Sun, 24 September 2017
Your Visitor Number :-   1088358
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਮਾਰੂਤੀ-ਸਜੂਕੀ ਵਰਕਰਾਂ ਦਾ ਸਿਰੜੀ ਸੰਘਰਸ਼ –ਰਣਜੀਤ ਲਹਿਰਾ

Posted on:- 15-03-2017

suhisaver

ਮੇਰੇ ਸਮੇਤ ਤੁਹਾਡੇ ਲਈ ਸਿਆਸੀ ਤੌਰ 'ਤੇ ਚੇਤੰਨ ਲੋਕਾਂ ਲਈ ਪੰਜ ਰਾਜਾਂ ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਜਾਨਣ ਦੀ ਉਤਸਕਤਾ ਹੋਵੇਗੀ। ਭਾਵੇਂ ਕਿ ਇਸ ਉਤਸਕਤਾ ਦੇ ਮਕਸਦ ਵੱਖੋ-ਵੱਖਰੇ ਹੋਣਗੇ।ਪਰ ਫਿਰ ਵੀ ਮੇਰੇ ਲਈ ਇਨ੍ਹਾਂ ਪੰਜ ਰਾਜਾਂ ਦੀਆਂ ਵਿਧਾਨ ਸਭਾਈ ਨਤੀਜਿਆਂ ਨੂੰ ਜਾਨਣ ਦੀ ਉਤਸਕਤਾ ਨਾਲੋਂ  ਕਿਤੇ ਵੱਧ ਅਹਿਮ ਮਸਲਾ ਸੀ ਕਿ ਮਾਰੂਤੀ ਸਜੂਕੀ ਵਰਕਰਜ ਯੂਨੀਅਨ ਦੇ 13 ਆਗੂਆਂ ਨੂੰ ਸ਼ੈਸ਼ਨ ਕੋਰਟ ਗੁੜਗਾੳਂ ਵੱਲੋਂ ਕਤਲ ਵਰਗੇ ਸੰਗੀਨ ਜਰਮਾਂ ਬਦਲੇ ਦੋਸ਼ੀ ਕਰਾਰ ਦੇਣਾ ਅਤੇ 18 ਹੋਰਨਾਂ ਆਗੂਆਂ ਨੂੰ ਸੰਗੀਨ ਧਾਰਾਵਾਂ ਤਹਿਤ ਦੋਸ਼ੀ ਕਰਾਰ ਦੇਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਨਾ। ਹਾਲਾਂਕਿ ਅਦਾਲਤ ਵੱਲੋਂ 131 ਵਰਕਰਾਂ ਨੂੰ ਬਰੀ ਵੀ ਕਰ ਦਿੱਤਾ ਹੈ।

ਇਨ੍ਹਾਂ ਵਰਕਰ ਆਗੂਆਂ ਵਿੱਚੋਂ ਬਹੁਤੇ ਆਗੂਆਂ ਦੇ ਨਾਂ ਤਾਂ ਦਰਜ ਕੀਤੀ ਐੱਫ.ਆਈ.ਆਰ ਵਿੱਚ ਵੀ ਸ਼ਾਮਲ ਨਹੀਂ ਸਨ। ਪਰ ਪ੍ਰਬੰਧਕਾਂ ਦੀ ਰਖੈਲ ਪੁਲਿਸ ਨੇ ਐੱਫ.ਆਈ.ਆਰ ਖੁੱਲੀ ਰੱਖਕੇ ਸੈਂਕੜੇ ਆਗੂਆਂ ਨੂੰ ਕੇਸ ਵਿੱਚ ਅੜੁੰਗ ਦਿੱਤਾ ਸੀ।

ਮਾਰੂਤੀ ਸਜੂਕੀ ਵਰਕਰਜ ਯੂਨੀਅਨ ਨੇ ਜੂਨ 2011 ਵਿੱਚ ਆਪਣੀ ਯੂਨੀਅਨ ਨੂੰ ਮਾਨਤਾ ਦਿਵਾਉਣ ਲਈ 13 ਦਿਨ  ਹੜਤਾਲ ਕੀਤੀ ਸੀ ਅਤੇ ਦੁਬਾਰਾ ਅਕਤੂਬਰ 2011 ਵਿੱਚ ਫਿਰ 14 ਦਿਨ ਹੜਤਾਲ ਕਰਨੀ ਪਈ ਸੀ।ਜਿਸ ਤੋਂ ਬਾਅਦ ਯੂਨੀਅਨ ਅਤੇ ਮਨੇਜਮੈਂਟ ਵਿੱਚ ਵਰਕਰਾਂ ਦੀਆਂ ਉਜਰਤਾਂ ਪ੍ਰਤੀ ਸਮਝੌਤਾ ਹੋਂਦ'ਚ ਆ ਜਾਣ ਦੇ ਬਾਵਜੂਦ ਵੀ 18 ਜੁਲਾਈ 2012 ਨੂੰ ਕੰਪਨੀ ਮਾਲਕਾਂ ਨੇ 2346 ਕੱਚੇ-ਪੱਕੇ ਕਾਮਿਆਂ ਨੂੰ ਕਿਰਤ ਕਾਨੂੰਨਾਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਗਿਆ ਸੀ। ਪਰ ਮਨੇਜਮੈਂਟ ਵੱਲੋਂ ਕਾਮਿਆਂ ਦੇ ਹਿੱਤਾਂ ਦੀ ਅਣਦੇਖੀ ਕਰਨ ਬਦਲੇ ਮਾਰੂਤੀ-ਸਜੂਕੀ ਦੇ ਕਾਮੇ ਆਪਣੀ ਜਥੇਬੰਦੀ ਦੀ ਅਗਵਾਈ'ਚ ਕੰਪਨੀ ਵੱਲੋਂ ਜਬਰੀ ਕੰਮ ਤੋਂ ਹਟਾਏ ਕਾਮਿਆਂ ਨੂੰ ਡਿਉਟੀ ਉੱਪਰ ਬਹਾਲ ਕਰਨ,ਆਪਣੀਆਂ ਜਿਉਣ ਹਾਲਤਾਂ ਨੂੰ ਬਿਹਤਰ ਬਨਾਉਣ, ਦਹਾਕਿਆ ਬੱਧੀ ਸਮੇਂ ਤੋਂ ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰਦੇ ਹਜਾਰਾਂ ਵਰਕਰਾਂ ਨੂੰ ਪੱਕੇ ਕਰਵਾਉਣ, ਅਤੇ ਠੇਕੇਦਾਰੀ ਪ੍ਰਥਾ ਨੂੰ ਬੰਦ ਕਰਵਾਉਣ ਦੀ ਅਹਿਮ ਮੰਗ ਸ਼ਾਮਲ ਸੀ।ਮਾਰੂਤੀ ਸਜੂਕੀ ਦੇ ਵਰਕਰ ਲੰਬੇ ਸਮੇਂ ਤੋਂ ਪੜਾਅਵਾਰ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ।

ਮੌਜੂਦਾ ਘਟਨਾ ਜਿਸ ਵਿੱਚ ਇਨ੍ਹਾਂ ਵਰਕਰਾਂ ਨੂੰ ਕਸੂਰਵਾਰ ਠਹਿਰਾਇਆ ਗਿਆ ਹੈ ਅਗਸਤ 2012 ਦੀ ਹੈ ਜਦ ਮਾਰੂਤੀ-ਸੁਜੂਕੀ ਵਰਕਰ ਯੂਨੀਅਨ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਨੂੰ ਪ੍ਰਬੰਧਕਾਂ ਵੱਲੋਂ ਸਾਬੋਤਾਜ ਕਰਨ ਦੀ ਨੀਤੀ ਤਹਿਤ ੜਾੜੇ ਦੇ ਗੁੰਡਿਆਂ ਤੋਂ ਵਰਕਰਾਂ ਉੱਪਰ ਹਮਲਾ ਕਰਵਾ ਦਿੱਤਾ।ਲੜਾਈ ਵਿੱਚ ਅਨੇਕਾਂ ਵਰਕਰਾਂ ਨੂੰ ਸੱਟਾਂ ਲੱਗੀਆਂ,ਪਰ ਪ੍ਰਬੰਧਕਾਂ ਵੱਲੋਂ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਚੋਣਵੀਂ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ।ਜਿਸ ਨੂੰ ਜਨਤਕ ਤੌਰ ਤੇ ਆਗੂਆਂ ਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਤੱਥਾਂ ਸਹਿਤ ਝੁਠਲਾਇਆ ਸੀ।ਪਰ ਫਿਰ ਵੀ ਵਰਕਰਾਂ ਨੂੰ ਸਾਲਾਂ ਬੱਧੀ ਝੂਠੇ ਦਰਜ ਕੀਤੇ ਮੁਕੱਮਿਆਂ ਦਾ ਸਾਹਮਣਾ ਹੀ ਨਹੀਂ ਕਰਨਾ ਸਗੋਂ ਜੇਲ੍ਹੀਂ ਵੀ ਡੱਕੀ ਰੱਖਿਆ । ਅਮਾਰੂਤੀ ਸਜੂਕੀ ਵਰਕਰਾਂ ਦਾ ਆਪਣੇ ਵਰਕਰਾਂ ਦੇ ਮਾਣ ਸਨਮਾਨ ਦਾ ਮਸਲਾ ਇੱਕ ਵਰਕਰ 'ਜੀਆ ਲਾਲ' ਨੂੰ ਜਨਰਲ ਮੈਨੇਜਰ ਅਦਨੀਸ਼ ਕੁਮਾਰ ਦੇਵ ਵੱਲੋਂ ਜਾਤੀ ਸੂਚਿਕ ਗਾਲਾਂ ਕੱਢਣੀਆਂ । ਜਿਸ ਵੱਲੋਂ ਵਿਰੋਧ ਕਰਨ ਤੇ ਉਸ ਨੂੰ ਪਲਾਂਟ ਵਿੱਚੋਂ ਕੱਢ ਦੇਣਾ ਸ਼ਾਮਲ ਸੀ।ਆਪਣੇ ਇਸ ਬੇਕਸੂਰ ਕਾਮੇ ਨੂੰ ਬਹਾਲ ਕਰਵਾਉਣ ਲਈ ਵਰਕਰ ਯੂਨੀਅਨ ਨੇ ਮਨੇਜਮੈਂਟ  ਕੋਲੋਂ ਮੰਗ ਵੀ ਕੀਤੀ ਸੀ।ਮਾਰੂਤੀ-ਸਜੂਕੀ ਯੂਨੀਅਨ ਦੇ ਸਿਆਸੀ ਚੇਤੰਨ ਜੁਝਾਰੂ ਆਗੂ ਟੀਮ ਨੇ ਹਕੂਮਤੀ ਜਬਰ ਵਿਰੁੱਧ ਸੰਘਰਸ਼ ਦੀ ਇਸ ਗਾਥਾ ਨੂੰ ਮਾਨੇਸਰ ਸਮੇਤ ਆਲੇ ਦੁਆਲੇ ਦੀਆਂ ਸਨਅਤਾਂ ਅੰਦਰ ਸਮੇਤ ਹਰਿਆਣੇ ਦੇ ਵੱਡੇ ਹਿੱਸੇ 'ਚ ਮਘਾਇਆ/ਭਖਾਇਆ।ਪੰਜਾਬ ਸਮੇਤ ਦਿੱਲੀ ਤੱਕ ਵੀ ਇਸ ਸੰਘਰਸ਼ ਦੀ ਰੋਹਲੀ ਗੂੰਜ ਸੁਣਾਈ ਦਿੱਤੀ।ਆਗੂ ਟੀਮ ਨੇ  ਚਾਰ ਸਾਲ ਦੀ ਨਾਲ ਕਾਨੂੰਨੀ ਲੜਾਈ ਵੀ ਬਾਖੂਬੀ ਲੜੀ।ਗੱਲ ਕੀ ਇਸ ਪ੍ਰਬੰਧ ਦੇ ਹਰ ਅੰਗ ਸਫਲਤਾਪੂਰਵਕ ਨੂੰ ਚੁਣੌਤੀ ਦਿੱਤੀ। ਕੱਲ੍ਹ ਸ਼ੈਸ਼ਨ ਕੋਰਟ ਵੱਲੌਂ ਸੁਣਾਈ ਸਜਾ ਇਨ੍ਹਾਂ ਆਗੂ ਟੀਮਾਂ ਲਈ ਕੋਈ ਚਾਣਚੱਕ ਵਾਰਪਿਆ ਘਟਨਾਕ੍ਰਮ ਨਹੀਂ ਸੀ ਸਗੌਂ ਇਹ ਟੀਮ ਪਹਿਲਾਂ ਹੀ ਅਜਿਹਾ ਵਾਪਰਨ ਵਾਲੇ ਵਰਤਾਰੇ ਪ੍ਰਤੀ ਮਹਿਲਕਲਾਂ ਦੇ ਲੋਕ ਸੰਘਰਸ਼ ਵਾਂਗ ਸੁਚੇਤ ਸੀ।ਇਸ ਘਟਨਾ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਹਨ ਜੋ ਸਾਡੇ ਲਈ ਅਤਿ ਮਹੱਤਵਪੂਰਨ ਹਨ:

*ਜਿਸ ਦਰਜ ਐੱਫ.ਆਈ.ਆਰ.ਤਹਿਤ ਸਜਾ ਸੁਣਾਈ ਗਈ ਹੈ ਉਸ ਵਿੱਚ ਅਦਾਲਤ ਵੱਲੋਂ ਬਰੀ ਕੀਤੇ 113 ਵਰਕਰ ਹੀ ਨਿਰਦੋਸ਼ ਨਹੀਂ ਹਨ ਅਸਲ ਵਿੱਚ ਇਹ ਸਾਰੀ ਐੱਫ.ਆਈ.ਆਰ ਹੀ ਝੂਠੀ ਹੈ। ਅਦਾਲਤ ਵਿੱਚ ਕੰਪਨੀ ਮਾਲਕਾਂ ਵੱਲੋਂ ਵਰਕਰ ਧਿਰ ਦੇ ਵਕੀਲ ਵੱਲੋਂ ਮੰਗ ਕਰਨ ਦੇ ਬਾਵਜੂਦ ਵੀ ਸੀ.ਸੀ.ਟੀਵੀ ਕੈਮਰੇ ਦੀ ਫੁੱਟੇਜ ਪੇਸ਼ ਹੀ ਨਹੀਂ ਕੀਤੀ ਗਈ। ਜਿਸ ਵਿੱਚੋ ਵਰਦੀ ਧਾਰੀ ਗੁੰਡਿਆਂ ਦੀ ਪਛਾਣ ਵੀ ਹੋ ਜਾਣੀ ਸੀ ਅਤੇ ਕਥਿਤ ਐੱਫ.ਆਈ.ਆਰ.ਨੇ ਹੀ ਝੂਠਿਆਂ ਸਾਬਤ ਹੋ ਜਾਣਾ ਸੀ।

*ਇਸ ਕੇਸ ਵਿੱਚ ਜਿਸ ਗੱਲ ਉੱਪਰ ਸਰਕਾਰੀ ਧਿਰ ਵੱਲੋਂ ਸਭ ਤੋਂ ਵੱਧ ਜੋਰ ਦਿੱਤਾ ਗਿਆ ਹੈ ਉਹ ਨੁਕਤਾ ਖਾਸ ਧਿਆਨ ਦੀ ਮੰਗ ਕਰਦਾ ਹੈ ਵਕੀਲ ਕਹਿੰਦਾ ਹੈ "ਕਿ ਯੂਨੀਅਨ ਆਗੂਆਂ/ਵਰਕਰਾਂ ਨੂੰ ਸਜਾ ਦੇਣਾ ਇਸ ਕਰਕੇ ਜਰੂਰੀ ਹੈ ਕਿ ਜੇਕਰ ਅਜਿਹਾ ਵਾਪਰਦਾ ਹੈ ਤਾਂ ਮੁਲਕ ਅੰਦਰ ਬਦੇਸ਼ੀ ਕੰਪਨੀਆਂ ਵੱਲੋਂ ਮੁਲਕ'ਚ ਕੀਤੇ ਜਾਣ ਵਾਲੇ ਵਿਨਵੇਸ਼ ਉੱਪਰ ਮਾੜਾ ਅਸਰ ਪਵੇਗਾ"।

*ਜਿਸ ਸਨਅਤ ਅੰਦਰ ਇਹ ਘਟਨਾਕ੍ਰਮ ਹੋਇਆ ਉਹ ਕੋਈ ਕੋਈ ਐਰਾ-ਗੈਰਾ ਅਦਾਰਾ ਨਹੀਂ ਸੀ।ਇਹ ਸਨਅਤੀ ਅਦਾਰਾ ਜਪਾਨੀ ਭਾਈਵਾਲ ਕੰਪਨੀ ਵਾਲਾ ਅਦਾਰਾ ਹੈ।ਇਹ ਅਦਾਰਾ ਭਾਰੀ ਵਿਨਵੇਸ਼ ਕਰਕੇ ਮੋਟਾ ਮੁਨਾਫਾ ਕਮਾ ਰਿਹਾ ਹੈ।

*ਇਸ ਸਨਅਤੀ ਘਰਾਣੇ ਵਿੱਚ ਕੰਮ ਕਰਦੇ ਕਾਮਿਆਂ ਦੀ ਜਿਉਣ ਹਾਲਤਾਂ ਅੱਤ ਮਾੜੀਆਂ/ਤਰਸਯੋਗ ਹਨ।ਇਹ ਅਦਾਰਾ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਿਹਾ ਹੈ।

*ਕਿਰਤ ਕਾਨੂੰਨ ਲਾਗੂ ਕਰਾਉਣ ਲਈ ਜਥੇਬੰਦ ਹੋਣਾ/ਸੰਘਰਸ਼ ਕਰਨਾ ਪ੍ਰਬੰਧਕਾਂ/ਪ੍ਰਸ਼ਾਸ਼ਨ/ਕਾਨੂੰਨ ਅਤੇ ਸਰਕਾਰ ਦੀਆਂ ਨਜਰਾਂ'ਚ ਬੱਜਰ ਗੁਨਾਹ ਹੈ।

*ਸੰਘਰਸ਼ ਦੌਰਾਨ ਝੂਠੇ ਕੇਸਾਂ ਵਿੱਚ ਆਗੂ ਟੀਮ ਨੂੰ ਉਲਝਾਉਣਾ ਇਸ ਲੋਕ ਦੋਖੀ ਪ੍ਰਬੰਧ ਦਾ ਆਮ ਅਤੇ ਸੋਚੀ ਸਮਝੀ ਨੀਤੀ ਦਾ ਲੱਛਣ ਹੈ।

*ਆਪਣੇ ਸੈਂਕੜੇ ਸਾਥੀਆਂ ਦੇ ਮੂਹਰਲੀ ਕਤਾਰ ਦੀ ਆਗੂ ਟੀਮ ਸਮੇਤ ਝੂਠੇ ਪੁਲਿਸ ਵਿੱਚ ਸਾਜਿਸ਼ੀ ਢੰਗ ਨਾਲ ਸ਼ਾਮਲ ਕਰਨ ਤੋਂ ਬਾਅਦ ਸੰਘਰਸ਼ ਦੇ ਸੂਹੇ ਪ੍ਰਚਮ ਨੂੰ ਬੁਲ਼ੰਦ ਰੱਖਣਾ,ਸੰਘਰਸ਼ ਨੂੰ ਮੁਲਕ ਦੇ ਵੱਖੋ-ਵੱਖ ਹਿੱਸਿਆਂ'ਚ ਫੈਲਾਉਣ ਦਾ ਸੁਚੇਤ ਯਤਨ ਕਰਨਾ ਅਗਵਾਈ ਕਰਨ ਵਾਲੀ ਟੀਮ ਦਾ ਦ੍ਰਿੜ,ਉਤਸ਼ਾਹੀ ਅਤੇ ਹੌਂਸਲੇ ਵਾਲਾ ਸੁਚੇਤ ਰੋਲ ਸੰਗਰਾਮੀ ਮੁਬਾਰਕਵਾਦ ਦਾ ਹੱਕਦਾਰ ਹੈ।

*ਚਾਰ ਸਾਲ ਤੋਂ ਵੀ ਵੱਧ ਸਮੇਂ ਬਾਅਦ 131 ਵਰਕਰਾਂ/ਆਗੂਆਂ(ਜਿਨ੍ਹਾਂ ਨੂੰ ਅਦਾਲਤ ਵੱਲੋਂ ਹੁਣ ਬਰੀ ਕਰ ਦਿੱਤਾ ਗਿਆ ਹੈ) ਨੇ ਜੋ ਆਰਥਿਕ/ਮਾਨਸਿਕ ਪੀੜਾ ਝੱਲੀ ਉਸ ਦਾ ਜਿੰਮੇਵਾਰ ਲਾਜਮੀ ਟਿੱਕਿਆ ਜਾਣਾ ਚਾਹੀਦਾ ਹੈ।

*ਆਗੂ ਟੀਮ ਲਈ ਇਹ ਜਰੂਰੀ ਗੱਲ ਸਮਝਣ ਵਾਲੀ ਹੈ ਕਿ ਆਜਿਹਾ ਵਰਤਾਰਾ ਕੋਈ ਪਹਿਲਾ ਜਾਂ ਆਖਰੀ ਵਰਤਾਰਾ ਨਹੀਂ ਸਗੋਂ ਜਾਰੀ ਵਰਤਾਰਿਆਂ ਦੀ ਕੜੀ ਹੈ ਅਤੇ ਸਾਮਰਾਜੀ ਲੁਟੇਰਿਆ ਦੇ ਅੰਨ੍ਹੇ ਮੁਨਾਫੇ ਕਮਾਉਣ ਲਈ ਅਜਿਹੇ ਹੱਥਕੰਡੇ ਅਪਨਾਉਣਾ ਇਨ੍ਹਾਂ ਦੀ ਲਾਜਮੀ ਸ਼ਰਤ ਹੈ । ਮਹਿਲਕਲਾਂ ਦੀ ਧਰਤੀ ਉੱਪਰ 20 ਸਾਲ ਤੋਂ ਚੱਲ ਰਹੇ  "ਸ਼ਹੀਦ ਕਿਰਨਜੀਤ ਕੌਰ ਬਲਾਤਕਾਰ/ਕਤਲ ਕਾਂਡ" ਵਿੱਚ ਲੋਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਤਿੰਨ ਲੋਕ ਆਗੂਆਂ ਨਰਾਇਣ ਦੱਤ,ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਕਤਲ ਦੇ ਝੂਠੇ ਮੁਕੱਦਮੇ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ।ਆਦਿਵਾਸੀ ਲੋਕਾਂ ਦੇ ਸੰਘਰਸ਼ ਵਿੱਚ ਹਾਅ ਦਾ ਨਾਹਰਾ ਮਾਰਨ ਵਾਲੇ ਪ੍ਰੋ.ਜੀ.ਐਨ.ਸਾਈਂਬਾਬਾ,ਪ੍ਰਸ਼ਾਂਤ ਰਾਹੀ, ਹੇਮ ਮਿਸ਼ਰਾ ਸਮੇਤ ਪੰਜ ਸਾਥੀਆਂ ਨੂੰ ਗੜ੍ਹਚਿਰੌਲ਼ੀ ਅਦਾਲਤ ਵੱਲੋਂ ਸਜਾ ਸੁਣਾ ਕੇ ਵੀ ਅਦਾਲਤਾਂ ਵੱਲੋਂ ਆਪਣੇ ਲੋਕ ਵਿਰੋਧੀ ਖਾਸੇ ਦਾ ਸਬੂਤ ਦਿੱਤਾ ਹੈ।

*ਜਿਸ ਢੰਗ ਨਾਲ ਆਪਣੇ ਆਪਣੇ ਆਗੂਆਂ ਨੂੰ ਸਜਾ ਸੁਣਾਏ ਜਾਣ ਦੀ ਸੰਭਾਵਨਾ ਲਈ ਅਗਾਊਂ ਕੀਤੀ ਗਈ ਤਿਆਰੀ ਲੀਡਰਸ਼ਿੱਪ ਦਾ ਸੁਚੇਤ ਕਦਮ ਸ਼ਲਾਘਾਯੋਗ ਹੈ।
*ਮਾਰੂਤੀ-ਸੁਜੂਕੀ ਕੰਪਨੀ ਮਾਲਕਾਂ/ਪ੍ਰਸ਼ਾਸ਼ਨ/ਸਰਕਾਰ/ਅਦਾਲਤੀ ਤਾਣੇ ਬਾਣੇ ਖਿਲਾਫ ਚੱਲ ਰਹੇ ਇਸ ਸੰਘਰਸ਼ ਵਿੱਚ ਮਾਰੂਤੀ ਸਜੂਕੀ ਵਰਕਰ ਯੂਨੀਅਨ ਦਾ ਹਰ ਪੱਖੋਂ ਸਹਿਯੋਗ ਕਰਨਾ ਚਾਹੀਦਾ ਹੈ।

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ