ ਪਰ ਸਿੱਖਾਂ ਨਾਲ ਹੱਦੋਂ ਵੱਧ ਬੇਇਨਸਾਫੀਆਂ ਹੋਈਆਂ ਅਤੇ ਹੋ ਰਹੀਆਂ ਹਨ । ਸਿੱਖਾਂ ਦੀਆਂ ਮੰਗਾਂ ਪੰਜਾਬ ਦੇ ਹਿੱਤ ਦੀਆਂ ਮੰਗਾਂ ਹਨ । ਹਿੰਦੂਆਂ ਨੂੰ ਜਾਂ ਹੋਰ ਵਰਗਾਂ ਨੂੰ ਪੰਜਾਬ ਚੋਂ ਕੱਢਕੇ ਨਹੀਂ, ਪੰਜਾਬ ਵਿੱਚ ਆਪਣੇ ਨਾਲ ਵਸਾ ਕੇ ਪੰਜਾਬ, ਪੰਜਾਬੀ ਸੂਬੇ (ਪੰਜਾਬੀ ਸੂਬੀ), ਸਿੱਖ ਹੋਮਲੈਂਡ, ਖਾਲਿਸਤਾਨ ਨੂੰ ਖੁਸ਼ਹਾਲ ਕੀਤਾ ਜਾ ਸਕਦਾ ਹੈ ਪਰ ਹਿੰਦੂਆਂ ਜਾਂ ਹੋਰ ਵਰਗਾਂ ਨੂੰ ਵੀ ਚਾਹੀਦਾ ਕਿ ਜਿੱਥੇ ਸਿੱਖਾਂ ਨਾਲ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਹੁੰਦੀਆਂ ਹਨ, ਉਥੇ ਉਨ੍ਹਾਂ ਧੱਕੇਸ਼ਾਹੀਆਂ ਤੇ ਬੇਇਨਸਾਫੀਆਂ ਖਿਲਾਫ ਜਨਤਕ ਤੌਰ ਤੇ ਸਾਥ ਦੇਣ । ਤੁਹਾਡੇ ਕੋਲ ਕਲਮ ਹੈ ਇਹਨੂੰ ਈਰਖਾਵਾਦੀ ਤੇ ਨਫਰਤੀ ਨਾ ਬਣਾਓ ਸਗੋਂ ਸੱਚ, ਹੱਕ ਤੇ ਇਨਸਾਫ ਦੀ ਜੰਗ ਦਾ ਹਥਿਆਰ ਬਣਾਓ ਕਿਉਂਕਿ ਜੰਗ ਦੇ ਮੈਦਾਨ ਵਿੱਚ ਤਲਵਾਰ ਤੇ ਕਲਮ ਦੋਨੋਂ ਇੱਕ ਜਿਹੇ ਮਾਰੂ ਹਥਿਆਰ ਹਨ । ਤਲਵਾਰ ਦੇ ਫੱਟ ਸਮਾਂ ਪੈ ਕੇ ਮਿਟ ਜਾਂਦੇ ਹਨ ਅਤੇ ਕਲਮਾਂ ਦੇ ਫੱਟ ਇਤਿਹਾਸ ਦੇ ਵਰਕੇ ਬਣਕੇ ਸਦਾ ਜਿਊਂਦੇ ਰਹਿੰਦੇ ਹਨ । ਸੋ ਇਕਬਾਲ ਪਾਠਕ ਜੀ, ਈਰਖਾ, ਨਫਰਤ ਤੇ ਫਾਸ਼ੀਵਾਦੀ ਦੀ ਰੱਟਣ ਛੱਡਕੇ ਜ਼ੁਲਮ ਤੇ ਅੱਤਿਆਚਾਰ ਖਿਲਾਫ ਕਲਮੀ ਜੰਗ ਸ਼ੂਰੂ ਕਰੋ । ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਚਾਹੁੰਦੇ ਹਾਂ ।

Gurmeet S. Ludhiana

ਗੁਰਮੀਤ ਸਿੰਘ, ਲੁਧਿਆਣਾ

Manjit Singh

Very Good. Dear Sr. Satnam Singh Babbar Ji, I agree with you 100%.

Santokh Singh

ਬਾਬਾ ਜੀ, ਕਮਾਲ ਕਰਤੀ ਤੁਸੀਂ ਤੇ ।

Jaswinder Singh

ਸ੍ਰ: ਸਤਨਾਮ ਸਿੰਘ ਬੱਬਰ ਜੀ, ਬਹੁਤ ਵਧੀਆ ਜਵਾਬ ਦਿੱਤਾ ਹੈ । ਮੈਂ ਤੇ ਵੈਸੇ ਤੁਹਾਡੀ ਵੈਬਸਾਇਟ ਤੇ ਪਹਿਲਾਂ ਹੀ ਪੜ੍ਹ ਚੁੱਕਾਂ ਹਾਂ ।

Jaswinder Singh

Jag GoodDo @ ਪਿੰਜੌਰ ਗਾਰਡਨ ਵਿੱਚ ਹੀ ਪਿਕਨਿਕ ਮਨਾਵਾਂਗੇ, ਬਸ ਸੁਪਨਾ ਸਾਕਾਰ ਹੋਣ ਤੋਂ ਬਾਅਦ, ਤੁਹਾਨੂੰ ਸੱਦਾ ਪੱਤਰ ਹੁਣ ਤੋਂ ਹੀ ਦੇ ਰਹੇ ਹਾਂ, ਤਿਆਰ ਰਹਿਣਾ..............

ਇਕਬਾਲ

ਸੁਕਰੀਆ ਸਰ ਜੀ ਇੱਕ ਜਨਤਕ ਸਪੇਸ ਤੇ ਗੱਲ ਕਰਨ ਲਈ ਮੇਰੀ ਬਿਨਤੀ ਦਾ ਆਦਰ ਕਰਨ ਹਿੱਤ | ਮੇਰਾ ਰੋਸ ਉਵੇਂ ਦਾ ਉਵੇਂ ਕਾਇਮ ਹੈ ਕਿ ਪਹਿਲੇ ਪ੍ਰਤੀਕਰਮ ਨੂੰ ਸਿਲਸਲੇ ਵਾਰ ਉੱਥੇ ਵੀ ਜਗਾਹ ਦਿੱਤੀ ਜਾਵੇ ਜਿੱਥੇ ਇੱਕ ਤਰਫਾ ਕਰ ਰਿਹਾ ਏ ਕੋਈ ਸਭ ਕੁਝ | ਖੈਰ ਗੱਲ ਅੱਗੇ ਤੁਰੀ ਹੈ ਤਾਂ ਕੁਝ ਨਵਾਂ ਸਾਹਮਣੇ ਆਵੇਗਾ ....ਸੋ ਕੋਸ਼ਿਸ਼ ਕਰਾਂਗਾ ਕੱਲ੍ਹ ਹੀ ਆਪ ਜੀ ਦੇ ਵਿਚਾਰਾਂ ਦੀ ਨਿਸ਼ਾਨਦੇਹੀ ਸਹਿਤ ਆਪਣੀ ਗੱਲ ਰੱਖਾਂ ...ਤਾਂ ਜੋ ਸਾਡੇ ਭਰਮ ਭੁਲੇਖੇ ਦੂਰ ਹੋ ਸਕਣ |

Jasbir Singh

Thanks, satnam Singh jee, You can write well, it is proven but do you think Iqbal did not know that. He did it delibeartely and knowingly twisted everything. I have often come across communists who show themselves as rational, pro victims etc. etc. but they are opposite when test comes. They support Bloch, bengaldesh(separation), South sudan, Iran(religion based countries) but they deadly opposed Khalistan. Regarding 5000 Hindus, do you think he did not know the reason. Why Sant issued that statement because a full bus of Taksal members were hijacked by terrorist police of Hindu India. So it was a political statement to get release of those bus passengers and his statement did not go unquestioned, which he answered publically. There is another statement of Sant Jarnail Singh which is normally used by Communists that for everysikh there are thirty five Hindus and thus he was an evil. Same communists, Hindus give(or show) respect to Guru Gobind Singh who said one sikh will fight with swa lakh, tell me what is greater swa lakh or 35. You have spend a valuable time but I am sorry, I have to disappoint you. I will say it is a shear wastage of time.

Rajbir Singh

ਬਹੁਤ ਹੀ ਵਧੀਆ ਜਵਾਬ ਦਿੱਤਾ ਹੈ, ਇਕਬਾਲ ਪਾਠਕ ਨੂੰ । ਧੰਨਵਾਦ ਜੀ ।

Jaswinder Singh

ਜਸਬੀਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ? ਪੰਜਾਬੀ ਵਿੱਚ ਲਿਖੋ ਕਿਉਂਕਿ ਏਥੇ ਅੰਗਰੇਜ਼ੀ ਕਲਾਸ ਨਹੀਂ ਚੱਲ ਰਹੀ । ਪੰਜਾਬੀ ਵਿੱਚ ਲਿਖੋ ਤੁਹਾਨੂੰ ਜਵਾਬ ਵੀ ਪੰਜਾਬੀ ਵਿੱਚ ਮਿਲ ਜਾਵੇਗਾ । ਨਾਲੇ ਕੋਸ਼ਿਸ਼ ਗੱਲ ਨੂੰ ਸਮਝਣ ਦੀ ਕਰੋ ਨਾ ਕਿ ਉਲਝਾਉਣ ਜਾਂ ਉਲਝਣ ਵਿੱਚ ਪੈਣ ਦੀ । ਜਿਹੜੇ ਸਵਾਲ ਇਕਬਾਲ ਪਾਠਕ ਜੀ ਨੂੰ ਕਰਨ ਵਾਲੇ ਨੇ ਉਹ ਸ੍ਰ: ਸਤਨਾਮ ਸਿੰਘ ਜੀ ਨੂੰ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ ? ਜੇ ਇਨ੍ਹਾਂ ਗੱਲਾਂ ਦਾ ਇਕਬਾਲ ਪਾਠਕ ਜੀ ਨੂੰ ਪਤਾ ਹੁੰਦਾ ਤਾਂ ਉਹ ਇਹ ਸਵਾਲ ਖੜ੍ਹੇ ਕਿਉਂ ਕਰਦਾ ? ਇਕਬਾਲ ਪਾਠਕ ਆਪ ਹੀ ਤੇ ਇਹ ਪੁੱਛਦਾ ਹੈ ਕਿ {ਜਦ ਕੋਈ ਵੀ ਧਾਰਮਿਕ ਜਨੂੰਨੀ ਆਪਣੇ ਧਰਮ ਦੇ ਪਿੱਛੇ "ਕੌਮ" ਲਫ਼ਜ਼ ਜ਼ਬਰਦਸਤੀ, ਬਿਨ੍ਹਾਂ ਕੌਮ ਦੀ ਪਰਿਭਾਸ਼ਾ ਜਾਣੇ (ਪਰਿਭਾਸ਼ਾ : ਸੱਭਿਆਚਾਰ, ਬੋਲੀ, ਧਰਾਤਲ ਦੀ ਸਾਂਝ) ਨੱਥੀ ਕਰ ਦਿੰਦਾ ਹੈ ਤਾਂ ਆਪਣੀ ਅਕਲ ਦਾ ਜਲੂਸ ਖੁਦ ਹੀ ਕੱਢ ਬੈਠਦਾ ਹੈ ।} ਸ੍ਰ: ਸਤਨਾਮ ਸਿੰਘ ਜੀ ਬੱਬਰ ਸਿਰਫ ਕੌਮ ਦੀ ਪਰਿਭਾਸ਼ਾ ਦਾ ਖੁਲਾਸਾ ਕੀਤਾ ਹੈ । ਸਿੱਖ ਇੱਕ ਵੱਖਰੀ ਕੌਮ ਹੈ । ਇਕਬਾਲ ਪਾਠਕ ਜੀ ਲਿਖਦੇ ਹਨ ਕਿ ਭਿੰਡਰਾਂਵਾਲਾ ਆਪਣੇ ਲੈਕਣਰਾਂ ਰਾਹੀਂ ਕਹਿੰਦਾ ਸੀ ਕਿ {ਹਿੰਦੂ ਇੱਥੋਂ ਭੱਜ ਜਾਣ ਤੇ ਬਾਹਰਲੀਆਂ ਸਟੇਟਾਂ ਵਿੱਚੋਂ ਸਿੱਖ ਪੰਜਾਬ ਵਿੱਚ ਆ ਜਾਣ........} ਚਲੋ ਜਸਬੀਰ ਸਿੰਘ ਜੀ, ਇਸ ਸਵਾਲ ਦਾ ਜਵਾਬ ਤੁਸੀਂ ਹੀ ਦੇ ਦਉ ਕਿ ਭਿੰਡਰਾਂਵਾਲੇ ਨੇ ਕਿੰਨੇ ਕੁ ਹਿੰਦੂ ਪੰਜਾਬ ਵਿੱਚੋਂ ਭਜਾਏ ਤੇ ਕਿੰਨੇ ਕੁ ਸਿੱਖ ਬਾਹਰੋਂ ਪੰਜਾਬ ਵਿੱਚ ਲਿਆਕੇ ਵਸਾਏ ? ਕਿੰਨੇ ਹਿੰਦੂਆਂ ਨੂੰ ਘਰੋਂ ਬੇਘਰ ਹੋਣਾ ਪਿਆ ਪੰਜਾਬ ਛੱਡਣ ਕਰਕੇ ? ਨਵੰਬਰ 1984 ਦੇ ਸਿੱਖ ਕਤਲੇਆਮ ਭਾਵਕਿ ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿੱਚੋਂ ਸਿੱਖਾਂ ਨੂੰ ਆਪਣੇ ਘਰ ਘਾਟ ਛੱਡਕੇ ਉਥੋਂ ਭੱਜਣਾ ਪਿਆ ਤੇ ਜਿਨ੍ਹਾਂ ਬੀਬੀਆਂ ਦੇ ਸੁਹਾਗ ਉਜਾੜ ਦਿੱਤੇ ਗਏ ਤੇ ਜਿਨ੍ਹਾਂ ਨੂੰ ਦਿੱਲੀ ਵਿੱਚ ਰਹਿਣਾ ਹੀ ਪੈਣਾ ਸੀ, ਉਨ੍ਹਾਂ ਨੂੰ ਹਿੰਦੋਸਤਾਨ ਦੀ ਸ੍ਰਕਾਰ ਨੇ ਘਰ ਬਣਾ ਕੇ ਦਿੱਲੀ ਵਿੱਚ ਵਸਣ ਲਈ ਦਿੱਤੇ ਤੇ ਉਸ ਕਾਲੋਨੀ ਨੂੰ ਵੱਖਰਾ ਨਾਮ ਦਿੱਤਾ ***ਸਿੱਖ ਵਿਡੋ ਕਾਲੋਨੀ - The Sikh Widow Colony*** । ਬਾਕੀ ਫਿਰ ਵੀ ਅਗਰ ਤੁਹਾਡੇ ਕੋਲ ਕੋਈ ਸਵਾਲ ਹੈ ਤਾਂ ਪੰਜਾਬੀ ਵਿੱਚ ਲਿਖੋ । ਕਿਉਂਕਿ ਇਹ ਪਲੇਟਫਾਰਮ ਤੁਹਾਨੂੰ ਇਹ ਮੌਕਾ ਦਿੰਦਾ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਵਿੱਚ ਗੱਲ ਕਰ ਸਕੋ । ਸੋ ਆਓ ਮਾਂ ਬੋਲੀ ਨੂੰ ਅਪਣਾਉਂਦੇ ਹੋਏ ਪੰਜਾਬੀ ਵਿੱਚ ਏਥੇ ਗੱਲ ਕਰੋ ਤੇ ਪੰਜਾਬੀ ਬੋਲੀ ਤੇ ਮਾਣ ਮਹਿਸੂਸ ਕਰੋ । - ਜਸਵਿੰਦਰ ਸਿੰਘ

ਗੁਰਜੰਟ ਸਿੰਘ

ਸਤਿ ਸ੍ਰੀ ਅਕਾਲ ਸਾਰਿਆਂ ਨੂੰ । ਬਈ ਲੇਖ ਤਾਂ ਲੇਖ ਆਹ ਤਾਂ ਕਾਮੈਂਟਸ ਦੇਣ ਵਾਲੇ ਵੀ ਫੱਟੇ ਚੱਕੀ ਜਾਂਦੇ ਆ । ਡਟੇ ਰਹੋ ।

ਗੁਰਦੇਵ ਸਿੰਘ USA

ਭਾਜੀ ਜਸਵਿੰਦਰ ਸਿੰਘ, ਆਹ ਜਿਹੜੀ ਇਕਬਾਲ ਪਾਠਕ ਨੇ ਹਿੰਦੂਆਂ ਨੂੰ ਪੰਜਾਬ ਵਿੱਚੋਂ ਕੱਢਣ ਵਾਲੀ ਗੱਲ ਕੀਤੀ ਹੈ । ਮੈਂ ਇੱਕ ਛੋਟੀ ਜਿਹੀ ਕਹਾਣੀ ਰਾਹੀਂ ਇਕਬਾਲ ਪਾਠਕ ਨੂੰ ਇੱਕ ਸਵਾਲ ਕਰਨ ਲੱਗਾ । ਇੱਕ ਵਾਰ ਪੰਜ ਦੋਸਤ ਇਕੱਠੇ ਇੱਕ ਕਾਲਜ ਦੇ ਹੋਸਟਲ ਦੇ ਇੱਕ ਵੱਡੇ ਸਾਰੇ ਕਮਰੇ ਵਿੱਚ ਰਹਿੰਦੇ ਸਨ । ਇਹ ਪੰਜੇ ਆਪਸ ਵਿੱਚ ਏਨੇ ਘੁਲੇ ਮਿਲੇ ਹੋਏ ਸਨ ਕਿ ਇਨ੍ਹਾਂ ਤੋਂ ਇਲਾਵਾ ਕਿਸੇ ਤੀਸਰੇ ਨੂੰ ਇਹ ਪਤਾ ਲਾਉਣਾ ਮੁਸ਼ਕਿਲ ਨਹੀਂ ਨਾ - ਮੁਮਕਿੰਨ ਲੱਗਦਾ ਸੀ ਕਿ ਇਹ ਪੰਜੇ ਆਪਸ ਵਿੱਚ ਦੋਸਤ ਨੇ ਕਿ ਸਕੇ ਭਰਾ । ਉਨ੍ਹਾਂ ਦਾ ਖਾਣਾ - ਪੀਣਾ, ਘੁੰਮਣਾ - ਫਿਰਨਾ, ਬੋਲ - ਬਾਣੀ, ਮੌਜ - ਮਸਤੀ ਕਰਨਾ ਗੱਲ ਕੀ ਸਭ ਕੁੱਝ ਸਾਂਝਾ ਸੀ । ਇਕੱਠੇ ਹੀ ਕਾਲਜ ਪੜ੍ਹਣ ਜਾਂਦੇ । ਇਨ੍ਹਾਂ ਦੇ ਕਾਲਜ ਦੇ ਨਾਲ ਦੇ ਮੁੰਡੇ ਕੁੱਝ ਏਨ੍ਹਾਂ ਨਾਲ ਖਾਰ ਵੀ ਖਾਂਦੇ ਸੀ ਤੇ ਦੁਸ਼ਮਣੀ ਅੱਖ ਨਾਲ ਵੀ ਵੇਖਦੇ ਸੀ ਪਰ ਏਨਾਂ ਦਾ ਏਕਾ ਵੇਖਕੇ ਇਨ੍ਹਾਂ ਤੋਂ ਭੈਅਭੀਤ ਵੀ ਹੁੰਦੇ ਸਨ ਤੇ ਇਨ੍ਹਾਂ ਨਾਲ ਪੰਗਾ ਲੈਣ ਤੋਂ ਡਰਦੇ ਵੀ ਸਨ । ਉਨ੍ਹਾਂ ਕੋਲ ਰਹਿਣ ਲਈ ਕਮਰੇ ਤਾਂ ਸਨ ਪਰ ਫਿਰ ਵੀ ਉਨ੍ਹਾਂ ਦੀ ਅੱਖ ਇਨ੍ਹਾਂ ਪੰਜਾਂ ਦੇ ਵੱਡੇ ਕਮਰੇ ਤੇ ਸੀ ਕਿਉਂਕਿ ਇਸ ਕਮਰੇ ਦੀ ਦਿੱਖ ਬਹੁਤ ਵਧੀਆ ਸੀ ਤੇ ਉਂਝ ਵੀ ਇਹ ਸੂਰਜ ਦੇ ਚੜ੍ਹਦੇ ਪਾਸੇ ਹੋਣ ਕਾਰਣ ਹੋਰ ਵੀ ਪ੍ਰਭਾਵ ਪਾਉਂਦਾ ਸੀ । ਉਨ੍ਹਾਂ ਮੁੰਡਿਆਂ ਨੇ ਨਾਲ ਦੇ ਸ਼ਹਿਰ ਤੋਂ ਭਾੜੇ ਦੇ ਗੁੰਡੇ ਬੁਲਾਕੇ ਇਨ੍ਹਾਂ ਨੂੰ ਲਲਕਾਰਿਆਂ ਤੇ ਧਮਕਾਇਆ । ਇਨ੍ਹਾਂ ਪੰਜਾਂ ਸਾਥੀਆਂ ਚੋਂ ਚਾਰ ਨੂੰ ਉਸ ਵੇਲੇ ਬੜੀ ਹੈਰਾਨਗੀ ਹੋਈ ਜਦੋਂ ਇਨ੍ਹਾਂ ਵਿੱਚੋਂ ਇੱਕ ਦੁਸ਼ਮਣ ਪਾਰਟੀ ਦੀ ਹਮਾਇਤ ਤੇ ਜਾ ਖੜ੍ਹਿਆ । ਇਨ੍ਹਾਂ ਚਾਰਾਂ ਨੇ ਪੁੱਛਿਆ ਕਿ ਯਾਰ ਤੂੰ ਤੇ ਸਾਡਾ ਸਾਥੀ ਸੀ ? ਕਹਿੰਦਾ ਸਾਥੀ ਤੇ ਮੈਂ ਹੁਣ ਵੀ ਤੁਹਾਡਾ ਹੀ ਹਾਂ ਪਰ ਜੋ ਇਹ ਕਹਿ ਰਹੇ ਹਨ ਆਪਾਂ ਨੂੰ ਇਨ੍ਹਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿਉਂਕਿ ਇਹ ਜ਼ਿਆਦਾ ਜਣੇ ਨੇ ਤੇ ਆਪਾਂ ਸਿਰਫ ਗਿਣਤੀ ਦੇ ਪੰਜ, ਆਪਣਾ ਕੋਈ ਨੁਕਸਾਨ ਨਾ ਹੋ ਜਾਵੇ । ਉਹ ਦੋਸਤ ਕਹਿੰਦੇ ਬਾਈ ਤੂੰ ਇੱਥੇ ਫਿਰ ਗਲਤੀ ਕਰੀ ਜਾ ਰਿਹਾ ਹੈ ਆਪਾਂ ਪੰਜ ਨਹੀਂ, ਅਸੀਂ ਚਾਰ ਹਾਂ ਤੇ ਅਸੀਂ ਇਸ ਧੱਕੇਸ਼ਾਹੀ ਨਾਲ ਕਬਜ਼ਾ ਨਹੀਂ ਕਰਨ ਦੇਣਾ । ਉਨ੍ਹਾਂ ਚਾਰਾਂ ਨੇ ਉਨ੍ਹਾਂ ਗੁੰਡਿਆਂ ਨੂੰ ਆਪਣੇ ਜ਼ੋਰ ਨਾਲ ਉਥੋਂ ਭਜਾ ਦਿੱਤਾ ਤੇ ਆਪਣੇ ਕਮਰੇ ਤੇ ਕਬਜ਼ਾ ਤਾਂ ਦੂਰ ਦੀ ਗੱਲ ਨੇੜੇ ਵੀ ਨਹੀਂ ਲੱਗਣ ਦਿੱਤਾ । ਜਦੋਂ ਉਹ ਚਾਰੇ ਵਾਪਿਸ ਆਪਣੇ ਕਮਰੇ ਵਿੱਚ ਗਏ ਤਾਂ ਉਹਨਾਂ ਦਾ ਪੰਜਵਾਂ ਸਾਥੀ ਵੀ ਕਮਰੇ ਅੰਦਰ ਵੜਣ ਲੱਗਾ ਤਾਂ ਉਨ੍ਹਾਂ ਚਾਰਾਂ ਨੇ ਬੂਹੇ ਵੜਦੇ ਨੂੰ ਹੀ ਰੋਕ ਲਿਆ ਤੇ ਕਹਿੰਦੇ ਅੰਦਰ ਆਉਣ ਦੀ ਲੋੜ ਨਹੀਂ ਆਹ ਫੜ੍ਹ ਆਪਣਾ ਸਮਾਨ ਤੇ ਆਪਣਾ ਰਸਤਾ ਨਾਪ । ਇਕਬਾਲ ਪਾਠਕ ਜੀ ਅਗਰ ਇਸ ਕਹਾਣੀ ਵਿਚਲੇ ਸਵਾਲ ਦੀ ਸਮਝ ਆ ਜਾਵੇ ਤਾਂ ਜਵਾਬ ਜ਼ਰੂਰ ਦੇਣਾ ।

ਬਿੰਦਰ ਪਾਲ

ਸਤਨਾਮ ਸਿੰਘ "ਬੱਬਰ" ਜੀ ਤੁਸੀਂ ਕਿਹਾ ""ਇੱਕ ਛੋਟੀ ਜਿਹੀ ਮਿਸਾਲ ਦੇਣੀ ਬਹੁਤ ਜ਼ਰੂਰੀ ਹੈ, ਜਿਵੇਂ ਅੱਧਾ ਪੰਜਾਬ ਤਾਂ ਪਾਕਿਸਤਾਨ ਵਿੱਚ ਚਲਾ ਗਿਆ ਤੇ ਅੱਧਾ ਪੰਜਾਬ ਭਾਰਤ ਵਿੱਚ ਰਹਿ ਗਿਆ । ਪਾਕਿਸਤਾਨ ਵਿੱਚ ਵਸਣ ਵਾਲੇ ਲੋਕ ‘ਮੁਸਲਮਾਨ’ ਹਨ ਅਤੇ ਬੋਲਦੇ ‘ਪੰਜਾਬੀ’ ਹਨ ਅਤੇ ਲਿੱਪੀ ‘ਉਰਦੂ’ ਵਰਤਦੇ ਹਨ, ‘ਕੌਮੀ’ ਤੌਰ ਤੇ ਉਹ ‘ਮੁਸਲਮਾਨ’ ਨਾਮ ਨਾਲ ਜਾਣੇ ਜਾਂਦੇ ਹਨ ।"" .............ਕੀ ਪਾਕਿਸਤਾਨ ਵਿੱਚ ਹੁਣ ਸਿਰਫ ਮੁਸਲਮਾਨ ਤਬਕੇ ਦੇ ਲੋਕ ਹੀ ਰਹਿੰਦੇ ਹਨ ,ਜੇ ਹਾਂ ਤਾਂ ਨਨਕਾਣਾ ਸਾਹਿਬ ਦਾ ਕੀ ਅਰਥ ਹੈ ਜੋ ਅਜੇ ਵੀ ਉੱਥੇ ਹੀ ਹੈ ਕੀ ਓਸ ਜਗ੍ਹਾ ਮੁਸਲਮਾਨ ਜਾਂਦੇ ਹਨ ਮੱਥਾ ਟੇਕਣ ???? ਸਿੱਖ ਨਹੀ ਓਥੇ ਨਾਲੇ ਤੁਸੀਂ ਕਿਹਾ ਕਿ """ਯੂਨਾਈਟਿਡ ਨੈਸ਼ਨ ਦੇ ਚਾਰਟਰ ਮੁਤਾਬਿਕ ਹਰੇਕ ਉਸ ਧਰਮ, ਫਿਰਕੇ ਕਬੀਲੇ ਨੂੰ ਆਪਣੀ ਕੌਮ ਪੇਸ਼ ਕਰਨ ਲਈ ਇਨ੍ਹਾਂ ਮੁੱਦਿਆਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਵੱਖਰੀ ਬੋਲੀ (ਗੁਰਮੁੱਖੀ), ਵੱਖਰਾ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਵੱਖਰਾ ਪਹਿਰਾਵਾ (ਖਾਲਸਈ ਬਾਣਾ), ਵੱਖਰਾ ਧਰਮ (ਸਿੱਖ), ਵੱਖਰੀ ਪਹਿਚਾਣ (ਸਾਬਤ ਸੂਰਤ), ਵੱਖਰਾ ਨਿਸ਼ਾਨ (ਕੇਸਰੀ ਨਿਸ਼ਾਨ ਸਾਹਿਬ) ਇਹ ਨਿਸ਼ਾਨੀਆਂ ਕਿਸੇ ‘ਕੌਮ’ ਨੂੰ ਇੱਕ ਪਹਿਚਾਣ ਦਾ ਨਾਮ ਦਿੰਦੀਆਂ ਹਨ ।""""..................ਹੁਣ ਖਿਮਾ ਕਰਨਾ ਤੁਸੀਂ ਮੇਰੇ ਤੋਂ ਵੱਡੇ ਹੋ ਪਰ ਸੁਆਲ ਉੱਠਿਆ ਹੈ ਕੀ ਪੰਜਾਬ ਦੀ ਬੋਲੀ ਗੁਰਮੁਖੀ ਹੈ ???ਕਿ ਪੰਜਾਬੀ ?? ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਪੰਜਾਬ ਦੀ ਲਿਪੀ ਗੁਰਮੁਖੀ ਹੈ !! ਦੂਸਰੀ ਗੱਲ ਵੱਖਰੇ ਪਹਿਰਾਵੇ ਦੀ ਅੱਜ ਫੈਸ਼ਨ ਦਾ ਦੌਰ ਹੈ ਖਾਲਸੇ ਵੀ ਇਸ ਤੋਂ ਬਚੇ ਨਹੀ ਹੁਣ ਓਹ ਵੀ ਜੀਨ ਦੀਆਂ ਪੈਂਟਾਂ ,ਬੁਸ਼ਰਟਾਂ ਪਾਉਣ ਲੱਗੇ ਹਨ """ ਫੇਰ ਪੰਜਾਬੀਆਂ ਦਾ ਪਹਿਰਾਵਾ ਵੱਖਰਾ ਕਿਵੇਂ ਹੋ ਗਿਆ ਜਦ ਕਿ ਅੱਜ ਦੁਨੀਆਂ ਇੱਕ ਹੋ ਰਹੀ ਹੈ .........

ਬਿੰਦਰਪਾਲ ਫਤਿਹ

ਇੱਕ ਗੱਲ ਕਰਨੀ ਭੁੱਲ ਗਿਆ ਜੀ ਕਿ ਤੁਸਾਂ ਪ੍ਰਤੀਕਰਮ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਹਨ ਮੈਨੂੰ ਪੜ੍ਹ ਕੇ ਇਹ ਲੱਗਿਆ ਕਿ ਜਿਵੇ ਤੁਸੀਂ ਨਿੱਜੀ ਤੌਰ ਤੇ ਇਕਬਾਲ ਪਾਠਕ ਨਾਲ ਗੱਲਬਾਤ ਕਰ ਰਹੇ ਹੋਵੋਂ ਕਿਰਪਾ ਕਰਕੇ ਪ੍ਰਤੀਕਰਮ ਨੂੰ ਸਾਹਿਤਕ ਕਿਰਤ ਸਮਝਦਿਆਂ ਹੋਇਆਂ ਉਸਦੇ ਦਾਇਰੇ 'ਚ ਹੀ ਰਹਿਣ ਦੀ ਕੋਸਿਸ਼ ਕਰਿਆ ਕਰੋ ਜੀ ....ਧੰਨਵਾਦ

Dr. Sukhdeep

ਸਤਨਾਮ ਜੀ ..." ਜਿਵੇਂ ਮੰਨ ਲਓ ਵਿਦੇਸ਼ਾਂ ਵਿੱਚ ਜਿਹੜੀ ਪਨੀਰੀ ਜੰਮਦੀ ਹੈ, ਉਹਦੇ ਤੇ ਪੰਜਾਬ ਦੀ ਧਰਾਤਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਹਵਾ, ਪੌਣ - ਪਾਣੀ, ਮਾਹੌਲ, ਫਿਜ਼ਾ ਦਾ ਕੋਈ ਅਸਰ ਨਹੀਂ ਹੁੰਦਾ, ਅਗਰ ਉਹ ਬੱਚੇ ਸਿੱਖੀ ਸਰੂਪ ਧਾਰਨ ਕਰ ਲੈਂਦੇ ਹਨ, ਅੰਮ੍ਰਿਤ ਛੱਕਕੇ ਤਿਆਰ - ਬਰ - ਤਿਆਰ ਸਿੰਘ ਸਜ ਜਾਂਦੇ ਹਨ, ਸਿਰ ਤੇ ਦਸਤਾਰ ਸਜਾ ਲੈਂਦੇ ਹਨ ਤਾਂ ਹੁਣ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹ ਕਿਹੜੇ ਧਰਮ ਨਾਲ ਸਬੰਧਤ ਹਨ, ਸਮਝਣ ਵਾਲੇ ਝੱਟ ਸਮਝ ਜਾਂਦੇ ਹਨ ਕਿ ਇਹ ‘ਸਿੱਖ’ ਹਨ । ਪੰਜਾਬੀਅਤ ਨਾਲ ਕਿਸੇ ਦੀ ਪਹਿਚਾਣ ਨਹੀਂ ਹੁੰਦੀ । ਬਲਕਿ ਸਿੱਖ ਧਰਮ, ਸਿੱਖ ਕੌਮ ਨਾਲ ਹੁੰਦੀ ਹੈ । ਏਸੇ ਤਰ੍ਹਾਂ ਹੀ ਮੁਸਲਮਾਨ ਤੇ ਹਿੰਦੂਆਂ ਦੀ ਪਹਿਚਾਣ ਵੀ ਉਨ੍ਹਾਂ ਦੇ ਪਹਿਰਾਵੇ ਜਾਂ ਦਿਖ ਤੋਂ ਹੋ ਜਾਂਦੀ ਹੈ !..."" ਤੁਹਾਡੀ ਇਸ ਗੱਲ 'ਤੇ ਇੱਕ ਸਵਾਲ ਹੈ ਜੀ ,"ਜਦੋਂ ਕਈ ਬਿਹਾਰੀ ,ਸਿੰਘ ਸਜ ਜਾਂਦਾ ਹੈ,(ਪੰਜਾਬ ਵਿੱਚ ਕਈ ਜਗ੍ਹਾ ਵੇਖਣ ਵਿੱਚ ਆਉਂਦਾ ਹੈ) ਜਾਂ ਦਾੜ੍ਹੀ-ਕੇਸ ਰੱਖ ਕੇ ਪਰਨਾ ਬੰਨਣ ਲੱਗ ਜਾਂਦਾ ਹੈ,ਅਤੇ ਉਸਦੀ ਬੋਲੀ ਪੁਰਾਣੀ ਹੀ ਰਹਿੰਦੀ ਹੈ ਤਾਂ ਉਸਦਾ ਧਰਮ ਤਾਂ ਸਿੱਖ ਬਣ ਜਾਂਦਾ ਹੈ ਪਰ "ਕੌਮ" ਕਿਹੜੀ ਹੁੰਦੀ ਹੈ ? ਬਿਹਾਰੀ ਜਾਂ ਪੰਜਾਬੀ ?

Dr. Sukhdeep

ਜੇਕਰ "ਕੌਮ" ਸਿੱਖ ਹੁੰਦੀ ਹੈ ਤਾਂ ਫਿਰ "ਧਰਮ" ਕਿਹੜਾ ਹੁੰਦਾ ਹੈ ?

Surjit Singh

ਸਿੱਖ ਇੱਕ "ਧਰਮ" ਵੀ ਹੈ ਅਤੇ ਸਿੱਖ ਇੱਕ "ਕੌਮ" ਵੀ ਹੈ । ਅਗਰ ਨਹੀਂ, ਤੇ ਡਾ: ਸੁਖਦੀਪ ਨੂੰ ਖੁੱਲ੍ਹਾ ਚੈਲਿੰਜ ਹੈ ਕਿ ਸਾਬਤ ਕਰ ਦੇਵੇ ਕਿ ਸਿੱਖ ਇੱਕ "ਧਰਮ" ਨਹੀਂ ਤੇ ਨਾ ਹੀ ਸਿੱਖ ਇੱਕ "ਕੌਮ" ਹੈ । ਡਾ: ਸਾਹਿਬ ਐਵੇਂ ਇਧਰਲੀਆ - ਓਧਰਲੀਆ ਮਾਰਨੀਆਂ ਛੱਡੋ । ਵੀਰ ਬਿੰਦਰਪਾਲ ਜੀ, ਆਪਣੇ ਦਿੱਤੇ ਕਾਮੈਂਟਸ ਦੋ ਵਾਰ ਗਹੁ ਨਾਲ ਪੜ੍ਹੋ ਤੇ ਤੁਹਾਡਾ ਜਵਾਬ ਤੁਹਾਨੂੰ ਮਿਲ ਜਾਵੇਗਾ । ਦੂਸਰੀ ਗੱਲ ਗੁਰਮੁਖੀ ਨੂੰ ਬ੍ਰੈਕਟ () ਵਿੱਚ ਲਿਖਿਆ ਗਿਆ ਹੈ । ਉਸਦੇ ਮਤਲਬ ਜਾਂ ਅੰਦਰੂਨੀ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰੋ । ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਿੱਖ ਕੋਈ "ਕੌਮ" ਨਹੀਂ ਹੈ ? ਜਾਂ ਵਿਸਥਾਰ ਸਹਿਤ ਪ੍ਰਤੀਕਰਮ ਦੀ ਸਾਹਿਤਕ ਕਿਰਤ ਮੁਤਾਬਿਕ ਗੱਲ ਖੋਲ੍ਹਕੇ ਸਪੱਸ਼ਟ ਕਰੋ ਜੀ ।

Baljit Singh Garmany

Dr.shab ji je das galti na karda howe tan app ji nal jan sari sikh kom nal ik bachan sanjan karan chahda hai ji sikh da matalb withe arthi hun da hai ji sikhe arti hunda hai ji asi sare sikh hi nahi balke guru sikh han ji guru granth sahib ji di dur ki bani de. hun gal dharam di sikh da dharam guru da bachan kamawna sikhi sikhiaa gur vichar. sikh apna jivan guru di vichar ton hi prapt karda hai ji bhula chuka di khima ji waheguru ji khalsa wahe guru ji ki fateh ji.

Surjit Singh

ਵੀਰ ਜਸਵਿੰਦਰ ਸਿੰਘ ਜੀ, ਜੋ ਤੁਸੀਂ ਸ੍ਰ: ਜਸਬੀਰ ਸਿੰਘ ਜੀ ਦੇ ਕਾਮੈਂਟਸ ਬਾਰੇ ਲਿਖਿਆ ਹੈ, ਸ਼ਾਇਦ ਤੁਹਾਨੂੰ ਸਮਝਣ ਵਿੱਚ ਕੋਈ ਤਰੁੱਟੀ ਲੱਗੀ ਹੈ । ਸ੍ਰ: ਜਸਬੀਰ ਸਿੰਘ ਦਾ ਕਹਿਣਾ ਤਾਂ ਇਹ ਹੈ ਕਿ ਇਨ੍ਹਾਂ ਕਾਮਰੇਡਾਂ ਨੂੰ ਸਾਰਾ ਕੁੱਝ ਪਤਾ ਹੈ ਪਰ ਇਹ ਜਾਣ ਬੁੱਝਕੇ ਲਫਜ਼ੀ ਜੰਗ ਨਾਲ ਖਾਲਿਸਤਾਨੀ ਪੱਖੀਆਂ ਨੂੰ ਭੰਡਦੇ ਹਨ । ਇਨ੍ਹਾਂ ਨਾਲ ਮਗਜ਼ ਮਾਰਨਾ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ । ਉਨ੍ਹਾਂ ਦੇ ਸਵਾਲ ਸ੍ਰ: ਸਤਨਾਮ ਸਿੰਘ ਬੱਬਰ ਜੀ ਨੂੰ ਨਹੀਂ ਬਲਕਿ ਏਨਾਂ ਕਾਮਰੇਡਾਂ ਨੂੰ ਹਨ, ਜਿਹੜੇ ਸਿਵਾਏ ਚਿੰਜੜੀਆਂ ਛੇੜਣ ਦੇ, ਹੋਰ ਕੁੱਝ ਨਹੀਂ ਕਰਦੇ । ਮੈਂ ਸਮਝ ਸਕਦਾ ਹਾਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਦੇ ਵਹਿਣ ਵਿੱਚ ਵਹਿੰਦਿਆਂ ਇਹ ਸਭ ਕੁੱਝ ਲਿਖਿਆ ਹੋਵੇਗਾ ਅਤੇ ਇਸ ਦੇ ਨਾਲ ਹੀ ਆਸ ਹੈ ਕਿ ਸ੍ਰ: ਜਸਬੀਰ ਸਿੰਘ ਜੀ ਅਗਲਾ ਕਾਮੈਂਟਸ ਪੰਜਾਬੀ ਮਾਂ ਬੋਲੀ ਵਿੱਚ ਹੀ ਲਿਖਣਗੇ । {ਸੁਰਜੀਤ ਸਿੰਘ}

ਇਕਬਾਲ

"ਇਕਬਾਲ ਪਾਠਕ ਜੀ ਲਿਖਦੇ ਹਨ ਕਿ ਭਿੰਡਰਾਂਵਾਲਾ ਆਪਣੇ ਲੈਕਣਰਾਂ ਰਾਹੀਂ ਕਹਿੰਦਾ ਸੀ ਕਿ ਹਿੰਦੂ ਇੱਥੋਂ ਭੱਜ ਜਾਣ ਤੇ ਬਾਹਰਲੀਆਂ ਸਟੇਟਾਂ ਵਿੱਚੋਂ ਸਿੱਖ ਪੰਜਾਬ ਵਿੱਚ ਆ ਜਾਣ........ " ਉੱਪਰ ਕਿਸੇ ਕਮੈਂਟ ਵਿੱਚ ਇਸ ਗੱਲ ਦਾ ਉਲੇਖ ਹੈ ਜਿਸ ਸੱਜਣ ਨੇ ਇਹ ਗੱਲ ਸਿਧੀ ਮੇਰੇ ਮੂੰਹ ਵਿਚ ਪਾਉਣੀ ਚਾਹੀ ਹੈ ਉਸਨੇ ਸ਼ਾਇਦ ਮੇਰੇ ਵੱਲੋਂ ਲਿਖੇ ਲਫ਼ਜ਼ ਧਿਆਨ ਨਾਲ ਨਹੀਂ ਪੜ੍ਹੇ ਦੋਵਾਰਾ ਪੋਸਟ ਕਰ ਰਿਹਾ ਹਾਂ "ਹਿੰਦੂ ਇੱਥੋਂ ਭੱਜ ਜਾਣ ਤੇ ਬਾਹਰਲੀਆਂ ਸਟੇਟਾਂ ਵਿੱਚੋਂ ਸਿੱਖ ਪੰਜਾਬ ਵਿੱਚ ਆ ਜਾਣ........ " (ਵੇਰਵਾ ਫਿਰ ਉਸੇ ਕਿਤਾਬ ਵਿੱਚੋਂ) ਮੇਰੇ ਪ੍ਰਤੀਕਰਮ ਵਿੱਚ ਕਿਤਾਬ ਦੇ ਲੇਖਕ ਦਾ ਨਾਮ ਪਹਿਲਾ ਆ ਚੁੱਕਾ ਸੀ ਇਸ ਲਈ ਇਉਂ ਲਿੱਖਿਆ ਜੋ ਕੋ ਲਿਖਣ ਵਿਧਾ ਜਾਂ ਪੜ੍ਹਨ ਨਾਲ ਪਿਆਰ ਰੱਖਣ ਵਾਲੇ ਸੱਜਣ ਜਾਣਦੇ ਹਨ ਕਿ ਦਹੁਰਾਉ ਤੋਂ ਬਚਣ ਲਈ ਕੀਤਾ ਜਾਂਦਾ ਹੈ | ਉਹਨਾਂ ਦੀ ਆਸਾਨੀ ਲਈ ਫਿਰ ਨਾਮ ਲੈਕੇ ਲਿਖ ਰਿਹਾ ਹਾਂ (ਵੇਰਵੇ : ਸਤੀਸ਼ ਜੈਕਬ ਤੇ ਮਾਰਕ ਟੱਲੀ ਦੀ ਕਿਤਾਬ ਵਿੱਚੋਂ ਹਨ, ਜੋ ਬੀ.ਬੀ.ਸੀ. ਦੇ ਪੱਤਰਕਾਰ ਸਨ ਇਸ ਲਈ ਭਰੋਸੇਯੋਗ ਲਗਦੇ ਹਨ) ਜੋ ਸੱਜਣ ਹੁਣ ਇਸ ਕਿਤਾਬ ਬਾਰੇ ਵੀ ਨਾ ਜਾਣਦਾ ਹੋਵੇ ਮੇਰੇ ਕੋਲ ਕੋਈ ਰਾਹ ਨਹੀਂ ਰਹਿੰਦਾ ਸਮਝਾਉਣ ਦਾ | ਭਿੰਡਰਾਂਵਾਲੇ ਨੇ ਕਿੰਨੇ ਕੁ ਹਿੰਦੂ ਪੰਜਾਬ ਵਿੱਚੋਂ ਭਜਾਏ...ਆਪਣੇ ਪਿੰਡ ਦੀ ਹੀ ਗੱਲ ਕਰਾਂਗਾ ਮੇਰੇ ਤਿੰਨ ਦੋਸਤ (ਇੱਕੋ ਫਿਰਕੇ ਹਿੰਦੂਆਂ ਨਾਲ ਸੰਬੰਧਿਤ) ਉਹਨਾਂ ਵਕਤਾਂ ਵਿੱਚ ਆਪਣਾ ਭਲਾ ਚੰਗਾ ਕਾਰੋਬਾਰ ਛੱਡ ਕੇ ਬਾਹਰ ਗਏ ਹਾਲੇ ਵਾਪਿਸ ਨਹੀਂ ਪਰਤੇ, ਇੱਕ ਦੇ ਪਰਿਵਾਰ ਦੇ ਜੀਅ (ਚਾਚੇ) ਦਾ ਕਤਲ ਭਰੇ ਬਾਜ਼ਾਰ ਕਰ ਦਿੱਤਾ ਗਿਆ ਸੀ | ਦੋ ਕੇਸਾਂ ਵਿੱਚ ਬੱਚਾ ਅਗਵਾਹ ਕਰਕੇ ਫਿਰੌਤੀ ਵਸੂਲ ਕਰਨ ਦੇ ਮਾਮਲੇ ਸਨ (ਇਹ ਕਿਸੇ ਕਿਤਾਬ ਵਿਚੋਂ ਨਹੀਂ ਅੱਖੀਂ ਦੇਖੀਆਂ ਗੱਲਾਂ ਹਨ ਮੇਰੇ ਪਿੰਡ ਦੇ ਲੋਕ ਜਾਣਦੇ ਹਨ ਕਿ ਇਹ ਕਿਸਨੇ ਕੀਤਾ ਸੀ ਦੱਸਣ ਦੀ ਜਰੂਰਤ ਸਮਝਦਾ ਕਿ ਇਹ ਕੋਈ ਚੋਰ ਲੁਟੇਰਿਆਂ ਦਾ ਕੰਮ ਨਹੀਂ ਸੀ ਖਾਲਿਸਤਾਨੀ ਧਿਰਾਂ ਦੀਆਂ ਮੂਹਰਲੀਆਂ ਸਫਾਂ ਦੇ ਬੰਦਿਆਂ ਦੇ ਕਾਰੇ ਸਨ | ਮੇਰੇ ਛੇ ਦੇ ਕਰੀਬ ਦੋਸਤ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਹੋਏ ਉਹਨਾਂ ਦੋਸਤਾਂ ਵਿਚੋਂ ਇੱਕ ਦੀ ਮਾਂ ਨੂੰ ਰਾਤੀਂ ਨਾਲੇ ਤੇ ਲਿਜਾਕੇ ਗੋਲੀ ਮਾਰ ਦਿੱਤੀ ਗਈ ਸੀ ਜਿਸਨੇ ਮਾਰੀ ਉਹ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਮੇਰੇ ਦੋਸਤ ਦਾ ਹੀ ਸਾਥੀ ਤੇ ਖਾਲਿਸਤਾਨੀਆਂ ਦੀਆਂ ਮੂਹਰਲੀਆਂ ਸਫਾਂ ਵਿਚੋਂ ਸੀ ਪਿੰਡ ਦੇ ਲੋਕ ਇਸ ਮਾਂ ਦੇ ਕਤਲ ਪਿਛੇ ਲੁਕੀ ਹੋਈ ਕਹਾਣੀ ਵੀ ਜਾਣਦੇ ਹਨ ਜੋ ਦਸਦੇ ਨੂੰ ਮੈਨੂੰ ਸ਼ਰਮ ਆਉਂਦੀ ਹੈ | ਇਸ਼ਾਰਾ ਕਰ ਦਿੰਦਾ ਹਾਂ ਇਹ ਉਸ ਖਾਲਿਸਤਾਨੀ ਦੇ ਕਿਰਦਾਰ ਨੂੰ ਲੀਰਾਂ ਕਰਨ ਵਾਲੀ ਕਹਾਣੀ ਹੈ | ਹੋਰ ਪੰਜਾਬ ਵਿੱਚ ਕੀ ਕੁਝ ਹੋਇਆ ਹੋਵੇਗਾ ਅੰਦਾਜਾ ਹੀ ਲਗਾ ਸਕਦਾ ਹਾਂ ਜਾਂ ਜਿੰਨਾ ਕਿਤਾਬਾਂ ਚੋਂ ਪੜ੍ਹਿਆ ਹੈ ਉਹ ਜਾਣਦਾ ਹਾਂ |

jagjit

ah iqbaal pathek da muhe wakho vade philosfer da...jiwe bander hunda

d verma

sikh attawadya ne v baot ghalt kam kite te shiv sanka ne v....te camreda nu ah gussa k sikh attwadya ne sade gusse te maar k punjab wicho sanu jama he baher kad dita....

ਇਕਬਾਲ

@Jagjit ਵੀਰ ਜੀ ਤੁਸੀਂ ਦੋ ਸਚ ਬੋਲ ਦਿਤੇ ਥੋੜੇ ਜਿਹੇ ਲਫਜਾਂ ਵਿੱਚ ਪਹਿਲਾ ਮੈਨੂੰ ਕਬੂਲ ਕਰਨ ਵਿੱਚ ਕੋਈ ਸ਼ਰਮ ਨਹੀਂ ਕਿ ਮੈਂ ਕੋਈ ਫਿਲਾਸਫਰ ਨਹੀਂ ਆਮ ਜਿਹਾ ਪਾਠਕ ਹਾਂ ...ਦੋਸਰਾ ਸਚ ਮੇਰੀ ਸ਼ਕਲ ਬਾਂਦਰ ਨਾਲ ਮਿਲ ਸਕਦੀ ਹੈ ਕਿਉਂਕਿ ਮੈਂ ਡਾਰਵਿਨ ਨੂੰ ਸਹੀ ਮਨਦਾ ਹਾਂ ਇਸ ਮਾਮ੍ਕੇ ਵਿੱਚ ਕਿ ਬਾਂਦਰ ਦੀ ਇੱਕ ਵਰਾਇਟੀ ਚਿਪਾਜੀ ਜਾਂ ਗੁਰੀਲੇ ਸਾਡੇ ਪੁਰਖੇ ਹਨ ਸੋ ਪੁਖੀਆਂ ਨਾਲ ਸ਼ਕਲ ਮਿਲ ਸਕਦੀ ਹੈ ...ਸ਼ੁਕਰੀਆ ਤੁਹਾਡਾ ਮੈਨੂੰ ਮੇਰਾ ਸਚ ਦੱਸਣ ਲਈ |

ਤਿਰਲੋਕ ਸਿੰਘ

ਪਾਠਕ ਤੂੰ ਸਹੀ ਰੂਪ 'ਚ ਪਾਗਲ ਆਂ । ਨਾ ਤੂੰ ਲੇਖਕ ਆਂ ਤੇ ਨਾ ਤੂੰ ਕੋਈ ਫਿਲਾਸਫਰ ਆਂ, ਜਿਵੇਂ ਜਗਜੀਤ ਜੀ ਨੇ ਵੀ ਕਿਹਾ ਹੈ । ਜੋ ਸਤਨਾਮ ਸਿੰਘ ਬੱਬਰ ਜੀ ਨੇ ਤੇਰੇ ਢਿੱਡ 'ਚ ਬਾਂਹ ਪਾ ਕੇ ਕੋਈ ਗੱਲ ਕਢਾਉਣੀ ਚਾਹੀ ਸੀ ਸ਼ੁਕਰ ਆ ਤੂੰ ਉਹ ਸਾਰਾ ਸੱਚ ਉਗਲ ਦਿੱਤਾ । ਸਤਨਾਮ ਸਿੰਘ ਬੱਬਰ ਜੀ ਨੇ ਤੁਹਾਡੀ ਗੱਲ ਦਾ ਜਵਾਬ ਦਿੰਦਿਆ ਕਿਹਾ ਹੈ ਕਿ {ਨਾਸਤਿਕ ਤੇ ਅਧਰਮੀ ਲੋਕ, ਜਦੋਂ ਧਰਮ - ਯੁੱਧਾਂ 'ਚ ਝੋਕੇ ਜਾਣਗੇ ਤਾਂ ਬਲੈਕ ਕੈਟ, ਸੂਹੀਏ, ਗਦਾਰ, ਚੋਰ, ਲੁਟੇਰੇ, ਡਾਕੂ ਜਾਂ ਬਦਮਾਸ਼, ਗੁੰਡੇ ਉਹੋ ਕੁੱਝ ਹੀ ਕਰਨਗੇ, ਜੋ ਤੁਹਾਡੀ ਜੁੰਡਲੀ ਕਰਵਾਉਣਾ ਚਾਹੁੰਦੀ ਹੈ, ਬਿਲਕੁਲ ਏਸੇ ਤਰ੍ਹਾਂ ਹੀ ਪਿਛਲੇ ਦੋ ਦਹਾਕਿਆਂ 'ਚ ਹੋਇਆ ।} ਹੁਣ ਦੱਸ ਪਿੰਡ ਦਿਆਂ ਮੁੰਡਿਆਂ ਦਾ ਜੁੰਮੇਵਾਰ ਕੌਣ ਆ, ਜਰਮਨ ਬੈਠਾ ਸਤਨਾਮ ਸਿੰਘ ਬੱਬਰ ਜਾਂ ਤੂੰ ? ਤੂੰ ਫਿਰ ਇੱਕ ਝੂਠ ਬੋਲਿਆ, ਨਾ ਤੂੰ ਆਪਣੇ ਪਿੰਡ ਦਾ ਨਾਮ ਦੱਸਿਆ ਤੇ ਨਾ ਹੀ ਉਨ੍ਹਾਂ ਬੰਦਿਆਂ ਦੇ ਨਾਮ ਦਿੱਤੇ ? ਅੰਕਲ ਸਤਨਾਮ ਸਿੰਘ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਤੇ ਤੁਹਾਡੀ ਕਲਮ ਨੂੰ ਸਲਾਮ ।

ਇਕਬਾਲ

ਸੁਹਿਰਦ ਦੋਸਤ ਤਿਰਲੋਕ ਸਿਂਘ (ਦੋਸਤ ਇਸ ਲਈ ਕਿ ਤੁਸੀਂ ਸਤਨਾਮ ਸਿਂਘ ਜੀ ਨੂੰ ਅੰਕਲ ਲਫ਼ਜ਼ ਨਾਲ ਸੰਬੋਧਿਤ ਹੋਏ ਹੋ | ਮਜਿਨ ਇਸ ਤਰਾਂ ਦੀਆਂ ਸਭ ਗੱਲਾਂ ਦਾ ਤਰਤੀਬਵਾਰ ਉੱਤਰ ਲਿਖਿਆ ਹੈ ਜੋ ਕੁਝ ਤੁਸੀਂ ਉੱਪ ਲਿਖਿਆ ਹੈ ਇਹ ਚਰਚਾ ਦਾ ਕੋਈ ਢੰਗ ਨਹੀਂ ਵੀਰ ਪਿਆਰੇ ਅਸੀਂ ਪਬਲਿਕ ਪ੍ਲੇਸ ਤੇ ਗੱਲ ਕਰ ਰਹੇ ਹਾਂ ਜਿਸਦੇ ਕਿ ਕੁਝ ਨਿਯਮ ਹੁੰਦੇ ਹਨ ਜੋ ਵੀ ਉਹ ਪਾਰ ਕਰਦਾ ਹੈ ਲੋਕ ਆਪੇ ਪਛਾਣ ਲੈਂਦੇ ਹਨ ਕਿ ਉਹ ਕੀ ਹੈ ? ਅਸੀਂ ਸਿਰਫ ਆਪਣਿਆਂ ਦਲੀਲਾਂ ਰੱਖਣੀਆਂ ਹੁੰਦੀਆਂ ਹਨ ਜੇ ਉਹ ਥੋਥੀਆਂ ਹੋਣਗੀਆਂ ਤਾਂ ਸਮੇਂ ਨਾਲ ਕੋਈ ਸੂਝਵਾਨ ਉਹਨਾਂ ਨੂੰ ਰੱਦ ਕਰ ਦੇਵੇਗਾ ...ਚਰਚਾ ਕਰਨਾ ਲੜਾਈ ਕਰਨਾ ਨਹੀਂ ਹੁੰਦਾ ਕਿਸੇ ਵੀ ਇੱਕ ਸ਼ਬਦ ਦੀ ਗਲਤੀ ਲਈ ਵੀ ਮਾਫੀ ਜੋ ਮੇਰੇ ਵੱਲੋਂ ਤੁਹਾਨੂੰ ਆਖ ਦਿੱਤਾ ਗਿਆ ਹੋਵੇ |

Dr. Sukhdeep

@SURJEET SINGH "ਸਿੱਖ ਇੱਕ "ਧਰਮ" ਵੀ ਹੈ ਅਤੇ ਸਿੱਖ ਇੱਕ "ਕੌਮ" ਵੀ ਹੈ । ਅਗਰ ਨਹੀਂ, ਤੇ ਡਾ: ਸੁਖਦੀਪ ਨੂੰ ਖੁੱਲ੍ਹਾ ਚੈਲਿੰਜ ਹੈ ਕਿ ਸਾਬਤ ਕਰ ਦੇਵੇ ਕਿ ਸਿੱਖ ਇੱਕ "ਧਰਮ" ਨਹੀਂ ਤੇ ਨਾ ਹੀ ਸਿੱਖ ਇੱਕ "ਕੌਮ" ਹੈ ।.."" ਮੈਂ ਕਦੋਂ ਕਿਹਾ ਕਿ ਸਿੱਖ ਇੱਕ " ਧਰਮ" ਨਹੀਂ , ਮੈਂ ਤਾਂ ਕਹਿਣਾ ਚਾਹ ਰਿਹਾ ਹਾਂ ਕਿ ਸਿੱਖ ਇੱਕ "ਕੌਮ" ਨਹੀਂ , "ਕੌਮ" ਪੰਜਾਬੀ ਹੋ ਸਕਦੀ ਹੈ , ਜਿਵੇਂ ਕਾਬੁਲ-ਕੰਧਾਰ ਦੇ ਇਲਾਕੇ ਦੇ ਸਿੱਖ , ਕਦੇ ਪੰਜਾਬ ਆਏ ਨਹੀਂ , ਪੁਰਾਤਨ ਵਸਨੀਕ ਉਸੇ ਇਲਾਕੇ ਦੇ ਹਨ , ਗੋਤਰੀ ਸਬੰਧ ( ਗੋਤ ) ਪੰਜਾਬੀਆਂ ਨਾਲ ਨਹੀਂ ਉਸੇ ਇਲਾਕੇ ਦੇ ਹਿੰਦੂਆਂ ਨਾਲ , ਜਾਂ ਪਾਕਿਸਤਾਨੀ ਸਿੱਖਾਂ ਜਾਂ ਹਿੰਦੂਆਂ ,ਜਾਂ ਮੁਸਲਮਾਨਾਂ ਨਾਲ ਮਿਲਦੇ ਹਨ । ਹੁਣ ਮੇਰੀ ਸਮਝ ਮੁਤਾਬਿਕ ਉਹਨਾਂ ਦੀ ਕੌਮ "ਅਫਗਾਨ" ਬਣਦੀ ਹੈ ਅਤੇ "ਧਰਮ ਸਿੱਖ "...ਮੇਰੇ ਕਹਿਣ ਦਾ ਮਤਲਬ ਹੈ ਕਿ "ਕੌਮ" ਅਤੇ "ਧਰਮ" ਦੋ ਅੱਡੋ-ਅੱਡ "ਸੰਪੂਰਨ ਸ਼ਬਦ" ਹਨ, ਅੱਡੋ-ਅੱਡੋ ਅਰਥ ਰੱਖਦੇ ਹੋਏ । ਕੋਈ ਇੱਕ -ਦੂਜੇ ਦਾ ਪੂਰਕ ਨਹੀਂ । ਇਸ ਦਾ ਮਤਲਬ ਇਹ ਵੀ ਨਹੀਂ ਕਿ ਮੇਂ ਸਿੱਖਾਂ ਨੁੰ ਹਿੰਦੂਆਂ ਦਾ "ਅੰਗ" ਬਣਾ ਰਿਹਾ ਹਾਂ , ਮੇਰੇ ਲਈ ਦੋਵਾਂ ਵਿੱਚ "ਕੋਈ ਖਾਸ ਫਰਕ" ਨਹੀਂ ਮੈਂ ਦੋਵਾਂ ਨੂੰ ਸਿਰਫ ਤੇ ਸਿਰਫ "ਧਰਮ" ਸਮਝਦਾ ਹਾਂ । ਬਾਕੀ ਰਹੀ ਖੁੱਲ੍ਹੇ ਚੈਲਿੰਜ ਦੀ ਗੱਲ...ਵੀਰ ਜੀ ਤੁਸੀ ਕੌਮ ਅਤੇ ਧਰਮ ਬਾਰੇ ਆਪਣੇ ਵਿਚਾਰਾਂ ਨੂੰ ਤਰਤੀਬ ਵਾਰ ਲਿਖਤੀ ਰੂਪ ਦੇ ਕੇ "ਸੂਹੀ ਸਵੇਰ" ਤੇ ਹੀ ਕਿਉਂ ਨਹੀਂ ਪਾ ਦਿੰਦੇ...ਜਵਾਬ ਦੇਣ ਲਈ ਦਾਸ ਹਾਜਰ ਹੋ ਜਾਵੇਗਾ....ਧੰਨਵਾਦ

ਇਕਬਾਲ

{http://www.punjabspectrum.com/2012/05/1990} ਮੈਨੂੰ ਕੋਈ "ਸੁਹਿਰਦ" ਵੀਰ ਦੱਸੇਗਾ , ਕਿ ਆਹ ਕੀ ਹੋ ਰਿਹਾ ਹੈ ???

Baljit singh Germany

Dr.sahb ji bhai surjit singh ji kafi widwan lagde ne jo ih na ne tuhanu swal kita hai das us adar te ih na nu banti rup wich puchna chan da hai ke dhan dhan sri guru granth sahib ji wich darj baba farid ji bani.bhagt kabir ji di bani.takriban sare bhagtan di bani daraj hai hun swal ih uthda hai ih bhagt nu kis kom nal bulae jan kis daram nal te sani miaan meer ji nu gani khan nabi khan peer bhudu shah hor beant naam han ohana nu kis kom jan kis darm nal bulaea das di bahi surjeet singh ji nu beynati hai ke kirpa karke bhai sahib sangtan nu dasan ke daram da ki matlab hai ji ate sikh da ki matlab hai ji bhula chukan di khima ji wahe guru ji ka khalsa wahe guru ji ki fateh.

sunny

[http://www.suhisaver.org/index.php?cate=10&&tipid=109] ehda jwab dio g khalistan de premio!

Jas Brar

ਭਾਰਤ ਦੇ ਹਰੇਕ ਇਤਿਹਾਸਿਕ ਗੁਰਦੁਆਰਿਆਂ ਵਿੱਚ ਦਿਨ ਰਾਤ 24 ਘੰਟੇ ਗੁਰੂ ਕੇ ਲੰਗਰ ਅਮੀਰ - ਗਰੀਬ, ਊਚ - ਨੀਚ, ਛੂਤ - ਛਾਤ ਦੇ ਭਿੰਨ - ਭੇਦ ਤੋਂ ਬਿਨਾਂ ਹਰ ਕੋਈ ਇੱਕ ਪੰਗਤ ਵਿੱਚ ਬੈਠਕੇ ਪ੍ਰਸ਼ਾਦਾ ਛਕ ਸਕਦਾ ਹੈ । ਇਹ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਚੋਂ ਇੱਕ ਮਰਿਯਾਦਾ ਹੈ । ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣਾ । Satnam ji main ede naal saihamat nahi haan .. Punjab ch har jaat mazahab da aapo apna Guruduara te har langar ch bhed bhaw hunda ..... Sade warge NRI jattan layi rakhwen rooms hunn VIP , VIP parkings hun te aam gareeb lokan layi farshaa saun layi ... wand ke chhakan di gall karde ho main Australia ch kayi wakh wakh kamm keete ne Punjabi (Sikh) lokan naal jo paath pooja har roj karde ne gurduare v jaande ne ..per afsos apne workers nu poori tankhaa vi ni dinde te 8 ghante di duty ch vi 14 ghante kamm karwaonde ne .. oh eh sab Gorian naal nahi kar sakde .. Sirf te Sirf apne lokan di mazboori da faida uthaunde ne ......... tusi apne aale duale jhaak ke dekh lio tuhade aale duaale ya tusi vi uhna chon ik ho sakde ho jo raiham karke daan dinde ne per haq nahi ............fir tusi kidan kaih sakde ho wand ke chhakna ajj vi chal riha te Guruduare ch koi jaat paat da bhed bhaaw nahi .. tuhade saade naal nahi hunda ehda eh matlab nahi ke kite vi ni hunda .................ki sikh jaat paat nu andekha kar ke viyah karde ne ki crore pati sikh 10lakh daan karan de samrath ho gaye ne ...

dhanwant bath

jas brar mai teri es ghall naal sahmet han k gurdwarian wich langrer jan bheta de mamle wich ah kuj hunda hai ...per ah khalse da sidant tan nahi?? jaker koi sikh ah kam karda hai tan es naal dharm tan mada nahi ho janda...guru sahib ne tan ah ghall nahi karn nu kiha ha...but maiNEW ZEALAND rahnda han...ate athe T-PUKE punjabia da ghad hai(kiwe fruit jada hon karke)esa karke athe students de bharmar hai india de kone kone and pakistan ,bhangadesh add de student athe aye hun ate o guru gher wicho he jada ter saturdat and sunday langer shakde hun...bhawe o kise v dharm naal saband rakhde hoon ate atho de sikh sanget bina kise bhaid bhaw de ah sewa khide mathe karde ha es karke appan sare he sikha nu eko rassai nahi ban sakde kionke es tarha de sewa athe hor kise mander jan masjid wallo nahi kite jandi es karke es ghall nu salohna v sada farj bhanda hai...rahi ghal thekadara de o student da raj k shosin karde hun o thakedar bhawe hindu howe.muslem hoewe jan sikh...

Jas Brar

Bath veer bilkul sahi ho tusi main te ehna Khalsitanian nu yaad karwaona chauna ke awien khalsa raaz da raula pa ke lokan nu gumraah na karn eh sab kush jo bed baaw ajj ho riha jidan da eh khalsa raaz banaon nu firde ne uhde ch te hor ameeri bhaaru ho jawegi...... jo bina bhed bhaaw de kamm karde aih oh aam sikh hi ne eh chaudhri te kise mazbi de gharon paani ni peende ......ehna ne khalistaan bna vi lia te . angrezan tonh baad jiho jiha nation India banea udan da hi khalistaan banaonge .. saanu jung te ik hor lardan di lord hai ke sikh sidaant sikhan ch te laagu ho jaawe 50% guruduarean de paathi beebian nu taweet kar kar de rahe ne . meri te ehna samzdaar bandian benti hai ke paihlan khalsa te khalis bna lao khalistaan fir aape bann jau............ so uper walian buraian dasn da matlab mera kush is paase wall hi ishara si ke aivein kaddu ch danda fsa ke kush ni milna .............. Babar ji te respected person ne as ai age and as a religion person so ehna lokan nu sochna chahida ke koi khalse di bhali da kamm karo khalistaan fir kade bna lawange... khalistaan de numainde vi uhna ne hi banna jo ajj punjab de numainde ne Badal kian warge te jo hun eh gundagardi karde ne fir is tonh vi ziada karnge ............ SGPC ehna ameerzadian di gulam hai so ede naal sada koi bhala ni hon laga ..........

gurfateh singh

ਸਾਧ ਸੰਗਤ ਜੀ ਇਹ ਸਤਨਾਮ ਸਿੰਘ ਬੱਬਰ ਦਿਖਾਵੇ ਦਾ ਹੋਰ ਤੇ ਅਸਲ ਵਿਚ ਕੁਜ ਹੋਰ ਹੈ ਇਹ ਦੇਖੋ ਏਸ ਦੀਆ ਕਰਤੂਤਾ Jul 27 ਪ੍ਰਧਾਨ ਸਤਨਾਮ ਸਿੰਘ ਬੱਬਰ ਪੁਲਿਸ ਦੇ ਸਾਹਮਣੇ ਅਪਣੀ ਛਾਤੀ 'ਤੇ ਹੱਥ ਮਾਰ ਮਾਰਕੇ ਕਹਿ ਰਹੇ ਸੀ ਕਿ ਹਾਂ ਅਸੀਂ ਗੋਲਕ ਤੋੜੀ ਹੈ ਤੁਸੀ ਜੋ ਮਰਜੀ ਕਰ ਲਵੋਂ ਪ੍ਰਧਾਨ ਜੇਕਰ ਸੱਚਾ ਹੁੰਦਾ ਤਾਂ ਗੋਲਕ ਨੂੰ ਤੋੜਨ ਦੀ ਸੰਗਤਾਂ ਕੋਲੋ ਮੁਆਫੀ ਮੰਗਦਾ ਜਰਮਨ, 27 ਜੁਲਾਈ - ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਕਲੋਨ ਦੇ ਚਾਰ ਮੈਂਬਰਾ ਮੀਤ ਪ੍ਰਧਾਨ ਸਵਰਣ ਸਿੰਘ ਖਾਲਸਾ,ਮੀਤ ਸਕਤਰ ਦਿਲਬਾਗ ਸਿੰਘ,ਖਜ਼ਾਨਚੀ ਤ੍ਰਿਲੋਚਨ ਸਿੰਘ, ਮੀਤ ਖਜ਼ਾਨਚੀ ਸਤਪਾਲ ਸਿੰਘ ਭਸੀਨ ਨੇ ਮੀਡੀਆ ਨੂੰ ਭੇਜੇ 4 ਸਫਿਆਂ ਦੀ ਚਿੱਠੀ ਵਿਚ ਇਸ ਗਲ ਦਾ ਦੁੱਖ ਪ੍ਰਗਟ ਕੀਤਾ ਹੈ ਕਿ ਸਾਡੇ ਵੱਲੋਂ ਕਿਸੇ ਤਰੀਕੇ ਨਾਲ ਵੀ ਸਤਨਾਮ ਸਿੰਘ ਬੱਬਰ ਨੂੰ ਕਿਸੇ ਨੇ ਚੋਰ ਲੁਟੇਰਾ ਜਾਂ ਡਾਕੂ ਨਹੀਂ ਕਿਹਾ ਅਸੀ ਤਾਂ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ 2 ਨੂੰ ਗੁਰਦੁਆਰਾ ਦਸਮੇਸ਼ ਸਿੰਘ ਸਭਾ ਸਾਹਿਬ ਕਲੋਨ ਦੀ ਤੋੜੀ ਗੋਲਕ ਬਾਰੇ ਪੁਛਿਆ ਸੀ ਕਿ ਐਨੀ ਕਿਹੜੀ ਜਰੂਰਤ ਪੈ ਗਈ ਸੀ ਕਿ ਇਕ ਦਿਨ ਹੋਰ ਇੰਤਜਾਰ ਕਰ ਲੈਂਦੇ ਜਦੋਂ ਕਿ ਇਹਨਾਂ ਨੂੰ ਪਤਾ ਸੀ ਕੇ ਮੀਤ ਖਜਾਨਚੀ ਇੰਡੀਆ ਤੋਂ 14 ਜੁਲਾਈ ਰਾਤ ਨੂੰ ਆ ਰਹੇ ਹਨ ਆਕੇ ਸਾਰਾ ਹਿਸਾਬ ਕਰ ਲੈਣਗੇ ਪਰ ਪਤਾ ਨਹੀਂ ਇਹਨਾਂ ਦੇ ਦਿਮਾਗ ਵਿਚ ਕਿਹੜੀ ਸੋਚ ਸੀ ਕਿ ਇਹਨਾਂ ਨੇ ਇਕ ਦਿਨ ਪਹਿਲਾਂ ਹੀ ਗੋਲਕ ਨੂੰ ਤੋੜ ਦਿੱਤਾ। ਜੇਕਰ ਤਿੰਨ ਮਹੀਨੇ ਗੋਲਕ ਨਹੀ ਖੋਲੀ ਤਾਂ ਇਸ ਵਿਚ ਕਿਹੜੀ ਗੱਲ ਸੀ ਕੇ ਇਕ ਦਿਨ ਹੋਰ ਇੰਤਜਾਰ ਨਹੀਂ ਕਰ ਸਕੇ। ਇਸ ਵਿਚ ਸਾਨੂੰ ਕੁਝ ਹੋਰ ਹੀ ਨਜਰ ਆ ਰਿਹਾ ਹੈ ਜੋ ਆਉਦੇ ਦਿਨਾਂ ਵਿਚ ਸੰਗਤਾਂ ਦੀ ਕਚਿਹਰੀ ਵਿਚ ਸਭ ਸੱਚ ਆ ਜਾਵੇਗਾ। ਸਤਨਾਮ ਸਿੰਘ ਬੱਬਰ ਹੁਣਾਂ ਨੇ ਕਿਹਾ ਹੈ ਕਿ ਪੰਜ ਮਹੀਨੇ ਦੀ ਗ੍ਰੰਥੀ ਸਿੰਘ ਦੀ ਤਨਖਾਹ ਦੇਣੀ ਸੀ ਜਦੋਂ ਕਿ ਤਿੰਨ ਮਹੀਨੇ ਪਹਿਲਾਂ ਜਦੋਂ ਗੋਲਕ ਖੋਲੀ ਸੀ 13900 ਯੂਰੋ (ਤੇਰਾਂ ਹਜਾਰ ਨੋ ਸੋ) ਸੀ ਉਹ ਪੈਸੇ ਕਿਥੇ ਗਏ ਹਨ। ਇਹ ਹਿਸਾਬ ਮੁਤਾਬਿਕ ਪਿਛਲੀ ਵਾਰੀ ਗ੍ਰੰਥੀ ਸਿੰਘ ਨੂੰ ਤਨਖਾਹ ਅਤੇ ਜਤਿੰਦਰਵੀਰ ਸਿੰਘ ਦੇ ਇਕ ਸਾਲ ਦੇ ਪੈਸੇ ਕਿਉ ਰੋਕੇ ਹੋਏ ਸਨ ਜਦੋਂ ਕਿ ਉਹਨਾਂ ਨੇ ਪੰਥਕ ਕਾਰਜਾਂ ਲਈ ਦਿੱਤੇ ਹੋਏ ਸਨ। ਹਰ ਮਹੀਨੇ ਕਿੰਨੀਆਂ ਸਿੱਖ ਸੰਗਤਾਂ ਆਉਂਦੀਆਂ ਹਨ ਉਹਨਾਂ ਵੱਲੋਂ ਪ੍ਰਸਾਦਿ ਦੀ ਅਰਦਾਸ ਦੇ ਦਿੱਤੇ ਜਾਂਦੀ ਮਾਇਆ ਹੈ ਉਹ ਕਿਥੇ ਹੈ ਇਹਨਾਂ ਪਿਛਲੇ ਪੈਸਿਆਂ ਦਾ ਹਿਸਾਬ ਪ੍ਰਧਾਨ ਨੇ ਕਿਉਂ ਨਹੀਂ ਸੰਗਤਾਂ ਨੂੰ ਦੱਸਿਆ। ਦੂਸਰੀ ਗੱਲ ਜਦੋਂ ਵੀ ਰੋਸ ਮੁਜਾਹਰਿਆਂ ਵਿਚ ਬੱਸ ਕਰਾਏ ਤੇ ਲੈਕੇ ਜਾਂਦੇ ਹਨ ਉਸ ਲਈ ਸੰਗਤਾਂ ਵਿਚ ਕਿਹਾ ਜਾਂਦਾ ਹੈ ਕਿ ਸਾਧ ਸੰਗਤ ਜੀ ਜਿਹੜੇ ਵੀ ਸੇਵਾਦਾਰ ਮੁਜਾਹਰੇ ਦੀ ਬੱਸ ਕਰਾਏ ਲਈ ਸੇਵਾ ਦੇਣੀ ਚਾਹੁੰਦੇ ਹਨ ਉਹ ਦੇ ਦੇਣ। ਉਸ ਵਕਤ ਸੰਗਤਾਂ ਭਾਵੇ ਅਠ ਸੋ ਦੇਣ ਚਾਹੇ ਹਜਾਰ ਚਾਹੇ ਪੰਜ ਸੋ ਯੂਰੋ ਉਹ ਪੈਸੇ ਜੇਕਰ ਘਟ ਜਾਂਦੇ ਹਨ ਤਾਂ ਗੁਰੂ ਘਰ ਦੇ ਖਾਤੇ ਵਿਚੋਂ ਜੇਕਰ ਵੱਧ ਜਾਣ ਤਾਂ ਉਹ ਗੁਰਦੁਆਰੇ ਦੇ ਖਾਤੇ ਵਿਚ ਚਲੇ ਜਾਂਦੇ ਹਨ। ਮੈ ਇਹ ਪੂਛਣਾਂ ਚਹੁੰਣਾਂ ਕਿ ਜੇਕਰ ਇਕ ਸਾਲ ਦੇ ਪੈਸੈ 3190 ਯੂਰੋ ਇਸ ਵਾਰ ਦਿੱਤੇ ਗਏ ਫਿਰ ਉਹ ਪੈਸੇ ਕਿੱਥੇ ਗਏ ਜਿਹੜੀ ਸੰਗਤ ਫੰਡ ਦਿੰਦੀ ਸੀ?। ਇਸ ਤੋਂ ਇਲਾਵਾ ਹੋਰ ਵੀ ਕਈ ਹਿਸਾਬ ਹਨ ਜਿਹੜੇ ਅਜੇ ਤੱਕ ਨਹੀਂ ਦਿੱਤੇ ਗਏ ਪਰ ਗੋਲਕ ਖੋਲਣ ਦਾ ਬਣਾਇਆ ਬਹਾਨਾਂ ਸਾਨੂੰ ਅਤੇ ਸਾਡੇ ਸਾਥੀਆਂ ਨੂੰ ਸੰਗਤਾਂ ਵਿਚ ਬਦਨਾਮ ਕਰਨ ਲਈ ਕੀਤਾ ਗਿਆ ਸੀ ਜਿਹੜਾ ਪ੍ਰਧਾਨ ਦੇ ਉਲਟ ਪੈ ਗਿਆ। ਅਸੀਂ ਕਿਸੇ ਦੂਸਰੇ ਵਿਅਕਤੀਆਂ ਦੇ ਖਿਲਾਫ ਨਹੀ ਹਾਂ ਪਰ ਸਿਰਫ ਅਪਣੀ ਕੁਰਸੀ ਬਚਾਉਣ ਲਈ ਦੁਸਰਿਆਂ ਨੂੰ ਬਦਨਾਮ ਕਰਨ ਦਾ ਬਹਾਨਾ ਬਣਾਕੇ ਉਹਨਾਂ ਨੂੰ ਨਿਸ਼ਾਨਾ ਬਣਾ ਲਿਆ। ਪ੍ਰਧਾਨ ਸਾਹਿਬ ਜੀ ਜਦੋਂ ਪਿਛਲੀ ਵਾਰੀ ਗੋਲਕ ਖੋਲਕੇ ਵਿਚੋ ਪੈਸੇ ਕੱਢੇ ਸਨ ਉਸ ਵਕਤ ਸਾਰੇ 13900 ਯੂਰੋ ਤੁਹਾਡੇ ਹੱਥ ਵਿਚ ਸਨ ਤੁਸੀ ਗ੍ਰੰਥੀ ਸਿੰਘ ਨੂੰ ਪੁਛਿਆ ਸੀ ਕੇ ਬਾਬਾ ਜੀ ਤੁਹਾਨੂੰ ਤਨਖਾਹ ਤੇ ਨਹੀਂ ਚਾਹੀਦੀ ਤਾਂ ਉਸ ਵਕਤ ਤੁਹਾਨੂੰ ਗੰਰਥੀ ਸਿੰਘ ਨੇ ਕਿਹਾ ਸੀ ਕਿ ਹਾ ਜੀ ਮੈਂ ਇੰਡੀਆ ਵੀ ਜਾਕੇ ਆਇਆਂ ਹਾਂ ਪੈਸੇ ਤਾਂ ਚਾਹੀਦੇ ਹੀ ਹਨ ਪਰ ਤੁਸੀ ਸਿਰਫ ਪੁਛਣਾਂ ਹੀ ਫਰਜ ਸਮਝਿਆ ਪੈਸੇ ਦਿੱਤੇ ਨਹੀਂ ਕਿਉ ਜਦੋਂ ਕਿ ਪੈਸੇ ਤੁਹਾਡੇ ਹੱਥ ਵਿਚ ਸਨ? ਕਿੱਥੇ ਹਨ ਉਹ ਸਾਰੇ ਪੈਸੇ ਫਿਰ ਵੀ ਤੁਹਾਡੀ ਨਜਰ ਇਸ ਗੋਲਕ ਵਿਚ ਸੀ ਕਿ ਇਸ ਵਾਰ ਪੈਸੇ ਦਿੱਤੇ ਤਾਂ ਅਗਲੀ ਵਾਰੀ ਕਿਹੜਾ ਬਹਾਨਾਂ ਬਣਾਕੇ ਗੋਲਕ ਵਿਚੋ ਪੈਸੇ ਕੱਢਣੇ ਹਨ। ਸੱਤ ਜੁਲਾਈ ਨੂੰ ਗੋਲਕ ਤੋੜਨ ਵਾਸਤੇ ਨਹੀਂ ਸੀ ਕਿਹਾ ਇਹ ਕਿਹਾ ਸੀ ਕਿ ਅਗਲੇ ਹਫਤੇ ਗੋਲਕ ਖੋਲਣੀ ਹੈ। ਜਿਹੜਾ ਵੀ ਤੁਹਾਡੇ ਸਾਹਮਣੇ ਤੁਹਾਡੇ ਖਿਲਾਫ ਬੋਲਦਾ ਹੈ ਤੁਸੀ ਉਸ ਨੂੰ ਡਰਾਉਣ ਧਮਕਾਉਣ ਲਈ ਗੁੰਡਿਆਂ ਦਾ ਇਸਤੇਮਾਲ ਕਰਦੇ ਹੋ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਪੰਥ ਦਰਦੀਆਂ ਨੇ ਗੋਲਕ ਤੋੜਨ ਤੋਂ ਰੋਕਿਆ ਪਰ ਤੁਹਾਨੂੰ ਐਨੀ ਸਰਮ ਕਿੱਥੇ ਸੀ। ਤੁਸੀ ਕਿਹਾ ਕਿ ਉਸ ਦਿਨ 20-25 ਸੰਗਤਾਂ ਨੇ ਗੋਲਕ ਦੀ ਮਾਇਆ ਗਿਣੀ ਹੈ। ਇਹ ਸਾਰੇ ਤੁਹਾਡੇ ਹਮਾਇਤੀ ਲੋਕ ਸਨ ਆਮ ਸੰਗਤਾਂ ਵਿਚ ਕਿਸੇ ਨੇ ਮਾਇਆ ਨੂੰ ਹੱਥ ਨਹੀਂ ਲਾਇਆ। ਉਸ ਦਿਨ ਗੋਲਕ ਦੀ ਮਾਇਆ ਦੇ ਪੈਸੇ (ਨੋਟ) ਫੜਦਿਆਂ ਇਸ ਤਰੀਕੇ ਹਸਦੇ ਸਨ ਜਿਵੇਂ ਇਹਨਾਂ ਨੂੰ ਅਲਾਦੀਨ ਦਾ ਚਰਾਗ ਦਾ ਖਜਾਨਾਂ ਲਭ ਗਿਆ ਹੋਵੇ। ਉਸ ਦਿਨ ਬਾਰੇ ਸੰਗਤਾਂ ਨੇ ਦਸਿਆ ਕਿ ਉਸ ਦਿਨ ਤੁਸੀ ਕੋਈ ਪੇਚਕਸ ਕੋਈ ਹੈਡ ਡਰਿਲ ਮਸ਼ੀਨ ਲੈਕੇ ਕਹਿ ਰਹੇ ਸਨ ਕਿ ਇਹ ਗੋਲਕ ਕੀ ਚੀਜ ਹੋਈ ਅਸੀਂ ਤਾਂ ਵੱਡੇ ਵੱਡੇ ਜਿੰਦਰੇ ਤੋੜਦੇ ਰਹੇ ਹਾਂ। ਗੁਰਦੁਆਰਾ ਸਾਹਿਬ ਦਾ ਹਾਲ ਇਸ ਤਰੀਕੇ ਲਗ ਰਿਹਾ ਸੀ ਜਿਵੇਂ ਇੱਥੇ ਕੋਈ ਪ੍ਰਧਾਨ ਨਹੀ ਕੋਈ ਮਦਾਰੀ ਕਰ ਰਿਹਾ ਹੈ। ਪ੍ਰਧਾਨ ਜੀ ਤੁਸੀ ਅਪਣੀ ਗਲਤੀ ਦਾ ਅਹਿਸਾਸ ਕਰਨ ਦੀ ਬਜਾਏ ਉਸ ਦਿਨ ਛਾਤੀ ਤੇ ਹੱਥ ਮਾਰ ਮਾਰਕੇ ਕਹਿ ਰਹੇ ਸੀ ਕਿ ਹਾਂ ਅਸੀਂ ਗੋਲਕ ਤੋੜੀ ਹੈ ਤੁਸੀ ਜੋ ਮਰਜੀ ਕਰ ਲਵੋਂ ਇਹ ਸਭ ਤੁਸੀ ਪੁਲਿਸ ਦੇ ਸਾਹਮਣੇ ਵੀ ਕਿਹਾ ਸੀ ਜਿਹੜਾ ਪੁਲਿਸ ਨੇ ਵੀ ਨੋਟ ਕੀਤਾ ਹੈ। ਬਾਕੀ ਜਿਹੜਾ ਤੁਸੀ ਸੰਤੋਖ ਸਿੰਘ ਅਤੇ ਅਵਤਾਰ ਸਿੰਘ ਔਲਖ ਬਾਰੇ ਕਿਹਾ ਹੈ ਕਿ ਇਹ ਦੋਨੋ ਪੁਆੜੇ ਦੀ ਜੜ ਹਨ ਅਤੇ ਗੁਰਸਿਖ ਵੀ ਨਹੀ। ਤੁਹਾਨੂੰ ਗੁਰਸਿੱਖ ਹੋਣ ਦਾ ਸੇਟੀਫਿਕੇਟ ਦੇਣ ਦੀ ਲੋੜ ਨਹੀਂ ਹੈ ਇਹ ਸਭ ਸੰਗਤ ਜਾਣਦੀ ਹੈ ਕਿ ਸਿੱਖ ਕੋਣ ਹੈ ਅਤੇ ਭੇਖੀ ਕੋਣ। ਬਾਕੀ ਮੈਂ ਇਹ ਦਸ ਦਿਆਂ ਕਿ ਇਹ ਦੋਨਾਂ ਦੀ ਖਾਤਿਰ ਗੁਰਦੁਆਰਾ ਸਾਹਿਬ ਦਾ ਬਚਾਉ ਹੈ ਨਹੀਂ ਤਾਂ ਆਪ ਵਰਗੇ ਗੁਰੂ ਘਰ ਨੂੰ ਕਦੋਂ ਦਾ ਵੇਚ ਗਏ ਹੁੰਦੇ। ਜਿਹੜੀ ਤੁਸੀ ਨਵੀਂ ਗੋਲਕ ਬਾਰੇ ਗੱਲ ਕੀਤੀ ਹੈ ਉਹ ਇਸ ਕਰਕੇ ਲਿਆਂਦੀ ਗਈ ਸੀ ਕਿਉਂ ਕਿ ਇਹ ਜਿਹੜੀ ਤੁਸੀ ਗੋਲਕ ਤੋੜੀ ਹੈ ਉਸ ਦੇ ਉਪਰ ਤਕ ਭਰ ਜਾਣ ਕਰਕੇ ਲਿਆਂਦੀ ਗਈ ਸੀ। ਤੁਸੀ ਹੰਕਾਰ ਵਿਚ ਕਿ ਇਹਨਾਂ ਦੋਨਾਂ ਵੱਲੋਂ ਭੇਟਾ ਕੀਤੀ ਗੋਲਕ ਨਾਲ ਸੰਗਤਾਂ ਵਿਚ ਸਤਿਕਾਰ ਬਣ ਜਾਣਾਂ ਹੈ ਇਸ ਲਈ ਇਹ ਗੋਲਕ ਇਕ ਹਫਤਾ ਰੱਖਕੇ ਪਿਛੇ ਰੱਖ ਦਿੱਤੀ ਗਈ ਅਜੇ ਕਿ ਇਸ ਨਵੀ ਗੋਲਕ ਵਿਚ ਇਕ ਹਫਤੇ ਦੀ ਮਾਇਆ ਅਜੇ ਵੀ ਪਈ ਹੈ ਜੇਕਰ ਇਹਨਾਂ ਨੂੰ ਇਤਰਾਜ ਸੀ ਤਾਂ ਇਕ ਹਫਤਾ ਇਸ ਗੋਲਕ ਨੂੰ ਗੁਰੂ ਸਾਹਿਬ ਦੇ ਅਗੇ ਕਿਉਂ ਰੱਖਿਆ ਗਿਆ ਉਸੇ ਦਿਨ ਹੀ ਸੰਗਤਾਂ ਦੇ ਸਾਹਮਣੇ ਕਿਉਂ ਨਹੀ ਦਸਿਆ ਗਿਆ ਕਿ ਇਹ ਨਹੀਂ ਰੱਖੀ ਜਾ ਸਕਦੀ ਜਾਂ ਅਸੀਂ ਇਸ ਨਵੀਂ ਗੋਲਕ ਨੂੰ ਸਵਿਕਾਰ ਨਹੀ ਕਰਦੇ। ਜਦੋਂ ਪਹਿਲੀ ਗੋਲਕ ਭਰ ਗਈ ਤਾਂ ਇਸ ਨਵੀਂ ਗੋਲਕ ਨੂੰ ਅੰਦਰ ਅਪਣੇ ਕਬਜੇ ਵਿਚ ਰੱਖ ਲਈ ਗਈ। ਦੇਖੋ ਪ੍ਰਧਾਨ ਦੇ ਕੰਮ ਜੇਕਰ ਇਸ ਗੋਲਕ ਨੂੰ ਸਵਿਕਾਰ ਨਹੀਂ ਸੀ ਕਰਨਾਂ ਤਾਂ ਉਸੇ ਦਿਨ ਸੰਤੋਖ ਸਿੰਘ ਅਤੇ ਅਵਤਾਰ ਸਿੰਘ ਔਲਖ ਨੂੰ ਕਹਿੰਦੇ ਕਿ ਇਹ ਗੋਲਕ ਵਾਪਿਸ ਲੈ ਜਾਉ ਪਰ ਨਹੀਂ ਸਿਰਫ ਇਹਨਾਂ ਦੋਨਾਂ ਨੂੰ ਬਦਨਾਮ ਕਰਨ ਦੀ ਨਿਯਤ ਨਾਲ ਪੁਲਿਸ ਸਦਕੇ ਕਿਹਾ ਕਿ ਇਹ ਦੋ ਅਨਜਾਣ ਲੋਕਾਂ ਨੇ ਰੱਖੀ ਹੈ ਇਸ ਨੂੰ ਲੈ ਜਾਉ। ਸਾਧ ਸੰਗਤ ਨੂੰ ਅਸੀਂ ਬੇਨਤੀ ਕਰਕੇ ਪੁੱਛਦੇ ਹਾਂ ਕਿ ਇਸ ਨਵੀ ਗੋਲਕ ਵਿਚ ਬੰਬ ਪਾਏ ਹੋਏ ਸਨ ਕਿ ਪੁਲਿਸ ਸਦਕੇ ਉਹਨਾਂ ਨੂੰ ਸੰਗਤਾਂ ਵਿਚ ਬਦਨਾਮ ਕੀਤਾ ਗਿਆ। ਇਹ ਵੀ ਸਿਰਫ ਬਦਨਾਮ ਕਰਨ ਦੀ ਪ੍ਰਧਾਨ ਦੀ ਚਾਲ ਸੀ। ਸਾਧ ਸੰਗਤ ਜੀ ਅਜੇ ਤੱਕ ਲੱਖਾਂ ਸਰਧਾਲੂ ਸਿੱਖ ਜਾਂ ਦੂਸਰੇ ਧਰਮਾਂ ਵਿਚ ਹਨ ਜਿਹੜੇ ਲੱਖਾਂ ਕਰੌੜਾਂ ਦਾ ਸੋਨਾਂ ਜਾਂ ਗਡੀਆਂ ਦੇ ਕਾਗਜ ਅਤੇ ਨਗਦੀ ਅਤੇ ਜਮੀਂਨਾਂ ਦੀਆਂ ਰਜਿਸਟਰੀਆਂ ਗੁਰਦੁਆਰਾ ਜਾਂ ਉਸ ਸੰਸ਼ਥਾ ਦੇ ਨਾਮ ਕਰਕੇ ਪੇਪਰ ਗੋਲਕ ਵਿਚ ਜਾਂ ਗੁਰੂ ਦਰਬਾਰ ਵਿਚ ਰੱਖਕੇ ਚਲੇ ਜਾਂਦੇ ਹਨ ਉਹਨਾਂ ਬਾਰੇ ਕਿਸੇ ਨੂੰ ਪਤਾ ਵੀ ਨਹੀ ਲਗਦਾ। ਇੱਥੇ ਵੀ ਲੋਕ ਅਪਣੀ ਸਰਧਾ ਮੁਤਾਬਿਕ ਖਾਣਪੀਣ ਦੀ ਰਸਦ ਰੱਖ ਜਾਂਦੇ ਹਨ ਕਿ ਉਹਨਾਂ ਨੂੰ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਪੁਲਿਸ ਸਦਕੇ ਇਹ ਕਹਿੰਦਾ ਹੈ ਕਿ ਇਹ ਗੁਰਸਿੱਖ ਨਹੀਂ ਹੈ ਜਾਂ ਇਹ ਇਸ ਗੁਰੂ ਘਰ ਨਾਲ ਸਬੰਧਤ ਨਹੀ ਹੈ। ਪਰ ਸਿਰਫ ਇਹਨਾਂ ਦੋਨਾਂ ਨੂੰ ਹੀ ਕਿਉ ਬਦਨਾਮ ਕੀਤਾ ਜਾ ਰਿਹਾ ਹੈ ਕੀ ਇਹ ਪ੍ਰਧਾਨ ਦੀ ਪੰਥਕ ਸੇਵਾ ਹੈ ਕਿ ਕਿਸੇ ਸਰਧਾਲੂ ਨੂੰ ਜਲੀਲ ਕੀਤਾ ਜਾਵੇ। ਇਹੋ ਜਿਹੇ ਪ੍ਰਬੰਧਕਾਂ ਕਰਕੇ ਹੀ ਸਾਡੀ ਨੋਜਵਾਨ ਪੀੜੀ ਸਿੱਖੀ ਤੋਂ ਦੂਰ ਜਾ ਰਹੀ ਹੈ। ਸੰਗਤਾਂ ਨਾਲ ਇਕ ਗਲ ਹੋਰ ਸਾਂਝੀ ਕਰਨਾਂ ਚਾਹੁੰਦੇ ਹਾਂ ਕਿ ਬਚਪਨ ਤੋਂ ਸਿੱਖੀ ਸਰੂਪ ਵਿਚ ਬੱਚਾ ਇਸ ਗੁਰੂ ਘਰ ਵਿਚ ਆ ਰਿਹਾ ਸੀ ਜਿਸ ਨੇ ਕੀਰਤਨ,ਤਪਲਾ ਵਜਾਉਣਾਂ ਅਤੇ ਸਬਦ ਕੀਰਤਨ ਸਿਖਿਆ ਸੀ। ਜਿਸਨੂੰ ਸਤਨਾਮ ਸਿੰਘ ਬੱਬਰ ਨੇ ਬੱਚੇ ਨਾਲ ਤਲਖੀ ਰੱਖਕੇ ਉਸ ਨੂੰ ਗੁਰਦੁਆਰੇ ਤਬਲਾ ਵਜਾਉਣਾਂ ਬੰਦ ਕਰਵਾ ਦਿੱਤਾ ਜਿਸ ਤੋਂ ਦੁਖੀ ਹੋਕੇ ਉਸ ਬੱਚੇ ਨੇ ਕੇਸ ਕਤਲ ਕਰਵਾ ਲਏ ਹਨ। ਇਹ ਇਸ ਕਰਕੇ ਕੀਤਾ ਗਿਆ ਕਿਉ ਕਿ ਉਸ ਦਾ ਬਾਪ ਇਸ ਦੀਆਂ ਗੁਰਦੁਆਰੇ ਵਿਚ ਹੁੰਦੀਆਂ ਬੇਹੁਦਰੀਆਂ ਦਾ ਵਿਰੋਧ ਕਰਦਾ ਸੀ ਸਤਨਾਮ ਸਿੰਘ ਬਬਰ ਦਾ ਲੜਕਾ ਕਲੀਨਸੇਵ ਹੈ ਉਹ ਗੁਰਦੁਆਰੇ ਤਬਲਾ ਵਜਾ ਸਕਦਾ ਪਰ ਕਿਸੇ ਹੋਰ ਦਾ ਬੱਚਾ ਨਹੀਂ। ਇਹ ਕਿਉ ਜੇਕਰ ਉਸ ਬੱਚੇ ਦੇ ਪਰਿਵਾਰ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਇਹੋ ਜਿਹੀਆਂ ਜਾਬਰ ਕੰਮ ਕਰਨ ਕਰਕੇ ਗੁਰੂ ਘਰ ਵਿਚ ਸੰਗਤਾਂ ਦਾ ਰੋਸ ਵਧਦਾ ਜਾ ਰਿਹਾ ਹੈ। ਬਾਕੀ ਮੈਂ ਸੰਗਤਾਂ ਦੀ ਜਾਣਕਾਰੀ ਲਈ ਦਸ ਦਿੰਦਾ ਹਾਂ ਕਿ ਬਾਰ ਬਾਰ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਅਸੀਂ ਪ੍ਰਬੰਧਕ ਹਾਂ ਜਦੋਂ ਕਿ ਇਹ ਕਮੇਟੀ ਦੀ ਮਿਆਦ 01-05-2012 ਤਕ ਸੀ ਖਤਮ ਹੋ ਗਈ ਹੈ ਜਿਸ ਦੀ ਕਾਪੀ ਅਦਾਲਤ ਦੀ ਮੀਡੀਆ ਦੀ ਜਾਣਕਾਰੀ ਲਈ ਨਾਲ ਭੇਜੀ ਜਾ ਰਹੀ ਹੈ। ਇਹ ਕਹਿਣਾਂ ਕਿ ਬਾਕੀ ਸਾਰੇ ਮੈਂਬਰਾਂ ਦੀ ਜੁਮੇਂਬਾਰੀ ਖਤਮ ਹੈ ਸਿਰਫ ਅਸੀਂ ਹੀ ਦੋਨੋ ਮੈਂਬਰ ਸਭ ਕੁਝ ਕਰ ਸਕਦੇ ਹਾਂ ਜਦੋਂ ਕਿ ਤਿੰਨ ਮੈਂਬਰਾਂ ਦਾ ਬਰਾਬਰ ਦਾ ਹੱਕ ਹੈ ਜਿਹੜੇ ਰਜਿਸਟਰ ਹਨ। ਇਸ ਲਈ ਇਹ ਦੋਨੋ ਅਪਣੀ ਮਨਮਰਜੀ ਕਰਦੇ ਹੋਏ ਬੇਹੁਦਰੀਆਂ ਕਰ ਰਹੇ ਹਨ। 01-05-2009 ਤੋਂ ਲੈਕੇ ਅਜ ਤਕ ਜਦੋਂ ਦੀ ਕਮੇਟੀ ਬਣੀ ਹੈ ਜਿਸ ਦੇ ਦੋਨੋ ਮੈਂਬਰ ਪ੍ਰਧਾਨ ਸਤਨਾਮ ਸਿੰਘ ਬਬਰ ਅਤੇ ਹਰਪਾਲ ਸਿੰਘ ਨੇ ਜੋ ਵੀ ਰੁਮਾਲਾ ਸਾਹਿਬ,ਲੰਗਰ ਦੀ ਭੇਟਾਂ ਅਤੇ ਭੇਟਾਂ ਦੀਆਂ ਪਰਚੀਆਂ ਕੱਟੀਆਂ ਹਨ ਦੇ ਹਿਸਾਬ ਨਾਲ ਤਕਰੀਬਨ ਤੀਹ ਹਜਾਰ ਯੂਰੋ 30000 ਯੂਰੋ ਤੋਂ ਉਪਰ ਦਾ ਹਿਸਾਬ ਹੈ ਨਹੀਂ ਦਿੱਤਾ ਜਾ ਰਿਹਾ। ਜਦੋਂ ਵੀ ਅਸੀਂ ਹਿਸਾਬ ਦੀ ਗੱਲ ਕਰਦੇ ਹਾਂ ਤਾਂ ਉਸੇ ਦਿਨ ਗੁੰਡੇ ਬੁਲਾਕੇ ਹੱਥੋਪਈ ਕਰਦੇ ਹਨ ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕਹਿੰਦੇ ਹਨ ਕਿ ਇੱਥੇ ਕੋਈ ਨਾ ਕੋਈ ਬੰਦਾ ਮਰੇਗਾ( ਕਈਆਂ ਨੇ ਤਾਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਸਾਧ ਸੰਗਤ ਜੀ ਅਸੀਂ ਦੇਸ਼ਾਂ ਵਿਦੇਸ਼ਾਂ ਦੀਆਂ ਗੁਰਦੁਆਰਾ ਸਾਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਗੁਰੂ ਦਾ ਕਾਰਜ ਹੈ ਇਸ ਨੂੰ ਹਲ ਕਰਨ ਲਈ ਸਾਡਾ ਸਹਿਯੋਗ ਨਹੀਂ ਸਿੱਖ ਸੰਗਤਾਂ ਦਾ ਸਹਿਯੋਗ ਦਿਉ ਜਿਹੜਾ ਵੀ ਗਲਤ ਹੈ ਉਹਨਾਂ ਨੂੰ ਕਹੋ ਪਰ ਦੇਖਸੁਣਕੇ ਪੰਥ ਦੇ ਭਲੇ ਲਈ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਸਾਂਝੇ ਤੌਰ 'ਤੇ ਬੈਠਕੇ ਹਲ ਕਰਨ ਲਈ ਆਉ। ਸੱਚੀ ਗੱਲ ਇਹ ਹੈ ਕਿ ਪ੍ਰਧਾਨ ਸਤਨਾਮ ਸਿੰਘ ਬਬਰ ਅਪਣੀ ਪ੍ਰਧਾਨਗੀ ਨੂੰ ਬਰਕਰਾਰ ਰੱਖਣ ਲਈ ਅਦਾਲਤੀ ਉਲਝਣਾਂ ਵਿਚ ਪਾਕੇ ਲੰਮਾ ਸਮਾਂ ਰਹਿਕੇ ਗੁਰੂ ਘਰ ਦਾ ਨੁਕਸਾਨ ਕਰਨਾਂ ਚਾਹੁੰਦੇ ਹਨ ਇਸ ਲਈ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਲਝਾਈ ਰੱਖੋ ਅਤੇ ਤਮਾਸ਼ਾ ਦੇਖਦੇ ਰਹੋ। ਅਸੀਂ ਗੁਰੂ ਦੇ ਹਾਜਿਰ ਨਾਜਰ ਹੋਕੇ ਇਸ ਗੁਰੂ ਘਰ ਦੇ ਪ੍ਰਬੰਧ ਨੂੰ ਸਹੀਂ ਕਰਨ ਦੇ ਚਾਹਵਾਨ ਹਾਂ । Posted 27th July 2013 by Satwinder Biny

DavidSak

Hello Best offer 2021 https://cutt.us/USj7C

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ