Mon, 23 October 2017
Your Visitor Number :-   1097986
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਬੂਟਾ ਸਿੰਘ ਨੂੰ ਕਿਉਂ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ? –ਵਿਸ਼ਵ ਭਾਰਤੀ

Posted on:- 17-04-2017

suhisaver

ਸ਼ਾਇਦ ਤੁਸੀਂ ਉਸਨੂੰ ਸ਼ਹਿਰ ਦੇ ਲੇਬਰ ਚੌਂਕ ਤੋਂ ਸੁਣ ਚੁੱਕੇ ਹੋਵੋ। ਉਹੋ ਜਿਹੜੇ 15-16 ਸੈਕਟਰ 'ਚ ਰਹਿ ਰਹੇ ਹਨ ਸ਼ਾਇਦ ਆਪਣੇ ਅਖ਼ਬਾਰ ਉਸਤੋਂ ਪ੍ਰਾਪਤ ਕਰ ਰਹੇ ਹੋਣ। ਕਲਾ ਨੂੰ ਪਿਆਰ ਕਰਨ ਵਾਲਿਆਂ ਨੇ ਜ਼ਰੂਰ ਇਸ ਕਮਜ਼ੋਰ ਸਰੀਰ ਦੇ ਨੌਜਵਾਨ ਨੂੰ ਪੰਜਾਬ ਕਲਾ ਭਵਨ ਜਾ ਟੈਗੋਰ ਸਿਨੇਮਾ ਘਰ ਦੇ ਬਾਹਰ ਕਿਤਾਬਾਂ ਵੇਚਦੇ ਨੂੰ ਦੇਖਿਆ ਹੋਵੇਗਾ। ਸ਼ਾਇਦ ਕਿਸੇ ਦਿਨ ਉਸਨੇ ਤੁਹਾਡੀ ਵੇਟਰ ਦੇ ਤੌਰ ਤੇ ਸੇਵਾ ਕੀਤੀ ਹੋਵੇ। ਮਿਲੋ ਬੂਟਾ ਸਿੰਘ ਕੈਦੀ No.10 ਨੂੰ ਜਿਹੜਾ ਅਪਰਾਧਿਕ ਮੁਨੱਖੀ ਇਰਾਦਾ ਕਤਲ ( IPC 308 -culpable homicide) ਦਾ ਦੋਸ਼ੀ ਹੈ।

ਉਹ ਉਨ੍ਹਾਂ 70 ਵਿਦਿਆਰਥੀਆਂ ਚੋਂ ਹੈ (ਪੁਲਿਸ ਪ੍ਰਸ਼ਾਸਨ ਤੇ ਯੂਨੀਵਰਸਿਟੀ ਅਧਿਕਾਰੀਆਂ ਅਨੁਸਾਰ )ਜਿਨ੍ਹਾਂ ਨੇ ਇਰਾਦੇ ਨਾਲ ਪੁਲਿਸ ਵਾਲਿਆਂ ਨੂੰ ਮੰਗਲਵਾਰ ਦੇ ਸੰਘਰਸ਼ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਮਾਰਨ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਉਹ ਮੁਸ਼ਕਿਲ ਨਾਲ ਹੀ ਚੱਲ ਸਕਦਾ ਸੀ।

ਬੂਟਾ ਸਿੰਘ ਨੂੰ ਪੁਲਿਸ ਸਟੇਸ਼ਨ ਲੈ ਜਾਣ ਦੀ ਬਜਾਏ ਉਸਨੂੰ ਹੋਰਾਂ ਵਿਦਿਆਰਥੀਆਂ ਨਾਲ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ 'ਚ ਲੈ ਜਾਣ ਲਈ ਚੁਣਿਆ ਗਿਆ। ਉਸਨੂੰ ਇੰਨੀ ਬੇਰਹਿਮੀ ਨਾਲ ਕੁਟਿਆ ਗਿਆ ਕਿ ਤਿੰਨ ਸੋਟੀਆਂ ਵੀ ਟੁੱਟ ਗਈਆਂ, ਉਸਨੂੰ ਜਾਤੀ ਤੌਰ ਤੇ ਜਲੀਲ ਕੀਤਾ ਗਿਆ ਜੋ ਹੁਣ ਅਦਾਲਤੀ ਕਾਰਵਾਈ ਦਾ ਹਿੱਸਾ ਹਨ।

ਦੋਸ਼ੀ ਬਣਨ ਤੋਂ ਪਹਿਲਾਂ ਉਹ ਆਪਣੀ 20 -21 ਸਾਲ ਦੀ ਉਮਰ 'ਚ ਆਪਣਾ ਸਿੱਖਿਆ ਦਾ ਮੁਢਲਾ ਹੱਕ ਪ੍ਰਾਪਤ ਕਰਨ ਲਈ ਖੁਦ ਕਮਾਉਂਦਾ, ਕਦੇ ਉਹ ਵੇਟਰ ਬਣਦਾ,ਦਿਹਾੜੀ ਕਰਦਾ,ਅਖਬਾਰ ਤੇ ਕਿਤਾਬਾਂ ਵੇਚਦਾ ਹੈ। ਉਹ ਆਪਣੇ ਉਸ ਹੱਕ ਨੂੰ ਬੜੀ ਮਿਹਨਤ ਨਾਲ ਪ੍ਰਾਪਤ ਕਰ ਰਿਹਾ ਸੀ ਜੋ ਪੰਜਾਬ ਯੂਨੀਵਰਸਿਟੀ ਤੇ ਭਾਰਤ ਸਰਕਾਰ ਉਸ ਨੂੰ ਦੇਣ ਤੋਂ ਇਨਕਾਰ ਕਰ ਰਹੀ ਹੈ।

ਬੂਟਾ ਸਿੰਘ ਜਿਹੇ ਅਨੇਕਾਂ ਵਿਦਿਆਰਥੀ ਪੰਜਾਬ ਦੇ ਸਿੱਖਿਆ ਸੰਸਥਾਵਾਂ ਚ ਪਹੁੰਚਣ ਚ ਨਾਕਾਮਯਾਬ ਹੋ ਚੁੱਕੇ ਸਨ।ਬੂਟਾ ਸਿੰਘ ਜਿਹੇ ਵਿਦਿਆਰਥੀ, ਵਿਦਿਆਰਥੀਆਂ ਦੇ ਯੂਨੀਵਰਸਿਟੀ ਚ ਵੱਡੀਆਂ-ਵੱਡੀਆਂ ਗੱਡੀਆਂ ਚ ਆਉਣ ਤੋਂ ਕਾਫੀ ਪਹਿਲਾਂ ਹੀ ਆਉਣੋਂ ਬੰਦ ਹੋ ਗਏ ਸੀ ਜਾ ਉਸ ਤੋਂ ਵੀ ਪਹਿਲਾਂ ਜਦ ਇਹ ਘਟੀਆ ਚੇਤਨਾ ਪੈਦਾ ਹੋਈ। ਅੱਜ ਜਦੋਂ ਇਹ ਯੂਨੀਵਰਸਿਟੀ ਅਧਕਾਰੀਆਂ ਦੁਆਰਾ ਵਿਦਿਆਰਥੀਆਂ ਨੂੰ ਲੱਖਾਂ ਰੁਪਇਆਂ ਦੀਆ ਤਨਖ਼ਾਹਾਂ ਅਤੇ ਨੌਕਰੀਆਂ ਦਿਵਾਉਣ ਦੀਆਂ ਝੁਠੀਆਂ ਫੜਾਂ ਦੇ ਨਾਂ ਤੇ ਜਾਣੇ ਜਾਂਦੇ ਹਨ, ਪਰ ਉਹ ਅਧਿਕਾਰੀ ਜੋ ਗਿਆਨ ਇਨਾਂ ਯੂਨੀਵਰਸਿਟੀਆਂ 'ਚ ਦਿੱਤਾ ਜਾਂਦਾ ਹੈ ਦੀ ਨਾ-ਮਾਤਰ ਹੀ ਗੱਲ ਕਰਦੇ ਹਨ।ਉਪਯੋਗਿਤਾਵਾਦ ਦੇ ਸਿਧਾਂਤ ਤੋਂ ਉਤਸਾਹਿਤ ਉਹ ਇਹ ਭੁੱਲ ਚੁਕੇ ਹਨ ਕਿ ਯੂਨੀਵਰਸਿਟੀਆਂ ਮਨੁੱਖਤਾ ਦੇ ਭਲੇ ਲਈ, ਸਹਿਣਸ਼ੀਲਤਾ ਲਈ,ਕਾਰਨਾਂ ਲਈ, ਨਵੇਂ ਤਰੀਕੇ ਲੱਭਣ ਅਤੇ ਸੱਚ ਦੀ ਭਾਲ ਕਰਨ ਲਈ ਹਨ। ਇਹ ਉੱਚ ਸਿੱਖਿਆ ਸੰਸਥਾਵਾਂ ਮਨੁੱਖ ਲਈ ਉਸਦੇ ਉੱਚੇ ਆਦਰਸ਼ਾਂ ਨੂੰ ਪ੍ਰਾਪਤ ਕਰਨ ਦੇ ਰਸਤੇ ਹਨ। ਜੇਕਰ ਇਹ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਹਨ ਤਾਂ ਇਹ ਦੇਸ ਅਤੇ ਇਸਦੇ ਲੋਕਾਂ ਦੇ ਲਈ ਬਹੁਤ ਚੰਗਾ ਹੈ। ਬੂਟਾ ਸਿੰਘ ਪੁੱਛਿਆ ਰਹਿੰਦਾ ਹੈ ਕੀ ਇਹ ਅਦਾਰੇ ਆਪਣੀ ਜ਼ੁੰਮੇਵਾਰੀ ਸਹੀ ਤਰੀਕੇ ਨਾਲ ਨਿਭਾ ਰਹੇ ਹਨ?

ਕੀ ਪੰਜਾਬ ਦੇ ਪੱਛੜੇ ਜ਼ਿਲ੍ਹੇ ਮਾਨਸਾ ਦੇ ਪਿੰਡ ਦੇ ਇਕ ਦਲਿਤ ਖੇਤ ਮਜ਼ਦੂਰ ਕੋਲ ਕੋਈ ਹੋਰ ਰਸਤਾ ਸੀ? ਉਸਦਾ ਦੋਸਤ ਉਸਦੇ ਪਿੰਡ ਖੀਵਾ ਦਿਆਲੂ ਵਾਲਾ ਤੋਂ ਦੱਸਦਾ ਹੈ ਕਿ ਉਹ ਪੜ੍ਹਨ ਦਾ ਬਹੁਤ ਸ਼ੌਕੀਨ ਹੈ ਇਸੇ ਕਰਕੇ ਉਸਨੇ ਆਪਣੇ ਪਿਤਾ ਦਾ ਪਿੰਡ ਦੇ ਸਕੂਲ ਚੋਂ ਉਸਨੂੰ ਹਟਾਉਣ ਦਾ ਵਰੋਧ ਕੀਤਾ।ਇਸਦੇ ਬਦਲੇ ਚ ਉਸਨੇ ਸ਼ਨੀ-ਐਤ ਨੂੰ ਅਤੇ ਗਰਮੀ ਦੀਆਂ ਛੁੱਟੀਆਂ ਚ ਦਿਹਾੜੀ ਜਾਣਾ ਸ਼ੁਰੂ ਕੀਤਾ।ਉਸਨੂੰ ਝੁਕਣਾ ਪਿਆ, ਉਸਨੂੰ ਪੜਾਈ ਕਰਨ ਨਾਲੋਂ ਕੰਮ ਨੂੰ ਚੁਣਨਾ ਪਿਆ ਤੇ ਨੌਵੀਂ ਕਲਾਸ ਵਿਚੋਂ ਹਟਣਾ ਪਿਆ।ਉਸਨੇ ਆਪਣੇ ਪਿਤਾ ਨਾਲ ਬੂਟ ਬਣਾਉਣੇ ਸੁਰੂ ਕੀਤੇ ਤੇ ਬਾਅਦ 'ਚ ਦਿਹਾੜੀਦਾਰ ਦੇ ਤੌਰ ਤੇ ਕੰਮ ਕੀਤਾ। ਦੋ ਸਾਲ ਬਾਅਦ ਇੱਕ ਦੋਸਤ ਦੀ ਪ੍ਰੇਰਨਾ ਤੇ ਰੁਪਇਆਂ ਦੀ ਮਦਦ ਨਾਲ ਉਸਨੇ ਦੁਬਾਰਾ ਸਕੂਲ ਚ ਦਾਖਲਾ ਲਿਆ।

ਕਿਸੇ ਨੇ ਉਸਨੂੰ ਚੰਡੀਗੜ੍ਹ ਜਾਣ ਲਈ ਕਿਹਾ ਜਿੱਥੇ ਉਸ ਕੋਲ ਕਮਾਉਣ ਤੇ ਪੜਾਈ ਕਰਨ ਦੇ ਅਨੇਕਾਂ ਸਾਧਨ ਹੋਣਗੇ। ਉਹ ਆਪਣੇ ਦੋਸਤ ਨੂੰ ਸੁਪਨਿਆਂ ਬਾਰੇ ਦੱਸਿਆ ਕਰਦਾ ਸੀ ਕਿ ਜੋ ਉਹ ਸਕੂਲ ਚ ਪ੍ਰਾਪਤ ਨਹੀਂ ਕਰ ਸਕਿਆ ਉਹ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਚ ਪ੍ਰਾਪਤ ਕਰੇਗਾ। ਇਹ ਉਹੀ ਸੁਪਨਾ ਸੀ ਜੋ ਉਸਨੂੰ ਮੰਗਲਵਾਰ ਕ੍ਰਾਈਮ ਬ੍ਰਾਂਚ ਕੋਲ ਲੈ ਕੇ ਆਇਆ। ਕੋਈ ਉਹਨਾਂ ਨੂੰ ਪੇਸ਼ੇਵਰ ਪ੍ਰਦਰਸ਼ਨਕਾਰੀ , ਸ਼ਾਂਤੀ ਭੰਗ ਕਰਨ ਵਾਲੇ ਤੇ ਵਾਈਸ ਚਾਂਸਲਰ ਉਹਨਾਂ ਨੂੰ ਮੁੱਠੀਭਰ ਲੋਕ ਕਹਿੰਦਾ ਹੈ। ਯੂਨੀਵਰਸਿਟੀ ਅਧਿਕਾਰੀਆਂ ਤੇ ਪੁਲਿਸ ਨੇ ਪਹਿਲਾਂ ਉਹਨਾਂ ਦੀ ਕਾਰਵਾਈ ਨੂੰ ਦੇਸ਼ ਵਿਰੋਧੀ ਕਿਹਾ ਫਿਰ ਇਹ ਫੈਸਲਾ ਵਾਪਸ ਲੈ ਲਿਆ ਗਿਆ।

ਅਫ਼ਸੋਸ ਕਿਸੇ ਨੇ ਪੁੱਛਣ ਦੀ ਖੇਚਲ ਨਹੀਂ ਕੀਤੀ ਕਿ ਬੂਟਾ ਸਿੰਘ ਪਾਣੀ ਦੀਆਂ ਵੋਛਾੜਾਂ ਦਾ ਸਾਹਮਣਾ ਕਰਨ ਲਈ ਕਿਉਂ ਤਿਆਰ ਸੀ,ਮ? ਪੁਲਸ ਦੀਆਂ ਲਾਠੀਆਂ ਕਿਉਂ ਉਸਨੂੰ ਡਰਾ ਨਾ ਸਕੀਆਂ? ਕਿਉਂ ਉਸਦਾ ਕਮਜ਼ੋਰ ਸਰੀਰ ਪੁਲਿਸ ਦਾ ਗੈਰ-ਮੁਨੱਖੀ ਤਸ਼ੱਦਦ ਸਹਿਣ ਨੂੰ ਤਿਆਰ ਸੀ? ਕੀ ਉਸ ਕੋਲ ਕੋਈ ਹੋਰ ਰਸਤਾ ਸੀ? ਜੇ ਸੀ! ਬੂਟਾ ਸਿੰਘ ਨੂੰ ਵਿਰੋਧ ਕਿਉਂ ਨਹੀਂ ਕਰਨਾ ਚਾਹੀਦਾ। ਉਸਨੂੰ ਵਿਰੋਧ ਕਰਨਾ ਚਾਹੀਦਾ ਹੈ ਕਿਉਂ ਕਿ ਹਰ ਗਰੀਬ ਮਜਲੂਮ ਨੂੰ ਗਿਆਨ ਪ੍ਰਾਪਤ ਕਰਨ ਦਾ ਹੱਕ ਹੈ, ਉਸਨੂੰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਵਿਰੋਧ ਕਰਨ ਦਾ ਹੱਕ ਨਹੀਂ ਮਰਨਾ ਚਾਹੀਦਾ। ਬਗਾਵਤ ਦਾ ਸੁਪਨਾ ਜਿਉਂਦਾ ਰਹਿਣਾ ਚਾਹੀਦਾ ਹੈ। ਉਸਨੂੰ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਯੂਨੀਵਰਸਿਟੀ ਪਿੰਜਰਾ, ਪਲੇਸਮੈਂਟ ਕੇਂਦਰ (ਨੌਕਰੀਆਂ ਦੇਣ ਦਾ ਅੱਡਾ) ਤੇ ਰੁਪਿਆ ਦਾ ਕਾਰੋਬਾਰ ਨਾ ਬਣ ਜਾਵੇ। ਉਸਨੂੰ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਵਿਰੋਧ ਚ ਹੀ ਜ਼ਿੰਦਗੀ ਜਿਉਣ ਦਾ ਇੱਕ ਰਸਤਾ ਨਜ਼ਰ ਆਉਂਦਾ ਹੈ।

(ਲੇਖਕ `ਦ  ਟ੍ਰਿਬਿਊਨ’ ਦੇ ਸੀਨੀਅਰ ਪੱਤਰਕਾਰ  ਹਨ)

ਅਨੁਵਾਦਕ:-"ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਪੰਜਾਬ"


Comments

Name (required)

Leave a comment... (required)

Security Code (required)ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ