Tue, 17 October 2017
Your Visitor Number :-   1096457
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਕੀ ਭਾਰਤ ਵਿੱਚ ਕਾਂਗਰਸ ਦੇ ਨਵੇਂ ਜੀਵਨਦਾਨ ਲਈ ਸੰਜੀਵਨੀ ਬੂਟੀ ਹਨ ਕੈਪਟਨ ਅਮਰਿੰਦਰ ਸਿੰਘ ? - ਜਗਸੀਰ ਸਿੰਘ ਟਿੱਬਾ

Posted on:- 30-03-2017

suhisaver

ਬੇਸ਼ੱਕ ਫਰਵਰੀ-ਮਾਰਚ 2017 ਵਿੱਚ ਦੇਸ਼ ਦੇ ਪੰਜ ਹੀ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਹਨ ਅਤੇ ਇਹਨਾਂ ਸੂਬਿਆਂ ਵਿੱਚੋ 4 ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਪਣੀ ਸਰਕਾਰ ਬਣਾਈ ਹੈ ਅਤੇ ਉੱਤਰ ਪ੍ਰਦੇਸ਼ ਵਰਗੇ  ਵੱਡੇ ਸੂਬੇ ਜੋ ਭਾਰਤ ਦੀ ਰਾਜਨੀਤੀ ਦੀ ਦਿਸ਼ਾ ਤੈਅ ਕਰਦਾ ਹੈ ਵਿਚ ਤਾਂ ਭਾਰਤੀ ਜਨਤਾ ਪਾਰਟੀ ਨੂੰ  ਪ੍ਰਚੰਡ ਬਹੁਮਤ ਮਿਲਿਆ, ਦੇਸ਼ ਦੇ ਹਰ ਨਾਗਰਿਕ ਦੇ ਸਿਰ ਤੇ ਪ੍ਰਧਾਨ ਮੰਤਰੀ ਮੋਦੀ ਦਾ ਜਾਦੂ ਸਿਰ ਚੜ ਕੇ ਬੋਲਿਆ ਪਰ ਇਸ ਦੌਰਾਨ ਪੰਜਾਬ -2017 ਚੋਣਾਂ ਵਿੱਚ ਮੋਦੀ ਲਹਿਰ ਦਿਖਾਈ ਨਹੀਂ ਦਿੱਤੀ ਅਤੇ ਪੰਜਾਬ ਦੀ ਜਨਤਾ ਨੇ ਕਾਂਗਰਸ਼ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿੱਪ ਵਿੱਚ ਆਪਣਾ ਵਿਸ਼ਵਾਸ ਜਤਾਇਆ ਅਤੇ ਕਾਂਗਰਸ਼ ਪਾਰਟੀ ਨੂੰ 77 ਸੀਟਾਂ ਨਾਲ ਪੂਰਨਬਹੁਮਤ ਦੇ ਕੇ ਸੱਤਾ ਦੀ ਚਾਬੀ ਦਿੱਤੀ ।

ਰਾਜਨੀਤਿਕ ਅਤੇ ਸਮਾਜਿਕ  ਬੁੱਧੀਜੀਵੀ ਲੋਕ ਇਹ ਮੰਨਦੇ ਹਨ ਕਿ ਕਾਂਗਰਸ ਪਾਰਟੀ ਦੀ ਜਿੱਤ ਦਾ ਸਭ ਤੋ ਵੱਡਾ ਕਾਰਨ ਹੈ ਕਿ ਕਾਂਗਰਸ ਹਾਈਕਮਾਡ ਨੇ ਮੁੱਖ ਮੰਤਰੀ ਦੇ ਚਹਿਰੇ ਵਜੌਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸੂਬੇ ਦੀ ਜਨਤਾ ਅੱਗੇ ਪੇਸ਼ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਬਹੁਤ ਹਰਮਨ ਪਿਆਰੇ ਲੀਡਰਾ ਵਿੱਚੋਂ ਇੱਕ ਹਨ ਅਤੇ ਪੰਜਾਬ ਦੀ ਜਨਤਾ ਦੀ ਉਹਨਾਂ ਵਾਰੇ ਰਾਇ ਹੈ ਕਿ ਕੈਪਟਨ ਅਮਰਿੰਦਰ ਸਿੰਘ "ਜੋ ਕਹਿੰਦੇ ਹਨ, ਉਹ ਕਰਦੇ ਹਨ " ।

ਕੈਪਟਨ ਅਮਰਿੰਦਰ ਸਿੰਘ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਕਾਂਗਰਸ ਮੁਕਤ ਸੁਪਨੇ ਦੇ ਵਿਚਕਾਰ  ਖੜੇ ਦਿਖਾਈ ਦਿੱਤੇ। ਜ਼ਿਕਰਯੋਗ ਹੈ ਕਿ 2014 ਦੀਆ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਰੁਣ ਜੇਤਲੀ ਨੂੰ ਅਮ੍ਰਿਤਸਰ ਸੀਟ ਤੋਂ ਹਰਾਇਆ ਸੀ।

ਲੋਕ ਸਭਾ ਚੋਣਾਂ 2014 ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਮਿਲੀ ਅਤੇ ਇਸ ਤੋ ਬਆਦ ਪਾਰਟੀ ਨੂੰ ਕਈ ਸੂਬਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ । ਪਰ ਫਰਵਰੀ 2017 ਦੀਆ ਚੋਣਾਂ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਨੂੰ ਇਕ ਨਵਾਂ ਜੀਵਨਦਾਨ ਦਿੱਤਾ । ਇੱਥੇ ਇਹ ਕਹਿਣਾ ਵੀ ਜਾਇਜ਼ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਲਈ ਸੰਜੀਵਨੀ ਬੂਟੀ ਬਣ ਕੇ ਅੱਗੇ ਆਏ ।ਪੂਰਾ ਦੇਸ਼ ਜਾਣਦਾ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਜਿੱਤ ਕੋਈ ਆਸਾਨ ਨਹੀਂ ਸੀ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਰਵਾਇਤੀ ਰਾਜਨੀਤਿਕ ਪਾਰਟੀਆ ਨੂੰ ਪੂਰੀ ਟੱਕਰ ਦੇ ਰਹੀ ਸੀ।ਪੰਜਾਬ ਦੇ ਨੌਜਵਾਨਾ ਦਾ ਵੱਡਾ ਤਬਕਾ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਿਹਾ , ਆਮ ਆਦਮੀ ਪਾਰਟੀ ਦੀਆ ਚੌਣ ਰੈਲੀਆਂ ਵਿੱਚ ਭਾਰੀ ਇਕੱਠ ਹੋ ਰਿਹਾ ਸੀ ਅਤੇ ਸੌਸਲ ਮੀਡੀਆ ਉੱਤੇ ਵੀ ਆਮ ਆਦਮੀ ਦਾ ਕਾਫੀ ਬੋਲਬਾਲਾ ਸੀ । ਪਰ ਇਸਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਵਿੱਚ ਨਵੀ ਜਾਨ ਪਾਈ ।ਉਹ ਕਾਂਗਰਸ ਪਾਰਟੀ ਵਿੱਚ ਸਾਰੇ ਲੀਡਰਾ ਨੂੰ ਨਾਲ ਲਏ ਕੇ ਚੱਲੇ ਅਤੇ ਪਾਰਟੀ ਵਿੱਚੋ ਧੜੇ-ਬੰਦੀ ਨੂੰ ਖਤਮ ਕੀਤਾ ,ਜਿਸ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦੀ ਨੀਂਹ ਰੱਖੀ।ਇਸ ਮੁਸ਼ਕਲ ਦੌਰ ਵਿੱਚ ਉਹਨਾਂ ਦੇ ਪੁਰਾਣੇ ਸਾਥੀ ਵੀ ਪਾਰਟੀ ਦਾ ਸਾਥ ਛੱਡ ਗਏ ਸਨ ਪਰ ਸਾਰੀਆਂ ਔਕੜਾਂ ਦਾ ਸਾਹਮਣਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਜਿੱਤ ਪਾਈ।

ਹੁਣ ਪੂਰੇ ਦੇਸ਼ ਦੀ ਨਜ਼ਰ 2019 ਦੀਆ ਲੋਕ ਸਭਾ ਚੋਣਾਂ ਉੱਤੇ ਹੈ ਜਿੱਥੇ ਇਕ ਪਾਸੇ ਭਾਰਤੀ ਜਨਤਾ ਪਾਰਟੀ ਨੇ ਪੂਰੇ ਦੇਸ਼ ਵਿੱਚ ਆਪਣੀ ਪਕੜ ਮਜਬੂਤ ਕਰ ਲਈ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਜਿੱਤ ਕਾਂਗਰਸ ਪਾਰਟੀ ਲਈ ਇੱਕ ਵੱਡੀ ਉਮੀਦ ਹੈ।ਇਕ ਪਾਸੇ ਭਾਰਤੀ ਜਨਤਾ ਪਾਰਟੀ ਕੋਲ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਇਕ ਪ੍ਰਭਾਵਸ਼ਾਲੀ ਚਿਹਰਾ  ਹੈ, ਉੱਥੇ ਹੀ ਦੂਜੇ ਪਾਸੇ ਸਮੇ ਦੀ ਮੰਗ ਹੈ ਕਿ ਕਾਂਗਰਸ ਪਾਰਟੀ ਜੇਕਰ 2019 ਦੇ ਇਮਤਿਹਾਨ ਵਿਚ ਪਾਸ ਹੋਣਾ ਚਾਹੁੰਦੀ ਹੈ ਅਤੇ ਸੱਤਾ ਵਿੱਚ ਵਾਪਸੀ ਕਰਨਾ ਚਾਹੁੰਦੀ ਹੈ ਤਾ ਪਾਰਟੀ ਨੂੰ ਇਕ  ਕੁਸ਼ਲ, ਪ੍ਰਭਾਵਸ਼ਾਲੀ , ਹਰਮਨ ਪਿਆਰਾ ,ਸੂਝਵਾਨ, ਤਜਰਬੇਕਾਰ, ਅਤੇ ਦ੍ਰਿੜ ਸਕੰਲਪ ਵਾਲਾ ਲੀਡਰ ਜੋ ਪ੍ਰਧਾਨ ਮੰਤਰੀ ਮੋਦੀ  ਨੂੰ ਚੋਣਾਂ ਵਿੱਚ ਟੱਕਰ ਦੇ ਸਕੇ ਨੂੰ ਅੱਗੇ ਕਰਨ ਦੀ ਲੋੜ ਹੈ ਅਤੇ ਇਸ ਵਾਰ ਕਾਂਗਰਸ ਪਾਰਟੀ ਲਈ ਇਹ ਜਰੂਰੀ ਹੋਵੇਗਾ ਕਿ ਉਹ ਲੋਕ ਸਭਾ ਚੋਣਾਂ 2019 ਤੋਂ ਪਹਿਲਾ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਤਾ ਐਲਾਨ ਕਰਨ ਕਿਉਂ ਕਿ ਅਜੋਕੇ ਸਮੇਂ ਵਿਚ ਰਾਜਨੀਤਿਕ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ । ਦੇਸ਼ ਦੀ ਜਨਤਾ ਹੁਣ ਪਾਰਟੀ ਦੇ ਨਾਲ-ਨਾਲ ਚੋਣਾਂ ਸਮੇਂ ਲੀਡਰ ਦਾ ਨਾਮ ਵੀ ਸਾਹਮਣੇ ਚਾਹੁੰਦੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਉੱਘੇ ਰਾਜਨੀਤਿਵਾਨ ਹਨ ਅਤੇ 2019  ਵਿਚ ਕਾਂਗਰਸ ਦੀ ਬੇੜੀ ਪਾਰ ਲਗਾ ਸਕਦੇ ਹਨ ।ਚਾਹੇ ਪੰਜਾਬ ਇੱਕ ਛੋਟਾ ਸੂਬਾ ਹੈ ਅਤੇ ਪੂਰੇ ਦੇਸ਼ ਦੀ ਰਾਜਨੀਤੀ ਉੱਤੇ ਜ਼ਿਆਦਾ ਅਸਰ ਨਹੀਂ ਪਾਉਂਦਾ ਪਰ ਪੰਜਾਬ ਦੇ ਲੋਕਾ ਨੇ ਕਾਂਗਰਸ ਪਾਰਟੀ ਨੂੰ 2019 ਦੇ ਰਣ ਲਈ  ਇਕ ਵੱਡਾ ਜਰਨੈਲ ਦੇ ਦਿੱਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਦੀ ਨਬਜ਼ ਪਹਿਚਾਣ ਚੁੱਕੇ ਹਨ ਅਤੇ ਜੋ ਵਾਅਦੇ ਉਹਨਾਂ ਦੇ ਵਿਧਾਨ ਸਭਾ ਚੌਣਾਂ ਸਮੇਂ ਕੀਤੇ ਸਨ, ਉਹ ਵਫਾ ਕਰਨ ਵਿੱਚ ਯਤਨਸ਼ੀਲ ਹਨ।ਪੰਜਾਬ ਕੈਬੀਨਟ ਦੀ ਪਹਿਲੀ ਮੀਟਿੰਗ ਵਿੱਚ ਹੀ ਉਹਨਾਂ ਬਹੁਤ ਸਾਰੇ ਇਤਿਹਾਸਿਕ ਫੈਸਲੇ ਲਏ ਹਨ।ਜਿਵੇ ਵੀ.ਆਈ.ਪੀ. ਕਲਚਰ ਨੂੰ ਖਤਮ ਕਰਨਾ, ਨਸ਼ਿਆ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ ਕਰਨਾ ,ਸਰਕਾਰੀ ਨੌਕਰੀਆਂ ਵਿੱਚ ਔਰਤਾ ਨੂੰ 33% ਰਾਖਵਾਂਕਰਨ ਆਦਿ ਫੈਸ਼ਲਿਆ ਦੀ ਚਰਚਾ ਪੂਰੇ ਦੇਸ਼ ਵਿੱਚ ਹੋ ਰਹੀ ਹੈ।
ਜਿੱਥੇ ਕਾਂਗਰਸ ਪਾਰਟੀ ਨੂੰ 2019 ਲਈ ਚਿੰਤਨ ਕਰਨ ਦੀ ਲੋੜ ਹੈ ਉੱਥੇ ਹੀ ਪੰਜਾਬ ਸਰਕਾਰ ਸਾਹਮਣੇ  ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ। ਜੇਕਰ ਉਹ 2018 ਤੱਕ ਪੰਜਾਬ ਨੂੰ ਕਰਾਈਮ ਮੁਕਤ, ਨਸ਼ਾ ਮੁਕਤ, ਸਮਾਜਿਕ ਸੁਧਾਰ ਅਤੇ ਆਰਥਿਕ ਸੁਧਾਰ ਦੇ ਖੇਤਰ ਵਿੱਚ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਹਨ ਅਤੇ ਪੰਜਾਬ ਨੂੰ ਪੂਰੇ ਦੇਸ਼ ਸਾਹਮਣੇ  ਇੱਕ ਮਜਬੂਤ ਸੂਬੇ ਦੇ ਰੂਪ ਵਿੱਚ ਪੇਸ਼ ਕਰਦੇ ਹਨ ਤਾ 2019 ਲੋਕ ਸਭਾ ਚੌਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਲਾਭ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਦੇਸ਼ ਵਿਚ ਰਾਜਨੀਤਿਕ ਅਤੇ ਸਮਾਜਿਕ ਪਰਵਰਤਨ ਹਰ ਰੋਜ਼ ਵਾਪਰ ਰਹੇ ਹਨ ਲੋੜ ਹੈ, ਇਹਨਾਂ ਨੂੰ ਸਮਝਣ ਦੀ ਅਤੇ ਅੱਗੇ ਵਧਣ ਦੀ।

ਸੰਪਰਕ: +91 88727 49876
                                            

Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ