Sat, 13 July 2024
Your Visitor Number :-   7183157
SuhisaverSuhisaver Suhisaver

ਪੰਜਾਬ ਦੀ ਖਾਲਿਸਤਾਨੀ ਲਹਿਰ - ਤਨਵੀਰ ਸਿੰਘ ਕੰਗ

Posted on:- 03-08-2012

suhisaver

ਕੀ ਦੱਸਾਂ ਦੋਸਤਾ?
ਬੜਾ ਪੁਰਾਣਾ ਹੈ,ਸਵਾਲਾਂ ਦਾ ਦਰੱਖ਼ਤ
ਜਿਸ ਦੇ ਪੱਤਿਆਂ ਨਾਲ ਲਾਡ ਕਰ ਰਹੀ ਏ
ਸਿਆਸਤ ਦੀ ਹਵਾ

ਰਾਜ ਇਸ ਗੱਲ ਦਾ ਇਕਬਾਲ ਹੈ ਕਿ ਸਮਾਜ ਨਾ ਹੱਲ ਹੋ ਸਕਣ ਵਾਲੇ ਜਮਾਤੀ ਟਕਰਾ ਅਤੇ ਵਿਰੋਧਾ ਵਿੱਚ ਉਲਝ ਗਿਆ ਹੈ ਅਤੇ ਇਨ੍ਹਾਂ ਜਮਾਤੀ ਵਿਰੋਧਾਂ ਵਿਚਲੇ ਤਿੱਖੇਪਨ ਨੂੰ ਨਰਮ ਕਰਨ ਲਈ ਅਤੇ ਟਕਰਾਵੇਂ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਨੂੰ "ਪ੍ਰਬੰਧ" ਦੀਆਂ ਹੱਦਾ ਵਿੱਚ ਰੱਖਣ ਲਈ ਵਿਕਾਸ ਦੇ ਇੱਕ ਪੜਾਅ 'ਤੇ ਇਸੇ ਸਮਾਜ ਵਿੱਚੋਂ ਉਪਜੀ ਸ਼ਕਤੀ ਹੈ। ਰਾਜ ਸਿਰਫ ਇੱਕ ਜਮਾਤ ਦੀ ਦੂਜੀ ਜਮਾਤ ਉੱਪਰ ਹਕੂਮਤ ਹੈ ਜੇ ਰਾਜ ਇਨ੍ਹਾਂ ਜਮਾਤੀ ਵਿਰੋਧਾਂ ਨੂੰ ਹੱਲ ਕਰ ਸਕਣ ਦੇ ਯੋਗ ਹੁੰਦਾ ਤਾਂ ਹੁਣ ਤੱਕ ਖੁਦ ਵੀ ਇਸ ਨੂੰ ਖਤਮ ਹੋ ਜਾਣਾ ਚਾਹੀਦਾ ਸੀ। ਇਸ ਲਈ ਕਿਸੇ ਵੀ ਤਰ੍ਹਾਂ ਦੇ ਰਾਜ ਪ੍ਰਬੰਧ ਵਿੱਚ ਇਹ ਗੱਲ ਕਿ ਉਹ ਸਾਰੀਆ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਦੇ ਅਨਕੂਲ ਹੋਵੇਗਾ ਸਿਰਫ ਇੱਕ ਕਲਪਨਾ ਹੀ ਹੈ। ਇਹ ਸਿਰਫ ਤੇ ਸਿਰਫ ਇੱਕ ਖਾਸ ਜਮਾਤ ਦੇ ਆਰਥਿਕ,ਸਮਾਜਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਹੀ ਉਜਾਗਰ ਕਰਦਾ ਹੋਵੇਗਾ ਅਤੇ ਇਸੇ ਦੀ ਹੀ ਤਰਜਮਾਨੀ ਕਰੇਗਾ। ਬੇਸ਼ੱਕ ਇਸ ਰਾਜ ਦੇ ਨੁਮਾਇਦੇ ਇਹ ਪ੍ਰਚਾਰ ਕਰਨ ਕੀ ਇਹ ਸਭ ਦੀ ਭਲਾਈ ਦਾ ਕਲਿਆਣਕਾਰੀ ਰਾਜ ਹੈ,ਪਰ ਇਸ ਵਿੱਚ ਅਚੇਤ ਜਾਂ ਸੁਚੇਤ ਤੌਰ ’ਤੇ ਵਿਰੋਧੀ ਹਿੱਤਾਂ ਵਾਲੀਆਂ ਜਮਾਤਾਂ ਦਾ ਵਿਰੋਧ ਹਮੇਸ਼ਾ ਹੀ ਮੌਜੂਦ ਰਹੇਗਾ। ਅੱਜ ਜਦ ਕੁਲ ਦੁਨੀਆਂ ਲੋਕਤੰਤਰਿਕ ਰਾਜ ਦੀ ਮੁਦੱਈ ਹੈ, ਜਿਸ ਵਿੱਚ ਟਕਰਾਵੇ ਆਰਥਿਕ ਹਿੱਤਾਂ ਵਾਲੀਆਂ ਜਮਾਤਾਂ ਦੇ ਘੋਲ ਨੂੰ ਨਰਮ ਕਰਨ ਦੀ ਸਭ ਤੋਂ ਵੱਧ ਸੰਭਾਵਨਾਂ ਸਮਝੀ ਜਾਂਦੀ ਹੈ, ਉੱਥੇ ਹੀ ਸੈਕੂਲਰਵਾਦ ਦੀ ਭੂਮਿਕਾ ਵੀ ਅਹਿਮ ਹੈ, ਕਿਉਂਕਿ ਅੱਜ ਵਿਸ਼ਵੀਕਰਨ ਦੇ ਦੌਰ ਵਿੱਚ ਕੋਈ ਵੀ ਕੌਮ ਜਾਂ ਫਿਰਕਾ ਸਿਰਫ ਇੱਕ ਖਾਸ ਦੇਸ਼ ਦੀਆਂ ਹੱਦਾਂ ਵਿੱਚ ਕੈਦ ਨਹੀਂ ਹੈ, ਸੋ ਕਿਸੇ ਇੱਕ ਖਾਸ ਫਿਰਕੇ ਲਈ ਸਿਰਫ ਧਰਤੀ ਦੇ ਕਿਸੇ ਇੱਕ ਖਾਸ ਟੁਕੜੇ ਦੇ ਹੌਮਲੈਂਡ ਹੋਣ ਦੀ ਗੱਲ ਕੁਝ ਅਟਪਟੀ ਜਿਹੀ ਲੱਗਦੀ ਹੈ। ਪਰ ਫਿਰ ਵੀ ਦੁਨੀਆਂ ਵਿੱਚ ਕੌਮਵਾਦ ਜਾਂ ਖਾਸ ਫਿਰਕੇ ਦੇ ਫਲਸਫੇ ਅਧੀਨ ਸਿਰਫ ਇੱਕ ਫਿਰਕੇ ਦੇ ਰਾਜ ਪ੍ਰਬੰਧ ਦੀਆਂ ਸੰਭਾਵਨਾਵਾਂ ਲ਼ੰਮੇ ਸਮੇਂ ਤੋਂ ਖੋਜੀਆਂ ਜਾ ਰਹੀਆਂ ਹਨ, ਜਿਸ ਨੂੰ ਸਿਰਫ ਉਸ ਫਿਰਕੇ ਦੀ ਹੌਮਲੈਂਡ ਜਾਂ ਕੌਮੀ ਘਰ ਦਾ ਨਾ ਦਿੱਤਾ ਜਾ ਰਿਹਾ ਹੈ। ਦੁਨੀਆਂ ਵਿੱਚ ਧਰਮ  ਦੀ ਤਰਜ ’ਤੇ ਹੌਦ ਵਿੱਚ ਆਏ ਦੇਸ਼ ਚਾਹੇ ਉਹ ਇਸਰਾਈਲ਼ ਹੋਵੇ ਚਾਹੇ ਈਰਾਨ ਚਾਹੇ ਸਾਡਾ ਗੁਆਢੀ ਦੇਸ਼ ਇਨ੍ਹਾਂ ਦੀ ਜੋ ਅੱਜ ਦੁਨੀਆਂ ਵਿੱਚ ਇਮੇਜ਼ ਹੈ ਉਹ ਕਿਸੇ ਤੋਂ ਲੁੱਕੀ ਛੁਪੀ ਨਹੀਂ ਹੈ। ਸਾਫ ਹੈ ਕਿ ਕਿਸੇ ਖਾਸ ਫਿਰਕੇ ਲਈ ਉਸਾਰੇ ਗਏ ਕੌਮੀ ਘਰ ਵਿੱਚ ਬਾਕੀ ਫਿਰਕਿਆਂ ਦੀ ਦੁਰਦਸ਼ਾ ਤੈਅ ਹੈ। ਕਈ ਵਾਰ ਕੁਝ ਅਜਿਹੇ ਦੇਸ਼ਾਂ ਵਿੱਚ ਜਿੱਥੇ ਲੋਕ ਇਤਿਹਾਸਕ ਪ੍ਰਪੇਖ ਵਿੱਚ ਇੱਕ ਖਾਸ ਫਿਰਕਿਆਂ ਦੀ ਹਕੂਮਤ ਵਿੱਚੋਂ ਹਾਲੇ ਲੰਘੇ ਹੀ ਹੋਣ ਜਾਂ ਲੰਘ ਰਹੇ ਹੋਣ ਆਪਣੇ ਖੁਦ ਦੇ ਰਾਜ ਭਾਗ ਦੀ ਧਾਰਨਾ ਵੱਲ ਸਭ ਤੋਂ ਜਲਦੀ ਖਿੱਚੇ ਆਉਂਦੇ ਹਨ। ਉਹਨ੍ਹਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਸਿਰਫ ਉਨ੍ਹਾਂ ਦੇ ਰਾਜ ਭਾਗ ਦੀ ਸਥਾਪਤੀ ਨਾਲ ਹੀ ਸੰਭਵ ਹੋ ਜਾਣਾ ਹੈ ਹੋਰ ਵੀ ਆਸਾਨ ਹੋ ਜਾਂਦਾ ਹੈ ਚਾਹੇ ਕਿ ਯਕੀਨ ਦਿਵਾਉਣ ਵਾਲਿਆਂ ਕੋਲ ਇਸ ਸੰਬਧੀ ਠੋਸ ਤਰਕ ਹੋਣ ਜਾਂ ਨਾ ਹੋਣ ਅਕਸਰ ਇਸ ਮੰਤਵ ਨੂੰ ਲੈ ਕੇ ਸ਼ੁਰੂ ਹੋਈਆਂ ਲਹਿਰਾਂ ਜਾਂ ਤਾਂ ਹਾਕਮ ਧਿਰ ਵੱਲੋਂ ਦਬਾ ਦਿੱਤੀਆਂ ਜਾਂਦੀਆ ਹਨ ਜਾਂ ਜੇ ਇਹ ਆਪਣੇ ਮੰਤਵ ਦੀ ਪੂਰਤੀ ਕਰ ਵੀ ਲੈਂਦੀਆਂ ਹਨ ਤਾ ਆਪਣੇ ਅੰਤਮ ਟੀਚੇ ਰਾਜ ਨੂੰ ਪ੍ਰਾਪਤ ਕਰ ਅਰਾਜਿਕਤਾ ਨੂੰ ਜਨਮ ਦਿੰਦੀਆਂ ਹਨ, ਕਿਉਂਕਿ ਉਨ੍ਹਾਂ ਕੋਲ ਭਵਿੱਖ ਬਾਰੇ ਕੋਈ ਸਾਫ ਸਪਸ਼ੱਟ ਤਸਵੀਰ ਬਹੁਤੀ ਵਾਰ ਹੁੰਦੀ ਹੀ ਨਹੀਂ।

ਪੰਜਾਬ ਵਿੱਚ ਵੀ ਪਿਛਲੇ ਦੌਰ ਵਿੱਚ ਇੱਕ ਅਜਿਹੀ ਲਹਿਰ ਸੁਰਖੀਆਂ ਵਿੱਚ ਰਹੀ ਜਿਸ ਸੰਬਧੀ ਅੱਜ ਵੀ ਟਾਵੀਂ ਟਾਵੀਂ ਚਰਚਾ ਹੁੰਦੀ ਰਹਿੰਦੀ ਹੈ। ੧੯੮੦ ਤੋਂ ਬਆਦ ਇਹ ਲਹਿਰ ਕੁਝ ਜ਼ਿਆਦਾ ਹੀ ਹੈਰਾਨੀਜਨਕ ਤਰੀਕੇ ਨਾਲ ਅੱਗੇ ਵਧੀ, ਇਸ ਵਿੱਚ ਸਿੱਖਾਂ ਦੀਆਂ ਧਾਰਮਿਕ ਮੰਗਾਂ ਅਤੇ ਪੰਜਾਬ ਸੰਬਧੀ ਮੁਸ਼ਕਲਾਂ ਨੂੰ ਏਜੰਡੇ ਤੇ ਰੱਖ ਹਾਕਮ ਧਿਰ ਖਿਲਾਫ ਲਾਮਬੰਦੀ ਸ਼ੁਰੂ ਕੀਤੀ ਗਈ। ਧਾਰਮਿਕ ਮੰਗਾਂ ਪ੍ਰਤੀ ਲਹਿਰ ਦੇ ਆਗੂ ਹਮੇਸ਼ਾਂ ਹੀ ਕਨਫਿਊਜ ਰਹੇ। ਸਰਕਾਰ ਨਾਲ ਹਰ ਗੱਲਬਾਤ ਸਮੇਂ ਨਵੀਆਂ ਮੰਗਾਂ ਸ਼ਾਮਲ ਵੀ ਹੁੰਦੀਆਂ ਰਹੀਆਂ ਅਤੇ ਪੁਰਾਣੀਆਂ ਬਿਨਾਂ ਕਿਸੇ ਕਾਰਨ ਦੇ ਛੱਡੀਆਂ ਵੀ ਜਾਂਦੀਆਂ ਰਹੀਆਂ। ਪੰਜਾਬ ਦੀਆਂ ਰਾਜਨੀਤਿਕ ਮੰਗਾਂ ਬਾਰੇ ਉਹ ਕਦੇ ਵੀ ਪੂਰੀ ਪੰਜਾਬੀ ਕੌਮ ਨੂੰ ਯਕੀਨ ਹੀ ਨਹੀਂ ਦਵਾ ਸਕੇ ਕਿ ਉਨ੍ਹਾਂ ਦੀਆਂ ਮੰਗਾਂ ਸਿਰਫ ਸਿੱਖਾਂ ਲਈ ਨਹੀਂ ਪੂਰੀ ਪੰਜਾਬੀ ਕੌਮ ਲਈ ਹਨ ਅਤੇ ਨਾ ਹੀ ਲਹਿਰ ਵਿਚਲੇ ਅਤਿ ਗਰਮ ਤੱਤਾਂ ਨੇ ਇਸ ਦੀ ਜ਼ਰੂਰਤ ਸਮਝੀ। ਵੈਸੇ ਵੀ ਉਨ੍ਹਾਂ ਨੇ ਧਾਰਮਿਕ ਅਤੇ ਰਾਜਨੀਤਿਕ ਮੰਗਾਂ ਨੂੰ ਇਨ੍ਹਾਂ ਰਲ ਗੱਡ ਕਰ ਦਿੱਤਾ ਕਿ ਬਾਕੀ ਫਿਰਕਿਆਂ ਕੋਲ ਇਸ ਦਾ ਵਿਰੋਧ ਕਰਨਾ ਇੱਕੋ ਇੱਕ ਰਾਹ ਹੀ ਬਚਿਆ ਸੀ।

ਇਸ ਲਹਿਰ ਦੇ ਵਿਸ਼ਲੇਸ਼ਣ ਲਈ ਸਾਨੂੰ ਕਹਾਣੀ ਜ਼ਰਾ ਦੂਰ ਤੋਂ ਸ਼ੁਰੂ ਕਰਨੀ ਪਵੇਗੀ। ਅੰਗਰੇਜ਼ਾਂ ਦੇ ਪੰਜਾਬ ਵਿੱਚ ਰਾਜ ਕਾਇਮ ਹੋਣ ਤੋਂ ਬਆਦ ਜਿੱਥੇ ਸਿੱਖ ਧਰਮ ਵਿਚਲੇ ਅਣਖੀਲੇ ਤੱਤਾਂ ਨੇ ਹਕੂਮਤ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਰੱਖਿਆ, ਉੱਥੇ ਹੀ ਸਿੱਖ ਅੰਗਰੇਜ਼ੀ ਫੌਜ ਵਿੱਚ ਵੀ ਭਾਰੀ ਗਿਣਤੀ ਵਿੱਚ ਭਰਤੀ ਸਨ। ਜਿਨ੍ਹਾਂ ਨੇ ੧੮੫੭ ਵਿੱਚ ਜਾਂ ਹੋਰ ਲੜਾਈਆਂ ਵਿੱਚ ਵੀ ਅੰਗਰੇਜ਼ ਹਕੂਮਤ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕੀਤਾ ਜਿਸ ਦੀ ਇੱਕ "ਸ਼ਾਨਦਾਰ" ਮਿਸਾਲ ਸਾਰਾਗੜ੍ਹੀ ਦੀ ਲੜਾਈ ਵੀ ਹੈ। ਜਦ ਭਾਰਤ ਦੀ ਆਜ਼ਾਦੀ ਤੱਕ ਗੱਲ ਆਈ ਤਾਂ ਇਸ ਨੇ ਸਭ ਤੋਂ ਵੱਧ ਸਿੱਖ ਧਰਮ ਲਈ ਮੁਸ਼ਕਲ ਖੜ੍ਹੀ ਕਰ ਦਿੱਤੀ। ਵੰਡ ਹੋਣੀ ਤੈਅ ਸੀ ਜਿੱਥੇ ਜਿਨਾਹ ਤੇ ਨਹਿਰੂ ਆਪਣੀ ਆਪਣੀ ਜ਼ਿੱਦ ’ਤੇ ਬਜ਼ਿੱਦ ਸਨ ਅਤੇ ਸਿੱਖ ਹਰ ਹੀਲੇ ਵੰਡ ਨੂੰ ਰੋਕਣ ਲਈ। ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੀ ਵੰਡ ਵੀ ਇਸ ਨਾਲ ਤੈਅ ਸੀ, ਜੇ ਉਹ ਆਜ਼ਾਦ ਸਿੱਖ ਸਟੇਟ ਦੀ ਮੰਗ ’ਤੇ ਵੀ ਆ ਜਾਂਦੇ ਤਾਂ ਵੀ ਉਹ ਜਾਣਦੇ ਸਨ ਕਿ ਉਸ ਵਿੱਚੋਂ ਪਟਨਾ ਸਾਹਿਬ, ਨੰਦੇੜ ਸਾਹਿਬ ਅਤੇ ਕਈ ਹੋਰ ਗੁਰਧਾਮ ਮਨਫੀ ਹੋਣੇ ਸਨ। ਦੂਸਰੇ ਪਾਸੇ ਕੱਟੜ ਹਿੰਦੂਵਾਦ ਦੇ ਪੁਜਾਰੀ ਪੁਆੜੇ ਪਾਊ ਦਿਆਨੰਦ ਦੇ ਬੀਜੇ ਬੀਜ ਵੀ ਹੁਣ ਪੁੰਗਰਨ ਲੱਗੇ ਸਨ, ਇਸੇ ਤੱਤ ਭਲਥੇ ਵਿੱਚ ਹੁਣ "ਹਮ ਹਿੰਦੂ ਨਹੀਂ" ਦੀ ਗੂੰਜ ਵੀ ਸ਼ੁਰੂ ਹੋ ਗਈ ਸੀ। ਸਿੱਖ ਲੀਡਰ ਅੰਤ ਤੱਕ ਵੀ ਕਿਸੇ ਸਪੱਸ਼ਟ ਫੈਸਲੇ ਤੱਕ ਨਹੀਂ ਪੁਹੰਚ ਸਕੇ ਅਤੇ ਅਖੀਰ ਉਹਨਾਂ ਨੇ ਭਾਰਤ ਵਿੱਚ ਰਹਿਣਾ ਕਬੂਲ ਕਰ ਲਿਆ। ਪਰ ਫਿਰ ਵੀ ਉਹ ਮਹਿਸੂਸ ਕਰਦੇ ਸਨ ਕਿ ਉਹ ਆਪਣੇ ਅਸਲ ਟੀਚੇ ਤੱਕ ਨਹੀਂ ਪੁਹੰਚ ਸਕੇ ਰਾਜ ਭਾਗ ਵਿੱਚ ਉਹ ਅਜੇ ਵੀ ਖੁਦ ਨੂੰ ਹੀਣਾ ਮਹਿਸੂਸ ਕਰਦੇ ਸਨ। ਕਿਉਂਕਿ ਅਜੇ ਵੀ ਸਿੱਖਾਂ ਦੇ ਨਾਲ ਨਾਲ ਭਾਰਤੀ ਪੰਜਾਬ ਵਿੱਚ ਹਿੰਦੂ ਆਬਾਦੀ ਸੀ ਹਾਲੇ ਹਰਿਆਣਾ ਅਤੇ ਹਿਮਾਚਲ ਪੰਜਾਬ ਦਾ ਹੀ ਹਿੱਸਾ ਸਨ ਜਿਸ ਕਾਰਨ ਰਾਜ ਸੱਤਾ ਦਾ ਰਾਹ ਅਜੇ ਵੀ ਹਿੰਦੂ ਵਰਗ ਦੀ ਗਲੀ ਵਿੱਚੋਂ ਹੋ ਕੇ ਲੰਘਦਾ ਸੀ।੧੯੫੧ ਵਿੱਚ ਜਦ ਬੋਲੀ ਦੇ ਆਧਾਰ ਉੱਪਰ ਸੂਬਿਆਂ ਦੀ ਵੰਡ ਸ਼ੁਰੂ ਹੋਈ ਤਾਂ ਹਿੰਦੂ ਵੀਰਾਂ ਨੇ ਪੰਜਾਬੀ ਦੀ ਬਜਾਏ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਨੂੰ ਤਰਜੀਹ ਦਿੱਤੀ, ਕਿਉਂਕਿ ਹਿੰਦੂ ਵਰਗ ਦੇ ਲੋਕ ਜੋ ਸਰਕਾਰੀ ਅਰਧ ਸਰਕਾਰੀ ਨੌਕਰੀਪੇਸ਼ਾ ਸਨ ਜਾ ਵਪਾਰੀ ਅਤੇ ਸਿਆਸਤ 'ਤੇ ਭਾਰੂ ਸਨ ਇਸ ਸਹਿਮ ਵਿੱਚ ਸਨ ਕਿ ਜੇ ਪੰਜਾਬੀ ਸਾਰਕਾਰੀ ਬੋਲੀ ਬਣ ਗਈ ਤਾਂ ਉਨ੍ਹਾਂ ਦੀ ਉਹ ਵਿਸ਼ੇਸ਼ ਹੈਸੀਅਤ ਛੇਤੀ ਹੀ ਖੁਸ ਜਾਵੇਗੀ। ਹਿੰਦੂ ਕੱਟੜਵਾਦੀਆਂ ਨੇ ਵੀ ਇਹ ਗੱਲ ਪ੍ਰਚਾਰਨ ਵਿੱਚ ਕੋਈ ਕਸਰ ਨਾ ਛੱਡੀ ਕਿ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਸਿਰਫ ਸਿੱਖਾਂ ਦੀ ਹੀ ਹੈ,ਇਸੇ ਦੇ ਪ੍ਰਤੀਕਰਮ ਅਕਾਲੀ ਦਲ ਦਾ ਪੰਜਾਬੀ ਸੁਬੇ ਦਾ ਮੋਰਚਾਂ ਸੀ ਜਿਸ ਨੂੰ ਬਹੁਤੇ ਹਿੰਦੂ ਲੋਕ ਇਹੀ ਸਮਝਦੇ ਸਨ ਕਿ ਸਿੱਖ ਲ਼ੀਡਰ ਹੁਣ ਆਜ਼ਾਦ ਸਿੱਖ ਸਟੇਟ ਤੋਂ ਤਿਲਕ ਕੇ ਪੰਜਾਬੀ ਸੂਬੇ ’ਤੇ ਆ ਗਏ ਹਨ। ਜਿਸ ਦੇ ਪ੍ਰਤੀਕਰਮ ਵਜੋਂ ਹੌਂਦ ਵਿੱਚ ਆਇਆ ਸੂਬਾ ਬੋਲੀ ਨਾਲੋਂ ਜ਼ਿਆਦਾ ਧਰਮ ਆਧਰਤ ਸੀ, ਪਕਿਸਤਾਨ ਦੀ ਧਰਮ ਅਧਾਰਤ ਸਟੇਟ ਵਾਲੀ ਤਾਜ਼ਾ ਉਦਾਰਹਣ ਅਜੇ ਉਨ੍ਹਾਂ ਦੇ ਸਮਾਹਣੇ ਸੀ ਇਸ ਲਈ ਉਹ ਖੁਦ ਨੂੰ ਇੱਕ ਹੋਰ ਧਰਮ ਆਧਰਤ ਸਟੇਟ ਵਿੱਚ ਫਸਿਆ ਨਹੀਂ ਸੀ ਦੇਖਣਾ ਚਾਹੁੰਦੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਸਿੱਖ ਇਹ ਮਹਿਸੂਸ ਕਰਦੇ ਸਨ ਕਿ ਹਿੰਦੂਵਾਦੀ ਖਾਸੇ ਵਾਲੇ ਭਾਰਤ ਵਿੱਚ ਆਜ਼ਾਦੀ ਦਾ ਨਿੱਘ ਨਹੀਂ ਮਾਣ ਰਹੇ ਸਨ। ਇਸੇ ਲਈ ਅੱਗੇ ਚੱਲ ਕੇ ਉਨ੍ਹਾਂ ਪੰਜਾਬੀ ਸੂਬੇ ਵਾਂਗ ਆਨੰਦਪੁਰ ਸਾਹਿਬ ਦੇ ਅੰਦਰੂਨੀ ਖੁਦ ਮੁਖਤਿਆਰੀ ਵਾਲੇ ਮਤੇ ਨੂੰ ਵੀ ਧਰਮ ਅਧਾਰਤ ਸਟੇਟ ਦੀ ਹੀ ਕੜੀ ਵਜੋਂ ਦੇਖਿਆ। ਹਾਲੇ ਅੰਦਰੂਨੀ ਖੁਦ ਮੁਖਤਿਆਰੀ ਦੇ ਖਾਸੇ ਵਾਲੇ ਕਸ਼ਮੀਰ ਵਿੱਚ ਉਨ੍ਹਾਂ ਦੀ ਦੁਰਦਸ਼ਾ ਦੀ ਕਹਾਣੀ ਵੀ ਕੋਈ ਬੁਹਤੀ ਪੁਰਾਣੀ ਨਹੀਂ ਸੀ। ਇਹ ਕੁਝ ਪ੍ਰਮੁੱਖ ਕਾਰਨ ਸਨ ਜਿਨ੍ਹਾਂ ਕਰਕੇ ਪੰਜਾਬ ਵਿਚਲੇ ਹਿੰਦੂ ਵਰਗ ਨੇ ਇਸ ਸਭ ਤੋਂ ਦੂਰੀ ਬਣਾਈ ਰੱਖੀ ਜਾਂ ਵਾਹ ਲੱਗਦੀ ਨੂੰ ਇਸ ਦਾ ਵਿਰੋਧ ਵੀ ਕੀਤਾ। ਜਿਸ ਨੇ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਤਰੇੜ ਪਾਉਣੀ ਸ਼ੁਰੂ ਕਰ ਦਿੱਤੀ। ਪੰਜਾਬੀ ਕੌਮ ਫਿਰਕੂ ਲੀਹਾਂ ਵਿੱਚ ਵੰਡੀ ਗਈ।

 ਇਥੇ ਇੱਕ ਗੱਲ ਸਾਫ ਕਰਨੀ ਬਣਦੀ ਹੈ ਕਿ ਕੌਮ ਦੀ ਅਸਲ ਪਰਿਭਾਸ਼ਾ ਕੀ ਹੈ, ਕੀ ਇਕੋ ਧਰਾਤਲ,ਇੱਕ ਸੱਭਿਆਚਾਰ,ਬੋਲੀ ਅਤੇ ਸਮਾਜਿਕ ਰੀਤੀ ਰਿਵਾਜ ,ਸਾਫ ਹੈ ਕਿ ਪੱਜਾਬ ਦੀ ਧਰਾਤਲ ਸਿਰਫ ਸਿੱਖ ਧਰਮ ਦੇ ਹੀ ਪੈਰੋਕਾਰਾਂ ਤੱਕ ਹੀ ਸੀਮਤ ਨਹੀਂ ਸੀ, ਦੂਸਰਾ ਪੰਜਾਬੀ ਸਭਿਆਚਾਰ ਅਤੇ ਸਿੱਖ ਸਭਿਆਚਾਰ ਨੂੰ ਵੀ ਰਲਗੱਡ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸਭਿਆਚਾਰ ਵਿੱਚੋਂ ਦੁੱਲਾ,ਜੱਗਾ,ਜਿਉਣਾ,ਪੋਰਸ,ਜੈਮਲ ਫੱਤਾ ਜਾਂ ਵਰਿਸ,ਬੁੱਲਾ ਅਤੇ ਸੂਫੀਵਾਦ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਹਾਂ ਸਿੱਖ ਸਭਿਆਚਾਰ ਨੂੰ ਇਸ ਵਿੱਚ ਜੋੜਿਆ ਜ਼ਰੂਰ ਜਾ ਸਕਦਾ ਹੈ। ਬੋਲੀ ਵੀ ਪੰਜਾਬੀ ਨੂੰ ਸਿਰਫ ਸਿੱਖ ਨਾਲ ਜੋੜ ਕੇ ਨਹੀਂ ਦੇਖੀ ਜਾ ਸਕਦੀ,ਲਹਿੰਦੇ ਪੰਜਾਬ ਦੀ ਬੋਲੀ ਵੀ ਪੰਜਾਬੀ ਹੈ ਹਾਂ ਲਿਪੀ ਜ਼ਰੂਰ ਵੱਖਰੀ ਹੈ,ਪੰਜਾਬ ਵਿੱਚ ਪੰਜਾਬੀ ਸਿੱਖ ਧਰਮ ਦੇ ਹੌਂਦ ਵਿੱਚ ਆਉਣ ਤੋਂ ਪਹਿਲਾਂ ਵੀ ਪ੍ਰਚਲਤ ਸੀ, ਗੋਰਖ ਦੀਆਂ ਲਿਖਤਾ ਇਸ ਦੀ ਸਾਫ ਉਦਾਹਰਣ ਹਨ। ਖੈਰ ਪੰਜਾਬੀ ਸੂਬੇ ਦੀ ਪ੍ਰਾਪਤੀ ਤੋਂ ਬਆਦ ਰਾਜਨੀਤਕ ਮਸਲੇ ਥੋਕ ਵਿੱਚ ਪੈਦਾ ਹੋ ਗਏ ਸਨ,ਕੇਂਦਰ ਸਰਕਾਰ ਆਪਣੇ ਅੜੀਅਲ ਰਵਈਏ ਉਪਰ ਕਾਇਮ ਸੀ ਉਹ ਆਪਣੇ ਹਿੰਦੂ ਵੋਟ ਬੈਂਕ ਲਈ ਕਿਸੇ ਵੀ ਤਰ੍ਹਾਂ ਇਨ੍ਹਾਂ ਮਸਲਿਆਂ ਨੂੰ ਹੋਰ ਆਦਾ ਪਚੀਦਾ ਬਣਾਉਣ ਵਿੱਚ ਲੱਗੀ ਹੋਈ ਸੀ ਜਿਸ ਵਿੱਚ ਆਕਾਲੀ ਦਲ ਅਣਭੋਲ ਹੀ ਉਸ ਦੇ ਹੱਥਾਂ ਵਿੱਚ ਖੇਡ ਗਿਆ ਸੀ। ਅਕਾਲੀ ਹਮੇਸ਼ਾ ਹੀ ਇਸ ਗੱਲ ਲਈ ਕੇਂਦਰ ਸਰਕਾਰ ਨੂੰ ਕੋਸਦੇ ਰਹੇ ਕਿ ਪੰਜਾਬ ਸਿਰਫ ਖੇਤੀ ਉਪਰ ਹੀ ਨਿਰਭਰ ਹੈ ਉਦਯੋਗਿਕ ਵਿਕਾਸ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਦੂਰ ਵਿਵਹਾਰ ਕੀਤਾ ਸੀ ਪ੍ਰੰਤੂ ਸੱਚ ਤਾਂ ਇਹ ਹੈ ਕਿ ਜਦੋਂ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਪੰਜਾਬ ਵਿੱਚ ਉਦਯੋਗਿਕ ਪੂੰਜੀ ਨਿਵੇਸ਼ ਦੀਆਂ ਧੁੰਮਾਂ ਮਚੀਆਂ ਹੋਈਆਂ ਸਨ ਉਸ ਸਮੇਂ ਸੂਬੇ ਦਾ ਉਦਯੋਗਿਕ ਉਤਪਾਦਨ 8.4% ਦੀ ਦਰ ਨਾਲ ਵੱਧ ਰਿਹਾ ਸੀ ਜੋ ਕੌਮੀ ਔਸਤ ਤੋ ਦੁੱਗਣਾ ਸੀ। ਪਾਣੀਆਂ ਦੇ ਪੇਚੀਦਾ ਮਸਲੇ,ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਇਹ ਸਭ ਮਸਲੇ ਜੋ ਹੁਣ ਹਰਿਆਣਾ ਅਤੇ ਹਿਮਾਚਲ ਦੇ ਵੱਖਰੇ ਹੋਣ ਕਾਰਨ ਉਭਰੇ ਸਨ ਅਕਾਲੀ ਦਲ ਲਈ ਇੱਕ ਹੋਰ ਮੋਰਚੇ ਲਈ ਅਤਿ ਲੋੜੀਂਦੇ ਸਨ। ਅਕਾਲੀ ਦਲ ਨੇ ਕਪੂਰੀ ਨਹਿਰ ਤੋਂ ਜਦ ਇਹ ਮੋਰਚਾ ਆਰੰਭ ਕੀਤਾ ਤਾਂ ਕੋਈ ਖਾਸ ਸਫਲਤਾ ਹੱਥ ਨਾ ਲੱਗੀ ਹੁਣ ਇੱਕ ਵਾਰ ਫਿਰ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਜਦ ਤੱਕ ਇਸ ਨੂੰ ਧਾਰਮਿਕ ਰੰਗਤ ਨਹੀਂ ਦਿੱਤੀ ਜਾਦੀ ਇਸ ਦੀ ਸਫਲਤਾ ਸ਼ੱਕੀ ਸੀ ,ਕਿਉਂਕਿ ਇਹ ਫਾਰਮੂਲਾ ਪਹਿਲੀਆਂ ਸਭ ਐਜ਼ੀਟੇਸ਼ਨਾ ਵਿੱਚ ਕਾਮਯਾਬ ਰਿਹਾ ਸੀ। ਸੋ ਇਸ ਮੋਰਚੇ ਨੂੰ ਤਬਦੀਲ ਕਰ ਅੰਮ੍ਰਿਤਸਰ ਲੈ ਜਾਇਆ ਗਿਆ ਅਤੇ ਅਕਾਲੀ ਦਲ ਨੂੰ ਇਸ ਵਾਰ ਆਸ ਮੁਤਾਬਕ ਸਫਲਤਾ ਵੀ ਮਿਲੀ ਚਾਹੇ ਕਿ ਅਜਿਹਾ ਕਰਨ ਨਾਲ ਕਾਮਰੇਡ ਪਾਰਟੀਆਂ ਨੇ ਇਸ ਮੋਰਚੇ ਤੋਂ ਪੱਲਾ ਝਾੜ ਗਈਆਂ ਸਨ।

ਇੱਥੇ ਹੀ ਸਿੱਖ ਰਾਜਨੀਤੀ ਵਿੱਚ ਇੱਕ ਐਸੇ ਵਿਆਕਤੀ ਦੀ ਐਂਟਰੀ ਹੁੰਦੀ ਹੈ ਜਿਸ ਨੇ ਇਸ ਦੌਰ ਵਿੱਚ ਇੱਕ ਅਹਿਮ ਕਿਰਦਾਰ ਬਣ ਕੇ ਉਭਰਨਾ ਸੀ, ਪਹਿਲੀ ਵਾਰ ਉਹ ਉਦੋ ਸਭ ਦੀ ਨਜ਼ਰੇ ਪਿਆ ਜਦੋਂ ਅੰਮ੍ਰਿਤਸਰ ਵਿੱਚ ਨਿੰਰਕਾਰੀ ਸਮਾਗਮ ਹੋਣ ਜਾ ਰਿਹਾ ਸੀ, ਉਸ ਨੇ ਇਸ ਨੂੰ ਰੋਕਣ ਲਈ ਸਿੱਖ ਸੰਗਤ ਨੂਂ ਅਪੀਲ ਕੀਤੀ, ਦਮਦਮੀ ਟਕਸਾਲ ਜਿਸ ਦਾ ਉਹ ਹੁਣ ਮੁੱਖੀ ਸੀ ਪਹਿਲਾ ਵੀ ਸੰਤ ਕਰਤਾਰ ਸਿੰਘ ਸਮੇ ਵੀ ਨਿੰਰਕਾਰੀਆਂ ਨਾਲ ਭਿੜਦੀ ਰਹੀ ਸੀ। ਅੰਤ ਵਿੱਚ ਇਸ ਨੂੰ ਰੋਕਣ ਲਈ ਇੱਕ ਜੱਥਾ ਬਣਇਆ ਗਿਆ ਅਤੇ ਵਿਰੋਧ ਜਿਤਾਉਣ ਲਈ ਨਿੰਰਕਾਰੀ ਸਮਾਗਮ ਨੂੰ ਬੰਦ ਕਰਵਾਉਣ ਲਈ ਸਮਾਗਮ ਵਾਲੀ ਜਗ੍ਹਾ ਤੇ ਜਾਣ ਦਾ ਫੈਸਲਾ ਹੋਇਆ, ਸੰਤ ਭਿੰਡਰਾਵਾਲਾ ਖੁਦ ਇਸ ਜਥੇ ਨਾਲ ਨਾ ਗਿਆ ,ਜਿਸ ਦੇ ਕਾਰਨ ਕਦੇ ਵੀ ਸਪੱਸ਼ਟ ਨਹੀ ਕੀਤੇ ਗਏ। ਉਧਰ ਸਮਾਗਮ ਵਾਲੀ ਥਾ ਤੇ ਵਾਪਰੀ ਘਟਨਾ ਵਿੱਚ ੧੩ ਸਿੱਖ ਮਾਰੇ ਗਏ ਜਿਨ੍ਹਾਂ ਨੂੰ ਸ਼ਹੀਦ ਕਰਾਰ ਦੇ ਦਿੱਤਾ ਗਿਆ, ਜਿਸ ਦੇ ਕਤਲ ਦਾ ਦੋਸ਼ੀ ਨਿੰਰਕਾਰੀ ਗੁਰਬਚਨ ਨੂੰ ਦੱਸਿਆ ਗਿਆ। ਇਨ੍ਹਾਂ ਸ਼ਹੀਦ ਹੋਏ ਸਿੱਖਾਂ ਵਿੱਚੋਂ ਇੱਕ ਫੌਜਾ ਸਿੱਘ ਦੀ ਪਤਨੀ ਬੀਬੀ ਅਮਰਜੀਤ ਕੌਰ ਹਮੇਸ਼ਾ ਭਿੰਡਰਾਵਾਲਾ ਨੂੰ ਇਸ ਗੱਲ ਲਈ ਕੋਸਦੀ ਰਹੀ ਕਿ ਉਹ ਜਾਣਬੁਝ ਕੇ ਜਥੇ ਦੇ ਸਿੰਘਾਂ ਨਾਲ ਨਿੰਰਕਾਰੀ ਸਮਾਗਮ ਦਾ ਵਿਰੋਧ ਕਰਨ ਨਾ ਗਿਆ। ਅਕਾਲੀ ਦਲ ਜਿਨ੍ਹਾਂ ਚਿਰ ਸਰਕਾਰ ਵਿੱਚ ਰਿਹਾ ਉਸ ਨੇ ਚੁੱਪ ਵੱਟ ਰੱਖੀ. ਪਰ ਸਰਕਾਰ ਵਿੱਚੋ ਬਾਹਰ ਹੁੰਦੇ ਹੀ ਉਹਨਾਂ ਨੂੰ ਇੱਕ ਐਸਾ ਤਿਆਰ ਧਰਾਮਿਕ ਪਲੇਟਫਾਰਮ ਮਿਲ ਗਿਆ ਸੀ ਜੋ ਇੱਕ ਮੋਰਚੇ ਲਈ ਬਿਲਕੁਲ ਢੁਕਵਾ ਸੀ. ਹੁਣ ਮੁੱਦਿਆਂ ਦੀ ਵੀ ਘਾਟ ਨਹੀ ਸੀ। ਭਿੰਡਰਾਂਵਾਲੇ ਸੰਬਧੀ ਮੁੱਢ ਤੋਂ ਹੀ ਕਈ ਸਵਾਲ ਉਠਦੇ ਰਹੇ,ਬਹੁਤਿਆਂ ਦਾ ਖਿਆਲ ਸੀ ਕਿ ਉਹ ਕੇਦਰ ਸਰਕਾਰ ਦੁਆਰਾ ਹੀ ਸਿੱਖ ਸਿਆਸਤ ਅਤੇ ਮਸਲਿਆ ਵਿੱਚ ਲਿਆਂਦਾ ਗਿਆ ਸੀ, ਅਜਿਹਾ ਸੀ ਜਾਂ ਨਹੀਂ ਇਹ ਤਾਂ ਪਤਾ ਨਹੀ ਪਰ ਉਸ ਉੱਪਰ ਬੀਬੀ ਭਿੰਡਰ ਦੇ ਖਿਲਾਫ ਚੌਣ ਲੜਨ ਵਾਲਾ ਪ੍ਰਾਣ ਨਾਥ ਲੇਖੀ ਅਤੇ ਹੋਰ ਕਈ ਲੋਕ ਇਹ ਇਲਜ਼ਾਮ ਲਗਾਉਂਦੇ ਰਹੇ ਕਿ ਉਸ ਨੇ ਇੰਦਰਾ ਗਾਂਧੀ ਨਾਲ ਇੱਕੋ ਸਟੇਜ ਤੋ ਬੀਬੀ ਭਿੰਡਰ ਅਤੇ ਰਘੂਨੰਦਨ ਲਾਲ ਭਾਟੀਆਂ ਲਈ ਪ੍ਰਚਾਰ ਕੀਤਾ ਸੀ, ਦਲ ਖਾਲਸਾ ਜੋ ਭਿੰਡਰਾਂਵਾਲੇ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਐਕਟਵ ਰਹੀ ਵੀ ਹਮੇਸ਼ਾ ਗਿਆਨੀ ਜੈਲ ਸਿੰਘ ਨਾਲ ਜੋੜੀ ਜਾਂਦੀ ਰਹੀ। ਸੰਤ ਭਿੰਡਰਾਂਵਾਲੇ ਨੂੰ ਜਦੋਂ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆਂ ਤਾਂ ਅਦਾਲਤ ਦੀ ਬਜਾਏ ਉਸ ਨੂੰ ਭਾਰਤ ਦੇ ਗ੍ਰਹਿ ਮੰਤਰੀ ਨੇ ਨਿਰਦੋਸ਼ ਕਰਾਰ ਦਿੱਤਾ, ਹਵਾਲਾਤ ਵਿੱਚ ਉਸ ਦੀ ਇਹ ਵੀ ਸ਼ਰਤ ਮੰਨੀ ਗਈ ਕਿ ਉਸ ਦੀ ਨਿਗਰਾਨੀ ਲਈ ਸਾਬਤ ਸੂਰਤ ਸਿੱਖ ਸਿਪਾਹੀ ਹੀ ਤਇਨਾਤ ਕੀਤੇ ਜਾਣ,ਜੋ ਭਾਰਤ ਵਰਗੇ ਇੱਕ ਸੈਕੂਲਰ ਰਾਸ਼ਟਰ ਵਿੱਚ ਬੜੀ ਅਨੌਖੀ ਮੰਗ ਸੀ। ਸੰਤ ਨੇ ਦਿੱਲੀ ਵਿੱਚ ਸਰਕਾਰ ਨੂੰ ਟਿਚ ਕਰਨ ਲਈ ਜੇਤੂ ਜਲੂਸ ਕੱਢਿਆ ਜਿਸ ਵਿੱਚ ਉਸ ਦੇ ਸਮਰਥਕਾ ਨੇ ਖੁਲੇਆਮ ਆਪਣੇ ਨਾਜਇਜ਼ ਹਥਿਆਰਾਂ ਦੀ ਨੁਮਇਸ਼ ਕੀਤੀ ਪਰ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ,ਦਰਬਾਰ ਸਾਹਿਬ ਦੀ ਹੱਦ ਅੰਦਰ ਪੁਲਿਸ ਦੇ ਇੱਕ ਉੱਚ ਅਫਸਰ ਅਟਵਾਲ ਦਾ ਕਤਲ ਕੀਤਾ ਗਿਆ ਪਰ ਸਰਕਾਰ ਚੁੱਪ ਰਹੀ।

 ਬਚਨ ਸਿੰਘ ਦਾ ਕਤਲ ਵੀ ਉਸ ਨੂੰ ਧਮਕੀ ਦੇਣ ਤੋਂ ਬਆਦ ਕੀਤਾ ਗਿਆ ਜਿਸ ਬਾਰੇ ਕਿਹਾ ਗਿਆ ਕਿ ਉਸ ਨੇ ਅਮਰੀਕ ਸਿੰਘ ਨੂੰ ਜੇਲ੍ਹ ਅੰਦਰ ਤਸੀਹੇ ਦਿੱਤੇ ਸਨ. ਸੰਤ ਭਿੰਡਰਾਂਵਾਲਾ ਅਕਸਰ ਕਹਿੰਦਾ ਸੀ ਫਲਾਣਾ ਬੰਦਾ ਮੇਰੇ ਕੋਲ ਹੈ ਸਰਕਾਰ ਵਿੱਚ ਹਿੰਮਤ ਹੈ ਤਾਂ ਫੜ ਲਵੇ, ਇਨ੍ਹਾਂ ਮਸਲੇ ਵਿੱਚ ਹੁਣ ਵਿਦੇਸ਼ੀ ਦੁਸ਼ਮਣਾ ਦੀ ਦਖਲਅੰਦਾਜ਼ੀ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਸੀ ਜੋ ਭਾਰਤ ਹੱਥੋਂ ਹਾਰ ਖਾ ਕੇ ਦੰਦ ਪੀਹ ਰਹੇ ਸਨ, ਚਾਂਦ ਜੋਸ਼ੀ ਅਤੇ ਕਈ ਹੋਰ ਲੇਖਕਾ ਦਾ ਮੰਨਣਾ ਹੈ ਕਿ ਇਸ ਸਮੇਂ ਇੱਕ ਡਬਲ ਏਜੰਟ ਦੀ ਵੀ ਚਰਚਾ ਆਮ ਸੀ ਜੋ ਆਈ.ਐੱਸ.ਆਈ ਅਤੇ ਰਾਅ ਦੋਹਾ ਨਾਲ ਮੇਲ ਜੋਲ ਰੱਖਦਾ ਸੀ ਬਹੁਤਿਆਂ ਦਾ ਮੰਨਣਾ ਹੈ ਕਿ ਉਹ ਹਰਮਿੰਦਰ ਸਿੰਘ ਸੰਧੂ ਸੀ, ਸੰਧੂ ਡਬਲ ਏਜੰਟ ਸੀ ਜਾਂ ਨਹੀਂ ਪਰ ਉਹ ਸੰਤ ਦੇ ਕਰੀਬੀਆਂ ਵਿੱਚੋਂ ਇੱਕੋ ਇੱਕ ਆਦਮੀ ਸੀ ਜਿਸ ਨੇ ਆਤਮ-ਸਮਰਪਣ ਕੀਤਾ ਸੀ।

 ਪ੍ਰਭਸ਼ਰਨਬੀਰ ਨੇ ਵੀ ਆਪਣੀ ਕਿਤਾਬ ਸਾਕਾ ੮੪ ਵਿੱਚ ਉਨ੍ਹਾਂ ਕੁਝ ਸਿੱਖ ਲੀਡਰਾਂ ਦੀਆ ਚਿੱਠੀਆਂ ਪ੍ਰਕਾਸ਼ਤ ਕੀਤੀਆ ਹਨ ਜੋ ਸਿੱਖ ਲੀਡਰ ਸਰਕਾਰ ਨਾਲ ਤਾਲਮੇਲ ਰੱਖਦੇ ਰਹੇ ਹਨ,ਦਰਬਾਰ ਸਹਿਬ ਵਿੱਚ ਭਗੌੜੇ ਅਤੇ ਸਮਗਲਰ ਅਤੇ ਸ਼ਰਾਰਤੀ ਅਨਸਰ ਵੀ ਡੇਰਾ ਜਮਾ ਚੁੱਕੇ ਸਨ ਜਿਨ੍ਹਾਂ ਦੀ ਮੁਖਾਲਫਤ ਦੀ ਥਾਂ ਸੰਤ ਭਿੰਡਰਾਂਵਾਲੇ ਨੇ ਉਨ੍ਹਾਂ ਤੋਂ "ਕੰਮ" ਲੈਣਾ ਜਾਰੀ ਰੱਖਿਆ। ਸਰਕਾਰ ਹੁਣ ਇਸ ਮੋਰਚੇ ਵਿੱਚ ਪੂਰੀ ਤਰ੍ਹਾਂ "ਸ਼ਾਮਲ" ਸੀ ਜਿਸ ਦਾ ਅੰਤ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਸਾਥੀਆਂ ਦੇ ਖਾਤਮੇ ਨਾਲ ਹੀ ਹੋਣਾ ਸੀ। ਸੰਤ ਭਿੰਡਰਾਂਵਾਲਾ ਬਿਨ੍ਹਾਂ ਸ਼ੱਕ ਧਾਰਮਿਕ ਅਕੀਦਿਆ ਵਿੱਚ ਬਿਲਕੁਲ ਪੱਕਾ ਸੀ ਪਰ ਰਾਜਨੀਤਕ ਪਿੜ ਸ਼ਾਇਦ ਉਨ੍ਹਾਂ ਪਰਪੱਕ ਨਹੀ ਸੀ ਪਰ  ਉਸ ਦੀ ਮਸਲਿਆਂ ਸੰਬਧੀ ਰਣਨੀਤੀ ਬਹੁਤੀ ਗੁਰਤੇਜ ਸਿੰਘ ਸਾਬਕਾ ਆਈ .ਏ.ਐਸ ਵਰਗਿਆਂ ‘ਤੇ ਹੀ ਨਿਰਭਰ ਸੀ। ਇਹ ਸਿਰਫ ਨਿਰਾ ਧਾਰਮਿਕ ਜੋਸ਼ ਹੀ ਸੀ ਜੋ ਸਰਕਾਰ ਨਾਲ ਸਿੱਧਾ ਟੱਕਰਨ ਲਈ ਬਜਿੱਦ ਸੀ। ਦੂਜੇ ਪਾਸੇ  ਅਕਾਲੀ ਦਲ ਬੁਰੀ ਤਰ੍ਹਾਂ ਇਸ ਵਿੱਚ ਉਲਝ ਗਿਆ ਸੀ, ਮੋਰਚਾ ਉਨ੍ਹਾਂ ਦੇ ਹੱਥੋਂ ਨਿਕਲ ਚੁੱਕਾ ਸੀ ਉਨ੍ਹਾਂ ਨੂੰ ਜਲਦੀ ਹੀ ਇੱਕ ਅਜਿਹੀ ਪ੍ਰਾਪਤੀ ਦੀ ਲੋੜ ਸੀ ਜਿਸ ਨਾਲ ਉਹ ਮੋਰਚਾ ਖਤਮ ਕਰ ਸਕਣ, ਇਸ ਸੰਬਧੀ ਉਹਨਾਂ ਜਦ ਕੇਂਦਰ ਨਾਲ ਗੱਲਬਾਤ ਕੀਤੀ ਤਾ ਉਹ ਲੀਕ ਹੋ ਗਈ ਜਾਂ ਜਾਣ ਬੁਝ ਕੇ ਲੀਕ ਕਰਵਾ ਦਿੱਤੀ ਗਈ ਕਿਹਾ ਨਹੀਂ ਜਾ ਸਕਦਾ, ਸੰਤ ਭਿੰਡਰਾਂਵਾਲੇ ਨੇ ਤਦ ਲੀਡਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਨੰਦਪੁਰ ਦੇ ਮੱਤੇ ਦੀ ਪ੍ਰਾਪਤੀ ਤੋਂ ਥਿੜਕ ਨਹੀਂ ਸਕਦੇ ਇਸ ਨੇ ਆਕਾਲੀ ਦਲ ਨੂੰ ਹੋਰ ਵੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ।

 ਇਸ ਤੱਤੇ ਮਹੋਲ ਵਿੱਚ ਖਾਲਿਸਤਾਨ ਦੇ ਨਆਰੇ ਗੂੰਜਣੇ ਸ਼ੁਰੂ ਹੋ ਗਏ ਸਨ ਜਿਸ ਨੂੰ ਨੀਲਾ ਤਾਰਾ ਤੋਂ ਬਆਦ ਸਿੱਖ ਗਰਮ ਖਿਆਲੀਆਂ ਵੱਲੋਂ ਪੂਰੀ ਤਰ੍ਹਾਂ ਆਪਣਾ ਲਿਆ ਗਿਆ। ਇਸ ਨੂੰ ਅਪਣਾਉਣ ਪਿੱਛੇ ਸਿਰਫ ਭਾਵਨਾਵਾਂ ਦਾ ਅਵੇਗ ਹੀ ਸੀ,ਇਸ ਸੁਪਨਿਆਂ ਦੇ ਦੇਸ਼ ਸੰਬਧੀ ਕੋਈ ਵੀ ਭਵਿੱਖ ਮੁੱਖੀ ਤਸਵੀਰ ਨਹੀਂ ਸੀ ਉਹ ਅਜਿਹਾ ਕਰਕੇ ਸਿਰਫ ਧਾਰਮਿਕ ਤੌਰ ‘ਤੇ ਖੁਦ ਨੂੰ ਸੁਰੱਖਿਅਤ ਕਰਨਾ ਦੀ ਸੋਚ ਰਹੇ ਸਨ ਆਰਥਿਕ ਤੌਰ ‘ਤੇ ਸੁਰੱਖਿਆਂ ਦੀ ਕੋਈ ਯੋਜਨਾ ਉਲੀਕਣ ਤੋਂ ਅਜੇ ਅਸਮਰਥ ਸਨ। ਉਨ੍ਹਾਂ ਦੇ ਨਿਰੇ ਪੁਰੇ ਧਾਰਮਿਕ ਜੋਸ਼ ਨਾਲ ਨਿਪਟਣਾ ਸਰਕਾਰ ਲਈ ਵੀ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਸੀ ਪਰ ਸਟੇਟ ਦੁਆਰਾ ਅਖਿਰ ਹਰ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਇਹ ਹਥਿਆਰਬੰਦ ਲਹਿਰ ਦਬਾ ਦਿੱਤੀ ਗਈ।

ਇਸ ਤੋਂ ਅਗਲੇ ਸਾਲਾਂ ਵਿੱਚ ਆਕਾਲੀ ਦਲ ਨੇ ਵੀ ਜੋ ਧਰਮ ਅਧਾਰਤ ਸੋਚ ਨੂੰ ਛੱਡ ਕੇ ਸੈਕੂਲਰ ਹੋਣ ਵੱਲ ਕਦਮ ਵਧਾਉਣਾ ਸ਼ੁਰੂ ਕੀਤਾ ਤਾਂ ਇਸ ਨੇ ਹੌਲੀ ਹੌਲੀ ਫਿਰ ਸਿੱਖ ਅਤੇ ਹਿੰਦੂ ਭਾਈਚਾਰੇ ਵਿੱਚ ਸਾਂਝ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਅੱਜ ਜਦ ਪੰਜਾਬ ਵਿੱਚ ਕੁਝ ਅਹਿਮ ਸੱਮਿਸਆਵਾਂ ਮੌਜੂਦ ਹਨ ਜਿਵੇਂ ਬੇਰੁਜ਼ਗਾਰੀ,ਕਿਸਾਨੀ ਦੀ ਮਾੜੀ ਹਾਲਤ ਜਾਂ ਹੋਰ ਸਮਾਜਿਕ ਸੱਮਿਸਆਵਾਂ ਤਾਂ ਉਹਨਾਂ ਦੀ ਆੜ ਵਿੱਚ ਨਾਲ ਕੁਝ ਧਾਰਮਿਕ ਮੁੱਦੇ ਜੋੜ ਕੇ ਫਿਰ ਇਸ ਲਹਿਰ ਦਾ ਪੁਰਾਣਾ ਕੇਡਰ ਉਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿੱਚ ਹੈ ਚਾਹੇ ਕਿ ਹੁਣ ਉਨ੍ਹਾਂ ਨੇ ਹਥਿਆਰਬੰਦ ਰਸਤਾ ਛੱਡ ਕੇ ਜਮਹੂਰੀਅਤ ਦਾ ਰਾਹ ਫੜ ਲਿਆ ਹੈ ਕਿਉਂਕਿ ਹੁਣ ਪੂਰੀ ਦੁਨੀਆਂ ਵਿੱਚ ਆਲਮੀ ਬਰਾਦਰੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਨਾਪੰਸਦ ਕੀਤਾ ਜਾਂਦਾ ਹੈ। ਇਨ੍ਹਾਂ ਦਾ ਪਹਿਲਾ ਰਾਹ ਠੀਕ ਸੀ ਜਾਂ ਹੁਣ ਦਾ ਇਹ ਤਾਂ ਉਹਨਾਂ ਲਈ ਵਿਸ਼ਲੇਸ਼ਣ ਦਾ ਵਿਸ਼ਾ ਹੈ, ਪਰ ਹੁਣ ਪੰਜਾਬੀ ਕਦੇ ਵੀ ਉਨ੍ਹਾਂ "ਕਾਲੇ ਦਿਨਾਂ" ਵੱਲ ਪਰਤਣ ਨਾਲੋਂ ਪੰਜਾਬ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਧੇਰੇ ਢੁਕਵਾਂ ਰਾਹ ਲੱਭਣਾ ਦੇ ਚਾਹਵਾਨ ਹੀ ਹੋਣਗੇ ।

Comments

Jas Brar

Bai ji bahut wadhia likhia wadhayi de patar ho tusi ene chhote lekh vich ena wada chan-nn paia giya sarian galan te jo aiham sun gud job bro ......... main tuhade naal bilkul saihmat haan per lok ki karange uh te ehna chalan ch fase hoie hunn je akalian naal nahi jande taan Delhi waangu saade jaange je Akalian de piche jaange taan saka neela taara wich maare jange .. lokan kol koi choice nahi hai ... kaamred parties da vi haal Bhindranwale warga hi hai koi door andeshi plan nahi bass uhna sikhan da virodh karna dharm da virodh karna te akhir nu hindu bahu ginti congress naal ja milna ....... bahut wadi ulzan hai Punjabi lokan layi ...... haan bhawei main kise dharm de naam te bann wale mulak de khilaf haan per tusi Israile te Pakistaan di udaharn diti ke fail ho gaye dharm de naam te mulak bna ke ... per bhart te dharm nirpakh mulak si ki ithe doojian jmaatan nu kuchlia nahi gia time to time Delhi Guzrat Kolkata sab gwaah ne dharm nirpakhta de ... haan je khalistan bann janda taan mera mann-nna ehi hai ke ik bahut galat ho jana c kionke dharm de naam te jung lardn wale asli maslian tonh anbhizz hi sunn ..... khair veer bahut wadhia koshish c ik tasweer banaon di kep it up ....

Ravinder Singh

Ravinder Singh ਪ੍ਰਭਸ਼ਰਨਬੀਰ ਨੇ ਵੀ ਆਪਣੀ ਕਿਤਾਬ ਸਾਕਾ ੮੪ ਵਿੱਚ ਉਨ੍ਹਾਂ ਕੁਝ ਸਿੱਖ ਲੀਡਰਾਂ ਦੀਆ ਚਿੱਠੀਆਂ ਪ੍ਰਕਾਸ਼ਤ ਕੀਤੀਆ ਹਨ ਜੋ ਸਿੱਖ ਲੀਡਰ ਸਰਕਾਰ ਨਾਲ ਤਾਲਮੇਲ ਰੱਖਦੇ ਰਹੇ ਹਨ,ਦਰਬਾਰ ਸਹਿਬ ਵਿੱਚ ਭਗੌੜੇ ਅਤੇ ਸਮਗਲਰ ਅਤੇ ਸ਼ਰਾਰਤੀ ਅਨਸਰ ਵੀ ਡੇਰਾ ਜਮਾ ਚੁੱਕੇ ਸਨ ਜਿਨ੍ਹਾਂ ਦੀ ਮੁਖਾਲਫਤ ਦੀ ਥਾਂ ਸੰਤ ਭਿੰਡਰਾਂਵਾਲੇ ਨੇ ਉਨ੍ਹਾਂ ਤੋਂ "ਕੰਮ" ਲੈਣਾ ਜਾਰੀ ਰੱਖਿਆ। ਸਰਕਾਰ ਹੁਣ ਇਸ ਮੋਰਚੇ ਵਿੱਚ ਪੂਰੀ ਤਰ੍ਹਾਂ "ਸ਼ਾਮਲ" ਸੀ ਜਿਸ ਦਾ ਅੰਤ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਸਾਥੀਆਂ ਦੇ ਖਾਤਮੇ ਨਾਲ ਹੀ ਹੋਣਾ ਸੀ। ਸੰਤ ਭਿੰਡਰਾਂਵਾਲਾ ਬਿਨ੍ਹਾਂ ਸ਼ੱਕ ਧਾਰਮਿਕ ਅਕੀਦਿਆ ਵਿੱਚ ਬਿਲਕੁਲ ਪੱਕਾ ਸੀ ਪਰ ਰਾਜਨੀਤਕ ਪਿੜ ਸ਼ਾਇਦ ਉਨ੍ਹਾਂ ਪਰਪੱਕ ਨਹੀ ਸੀ ਪਰ ਉਸ ਦੀ ਮਸਲਿਆਂ ਸੰਬਧੀ ਰਣਨੀਤੀ ਬਹੁਤੀ ਗੁਰਤੇਜ ਸਿੰਘ ਸਾਬਕਾ ਆਈ .ਏ.ਐਸ ਵਰਗਿਆਂ ‘ਤੇ ਹੀ ਨਿਰਭਰ ਸੀ।

Dhido Gill

very well written and worth writing....Tanvir

ਰਾਜੀ ਸਿੰਘ

ਬਾਈ ਤੈਂ ਖਬਰਾਂ ਆਲਾ ਅਖਬਾਰ ਬਹੁਤ ਦਿਨਾਂ ਤੇ ਸਿੱਟ ਰਿਹਾ, ਪਰ ਮਹੀਨੇ ਬਾਦ ਪੈਸੇ ਲੇਣ ਨੀ ਆਇਆ ਕਦੇ

mashoor patarkar khuswant singh eio kahida hai.ਇੱਕ ਸੁਤੰਤਰ ਸਿੱਖ ਰਾਜ ਦੀ ਮੰਗ ਸਭ ਤੋਂ ਪਹਿਲਾਂ ਡਾ: ਜਗਜੀਤ ਸਿੰਘ ਚੌਹਾਨ ਨੇ 1971 ਵਿੱਚ ਕੀਤੀ ਜੋ ਕਿ ਪੰਜਾਬ ਦੀ ਅਕਾਲੀ ਸਰਕਾਰ ਵਿੱਚ ਕਿਸੇ ਸਮੇਂ ਇੱਕ ਮੰਤਰੀ ਰਹਿ ਚੁੱਕਾ ਸੀ। ਭਾਰਤ ਵਿੱਚ ਕਿਸੇ ਨੇ ਵੀ ਇਸ ਵੱਲ ਕੋਈ ਖਾਸ ਧਿਆਨ ਨਾ ਦਿੱਤਾ ਅਤੇ ਚੌਹਾਨ ਵੱਧ ਤੋਂ ਵੱਧ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਵਸੇ ਹੋਏ ਕੁਝ ਸਿੱਖਾਂ ਦੀ ਹਮਾਇਤ ਹੀ ਹਾਸਿਲ ਕਰ ਸਕਿਆ ਸੀ। ਉਸਨੂੰ ਪਾਕਿਸਤਾਨ ਦੀ ਸਰਕਾਰ ਤੋਂ ਵੀ ਕੁਝ ਸ਼ਹਿ ਮਿਲੀ। ਉਸਦੀਆਂ ਸ੍ਰੀਮਾਨ ਭੁੱਟੋ ਅਤੇ ਜਨਰਲ ਜ਼ਿਆ ਉਲ ਹੱਕ ਨਾਲ ਕੁਝ ਮੁਲਾਕਾਤਾਂ ਹੋਈਆਂ। ਪਾਕਿਸਤਾਨ ਰੇਡੀਓ ਜਿਹੜਾ ਕਿ ਭਾਰਤ ਲਈ ਸਿੱਖ ਗੁਰਬਾਣੀ ਦਾ ਨਿਯਮਬੱਧ ਪ੍ਰਸਾਰਣ ਕਰਦਾ ਹੈ, ਨੇ ਹਮੇਸ਼ਾ ਹੀ ਇਸ ਮੰਗ ਨੂੰ ਹਵਾ ਦਿੱਤੀ।

dhanwant bath

bahut vadia tanveer g gager wich sager bher dita.....mera ah shuro to he man,na hai k es dukhant wich sare firke braber de hisedar sun centre sarkar,bhindrawal,akalidal, hindu jathebandia(khas ker hind samachar group) caamred etc......es karke kise 1 bande jan der nu dosh dina sara sar galt hai.lod hai punjabia nu betai ton sabk sikhan de na k kise 1 dhir te he dosh laon de.....kionke es hamam wich sare nange sun ate 1lakh punjabia de mout lai sare braber de hisedar hun

beant singh PSU

is dehshatgard lehar bare menu lagda PANTHAK COMETTY LAI SHEESHA, te SAWE ALOCHANA DA CHEHRA MOHRA jo panjab di ik naxli dhir jo aj kl CPI(ML) NEW DEMOCRACY naam naal vichrdi hai valo chape gaye c vich kita vishleshan theek hai.

Jatinder

Fixed comradi frame to look at things and the art of inserting the facts to fixed frame is used with known comradi style.

tejbir singh

ਕੰਗ ਜੀ, ਕਿਹੜੀ ਪੰਜਾਬੀ ਕੌਮ ਨੂੰ ਸਿੱਖ ਪੰਜਾਬ ਦੀਆਂ ਰਾਜਨੀਤਕ ਮੰਗਾਂ ਬਾਰੇ ਯਕੀਨ ਦਵਾਉਂਦੇ, ਜਦਕਿ ਅਜਿਹੀ ਕਿਸੇ ਕੌਮ ਦਾ ਵਜੂਦ ਹੀ ਨਹੀਂ ਹੈ? ਲਿਖਣ ਤੋਂ ਪਹਿਲਾਂ ਥੌੜਾ ਬਹੁਤ ਕਾਮਰੇਡੀ ਲਿਖਤਾਂ ਤੋਂ ਇਲਾਵਾ ਵੀ ਕੁਝ ਪੜ੍ਹ ਲਿਆ ਕਰੋ ਕਿ ਦੁਨੀਆਂ ਵਿਚ ਕਿਸੇ ਸੰਕਲਪ ਦੀ ਘਾੜਤ ਕਿਵੇਂ ਹੋਈ ਹੈ ਤੇ ਇਸ ਉਤੇ ਕਿਹੜੇ ਜਰੂਰੀ ਨੇਮ ਲਾਗੂ ਹੁੰਦੇ ਹਨ।

Rajinder Singh

MR. beant singh PSU, you have shown your "progressive" thinking in your comment. you are a fit person to be hired by Indian state to work as salva judam in Punjab against the Sikhs.

raman sharma

jo jankari 22 j singh nai dite kable tarif 22 ji nai fata fat dasan de koshish kite k mainu v ah pata hai......

DHANWANT BHAJI TUSI SARE LOKAN NU HI DOSHI GARDAN DITA HAI SARKAAR NU VI HINDUA NU VI BHINDRA VALLE NU VI, CAMREDA NU VI KITE EH TAN NAHI JAN KUPATI TE SUTHRA BHALA MANS..?

dhanwant bath

joginder singh bath saab fer tusi das dao ahna wich bhala manes kahda c ....?mai us bare apne sahbid wapis lai lawanga........jaker kise hor nu posh k dasna hai tan oh v theak hai.....kionke tusi jadater loka de dase te he amal karde hunde ho apni tan tuhadi koi rai hundi nahi ah mainu changi tarahe pata ha....athe v das dao angrej ahna wicho kis nu sau put dasda hai....?????

dhanwant bath

baki jina nu tusi es list wicho kadna chounde ho oh mainu changi tarha pata hai,jina ku oh hun pak saaf hun ohna ku oh ajj ton 30 saal pahlan paak saaf sun......jis tarha oh hun kise khas firke de khulaf bhonk rahe inj de bhukai he oh 30 saal pahla karde sun....te hunv RAB NA KARE oho jahe hillat paida hunde hun tan ah bhunken wale braber de deshi honge......fer jad aglain ne mare agge wang BABAR WICH BOOT fer kahoge oh attwadi hai per jahdi jubaan hun chal rahi hai oh nahi rokni.....

K singh

Poora article satish jacob and mark tully di kitab ANRITSAR INDRA GANDHI DI AAKHRI LADAI di copy, writer da koi v view apna nhi, eh writer v ohna lokan wichon jihna nu bina kuj soche samje sikhan de khilaf agg uglan di adat hundi aa, bas es veer nu v hor tan kuj milya nhi chak k book di copy maar ditti.

vere dhanvant batth te singh ji. yaar tusi vi kush likho jitho marji chuk ke likho kush likho tan sahi yaar na ke guti vich muto. jaj banan to pahila vkalat di padali karni painde hai oh vi naqal hi hundi k singh ji jehdi roman bhasha tusi eh chithi likhi hai eh vi akhran di naqal hi hai kise de babara vich latan marn di bajae kush likho suhi sveer tuhade enha cumenta vang tuhade leekh vi shapegi je kise nu paunliq vich shota karna hove gahla nahi kadidian . shabad tuhade kol vi han giaan vi hai je kise nu shota karna hove us nalo vadi lakeer vauni painde hai te aao leekh likho likhan valia dian dalela condem karo. vadi lakeer vaho tuhadi lakeer di udeek vich. te naale apnia fotua sameet edentia vi pao tan ki pathkan nu pata lage tusi kaun ho...?

dhanwant bath

22 joginder singh bath g meri ID jalli nahi hai jaker jalli hundi tan tusi meri frindlist wich na hunde...baki mai kute bhukai wich waishwash nahi rakhda jalli id bna k likhna kise v sahi peo de put da kam nahi ate mai capt.dev singh bath da put han aho jihe kute kam mai nahi karda....baki mai kad rokia k koi na likhe tusi mere sare comment pado mai kade kise de na tuhde wang nijaij chaplusi he kite hai and na he nijaij nindia jo v mahsous hoya likh dita.....baki mai khud nahi likh sakda kionke mere kol na tan tuhade jina time he hai ate na he tuhade jine mere kol budi he hai...jahda likh ,likh k tusi factory's and shallier lai hun oh tuhano he mubark nigga rakhia karo ajj kal majdour bahut baiman hoi hun,jan jahde tusi noble jan padam sri jite hun oh samb k rakho kite chori na ho jaan...baki jaker tuhadia wahian wadia likan Cambridge wallo perkashit kitian hun tan mainu bhaij dena shaid mere v greeb de gian wich wada ho jawe.....baki mai ghalt nu ghalt ate sahi nau sahi kahn wich wishwash rakhda han atte oh kah dita c....k punjab de trasdi lai koi 1 dher jumewar nahi sarian ne he apna apna role nibaya and ajj v nibba rahe hun....koi paak saaf nahi.....thanwad

dhanwant bath

baki veer g mai kad kiha k ah laikh koi copy kite hai...?mera oprla comment pad sakde ho jo mai es laikh bare likhya hai...jaker kise veer nu ah copy laga tan ah usde nijje rai ho sakde hai...baki "MAI LAST BATTLE OF SRI MATI INDRA GHANDI" padi hai oh totally ghatnawa nu tod mrod k likhi gai hai.....ah laikh kise hud tak mainu neutral laga hai baki appo apni soch hai ho sakda 22 KSINGH g hona nu ah us de copy lagi howe and oh sade nalo theak v hon ....kionke mai apde app nu tuhade wang jada budiman nahi manda.....

shote veer apna hi cument dubara pado.baki mai kad rokia k koi na likhe tusi mere sare comment pado mai kade kise de na tuhde wang nijaij chaplusi he kite hai and na he nijaij nindia jo v mahsous hoya likh dita.....baki mai khud nahi likh sakda kionke mere kol na tan tuhade jina time he hai ate na he tuhade jine mere kol budi he hai...jahda likh ,likh k tusi factory's and shallier lai hun oh tuhano he mubark nigga rakhia karo ajj kal majdour bahut baiman hoi hun,jan jahde tusi noble jan padam sri jite hun oh samb k rakho kite chori na ho jaan...baki jaker tuhadia wahian wadia likan Cambridge wallo perkashit kitian hun tan mainu bhaij dena shaid mere v greeb de gian wich wada ho jawe.....baki mai ghalt nu ghalt ate sahi nau sahi kahn wich wishwash rakhda han atte oh kah dita c....k punjab de trasdi lai koi 1 dher jumewar nahi sarian ne he apna apna role nibaya and ajj v nibba rahe hun....koi paak saaf nahi.....thanwad

baki shote veer mainu 28 saal bahar rehinde nu ho gai han. jado mainbahae aia si odo tusi 13 saal de so. ten 28 saala vich mai thuhade naal ho saqda hai sirf tin vaar nith ke baitha han. te main raj gia si. is karke na tan tusi mainu jande ho te na hi main tuhade subha nu poora janda han. apan ik dusre nu sirf chache tae de put de taur te jande han hor kush nahi.

dhanwant bath

koi gall nahi veer g 3 vaar tan jada hai apan 1 vaar he bhathe han.es karke tusi ...pata nahi raje k nahi raje per asin dowe gher tuhade naal dimple chade valla souda ker k jrour raj gai jis tarha tusi akher tak sada sath dita........baki juwab tuhade massage box wich ha jahdi karwai tusi kite....

owedehons

vegas casino slots play casino <a href=" http://onlinecasinouse.com/# ">best online casinos </a> casino real money http://onlinecasinouse.com/# - free casino

Security Code (required)Can't read the image? click here to refresh.

Name (required)

Leave a comment... (required)

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ